ਜੂਨ 84 ਦੀ ਯਾਦਗਾਰ ਵਿੱਚ ਸੰਤਾਂ ਦੇ ਨਾਮ ਅਤੇ ਤਸਵੀਰ ਵਾਸਤੇ

08 May 2013

ਹਾਅ ਦਾ ਨਾਅਰਾ ਮਾਰਨ ਵਾਲੇ ਸੰਤਾਂ ਮਹਾਂਪੁਰਸ਼ਾਂ ਅਤੇ ਸੰਗਤਾਂ ਦਾ ਧੰਨਵਾਦ : ਟਕਸਾਲ ਮੁਖੀ
image ਮਹਿਤਾ ਚੌਂਕ ਝ ਅ.ਬ-ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਉਹਨਾਂ ਸਾਰੇ ਸੰਤਾਂ ਮਹਾਂਪੁਰਸ਼ਾਂ ਅਤੇ ਹੋਰ ਧਾਰਮਿਕ ਸਖ਼ਸ਼ੀਅਤਾਂ ਦਾ ਹਾਰਦਿਕ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਸ਼ਹੀਦੀ ਯਾਦਗਾਰ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਨਾਂਅ ਅਤੇ ਤਸਵੀਰ ਕਾਇਮ ਰੱਖੇ ਜਾਣ ਦੇ ਹੱਕ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੂੰ ਮੰਗ ਪੱਤਰ ਦੇਣ ਸਬੰਧੀ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਨੇ ਕਿਹਾ ਹੈ ਕਿ ਸਮੁੱਚੇ ਸੰਤ ਸਮਾਜ , ਦੇਸ਼ ਵਿਦੇਸ਼ ਦੀਆਂ ਸਮੁੂਹ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਨੇ ਦਮਦਮੀ ਟਕਸਾਲ ਦੀ ਇੱਕ ਅਪੀਲ ’ਤੇ ਜੋ ਇਹ ਵੱਡਾ ਹੁੰਗਾਰਾ ਦਿੱਤਾ ਹੈ , ਤੋਂ ਇਹ ਸਾਬਤ ਹੋ ਰਿਹਾ ਹੈ ਕਿ ਕੌਮ ਇਸ ਮਾਮਲੇ ’ਤੇ ਕਿੰਨੀ ਸੰਜੀਦਾ ਅਤੇ ਸੁਚੇਤ ਹੈ। ਬਾਬਾ ਜੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਸੰਗਤਾਂ ਦੀ ਵਿਸ਼ਾਲ ਲਾਮਬੰਦੀ ਅਤੇ ਇਸ ਮਾਮਲੇ ਵਿੱਚ ਕੁਝ ਵੀ ਕਰ ਗੁਜਰਨ ਦੀ ਭਾਵਨਾ ਅਗੇ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਨੂੰ ਝੁੱਕਣਾ ਪਵੇਗਾ। ਬਾਬਾ ਜੀ ਨੇ ਨਵੀਂ  ਦਿੱਲੀ ਵਿੱਚ 1984 ਦੇ ਕਤਲੇਆਮ ਪੀੜਤਾਂ ਵਲੋਂ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਵੀ ਪੂਰਨ ਹਿਮਾਇਤ ਕਰਦਿਆਂ ਕਿਹਾ ਕਿ ਅਕਾਲ ਪੁਰਖ ਇਸ ਮਾਮਲੇ ਵਿੱਚ ਵੀ ਸੰਗਤਾਂ ਦੀ ਅਰਦਾਸ ਅਤੇ ਸੰਘਰਸ਼ ਦੀ ਅਵਾਜ਼ ਨੂੰ ਜਰੂਰ ਸੁਣੇਗਾ। 

ਦਿੱਲੀ ਦੇ ਜੇਲ੍ਹ ਰੋਡ ਵਿਖੇ ਜ਼ੋਰਦਾਰ ਪ੍ਰਦਰਸ਼ਨ

08 May 2013

ਮਾਮਲਾ ਜੱਥੇਦਾਰ ਉਂਕਾਰ ਸਿੰਘ ਥਾਪਰ ’ਤੇ ਹੋਏ ਕਾਤਲਾਨਾ ਹਮਲੇ ਦਾ

image ਨਵੀਂ ਦਿੱਲੀ  ਅ. ਬ.-ਅੱਜ ਜੇਲ ਰੋਡ ਵਿਖੇ ਖੇਤਰ ਦੇ ਸੈਂਕੜੇ ਲੀਡਰਾ, ਵਰਕਰਾਂ ਤੇ ਆਮ ਲੋਕਾਂ ਨੇ ਜੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਜਿਥੇ ਸਜਣ ਕੁਮਾਰ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਨ ਉੱਥੇ ਇਹ ਵੀ ਨਾਰੇ ਲਗਾ ਰਹੇ ਸਨ ਕਿ ੂਥਾਪਰ ਸਾਹਿਬ ਸੰਘਰਸ਼ ਕਰੋ ਹਮ ਤੁਮਾਰੇ ਸਾਥ ਹੈਂੂ ਇਲਾਕੇ ਦੇ ਸੰਮੂਹ ਵਰਕਰਾਂ ਨੇ ਜੱਥੇਦਾਰ ਥਾਪਰ ਉੱਤੇ ਹੋਏ ਕਾਤਿਲਾਨਾ ਹਮਲੇ ਦੀ ਨਿਖੇਧੀ ਕੀਤੀ ਅਤੇ ਜੋਰਦਾਰ ਮੰਗ ਕੀਤੀ ਕਿ ਜਿਹੜੇ ਪੁਲਿਸ ਦੇ ਲੋਕਾਂ ਨੇ ਜੱਥੇਦਾਰ ਉਂਕਾਰ ਸਿੰਘ ਥਾਪਰ ਉੱਤੇ ਲਾਠੀਚਾਰਜ ਕੀਤਾ ਉਨ੍ਹਾਂ ਪੁਲਿਸ ਵਾਲਿਆਂ ਨੂੰ ਫੋਰੀ ਬਰਖਾਸਤ ਕੀਤਾ ਜਾਵੇ  ਅਤੇ ਸੱਜਨ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗੇ ਜਾਲਿਮਾਂ ਨਾਲ ਕੌਮ ਆਪੇ ਬਦਲਾ ਲੈ ਲਵੇਗੀ ਕੇਵਲ ਤੇ ਕੇਵਲ ਇਨ੍ਹਾਂ ਜਾਲਿਮਾਂ ਤੋਂ ਬਲੈਕ ਕਮਾਂਡੋ ਹਟਾ ਲਏ ਜਾਣ । ਪ੍ਰਦਰਸ਼ਨਕਾਰੀਆਂ ਵਿੱਚ ਸ੍ਰ: ਮਨਮੋਹਨ ਸਿੰਘ ਜੋਲੀ, ਸ੍ਰ: ਮਨਜੀਤ ਸਿੰਘ ਖਾਲਸਾ, ਰੂਬੀ, ਸ੍ਰ: ਮਲਕੀਤ ਸਿੰਘ ਪਾਹਵਾ, ਪ੍ਰਤੀਕ ਸਿੰਘ ਜਾਨੂ, ਤਵਨੀਤ ਸਿੰਘ ਥਾਪਰ, ਗੁਰਵਿੰਦਰ ਸਿੰਘ ਮਲਹੋਤਰਾ, ਅਜੀਤ ਸਿੰਘ ਆਹਲੁਵਾਲੀਆ, ਤਜਿੰਦਰ ਸਿੰਘ ਖੁਰਾਨਾ (ਗੁਰੂ ਨਾਨਕਪੁਰਾ), ਮਹਿੰਦਰ ਸਿੰਘ (ਸਾਬਕਾ ਪ੍ਰਧਾਨ ਗੁਰੂ ਨਾਨਕ ਪੁਰਾ) ਜੇ ਪੀ ਸਿੰਘ ਆਦਿ ਆਗੂਆਂ ਨੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ ।ਜੱਥੇਦਾਰ ਥਾਪਰ ਨੇ ਜੋਰ ਦੇ ਕੇ ਕਿਹਾ ਕਿ ਜਦ ਤਕ ਸੱਜਣ ਕੁਮਾਰ ਨੂੰ ਸਜਾ ਨਹੀਂ ਮਿਲਦੀ ਸ਼੍ਰੋਮਣੀ ਅਕਾਲੀ ਦਲ ਚੈਨ ਦੀ ਨੀਂਦ ਨਹੀਂ ਸੇਏਗਾ। ਜਦ ਤਕ ਨਿਰਪ੍ਰੀਤ ਕੌਰ, ਜਗਦੀਸ਼ ਕੌਰ ਅਤੇ ਜੰਗ ਸ਼ੇਰ ਸਿੰਘ ਭੁਖ ਹੜਤਾਲ ਤੇ ਬੈਠੇ ਰਹਿਣਗੇ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਨਾਲ ਪੂਰਨ ਰੂਪ ਵਿੱਚ ਸਹਿਯੋਗ ਕਰੇਗਾ ।

ਭੁੱਲਰ ਸੰਬੰਧੀ ਸੁਪਰੀਮ ਕੋਰਟ ਵਲੋਂ ਨਵੀਂ ਅਪੀਲ ਸੁਣਨ ਤੋਂ ਨਾਂਹ

08 May 2013

image ਨਵੀਂ ਦਿੱਲੀ  ਅ.ਬ-ਸਾਲ 1993 ਵਿੱਚ ਹੋਏ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਫਾਂਸੀ ਦੀ ਸਜ਼ਾ ਪਾਉਣ ਵਾਲੇ ਦਵਿੰਦਰ ਪਾਲ ਸਿੰਘ ਭੁੱਲਰ ਨੇ ਆਪਣੀ ਫਾਂਸੀ ਦੀ ਸਜ਼ਾ ’ਤੇ ਰੋਕ ਲਾਏ ਜਾਣ ਦੀ ਅਪੀਲ ਕਰਦਿਆਂ ਹਾਈ ਕੋਰਟ ਵਿੱਚ ਰੀਵੀਉੂ ਪਟੀਸ਼ਨ ਦਾਇਰ ਕੀਤੀ ਹੈ। ਭੁੱਲਰ ਨੇ ਆਪਣੀ ਪਤਨੀ ਦੁਆਰਾ ਇਹ ਅਪੀਲ ਦਾਇਰ ਕਰਕੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਜਦੋਂ ਤੱਕ 12 ਮਾਰਚ ਦੀ ਉਹਨਾਂ ਦੀ ਅਪੀਲ ’ਤੇ ਪੁਨਰ ਵਿਚਾਰ ਦਾ ਅਦਾਲਤ ਵਿੱਚ  ਫੈਸਲਾ ਨਹੀਂ ਹੋ ਜਾਂਦਾ ਉਦੋਂ ਤੱਕ ਉਹਨਾਂ ਦੀ ਫਾਂਸੀ ’ਤੇ ਰੋਕ ਲਾਈ ਜਾਵੇ। ਚੀਫ ਜਸਟਿਸ ਅਲਤਮਸ਼ ਕਬੀਰ ਦੇ ਸਾਹਮਣੇ ਅਪੀਲ ਦਾਇਰ ਕੀਤੀ ਗਈ ਸੀ। ਚੀਫ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਇਸ ਅਰਜ਼ੀ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜਿਸ ਬੈਂਚ ਦੇ ਸਾਹਮਣੇ ਹੁਣ ਤੱਕ ਸਾਰਾ ਮਾਮਲਾ ਸੁਣਾਇਆ ਗਿਆ ਹੈ ਉਥੇ ਹੀ ਇਹ ਅਰਜ਼ੀ ਦਾਇਰ ਕੀਤੀ ਜਾਣੀ ਚਾਹੀਦੀ ਹੈ। ਸੁਣਵਾਈ ਦੌਰਾਨ ਭੁੱਲਰ ਦੇ ਵਕੀਲ ਨੇ ਅਦਾਲਤ  ਨੂੰ ਕਿਹਾ ਕਿ ਉਹਨਾਂ ਦੇ ਮੁਜ਼ਰਮ ਨੂੰ ਫਾਂਸੀ ’ਤੇ ਚੜ੍ਹਾਉਣ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਇਸ ਲਈ ਹੁਣ ਉਨ੍ਹਾਂ ਦੀ ਰੀਵੀਊ ਪਟੀਸ਼ਨ ’ਤੇ ਫੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਫਾਂਸੀ ਦੀ ਸਜ਼ਾ ’ਤੇ ਰੋਕ ਲਾਈ ਜਾਵੇ।

ਤਲਵਾਰ ਦੰਪਤੀ ਨੇ ਬਿਆਨ ਦੇਣ ਲਈ ਮੰਗਿਆ ਸਮਾਂ

08 May 2013

ਅਰੂਸ਼ੀ ਕਤਲ ਕਾਂਡ

image ਗਾਜੀਆਬਾਦ  ਅ.ਬ.-ਅਰੂਸ਼ੀ  ਹੇਮਰਾਜ ਕਤਲ ਕਾਂਡ ਵਿੱਚ ਅੱਜ ਤਲਵਾਰ ਦੰਪਤੀ ’ਤੇ ਸੀ.ਬੀ.ਆਈ. ਅਦਾਲਤ ਵਿੱਚ ਆਪਣੇ ਬਿਆਨ ਦਰਜ ਕਰਨ ਦੀ ਰੋਕ ਦੇ ਲਈ ਸੁਪਰੀਮ ਕੋਰਟ ਵਿੱਚ ਅਰਜੀ ਦਿੱਤੀ ਹੈ। ਇਸ ਅਰਜੀ ਵਿੱਚ ਸੁਪਰੀਮ ਕੋਰਟ ਵਿੱਚ ਦਾਖਲ ਕੀਤੀ ਗਈ ਇੱਕ ਸਪੈਸ਼ਲ ਲੀਵ ਪਟੀਸ਼ਨ ’ਤੇ ਫੈਸਲਾ ਹੋਣ ਤੱਕ ਸੀ.ਬੀ.ਆਈ. ਅਦਾਲਤ ਦੀ ਕਾਰਵਾਈ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਜਾਣਕਾਰੀ ਦੇ ਮੁਤਾਬਕ ਤਲਵਾਰ ਦੰਪਤੀ ਨੇ ਸੁਪਰੀਮ ਕੋਰਟ ਵਿੱਚ ਇੱਕ ਐੱਸ.ਐੱਲ.ਪੀ. ਦਾਖਲ ਕੀਤੀ ਸੀ, ਜਿਸ ’ਤੇ ਸ਼ੁੱਕਰਵਾਰ ਨੂੰ ਫੈਸਲਾ ਆਉਣਾ ਹੈ।  ਇਸ ਅਪੀਲ ਵਿੱਚ ਸੀ.ਬੀ.ਆਈ. ਅਦਾਲਤ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਹੈ, ਜਿਸ ਵਿੱਚ ਸੀ.ਬੀ.ਆਈ.  ਅਦਾਲਤ ਨੇ 14 ਲੋਕਾਂ ਨੂੰ ਗਵਾਹ ਦੇ ਤੌਰ ’ਤੇ ਪੇਸ਼ ਕਰਨ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ। ਇਨ੍ਹਾਂ ਲੋਕਾਂ ਵਿੱਚ ਘਟਨਾ ਦੇ ਸਮੇਂ ਜਾਇੰਟ ਡਾਇਰੈਕਟਰ ਅਤੇ ਮੌਜੂਦਾ ਏ.ਡੀ.ਜੀ.ਲਾ ਐਂਡ ਆਰਡਰ  ਅਰੁਣ ਕੁਮਾਰ ਵੀ ਸ਼ਾਮਲ ਸਨ। ਅਰੁਣ ਦੀ ਜਾਂਚ ਟੀਮ ਨੇ ਤਲਵਾਰ ਦੰਪਤੀ ਨੂੰ 2008 ਵਿੱਚ ਕਲੀਨ ਚਿੱਟ ਦਿੱਤੀ ਸੀ। ਅਰੂਸ਼ੀ ਕਤਲ ਕਾਂਡ ਮਾਮਲੇ ਵਿੱਚ ਸੀ.ਬੀ.ਆਈ. ਨੇ ਕੁੱਝ ਦਿਨ ਪਹਿਲੇ ਵਿਸ਼ੇਸ਼ ਅਦਾਲਤ ਨੂੰ ਕਤਲ ਦੇ ਮਕਸਦ ਦਾ ਖੁਲਾਸਾ ਕੀਤਾ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੀ.ਬੀ.ਆਈ

Read more...

ਸਨਾਉੱਲਾ ਦਾ ਪਰਿਵਾਰ ਪਹੁੰਚਿਆ ਭਾਰਤ

08 May 2013

ਹਾਲਤ ਗੰਭੀਰ ਬਚਣ ਦੀ ਉਮੀਦ ਵੀ ਘੱਟ
ਪਾਕਿਸਤਾਨੀ ਸਰਕਾਰ ਵਲੋਂ ਆਪਣੇ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ

image ਚੰਡੀਗੜ੍ਹ ਹਰੀਸ਼ ਚੰਦਰ ਬਾਗਾਂ ਵਾਲਾ-ਜੰਮੂ ਦੀ ਜੇਲ ‘ਚ ਕੈਦੀ ਵੱਲੋਂ ਕੀਤੇ ਗਏ ਹਮਲੇ ਦੇ ਸ਼ਿਕਾਰ ਪਾਕਿਸਤਾਨੀ ਕੈਦੀ ਸਨਾਉੱਲਾ ਦਾ ਪਰਿਵਾਰ ਵਾਹਗਾ ਬਾਰਡਰ ਦੇ ਰਸਤੇ ਤੋਂ ਉਸ ਨੂੰ ਦੇਖਣ ਲਈ ਭਾਰਤ ਪਹੁੰਚ ਗਿਆ ਹੈ। ਉਸ ਦੇ ਪਰਿਵਾਰ ਨੂੰ ਲੈਣ ਲਈ ਪਾਕਿਸਤਾਨ ਅੰਬੈਸੀ ਦੇ ਅਧਿਕਾਰੀ ਵਾਹਗਾ ਬਾਰਡਰ ਪਹੁੰਚੇ ਅਤੇ ਇੱਥੋਂ ਉਨ੍ਹਾਂ ਨੂੰ ਲੈ ਕੇ ਚੰਡੀਗੜ੍ਹ ਲਈ ਰਵਾਨਾ ਹੋਏ। ਸਨਾਉੱਲਾ ਦਾ ਭਤੀਜਾ ਮੁਹੰਮਦ ਆਸਿਫ ਅਤੇ ਉਸ ਦਾ ਭਣੋਈਆ ਮੁਹੰਮਦ ਸਹਿਜਾਦ 15 ਦਿਨਾਂ ਦੇ ਵੀਜ਼ੇ ਲਈ ਭਾਰਤ ਆਏ ਹਨ, ਜੋ ਇਹ ਮੰਗ ਕਰ ਰਹੇ ਹਨ ਕਿ ਭਾਰਤ ਸਰਕਾਰ ਸਨਾਉੱਲਾ ਨੂੰ ਉਨ੍ਹਾਂ ਨਾਲ ਵਾਪਸ ਪਾਕਿਸਤਾਨ ਜਾਣ ਦੀ ਆਗਿਆ ਦੇਵੇ।ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸਿਆਲਕੋਟ ਦਾ ਨਿਵਾਸੀ 52 ਸਾਲਾ ਸਨਾਉੱਲਾ ਟਾਡਾ ਕਾਨੂੰਨ ਅਧੀਨ ਦੋਸ਼ੀ ਪਾਏ ਜਾਣ ਤੋਂ ਬਾਅਦ ਜੰਮੂ ਜੇਲ ‘ਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਉਸ ਨੂੰ ਸਾਲ 1999 ‘ਚ ਗ੍ਰਿ?ਫਤਾਰ ਕੀਤਾ ਗਿਆ ਸੀ, ਜਿੱਥੇ ਪਿਛਲੇ ਦਿਨੀਂ ਉਸ ‘ਤੇ ਇਕ ਕੈਦੀ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਚੰਡੀਗੜ੍ਹ ਦੇ ਪੀ. ਜੀ. ਆਈ. ‘ਚ ਉਸ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਮੁਤਾਬਕ ਉਸ ਦਾ ਸ਼ੂਗਰ ਲੈਵਲ ਵੱਧ ਰਿਹਾ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪਾਕਿ ਕੈਦੀ ਸਨਾਉੱਲਾ ਦੀ ਹਾਲਤ ਗੰਭੀਰ ਬਚਣ ਦੀ ਉਮੀਦ ਵੀ ਘੱਟ : ਜੰਮੂ ਦੀ ਕੋਟ ਭਲਵਾਲ ਜੇਲ ‘ਚ ਕੈਦੀਆਂ ਦੇ ਹਮਲੇ ‘ਚ ਜ਼ਖਮੀ ਪਾਕਿਸਤਾਨੀ ਕੈਦੀ ਸਨਾਉੱਲਾ ਦੀ ਹਾਲਤ ‘ਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ ਅਤੇ ਉਸ ਦੀ ਜਿਊਂਦੇ ਰਹਿਣ ਦੀ ਉਮੀਦ ਵੀ ਘੱਟ ਹੈ।

ਜਦੋਂ ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਸ਼ੁਸ਼ਮਾ ਸਵਰਾਜ਼ ਨੂੰ ਖਰੀਆਂ-ਖਰੀਆਂ ਸੁਣਾਈਆਂਪੀੜਤਾਂ ਦੀ ਗਾਥਾ ਸੁਣ ਕੇ ਸ਼ੁਸ਼ਮਾ ਦੀਆਂ ਅੱਖਾਂ ਭਰ ਆਈਆਂ

08 May 2013

ਮਾਮਲਾ ਨਵੰਬਰ 1984 ਸਿੱਖ ਨਸਲਕੁਸ਼ੀ ਦਾ

image image ਨਵੀਂ ਦਿੱਲੀ ਝ ਅ. ਬ.=ਬੀਤੀ ਕੱਲ ਸ਼ਾਮ ਨੂੰ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਦੋ ਪ੍ਰਮੁੱਖ ਗਵਾਹਾ ਬੀਬੀ ਜਗਦੀਸ਼ ਕੌਰ ਅਤੇ ਜਗਸ਼ੇਰ ਸਿੰਘ ਨੇ ਆਲ ਇੰਡੀਆ ਸਿੱਖ ਸਟੂਡੈਟਸ  ਫੈਡਰੇਸ਼ਨ ਦੇ ਪ੍ਰਧਾਨ ਸ੍ਰ. ਕਰਨੈਲ਼ ਸਿੰਘ ਪੀਰ ਮੁਹੰਮਦ ਦੀ ਹਾਜ਼ਰੀ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੀਨੀਅਰ ਆਗੂ  ਅਤੇ ਵਿਰੋਧੀ ਧਿਰ ਦੀ ਨੇਤਾ ਬੀਬੀ ਸ਼ੁਸ਼ਮਾ ਸਵਰਾਜ਼ ਨਾਲ ਉਹਨਾ ਦੇ ਨਿਵਾਸ 8-ਸਫਦਰਗੰਜ ਲੇਨ, ਨਵੀ ਦਿੱਲੀ ਵਿਖੇ ਲੰਮੀ ਮੁਲਾਕਾਤ ਕੀਤੀ ਅਤੇ ਆਪਣੇ ਪ੍ਰੀਵਾਰਾ ਨਾਲ ਨਵੰਬਰ 1984 ਦੇ ਪਹਿਲੇ ਹਫਤੇ ਵਾਪਰੇ ਭਿਆਨਕ ਦੁਖਾਂਤ ਦੀ ਦਰਦ ਭਰੀ ਗਾਥਾ ਸ਼ੁਸ਼ਮਾ ਸਵਰਾਜ਼ ਨੂੰ ਸੁਣਾਈ ਬੀਬੀ ਜਗਦੀਸ਼ ਕੌਰ ਅਤੇ ਜਗਸ਼ੇਰ ਸਿੰਘ ਦੀ ਦਰਦ ਭਰੀ ਗਾਥਾ ਸੁਣ ਕੇ ਸ਼ੁਸ਼ਮਾ ਸਵਰਾਜ਼ ਅੱਖਾ ਭਰ ਆਈ  ਅਤੇ ਪਿਛਲੇ ਚਾਰ ਦਿਨਾਂ ਤੌ ਭੁੱਖ ਹੜਤਾਲ ਤੇ ਬੈਠੀ ਬੀਬੀ ਨਿਰਪ੍ਰੀਤ ਕੌਰ ਦੀ ਵਿਗੜ ਰਹੀ ਸਿਹਤ ਬਾਰੇ ਜਾਣਕਾਰੀ ਲਈ  ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ.ਕਰਨੈਲ ਸਿੰਘ ਪੀਰ ਮੁਹੰਮਦ ਨੇ ਮੈਡਮ ਸ਼ੁਸ਼ਮਾ ਸਵਰਾਜ਼ ਨੂੰ ਖਰੀਆ- ਖਰੀਆ ਸੁਣਾਦਿਆ ਕਿਹਾ ਕਿ ਭਾਰਤ ਅੰਦਰ ਤਿੰਨ ਵਾਰ ਭਾਰਤੀ ਜਨਤਾ ਪਾਰਟੀ (ਂਧਅ) ਦਾ ਵੀ ਰਾਜ਼ ਰਿਹਾ ਹੈ ਲੇਕਿਨ ਆਪਣੇ ਰਾਜ ਦੌਰਾਨ ਭਾਜਪਾ ਵੀ ਸਿੱਖ ਕੌਮ ਨੂੰ ਇਨਸਾਫ ਦੇਣ ਵਿੱਚ ਫੇਲ ਰਹੀ ਹੈ ਉਹਨਾ ਕਿਹਾ ਕਿ ਕਾਂਗਰਸ ਨੇ ਜੋ ਜ਼ੁਲਮ ਕੀਤਾ ਹੈ ਉਸ ਜ਼ੁਲਮ ਉਪਰ ਸਿੱਖ ਕੌਮ ਨੂੰ ਕੇਵਲ ਇਨਸਾਂਫ ਚਾਹੀਦਾ ਹੈ ਨਾ ਕਿ ਸਿਆਸਤ ।ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੇਸ਼ ਦੇ ਵੱਖ ਵੱਖ ਰਾਜ਼ਾ ਵਿੱਚ ਨਵੰਬਰ 1984 ਦੇ ਪਹਿਲੇ ਹਫਤੇ ਸਿੱਖ ਕੌਮ ਨਾਲ ਵਾਪਰੇ ਦੁਖਾਂਤ ਦੀਆ ਪਰਤਾ ਖੋਲ ਖੋਲ ਕੇ ਸ਼ੁਸ਼ਮਾ ਸਵਰਾਜ਼ ਨੂੰ ਸੁਣਾਈਆ ਤੇ ਕਿਹਾ ਕਿ ਇਸ ਦੇਸ਼ ਅੰਦਰ ਭਾਰਤੀ ਫੌਜ਼ ਅੰਦਰ ਸੇਵਾ ਕਰਦੇ ਸੀਨੀਅਰ ਸਿੱਖ ਅਫਸਰਾਂ ਤੇ ਜੁਆਨਾ ਨੂੰ ਕੋਹ ਕੋਹ ਕੇ ਰੇਲਵੇ ਸਟੇਸ਼ਨਾ ਤੇ ਸ਼ਹੀਦ ਕੀਤਾ ਗਿਆ ਪਰ ਕਿਸੇ ਵੀ ਪਾਰਟੀ ਨੇ ਸਿੱਖ ਕੌਮ

Read more...

ਸੰਤ ਭਿੰਡਰਾਂਵਾਲਿਆਂ ਦੀ ਤਸਵੀਰ, ਨਾਂ ਹਟਾਉਣ ਖਿਲਾਫ਼ ਲਾਮਬੰਦੀ

07 May 2013

ਸ਼ਹੀਦੀ ਯਾਦਗਾਰ ਨਾਲ ਕਿਸੇ ਨੂੰ ਛੇੜਛਾੜ ਦਾ ਅਧਿਕਾਰੀ ਨਹੀਂ
ਸਿੱਖ ਮਸਲਿਆਂ ’ਚ ਸਿਆਸੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ : ਬਾਬਾ ਹਰਨਾਮ ਸਿੰਘ ਖਾਲਸਾ

image ਅਮ੍ਰਿਤਸਰ ਝ ਮੋਤਾ ਸਿੰਘ-ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖਾਲਸਾ ਨੇ ਸੱਪਸ਼ਟ ਸ਼ਬਦਾ ਵਿੱਚ ਕਿਹਾ ਹੈ ਕਿ ਸ਼ਹੀਦਾਂ ਦੀ ਯਾਦਗਾਰ ਨਾਲ ਕਿਸੇ ਨੂੰ ਛੇੜਛਾੜ ਕਰਨ ਦਾ ਅਧਿਕਾਰ ਨਹੀਂ ਹੈ । ਅੱਜ ਇਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੱਕਰੇਤ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੰਤ ਸਮਾਜ ਦੇ ਮਹਾਂਪੁਰਸ਼ਾਂ ਨਾਲ ਸ਼ਹੀਦੀ ਯਾਦਗਾਰ ਨਾਲ ਸੰਬਧਿਤ ਬੋਰਡਾਂ ਦੀ ਛੇੜਛਾੜ ਰੋਕਣ ਸਬੰਧੀ ਯਾਦਪੱਤਰ  ਦੇਣ ਉਪਰੰਤ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਜੀ ਨੇ ਕਿਹਾ ਕਿ ਹੁਣ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਉਡੀਕ ਕਰਨਗੇ । ਬਾਬਾ ਜੀ ਨੇ ਕਿਹਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੇ ਯਾਦ ਪੱਤਰ ਲੈਣ ਉਪਰੰਤ ਉਹਨਾਂ ਤੇ ਹੋਰ ਸੰਤ ਮਹਾਪੁਰਸ਼ਾ ਨੂੰ ਭਰੋਸਾ ਦਿੱਤਾ ਹੈ ਕਿ ਇਸ ਸੰਬਧੀ ਪਹਿਲ ਦੇ ਅਧਾਂਰ ਤੇ ਪੰਜ ਤਖਤਾਂ ਦੇ ਜਥੇਦਾਰ ਸਹਿਬਾਨਾਂ  ਦੀ ਮੀਟਿੰਗ ਕਰਕੇ  ਫੈਸਲਾ ਲਿਆ ਜਾਵੇਗਾ । ਬਾਬਾ ਹਰਨਾਮ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਭਾਵੇਂ ਅਕਾਲੀ ਭਾਜਪਾ ਗਠਜੋੜ ਦੀ ਸਾਂਝੀ ਸਰਕਾਰ ਹੈ ਪਰ ਕਿਸੇ ਨੂੰ ਵੀ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਦਖਲ ਦੇਣ ਦਾ ਅਧਿਕਾਰ ਨਹੀ ਅਤੇ ਨਾ ਹੀ ਕਿਸੇ ਦੀ ਦਖਲ ਅੰਦਾਜੀ ਸਿੱਖ ਬਰਦਾਸ਼ਤ ਕਰਨਗੇ । ਸ਼੍ਰੀ ਅਕਾਲ ਤਖਤ ਸਹਿਬ ਨੂੰ ਦਿੱਤੇ ਯਾਦਪੱਤਰ ਵਿੱਚ ਜੂਨ 1984 ਦੇ ਉਸ ਸਾਕੇ ਦਾ ਜ਼ਿਕਰ ਹੈ , ਜਿਸ ਵਿੱਚ ਦਮਦਮੀ ਟਕਸਾਲ ਦੇ 14 ਵੇ ਮੁੱਖੀ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੀ ਅਗਵਾੲਂੀ ਵਿੱਚ ਭਾਈ ਅਮਰੀਕ ਸਿੰਘ , ਜਨਰਲ ਸੁਬੇਗ ਸਿੰਘ , ਬਾਬਾ ਠਾਹਾਰਾ ਸਿੰਘ ਸਮੇਤ ਬੇਅੰਤ ਸਿੰਘ ਸਿੰਘਣੀਆਂ ਸ਼ਹੀਦ ਹੋ ਗਏ। ਇਨ੍ਹਾਂ ਸ਼ਹੀਦਾਂ ਦੀ ਯਾਦਗਾਰ ਉਸਾਰਨ ਲਈ  ਪੰਥਕ ਭਾਵਨਾਵਾਂ ਦੇ ਸਨਮੁੱਖ ਸ੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਤਾ ਨੰ: 1474 ਮਿਤੀ 3 ਮਈ 2012

Read more...

ਸਿੱਖਾਂ ਵੱਲੋਂ ਰਾਜਪਥ ਜਾਮ, ਪੁਲਿਸ ਤਸ਼ੱਦਦ ਜਾਰੀ

07 May 2013

ਮਰਨ ਵਰਤ ’ਤੇ ਬੈਠੀ ਨਿਰਪ੍ਰੀਤ ਕੌਰ ਦੀ ਹਾਲਤ ਗੰਭੀਰ
image ਨਵੀਂ ਦਿੱਲੀ ਝ ਅ. ਬ.-ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਦਿੱਲੀ ਦੀ ਕੜਕੜਡੂਮਾ ਕੋਰਟ ਵੱਲੋਂ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਖਿਲਾਫ ਚਲ ਰਹੇ ਲੜੀਵਾਰ ਪ੍ਰਦਰਸ਼ਨਾਂ ਦੇ ਤਹਿਤ ਅੱਜ ਦਿੱਲੀ ਦੇ ਰਾਜਪਥ ਤੇ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਲਗਭਗ ਦੋ ਘੰਟੇ ਤੱਕ ਚੱਕਾ ਜਾਮ ਕੀਤਾ ਅਤੇ ਕਾਂਗਰਸ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ। ਇਥੇ ਇਹ ਜਿਕਰਯੋਗ ਹੈ ਕਿ ਦਿੱਲੀ ਦੇ ਵਿਚ ਪਹਿਲੀ ਵਾਰ ਮੈਟਰੋ ਟ੍ਰੇਨ ਨੂੰ ਅਤੇ ਹੁਣ ਰਾਜਪਥ ਤੇ ਪਹਿਲੀ ਵਾਰ ਪੁੱਜ ਕੇ ਅਕਾਲੀ ਪ੍ਰਦਰਸ਼ਨਕਾਰੀਆਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਇਨਸਾਫ ਦੀ ਲੜਾਈ ਵਾਸਤੇ ਦਿੱਲੀ ਦੇ ਕਿਸੇ ਕੋਨੇ ਵਿਚ ਵੀ ਜਾਣ ਵਿਚ ਸਮਰਥ ਹਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਪ੍ਰਦਰਸ਼ਨਕਾਰੀਆਂ ਦਾ ਉਤਸਾਹ ਵਧਾਉਣ ਵਾਸਤੇ ਐਨ ਡੀ ਏ ਦੇ ਕਨਵੀਨੀਅਰ ਸ਼ਰਦ ਯਾਦਵ ਵੀ ਪੁੱਜੇ ਅਤੇ ਉਨ੍ਹਾਂ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਅੱਜ ਸਿੱਖ ਭਾਈਚਾਰੇ ਨੂੰ 29 ਸਾਲ ਬਾਅਦ ਇਨਸਾਫ ਲਈ ਸੜਕਾਂ ਤੇ ਜਦੋ ਜਹਿਦ ਕਰਨੀ ਪੈ ਰਹੀ ਹੈ। ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਸਾਡੀ ਲੜਾਈ ਤਦ ਤੱਕ ਚਲਦੀ ਰਹੇਗੀ ਜਦ ਤਕ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਜਾਂਦਾ। ਦਿੱਲੀ ਪੁਲਿਸ ਨੇ ਬਾਅਦ ਵਿਚ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਕੇ ਬੱਸਾਂ ਵਿਚ ਬਿਠਾ ਕੇ ਪਾਰਲੀਮੈਂਟ ਸਟ੍ਰੀਟ ਭੇਜ ਦਿੱਤਾ। ਇਸ ਮੌਕੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਜਾਇੰਟ ਸਕੱਤਰ ਹਰਮੀਤ ਸਿੰਘ ਕਾਲਕਾ

Read more...

130520

ਸੰਪਾਦਕ ਦੀ ਕਲਮ ਤੋਂ

  • ਹਿੰਦੀ ਚੀਨੀ ਭਾਈ ਭਾਈ >

    ਚੀਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਲੀ ਕੇ ਕਿਆਂਗ ਆਪਣੀਆਂ ਵਿਦੇਸ਼ ਯਾਤਰਾਵਾਂ ਦਾ  ਸਿਲਿਸਲਾ ਸ਼ੁਰੂ ਕਰਨ ਦਾ ਸ਼ੁੱਭ ਆਰੰਭ ਭਾਰਤ ਤੋਂ ਕਰ ਰਹੇ ਹਨ। ਪ੍ਰਧਾਨ ਮੰਤਰੀ ਬਣਨ ਉਪਰੰਤ ਉਨ੍ਹਾਂ ਸਭ ਤੋਂ ਪਹਿਲਾਂ ਆਪਣੇ ਗਵਾਂਢੀ ਦੇਸ਼ ਭਾਰਤ ਆਉਣ ਨੂੰ ਪਹਿਲ ਦਿੱਤੀ ਹੈ। ਭਾਰਤ ਨੇ ਵੀ ਚੀਨ ਦੇ ਨਵੇਂ ਪ੍ਰਧਾਨ ਮੰਤਰੀ ਦੀ ਆਮਦ ਦੌਰਾਨ ਉਸ ਨੂੰ ਅੱਖਾਂ ਤੇ ਬਿਠਾਉਂਦਿਆਂ ਤਲੀਆਂ ਉੱਤੇ ਚੋਗ ਚੁਗਾਉਣ ਦੇ ਪ੍ਰਬੰਧ ਕੀਤੇ ਹਨ। ਅਕਸਰ ਕਿਹਾ ਜਾਂਦਾ ਹੈ ਕਿ ਬੁਰੇ  ਰਿਸ਼ਤੇਦਾਰ ਨੂੰ ਜਰਨਾ ਸੌਖਾ ਹੈ, ਪ੍ਰੰਤੂ ਬੁਰਾ ਗਵਾਂਢੀ ਜਰਨਾ ਬਹੁਤ ਔਖਾ ਹੈ। ਹਰ  ਵੇਲੇ ਗਵਾਂਢੀ ਨਾਲ ਸਭ ਤੋਂ ਪਹਿਲਾਂ ਸਾਹਮਣਾ ਹੁੰਦਾ ਹੈ। ਭਾਰਤ ਦੇ ਪ੍ਰਮੁੱਖ ਗਵਾਂਢੀ  ਦੇਸ਼ ਪਾਕਿਸਤਾਨ ਅਤੇ Read More
  • ਕੌਣ ਦੇਵੇ ਇਨਸਾਫ਼? >

    ਅੱਜ ਦੀਆਂ ਅਖਬਾਰਾਂ ਵਿੱਚ ਦੋ ਖਬਰਾਂ ਪ੍ਰਮੁੱਖਤਾ ਨਾਲ ਛਪੀਆਂ ਹਨ। ਦੋਵੇਂ ਖਬਰਾਂ ਸਮਾਜ ਵਿੱਚ ਆਏ ਭਿਆਨਕ ਕਿਸਮ ਦੇ ਨਿਘਾਰ ਵੱਲ ਇਸ਼ਾਰਾ ਕਰਦੀਆਂ ਹਨ। ਦੋਵੇਂ ਖਬਰਾਂ ਇਸ ਲਈ ਮਹੱਤਵਪੂਰਨ ਹਨ ਕਿਉਂਕਿ ਜਿਸ ਮੁਸੀਬਤ ਦੇ ਸ਼ਿਕਾਰ ਜੋ ਵਿਅਕਤੀ ਹੋਏ ਹਨ, ਉਹ ਸਧਾਰਨ ਵਿਅਕਤੀ ਨਹੀਂ ਹਨ। ਦੋਵੇਂ ਪੀੜਤ ਕਾਨੂੰਨ ਅਤੇ ਸੰਵਿਧਾਨ ਦੀਆਂ ਸ਼ਕਤੀਆਂ ਉ¤ਪਰ ਪਹਿਰਾ ਦੇਣ ਵਾਲੇ ਹਨ। ਪਹਿਲੀ ਖਬਰ ਚੰਡੀਗੜ੍ਹ ਤੋਂ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਮੁੱਖ ਜੱਜ ਨੇ ਉਸੇ ਹਾਈਕੋਰਟ ਵਿੱਚ ਜਾ ਕੇ ਖੁੱਦ ਲਈ ਇਨਸਾਫ਼ ਮੰਗਿਆ ਹੈ, ਜਿੱਥੇ ਕਦੇ ਉਹ ਖੁੱਦ ਬੈਠ ਕੇ ਲੋਕਾਂ ਦੇ ਮਾਮਲੇ ਸੁਣਦਿਆਂ ਫੈਸਲੇ ਅਤੇ ਇਨਸਾਫ਼ ਕਰਿਆ ਕਰਦੇ ਸਨ। ਹਾਈਕੋਰਟ ਦੇ ਇਹ ਸਾਬਕਾ ਮੁੱਖ Read More
  • ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਨਿੱਜੀ ਦਖਲ ਅੰਦਾਜ਼ੀ ਕਰਨ >

    ਰਾਮਪੁਰਾ ਫੂਲ ਹਲਕੇ ਵਿੱਚ ਗੋਲੀਕਾਂਡ ਦੀ ਵਾਪਰੀ ਘਟਨਾ ਸਧਾਰਣ ਨਹੀਂ ਹੈ। ਇਹ ਘਟਨਾ ਦੁੱਖਦਾਇਕ ਅਤੇ ਪੰਜਾਬ ਦੇ ਸੰਤਾਪ ਹੰਢਾ ਚੁੱਕੇ ਲੋਕਾਂ ਲਈ ਵੱਡੀ ਫਿਕਰਮੰਦੀ ਵਾਲੀ ਹੈ। ਇਹ ਸਰਕਾਰ ਦੇ ਅਕਸ ਲਈ ਵੀ ਠੀਕ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੱਲੋਂ ਇਸ ਘਟਨਾ ਨੂੰ ਅਣਗੌਲਿਆਂ ਕਰਨਾ ਅਫਸੋਸਨਾਕ ਹੈ। ਦੋਵਾਂ ਆਗੂਆਂ ਵੱਲੋਂ ਘਟਨਾ ਨੂੰ ਅਣਗੌਲਿਆਂ੍ਯ ਕਰਨ ਨਾਲ ਸਰਕਾਰ ਦੀ ਨੀਅਤ ਉੱਤੇ ਵੀ ਸ਼ੰਕੇ ਖੜ੍ਹੇ ਹੁੰਦੇ ਹਨ। ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਇਨ੍ਹਾਂ ਦੋਵਾਂ ਵੱਡੇ ਆਗੂਆਂ ਦਾ ਸਿੱਧੇ ਜਾਂ ਅਸਿੱਧੇ ਢੰਗ ਨਾਲ ਇਸ ਘਟਨਾ ਨਾਲ ਕੋਈ ਵੀ ਸਬੰਧ ਨਹੀਂ ਹੈ। ਪਰ ਪੰਜਾਬ ਸਰਕਾਰ ਦੀਆਂ ਸਮੁੱਚੀਆਂ ਸ਼ਕਤੀਆਂ ਇਨ੍ਹਾਂ ਦੋਵਾਂ Read More
  • ਦਿਹਾੜੀਦਾਰ ਅਫਸਰ ਹਟਾਏ ਜਾਣ >

    ਪਿਛਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਰਿਟਾਇਰਮੈਂਟ ਤੋਂ ਬਾਅਦ ਮੁਲਾਜ਼ਮਾਂ ਜਾਂ ਅਫਸਰਾਂ ਨੂੰ ਦੁਬਾਰਾ ਨੌਕਰੀ ’ਤੇ ਨਹੀਂ ਰੱਖਿਆ ਜਾਵੇਗਾ। ਭਾਵੇਂ ਇਸ ਫੈਸਲੇ ਵਿੱਚ ਪੀ. ਸੀ. ਐਸ. ਅਫਸਰਾਂ ਨੂੰ ਛੋਟ ਦਿੱਤੀ ਗਈ ਸੀ ਪਰੰਤੂ ਹੁਣ ਪੰਜਾਬ ਸਰਕਾਰ ਆਪਣੇ ਇਸ ਫੈਸਲੇ ਦੀਆਂ ਖੁਦ ਧੱਜੀਆਂ ਉਡਾ ਰਹੀ ਹੈ । ਅਨੇਕਾਂ ਪੀ. ਸੀ. ਐਸ. ਅਫਸਰ ਅਤੇ ਹੋਰ ਮਹਿਕਮਿਆਂ ਦੇ ਅਫਸਰ ਰਿਟਾਇਰਮੈਂਟ ਤੋਂ ਬਾਅਦ ਕਈ ਸਾਲਾਂ ਤੋਂ ਨੌਕਰੀ ਕਰ ਰਹੇ ਹਨ। ਲੋਕਾਂ ਨੂੰ ਇਨਸਾਫ ਅਤੇ ਜਵਾਬਦੇਹ ਪ੍ਰਸਾਸ਼ਨ ਦੇਣ ਵਾਲੇ ਅਫਸਰ ਖੁਦ ਜਿਸ ਕੁਰਸੀ ਉੱਪਰ ਬੈਠੇ ਹਨ, ਉਹ ਕੁਰਸੀ ਨੂੰ ਪ੍ਰਾਪਤ ਕਰਨ ਦਾ ਤਰੀਕਾ ਅਨਿਆਂਪੂਰਣ ਹੈ। ਉਹ ਕੁਰਸੀ ਉਪਰ ਸਰਕਾਰੀ ਰੂਲਾਂ Read More
  • ਪੰਜਾਬ ਦੇ ਕਿਸਾਨਾਂ ਦਾ ਸੰਕਟ ਕੇਂਦਰ ਵੀ ਲੁੱਟੇ, ਪੰਜਾਬ ਵੀ ਲੁੱਟੇ >

    ਪੰਜਾਬ ਦੇ ਕਿਸਾਨ ਇਸ ਵੇਲੇ ਦੋਹਰੇ ਸੰਕਟ ਦੇ ਸ਼ਿਕਾਰ ਹਨ। ਕੇਂਦਰ ਸਰਕਾਰ ਕਿਸਾਨਾਂ ਨੂੰ ਖੇਤੀ ਦੇ ਵਾਧੇ ਲਈ ਸਹਾਈ ਹੋਣ ਵਾਲੀਆਂ ਖਾਦਾਂ, ਕੀਟਨਾਸ਼ਕ ਦਵਾਈਆਂ, ਡੀਜਲ ਅਤੇ ਹੋਰ ਮਸ਼ੀਨਰੀ ਆਦਿ ਦੇ ਰੇਟ ਲਗਾਤਾਰ ਵਧਾਉਂਦੀ ਜਾ ਰਹੀ ਹੈ। ਇਸ ਮਾਮਲੇ ਵਿੱਚ ਕਿਸਾਨਾਂ ਨੂੰ ਰਾਹਤ ਦੇਣ ਲਈ ਉਪਲੱਬਧ ਕਰਵਾਈ ਜਾ ਰਹੀ ਸਬਸਿਡੀ ਵੀ ਲਗਾਤਾਰ ਤੇਜੀ ਨਾਲ ਘਟਾਈ ਜਾ ਰਹੀ ਹੈ। ਕਈ ਪੱਖਾਂ ਤੋਂ ਤਾਂ ਇਹ ਲੱਗਭੱਗ ਖਤਮ ਹੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਮੇਂ ਸਮੇਂ ਖੇਤੀ ਖੇਤਰ ’ਤੇ ਭਾਰੀ ਪੈਣ ਵਾਲੀਆਂ ਕੁਦਰਤੀ ਕਰੋਪੀਆਂ ਨਾਲ ਹੋਣ ਵਾਲੇ ਨੁਕਸਾਨ ਦਾ ਵੀ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ। ਕਿਸਾਨ ਜੱਥੇਬੰਦੀਆਂ ਸਮੇਂ ਸਮੇਂ ਖੇਤੀ Read More
  • ਡਾ. ਮਨਮੋਹਣ ਸਿੰਘ ਨਵਾਜ਼ ਸ਼ਰੀਫ ਦਾ ਸੱਦਾ ਕਬੂਲ ਕਰਨ >

    ਪਾਕਿਸਤਾਨ ਵਿੱਚ ਹੋਈਆਂ ਚੋਣਾਂ ਕਾਰਨ ਜਮਹੂਰੀਅਤ ਮਜ਼ਬੂਤ ਹੋਈ ਹੈ। ਪਾਕਿਸਤਾਨ ਦੀ ਜਮਹੂਰੀਅਤ ਦੀ ਮਜਬੂਤੀ ਭਾਰਤ, ਪਾਕਿਸਤਾਨ ਅਤੇ ਸਮੁੱਚੇ ਦੱਖਣੀ ਏਸ਼ੀਆ ਦੇ ਖਿੱਤੇ ਦੇ ਲੋਕਾਂ ਲਈ ਚੰਗਾ ਸੰਕੇਤ ਹੈ। ਭਾਵੇਂ ਕੇਵਲ ਜਮਹੂਰੀਅਤ ਨਾਲ ਹੀ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ, ਫਿਰ ਵੀ ਜਮਹੂਰੀਅਤ ਖਿੱਤੇ ਦੀ ਸ਼ਾਂਤੀ ਅਤੇ ਆਪਸੀ ਸਾਂਝ ਲਈ ਵੱਡਾ ਕਦਮ ਹੈ। ਪਾਕਿਸਤਾਨ ਦੇ ਬਣ ਰਹੇ ਨਵੇਂ ਪ੍ਰਧਾਨ ਮੰਤਰੀ ਸ੍ਰੀ ਨਵਾਜ਼ ਸ਼ਰੀਫ ਇੱਕ ਸਪੱਸ਼ਟ, ਜਮਹੂਰੀਅਤ ਪਸੰਦ ਅਤੇ ਭਾਰਤ ਨਾਲ ਸਮੱਸਿਆਵਾਂ ਦੇ ਹੱਲ ਲਈ ਇੱਛੁਕ ਹਨ। ਉਨ੍ਹਾਂ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਨੂੰ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਕੇ ਇੱਕ ਸਲਾਹੁਣਯੋਗ ਫੈਸਲਾ ਲਿਆ ਹੈ। Read More
  • ਅੱਜ ਨਹੀਂ ਤਾਂ ਕਦੇ ਨਹੀਂ..... >

    ਡਾ. ਮਨਮੋਹਣ ਸਿੰਘ ਅਤੇ ਨਵਾਜ਼ ਸ਼ਰੀਫ ਲਈ ਇਤਿਹਾਸ ਸਿਰਜਣ ਦਾ ਮੌਕਾ ਪਾਕਿਸਤਾਨ ਵਿੱਚ ਹੋਈਆਂ ਚੋਣਾਂ ਦੌਰਾਨ ਸ੍ਰੀ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਨੂੰ ਮਿਲੇ ਭਰਵੇਂ ਲੋਕ ਹੁੰਗਾਰੇ ਨਾਲ ਭਾਰਤ ਅਤੇ ਖਾਸ ਕਰਕੇ ਨਵਾਜ਼ ਸ਼ਰੀਫ ਦੀ ਜਨਮ ਧਰਤੀ ਪੂਰਬੀ ਪੰਜਾਬ ਵਿੱਚ ਖੁਸ਼ੀ ਦੀ ਵੱਡੀ ਲਹਿਰ ਹੈ। ਪਾਕਿਸਤਾਨ ਦੀਆਂ ਇਨ੍ਹਾਂ ਚੋਣਾਂ ਨੇ ਨਵਾਜ਼ ਸ਼ਰੀਫ ਨੂੰ ਮੁੜ ਪ੍ਰਧਾਨ ਮੰਤਰੀ  ਬਣਨ ਦਾ ਮੌਕਾ ਦੇ ਕੇ ਵਿਸ਼ਵ ਸਿਆਸੀ ਇਤਿਹਾਸ ਲਈ ਕਈ ਵੱਡੇ ਸਬਕ ਛੱਡੇ ਹਨ। ਫਰਸ਼ ਤੋਂ ਅਰਸ਼ ਅਤੇ ਅਰਸ਼ ਤੋਂ ਫਰਸ਼ ਤੱਕ ਜਾਣ ਦਾ ਜੋ ਸਫਰ ਸ੍ਰੀ ਨਵਾਜ਼ ਸ਼ਰੀਫ ਨੇ ਆਪਣੇ ਤਨ ਮਨ ਉੱਤੇ ਹੰਢਾਇਆ ਹੈ, ਉਸ ਦੀ ਪੀੜ ਸਿਰਫ ਉਹੀ ਜਾਣ ਸਕਦੇ Read More
  • ਸਿਵਲ ਸੇਵਾਵਾਂ ਪ੍ਰੀਖਿਆਵਾਂ ਦੀ ਚੁਣੌਤੀ >

    ਪਿਛਲੇ ਦਿਨੀਂ ਭਾਰਤੀ ਲੋਕ ਸੇਵਾ ਕਮਿਸ਼ਨ ਵੱਲੋਂ ਸਿਵਲ ਸੇਵਾਵਾਂ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ ਹਨ। ਇਨ੍ਹਾਂ ਪ੍ਰੀਖਿਆਵਾਂ ਵਿੱਚ ਪਿਛਲੇ ਸਾਲਾਂ ਦੀ ਤਰ੍ਹਾਂ ਹੀ ਕਈ ਅਜਿਹੇ ਵਿਦਿਆਰਥੀ ਸਫਲ ਹੋਏ ਹਨ, ਜਿਨ੍ਹਾਂ ਦੇ ਘਰ ਕਈ ਵਾਰ ਦੋ ਡੰਗ ਦੀ ਰੋਟੀ ਵੀ ਨਹੀਂ ਪੱਕਦੀ। ਭਾਰਤ ਮੌਜੂਦਾ ਸਮੇਂ ਆਪਣੇ ਆਪ ਨੂੰ ਦੁਨੀਆਂ ਦੀਆਂ ਵਿਸ਼ਵ ਸ਼ਕਤੀਆਂ ਕਹਾ ਰਹੇ ਦੇਸ਼ਾਂ ਦੇ ਬਰਾਬਰ ਖੜ੍ਹ ਗਏ ਹੋਣ ਦਾ ਦਾਅਵਾ ਕਰਦਾ ਹੈ। ਪਰ ਇਹ ਕੌੜੀ ਸੱਚਾਈ ਹੈ ਕਿ ਭਾਰਤ ਵਿੱਚ ਹਾਲੇ ਵੀ ਗਰੀਬੀ ਨੇ ਇੱਥੋਂ ਦੇ ਲੋਕਾਂ ਨੂੰ ਸਿਰਾਂ ਤੱਕ ਆਪਣੀ ਗ੍ਰਿਫਤ ਵਿੱਚ ਦੱਬਿਆ ਹੋਇਆ ਹੈ। ਹਾਲੀਆ ਐਲਾਨੇ ਗਏ ਸਿਵਲ ਸੇਵਾਵਾਂ ਪ੍ਰੀਖਿਆ ਦੇ ਨਤੀਜੇ ਦੌਰਾਨ 270ਵੇਂ ਰੈਂਕ ’ਤੇ ਰਹਿ Read More
  • ਜਿਸ ਨੂੰ ਰੱਬ ਰੱਖੇ... >

    ਜੋ ਪ੍ਰਮਾਤਮਾ ਦੀ ਸ਼ਕਤੀ ਅਤੇ ਰਜ਼ਾ ਵਿੱਚ ਵਿਸ਼ਵਾਸ ਰੱਖਦੇ ਹਨ ਉਨ੍ਹਾਂ ਲਈ ਇਹ ਮਾਮਲੇ ਸ਼ੁਕਰਾਨੇ ਵਿੱਚ ਜੁੜ ਜਾਣ ਵਾਲੇ ਹਨ ਅਤੇ ਜੋ ਪ੍ਰਮਾਤਮਾ ਨਾਮ ਦੀ ਕਿਸੇ ਸ਼ਕਤੀ ਵਿੱਚ ਵਿਸ਼ਵਾਸ ਨਹੀਂ ਰੱਖਦੇ, ਉਨ੍ਹਾਂ ਲਈ ਇਹ ਘਟਨਾਵਾਂ ਕੁਦਰਤ ਵੱਲੋਂ ਕੁੱਝ ਵੀ, ਕਦੇ ਵੀ ਵਰਤਾਅ ਦੇਣ ਦੇ ਸਬਕ ਹਨ। ਇੱਕ ਘਟਨਾ ਬੰਗਲਾ ਦੇਸ਼ ਦੀ ਹੈ। ਇਥੇ 17-18 ਦਿਨ ਪਹਿਲਾਂ ਇੱਕ ਬਹੁ-ਮੰਜ਼ਿਲਾਂ ਇਮਾਰਤ ਦੇ ਢਹਿ-ਢੇਰੀ ਹੋਣ ਦੌਰਾਨ ਇੱਕ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ। ਇਸ ਭਿਆਨਕ ਹਾਦਸੇ ਦੀਆਂ ਪ੍ਰਛਾਈਆਂ ਅੱਜ ਵੀ ਇਹ ਹੌਲਨਾਕ ਦ੍ਰਿਸ਼ ਦੇਖਣ ਵਾਲਿਆਂ ਨੂੰ ਅੱਜ ਵੀ ਰਾਤਾਂ ਨੂੰ ਤ੍ਰਬਕ ਕੇ ਉੱਠਣ ਲਈ ਮਜ਼ਬੂਰ ਕਰਦੀਆਂ ਹਨ। ਇਸੇ ਦੌਰਾਨ ਇਸ ਮੌਤ ਦੇ Read More
  • ਪਾਕਿਸਤਾਨ ਚੋਣਾਂ ਦੀ ਚੁਣੌਤੀ >

      1947 ਤੋਂ ਪਹਿਲਾਂ ਭਾਰਤ ਦਾ ਹੀ ਹਿੱਸਾ ਰਹੇ ਪਾਕਿਸਤਾਨ ਵਿੱਚ 11ਵੀਆਂ ਆਮ ਚੋਣਾਂ ਲਈ ਵੋਟਾਂ 11 ਮਈ ਨੂੰ ਪੈਣ ਜਾ ਰਹੀਆਂ ਹਨ। ਇਹ ਵੋਟਾਂ ਪੈਣ ਦੀ ਪ੍ਰਕਿਰਿਆ ਤੋਂ ਕੁੱਝ ਸਮਾਂ ਪਹਿਲਾਂ ਵਾਪਰੀਆਂ ਤਿੰਨ ਘਟਨਾਵਾਂ ਨੇ ਇਸ ਚੋਣ ਪ੍ਰਕਿਰਿਆ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ ਕੀਤੀ ਹੈ। ਪਹਿਲੀ ਘਟਨਾ ਭਾਰਤੀ ਮੂਲ ਦੇ ਫਾਂਸੀ ਦੀ ਸਜ਼ਾ ਪ੍ਰਾਪਤ ਸਰਬਜੀਤ ਸਿੰਘ ਉੱਪਰ ਜੇਲ੍ਹ ਵਿੱਚ ਕਾਤਲਾਨਾ ਹਮਲਾ, ਉਸ ਦੀ ਮੌਤ ਅਤੇ ਦੂਸਰੀ ਘਟਨਾ ਇਸ ਹਮਲੇ ਦੇ ਪ੍ਰਤੀਕਰਮ ਵਿੱਚ ਭਾਰਤੀ ਜੇਲ੍ਹ ਵਿੱਚ ਬੰਦ ਪਾਕਿਸਤਾਨੀ ਵਿਅਕਤੀ ਸਨਾਉਲਾ ’ਤੇ ਕਾਤਲਾਨਾ ਹਮਲਾ ਅਤੇ ਵੋਟਾਂ ਪੈਣ ਤੋਂ ਐਨ ਪਹਿਲਾਂ ਉਸ ਦੀ ਮੌਤ, ਤੀਸਰੀ ਘਟਨਾ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ Read More
  • 1
  • 2

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today485
Yesterday437
Week485
Month8360
All176563

Weather

100°
37°
°F | °C
Haze
Humidity: 24%
Mon
Clear
79 | 114
26 | 45
Tue
Sunny
80 | 115
26 | 46