ਆਈ. ਪੀ. ਐਲ. ਫਿਕਸਿੰਗ ਮਾਮਲਾ

18 May 2013

ਸ੍ਰੀਸੰਥ ਦਾ ਲੈਪਟਾਪ ਬਰਾਮਦ
ਅਸ਼ਲੀਲ ਐਮ. ਐਮ. ਐਸ. ਵੀ ਆਵੇਗਾ ਬਾਹਰ
 
ਏਅਰ ਇੰਡੀਆ ਨੇ ਅਜੀਤ ਚੰਦੇਲਾ ਅਤੇ ਅਮਿਤ ਚੌਹਾਨ ਨੂੰ ਨੌਕਰੀਓਂ ਕੱਢਿਆ
ਮੁੰਬਈ  ਵਿਸ਼ਵ ਵਾਰਤਾ
image ਮੁੰਬਈ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਮੁੰਬਈ ਦੇ ਹੋਟਲ ਵਿਚੋਂ ਸ੍ਰੀਸੰਥ ਦਾ ਲੈਪਟਾਪ ਤੇ ਕੁਝ ਹੋਰ ਸਮਾਨ ਬਰਾਮਦ ਕੀਤਾ ਹੈ। ਗ੍ਰਿਫਤਾਰੀ ਤੋਂ ਪਹਿਲਾਂ ਸ੍ਰੀਸੰਥ ਇਸੇ ਲਗਜ਼ਰੀ ਹੋਟਲ ਵਿਚ ਰੁਕਿਆ ਹੋਇਆ ਸੀ। ਜਾਣਕਾਰੀ ਅਨੁਸਾਰ ਜਾਂਚ ਅਧਿਕਾਰੀ ਰਾਜਸਥਾਨ ਰਾਇਲਸ ਦੇ ਖਿਡਾਰੀ ਦੇ ਸੱਟੇਬਾਜ਼ਾਂ ਨਾਲ ਸਬੰਧ ਤੇ ਸਪਾਟ ਫਿਕਸਿੰਗ ਦੋਸ਼ਾਂ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਸੁਰਾਗ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਸ੍ਰੀਸੰਥ ਤੇ ਉਨ੍ਹਾਂ ਦਾ ਨਜ਼ਦੀਕੀ ਦੋਸਤ ਜੀਜੂ ਇਸੇ ਹੋਟਲ ਵਿਚ ਰੁਕੇ ਸਨ।  ਜ਼ਿਕਰਯੋਗ ਹੈ ਕਿ ਫਿਕਸਿੰਗ ਦੇ ਦੋਸ਼ਾਂ ਹੇਠ ਗੇਂਦਬਾਜ਼ ਸ੍ਰੀਸੰਥ ਤੇ ਦੋ ਹੋਰ ਖਿਡਾਰੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਬੀਤੀ ਕੱਲ੍ਹ ਇਨ੍ਹਾਂ ਨੇ ਪੁਲਿਸ ਕੋਲ ਆਪਣਾ ਜ਼ੁਰਮ ਕਬੂਲ ਕਰ ਲਿਆ। ਬੀ.ਸੀ.ਸੀ.ਆਈ ਵੱਲੋਂ ਇਨ੍ਹਾਂ ਖਿਡਾਰੀਆਂ ਨੂੰ ਆਈ.ਪੀ.ਐਲ ਵਿਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਦੀਆਂ ਖ਼ਬਰਾਂ ਅਨੁਸਾਰ ਆਈ.ਪੀ.ਐੱਲ. ਦੇ ਤਿੰਨੋਂ ਦਾਗੀ ਕ੍ਰਿਕਟਰਾਂ ਨੇ ਦਿੱਲੀ ਪੁਲਿਸ ਦੇ ਸਾਹਮਣੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਦਿੱਲੀ ਪੁਲਿਸ ਕਮਿਸ਼ਨਰ ਨੀਰਜ ਕੁਮਾਰ ਖੁਦ ਇਨ੍ਹਾਂ ਤਿੰਨਾਂ ਤੋਂ ਪੁੱਛਗਿੱਛ ਕਰ ਰਹੇ ਸਨ ਅਤੇ ਕ੍ਰਿਕਟਰਾਂ ਨੇ ਇਹ ਸਵੀਕਾਰ ਕਰ ਲਿਆਸੀ ਕਿ ਉਹ ਸਪਾਟ ਫਿਕਸਿੰਗ ਵਿੱਚ ਸ਼ਾਮਲ ਸਨ। ਗ੍ਰਿਫਤਾਰੀ ਤੋਂ ਬਾਅਦ ਰਾਤ ਤੱਕ ਪੁਲਿਸ ਇਨ੍ਹਾਂ ਤੋਂ ਪੁੱਛਗਿੱਛ ਕਰਦੀ ਰਹੇ। ਸਪੈਸ਼ਲ

Read more...

ਪ੍ਰਧਾਨ ਮੰਤਰੀ ਅੰਮ੍ਰਿਤਸਰ ਤੋਂ ਪਾਰਲੀਮੈਂਟ ਦੀ ਚੋਣ ਲੜਨਗੇ

18 May 2013

image ਚੰਡੀਗੜ੍ਹ  ਹਰੀਸ਼ਚੰਦਰ ਬਾਗਾਂਵਾਲਾ-ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਅੰਮ੍ਰਿਤਸਰ ਪਾਰਲੀਮੈਂਟ ਹਲਕੇ ਤੋਂ ਚੋਣ ਲੜ ਸਕਦੇ ਹਨ। ਭਾਵੇਂ ਆਲਾ ਕਮਾਨ ਨੇ ਫਿਲਹਾਲ ਪ੍ਰਧਾਨ ਮੰਤਰੀ ਅਹੁਦੇ ’ਤੇ ਬਿਰਾਜਮਾਨ ਨਾ ਰਹਿਣ ਲਈ ਉਨ੍ਹਾਂ ਨੂੰ ਆਸਾਮ ਤੋਂ ਰਾਜ ਸਭਾ ਲਈ ਸੀਟ ’ਤੇ ਖੜ੍ਹੇ ਕਰਨ ਦਾ ਫੈਸਲਾ ਕੀਤਾ ਹੈ। ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਰਾਜ ਸਭਾ ਦੇ ਪਿਛਲੇ ਦਰਵਾਜੇ ਤੋਂ ਦੇਸ਼ ਦੇ ਸਭ ਤੋਂ ਵੱਡੇ ਅਹਿਮ ਅਹੁਦੇ ’ਤੇ ਬਿਰਾਜਮਾਨ ਹਨ। ਹੁਣ ਉਹ ਸਿੱਧੇ ਜਨਤਾ ਦੇ ਦਰਬਾਰ ਵਿੱਚ ਜਾਣਾ ਚਾਹੁੰਦੇ ਹਨ ਅਤੇ ਆਮ ਲੋਕਾਂ ਦੇ ਸਮਰਥਨ ਨਾਲ ਲੋਕ ਸਭਾ ਵਿੱਚ ਪਹੁੰਚਣ ਦੇ ਆਪਣੇ ਇਰਾਦੇ ਤੇ ਯਤਨਾਂ ਵਿੱਚ ਹਨ। ਉਹ ਸ੍ਰੀ ਅੰਮ੍ਰਿਤਸਰ ਸਾਹਿਬ ਪਾਰਲੀਮੈਂਟ ਹਲਕੇ ਤੋਂ ਆਪਣੇ ਕਿਸਮਤ ਅਜਮਾ ਸਕਦੇ ਹਨ। ਲੋਕ ਸਭਾ ਸੀਟ ਤੋਂ ਉਨ੍ਹਾਂ ਦੀ ਜਿੱਤ ਕਾਂਗਰਸ ਦੇ ਸੱਤਾ ਵਿੱਚ ਆਉਣ ਦੀ ਸਥਿਤੀ ਵਿੱਚ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਾਉਣ ਦੀ ਉਨ੍ਹਾਂ ਦੀ ਦਾਅਵੇਦਾਰੀ ਨੂੰ ਮਜ਼ਬੂਤ ਕਰੇਗੀ। ਇਸ ਨਾਲ ਉਨ੍ਹਾਂ ’ਤੇ ਲੱਗਿਆ ਇਹ ਧੱਬਾ ਦਾਗ ਕਿ ਉਹ ਪਿਛਲੇ ਦਰਵਾਜ਼ੇ ਤੋਂ ਪ੍ਰਧਾਨ ਮੰਤਰੀ ਬਣ ਰਹੇ ਹਨ ਅਤੇ ਉਨ੍ਹਾਂ ਨੂੰ ਸਮਰਥਨ ਪ੍ਰਾਪਤ ਨਹੀਂ ਹੈ ਵੀ ਹਟੇਗਾ। ਉਧਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਸੰਕੇਤ ਦਿੱਤਾ ਹੈ ਕਿ ਉਹ ਫਿਲਹਾਲ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਖਿਲਾਫ ਆਪਣਾ ਉਮੀਦਵਾਰ ਨਹੀਂ ਖੜਾਉਣਗੇ, ਲੇਕਿਨ ਇਹ ਭਾਰਤੀ ਜਨਤਾ ਪਾਰਟੀ ਲਈ ਅਤੇ ਖਾਸ ਕਰ ਰਾਜ ਸਭਾ ਵਿੱਚ ਆਪੋਜੀਸ਼ਨ ਦੇ ਨੇਤਾ ਅਰੁਣ ਜੇਤਲੀ ਲਈ ਬੁਰੀ ਖਬਰ ਹੋ ਸਕਦੀ ਹੈ। ਕਿਉਂਕਿ ਸ੍ਰੀ ਅੰਮ੍ਰਿਤਸਰ ਭਾਜਪਾ ਕੋਟੇ ਦੀ ਸੀਟ ਹੈ। ਉਧਰ

Read more...

ਅੰਮ੍ਰਿਤਸਰ-ਦਿੱਲੀ ਰੇਲ ਆਵਾਜਾਈ ਬਹਾਲ

18 May 2013

ਦੇਰ ਰਾਤ ਮੰਗਾਂ ਮੰਨੇ ਜਾਣ ’ਤੇ ਪ੍ਰਦਰਸ਼ਨਕਾਰੀ ਘਰ ਪਰਤੇ
ਜੰਡਿਆਲ ਗੁਰੂ/ਅੰਮ੍ਰਿਤਸਰ 
ਮੋਤਾ ਸਿੰਘ, ਭੁਪਿੰਦਰ ਸਿੱਧੂ
image ਪੰਜਾਬ ਦੀਆਂ 11 ਕਿਸਾਨ ਅਤੇ ਮਜ਼ਦੂਰ ਜੱਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜੰਡਿਆਲਾ ਵਿਖੇ ਅਣਮਿੱਥੇ ਸਮੇਂ ਲਈ ਰੇਲ ਟ੍ਰੈਕ ‘ਤੇ ਪ੍ਰਦਰਸ਼ਨ ਸ਼ੁਰੂ ਕੀਤਾ ਸੀ, ਉਹ ਦੇਰ ਰਾਤ ਮੰਗਾਂ ਮੰਨ ਲਏ ਜਾਣ ਬਾਅਦ ਖ਼ਤਮ ਕਰ ਦਿੱਤਾ ਗਿਆ ਅਤੇ ਰੇਲਵੇ ੇਲਾਈਨ ਤੋਂ ਲਗਾਇਆ ਜਾਮ ਹਟਾ ਲਿਆ ਗਿਆ। ਕਿਸਾਨਾਂ ਦੇ ਇਸ ਪ੍ਰਦਰਸ਼ਨ ਨਾਲ ਅੰਮ੍ਰਿਤਸਰ-ਦਿੱਲੀ ਰੇਲ ਰੂਟ ‘ਤੇ ਆਵਾਜਾਈ ਠੱਪ ਹੋ ਗਈ ਹੈ ਅਤੇ ਸ਼ਤਾਬਦੀ ਸਮੇਤ ਦੂਸਰੀਆਂ ਸਾਰੀਆਂ ਗੱਡੀਆਂ ‘ਚ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਕਿਸਾਨਾਂ ਦੇ ਧਰਨੇ ਵਾਲੀ ਥਾਂ ‘ਤੇ ਵੱਡੀ ਗਿਣਤੀ ਵਿਚ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਕਿਸਾਨਾਂ ਨੂੰ ਰੇਲ ਟ੍ਰੈਕ ਤੋਂ ਹਟਾਉਣ ਲਈ ਯਤਨ ਜਾਰੀ ਹਨ। ਕਿਸਾਨ ਜੱਥੇਬੰਦੀਆਂ ਤਰਨਤਾਰਨ ਵਿਚ ਮਾਰੇ ਗਏ ਏ. ਐਸ. ਆਈ. ਦੇ ਮਾਮਲੇ ‘ਚ ਫੜੇ ਗਏ ਕਿਸਾਨਾਂ ਨੂੰ ਰਿਹਾਅ ਕਰਨ ਤੋਂ ਇਲਾਵਾ ਬਿਜਲੀ ਦੇ ਬਕਾਏ ਬਿੱਲ ਮੁਆਫ ਕਰਨ, ਮਜ਼ਦੂਰਾਂ ਨੂੰ ਸਰਕਾਰ ਵਲੋਂ ਪਲਾਟ ਦੇਣ ਅਤੇ ਖਾਦ ਦੀਆਂ ਕੀਮਤਾਂ ਨੂੰ ਘੱਟ ਕਰਨ ਵਰਗੀਆਂ ਮੰਗਾਂ ਨੂੰ ਲੈ ਕੇ ਧਰਨੇ ‘ਤੇ ਬੈਠੀਆਂ ਹਨ। ਕਿਸਾਨ ਅਤੇ ਮਜ਼ਦੂਰ ਜੱਥੇਬੰਦੀਆਂ ਦਾ ਦੋਸ਼ ਹੈ ਕਿ ਸਰਕਾਰ ਵਾਰ-ਵਾਰ ਧਰਨੇ ਪ੍ਰਦਰਸ਼ਨ ਕਰਨ ਦੇ ਬਾਵਜੂਦ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ ਅਤੇ ਹੁਣ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਲਈਆਂ ਜਾਂਦੀਆਂ ਉਦੋਂ ਤੱਕ ਇਹ ਪ੍ਰਦਰਸ਼ਨ ਜਾਰੀ ਰਹੇਗਾ। ਪੰਜਾਬ ਦੀਆਂ ਪੰਚਾਇਤ ਚੋਣਾਂ ‘ਚ ਰੁੱਝੀ ਪੁਲਸ ਨੂੰ ਕਿਸਾਨ ਅਤੇ ਮਜ਼ਦੂਰ ਜੱਥੇਬੰਦੀਆਂ ਦੇ ਧਰਨੇ ਦੀ ਤਿਆਰੀ ਦੀ ਕੰਨੋ-ਕੰਨ ਭਣਕ ਨਹੀਂ ਲੱਗੀ ਅਤੇ ਇਨ੍ਹਾਂ ਜੱਥੇਬੰਦੀਆਂ ਨੇ ਹੁਣ ਰੇਲ ਰੂਟ ਠੱਪ ਕਰ ਕੇ ਪੁਲਸ ਅਤੇ ਸਰਕਾਰ ਲਈ ਵੱਡੀ ਪ੍ਰੇਸ਼ਾਨ ਖੜ੍ਹੀ ਕਰ ਦਿੱਤੀ ਹੈ। ਐਤਵਾਰ ਨੂੰ ਪੰਜਾਬ ਵਿਚ ਪੰਚਾਇਤ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਸਾਰੀ ਪੁਲਸ ਚੋਣ ਡਿਊਟੀ ਕਾਰਨ ਰੁੱਝੀ ਹੋਈ ਹੈ। ਅਜਿਹੇ ਵਿਚ ਕਿਸਾਨਾਂ ਦਾ ਇਹ ਪ੍ਰਦਰਸ਼ਨ ਕਦੋਂ ਖਤਮ ਹੋਵੇਗੀ

Read more...

ਓਬਾਮਾ ਦੇ ਸੱਦੇ ’ਤੇ ਮਨਮੋਹਨ ਜਾਣਗੇ ਅਮਰੀਕਾ

18 May 2013

ਨਵੀਂ ਦਿੱਲੀ  ਵਿਸ਼ਵ ਵਾਰਤਾ-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸੱਦਣ ’ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਆਗਾਮੀ ਕੁਝ ਮਹੀਨਿਆਂ ਵਿਚ ਅਮਰੀਕਾ ਜਾਣ ਦੀ ਉਮੀਦ ਹੈ। ਅਧਿਕਾਰਿਤ ਸੂਤਰਾਂ ਨੇ ਦੱਸਿਆ ਕਿ ਅਮਰੀਕੀ ਉਪ ਵਿਦੇਸ਼ ਮੰਤਰੀ ਵਿਲੀਅਮ ਬਰਨਸ ਨੇ ਆਪਣੇ ਹਾਲੀਆ ਦੌਰੇ ਵਿਚ ਓਬਾਮਾ ਵੱਲੋਂ ਮਨਮੋਹਨ ਨੂੰ ਬੁਲਾਵਾ ਦਿੱਤਾ ਸੀ। ਸੂਤਰਾਂ ਨੇ ਦੱਸਿਆ ਕਿ ਮਨਮੋਹਨ ਸਿੰਘ ਨੇ ਬੁਲਾਵਾ ਸਵੀਕਾਰ ਕਰ ਲਿਆ ਹੈ ਅਤੇ ਉਹ ਵਾਸ਼ਿੰਗਟਨ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦਾ ਵਾਸ਼ਿੰਗਟਨ ਦੌਰਾ ਉਸ ਸਮੇਂ ਹੋ ਸਕਦਾ ਹੈ ਜਦੋਂ ਉਹ ਸੰਯੁਕਤ ਰਾਸ਼ਟਰ ਮਹਾ ਸਭਾ ਵਿਚ ਹਿੱਸਾ ਲੈਣ ਲਈ ਨਿਊਯਾਰਕ ਜਾਣਗੇ। ਓਬਾਮਾ ਦੇ ਦਫ਼ਤਰ ਵਿਚ ਮਨਮੋਹਨ ਦੀ ਅਮਰੀਕਾ ਦੀ ਇਹ ਦੂਸਰੀ ਦੁਵੱਲੇ ਯਾਤਰਾ ਹੋਵੇਗੀ।

ਬਾਦਲ ਖਿਲਾਫ ਅਮਰੀਕਾ ਦੀ ਅਦਾਲਤ ’ਚ ਦੋਸ਼ ਰੱਦ

18 May 2013

ਨਿਊਯਾਰਕ  ਅ. ਬ.-ਅਮਰੀਕਾ ‘ਚ ਵਿਸਕੰਸਿਨ ਦੀ ਅਦਾਲਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਚੱਲ ਰਹੇ ਮਾਮਲੇ ਨੂੰ ਰੱਦ ਕਰ ਦਿੱਤਾ ਹੈ। ਬਾਦਲ ਖਿਲਾਫ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮਰਥਨ ਸਮਝੀ ਜਾਂਦੀ ਨਿਊਯਾਰਕ ਦੀ ਸਿੱਖ ਫਾਰ ਜਸਟਿਸ ਨਾਮਕ ਸੰਸਥਾ ਨੇ ਪਿਛਲੇ ਸਾਲ 8 ਅਗਸਤ ਨੂੰ ਉਸ ਵੇਲੇ ਕੇਸ ਦਾਇਰ ਕੀਤਾ ਸੀ ਜਦੋਂ ਬਾਦਲ ਅਮਰੀਕਾ ਦੇ ਇਕ ਗੁਰਦੁਆਰੇ ਵਿਚ ਮਾਰੇ ਗਏ 7 ਸਿੱਖਾਂ ਦੇ ਪਰਿਵਾਰਾਂ ਨੂੰ ਮਿਲਣ ਗਏ ਸਨ। ਸੰਸਥਾ ਨੇ ਬਾਦਲ ‘ਤੇ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦਾ ਹਨਨ ਕਰਨ ਦੇ ਦੋਸ਼ ਲਾਏ ਸਨ। 14 ਮਈ ਨੂੰ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਫੈਸਲੇ ਨੂੰ ਸੁਰੱਖਿਅਤ ਰੱਖ ਲਿਆ ਸੀ ਅਤੇ ਅੱਜ ਜੱਜ ਲਿਨ ਐਡਲਮੈਨ ਨੇ ਇਹ ਫੈਸਲਾ ਸੁਣਾਇਆ ਹੈ। ਇਹ ਫੈਸਲਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਵੱਡੀ ਰਾਹਤ ਵਾਲੀ ਖਬਰ ਹੈ ਕਿਉਂਕਿ ਇਸ ਮਾਮਲੇ ਤੋਂ ਬਾਅਦ ਕੌਮਾਂਤਰੀ ਪੱਧਰ ‘ਤੇ ਬਾਦਲ ਦੀ ਸਾਖ ਨੂੰ ਵੱਟਾ ਲੱਗ ਰਿਹਾ ਸੀ ਪਰ ਬਾਦਲ ਖਿਲਾਫ ਇਸ ਮਾਮਲੇ ‘ਚ ਦੋਸ਼ ਰੱਦ ਕੀਤੇ ਜਾਣ ਤੋਂ ਬਾਅਦ ਹੁਣ ਨਿਊਯਾਰਕ ਦੀ ਸੰਸਥਾ ਸਿੱਖ ਫਾਰ ਜਸਟਿਸ ਨੂੰ ਕਰਾਰਾ ਝਟਕਾ ਲੱਗਾ ਹੈ।

ਮੁਸ਼ੱਰਫ ਦੀ ਨਿਆਂਇਕ ਹਿਰਾਸਤ 14 ਦਿਨ ਤੱਕ ਵਧੀ

18 May 2013

ਇਸਲਾਮਾਬਾਦ  ਵਿਸ਼ਵ ਵਾਰਤਾ-ਪਾਕਿਸਤਾਨ ਦੀ ਇਕ ਅੱਤਵਾਦ ਨਿਰੋਧੀ ਅਦਾਲਤ ਨੇ 2007 ਵਿਚ ਐਮਰਜੈਂਸੀ ਦੌਰਾਨ ਜੱਜਾਂ ਨੂੰ ਹਿਰਾਸਤ ਵਿਚ ਲਏ ਜਾਣ ਦੇ ਮਾਮਲੇ ਵਿਚ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਨਿਆਂਇਕ ਹਿਰਾਸਤ ਦੀ ਮਿਆਦ 14 ਦਿਨਾਂ ਲਈ ਵਧਾ ਦਿੱਤੀ ਹੈ। ਅੱਤਵਾਦ ਨਿਰੋਧੀ ਅਦਾਲਤ ਦੇ ਜਸਟਿਸ ਸੈਯਦ ਕੌਸਰ ਅੱਬਾਸ ਜੈਦੀ ਨੇ ਮੁਸ਼ੱਰਫ ਦੇ ਵਕੀਲਾਂ ਦੀ ਇਸ ਅਪੀਲ ਨੂੰ ਵੀ ਸਵੀਕਾਰ ਕਰ ਲਿਆ ਕਿ ਉਸ ਨੂੰ ਅੱਜ ਅਦਾਲਤ ਵਿਚ ਵਿਅਕਤੀਗਤ ਰੂਪ ਨਾਲ ਪੇਸ਼ ਨਹੀਂ ਹੋਣ ਦੀ ਛੂਟ ਦਿੱਤੀ ਜਾਵੇ। ਅਧਿਕਾਰੀਆਂ ਨੇ ਦੱਸਿਆ ਕਿ 69 ਸਾਲਾ ਮੁਸ਼ੱਰਫ ਨੂੰ ਸੁਰੱਖਿਆ ਬਲਾਂ ਨਾਲ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ। ਬਾਅਦ ਵਿਚ ਜਸਟਿਸ ਨੇ ਮਾਮਲੇ ਦੀ ਸੁਣਵਾਈ ਇਕ ਜੂਨ ਤੱਕ ਲਈ ਮੁਲਤਵੀ ਕਰ ਦਿੱਤੀ। ਮੁਸ਼ੱਰਫ ਨੂੰ ਸਾਬਕਾ ਪ੍ਰਧਾਨ ਮੰਤਰੀ ਬੇਨਜੀਰ ਭੁੱਟੋ ਹੱਤਿਆ ਮਾਮਲੇ ਤੋਂ ਇਲਾਵਾ ਸੈਨਿਕ ਮੁਹਿੰਮ ਵਿਚ ਬਲੂਚ ਨੇਤਾ ਅਕਬਰ ਬੁਗਤੀ ਦੀ ਮੌਤ ਮਾਮਲੇ ਵਿਚ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪਰਵੇਸ਼ ਮੁਸ਼ੱਰਫ ਨੂੰ ਅਪਮਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂਕਿ ਉਹ ਮੁੜ ਦੁਬਾਰਾ ਚੋਣਾਂ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਪਰਤੇ ਸਨ। ਉਨ੍ਹਾਂ ਨੂੰ ਉਨ੍ਹਾਂ ਦੇ ਹੀ ਫਾਰਮਹਾਊਸ ਵਿਚ ਰੱਖਿਆ ਗਿਆ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਫਾਰਮਹਾਊਸ ਨੂੰ ਸਬ ਜੇਲ੍ਹ ਐਲਾਨਿਆ ਗਿਆ ਹੈ।

ਚੰਡੀਗੜ੍ਹ ’ਚ ਛੇੜ-ਛਾੜ ਤੇ ਬਲਾਤਕਾਰ ਦੇ ਮਾਮਲਿਆਂ ’ਚ ਵਾਧਾ

18 May 2013

ਚੰਡੀਗੜ੍ਹ  ਸ਼ਿਵਜੀਤ ਸਿੰਘ ਵਿਰਕ -ਇੱਕ ਲੜਕੀ ਨਿਵਾਸੀ ਚੰਡੀਗੜ੍ਹ ਨੇ ਸ਼ਿਕਾਇਤ ਦਰਜ ਕਰਵਾਈ ਕਿ ਕਾਰ ਨੰਬਰ- ਐਚ ਆਰ-ਬੀ ਐਫ –ਏ ਕਿਉ -9016 ਸਵਾਰਾਂ ਨੇ ਸੈਕਟਰ-15, ਚੰਡੀਗੜ੍ਹ ਦੇ ਨੇੜੇ ਉਸ ਨਾਲ ਛੇੜ-ਛਾੜ ਕੀਤੀ। ਜਿਸ ਉੱਤੇ ਮੁਕਦਮਾ ਧਾਰਾ 294,341 ਆਈ ਪੀ ਸੀ ਦੇ ਤਹਿਤ ਥਾਣਾ-11, ਚੰਡੀਗੜ੍ਹ ਵਿੱਚ ਦਰਜ ਕੀਤਾ ਗਿਆ। ਇੱਕ ਮਹਿਲਾ ਨਿਵਾਸੀ ਚੰਡੀਗੜ੍ਹ ਨੇ ਸ਼ਿਕਾਇਤ ਦਰਜ ਕਰਵਾਈ ਕਿ ਲਾਲ ਬਾਬੂ, ਟਿਉਬਵੈਲ ਉਪਰੇਟਰ, ਸੈਕਟਰ-56, ਚੰਡੀਗੜ੍ਹ ਨੇ ਉਸ ਦੀ 2 ਸਾਲ ਦੀ ਬੇਟੀ ਨਾਲ ਦੁਸ਼ਕਰਮ ਕਰਨ ਦੀ ਕੋਸਿਸ਼ ਕੀਤੀ। ਜਿਸ ਉੱਤੇ ਮੁਕਦਮਾ ਧਾਰਾ 342,376,511,506 ਆਈ ਪੀ ਸੀ ਦੇ ਤਹਿਤ ਥਾਣਾ-39, ਚੰਡੀਗੜ੍ਹ ਵਿੱਚ ਦਰਜ ਕੀਤਾ ਗਿਆ। ਇੱਕ ਵਿਅਕਤੀ ਨਿਵਾਸੀ ਚੰਡੀਗੜ੍ਹ ਨੇ ਸ਼ਿਕਾਇਤ ਦਰਜ ਕਰਵਾਈ ਕਿ ਪਵਨ ਨਿਵਾਸੀ ਮਕਾਨ ਨੰਬਰ-1939, ਨਵਾਂ ਗਾਂਉ, ਜਿਲਾ ਮੋਹਾਲੀ, ਪੰਜਾਬ ਨੇ ਸ਼ਿਸ਼ੂ ਨਿਕੇਤਨ ਸਕੂਲ, ਸੈਕਟਰ-22, ਚੰਡੀਗੜ ਦੇ ਨੇੜੇ ਸ਼ਿਕਾਇਤਕਰਤਾ ਦੀ ਪੁਤਰੀ (ਉਮਰ 5 ਸਾਲ)  ਦੇ ਨਾਲ ਛੇੜ-ਛਾੜ ਕੀਤੀ ਅਤੇ ਧਮਕੀ ਦਿੱਤੀ। ਜਿਸ ਉੱਤੇ ਮੁਕਦਮਾ ਧਾਰਾ 354, 323, 506 ਆਈ ਪੀ ਸੀ ਦੇ ਤਹਿਤ ਥਾਨਾ-17, ਚੰਡੀਗੜ੍ਹ ਵਿੱਚ ਦਰਜ ਕੀਤਾ ਗਿਆ। ਆਰੋਪੀ ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਅੱਗੇ ਦੀ ਜਾਂਚ ਪੜਤਾਲ ਚੱਲ ਰਹੀ ਹੈ। ਇੱਕ ਲੜਕੀ ਨਿਵਾਸੀ ਚੰਡੀਗੜ ਨੇ ਸ਼ਿਕਾਇਤ ਦਰਜ ਕਰਵਾਈ ਕਿ ਜੋਗਿੰਦਰ ਸਿੰਘ ਨਿਵਾਸੀ ਮਕਾਨ ਨੰਬਰ-5, ਅੰਬਾਲਾ ਨੇ ਉਸ ਨਾਲ ਛੇੜ-ਛਾੜ ਕੀਤੀ। ਜਿਸ ਉੱਤੇ ਮੁਕਦਮਾ ਧਾਰਾ 509 ਆਈ ਪੀ ਸੀ ਦੇ ਤਹਿਤ ਸਥਾਨਕ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ। ਆਰੋਪੀ ਨੂੰ ਗ੍ਰਿਫਤਾਰ ਕਰ ਬਾਅਦ ਵਿੱਚ ਜਮਾਨਤ ਤੇ ਰਿਹਾ ਕਰ ਦਿਤਾ ਗਿਆ ਹੈ। ਅੱਗੇ ਕਿ ਜਾਂਚ ਪੜਤਾਲ ਚੱਲ ਰਹੀ ਹੈ। ਦੋ ਲੜਕੀਆਂ

Read more...

ਚੱਕ ਮਿਸ਼ਰੀ ਖਾਨ ’ਚ ਅਕਾਲੀਆਂ ਤੇ ਕਾਂਗਰਸ ’ਚ ਹਿੰਸਕ ਝੱੜਪ, 2 ਮੌਤਾਂ

18 May 2013

ਤਿੰਨ ਦੋਸ਼ੀ ਗ੍ਰਿਫਤਾਰ, ਝਗੜਾ ਸਿਆਸੀ ਨਹੀਂ ਪੁਰਾਣੀ ਰੰਜ਼ਿਸ਼ ਦਾ : ਪੁਲਿਸ

image ਅੰਮ੍ਰਿਤਸਰ  ਮੋਤਾ ਸਿੰਘ-ਅੰਮ੍ਰਿਤਸਰ ’ਚ ਸ਼੍ਰੋਮਣੀ ਅਕਾਲ ਦਲ ਬਾਦਲ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਆਪਸ ‘ਚ ਹੋਈ ਝੜਪ ਦੌਰਾਨ ਦੋਹਾਂ ਪਾਸਿਆਂ ਦੇ ਇਕ-ਇਕ ਆਗੂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਪੰਜਾਬ ‘ਚ ਜ਼ਿਲਾ ਪਰਿਸ਼ਦਾਂ ਅਤੇ ਬਲਾਕ ਸਮੰਤੀ ਦੀਆਂ ਚੋਣਾਂ ਨੂੰ ਲੈ ਕੇ ਦੋਵੇਂ ਪਾਰਟੀਆਂ ਨਾਂ ਸਿਰਫ ਇਕ-ਦੂਜੀ ਦੇ ਵਿਰੁੱਧ ਮੈਦਾਨ ‘ਚ ਹਨ, ਸਗੋਂ ਦੋਹਾਂ ਪਾਰਟੀਆਂ ਦੇ ਨੇਤਾ ਇਕ-ਦੂਜੇ ‘ਤੇ ਚਿੱਕੜ ਵੀ ਉਛਾਲ ਰਹੇ ਹਨ ਅਤੇ ਗਲਤ ਸ਼ਬਦਾਂ ਦੀ ਵਰਤੋਂ ਵੀ ਕਰ ਰਹੇ ਹਨ। ਕੁੱਝ ਅਜਿਹੇ ਹੀ ਮਾਮਲੇ ‘ਚ ਸ਼ੁੱਕਰਵਾਰ ਨੂੰ ਅੰਮ੍ਰਿਤਸਰ ‘ਚ ਦੋਹਾਂ ਪਾਰਟੀਆਂ ਦੇ ਵਰਕਰਾਂ ਦੌਰਾਨ ਖੁੱਲ੍ਹ ਕੇ ਲੜਾਈ-ਝਗੜਾ ਹੋਇਆ ਅਤੇ ਹਥਿਆਰਾਂ ਦੀ ਵਰਤੋਂ ਵੀ ਕੀਤੀ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਤੇ ਲੋਪੋਕੇ ਤਹਿਸੀਲ ‘ਚ 2 ਸਿਆਸੀ ਪਾਰਟੀਆਂ ਦੀ ਲੜਾਈ ਦੌਰਾਨ ਹੋਏ ਖੂਨੀ ਸੰਘਰਸ਼ ‘ਚ ਇਕ ਅਕਾਲੀ ਅਤੇ ਇਕ ਕਾਂਗਰਸੀ ਆਗੂ ਦੀ ਮੌਤ ਹੋ ਗਈ। ਅਕਾਲੀ ਦਲ ਦੀ ਪਾਰਟੀ ਦੇ ਜਾਗੀਰ ਸਿੰਘ ਨੇ ਮੰਗ ਕੀਤੀ ਕਿ ਇਸ ਵਾਰ ਦੀਆਂ ਚੋਣਾਂ ‘ਚ ਉਸ ਨੂੰ ਸਰਪੰਚ ਬਣਾਇਆ ਜਾਵੇ ਪਰ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਆਪਣੇ ਪਿਤਾ ਨੂੰ ਸਰਪੰਚ ਦੇ ਅਹੁਦੇ ‘ਤੇ ਲਿਆਉਣਾ ਚਾਹੁੰਦੇ ਸਨ, ਜਿਸ ਕਾਰਨ ਦੋਹਾਂ ‘ਚ ਝਗੜਾ ਹੋ ਗਿਆ। ਅਸਲ ‘ਚ ਇਸ ਪਿੰਡ ‘ਚ ਬਲਾਕ ਸੰਮਤੀ ਦੀਆਂ ਚੋਣਾਂ ਸਹਿਮਤੀ ਨਾਲ ਨਹੀਂ ਕਰਵਾਈਆਂ ਗਈਆਂ ਅਤੇ ਇਨ੍ਹਾਂ ਦੋਹਾਂ ਪਾਰਟੀਆਂ ‘ਚ ਆਪਸ ‘ਚ ਹੋਈ ਗੋਲੀਬਾਰੀ ਦੌਰਾਨ

Read more...

130524

ਸੰਪਾਦਕ ਦੀ ਕਲਮ ਤੋਂ

  • ਦਿੱਲੀ ਕਮੇਟੀ ਦਾ ਸਹੀ ਫੈਸਲਾ >

    ਨਵੰਬਰ 1984 ਦੇ ਸਿੱਖ ਕਤਲੇਆਮ ਦੀ ਯਾਦ ਵਿੱਚ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਯਾਦਗਾਰ ਬਣਾਉਣ ਦਾ ਪ੍ਰੋਗਰਾਮ ਉਲੀਕਿਆ ਹੈ। ਇਸ ਸਬੰਧੀ ਬੀਤੇ ਦਿਨ ਕਮੇਟੀ ਦੇ ਹੋਏ ਜਨਰਲ ਇਜਲਾਸ ਵਿੱਚ ਇਸ ਸਬੰਧੀ ਮਤਾ ਪੇਸ਼ ਕਰਦਿਆਂ ਇਹ ਯਾਦਗਾਰ ਬਣਾਉਣ ਲਈ ਹਾਊਸ ਤੋਂ ਪ੍ਰਵਾਨਗੀ ਮੰਗੀ ਗਈ। ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਯਾਦਗਾਰ ਬਣਾਉਣ ਦੇ ਨਾਲ-ਨਾਲ ਨਵੰਬਰ-1984 ਦੌਰਾਨ ਨਵੀਂ ਦਿੱਲੀ ਅਤੇ ਦੇਸ਼ ਦੇ ਹੋਰ ਭਾਗਾਂ ਵਿੱਚ ਚੁਣ-ਚੁਣ ਕੇ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਯਾਦਗਾਰ ਬਣਾਉਣ ਦਾ ਮਸਲਾ ਪਿਛਲੇ ਕਾਫੀ ਸਮੇਂ ਤੋਂ ਚਰਚਾ ਵਿੱਚ ਰਿਹਾ ਹੈ। ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਬਾਬਾ ਹਰਨਾਮ ਸਿੰਘ Read More
  • ਯੂ.ਪੀ.ਏ.ਸਰਕਾਰ ਦੇ ਚਾਰ ਸਾਲ >

    ਕਾਂਗਰਸ ਦੀ ਅਗਵਾਈ ਹੇਠਲੀ ਯੂ.ਪੀ.ਏ. ਸਰਕਾਰ ਆਪਣੇ ਦੂਜੇ ਪੰਜ ਸਾਲਾ ਕਾਰਜਕਾਲ ਦੇ ਚਾਰ ਸਾਲ ਪੂਰੇ ਕਰਨ ਦੇ ਜਸ਼ਨ ਮਨਾ ਰਹੀ ਹੈ। ਇਸ ਲਈ ਕਾਂਗਰਸ ਨੇ ਯੂ.ਪੀ.ਏ. ਨੂੰ ਅੰਦਰੋਂ ਅਤੇ ਬਾਹਰੋਂ ਹਮਾਇਤ ਦੇ ਰਹੇ ਸਮੂਹ ਪਾਰਟੀਆਂ ਦੇ ਨੇਤਾਵਾਂ ਨੂੰ ਰਾਤ ਦੇ ਖਾਣੇ ਅਤੇ ਆਪਣੀ ਸਰਕਾਰ ਦੀਆਂ ਚਾਰ ਸਾਲ ਦੀਆਂ ਪ੍ਰਾਪਤੀਆਂ ਪੜ੍ਹ ਕੇ ਸੁਣਾਉਣ ਲਈ ਇੱਕ ਸਮਾਗਮ ਦਾ ਆਯੋਜਨ ਵੀ ਕੀਤਾ ਹੈ। ਇਹ ਸੱਤਰਾਂ ਲਿਖੇ ਜਾਣ ਤੱਕ ਇਸ ਰਾਤ ਦੇ ਖਾਣੇ ਅਤੇ ਪ੍ਰਾਪਤੀਆਂ ਦੇ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਜਦੋਂ ਤੱਕ ਇਹ ਸੰਪਾਦਕੀ ਪਾਠਕਾਂ ਤੱਕ ਪੁੱਜੇਗਾ ਸਰਕਾਰ ਦੇ ਮੁੱਖੀ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਵੱਲੋਂ ਗਿਣਾਏ ਆਪਣੇ ਚਾਰ ਸਾਲਾਂ ਦੇ ਕਾਰਜਕਾਲ Read More
  • ਭਾਰਤ ਅਤੇ ਚੀਨ ਦੀ ਸਾਂਝ >

    ਭਾਰਤ ਅਤੇ ਚੀਨ ਸੰਸਾਰ ਦੇ ਦੋ ਵੱਡੇ ਦੇਸ਼ ਹਨ। ਮਨੁੱਖਤਾ ਦੀ ਆਬਾਦੀ ਦਾ ਬਹੁਤ ਵੱਡਾ ਹਿੱਸਾ ਇਨ੍ਹਾਂ ਦੋਹਾਂ ਦੇਸ਼ਾਂ ਦੀਆਂ ਸਰਹੱਦਾਂ ਅੰਦਰ ਰਹਿੰਦਾ ਹੈ। ਲਗਭਗ ਸੰਸਾਰ ਦੀ ਕੁੱਲ ਆਬਾਦੀ ਦਾ ਤੀਜਾ ਹਿੱਸਾ। ਇਨ੍ਹਾਂ ਦੇਸ਼ਾਂ ਦੀਆਂ ਜਿਥੇ ਸਰਹੱਦਾਂ ਨਾਲ-ਨਾਲ ਲੱਗਦੀਆਂ ਹਨ ਉਥੇ ਸਮੱਸਿਆਵਾਂ ਵੀ ਸਾਂਝੀਆਂ ਹਨ। ਚੀਨ ਅਤੇ ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਮੀਟਿੰਗ ਦੋਹਾਂ ਦੇਸ਼ਾਂ ਲਈ ਬਹੁਤ ਮਹੱਤਵਪੂਰਨ ਹੈ। ਦੋਹਾਂ ਦੇਸ਼ਾਂ ਦੇ ਆਪਸੀ ਚੰਗੇ ਸਬੰਧ ਸਮੁੱਚੇ ਸੰਸਾਰ ਪੱਧਰ ’ਤੇ ਬਹੁਤ ਮਹੱਤਵ ਤੇ ਡੂੰਘੇ ਅਰਥ ਰੱਖਦੇ ਹਨ। ਚੀਨ ਇੱਕ ਉਭਰ ਰਹੀ ਸ਼ਕਤੀ ਹੈ। ਪਿਛਲੇ ਦੋ ਦਹਾਕਿਆਂ ਵਿੱਚ ਸੰਸਾਰ ਪੱਧਰ ’ਤੇ ਦੋ ਵੱਡੀਆਂ ਸ਼ਕਤੀਆਂ ਦੇ ਕੇਂਦਰ ਬਦਲੇ ਹਨ। ਅਮਰੀਕਾ ਅੱਜ ਭਾਵੇਂ ਸੰਸਾਰ Read More
  • ਜਮਹੂਰੀਅਤ ਦੀ ਮਜ਼ਬੂਤੀ ਜਾਂ ਮਜ਼ਾਕ? >

    ਪੰਜਾਬ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਮੁਕੰਮਲ ਹੋ ਗਈਆਂ ਹਨ। ਲੋਕਾਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਵਿੱਚ ਹਿੱਸਾ ਲਿਆ। ਸੰਭਾਵਨਾ ਹੈ ਕਿ ਕੱਲ੍ਹ ਨੂੰ ਨਿਕਲਣ ਵਾਲੇ ਚੋਣ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਭਾਰੀ ਜਿੱਤ ਹੋਵੇਗੀ। ਅਕਾਲੀ ਆਗੂ ਆਪਣੇ ਅਖੌਤੀ ਵਿਕਾਸ ਦੇ ਦਾਅਵਿਆਂ ਦਾ ਐਲਾਨ ਕਰਨਗੇ। ਅਸਲ ਵਿੱਚ ਇਹ ਜਿੱਤ ਸ਼੍ਰੋਮਣੀ ਅਕਾਲੀ ਦਲ (ਬ) ਦੀ ਨਹੀਂ, ਇਹ ਜਿੱਤ ਪੰਜਾਬ ਸਰਕਾਰ ਦੀ ਹੈ। ਪੰਜਾਬ ਦਾ ਮੁੱਖ ਮੰਤਰੀ ਕੋਈ ਵੀ ਹੋਵੇ ਸਥਾਨਕ ਸੰਸਥਾਵਾਂ ਵਿੱਚ ਉਸ ਦੀ ਜਿੱਤ ਦੀਆਂ ਸੰਭਾਵਨਾਂ ਕਾਫੀ ਜਿਆਦਾ ਹੁੰਦੀਆਂ ਹਨ। ਪੰਜਾਬ ਦੀ ਧਰਤੀ ਬਹੁਤ  ਭਾਗਾਂ ਵਾਲੀ ਹੈ ਇਸ ਦੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਕਿ Read More
  • ਭਾਜਪਾ ਵਰਕਰਾਂ ਨੂੰ ਅਗਵਾ ਕਰ ਰਿਹਾ ਹੈ ਅਕਾਲੀ ਦਲ >

    ਸ਼ਾਂਤਾ ਕੁਮਾਰ ਪੰਜਾਬ ਭਾਜਪਾ ਦੇ ਇੰਚਾਰਜ ਬਣਾਏ ਚੰਡੀਗੜ੍ਹ ਝ ਸ. ਰ.-ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੌਮੀ ਮੀਤ ਪ੍ਰਧਾਨ ਸ਼ਾਤਾ ਕੁਮਾਰ ਨੂੰ ਇਕ ਵਾਰ ਫਿਰ ਪੰਜਾਬ ਭਾਜਪਾ ਦਾ ਇੰਚਾਰਜ ਨਿਯੁਕਤ ਕਰਨ ’ਤੇ ਮੌਜੂਦਾ ਸੂਬਾ ਪ੍ਰਧਾਨ ਕਮਲ ਸ਼ਰਮਾ ਦੇ ਧੜੇ ਨੂੰ ਹੋਰ ਮਜ਼ਬੂਤੀ ਮਿਲੀ ਹੈ ਜਿਕਰਯੋਗ ਹੈ ਕਿ ਕਮਲ ਸ਼ਰਮਾ ਨੂੰ ਸੂਬਾ ਪ੍ਰਧਾਨ ਬਣਾਉਣ ਅਤੇ ਮੰਤਰੀਆਂ ਦੀ ਨਿਯੁਕਤੀ ਕਰਨ ’ਚ ਸ਼ਾਤਾ ਕੁਮਾਰ ਨੇ ਅਹਿਮ ਰੋਲ ਅਦਾ ਕੀਤਾ ਸੀ। ਭਾਜਪਾ ਕੋਟੇ ਦੇ ਮੌਜੂਦਾ ਚਾਰ ਮੰਤਰੀ ਸ਼ਾਤਾ ਕੁਮਾਰ ਦੀ ਪਸੰਦ ਵਜੋਂ ਜਾਣੇ ਜਾਂਦੇ ਰਹੇ ਹਨ। ਇਸ ਲਈ ਉਸ ਧੜੇ ਨੂੰ ਸ਼ਾਤਾ ਕੁਮਾਰ ਦੀ ਨਿਯੁਕਤੀ ਨਾਲੇ ਵੱਡਾ ਝਟਕਾ ਲੱਗਾ ਹੈ ਜੋ ਪਿਛਲੇ ਕੁਝ ਸਮੇਂ Read More
  • ਹਿੰਦੀ ਚੀਨੀ ਭਾਈ ਭਾਈ >

    ਚੀਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਲੀ ਕੇ ਕਿਆਂਗ ਆਪਣੀਆਂ ਵਿਦੇਸ਼ ਯਾਤਰਾਵਾਂ ਦਾ  ਸਿਲਿਸਲਾ ਸ਼ੁਰੂ ਕਰਨ ਦਾ ਸ਼ੁੱਭ ਆਰੰਭ ਭਾਰਤ ਤੋਂ ਕਰ ਰਹੇ ਹਨ। ਪ੍ਰਧਾਨ ਮੰਤਰੀ ਬਣਨ ਉਪਰੰਤ ਉਨ੍ਹਾਂ ਸਭ ਤੋਂ ਪਹਿਲਾਂ ਆਪਣੇ ਗਵਾਂਢੀ ਦੇਸ਼ ਭਾਰਤ ਆਉਣ ਨੂੰ ਪਹਿਲ ਦਿੱਤੀ ਹੈ। ਭਾਰਤ ਨੇ ਵੀ ਚੀਨ ਦੇ ਨਵੇਂ ਪ੍ਰਧਾਨ ਮੰਤਰੀ ਦੀ ਆਮਦ ਦੌਰਾਨ ਉਸ ਨੂੰ ਅੱਖਾਂ ਤੇ ਬਿਠਾਉਂਦਿਆਂ ਤਲੀਆਂ ਉੱਤੇ ਚੋਗ ਚੁਗਾਉਣ ਦੇ ਪ੍ਰਬੰਧ ਕੀਤੇ ਹਨ। ਅਕਸਰ ਕਿਹਾ ਜਾਂਦਾ ਹੈ ਕਿ ਬੁਰੇ  ਰਿਸ਼ਤੇਦਾਰ ਨੂੰ ਜਰਨਾ ਸੌਖਾ ਹੈ, ਪ੍ਰੰਤੂ ਬੁਰਾ ਗਵਾਂਢੀ ਜਰਨਾ ਬਹੁਤ ਔਖਾ ਹੈ। ਹਰ  ਵੇਲੇ ਗਵਾਂਢੀ ਨਾਲ ਸਭ ਤੋਂ ਪਹਿਲਾਂ ਸਾਹਮਣਾ ਹੁੰਦਾ ਹੈ। ਭਾਰਤ ਦੇ ਪ੍ਰਮੁੱਖ ਗਵਾਂਢੀ  ਦੇਸ਼ ਪਾਕਿਸਤਾਨ ਅਤੇ Read More
  • ਕੌਣ ਦੇਵੇ ਇਨਸਾਫ਼? >

    ਅੱਜ ਦੀਆਂ ਅਖਬਾਰਾਂ ਵਿੱਚ ਦੋ ਖਬਰਾਂ ਪ੍ਰਮੁੱਖਤਾ ਨਾਲ ਛਪੀਆਂ ਹਨ। ਦੋਵੇਂ ਖਬਰਾਂ ਸਮਾਜ ਵਿੱਚ ਆਏ ਭਿਆਨਕ ਕਿਸਮ ਦੇ ਨਿਘਾਰ ਵੱਲ ਇਸ਼ਾਰਾ ਕਰਦੀਆਂ ਹਨ। ਦੋਵੇਂ ਖਬਰਾਂ ਇਸ ਲਈ ਮਹੱਤਵਪੂਰਨ ਹਨ ਕਿਉਂਕਿ ਜਿਸ ਮੁਸੀਬਤ ਦੇ ਸ਼ਿਕਾਰ ਜੋ ਵਿਅਕਤੀ ਹੋਏ ਹਨ, ਉਹ ਸਧਾਰਨ ਵਿਅਕਤੀ ਨਹੀਂ ਹਨ। ਦੋਵੇਂ ਪੀੜਤ ਕਾਨੂੰਨ ਅਤੇ ਸੰਵਿਧਾਨ ਦੀਆਂ ਸ਼ਕਤੀਆਂ ਉ¤ਪਰ ਪਹਿਰਾ ਦੇਣ ਵਾਲੇ ਹਨ। ਪਹਿਲੀ ਖਬਰ ਚੰਡੀਗੜ੍ਹ ਤੋਂ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਮੁੱਖ ਜੱਜ ਨੇ ਉਸੇ ਹਾਈਕੋਰਟ ਵਿੱਚ ਜਾ ਕੇ ਖੁੱਦ ਲਈ ਇਨਸਾਫ਼ ਮੰਗਿਆ ਹੈ, ਜਿੱਥੇ ਕਦੇ ਉਹ ਖੁੱਦ ਬੈਠ ਕੇ ਲੋਕਾਂ ਦੇ ਮਾਮਲੇ ਸੁਣਦਿਆਂ ਫੈਸਲੇ ਅਤੇ ਇਨਸਾਫ਼ ਕਰਿਆ ਕਰਦੇ ਸਨ। ਹਾਈਕੋਰਟ ਦੇ ਇਹ ਸਾਬਕਾ ਮੁੱਖ Read More
  • ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਨਿੱਜੀ ਦਖਲ ਅੰਦਾਜ਼ੀ ਕਰਨ >

    ਰਾਮਪੁਰਾ ਫੂਲ ਹਲਕੇ ਵਿੱਚ ਗੋਲੀਕਾਂਡ ਦੀ ਵਾਪਰੀ ਘਟਨਾ ਸਧਾਰਣ ਨਹੀਂ ਹੈ। ਇਹ ਘਟਨਾ ਦੁੱਖਦਾਇਕ ਅਤੇ ਪੰਜਾਬ ਦੇ ਸੰਤਾਪ ਹੰਢਾ ਚੁੱਕੇ ਲੋਕਾਂ ਲਈ ਵੱਡੀ ਫਿਕਰਮੰਦੀ ਵਾਲੀ ਹੈ। ਇਹ ਸਰਕਾਰ ਦੇ ਅਕਸ ਲਈ ਵੀ ਠੀਕ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੱਲੋਂ ਇਸ ਘਟਨਾ ਨੂੰ ਅਣਗੌਲਿਆਂ ਕਰਨਾ ਅਫਸੋਸਨਾਕ ਹੈ। ਦੋਵਾਂ ਆਗੂਆਂ ਵੱਲੋਂ ਘਟਨਾ ਨੂੰ ਅਣਗੌਲਿਆਂ੍ਯ ਕਰਨ ਨਾਲ ਸਰਕਾਰ ਦੀ ਨੀਅਤ ਉੱਤੇ ਵੀ ਸ਼ੰਕੇ ਖੜ੍ਹੇ ਹੁੰਦੇ ਹਨ। ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਇਨ੍ਹਾਂ ਦੋਵਾਂ ਵੱਡੇ ਆਗੂਆਂ ਦਾ ਸਿੱਧੇ ਜਾਂ ਅਸਿੱਧੇ ਢੰਗ ਨਾਲ ਇਸ ਘਟਨਾ ਨਾਲ ਕੋਈ ਵੀ ਸਬੰਧ ਨਹੀਂ ਹੈ। ਪਰ ਪੰਜਾਬ ਸਰਕਾਰ ਦੀਆਂ ਸਮੁੱਚੀਆਂ ਸ਼ਕਤੀਆਂ ਇਨ੍ਹਾਂ ਦੋਵਾਂ Read More
  • ਦਿਹਾੜੀਦਾਰ ਅਫਸਰ ਹਟਾਏ ਜਾਣ >

    ਪਿਛਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਰਿਟਾਇਰਮੈਂਟ ਤੋਂ ਬਾਅਦ ਮੁਲਾਜ਼ਮਾਂ ਜਾਂ ਅਫਸਰਾਂ ਨੂੰ ਦੁਬਾਰਾ ਨੌਕਰੀ ’ਤੇ ਨਹੀਂ ਰੱਖਿਆ ਜਾਵੇਗਾ। ਭਾਵੇਂ ਇਸ ਫੈਸਲੇ ਵਿੱਚ ਪੀ. ਸੀ. ਐਸ. ਅਫਸਰਾਂ ਨੂੰ ਛੋਟ ਦਿੱਤੀ ਗਈ ਸੀ ਪਰੰਤੂ ਹੁਣ ਪੰਜਾਬ ਸਰਕਾਰ ਆਪਣੇ ਇਸ ਫੈਸਲੇ ਦੀਆਂ ਖੁਦ ਧੱਜੀਆਂ ਉਡਾ ਰਹੀ ਹੈ । ਅਨੇਕਾਂ ਪੀ. ਸੀ. ਐਸ. ਅਫਸਰ ਅਤੇ ਹੋਰ ਮਹਿਕਮਿਆਂ ਦੇ ਅਫਸਰ ਰਿਟਾਇਰਮੈਂਟ ਤੋਂ ਬਾਅਦ ਕਈ ਸਾਲਾਂ ਤੋਂ ਨੌਕਰੀ ਕਰ ਰਹੇ ਹਨ। ਲੋਕਾਂ ਨੂੰ ਇਨਸਾਫ ਅਤੇ ਜਵਾਬਦੇਹ ਪ੍ਰਸਾਸ਼ਨ ਦੇਣ ਵਾਲੇ ਅਫਸਰ ਖੁਦ ਜਿਸ ਕੁਰਸੀ ਉੱਪਰ ਬੈਠੇ ਹਨ, ਉਹ ਕੁਰਸੀ ਨੂੰ ਪ੍ਰਾਪਤ ਕਰਨ ਦਾ ਤਰੀਕਾ ਅਨਿਆਂਪੂਰਣ ਹੈ। ਉਹ ਕੁਰਸੀ ਉਪਰ ਸਰਕਾਰੀ ਰੂਲਾਂ Read More
  • ਪੰਜਾਬ ਦੇ ਕਿਸਾਨਾਂ ਦਾ ਸੰਕਟ ਕੇਂਦਰ ਵੀ ਲੁੱਟੇ, ਪੰਜਾਬ ਵੀ ਲੁੱਟੇ >

    ਪੰਜਾਬ ਦੇ ਕਿਸਾਨ ਇਸ ਵੇਲੇ ਦੋਹਰੇ ਸੰਕਟ ਦੇ ਸ਼ਿਕਾਰ ਹਨ। ਕੇਂਦਰ ਸਰਕਾਰ ਕਿਸਾਨਾਂ ਨੂੰ ਖੇਤੀ ਦੇ ਵਾਧੇ ਲਈ ਸਹਾਈ ਹੋਣ ਵਾਲੀਆਂ ਖਾਦਾਂ, ਕੀਟਨਾਸ਼ਕ ਦਵਾਈਆਂ, ਡੀਜਲ ਅਤੇ ਹੋਰ ਮਸ਼ੀਨਰੀ ਆਦਿ ਦੇ ਰੇਟ ਲਗਾਤਾਰ ਵਧਾਉਂਦੀ ਜਾ ਰਹੀ ਹੈ। ਇਸ ਮਾਮਲੇ ਵਿੱਚ ਕਿਸਾਨਾਂ ਨੂੰ ਰਾਹਤ ਦੇਣ ਲਈ ਉਪਲੱਬਧ ਕਰਵਾਈ ਜਾ ਰਹੀ ਸਬਸਿਡੀ ਵੀ ਲਗਾਤਾਰ ਤੇਜੀ ਨਾਲ ਘਟਾਈ ਜਾ ਰਹੀ ਹੈ। ਕਈ ਪੱਖਾਂ ਤੋਂ ਤਾਂ ਇਹ ਲੱਗਭੱਗ ਖਤਮ ਹੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਮੇਂ ਸਮੇਂ ਖੇਤੀ ਖੇਤਰ ’ਤੇ ਭਾਰੀ ਪੈਣ ਵਾਲੀਆਂ ਕੁਦਰਤੀ ਕਰੋਪੀਆਂ ਨਾਲ ਹੋਣ ਵਾਲੇ ਨੁਕਸਾਨ ਦਾ ਵੀ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ। ਕਿਸਾਨ ਜੱਥੇਬੰਦੀਆਂ ਸਮੇਂ ਸਮੇਂ ਖੇਤੀ Read More
  • 1
  • 2

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today200
Yesterday456
Week2020
Month9895
All178098

Weather

113°
45°
°F | °C
Sunny
Humidity: 16%
Fri
Sunny
84 | 117
28 | 47
Sat
Sunny
85 | 114
29 | 45