ਰਾਜਨਾਥ ਵੱਲੋਂ ਭਾਜਪਾ ਜਥੇਬੰਦਕ ਢਾਂਚੇ ਦਾ ਗਠਨ

01 Apr 2013

ਨਰਿੰਦਰ ਮੋਦੀ ਸੰਸਦੀ ਬੋਰਡ ਵਿੱਚ ਸ਼ਾਮਲ
image ਨਵੀਂ ਦਿੱਲੀ, ਅ.ਬ.-ਬੀ.ਜੇ.ਪੀ. ਦੀ ਨਵੀਂ ਟੀਮ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ। ਬੀ.ਜੇ.ਪੀ. ਦੀ ਨਵੀਂ ਟੀਮ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਸੰਸਦੀ ਬੋਰਡ ਵਿੱਚ ਸ਼ਾਮਲ ਕੀਤਾ ਗਿਆ ਹੈ। ਨਰਿੰਦਰ ਮੋਦੀ ਬੀ.ਜੇ.ਪੀ. ਸੰਸਦੀ ਬੋਰਡ ਵਿੱਚ ਆਉਣ ਵਾਲੇ ਇੱਕਲੇ ਮੁੱਖ ਮੰਤਰੀ ਹਨ। ਵਰੁਣ ਗਾਂਧੀ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਵਰੁਣ ਗਾਂਧੀ, ਅਮਿਤ ਸ਼ਾਹ, ਰਾਜੀਵ ਪ੍ਰਤਾਪ ਰੂਡੀ, ਅਨੰਤ ਕੁਮਾਰ, ਰਾਮ ਲਾਲ ਜੇ.ਪੀ.ਨੱਢਾ ਅਤੇ ਧਰਮਿੰਦਰ ਪ੍ਰਧਾਨ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ। ਉਮਾ ਭਾਰਤੀ ਅਤੇ ਸਮਰਿਤੀ ਇਰਾਨੀ ਨੂੰ ਉਪ ਪ੍ਰਧਾਨ ਬਣਾਇਆ ਗਿਆ ਹੈ। ਸੁਧਾਂਸ਼ੂ ਤ੍ਰਿਵੇਦੀ ਅਤੇ ਮੀਨਾਕਸ਼ੀ ਲੇਖੀ ਨੂੰ ਪਾਰਟੀ ਬੁਲਾਰਾ ਬਣਾਇਆ ਗਿਆ ਹੈ। ਸਰੋਜ ਪਾਂਡੇ ਨੂੰ ਮਹਿਲਾ ਮੋਰਚਾ ਦਾ ਪ੍ਰਧਾਨ ਬਣਾਇਆ ਗਿਆ ਹੈ। ਅਨੁਰਾਗ ਠਾਕੁਰ ਯੁਵਾ ਮੋਰਚਾ ਦੇ ਪ੍ਰਧਾਨ ਰਹਿਣਗੇ। ਮੋਦੀ ਨੂੰ ਸੰਸਦੀ ਬੋਰਡ ਦਾ ਪ੍ਰਧਾਨ ਬਣਾਉਣ ਦੀਆਂ ਸੰਭਾਵਨਾਵਾਂ ਉਨ੍ਹਾਂ ਦੇ ਲਗਾਤਾਰ ਤੀਸਰੀ ਵਾਰ ਗੁਜਰਾਤ ਚੋਣਾਂ ਜਿੱਤਣ ਤੋਂ ਬਾਅਦ ਤੋਂ ਹੀ ਚੱਲ ਰਹੀ ਸੀ। ਸਸੰਦੀ ਬੋਰਡ ਬੀ.ਜੇ.ਪੀ. ਦੀ ਸਰਵ-ਉੱਚ ਕਮੇਟੀ ਹੁੰਦੀ ਹੈ ਅਤੇ ਇਸ ਦੇ ਸਹਾਰੇ ਮੈਂਬਰ ਚੋਣ ਕਮੇਟੀ ਦੇ ਵੀ ਮੈਂਬਰ ਹੁੰਦੇ ਹਨ। ਚੋਣ ਉਮੀਦਵਾਰਾਂ ਨਾਲ ਜੁੜੇ ਫੈਸਲੇ ਹੋਣ ਜਾਂ ਕਿਸੇ ਨਵੇਂ ਨੇਤਾ ਦੀ ਪਾਰਟੀ ਵਿੱਚ ਐਂਟਰੀ ਸਾਰੇ ਫੈਸਲੇ ਬੋਰਡ ਦੁਆਰਾ ਤੈਅ ਕੀਤੇ ਜਾਂਦੇ ਹਨ। ਅਜਿਹੇ ਵਿੱਚ ਸੰਸਦੀ ਬੋਰਡ ਵਿੱਚ ਮੋਦੀ ਦੀ ਐਂਟਰੀ ਨੂੰ ਰਾਸ਼ਟਰ ਪੱਧਰ ਦੀ ਰਾਜਨੀਤੀ ਦੀ ਸ਼ੁਰੂਆਤ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।  ਮੋਦੀ ਦੇ ਵਿਸ਼ਵਾਸ ਪਾਤਰ ਅਤੇ ਸਹਿਯੋਗੀ ਅਤੇ ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਅਮਿਤ ਸ਼ਾਹ,

Read more...

ਭ੍ਰਿਸ਼ਟਾਚਾਰ ਖਿਲਾਫ਼ ਅੰਨਾ ਨੇ ਪੰਜਾਬ ’ਚ ਵਜਾਇਆ ਬਿਗਲ

01 Apr 2013

ਜਲਿਆਂਵਾਲੇ ਬਾਗ ਦੇ ਬਾਹਰ ਵਿਸ਼ਾਲ ਜਨਤਕ ਰੈਲੀ 
ਰਈਆ ’ਚ ਨਿੱਘਾ ਸਵਾਗਤ  ਜਲੰਧਰ ਪੁੱਜੇ
image ਅੰਮ੍ਰਿਤਸਰ (ਮੋਤਾ ਸਿੰਘ), ਰਈਆ (ਇੰਦਰਮੋਹਣ, ਡਾ: ਹਰਵਿੰਦਰ ਘੁੰਮਣ)-ਭ੍ਰਿਸ਼ਟਾਚਾਰ ਵਿਰੋਧੀ ਜਨ ਲੋਕਪਾਲ ਬਿੱਲ ਪਾਸ ਕਰਵਾਉਣ, ਚੋਣ ਸੁਧਾਰ ਅਤੇ ਵਰਤਮਾਨ ਨੁਕਸਦਾਰ ਰਾਜਸੀ ਤੇ ਪ੍ਰਬੰਧ ਨੂੰ ਬਦਲਣ ਲਈ ਲੋਕ ਰਾਏ ਲਾਮਬੰਦ ਕਰਨ ਪ੍ਰਤੀ ਉੱਘੇ ਸਮਾਜ ਸੇਵੀ ਸ੍ਰੀ ਅੰਨਾ ਹਜ਼ਾਰੇ ਨੇ ਇਤਿਹਾਸਕ ਜਲਿਆਂਵਾਲਾਬਾਗ ਤੋਂ ਜਨਤੰਤਰ  ਯਾਤਰਾ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਅੰਨਾ ਹਜ਼ਾਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਰ ਆਪਣੀ ਟੀਮ  ਸਮੇਤ ਨਤਮਸਤਕ ਹੋਏ ਅਤੇ ਅਸ਼ੀਰਵਾਦ ਲਿਆ। ਜਨਤੰਤਰ ਯਾਤਰਾ ਸ਼ੁਰੂ ਕਰਨ ਮੌਕੇ ਜਲ੍ਹਿਆਂਵਾਲਾ  ਬਾਗ ਦੇ ਗੇਟ ਨੇੜੇ ਵੱਡੀ ਗੱਡੀ ਦੀ ਛੱਤ ਉੱਤੇ ਖੜ੍ਹੇ ਹੋ ਕੇ ਸ੍ਰੀ ਅੰਨਾ ਹਜ਼ਾਰੇ ਨੇ ਸੰਬੋਧਨ ਕਰਦਿਆਂ ਇਸ ਜਨਤੰਤਰ ਯਾਤਰਾ ਦੇ ਉਦੇਸ਼ਾਂ ’ਤੇ ਚਾਨਣਾ ਪਾਉਂਦਿਆਂ ਮੌਜੂਦਾ ਸ਼ਾਸਕਾਂ ਅਤੇ ਰਾਜ ਪ੍ਰਬੰਧ ਨੂੰ ਖੂਬ ਰਗੜੇ ਲਗਾਏ।  ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦੀ ਯਾਤਰਾ ਅੱਜ ਤੋਂ ਸ਼ੁਰੂ ਹੋ ਗਈ ਹੈ ਅਤੇ ਇਸ ਨੂੰ ਭਾਰਤ ਦੀ ਆਜ਼ਾਦੀ ਦੀ ਦੂਸਰੀ ਲੜਾਈ ਦੱਸਿਆ। ਉਨ੍ਹਾਂ ਕਿਹਾ ਕਿ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਦੇਸ਼ ਨੂੰ ਆਜ਼ਾਦੀ ਮਿਲੀ, ਪਰ ਗੋਰੇ ਚੱਲੇ ਗਏ ਅਤੇ ਕਾਲੇ ਆ ਗਏ। ਅੰਗਰੇਜ਼ ਤਾਂ ਦੇਸ਼  ਤੋਂ ਚੱਲਾ ਗਿਆ ਅਤੇ ਅੰਗਰੇਜ਼ਾਂ ਤੋਂ ਬਾਅਦ ਭਰਿਸ਼ਟਾਚਾਰ ਅਤੇ ਗੁੰਡਾਗਰਦੀ ਲੁੱਟ ਦਾ ਰਾਜ ਆ ਗਿਆ। ਉਨ੍ਹਾਂ ਕਿਹਾ ਕਿ ਸਾਡੀ ਇਸ ਆਜ਼ਾਦੀ ਦੀ ਲੜਾਈ ਵਿੱਚ ਹਿੰਸਾ ਦੀ ਕੋਈ ਥਾਂ ਨਹੀਂ ਕੋਈ ਚੋਣ ਨਹੀਂ ਲੜੇਗਾ, ਨਾ ਹੀ ਕਿਸੇ ਪਾਰਟੀ ਨੂੰ ਹਿਮਾਇਤ ਦੇਵੇਗਾ ਅਤੇ ਪੈਸੇ ਵੀ ਬਟੋਰਨ ਦੇ ਤੌਰ ’ਤੇ ਨਹੀਂ ਲਿਆ ਜਾਵੇਗਾ। ਸ੍ਰੀ ਅੰਨਾ ਹਜ਼ਾਰੇ ਨੇ ਕਿਹਾ ਕਿ ਉਨ੍ਹਾਂ ਦਾ ਅਤੇ

Read more...

ਉੱਤਰੀ ਕੋਰੀਆ ਨੂੰ ਜਵਾਬ ਦੇਣ ਲਈ ਅਮਰੀਕੀ ਫੌਜ ਤਿਆਰ

01 Apr 2013

image ਵਾਸ਼ਿੰਗਟਨ, ਅ.ਬ.-ਉੱਤਰ ਕੋਰੀਆ ਵੱਲੋਂ ਯੁੱਧ ਦੇ ਹਾਲਾਤ ਦੀ ਘੋਸ਼ਣਾ ਤੋਂ ਬਾਅਦ ਕੋਰੀਆਈ  ਉਪ-ਮਹਾਂਦੀਪ ਵਿੱਚ ਵੱਧ ਰਹੇ ਤਣਾਅ ਦੇ ਵਿਚਕਾਰ ਅਮਰੀਕਾ ਨੇ ਕਿਹਾ ਹੈ ਕਿ ਉਹ ਦੱਖਣ ਕੋਰੀਆ  ਦੇ ਸੰਪਰਕ ਵਿੱਚ ਹੈ ਅਤੇ ਪਿਉਂਗਯਾਂਗ ਤੋਂ ਕਿਸੇ ਵੀ ਸੰਭਾਵਤ ਖਤਰੇ ਦਾ ਸਾਹਮਣਾ ਕਰਨ ਨੂੰ ਤਿਆਰ ਹੈ। ਅਮਰੀਕਾ  ਨੇ ਕਿਹਾ ਹੈ ਕਿ ਉਸ ਨੇ ਉੱਤਰ ਕੋਰੀਆ ਦੀ ਇਸ ਨਵੀਂ ਚਿਤਾਵਨੀ ਨੂੰ ਗੰਭੀਰਤਾ ਨਾਲ ਲਿਆ ਹੈ ਕਿ ਉਹ ਦੱਖਣ ਕੋਰੀਆ ਦੇ ਨਾਲ ਸਟੇਟ ਆਫ ਵਾਰ ਯੁੱਧ ਦੀ ਸਥਿਤੀ ਵਿੱਚ ਪਹੁੰਚ ਗਿਆ ਹੈ। ਵਾਈਟ ਹਾਊਸ ਦੀ ਬੁਲਾਰਾ ਕੈਟਲੀਨ ਹੈਡਨ ਨੇ ਕਿਹਾ ਕਿ ਉੱਤਰ ਕੋਰੀਆ ਨੇ ਨਵੇਂ ਅਤੇ ਭੜਕਾਊ ਬਿਆਨ ਦੀਆਂ ਖ਼ਬਰਾਂ ਨੂੰ ਅਸੀਂ ਵੇਖਿਆ ਹੈ।  ਉਨ੍ਹਾਂ ਨੇ ਕਿਹਾ ਕਿ ਅਸੀਂ ਇਨ੍ਹਾਂ ਖਤਰਿਆਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਦੱਖਣੀ ਕੋਰੀਆਈ ਸਹਿਯੋਗੀਆਂ ਦੇ ਨਾਲ ਨੇੜਲੇ ਸੰਪਰਕ ਬਣਾਏ ਹੋਏ ਹਨ। ਉੱਤਰ ਕੋਰੀਆ ਨੇ ਕਿਹਾ ਕਿ ਉਹ ਦੱਖਣ ਕੋਰੀਆ ਦੇ ਨਾਲ ਯੁੱਧ ਦੀ ਸਥਿਤੀ ਵਿੱਚ ਹਨ ਅਤੇ ਉਸ ਨੇ  ਚੇਤਾਵਨੀ ਦਿੱਤੀ ਹੈ ਕਿ ੍ਯਉਕਸਾਨ ਵਾਲੀ ਕੋਈ ਵੀ ਕਾਰਵਾਈ ਪ੍ਰਮਾਣੂ ਸੰਘਰਸ਼ ਵਿੱਚ ਬਦਲ ਸਕਦੀ ਹੈ। ਉਸ ਦੀ ਇਸ  ਚੇਤਾਵਨੀ ਨਾਲ ਅਮਰੀਕਾ ਅਤੇ ਦੱਖਣ ਕੋਰੀਆ ਹੀ ਨਹੀਂ ਪੂਰਾ ਵਿਸ਼ਵ ਚਿੰਤੁਤ ਹੋ ਗਿਆ ਹੈ। ਉਸ ਨੂੰ ਲੱਗ ਰਿਹਾ ਹੈ ਕਿ ਪ੍ਰਾਇਦੀਪ ਵਿੱਚ ਹਾਲਾਤ ਬੇਕਾਬੂ ਹੋ ਸਕਦੇ ਹਨ।

ਵਿਜੇਂਦਰ ਅਤੇ ਕਾਹਲੋਂ ਵਿਚਾਲੇ ਸਨ ਗੂੜ੍ਹੇ ਸਬੰਧ

01 Apr 2013

ਸਮਗਲਿੰਗ ਦੇ ਜੁੜ ਰਹੇ ਨੇ ਤਾਰ
image ਮੋਹਾਲੀ, ਅ.ਬ.-ਡਰੱਗਜ਼ ਤਸਕਰੀ ਮਾਮਲੇ ਵਿੱਚ ਬਾਕਸਰ ਵਿਜੇਂਦਰ ਸਿੰਘ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਡਰੱਗਜ਼ ਮਾਮਲੇ ਵਿੱਚ ਉਸ ਕੋਲ ਅੰਤਰ-ਰਾਸ਼ਟਰੀ ਬਾਕਸਰ ਵਿਜੇਂਦਰ ਸਿੰਘ ਦੇ ਖਿਲਾਫ ਪੁਖਤਾ ਸਬੂਤ ਹਨ। ਪੁਲਿਸ ਦਾ ਦਾਅਵਾ ਹੈ ਕਿ ਵਿਜੇਂਦਰ ਸਿੰਘ ਡਰੱਗਜ਼ ਤਸਕਰ ਅਨੂਪ ਸਿੰਘ ਕਾਹਲੋਂ ਨਾਲ ਲਗਾਤਾਰ ਸੰਪਰਕ ਵਿੱਚ ਸੀ। ਕਾਹਲੋਂ ਨੂੰ ਪੁਲਿਸ ਨੇ 130 ਕਰੋੜ ਦੀ ਡਰੱਗਜ਼ ਸਮੇਤ ਤਿੰਨ ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। ਸੂਤਰਾਂ ਮੁਤਾਬਕ ਜਾਂਚ ਅਧਿਕਾਰੀਆਂ ਕੋਲ ਵਿਜੇਂਦਰ ਅਤੇ ਕਾਹਲੋਂ ਦੇ ਨਾਲ ਰਿਕਾਰਡ ਹਨ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਦੋਵੇਂ ਅਗਸਤ 2012  ਤੋਂ ਲਗਾਤਾਰ ਸੰਪਰਕ ਵਿੱਚ ਸਨ। ਸੂਤਰਾਂ ਨੇ ਇਹ ਵੀ ਦੱਸਿਆ ਕਿ ਵਿਜੇਂਦਰ ਅਤੇ ਰਾਮ ਸਿੰਘ ਨੂੰ ਕਾਹਲੋਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦੀ ਪੂਰੀ ਜਾਣਕਾਰੀ ਸੀ। ਪੁਲਿਸ ਮੁਤਾਬਕ ਵਿਜੇਂਦਰ ਨੇ ਮੋਬਾਇਲ ਤੋਂ ਕਈ ਵਾਰ ਕਾਹਲੋਂ ਨਾਲ ਗੱਲਬਾਤ ਕੀਤੀ ਹੈ। ਦੂਜੇ ਪਾਸੇ ਵਿਜੇਂਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹੋ ਸਕਦਾ ਹੈ ਕਿ ਉਸ ਦੇ ਦੋਸਤਾਂ ਨੇ ਫੋਨ ਦਾ ਇਸਤੇਮਾਲ ਕੀਤਾ ਹੋਵੇ। ਪੁਲਿਸ ਨੇ ਵਿਜੇਂਦਰ ਸਿੰਘ ਦੇ ਖੂਨ ਤੇ ਵਾਲਾਂ ਦੇ ਸੈਂਪਲ ਲੈਣ ਲਈ ਅਰਜ਼ੀ ਤਿਆਰ ਕਰ ਲਈ ਹੈ, ਇਸ ਨੂੰ ਅੰਤਿਮ ਰੂਪ ਦੇਣ ਲਈ ਇਸ ਨੂੰ ਜ਼ਿਲ੍ਹਾ ਅਟਾਰਨੀ ਕੋਲ ਭੇਜਿਆ ਗਿਆ ਹੈ। ਅਰਜੀ ’ਤੇ ਸੁਣਵਾਈ ਤੋਂ ਬਾਅਦ ਪਤਾ ਲੱਗੇਗਾ ਕਿ ਵਿਜੇਂਦਰ ਸਿੰਘ ਤੋਂ ਸੈਂਪਲ ਲਿਆ ਜਾ ਸਕੇਗਾ ਜਾਂ ਨਹੀਂ?

ਦੱਖਣੀ ਅਫਰੀਕਾ ਵਿੱਚ ਨਹੀਂ ਮਿਲਿਆ ਪ੍ਰੋਟੋਕਾਲ ਮੁਤਾਬਕ ਸਤਿਕਾਰ

01 Apr 2013

image ਨਵੀਂ ਦਿੱਲੀ, ਅ.ਬ.-ਭਾਰਤ ਸਰਕਾਰ ਬ੍ਰਿਕਸ ਸੰਮੇਲਨ ਦੌਰਾਨ ਦੱਖਣੀ ਅਫਰੀਕਾ ਸਰਕਾਰ ਵੱਲੋਂ ਪ੍ਰੋਟੋਕਾਲ ਮੁਤਾਬਕ ਉਚਿਤ ਸਤਿਕਾਰ ਅਤੇ ਸੇਵਾ ਭਾਵਨਾ ਨਾਲ ਪੇਸ਼ ਨਾ ਆਉਣ ਤੋਂ ਸਖਤ ਨਰਾਜ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਆਪਣੀ ਇਸ ਯਾਤਰਾ ਦੌਰਾਨ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸ੍ਰੀ ਜੈਕਬ ਜੁਮਾ ਨਾਲ ਮੁਲਾਕਾਤ ਕਰਨੀ ਚਾਹੁੰਦੇ ਸਨ। ਇਸ ਮਾਮਲੇ ਵਿੱਚ ਉਨ੍ਹਾਂ ਨੇ ਬ੍ਰਿਕਸ ਸੰਮੇਲਨ ਦੌਰਾਨ 26-27 ਮਾਰਚ ਨੂੰ ਸੰਮੇਲਨ ਤੋਂ ਵੱਖਰਿਆਂ ਮੁਲਾਕਾਤ ਕਰਨ ਲਈ ਕੋਸ਼ਿਸ ਕੀਤੀ, ਪਰ ਦੱਖਣੀ ਅਫਰੀਕਾ ਸਰਕਾਰ ਨੇ ਆਪਣੇ ਰਾਸ਼ਟਰਪਤੀ ਦੇ ਵਧੇਰੇ ਰੁਝੇਵੇਂ ਹੋਣ ਕਾਰਨ ਇਹ ਮੁਲਾਕਾਤ ਨਹੀਂ ਕਰਵਾਈ। ਇਸ ਦੇ ਚੱਲਦਿਆਂ 26 ਮਾਰਚ ਨੂੰ ਦੱਖਣੀ ਅਫਰੀਕਾ ਅਤੇ ਰੂਸ ਵਿਚਾਲੇ ਲੰਬੀ ਮੁਲਾਕਾਤ ਹੋਈ। 27 ਮਾਰਚ ਨੂੰ ਦੱਖਣੀ ਅਫਰੀਕਾ ਦੇ ਵਿਦੇਸ਼ ਮੰਤਰੀ ਨੇ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਨੂੰ ਕਿਹਾ ਕਿ ਉਹ 15-20 ਮਿੰਟ ਲਈ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਨੂੰ ਮਿਲ ਸਕਦੇ ਹਨ, ਪ੍ਰੰਤੂ ਇਹ 15-20 ਮਿੰਟ ਦਾ ਸਮਾਂ ਭਾਰਤੀ ਅਧਿਕਾਰੀਆਂ ਨੂੰ ਪ੍ਰੋਟੋਕਾਲ ਦਾ ਅਪਮਾਨ ਮਹਿਸੂਸ ਹੋਇਆ। ਇਸ ਲਈ ਇਹ ਮੁਲਾਕਾਤ ਕਰਨ ਤੋਂ ਨਾਂਹ ਕਰ ਦਿੱਤੀ ਗਈ। ਇੰਨਾ ਹੀ ਨਹੀਂ ਡਾ. ਮਨਮੋਹਣ ਸਿੰਘ ਅਤੇ ਉਨ੍ਹਾਂ ਦੇ ਨਾਲ ਗਏ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਬ੍ਰਿਕਸ ਸੰਮੇਲਨ ਵਾਲੀ ਥਾਂ ਤੋਂ 40 ਕਿਲੋਮੀਟਰ ਦੂਰ ਇੱਕ ਰਿਸੋਰਟ ਵਿੱਚ ਠਹਿਰਾਇਆ ਗਿਆ, ਜਦੋਂ ਕਿ ਬ੍ਰਾਜੀਲ, ਰੂਸ ਅਤੇ ਚੀਨ ਦੇ ਨੇਤਾਵਾਂ ਨੂੰ ਡਰਬਨ ਸ਼ਹਿਰ ਵਿਚਲੇ ਆਲੀਸ਼ਾਨ ਹੋਟਲਾਂ ਵਿੱਚ ਠਹਿਰਾਇਆ

Read more...

ਨਿਊਜ਼ੀਲੈਂਡ ’ਚ 19 ਸਾਲਾ ਪੰਜਾਬੀ ਮੁੰਡੇ ਦੀ ਟਰੈਕਟਰ ਥੱਲੇ ਆਉਣ ਨਾਲ ਮੌਤ

01 Apr 2013

image ਆਕਲੈਂਡ,-ਨਿਊਜ਼ੀਲੈਂਡ ਅਤੇ ਪੰਜਾਬ ਦੇ ਵਿਚ ਇਹ ਖਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਚੰਗੇ ਭਵਿੱਖ, ਉਚ ਪੜ੍ਹਾਈ ਅਤੇ ਨੇਕ ਕਮਾਈ ਲਈ ਇਥੇ ਆਏ ਇਕ 18 ਸਾਲਾ ਪੰਜਾਬੀ ਨੌਜਵਾਨ, ਨਾਂਅ ਗੁਰਸ਼ਰਨ ਸਿੰਘ (19) ਪਿੰਡ ਸਾਧਪੁਰ, ਨੇੜੇ ਸਰਹਾਲ ਕਾਜ਼ੀਆਂ, ਤਹਿਸੀਲ ਬੰਗਾ ਬੀਤੇ ਕੱਲ੍ਹ ਖੇਤਾਂ ਵਿਚ ਕੰਮ ਕਰਦਿਆਂ ਟਰੈਕਟਰ ਥੱਲੇ ਆ ਕੇ ਮਾਰਿਆ ਗਿਆ। ਪਿਤਾ ਸ. ਅਵਤਾਰ ਸਿੰਘ ਅਤੇ ਮਾਤਾ ਸ੍ਰੀਮਤੀ ਸਰਬਜੀਤ ਕੌਰ ਦਾ ਇਹ ਇਕਲੌਤਾ ਪੁੱਤਰ ਸੀ ਅਤੇ ਇਸ ਦੀ ਛੋਟੀ ਭੈਣ 16 ਕੁ ਸਾਲਾਂ ਦੀ ਹੈ। ਇਹ ਨੌਜਵਾਨ ਇਸੇ ਸਾਲ 18 ਜਨਵਰੀ ਨੂੰ ਇਥੇ ਐਨ.ਟੀ.ਈ.ਸੀ. ਕਾਲਜ ਦੇ ਵਿਚ ਬਿਜ਼ਨਸ ਦਾ ਡਿਪਲੋਮਾ ਕਰਨ ਆਇਆ ਸੀ। ਆਕਲੈਂਡ ਤੋਂ ਥੋੜ੍ਹੀ ਦੂਰ ਪੁੱਕੀਕਾਵਾ ਪਿੰਡ ਦੇ ‘ਸੰਦਲ ਫਾਰਮ‘ ਵਿਚ ਇਸਦੇ ਕੰਮ ਦਾ ਅਜੇ ਦੂਜਾ ਦਿਨ ਹੀ ਸੀ ਕਿ ਦੁੱਖਦਾਈ ਜਾਨਲੇਵਾ ਦੁਰਘਟਨਾ ਵਾਪਰ ਗਈ। ਹੋਇਆ ਇੰਝ ਕਿ ਖੇਤਾਂ ਦੇ ਵਿਚ ਕੰਮ ਕਰਦਿਆਂ ਇਹ ਬ੍ਰੋਕਲੀ ਦੀ ਫਸਲ ਨੂੰ ਟਰੈਕਟਰ ਮਗਰ ਬੰਨ੍ਹੇ ਟ੍ਰੇਲਰ ਉਤੇ ਕੱਟ-ਕੱਟ ਕੇ ਰੱਖ ਰਿਹਾ ਸੀ ਅਤੇ ਮਗਰਲੇ ਪਾਸੇ ਲੱਗੀਆਂ ਆਟੋਮੈਟਿਕ ਸਵਿਚਾਂ ਦੇ ਨਾਲ ਟਰੈਕਟਰ ਨੂੰ ਲੋੜ ਮੁਤਾਬਿਕ ਅੱਗੇ ਤੋਰ ਰਿਹਾ ਸੀ। ਇਸ ਦੌਰਾਨ ਟਰੈਕਟਰ ਦੇ ਉਤੇ ਕੋਈ ਵੱਖਰਾ ਡ੍ਰਾਈਵਰ ਨਹੀਂ ਹੁੰਦਾ। ਇਕ ਮੌਕਾ ਆਇਆ ਜਦੋਂ ਇਸ ਨੂੰ ਟਰੈਕਟਰ ਰੋਕਣ ਦੀ ਲੋੜ ਸੀ ਤਾਂ ਇਸ ਨੇ ‘ਸਟਾਪ‘ ਬਟਨ ਦਬਾਇਆ ਪਰ ਟਰੈਕਟਰ ਨਹੀਂ ਰੁਕਿਆ। ਫਿਰ ਇਹ ਅੱਗੇ ਜਾ ਕੇ ਟ੍ਰੈਕਟਰ ਉਤੇ ਚੜ੍ਹ ਕੇ ਉਸਨੂੰ ਰੋਕਣ ਦੀ ਕੋਸ਼ਿਸ ਕਰ ਰਿਹਾ ਸੀ ਕਿ ਉਸਦਾ ਪੈਰ ਆਦਿ ਫਿਸਲ ਗਿਆ ਅਤੇ ਇਹ ਵਿਚਕਾਰਲੇ ਟਾਇਰਾਂ ਅੱਗੇ ਡਿਗ ਪਿਆ। ਟਰੈਕਟਰ ਪਹਿਲਾਂ ਤੋਂ ਧੀਮੀ ਗਤੀ ਵਿਚ ਸੀ ਇਸ ਕਰਕੇ ਇਸਦੇ

Read more...

ਸੰਜੇ ਦੱਤ ਦੀ ਸਜ਼ਾ ਮੁਆਫੀ ਦੇ ਖਿਲਾਫ ਆਰ.ਐਸ.ਐਸ. ਸਖਤ

01 Apr 2013

image ਮੁੰਬਈ, (ਅ.ਬ.) ਸੰਜੇ ਦੱਤ ਦੀ ਮੁਆਫੀ ਦੀ ਮੰਗ ਤੋਂ ਬਾਅਦ ਹੁਣ ਉਨ੍ਹਾਂ ਦੇ ਆਤਮ ਸਮਰਪਣ ’ਤੇ ਰੋਕ ਲਗਾਉਣ ਦੀ ਮੰਗ ਉਠੀ ਹੈ। ਜਸਟਿਸ ਕਾਟਜੂ ਅਤੇ ਸੀਨੀਅਰ ਵਕੀਲ ਮਜੀਦ ਮੇਮਲ ਨੇ ਮੰਗ ਉਠਾਈ ਹੈ ਕਿ ਮੁਆਫੀ ਦੀ ਅਪੀਲ ’ਤੇ ਫੈਸਲਾ ਹੋਣ ਤੱਕ ਸੰਜੇ ਦੱਤ ਦੇ ਆਤਮ ਸਮਰਪਣ ’ਤੇ ਰੋਕ ਲਗਾਈ ਜਾਵੇ। ਅਭਿਨੇਤਾ ਰਜਾ ਮੁਰਾਦ ਨੇ ਫਿਲਮ ਇੰਡਸਟਰੀ ਦੇ ਹਿੱਤ ਵਿੱਚ ਆਤਮ ਸਮਰਪਣ ਟਾਲਣ ਦੀ ਮੰਗ ਕੀਤੀ ਹੈ। ਹਾਲਾਂਕਿ ਸੰਜੇ ਦੱਤ ਖੁਦ ਕਹਿ ਚੁੱਕੇ ਹਨ ਪਰ ਉਹ ਸਜ਼ਾ ਮੁਆਫੀ ਦੀ ਮੰਗ ਨਹੀਂ ਕਰਨਗੇ ਅਤੇ ਤੈਅ ਸਮੇਂ ਵਿੱਚ ਆਤਮ-ਸਮਰਪਣ ਕਰਨਗੇ। ਦੂਸਰੇ ਪਾਸੇ ਸੰਘ ਦੇ ਮੁੱਖ ਪੱਤਰ ਆਰਗੇਨਾਈਜੇਸ਼ਨ ਵਿੱਚ ਸੰਜੇ ਦੱਤ  ਦੀ ਸਜ਼ਾ ਦੀ ਮੁਆਫੀ ਦੀ ਮੰਗ ਦਾ ਵਿਰੋਧ ਕੀਤਾ ਗਿਆ ਹੈ। ਆਰ.ਐਸ.ਐਸ. ਨੇ ਆਪਣੇ ਮੁੱਖ ਪੱਤਰ ਆਰਗੇਨਾਈਜੇਸ਼ਨ ਵਿੱਚ ਕਿਹਾ ਹੈ ਕਿ ਮਾਲੇਗਾਂਵ ਧਮਾਕੇ ਦੀ ਦੋਸ਼ੀ ਪ੍ਰਗਿਆ ਠਾਕੁਰ ਅਤੇ ਲੈਫਟੀਨੈਂਟ ਕਰਨਲ ਪੁਰੋਹਿਤ ਗੁਨਾਹ ਸਾਬਤ ਹੋਏ ਬਿਨਾਂ ਜੇਲ੍ਹ ਵਿੱਚ ਹਨ, ਜਦੋਂਕਿ ਸੰਜੇ ਦੱਤ ਨੂੰ ਸਜ਼ਾ ਮਿਲਣ ਤੋਂ ਬਾਅਦ ਵੀ ਮੁਆਫੀ ਦੀ ਮੰਗ ਕੀਤੀ ਜਾ ਰਹੀ ਹੈ। ਆਰਗੇਨਾਈਜੇਸ਼ਨ ਵਿੱਚ ਸੰਜੇ ਦੱਤ ਦੀ ਸਜ਼ਾ ਮੁਆਫ ਕਰਨ ਦੇ ਖਿਲਾਫ ਲਿਖਿਆ ਹੈ। ਚੰਗੇ ਖਾਨਦਾਨ ਦਾ ਹੋਣ ਨੂੰ ਕਾਨੂੰਨ ਵਿੱਚ ਜਗਾਹ ਨਹੀਂ ਹੈ। ਇਹ ਨਹੀਂ ਕਿ ਸੰਜੇ ਦੱਤ ਦੀ ਸਜ਼ਾ ਮੁਆਫ ਕਰਨ ਦੀ ਮੰਗ ਕਰਨ ਵਾਲਿਆਂ ਦੇ ਲਈ ਲਿਖਿਆ ਹੈ। ਸਜ਼ਾ ਦੇ ਖਿਲਾਫ ਬੋਲਣ ਵਾਲਿਆਂ ਨੂੰ ਇਸ ਦਾ ਕੋਈ ਹੱਕ ਨਹੀਂ ਹੈ।

ਜਾਇਦਾਦ ਟੈਕਸ ਪੰਜਾਬ ਦੇ ਮਾੜੇ ਰਾਜ ਪ੍ਰਬੰਧ ਦਾ ਸਬੂਤ

01 Apr 2013

ਸੁਖਦੇਵ ਸਿੰਘ
ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਸ਼ਹਿਰਾਂ ਵਿੱਚ ਲਗਾਏ ਗਏ ਜਾਇਦਾਦ ਟੈਕਸ ਉ¤ਪਰ ਨਜ਼ਰਸਾਨੀ ਕਰ ਰਹੀ ਹੈ। ਇਹ ਤੱਥ ਪਹਿਲਾਂ ਹੀ ਨਸ਼ਰ ਹੋ ਚੁੱਕਾ ਹੈ ਕਿ ਮੰਤਰੀ ਮੰਡਲ ਨੇ ਇਕ ਚੀਫ ਪਾਰਲੀਮੈਂਟਰੀ ਸਕੱਤਰ ਦੀ ਅਗਵਾਈ ਵਿੱਚ ਉਪ ਕਮੇਟੀ ਬਣਾਈ ਹੈ, ਜਿਸ ਨੂੰ 15 ਨਵੰਬਰ ਤੋਂ ਲਾਗੂ ਕੀਤੇ ਗਏ ਜਾਇਦਾਦ ਟੈਕਸ ਵਾਲੇ ਨਵੇਂ ਕਾਨੂੰਨ ਦੀ ਘੋਖ ਕਰਨ ਲਈ ਆਖਿਆ ਗਿਆ ਹੈ। ਇੰਝ ਲੱਗਦਾ ਹੈ ਕਿ ਪੰਜਾਬ ਸਰਕਾਰ ਇਸ ਮੁੱਦੇ ਉਪਰ ਖਾਸੀ ਸ਼ਰਮਸਾਰ ਹੋਈ ਬੈਠੀ ਹੈ। ਸਰਕਾਰ ਨੇ ਵਧੇਰੇ ਸੋਚ ਵਿਚਾਰ ਤੋਂ ਬਗੈਰ ਹੀ ਬੜੀ ਕਾਹਲੀ ਨਾਲ ਸ਼ਹਿਰੀ ਵਸੋਂ ਉਪਰ ਇਹ ਟੈਕਸ ਥੋਪ ਦਿੱਤਾ। ਸਰਕਾਰ ਨੇ ਇਸ ਦੇ ਸੰਭਾਵਿਤ ਪ੍ਰਭਾਵਾਂ ਦੀ ਕੋਈ ਅਗਾਊਂ ਪੁਣ-ਛਾਣ ਕਰਨੀ ਜ਼ਰੂਰੀ ਨਹੀਂ ਸਮਝੀ। ਹੁਣ ਜਦੋਂ ਥਾਂ-ਥਾਂ ਮਿਊਂਸਪਲ ਕੌਂਸਲਾਂ ਅਤੇ ਕਾਰਪੋਰੇਸ਼ਨਾਂ ਨੇ ਕਾਨੂੰਨ ਅਨੁਸਾਰ ਮਕਾਨਾਂ, ਦੁਕਾਨਾਂ ਅਤੇ ਫੈਕਟਰੀਆਂ ਦੇ ਮਾਲਕਾਂ ਨੂੰ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਤਾਂ ਲੋਕਾਂ ਅੰਦਰ ਹਾਹਾਕਾਰ ਮੱਚ ਗਈ। ਇਸ ਤੋਂ ਘਬਰਾ ਕੇ ਸਰਕਾਰ ਨੇ ਟੈਕਸ ਦੀ ਉਗਰਾਹੀਂ ਰੋਕ ਦਿੱਤੀ ਅਤੇ ਮੁੱਦੇ ਉ¤ਤੇ ਦੁਬਾਰਾ ਸੋਚਣ ਲਈ ਕਮੇਟੀ ਦਾ ਗਠਨ ਕਰ ਦਿੱਤਾ। ਇਸ ਦੌਰਾਨ ਵਿਰੋਧੀ ਕਾਂਗਰਸ ਧਿਰ ਨੇ ਜਾਇਦਾਦ ਟੈਕਸ ਦਾ ਮੁੱਦਾ ਚੁੱਕ ਲਿਆ ਅਤੇ ਇਸ ਵਿਰੁੱਧ ਉਭਰੀ ਅਸੰਤੁਸ਼ਟੀ ਤੋਂ ਰਾਜਨੀਤਕ ਲਾਹਾ ਲੈਣ ਦੇ ਐਲਾਨ ਜਾਰੀ ਕਰ ਦਿੱਤੇ। ਇਸੇ ਵਿਸ਼ੇ ਉਪਰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਅਤੇ ਹੁਣ ਨਵੇਂ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਜਾਰੀ ਕੀਤੇ ਹਨ। ਬਾਜਵਾ ਨੇ ਸੰਕੇਤ ਦਿੱਤੇ ਹਨ ਕਿ ਕਾਂਗਰਸ ਅਗਲੇ ਹਫਤੇ ਤੋਂ ਟੈਕਸ ਵਿਰੁੱਧ ਜੱਥੇਬੰਦਕ ਢੰਗ ਨਾਲ ਰੋਸ ਪ੍ਰਗਟਾਵੇ ਕਰੇਗੀ। ਵਿਰੋਧੀ ਧਿਰ ਦਾ ਨਾ ਸਿਰਫ ਇਹ ਹੱਕ ਬਣਦਾ ਹੈ ਕਿ ਉਹ ਪਬਲਿਕ ਹਿੱਤਾਂ ਨਾਲ ਸਬੰਧਿਤ ਹਰ ਮੁੱਦਾ ਉਠਾਵੇ ਬਲਕਿ ਇਹ ਉਸ ਦਾ ਫਰਜ਼ ਵੀ ਹੈ ਜਿਸ ਨੂੰ ਕਿੰਤੂ ਨਹੀਂ ਕੀਤਾ ਜਾ ਸਕਦਾ। ਹਾਂ, ਜਿਸ ਗੱਲ ਉ¤ਪਰ ਉਂਗਲਾਂ ਉਠਾਈਆਂ ਜਾ ਸਕਦੀਆਂ ਹਨ ਉਹ ਹੈ ਕਾਂਗਰਸੀ ਆਗੂਆਂ ਵੱਲੋਂ ਜਾਇਦਾਦ ਟੈਕਸ ਨੂੰ ‘‘ਜਜ਼ੀਆ’’ ਕਰਾਰ ਦੇਣਾ। ਇਸ ਸ਼ਬਦ ਦੀ ਵਰਤੋਂ ਐਵੇਂ ਹੀ ਨਹੀਂ ਕੀਤੀ ਜਾ ਰਹੀ। ਜਜ਼ੀਆ ਉਹ ਟੈਕਸ ਸੀ ਜਿਹੜਾ ਮੁਗਲ ਸਾਮਰਾਜ ਨੇ ਸਮੇਂ ਸਮੇਂ ਹਿੰਦੂਆਂ

Read more...

130522

ਸੰਪਾਦਕ ਦੀ ਕਲਮ ਤੋਂ

  • ਜਮਹੂਰੀਅਤ ਦੀ ਮਜ਼ਬੂਤੀ ਜਾਂ ਮਜ਼ਾਕ? >

    ਪੰਜਾਬ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਮੁਕੰਮਲ ਹੋ ਗਈਆਂ ਹਨ। ਲੋਕਾਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਵਿੱਚ ਹਿੱਸਾ ਲਿਆ। ਸੰਭਾਵਨਾ ਹੈ ਕਿ ਕੱਲ੍ਹ ਨੂੰ ਨਿਕਲਣ ਵਾਲੇ ਚੋਣ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਭਾਰੀ ਜਿੱਤ ਹੋਵੇਗੀ। ਅਕਾਲੀ ਆਗੂ ਆਪਣੇ ਅਖੌਤੀ ਵਿਕਾਸ ਦੇ ਦਾਅਵਿਆਂ ਦਾ ਐਲਾਨ ਕਰਨਗੇ। ਅਸਲ ਵਿੱਚ ਇਹ ਜਿੱਤ ਸ਼੍ਰੋਮਣੀ ਅਕਾਲੀ ਦਲ (ਬ) ਦੀ ਨਹੀਂ, ਇਹ ਜਿੱਤ ਪੰਜਾਬ ਸਰਕਾਰ ਦੀ ਹੈ। ਪੰਜਾਬ ਦਾ ਮੁੱਖ ਮੰਤਰੀ ਕੋਈ ਵੀ ਹੋਵੇ ਸਥਾਨਕ ਸੰਸਥਾਵਾਂ ਵਿੱਚ ਉਸ ਦੀ ਜਿੱਤ ਦੀਆਂ ਸੰਭਾਵਨਾਂ ਕਾਫੀ ਜਿਆਦਾ ਹੁੰਦੀਆਂ ਹਨ। ਪੰਜਾਬ ਦੀ ਧਰਤੀ ਬਹੁਤ  ਭਾਗਾਂ ਵਾਲੀ ਹੈ ਇਸ ਦੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਕਿ Read More
  • ਭਾਜਪਾ ਵਰਕਰਾਂ ਨੂੰ ਅਗਵਾ ਕਰ ਰਿਹਾ ਹੈ ਅਕਾਲੀ ਦਲ >

    ਸ਼ਾਂਤਾ ਕੁਮਾਰ ਪੰਜਾਬ ਭਾਜਪਾ ਦੇ ਇੰਚਾਰਜ ਬਣਾਏ ਚੰਡੀਗੜ੍ਹ ਝ ਸ. ਰ.-ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੌਮੀ ਮੀਤ ਪ੍ਰਧਾਨ ਸ਼ਾਤਾ ਕੁਮਾਰ ਨੂੰ ਇਕ ਵਾਰ ਫਿਰ ਪੰਜਾਬ ਭਾਜਪਾ ਦਾ ਇੰਚਾਰਜ ਨਿਯੁਕਤ ਕਰਨ ’ਤੇ ਮੌਜੂਦਾ ਸੂਬਾ ਪ੍ਰਧਾਨ ਕਮਲ ਸ਼ਰਮਾ ਦੇ ਧੜੇ ਨੂੰ ਹੋਰ ਮਜ਼ਬੂਤੀ ਮਿਲੀ ਹੈ ਜਿਕਰਯੋਗ ਹੈ ਕਿ ਕਮਲ ਸ਼ਰਮਾ ਨੂੰ ਸੂਬਾ ਪ੍ਰਧਾਨ ਬਣਾਉਣ ਅਤੇ ਮੰਤਰੀਆਂ ਦੀ ਨਿਯੁਕਤੀ ਕਰਨ ’ਚ ਸ਼ਾਤਾ ਕੁਮਾਰ ਨੇ ਅਹਿਮ ਰੋਲ ਅਦਾ ਕੀਤਾ ਸੀ। ਭਾਜਪਾ ਕੋਟੇ ਦੇ ਮੌਜੂਦਾ ਚਾਰ ਮੰਤਰੀ ਸ਼ਾਤਾ ਕੁਮਾਰ ਦੀ ਪਸੰਦ ਵਜੋਂ ਜਾਣੇ ਜਾਂਦੇ ਰਹੇ ਹਨ। ਇਸ ਲਈ ਉਸ ਧੜੇ ਨੂੰ ਸ਼ਾਤਾ ਕੁਮਾਰ ਦੀ ਨਿਯੁਕਤੀ ਨਾਲੇ ਵੱਡਾ ਝਟਕਾ ਲੱਗਾ ਹੈ ਜੋ ਪਿਛਲੇ ਕੁਝ ਸਮੇਂ Read More
  • ਹਿੰਦੀ ਚੀਨੀ ਭਾਈ ਭਾਈ >

    ਚੀਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਲੀ ਕੇ ਕਿਆਂਗ ਆਪਣੀਆਂ ਵਿਦੇਸ਼ ਯਾਤਰਾਵਾਂ ਦਾ  ਸਿਲਿਸਲਾ ਸ਼ੁਰੂ ਕਰਨ ਦਾ ਸ਼ੁੱਭ ਆਰੰਭ ਭਾਰਤ ਤੋਂ ਕਰ ਰਹੇ ਹਨ। ਪ੍ਰਧਾਨ ਮੰਤਰੀ ਬਣਨ ਉਪਰੰਤ ਉਨ੍ਹਾਂ ਸਭ ਤੋਂ ਪਹਿਲਾਂ ਆਪਣੇ ਗਵਾਂਢੀ ਦੇਸ਼ ਭਾਰਤ ਆਉਣ ਨੂੰ ਪਹਿਲ ਦਿੱਤੀ ਹੈ। ਭਾਰਤ ਨੇ ਵੀ ਚੀਨ ਦੇ ਨਵੇਂ ਪ੍ਰਧਾਨ ਮੰਤਰੀ ਦੀ ਆਮਦ ਦੌਰਾਨ ਉਸ ਨੂੰ ਅੱਖਾਂ ਤੇ ਬਿਠਾਉਂਦਿਆਂ ਤਲੀਆਂ ਉੱਤੇ ਚੋਗ ਚੁਗਾਉਣ ਦੇ ਪ੍ਰਬੰਧ ਕੀਤੇ ਹਨ। ਅਕਸਰ ਕਿਹਾ ਜਾਂਦਾ ਹੈ ਕਿ ਬੁਰੇ  ਰਿਸ਼ਤੇਦਾਰ ਨੂੰ ਜਰਨਾ ਸੌਖਾ ਹੈ, ਪ੍ਰੰਤੂ ਬੁਰਾ ਗਵਾਂਢੀ ਜਰਨਾ ਬਹੁਤ ਔਖਾ ਹੈ। ਹਰ  ਵੇਲੇ ਗਵਾਂਢੀ ਨਾਲ ਸਭ ਤੋਂ ਪਹਿਲਾਂ ਸਾਹਮਣਾ ਹੁੰਦਾ ਹੈ। ਭਾਰਤ ਦੇ ਪ੍ਰਮੁੱਖ ਗਵਾਂਢੀ  ਦੇਸ਼ ਪਾਕਿਸਤਾਨ ਅਤੇ Read More
  • ਕੌਣ ਦੇਵੇ ਇਨਸਾਫ਼? >

    ਅੱਜ ਦੀਆਂ ਅਖਬਾਰਾਂ ਵਿੱਚ ਦੋ ਖਬਰਾਂ ਪ੍ਰਮੁੱਖਤਾ ਨਾਲ ਛਪੀਆਂ ਹਨ। ਦੋਵੇਂ ਖਬਰਾਂ ਸਮਾਜ ਵਿੱਚ ਆਏ ਭਿਆਨਕ ਕਿਸਮ ਦੇ ਨਿਘਾਰ ਵੱਲ ਇਸ਼ਾਰਾ ਕਰਦੀਆਂ ਹਨ। ਦੋਵੇਂ ਖਬਰਾਂ ਇਸ ਲਈ ਮਹੱਤਵਪੂਰਨ ਹਨ ਕਿਉਂਕਿ ਜਿਸ ਮੁਸੀਬਤ ਦੇ ਸ਼ਿਕਾਰ ਜੋ ਵਿਅਕਤੀ ਹੋਏ ਹਨ, ਉਹ ਸਧਾਰਨ ਵਿਅਕਤੀ ਨਹੀਂ ਹਨ। ਦੋਵੇਂ ਪੀੜਤ ਕਾਨੂੰਨ ਅਤੇ ਸੰਵਿਧਾਨ ਦੀਆਂ ਸ਼ਕਤੀਆਂ ਉ¤ਪਰ ਪਹਿਰਾ ਦੇਣ ਵਾਲੇ ਹਨ। ਪਹਿਲੀ ਖਬਰ ਚੰਡੀਗੜ੍ਹ ਤੋਂ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਮੁੱਖ ਜੱਜ ਨੇ ਉਸੇ ਹਾਈਕੋਰਟ ਵਿੱਚ ਜਾ ਕੇ ਖੁੱਦ ਲਈ ਇਨਸਾਫ਼ ਮੰਗਿਆ ਹੈ, ਜਿੱਥੇ ਕਦੇ ਉਹ ਖੁੱਦ ਬੈਠ ਕੇ ਲੋਕਾਂ ਦੇ ਮਾਮਲੇ ਸੁਣਦਿਆਂ ਫੈਸਲੇ ਅਤੇ ਇਨਸਾਫ਼ ਕਰਿਆ ਕਰਦੇ ਸਨ। ਹਾਈਕੋਰਟ ਦੇ ਇਹ ਸਾਬਕਾ ਮੁੱਖ Read More
  • ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਨਿੱਜੀ ਦਖਲ ਅੰਦਾਜ਼ੀ ਕਰਨ >

    ਰਾਮਪੁਰਾ ਫੂਲ ਹਲਕੇ ਵਿੱਚ ਗੋਲੀਕਾਂਡ ਦੀ ਵਾਪਰੀ ਘਟਨਾ ਸਧਾਰਣ ਨਹੀਂ ਹੈ। ਇਹ ਘਟਨਾ ਦੁੱਖਦਾਇਕ ਅਤੇ ਪੰਜਾਬ ਦੇ ਸੰਤਾਪ ਹੰਢਾ ਚੁੱਕੇ ਲੋਕਾਂ ਲਈ ਵੱਡੀ ਫਿਕਰਮੰਦੀ ਵਾਲੀ ਹੈ। ਇਹ ਸਰਕਾਰ ਦੇ ਅਕਸ ਲਈ ਵੀ ਠੀਕ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੱਲੋਂ ਇਸ ਘਟਨਾ ਨੂੰ ਅਣਗੌਲਿਆਂ ਕਰਨਾ ਅਫਸੋਸਨਾਕ ਹੈ। ਦੋਵਾਂ ਆਗੂਆਂ ਵੱਲੋਂ ਘਟਨਾ ਨੂੰ ਅਣਗੌਲਿਆਂ੍ਯ ਕਰਨ ਨਾਲ ਸਰਕਾਰ ਦੀ ਨੀਅਤ ਉੱਤੇ ਵੀ ਸ਼ੰਕੇ ਖੜ੍ਹੇ ਹੁੰਦੇ ਹਨ। ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਇਨ੍ਹਾਂ ਦੋਵਾਂ ਵੱਡੇ ਆਗੂਆਂ ਦਾ ਸਿੱਧੇ ਜਾਂ ਅਸਿੱਧੇ ਢੰਗ ਨਾਲ ਇਸ ਘਟਨਾ ਨਾਲ ਕੋਈ ਵੀ ਸਬੰਧ ਨਹੀਂ ਹੈ। ਪਰ ਪੰਜਾਬ ਸਰਕਾਰ ਦੀਆਂ ਸਮੁੱਚੀਆਂ ਸ਼ਕਤੀਆਂ ਇਨ੍ਹਾਂ ਦੋਵਾਂ Read More
  • ਦਿਹਾੜੀਦਾਰ ਅਫਸਰ ਹਟਾਏ ਜਾਣ >

    ਪਿਛਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਰਿਟਾਇਰਮੈਂਟ ਤੋਂ ਬਾਅਦ ਮੁਲਾਜ਼ਮਾਂ ਜਾਂ ਅਫਸਰਾਂ ਨੂੰ ਦੁਬਾਰਾ ਨੌਕਰੀ ’ਤੇ ਨਹੀਂ ਰੱਖਿਆ ਜਾਵੇਗਾ। ਭਾਵੇਂ ਇਸ ਫੈਸਲੇ ਵਿੱਚ ਪੀ. ਸੀ. ਐਸ. ਅਫਸਰਾਂ ਨੂੰ ਛੋਟ ਦਿੱਤੀ ਗਈ ਸੀ ਪਰੰਤੂ ਹੁਣ ਪੰਜਾਬ ਸਰਕਾਰ ਆਪਣੇ ਇਸ ਫੈਸਲੇ ਦੀਆਂ ਖੁਦ ਧੱਜੀਆਂ ਉਡਾ ਰਹੀ ਹੈ । ਅਨੇਕਾਂ ਪੀ. ਸੀ. ਐਸ. ਅਫਸਰ ਅਤੇ ਹੋਰ ਮਹਿਕਮਿਆਂ ਦੇ ਅਫਸਰ ਰਿਟਾਇਰਮੈਂਟ ਤੋਂ ਬਾਅਦ ਕਈ ਸਾਲਾਂ ਤੋਂ ਨੌਕਰੀ ਕਰ ਰਹੇ ਹਨ। ਲੋਕਾਂ ਨੂੰ ਇਨਸਾਫ ਅਤੇ ਜਵਾਬਦੇਹ ਪ੍ਰਸਾਸ਼ਨ ਦੇਣ ਵਾਲੇ ਅਫਸਰ ਖੁਦ ਜਿਸ ਕੁਰਸੀ ਉੱਪਰ ਬੈਠੇ ਹਨ, ਉਹ ਕੁਰਸੀ ਨੂੰ ਪ੍ਰਾਪਤ ਕਰਨ ਦਾ ਤਰੀਕਾ ਅਨਿਆਂਪੂਰਣ ਹੈ। ਉਹ ਕੁਰਸੀ ਉਪਰ ਸਰਕਾਰੀ ਰੂਲਾਂ Read More
  • ਪੰਜਾਬ ਦੇ ਕਿਸਾਨਾਂ ਦਾ ਸੰਕਟ ਕੇਂਦਰ ਵੀ ਲੁੱਟੇ, ਪੰਜਾਬ ਵੀ ਲੁੱਟੇ >

    ਪੰਜਾਬ ਦੇ ਕਿਸਾਨ ਇਸ ਵੇਲੇ ਦੋਹਰੇ ਸੰਕਟ ਦੇ ਸ਼ਿਕਾਰ ਹਨ। ਕੇਂਦਰ ਸਰਕਾਰ ਕਿਸਾਨਾਂ ਨੂੰ ਖੇਤੀ ਦੇ ਵਾਧੇ ਲਈ ਸਹਾਈ ਹੋਣ ਵਾਲੀਆਂ ਖਾਦਾਂ, ਕੀਟਨਾਸ਼ਕ ਦਵਾਈਆਂ, ਡੀਜਲ ਅਤੇ ਹੋਰ ਮਸ਼ੀਨਰੀ ਆਦਿ ਦੇ ਰੇਟ ਲਗਾਤਾਰ ਵਧਾਉਂਦੀ ਜਾ ਰਹੀ ਹੈ। ਇਸ ਮਾਮਲੇ ਵਿੱਚ ਕਿਸਾਨਾਂ ਨੂੰ ਰਾਹਤ ਦੇਣ ਲਈ ਉਪਲੱਬਧ ਕਰਵਾਈ ਜਾ ਰਹੀ ਸਬਸਿਡੀ ਵੀ ਲਗਾਤਾਰ ਤੇਜੀ ਨਾਲ ਘਟਾਈ ਜਾ ਰਹੀ ਹੈ। ਕਈ ਪੱਖਾਂ ਤੋਂ ਤਾਂ ਇਹ ਲੱਗਭੱਗ ਖਤਮ ਹੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਮੇਂ ਸਮੇਂ ਖੇਤੀ ਖੇਤਰ ’ਤੇ ਭਾਰੀ ਪੈਣ ਵਾਲੀਆਂ ਕੁਦਰਤੀ ਕਰੋਪੀਆਂ ਨਾਲ ਹੋਣ ਵਾਲੇ ਨੁਕਸਾਨ ਦਾ ਵੀ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ। ਕਿਸਾਨ ਜੱਥੇਬੰਦੀਆਂ ਸਮੇਂ ਸਮੇਂ ਖੇਤੀ Read More
  • ਡਾ. ਮਨਮੋਹਣ ਸਿੰਘ ਨਵਾਜ਼ ਸ਼ਰੀਫ ਦਾ ਸੱਦਾ ਕਬੂਲ ਕਰਨ >

    ਪਾਕਿਸਤਾਨ ਵਿੱਚ ਹੋਈਆਂ ਚੋਣਾਂ ਕਾਰਨ ਜਮਹੂਰੀਅਤ ਮਜ਼ਬੂਤ ਹੋਈ ਹੈ। ਪਾਕਿਸਤਾਨ ਦੀ ਜਮਹੂਰੀਅਤ ਦੀ ਮਜਬੂਤੀ ਭਾਰਤ, ਪਾਕਿਸਤਾਨ ਅਤੇ ਸਮੁੱਚੇ ਦੱਖਣੀ ਏਸ਼ੀਆ ਦੇ ਖਿੱਤੇ ਦੇ ਲੋਕਾਂ ਲਈ ਚੰਗਾ ਸੰਕੇਤ ਹੈ। ਭਾਵੇਂ ਕੇਵਲ ਜਮਹੂਰੀਅਤ ਨਾਲ ਹੀ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ, ਫਿਰ ਵੀ ਜਮਹੂਰੀਅਤ ਖਿੱਤੇ ਦੀ ਸ਼ਾਂਤੀ ਅਤੇ ਆਪਸੀ ਸਾਂਝ ਲਈ ਵੱਡਾ ਕਦਮ ਹੈ। ਪਾਕਿਸਤਾਨ ਦੇ ਬਣ ਰਹੇ ਨਵੇਂ ਪ੍ਰਧਾਨ ਮੰਤਰੀ ਸ੍ਰੀ ਨਵਾਜ਼ ਸ਼ਰੀਫ ਇੱਕ ਸਪੱਸ਼ਟ, ਜਮਹੂਰੀਅਤ ਪਸੰਦ ਅਤੇ ਭਾਰਤ ਨਾਲ ਸਮੱਸਿਆਵਾਂ ਦੇ ਹੱਲ ਲਈ ਇੱਛੁਕ ਹਨ। ਉਨ੍ਹਾਂ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਨੂੰ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਕੇ ਇੱਕ ਸਲਾਹੁਣਯੋਗ ਫੈਸਲਾ ਲਿਆ ਹੈ। Read More
  • ਅੱਜ ਨਹੀਂ ਤਾਂ ਕਦੇ ਨਹੀਂ..... >

    ਡਾ. ਮਨਮੋਹਣ ਸਿੰਘ ਅਤੇ ਨਵਾਜ਼ ਸ਼ਰੀਫ ਲਈ ਇਤਿਹਾਸ ਸਿਰਜਣ ਦਾ ਮੌਕਾ ਪਾਕਿਸਤਾਨ ਵਿੱਚ ਹੋਈਆਂ ਚੋਣਾਂ ਦੌਰਾਨ ਸ੍ਰੀ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਨੂੰ ਮਿਲੇ ਭਰਵੇਂ ਲੋਕ ਹੁੰਗਾਰੇ ਨਾਲ ਭਾਰਤ ਅਤੇ ਖਾਸ ਕਰਕੇ ਨਵਾਜ਼ ਸ਼ਰੀਫ ਦੀ ਜਨਮ ਧਰਤੀ ਪੂਰਬੀ ਪੰਜਾਬ ਵਿੱਚ ਖੁਸ਼ੀ ਦੀ ਵੱਡੀ ਲਹਿਰ ਹੈ। ਪਾਕਿਸਤਾਨ ਦੀਆਂ ਇਨ੍ਹਾਂ ਚੋਣਾਂ ਨੇ ਨਵਾਜ਼ ਸ਼ਰੀਫ ਨੂੰ ਮੁੜ ਪ੍ਰਧਾਨ ਮੰਤਰੀ  ਬਣਨ ਦਾ ਮੌਕਾ ਦੇ ਕੇ ਵਿਸ਼ਵ ਸਿਆਸੀ ਇਤਿਹਾਸ ਲਈ ਕਈ ਵੱਡੇ ਸਬਕ ਛੱਡੇ ਹਨ। ਫਰਸ਼ ਤੋਂ ਅਰਸ਼ ਅਤੇ ਅਰਸ਼ ਤੋਂ ਫਰਸ਼ ਤੱਕ ਜਾਣ ਦਾ ਜੋ ਸਫਰ ਸ੍ਰੀ ਨਵਾਜ਼ ਸ਼ਰੀਫ ਨੇ ਆਪਣੇ ਤਨ ਮਨ ਉੱਤੇ ਹੰਢਾਇਆ ਹੈ, ਉਸ ਦੀ ਪੀੜ ਸਿਰਫ ਉਹੀ ਜਾਣ ਸਕਦੇ Read More
  • ਸਿਵਲ ਸੇਵਾਵਾਂ ਪ੍ਰੀਖਿਆਵਾਂ ਦੀ ਚੁਣੌਤੀ >

    ਪਿਛਲੇ ਦਿਨੀਂ ਭਾਰਤੀ ਲੋਕ ਸੇਵਾ ਕਮਿਸ਼ਨ ਵੱਲੋਂ ਸਿਵਲ ਸੇਵਾਵਾਂ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ ਹਨ। ਇਨ੍ਹਾਂ ਪ੍ਰੀਖਿਆਵਾਂ ਵਿੱਚ ਪਿਛਲੇ ਸਾਲਾਂ ਦੀ ਤਰ੍ਹਾਂ ਹੀ ਕਈ ਅਜਿਹੇ ਵਿਦਿਆਰਥੀ ਸਫਲ ਹੋਏ ਹਨ, ਜਿਨ੍ਹਾਂ ਦੇ ਘਰ ਕਈ ਵਾਰ ਦੋ ਡੰਗ ਦੀ ਰੋਟੀ ਵੀ ਨਹੀਂ ਪੱਕਦੀ। ਭਾਰਤ ਮੌਜੂਦਾ ਸਮੇਂ ਆਪਣੇ ਆਪ ਨੂੰ ਦੁਨੀਆਂ ਦੀਆਂ ਵਿਸ਼ਵ ਸ਼ਕਤੀਆਂ ਕਹਾ ਰਹੇ ਦੇਸ਼ਾਂ ਦੇ ਬਰਾਬਰ ਖੜ੍ਹ ਗਏ ਹੋਣ ਦਾ ਦਾਅਵਾ ਕਰਦਾ ਹੈ। ਪਰ ਇਹ ਕੌੜੀ ਸੱਚਾਈ ਹੈ ਕਿ ਭਾਰਤ ਵਿੱਚ ਹਾਲੇ ਵੀ ਗਰੀਬੀ ਨੇ ਇੱਥੋਂ ਦੇ ਲੋਕਾਂ ਨੂੰ ਸਿਰਾਂ ਤੱਕ ਆਪਣੀ ਗ੍ਰਿਫਤ ਵਿੱਚ ਦੱਬਿਆ ਹੋਇਆ ਹੈ। ਹਾਲੀਆ ਐਲਾਨੇ ਗਏ ਸਿਵਲ ਸੇਵਾਵਾਂ ਪ੍ਰੀਖਿਆ ਦੇ ਨਤੀਜੇ ਦੌਰਾਨ 270ਵੇਂ ਰੈਂਕ ’ਤੇ ਰਹਿ Read More
  • 1
  • 2

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today9
Yesterday440
Week973
Month8848
All177051

Weather

91°
32°
°F | °C
Haze
Humidity: 31%
Tue
Clear
80 | 113
26 | 45
Wed
Sunny
81 | 115
27 | 46