



ਨਵੀਂ ਦਿੱਲੀ, (ਵਿਸ਼ਵ ਵਾਰਤਾ)-ਦਿੱਲੀ ਵਿਚ ਬਿਜਲੀ-ਪਾਣੀ ਦੇ ਵਧੇ ਬਿਲਾਂ ਖਿਲਾਫ਼ ਬੀਤੀ 23 ਮਾਰਚ ਤੋਂ ਭੁੱਖ ਹੜਤਾਲ ’ਤੇ ਬੈਠੇ ਅਰਵਿੰਦ ਕੇਜਰੀਵਾਲ ਨੇ ਅੱਜ 15ਵੇਂ ਦਿਨ ਅੰਦੋਲਨ ਖ਼ਤਮ ਕਰ ਦਿੱਤਾ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣੀ ਤਾਂ ਨਵੰਬਰ ਤੱਕ ਦੇ ਬਿਜਲੀ ਦੇ ਬਿਲ ਮੁਆਫ਼ ਕਰ ਦਿੱਤੇ ਜਾਣਗੇ। ਇੰਨਾ ਹੀ ਨਹੀਂ ਉਨ੍ਹਾਂ ਬਿਲ ਦੀਆਂ ਕੀਮਤਾਂ ਅੱਧੀਆਂਕਰਨ ਦਾ ਐਲਾਨ ਕੀਤਾ।ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ ਹਵਾਲਾ ਦਿੰਦਿਆਂ ਆਖਿਆ ਕਿ ਉਹ ਕਹਿੰਦੀ ਹੈ ਕਿ ਬਿਜਲੀ ਕੰਪਨੀਆਂ ਸਾਡਾ ਕਹਿਣਾ ਨਹੀਂ ਮੰਨਦੀਆਂ। ਅਜਿਹਾ ਕਿਵੇਂ ਹੋ ਸਕਦਾ ਹੈ। ਅਸੀਂ ਇਨ੍ਹਾਂ ਕੰਪਨੀਆਂ ਦਾ ਆਡਿਟ ਕਰਾ ਕੇ ਦੱਸਾਂਗੇ। ਬਿਜਲੀ ਕੰਪਨੀਆਂ ਦੇ ਮੀਟਰ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਤੇ ਬਿਜਲੀ ਕੰਪਨੀਆਂ ਦੀ ਮਿਲੀ ਭੁਗਤ ਨਾਲ ਬਿਜਲੀ ਦੀਆਂ ਦਰਾਂ ਵਿਚ ਵਾਧਾ ਹੋਇਆ ਹੈ। ਉਨ੍ਹਾਂ ਅਪੀਲ ਕੀਤੀ ਕਿ ਅਸੀਂ ਇਸ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਬਿਜਲੀ-ਪਾਣੀ ਦੇ ਮੁੱਦੇ ’ਤੇ ਲੜਾਂਗੇ। ਆਪਣੀ ਭੁੱਖ ਹੜਤਾਲ ਨੂੰ ਸਫ਼ਲ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਦਿਲ ਨਾਲ ਦਿਲ ਦੀ ਗੱਲ ਹੋਈ ਹੈ। ਦਿੱਲੀ ਦੀ ਜਨਤਾ ਦਾ ਦਿਲ ਜਿੱਤਣ ਵਿਚ ਉਹ ਸਫ਼ਲ ਰਹੇ ਹਨ।
ਪੁਲਿਸ ਨੇ ਨੀਦਰਲੈਂਡ ਦੇ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ
ਸ੍ਰੀਨਗਰ, (ਵਿਸ਼ਵ ਵਾਰਤਾ)-ਸ੍ਰੀਨਗਰ ਵਿਚ ਅੱਜ ਇਕ ਹਾਊਸਬੋਟ ਵਿਚ ਇਕ ਬ੍ਰਿਟਿਸ਼ ਮਹਿਲਾ ਸੈਲਾਨੀ ਨੂੰ ਮ੍ਰਿਤਕ ਪਾਇਆ ਗਿਆ। ਹੱਤਿਆ ਦੇ ਸ਼ੱਕ ਹੇਠ ਪੁਲਿਸ ਨੇ ਨੀਦਰਲੈਂਡ ਦੇ ਇਕ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਕਸ਼ਮੀਰ ਦੇ ਆਈ. ਜੀ. ਪੀ ਅਬਦੁਲ ਗਨੀ ਮੀਰ ਨੇ ਕਿਹਾ ਕਿ 24 ਸਾਲ ਦੀ ਇਕ ਬ੍ਰਿਟਿਸ਼ ਮਹਿਲਾ ਸਵੇਰੇ ਇਕ ਸਥਾਨਕ ਹਾਊਸਬੋਟ ਵਿਚ ਮ੍ਰਿਤਕ ਅਵਸਥਾ ਵਿਚ ਮਿਲੀ। ਉਹ ਆਪਣੇ ਡਚ ਮੂਲ ਦੇ ਬੁਆਏਫਰੈਂਡ ਰਿਚਰਡ ਕਲੇਪਰ ਡੇਵਿਟ ਨਾਲ ਛੁੱਟੀਆ ਮਨਾਉਣ ਕਸ਼ਮੀਰ ਆਈ ਹੋਈ ਸੀ। ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋਏ ਨੀਦਰਲੈਂਡ ਦੇ ਡੇਵਿਟ ਰਿਚਰਡ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਰਿਚਰਡ ਨੇ ਸਾਰਾ ਨੂੰ ਫਾਂਸੀ ਲਗਾ ਦਿੱਤੀ ਅਤੇ ਤਕੜੇ ਜੰਮੂ ਲਈ ਚੁੱਪਚਾਪ ਰਵਾਨਾ ਹੋ ਗਿਆ। ਬਾਅਦ ਵਿਚ ਉਸ ਨੂੰ ਕਾਜੀਗੁੰਡ ਵਿਚ ਦਬੋਚ ਲਿਆ ਗਿਆ।ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪੀੜਤਾ ਨਾਲ ਬਲਾਤਕਾਰ ਕੀਤਾ ਗਿਆ ਹੈ, ਤਾਂ ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ 24 ਸਾਲਾ ਮਹਿਲਾ ਦੀ ਹੱਤਿਆ ਦੀ ਪੁਸ਼ਟੀ ਹੋਈ ਹੈ। ਇਸ ਵੱਖਰੇ ਦ੍ਰਿਸ਼ਟੀਕੋਣ ਤੋਂ ਵੀ ਇਸ ਦੀ ਜਾਂਚ ਕਰ ਰਹੇ ਹਨ। ਨਿਆਂਇਕ ਸਬੂਤ ਵੀ ਇਕੱਠੇ ਕੀਤੇ ਜਾ ਰਹੇ ਹਨ। ਪੁਲਿਸ ਮੁਖੀ ਨੇ ਕਿਹਾ ਕਿ ਨੀਦਰਲੈਂਡ
ਅੰਗੀਠਾ ਸੰਭਾਲਣ ਦੀ ਰਸਮ ਕੱਲ੍ਹ ਝ ਆਤਮਿਕ ਸ਼ਾਂਤੀ ਨਮਿਤ ਅਰਦਾਸ ਤੇ ਸ਼ਰਧਾਂਜਲੀ ਸਮਾਗਮ 14 ਨੂੰ
ਬਾਘਾ ਪੁਰਾਣਾ, (ਸੰਦੀਪ ਬਾਘੇਵਾਲੀਆ)- ਸਿੱਖ ਧਰਮ ਦੇ ਪ੍ਰਚਾਰ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਵੱਡੀਆਂ ਕੁਰਬਾਨੀਆਂ ਕਰਨ ਵਾਲੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆ ਦੇ ਵੱਡੇ ਭਰਾਤਾ ਅਮਰ ਸ਼ਹੀਦ ਭਾਈ ਜਗਜੀਤ ਸਿੰਘ ਦੀ ਧਰਮ ਪਤਨੀ ਮਾਤਾ ਦਲੀਪ ਕੌਰ ਜੋ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾ ਦਾ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਗੁਰੂ ਪੁਰਾ ਕੋਠੇ (ਰੋਡੇ) ਵਿਖੇ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ ਅਤੇ ਸਮਾਜਿਕ ਪਾਰਟੀਆਂ ਦੇ ਵੱਡੀ ਗਿਣਤੀ ਵਿੱਚ ਅਹੁੱਦੇਦਾਰ ਤੇ ਨੁੰਮਾਇੰਦੇ ਮਾਤਾ ਦਲੀਪ ਕੌਰ ਦੇ ਸੰਸਕਾਰ ਮੌਕੇ ਪਹੁੰਚੇ। ਇਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ, ਕੈਪਟਨ ਹਰਚਨ ਸਿੰਘ ਰੋਡੇ, ਭਾਈ ਗੁਰਦੀਪ ਸਿੰਘ ਬਠਿੰਡਾ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ, ਦਰਸ਼ਨ ਸਿੰਘ ਮੰਡ, ਸ਼੍ਰੋਮਣੀ ਕਮੇਟੀ ਮੈਬਰ ਸੁਖਹਰਪ੍ਰੀਤ ਸਿੰਘ ਰੋਡੇ, ਸ਼੍ਰੋਮਣੀ ਕਮੇਟੀ ਮੈਬਰ ਜਗਤਾਰ ਸਿੰਘ ਰੋਡੇ, ਕਰਨੈਲ ਸਿੰਘ, ਦਲੀਪ ਸਿੰਘ ਚੱਕਰ, ਮੇਜਰ ਸਿੰਘ ਪੱਖੋ, ਕੈਪਟਨ ਸਵਰਨ ਸਿੰਘ ਪੱਖੋਪੁਰ, ਬਲਵਿੰਦਰ ਸਿੰਘ ਸੁਖਾਨੰਦ, ਸੇਵਕ ਸਿੰਘ ਭੋਲੂਵਾਲਾ, ਪ੍ਰੀਤਮ ਸਿੰਘ ਜੱਥੇਦਾਰ, ਗੁਰਦੀਪ ਸਿੰਘ ਮੈਬਰ, ਮਨੋਹਰ ਸਿੰਘ ਰੋਡੇ, ਬਲਵਿੰਦਰ ਸਿੰਘ ਬਾਵਾ, ਜਗਸੀਰ ਸਿੰਘ ਮੈਂਬਰ, ਨਿਰਮਲ ਸਿੰਘ ਰੋਡੇ, ਮੰਦਰ ਸਿੰਘ ਰੋਡੇ, ਪੱਪੂ ਸਿੰਘ, ਹਰਜਿੰਦਰ ਸਿੰਘ ਰੋਡੇ ਕੌਮੀ ਯੂਥ ਪ੍ਰਧਾਨ 1920,ਅਵਤਾਰ ਸਿੰਘ ਸੰਘਾ, ਜੱਸਾ ਪਟਵਾਰੀ, ਬਲਜੀਤ ਸਿੰਘ
ਨਵੀਂ ਦਿੱਲੀ, (ਵਿਸ਼ਵ ਵਾਰਤਾ)-ਆਗਾਮੀ ਲੋਕ ਸਭਾ ਚੋਣਾਂ ’ਚ ਭਾਜਪਾ ਪਾਰਟੀ ਵਿਚ ਪ੍ਰਧਾਨ ਮੰਤਰੀ ਅਹੁਦੇ ਲਈ ਨਰਿੰਦਰ ਮੋਦੀ ਦੇ ਨਾਲ ਹੁਣ ਸੀਨੀਅਰ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦਾ ਨਾਮ ਵੀ ਲਿਆ ਜਾ ਰਿਹਾ ਹੈ। ਅੱਜ ਅਸ਼ੋਕ ਰੋਡ ਸਥਿਤ ਪਾਰਟੀ ਦਫ਼ਤਰ ਵਿਚ ਪਾਰਟੀ ਦੇ ਸਥਾਪਨਾ ਦਿਵਸ ’ਤੇ ਆਯੋਜਿਤ ਇਕ ਸਮਾਰੋਹ ਵਿਚ ਦਿੱਲੀ ਦੇ ਪ੍ਰਦੇਸ਼ ਪ੍ਰਧਾਨ ਵਿਜੇ ਗੋਇਲ ਨੇ ਕਿਹਾ ਕਿ 2014 ਵਿਚ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ ਵਿਚ ਭਾਜਪਾ ਦੀ ਸਰਕਾਰ ਬਣੇਗੀ। ਪ੍ਰਦੇਸ਼ ਪ੍ਰਧਾਨ ਵਿਜੇ ਗੋਇਲ ਨੇ ਜਿਸ ਸਮੇਂ ਇਹ ਗੱਲ ਕਹੀ ਉਸ ਸਮੇਂ ਮੰਚ ’ਤੇ ਲਾਲ ਕ੍ਰਿਸ਼ਨ ਅਡਵਾਨੀ ਅਤੇ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਮੌਜੂਦ ਸਨ। ਹਾਲਾਂਕਿ ਥੋੜ੍ਹੀ ਦੇਰ ਬਾਅਦ ਹੀ ਗੋਇਲ ਆਪਣੇ ਬਿਆਨ ਤੋਂ ਇਹ ਕਹਿੰਦੇ ਹੋਏ ਪਲਟ ਗਏ ਕਿ ਪ੍ਰਧਾਨ ਮੰਤਰੀ ਚੁਣਨ ਦਾ ਅਧਿਕਾਰ ਉਨ੍ਹਾਂ ਨੂੰ ਨਹੀਂ ਹੈ। ਪ੍ਰੰਤੂ ਵਿਜੇ ਗੋਇਲ ਦੇ ਇਸ ਤਰ੍ਹਾਂ ਨਾਮ ਉਛਾਲਣ ’ਤੇ ਰਾਜਨਾਥ ਅਤੇ ਅਡਵਾਨੀ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਅਡਵਾਨੀ ਨੇ ਕਿਹਾ ਕਿ ਭਾਜਪਾ ਦੀ ਸਥਾਪਨਾ ਅੱਜ ਦੇ ਦਿਨ 1980 ਵਿਚ ਹੋਈ ਸੀ, ਪ੍ਰੰਤੂ ਇਸ ਦਲ ਦੀ ਰਾਜਨੀਤਕ ਯਾਤਰਾ ਜਨਸੰਘ ਤੋਂ 1951 ਵਿਚ ਸ਼ੁਰੂ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸੰਸਕ੍ਰਿਤਕ ਅੰਦੋਲਨ ਦਾ ਇਕ ਹਿੱਸਾ ਹੈ। ਇਹ ਪਾਰਟੀ ਹੋਰ ਦਲਾਂ ਤੋਂ ਅਲੱਗ ਹੈ। ਅਡਵਾਨੀ ਨੇ ਇਹ ਵੀ ਕਿਹਾ ਕਿ ਮੇਰੀ ਸੋਚ ਵਿਚ ਭਾਜਪਾ ਨੂੰ ਜੋ ਹੋਣਾ ਚਾਹੀਦਾ ਹੈ, ਭਾਜਪਾ ਹਾਲੇ ਅਜਿਹੀ ਨਹੀਂ ਹੈ।
ਨਵੀਂ ਦਿੱਲੀ, (ਵਿਸ਼ਵ ਵਾਰਤਾ)-ਡਰੱਗ ਵਿਵਾਦ ’ਚ ਸ਼ਾਮਲ ਦੋਸ਼ੀ ਵਿਜੇਂਦਰ ਸਿੰਘ ਦੇਸ਼ ਦੇ ਮੁੱਕੇਬਾਜ਼ ਟਰਾਇਲ ਵਿਚ ਹਿੱਸਾ ਨਾ ਲੈਣ ਕਾਰਨ ਦੋ ਆਗਾਮੀ ਅੰਤਰਰਾਸ਼ਟਰੀ ਟੂਰਨਾਮੈਂਟ ਲਈ ਚੋਣ ਵਿਚ ਉਸ ਦੇ ਨਾਂ ਪ੍ਰਤੀ ਵਿਚਾਰ ਨਹੀਂ ਕੀਤਾ ਗਿਆ। ਪੰਜਾਬ ਪੁਲਿਸ ਨੇ ਓ¦ਪਿਕ ਕਾਂਸੀ ਤਮਗਾ ਜੇਤੂ ਵਿਜੇਂਦਰ ’ਤੇ ਹੈਰੋਇਨ ਲੈਣ ਦਾ ਦੋਸ਼ ਲਗਾਇਆ ਹੈ, ਉਨ੍ਹਾਂ ਨੇ ਪਟਿਆਲਾ ਵਿਚ ਦੋ ਦਿਨਾਂ ਮੁਕੇਬਾਜ਼ੀ ਟਰਾਇਲ ਵਿਚ ਹਿੱਸਾ ਨਹੀਂ ਲਿਆ ਸੀ ਅਤੇ ਉਨ੍ਹਾਂ ਨੂੰ ਸਾਈਪ੍ਰਸ ਅਤੇ ਕਯੂਬਾ ਵਿਚ ਹੋਣ ਵਾਲੇ ਦੋ ਟੂਰਨਾਮੈਂਟ ਦੀ ਟੀਮ ਵਿਚ ਨਹੀਂ ਚੁਣਿਆ ਜਾਵੇਗਾ। ਇਹ ਟੂਰਨਾਮੈਂਟ ਅਕਤੂਬਰ ਵਿਚ ਕਜਾਖਿਸਤਾਨ ਦੇ ਅਲਮਾਂਟੀ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਲਈ ਅਹਿਮ ਹੈ। ਭਾਰਤੀ ਆਈ. ਏ. ਬੀ. ਐਫ਼ ਨੇ ਕਿਹਾ ਕਿ ਵਿਜੇਂਦਰ ਲਈ ਇਸ ਟੂਰਨਾਮੈਂਟ ਵਿਚ ਹਿੱਸਾ ਲੈਣ ਸੰਭਵ ਨਹੀਂ ਹੈ, ਕਿਉਂਕਿ ਉਸ ਨੇ ਟਰਾਇਲ ਵਿਚ ਹਿੱਸਾ ਨਹੀਂ ਲਿਆ ਹੈ, ਕਿਉਂਕਿ ਉਸ ਦੀ ਫਿਟਨਸ ਦਾ ਅੰਦਾਜ਼ਾ ਲਾਉਣਾ ਜ਼ਰੂਰੀ ਹੈ। ਆਈ. ਏ. ਬੀ. ਐਫ਼ ਹਾਲੇ ਅੰਤਰਰਾਸ਼ਟਰੀ ਮੁਕੇਬਾਜ਼ੀ ਸੰਸਥਾ ਦੁਆਰਾ ਪਾਬੰਦੀ ਹੈ ਅਤੇ ਭਾਰਤੀ ਮੁਕੇਬਾਜ਼ ਅੰਤਰਰਾਸ਼ਟਰੀ ਸੰਪਰਦਾਵਾਂ ਵਿਚ ਏ.ਆਈ.ਬੀ.ਏ ਦੇ ਝੰਡੇ ਹੇਠ ਹਿੱਸਾ ਲੈ ਸਕਦੇ ਹਨ। ਭਾਰਤੀ ਅਧਿਕਾਰੀਆਂ ਨੂੰ ਟੀਮ ਨਾਲ ਜਾਣ ਦੀ ਇਜਾਜ਼ਤ ਨਹੀਂ ਹੈ। ਆਈ.ਏ.ਬੀ.ਐਫ਼ ਨੇ ਉਮੀਦ ਜਤਾਈ ਕਿ ਵਿਜੇਂਦਰ ਡਰੱਗ ਵਿਵਾਦ ੋਂ ਬਾਹਰ ਨਿਕਲ ਆਉਣਗੇ ਅਤੇ ਆਪਣੇ ਮੁਕੇਬਾਜ਼ੀ
ਮੁੰਬਈ, (ਵਿਸ਼ਵ ਵਾਰਤਾ)-ਮੁੰਬਈ ਬੰਬ ਬਲਾਸਟ ਮਾਮਲੇ ਵਿਚ ਦੋਸ਼ੀ ਪਾਏ ਗਏ ਅਭਿਨੇਤਾ ਸੰਜੇ ਦੱਤ ਨੇ 18 ਅਪ੍ਰੈਲ ਨੂੰ ਆਤਮ ਸਮਰਪਣ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਮੇਂ ਉਹ ਆਪਣੇ ਪ੍ਰੋਜੈਕਟਸ ਪੂਰੇ ਕਰਨ ਵਿਚ ਲੱਗੇ ਹੋਏ ਹਨ। ਐਕਟਰ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਸੰਜੇ ਆਪਣੀਆਂ ਰੁਕੀਆਂ ਸਾਰੀਆਂ ਫ਼ਿਲਮਾਂ ਦੀ ਸ਼ੂਟਿੰਗ 13 ਤੋਂ 17 ਅਪ੍ਰੈਲ ਤੱਕ ਪੂਰਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਆਪਣੇ ਪ੍ਰੋਡਿਊਸਰ ਨਾਲ 13 ਤੱਕ ਸ਼ੂਟਿੰਗ ਪੂਰੀ ਕਰਨ ਦੇ ਬਾਰੇ ਵਿਚ ਗੱਲ ਕੀਤੀ। ਸੂਤਰਾਂ ਅਨੁਸਾਰ ਦੱਤ ਰਾਜ ਕੁਮਾਰ ਹਿਰਾਨੀ ਦੀ ਫ਼ਿਲਮ ‘ਪੀ.ਕੇ’ ਦੀ ਸ਼ੂਟਿੰਗ 13 ਤੱਕ ਪੂਰੀ ਕਰ ਸਕਦੇ ਹਨ। ਉਧਰ ਉਹ ਰਾਜ ਕੁਮਾਰ ਗੁਪਤਾ ਦੀ ‘ਘਣਚੱਕਰ’ ਵਿਚ ਕੈਮਿਓ ਤੋਂ ਪਹਿਲਾਂ ਹੀ ਆਊਟ ਹੋ ਚੁੱਕੇ ਹਨ। ਉਹ ਇਸ ਫ਼ਿਲਮ ਵਿਚ ਕੈਮਿਓ ਕਰਨ ਵਾਲੇ ਸਨ, ਜੋ ਬਾਅਦ ਵਿਚ ਹਟਾ ਦਿੱਤਾ ਗਿਆ ਸੀ। ਫਿਲਹਾਲ ਸੰਜੇ ਟੀ.ਪੀ ਅਗਰਵਾਲ ਦੀ ‘ਪੁਲਿਸਗਿਰੀ’ ਦੀ ਸ਼ੂਟਿੰਗ ਪੂਰੀ ਕਰਨ ਵਿਚ ਰੁਝੇ ਹੋਏ ਹਨ। ਅਪੂਰਵਾ ਲਖਿਆ ਦੀ ‘ਜੰਜ਼ੀਰ’ ਵਿਚ ਉਹ ਆਪਣੇ ਸ਼ੇਰ ਖਾਨ ਦੇ ਕਿਰਦਾਰ ਦੀ ਸ਼ੂਟਿੰਗ ਪੂਰੀ ਕਰ ਚੁੱਕੇ ਹਨ। ਉਧਰ, ਸੰਜੇ ਕਰਨ ਜੌਹਰ ਦੇ ਹੋਮ ਪ੍ਰੋਡਕਸ਼ਨ ਦੀ ਇਮਰਾਨ ਹਾਸ਼ਮੀ, ਰਣਦੀਪ ਹੁੱਡਾ ਅਤੇ ਨੇਹਾ ਧੂਪੀਆ ਸਟਾਰਰ ਅਗਲੀ ਫ਼ਿਲਮ ਦੇ ਕੁਝ ਸੀਨ ਸੂਟ ਕਰ ਰਹੇ ਹਨ।
ਠਾਣੇ, (ਵਿਸ਼ਵ ਵਾਰਤਾ)-ਵੀਰਵਾਰ ਸ਼ਾਮ ਮਹਾਰਾਸ਼ਟਰ ਦੇ ਠਾਣੇ ਵਿਚ ਵਾਪਰੇ ਇਮਾਰਤ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 72 ਹੋ ਗਈ ਹੈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਬਚਾਅ ਅਤੇ ਰਾਹਤ ਕਾਰਜ ਲਗਾਤਾਰ ਜਾਰੀ ਹਨ। ਇਸ ਦੌਰਾਨ ਬਚਾਅ ਟੀਮ ਨੇ ਮਲਬੇ ਹੇਠੋਂ 35 ਸਾਲਾ ਔਰਤ ਅਤੇ 3 ਸਾਲ ਦੇ ਇਕ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ। ਪੁਲਿਸ ਦਾ ਕਹਿਣਾ ਹੈ ਕਿ ਇਸ ਹਾਦਸੇ ਵਿਚ 72 ਲੋਕ ਮਾਰੇ ਗਏ ਹਨ, ਜਿਨ੍ਹਾਂ ਵਿਚ 15 ਦਿੱਲੀ ਦੇ ਇਕੋ ਹੀ ਪਰਿਵਾਰ ਦੇ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਪ੍ਰਿਥਵੀਰਾਜ ਚਵਾਨ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਜ਼ਖ਼ਮੀਆਂ ਦਾ ਹਾਲਚਾਲ ਪੁੱਛਿਆ। ਉਨ੍ਹਾਂ ਇਸ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਪੁਲਿਸ ਨੇ ਬਿਲਡਰ ਸਾਹਿਲ ਅਤੇ ਖਲੀਲ ਜਮਾਦਾਰ ਖਿਲਾਫ਼ ਆਈ.ਪੀ.ਸੀ ਦੀ ਧਾਰਾ 304 ਤਹਿਤ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਇਮਾਰਤ ਦਾ ਨਿਰਮਾਣ ਬੜੀ ਤੇਜ਼ੀ ਨਾਲ ਕੀਤਾ ਗਿਆ। ਲਗਪਗ ਢਾਈ ਮਹੀਨੇ ਵਿਚ ਹੀ ਇਸ ਸੱਤ ਮੰਜ਼ਿਲਾ ਇਮਾਰਤ ਨੂੰ ਤਿਆਰ ਕੀਤਾ ਗਿਆ ਅਤੇ ਥੋੜ੍ਹੇ ਦਿਨਾਂ ਬਾਅਦ ਹੀ ਕੁਝ ਪਰਿਵਾਰ ਇਸ ਵਿਚ ਰਹਿਣ ਵੀ ਲੱਗ ਪਏ।
ਫਾਜ਼ਿਲਕਾ, (ਰੀਤੀਸ ਕੁੱਕੜ,ਬਲਜੀਤ ਸਿੰਘ) ਸੀ ਆਈ ਏ ਸਟਾਫ ਪੁਲਿਸ ਨੇ ਪਿੰਡ ਬੇਗਾ ਵਾਲੀ ਦੇ ਕਬਾੜੀਏ ਕੋਲੋ ਦਰਜਨ ਤੋ ਵੱਧ ਰਾਕਟ ਲਾਂਚਰ ਦੇ ਗੋਲੇ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਅੱਜ ਦੀ ਅਵਾਜ ਦੇ ਪੱਤਰਕਾਰਾ ਨੂੰ ਸੀ ਆਈ ਏ ਸਟਾਫ ਦੇ ਜਾਂਚ ਅਧਿਕਾਰੀ ਐਸ ਆਈ ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹਨਾ ਨੂੰ ਮੁਖਬਰ ਵੱਲੋ ਜਾਣਕਾਰੀ ਮਿਲੀ ਸੀ ਕਿ ਸੋਹਣ ਲਾਲ ਪੁੱਤਰ ਸੰਕਰ ਦਾਸ ਵਾਸੀ ਬੇਗਾਵਾਲੀ ਜੋ ਕਬਾੜ ਦਾ ਕੰਮ ਕਰਦਾ ਹੈ । ਉਸ ਕੋਲ ਬੰਬ ਨੁਮਾ ਚੀਜ ਹੈ । ਜਾਣਕਾਰੀ ਮਿਲਣ ਤੇ ਪੁਲਿਸ ਪਾਰਟੀ ਸਹਿਤ ਉਸਦੇ ਘਰ ਛਾਪੇਮਾਰੀ ਕਰਨ ਤੇ ਉਕਤ ਵਿਅਕਤੀ ਕੋਲੋ ਰਾਕਟ ਲਾਂਚਰ ਦੇ 13 ਗੋਲੇ ਬਰਾਮਦ ਹੋਏ । ਉਹਨਾ ਕਿਹਾ ਕਿ ਸੋਹਣ ਲਾਲ ਨੇ ਮੁਢਲੀ ਪੁਛਗਿਛ ਦੋਰਾਨ ਦੱਸਿਆ ਕਿ ਉਸਨੇ ਫਾਜ਼ਿਲਕਾ ਸਥਿਤ ਛਾਉਣੀ ਵਿੱਚੋ ਅਗਸਤ 2012 ਨੂੰ ਕਬਾੜ ਖਰੀਦਿਆ ਜਿਸ ਵਿੱਚ ਗਲਤੀ ਨਾਲ ਗੋਲੇ ਆ ਗਏ । ਦੋਸ਼ੀ ਖਿਲਾਫ ਸਦਰ ਥਾਨਾ ਵਿੱਚ ਪਰਚਾ ਨੰਬਰ 45 ਧਾਰਾ 25,54,59 ਆਰਮਜ ਐਕਟ ਤਹਿਤ ਮੁੱਕਦਮਾ ਦਰਜ ਕਰ ਲਿਆ ਗਿਆ ਹੈ । ਐਸ ਆਈ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਆਰਮੀ ਨਾਲ ਸਪੰਰਕ ਕਰਨ ਦੀ ਕੋਸ਼ਿਸ ਵਿੱਚ ਜੁਟੀ ਹੈ । ਪੁਲਿਸ ਕਬਾੜੀਏ ਕੋਲੋ ਬਰਾਮਦ ਹੋਏ ਗੋਲਿਆ ਦੇ ਜਿੰਦਾ ਹੋਣ ਜਾ ਨਾ ਹੋਣ ਨੂੰ ਲੈਕੇ ਸਸੋਪੰਜ ਵਿੱਚ ਹੈ । ਇਸ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਦੇ ਜਿੰਦਾ ਹੋਣ ਨਾ ਹੋਣ ਬਾਰੇ ਆਰਮੀ ਹੀ ਦੱਸ ਸਕਦੀ ਹੈ । ਪੁਲਿਸ ਵੱਲੋ ਅਰੋਪੀ ਦੀ
