



ਸੁਖਦੇਵ ਸਿੰਘ
ਪੰਜਾਬੀ ਫਿਲਮ ‘‘ਸਾਡਾ ਹੱਕ’’ ਉੱਪਰ ਚਾਣਚੱਕ ਪਾਬੰਦੀ ਲਗਾ ਕੇ ਪੰਜਾਬ ਸਰਕਾਰ ਨੇ ਇੱਕ ਭੇਦ ਭਰੀ ਹਾਲਤ ਪੈਦਾ ਕਰ ਦਿੱਤੀ ਹੈ। ਪੰਜਾਬ ਦੇ ਗ੍ਰਹਿ ਸਕੱਤਰ ਨੇ ਸੰਸਾਰ ਭਰ ਵਿੱਚ ਫਿਲਮ ਦੇ ਵਿਖਾਏ ਜਾਣ ਦੇ ਪ੍ਰਸਤਾਵ ਤੋਂ ਕੁੱਝ ਘੰਟੇ ਪਹਿਲਾਂ ਇੱਕ ਹੁਕਮ ਜਾਰੀ ਕੀਤਾ, ਜਿਸ ਰਾਹੀਂ ਇਸ ਉੱਤੇ ਅਗਲੇ ਹੁਕਮ ਤੱਕ ਪਾਬੰਦੀ ਦਾ ਐਲਾਨ ਕਰ ਦਿੱਤਾ। ਕਾਰਨ ਇਹ ਦੱਸਿਆ ਗਿਆ ਹੈ ਕਿ ਇਸ ਦੇ ਵਿਖਾਏ ਜਾਣ ਨਾਲ ਪੰਜਾਬ ਵਿੱਚ ਫਿਰਕੂ ਅਮਨ ਨੂੰ ਖਤਰਾ ਪੈਦਾ ਹੋ ਸਕਦਾ ਹੈ। ‘‘ਫਿਰਕੂ ਅਮਨ ਨੂੰ ਖਤਰਾ’’ ਪੈਦਾ ਹੋਣ ਦਾ ਮੁੱਲਾਂਕਣ ਇੱਕ ਰਾਜਨੀਤਕ ਕਰਤੱਵ ਹੈ। ਫਿਲਮ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕਰਦੀ ਕਿਉਂਕਿ ਇਸ ਨੂੰ ਭਾਰਤ ਸਰਕਾਰ ਦੇ ਸੈਂਸਰ ਸੰਗਠਨ ਨੇ ਹਰੀ ਝੰਡੀ ਦੇ ਦਿੱਤੀ ਹੋਈ ਹੈ। ਧਾਰਮਿਕ ਪੱਖ ਤੋਂ ਵੀ ਇਸ ਉੱਤੇ ਕੋਈ ਆਪੱਤੀ ਨਹੀਂ ਉਠੀ। ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ਦਾ ਅਗਾਉਂ ਮੁਆਇਨਾ ਕਰਕੇ ਇਸ ਦੀ ਪ੍ਰਸ਼ੰਸਾ ਕੀਤੀ ਅਤੇ ਭਾਰਤ ਸਰਕਾਰ ਤੱਕ ਨੂੰ ਸਿਫਾਰਸ਼ ਕੀਤੀ ਕਿ ਇਸ ਦੀ ਹੌਂਸਲਾ ਅਫਜਾਈ ਕੀਤੀ ਜਾਵੇ। ਫਿਲਮ ਸਕਰੀਨ ਕੀਤੇ ਜਾਣ ਤੋਂ 24 ਘੰਟੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦੇ ‘‘ਦਫਤਰ’’ ਤੋਂ ਨਿਰਮਾਤਾਵਾਂ ਨੂੰ ਸੁਨੇਹਾ ਮਿਲਿਆ ਕਿ ਉਹ ਸਰਕਾਰ ਦੇ ਸੀਨੀਅਰ ਅਫਸਰਾਂ ਨੂੰ ਵੀ ਇਸ ਦੀ ਸਕਰੀਨਿੰਗ ਕਰਵਾ ਕੇ ਵਿਖਾ ਦੇਣ। ਖਬਰਾਂ ਅਨੁਸਾਰ ਪੰਜਾਬ ਭਵਨ ਵਿੱਚ ਫਿਲਮ ਨੂੰ ਵੇਖਣ ਵਾਲਿਆਂ ਵਿੱਚ ਮੁੱਖ ਸਕੱਤਰ ਰਕੇਸ਼ ਸਿੰਘ, ਗ੍ਰਹਿ ਸਕੱਤਰ ਡੀ.ਐੱਸ.ਬੈਂਸ, ਮੁੱਖ ਮੰਤਰੀ ਦੀ ਪ੍ਰਿੰਸੀਪਲ ਸਕੱਤਰ ਐੱਸ.ਕੇ. ਸੰਧੂ ਅਤੇ ਐਡੀਸ਼ਨਲ ਡਾਇਰੈਕਟਰ ਜਨਰਲ (ਖੁਫੀਆ ਵਿਭਾਗ) ਹਰਦੀਪ
ਕਿਹਾ-ਪੈਸੇ ਲੈ ਕੇ ਕੀਤੀ ਪੁਲਿਸ ਭਰਤੀ ਤੋਂ ਹੋਰ ਕੀ ਆਸ ਰੱਖਦੇ ਹੋ?
ਚੰਡੀਗੜ੍ਹ, (ਹਰੀਸ਼ਚੰਦਰ ਬਾਗਾਂਵਾਲਾ)-ਤਰਨਤਾਰਨ ਵਿੱਚ ਮੈਰਿਜ਼ ਪੈਲੇਸ ਦੇ ਬਾਹਰ ਪੰਜਾਬ ਪੁਲਿਸ ਵੱਲੋਂ ਇਕ ਨੌਜਵਾਨ ਲੜਕੀ ਦੀ ਜਨਤਕ ਤੌਰ ’ਤੇ ਵਹਿਸ਼ੀਆਣਾ ਮਾਰ-ਕੁਟਾਈ ਕਰਨ ਦੀ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ। ਮੈਜਿਸਟਰੇਟ ਜਾਂਚ ਸੁਪਰੀਮ ਕੋਰਟ ਨੇ ਅੱਜ ਮੁੱਢੋਂ ਹੀ ਰੱਦ ਕਰ ਦਿੱਤੀ। ਇਸ ਜਾਂਚ ਰਿਪੋਰਟ ਵਿੱਚ ਮੈਜਿਸਟਰੇਟ ਨੇ ਲਿਖਿਆ ਸੀ ਕਿ ਲੜਕੀ ਅਤੇ ਉਸ ਦੇ ਰਿਸ਼ਤੇਦਾਰਾਂ ਵੱਲੋਂ ਖਰੂਦ ਕਰਨ ਦੇ ਬਾਅਦ ਹੀ ਪੁਲਿਸ ਨੂੰ ਅਜਿਹਾ ਕਰਨਾ ਪਿਆ ਪਰ ਸੁਪਰੀਮ ਕੋਰਟ ਨੇ ਜਾਂਚ ਰਿਪੋਰਟ ਤਿਆਰ ਕਰਨ ਵਾਲੇ ਮੈਜਿਸਟਰੇਟ ਨੂੰ ਝਾੜ ਪਾਉਂਦਿਆਂ ਕਿਹਾ ਕਿ ਇਹ ਰਿਪੋਰਟ ਇਸ ਜੱਜ ਦੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਹੀ ਕਰ ਰਹੀ ਹੈ। ਇਸ ਲਈ ਇਸ ਨੂੰ ਅਸੀਂ ਰੱਦੀ ਦੀ ਟੋਕਰੀ ਵਿੱਚ ਸੁੱਟ ਰਹੇ ਹਾਂ। ਸੁਪਰੀਮ ਕੋਰਟ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਪੰਜਾਬ ਅਤੇ ਬਿਹਾਰ ਵਿੱਚ ਹਰ ਰੋਜ਼ ਔਰਤਾਂ ’ਤੇ ਕਿੰਨਾ ਜ਼ੁਲਮ ਢਾਹਿਆ ਜਾ ਰਿਹਾ ਹੈ। ਸੁਪਰੀਮ ਕੋਰਟ ਨੇ ਇਥੋਂ ਤੱਕ ਟਿੱਪਣੀ ਕਰ ਦਿੱਤੀ ਕਿ ਪੰਜਾਬ ਪੁਲਿਸ ਵਿੱਚ ਕਿਸੇ ਵੀ ਜਵਾਨ, ਅਧਿਕਾਰੀ ਦੀ ਭਰਤੀ ਰਿਸ਼ਵਤ ਲਏ ਬਿਨਾਂ ਨਹੀਂ ਕੀਤੀ ਜਾਂਦੀ। ਜਿਨਾਂ ਚਿਰ ਇਹ ਭ੍ਰਿਸ਼ਟ ਢੰਗ ਤਰੀਕੇ ਬੰਦ ਨਹੀਂ ਕੀਤੇ ਜਾਂਦੇ, ਕਿਸੇ ਅਧਿਕਾਰੀ ਜਾਂ ਜਵਾਨ ਨੂੰ ਲਿਆਕਤ ਵਾਲਾ ਨਹੀਂ ਮੰਨਿਆ ਜਾ ਸਕਦਾ
ਪ੍ਰਾਪਰਟੀ ਟੈਕਸ ਬਾਰੇ
ਕਾਂਗਰਸ ਦੀ ਨੀਤੀ ਦੋਗਲੀ
ਅਗਲੇ 3 ਸਾਲਾਂ ਵਿਚ 147 ਸ਼ਹਿਰਾਂ ਦੇ ਵਿਕਾਸ ਤੇ ਸਰਕਾਰ ਖਰਚੇਗੀ 10 ਹਜਾਰ ਕਰੋੜ
ਉਪ ਮੁੱਖ ਮੰਤਰੀ ਵੱਲੋਂ ਅਬੋਹਰ ਅਤੇ ਬੱਲੂਆਣਾ ਹਲਕਿਆਂ ਅੰਦਰ 78 ਕਰੋੜ ਦੇ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ
ਅਬੋਹਰ/ਚੰਡੀਗੜ੍ਹ (ਬਲਜੀਤ ਸਿੰਘ/ਰਿਤੇਸ਼ ਕੁੱਕੜ)-ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੂੰ 2 ਜੀ ਘਪਲੇ ਦੇ ਮਾਮਲੇ ਵਿਚ ਆਪਣਾ ਪੱਖ ਰੱਖਣ ਲਈ ਸੰਸਦ ਦੀ ਸੰਯੂਕਤ ਪਾਰਲੀਮਾਨੀ ਕਮੇਟੀ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ। ਸ: ਬਾਦਲ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੇ ਘੁਟਾਲਿਆਂ ਨੇ ਜਿੱਥੇ ਦੇਸ਼ ਦਾ ਆਰਥਿਕ ਪੱਖੋਂ ਨੁਕਸਾਨ ਕੀਤਾ ਹੈ ਉੱਥੇ ਅੰਤਰਰਾਸ਼ਟਰੀ ਪੱਧਰ ਤੇ ਵੀ ਮੁਲਕ ਦੀ ਸ਼ਾਖ਼ ਨੂੰ ਵੱਟਾ ਲਗਾਇਆ ਹੈ। ਇਹ ਗੱਲ ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਅਬੋਹਰ ਅਤੇ ਬੱਲੂਆਣਾ ਵਿਧਾਨ ਸਭਾ ਹਲਕਿਆਂ ਵਿਚ 78 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟਾਂ ਦੇ ਨੀਂਹ ਪੱਥਰ/ਉਦਘਾਟਨ ਸਮਾਗਮਾਂ ਉਪਰੰਤ ਪਿੰਡ ਵਹਾਬਵਾਲਾ ਵਿਖੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਆਖੀ। ਸ: ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਪੂਰੀ ਤਰਾਂ ਭ੍ਰਿਸ਼ਟਾਚਾਰ ਵਿਚ ਡੁੱਬ ਚੁੱਕੀ ਹੈ ਅਤੇ ਦੇਸ਼ ਅੰਦਰ ਕਾਂਗਰਸ ਦਾ ਤੇਜੀ ਨਾਲ ਪਤਨ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਦੇਸ਼ ਦੇ ਲੋਕ ਪੂਰੀ ਤਰਾਂ ਕਾਂਗਰਸ ਦਾ ਸਫਾਇਆ ਕਰ ਦੇਣਗੇ। ਇਸ ਮੌਕੇ ਪੱਤਰਕਾਰਾਂ ਵੱਲੋਂ ਪ੍ਰਧਾਨ ਮੰਤਰੀ ਵੱਲੋਂ 2 ਜੀ ਮਾਮਲੇ ਵਿਚ ਜੇ.ਪੀ.ਸੀ. ਸਾਹਮਣੇ ਪੇਸ਼ ਹੋਣ ਤੋਂ ਕੀਤੇ ਇਨਕਾਰ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਇਕ ਬੇਹੱਦ ਹੀ ਗੰਭੀਰ ਅਤੇ ਸੰਵੇਦਨਸ਼ੀਲ ਮਸਲਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ
ਮੋਗਾ (ਅ.ਬ)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਵਲੋਂ ਅਕਾਲੀ ਭਾਜਪਾ ਸਰਕਾਰ ਅਤੇ ਅਕਾਲੀ ਆਗੂਆਂ ਉਪਰ ਕੀਤੀ ਜਾ ਰਹੀ ਚਿੱਕੜ ਉਛਾਲੀ ਦਾ ਬੁਰਾ ਮਨਾਉਂਦੇ ਹੋਏ ਬਾਜਵਾ ਨੂੰ ਨਸੀਹਤ ਕੀਤੀ ਹੈ ਕਿ ਉਹ ਅਜਿਹੀਆਂ ਬੇਥਵੀਆਂ ਮਾਰਨ ਤੋਂ ਬਾਜ ਆਉਣ । ਮੋਗਾ ਵਿੱਚ ਸੰਗਤ ਦਰਸ਼ਨਾਂ ਦੀ ਮੁਹਿੰਮ ਦੇ ਸਮਾਪਤੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਕਾਂਗਰਸ ਪ੍ਰਧਾਨ ਨੇ ਜਿਸ ਤਰੀਕੇ ਨਾਲ ਅਧਾਰ ਹੀਣ ਦੋਸ਼ ਲਗਾਉਣੇ ਸ਼ੁਰੂ ਕੀਤੇ ਹਨ। ਅਜਿਹਾ ਇੱਕ ਜਿੰਮੇਵਾਰ ਪਾਰਟੀ ਦੇ ਪ੍ਰਧਾਨ ਨੂੰ ਸ਼ੋਭਦਾ ਨਹੀਂ ਹੈ। ਬਾਜਵਾ ਦੇ ਬਿਆਨਾਂ ਨੂੰ ਬਚਕਾਨਾ ਹਰਕਤਾਂ ਕਰਾਰ ਦਿੰਦਿਆ ਸ. ਬਾਦਲ ਨੇ ਕਿਹਾ ਕਿ ਤੱਥਾਂ ਨੂੰ ਪੜਤਾਲੇ ਬਿਨਾਂ ਕੋਈ ਵੀ ਕਿਸੇ ਆਗੂ ’ਤੇ ਦੋਸ਼ ਲਗਾਉਣਾ ਲੋਕਾਂ ਨੂੰ ਗੁੰਮਰਾਹ ਕਰਨਾ ਹੈ।
ਚੰਡੀਗੜ੍ਹ, (ਸ.ਰ.) ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਉਸ ਬਿਆਨ ਉਤੇ ਤਿਖਾ ਪ੍ਰਤੀਕਰਮ ਕੀਤਾ ਹੈ ਜਿਸ ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਲਈ ਕਾਂਗਰਸ ਉਤੇ ‘ਝੂਠੇ‘ ਦੋਸ਼ ਲਗਾਏ ਹਨ ।ਬਾਜਵਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਸ ਸੀ ਕਿ ਬਾਦਲ ਉਨ੍ਹਾਂ ਉਤੇ ਅਤੇ ਪਰਿਵਾਰਕ ਮੈਂਬਰਾਂ ਉਤੇ ਲਗ ਰਹੇ ਦੋਸ਼ਾਂ ਦਾ ਕੋਈ ਸਾਰਥਿਕ ਜਵਾਬ ਦੇਣਗੇ ਅਤੇ ਲੋਕਾਂ ਨੂੰ ਤਰਕ ਦਾ ਹਵਾਲਾ ਦੇਣਗੇ। ਬਾਜਵਾ ਨੇ ਕਿਹਾ ਕਿ ਬਾਦਲ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰਨ ਇਸ ਨੂੰ ਸਹਿਨ ਨਹੀਂ ਕੀਤਾ ਜਾਵੇਗਾ। ਬਾਜਵਾ ਨੇ ਕਿਹਾ ਕਿ ਉਹ ਇਕ ਜੁੰਮੇਵਾਰ ਵਿਰੋਧੀ ਨੇਤਾ ਦੇ ਨਾਤੇ ਆਪਣੀ ਸੰਵਿਧਾਨਕ,ਨੈਤਿਕ ਅਤੇ ਲੋਕਰਾਜੀ ਡਿਉਟੀ ਨਿਭਾ ਰਹੇ ਹਨ ਅਤੇ ਚੰਗਾ ਹੋਵੇਗਾ ਜੇ ਬਾਦਲ ਵੀ ਲੋਕਾਂ ਵਲੋਂ ਉਨ੍ਹਾਂ ਦੀ ਪਾਰਟੀ ‘ਚ ਵਿਖਾਏ ਵਿਸ਼ਵਾਸ ਉਤੇ ਪੂਰੇ ਉਤਰਨ। ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਜੋ ਫੰਡਜ ਦਿਤੇ ਜਾਂਦੇ ਹਨ ਉਹਨਾਂ ਦਾ ਦੁਰਉਪਯੋਗ ਹੀ ਨਹੀਂ ਹੋ ਰਿਹਾ ਬਲਕਿ 1600 ਕਰੋੜ ਰੁਪਏ ਦੇ ਫੰਡ ਲਾਪਤਾ ਹਨ । ਇਸ ਦਾ ਪ੍ਰਗਟਾਵਾ ਕੈਮ ਦੀ ਰਿਪੋਰਟ ਵਿਚ ਕੀਤਾ ਗਿਆ ਹੈ । ਉਨ੍ਹਾਂ ਪ੍ਰਾਪਰਟੀ ਟੈਕਸ ਦੇ ਮਾਮਲੇ ਵਿਚ ਕਿਹਾ ਕਿ ਜਦੋਂ ਹਾਊਸ ਟੈਕਸ ਪਹਿਲਾਂ ਹੀ ਉਗਰਾਹਿਆ ਜਾ ਰਿਹਾ ਹੈ ਫਿਰ ਪ੍ਰਾਪਰਟੀ ਟੈਕਸ ਦੀ ਕੀ ਲੋੜ ਸੀ ਕਿਉ ਕਿ ਹਾਊਸ ਟੈਕਸ ਨੂੰ ਹੀ ਪ੍ਰਾਪਰਟੀ ਟੈਕਸ ਦਾ ਰੂਪ ਦੇ ਦਿਤਾ ਗਿਆ । ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਦੇ ਕੰਮਕਾਜ ਵਿਚ ਰਾਜਸੀ ਦਖਲ ਵਧਣ ਕਾਰਨ ਹੀ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਅਤੇ ਦਿਨ ਦਿਹਾੜੇ ਪੁਲੀਸ ਅਫਸਰਾਂ ਦੇ ਵੀ ਕਤਲ
ਕਰਾਚੀ (ਅ.ਬ.)-ਤਾਲਿਬਾਨ ਦੁਆਰਾ ਅਗਵਾਈ ਦੀ ਧਮਕੀ ਦਿੱਤੇ ਜਾਣ ਦੇ ਮੱਦੇਨਜ਼ਰ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਉਚ ਨੇਤਾਵਾਂ ਨੇ ਇਕ ਹੈਰਾਨੀਜਨਕ ਕਦਮ ਦੇ ਤਹਿਤ ਅੱਧੀ ਰਾਤ ਤੋਂ ਬਾਅਦ ਸਿੰਧ ਪ੍ਰਾਂਤ ਸਥਿਤ ਪਾਰਟੀ ਮੁੱਖ ਦਫਤਰ ਵਿਚ ਬੰਦ ਕਮਰੇ ਵਿਚ ਬੈਠਕ ਕੀਤੀ। ਪਿਛਲੇ ਪੰਜ ਸਾਲ ਤੱਕ ਪਾਕਿਸਤਾਨ ਦਾ ਸ਼ਾਸ਼ਨ ਚਲਾ ਚੁੱਕੀ ਪੀ.ਪੀ.ਪੀ. ਨੇ ਇਸ ਤੋਂ ਪਹਿਲਾਂ ਨੋਦੇਰੋ, ਗਰਧੀ ਖੁਦਾ ਬਖਸ਼ ਵਿਚ ਆਪਣੀ ਇਕ ਰੈਲੀ ਨੂੰ ਰੱਦ ਕਰ ਦਿੱਤਾ ਸੀ ਜਿੱਥੇ ਇਸ ਨੂੰ ਆਪਣੇ ਸਥਾਨਕ ਜੁਲਫੀਕਾਰ ਅਲੀ ਭੁਟੋ ਦੀ ਵਰ੍ਹੇਗੰਢ ਦੇ ਮੌਕੇ ’ਤੇ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨੀ ਸੀ। ਪਰ ਬੀਤੀ ਦੇਰ ਰਾਤ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਅਤੇ ਉਨ੍ਹਾਂ ਦੇ ਬੇਟੇ ਅਤੇ ਪੀ.ਪੀ.ਪੀ. ਦੇ ਪ੍ਰਧਾਨ ਬਿਲਾਵਲ ਭੁਟੋ ਨੇ ਇਕ ਸਭਾ ਨੂੰ ਸੰਬੋਧਿਤ ਕੀਤਾ ਜੋ ਜੁਲਫੀਕਾਰ ਅਲੀ ਭੁੱਟੋ ਨੂੰ ਸ਼ਰਧਾਂਜਲੀ ਦੇਣ ਦੇ ਲਈ ਦੋ ਮਿੰਟ ਦੇ ਮੋਨ ਦੇ ਨਾਲ ਸ਼ੁਰੂ ਹੋਈ। ਜੁਲਫੀਕਾਰ ਨੂੰ 34 ਸਾਲ ਪਹਿਲੇ ਫੌਜੀ ਤਾਨਸ਼ਾਹ ਜਿਆ-ਉਲ-ਹੱਕ ਨੇ ਆਪਣਾ ਤਖਤਾ ਪਲਟਾ ਕੇ ਫਾਂਸੀ ’ਤੇ ਲਟਕਾ ਦਿੱਤਾ ਸੀ। ਸਰਕਾਰੀ ਪਾਕਿਸਤਾਨ ਟੈਲੀਵਿਜਨ ਨੂੰ ਸਭਾ ਦਾ ਸਿੱਧਾ ਪ੍ਰਸਾਰਣ ਕਰਨ ਦੀ ਇਜਾਜਤ ਸੀ ਤੇ ਹੋਰ ਮੀਡੀਆ ਚੈਨਲਾਂ ਨੂੰ ਕਵਰੇਜ ਤੋਂ ਰੋਕ ਦਿੱਤਾ ਗਿਆ। ਸਭਾ ਵਿਚ ਪੀ.ਪੀ.ਪੀ. ਦੀ ਉਚ ਅਗਵਾਈ ਮੌਜੂਦ ਸੀ ਜਿਸ ਵਿਚ ਜਰਦਾਰੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਪਾਕਿਸਤਾਨ ਵਿਚ ਲੋਕਤੰਤਰ ਨੂੰ ਮਜ਼ਬੂਤ ਕੀਤਾ।
ਪੰਜਾਬ ਦੇ ਲੋਕ ਬਹਾਦਰ ਅਤੇ ਸੂਰਬੀਰ ਹਨ : ਅੰਨਾ ਹਜ਼ਾਰੇ
ਸੰਘੇੜਾ/ਬਰਨਾਲਾ (ਜਸਵੀਰ ਵਜੀਦਕੇ) : ਜਨਤੰਤਰ ਮੋਰਚਾ ਕਿਸੇ ਵੀ ਸਿਆਸੀ ਪਾਰਟੀ ਦੀ ਹਮਾਇਤ ਨਹੀਂ ਕਰੇਗਾ ਅਤੇ ਨਾ ਹੀ ਕੋਈ ਪਾਰਟੀ ਖੜੀ ਕਰੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਨਤੰਤਰ ਮੋਰਚੇ ਦੇ ਮੁਖੀ ਸ੍ਰੀ ਅੰਨਾ ਹਜਾਰੇ ਨੇ ਆਪਣੀ ਜਨਤੰਤਰ ਯਾਤਰਾ ਦੇ ਬਰਨਾਲਾ ਪਹੁੰਚਣ ’ਤੇ ਰਾਮਬਾਗ ਬਰਨਾਲਾ ਦੇ ਸ਼ਾਂਤੀ ਹਾਲ ਵਿਖੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਸ੍ਰੀ ਅੰਨਾ ਹਜ਼ਾਰੇ ਨੇ ਕਿਹਾ ਕਿ ਪੰਜਾਬ ਦੇ ਲੋਕ ਬਹਾਦਰ ਅਤੇ ਸੂਰਬੀਰ ਹਨ, ਜਦੋਂ ਵੀ ਕਿਸੇ ਨੇ ਦੇਸ਼ ਨੂੰ ਭੈੜੀ ਨੀਅਤ ਨਾਲ ਵੇਖਿਆ ਤਾਂ ਪੰਜਾਬ ਦੇ ਸੂਰਬੀਰ ਲੋਕਾਂ ਨੇ ਉਸਦਾ ਮੂੰਹ ਤੋੜ ਜਵਾਬ ਦਿੱਤਾ ਹੈ। ਦੇਸ਼ ਦੀ ਅਜ਼ਾਦੀ ਲਈ ਵੀ ਪੰਜਾਬ ਦੇ ਲੋਕਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹਨ। ਇਸ ਲਈ ਅਸੀਂ ਜਨਤੰਤਰ ਯਾਤਰਾ ਸ਼ੁਰੂ ਕਰਨ ਲਈ ਪੰਜਾਬ ਨੂੰ ਹੀ ਚੁਣਿਆ ਹੈ, ਕਿਉਂਕਿ ਜਦੋਂ ਵੀ ਪੰਜਾਬ ਵਿਚੋਂ ਕੋਈ ਆਵਾਜ ਬੁ¦ਦ ਹੋਈ ਹੈ, ਉਸ ਨਾਲ ਦਿੱਲੀ ਦੀਆਂ ਨੀਹਾਂ ਜਰੂਰੀ ਹਿੱਲੀਆਂ ਹਨ। ਉਹਨਾਂ ਕਿਹਾ ਕਿ 15 ਅਗਸਤ 1947 ਨੂੰ ਜੋ ਆਜ਼ਾਦੀ ਸਾਨੂੰ ਮਿਲੀ ਸੀ, ਉਸ ਲਈ ਹਜ਼ਾਰਾਂ ਦੀ ਗਿਣਤੀ ਵਿਚ ਕੁਰਬਾਨੀਆਂ ਦੇਣੀਆਂ ਪਈਆਂ ਸਨ, ਅਫਸੋਸ ਇੰਨੀਆਂ ਕੁਰਬਾਨੀਆਂ ਦੇ ਕੇ ਮਿਲੀ ਆਜ਼ਾਦੀ ਦਾ ਨਿੱਘ ਵੀ ਅਸੀਂ ਨਹੀਂ ਮਾਣ ਸਕੇ, ਕਿਉਂਕਿ ਅੱਜ ਭ੍ਰਿਸ਼ਟਾਚਾਰ ਬੇਰੁਜਗਾਰੀ ਨੇ ਸਾਨੂੰ ਗੁਲਾਮ ਬਣਾ ਲਿਆ ਹੈ। 1947 ਵਿਚ ਗੋਰੇ ਚਲੇ ਗਏ ਪਰ ਕਾਲੇ ਆ ਗਏ ਜਿਹਨਾਂ ਦੀ ਨੀਤੀ ਸਿਰਫ ਸੱਤਾ ਤੋਂ ਪੈਸਾ ਅਤੇ ਪੈਸੇ ਤੋਂ ਸੱਤਾ ਹੈ। ਉਹਨਾਂ ਕਿਹਾ ਕਿ ਅੱਜ ਦੇਸ਼ ਦੀ ਰਾਜਨੀਤੀ ਏਨੀ
ਨਵੀਂ ਦਿੱਲੀ, ਅ.ਬ.-ਸੀ.ਆਈ.ਸੀ. ਆਈ. ਦੇ ਸੰਮੇਲਨ ਵਿੱਚ ਰਾਹੁਲ ਗਾਂਧੀ ਦੇ ਭਾਸ਼ਣ ਨੂੰ ਭਾਜਪਾ ਨੇ ਪੂਰੀ ਤਰ੍ਹਾਂ ਨਾਲ ਫਲਾਪ ਕਰ ਦਿੱਤਾ ਹੈ। ਮੁੱਖ ਵਿਰੋਧੀ ਪਾਰਟੀ ਨੇ ਕਿਹਾ ਕਿ ਰਾਹੁਲ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਜਿਵੇਂ ਉਸ ਦੇ ਮਨ ਵਿੱਚ ਨਰਿੰਦਰ ਮੋਦੀ ਦਾ ਡਰ ਹੋਵੇ। ਵਰਨਣਯੋਗ ਹੈ ਕਿ ਰਾਹੁਲ ਗਾਂਧੀ ਨੇ ਕਿਹਾ ਕਿ ਵਿਅਕਤੀ ਕੇਂਦਰਤ ਵਿਵਸਥਾ ਬੰਦ ਹੋਣੀ ਚਾਹੀਦੀ ਹੈ। ਮੇਰੇ ਪ੍ਰਧਾਨ ਮੰਤਰੀ ਬਣਨ ਨੂੰ ਲੈ ਕੇ ਕੀਤਾ ਜਾਣ ਵਾਲਾ ਸਵਾਲ ਅਣ-ਮਹੱਤਵਪੂਰਨ ਹੈ। ਰਾਹੁਲ ਦਾ ਭਾਸ਼ਣ ਸਮਾਪਤ ਹੁੰਦੇ ਸਾਰ ਹੀ ਭਾਜਪਾ ਦੇ ਬੁਲਾਰੇ ਸ਼ਹਿਨਵਾਜ਼ ਹੁਸੈਨ ਨੇ ਕਿਹਾ ਕਿ ਉਸ ਦੇ ਭਾਸ਼ਣ ਵਿੱਚ ਕੁੱਝ ਵੀ ਨਵਾਂ ਨਹੀਂ ਹੈ। ਰਾਹੁਲ ਨੇ ਸਮੱਸਿਆਵਾਂ ਦੱਸੀਆਂ ਲੇਕਿਨ ਇਨ੍ਹਾਂ ਦੇ ਹੱਲ ਬਾਰੇ ਕੋਈ ਗੱਲ ਨਹੀਂ ਹੈ।
