ਸ਼ਹੀਦੀ ਯਾਦਗਾਰ ਤੋਂ ਸ਼ਹੀਦਾਂ ਦੇ ਨਾਮ ਹਟਾਉਣ ਅਤੇ ਸੰਤਾਂ ਦੀ ਫੋਟੋ ਲਾਹੁਣ ਵਾਲਿਆਂ ਨੂੰ ਚਿਤਾਵਨੀ

07 May 2013

ਵਿਦੇਸ਼ ’ਚ ਵਸਦੀਆਂ ਸਮੂਹ ਸਿੱਖ ਜਥੇਬੰਦੀਆਂ ਦਮਦਮੀ ਟਕਸਾਲ ਦੇ ਮੋਢੇ ਨਾਲ ਮੋਢਾ ਡਾਹ ਕੇ ਖੜ੍ਹੀਆਂ
image ਲੰਡਨ  ਅ. ਬ. ਝ ਅ. ਬ.-ਅੱਜ ਯੂ. ਕੇ. ਭਰ ਦੇ ਗੁਰਦੁਆਰਿਆਂ ਅਤੇ ਪੰਥਕ ਜੱਥੇਬੰਦੀਆਂ ਦੀ ਭਰਵੀਂ ਮੀਟਿੰਗ ਹੋਈ, ਜਿਸ ਵਿੱਚ ਕੈਨੇਡਾ, ਅਮਰੀਕਾ ਅਤੇ ਯੂਰਪ ਦੇ ਨਾਮਵਰ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਵੀ ਟੈਲੀਫੋਨ ਸੁਨੇਹਿਆਂ ਰਾਹੀਂ ਆਪਣੀ ਪੂਰਨ ਸਹਿਮਤੀ ਪ੍ਰਗਟ ਕੀਤੀ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਪ੍ਰਤੀਕ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦਗਾਰ ਜੋ ਸਾਨੂੰ ਸ੍ਰੀ ਹਰਿਮਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਦੇ ਸ਼ਹੀਦ ਹੋਏ ਸਿੰਘਾਂ ਦੀ ਯਾਦ ਤਾਜਾ ਕਰਵਾਉਂਦੀ ਹੈ ਅਤੇ ਹੁਣੇ-ਹੁਣੇ ਹੀ ਬਣ ਕੇ ਸੰਪੂਰਨ ਹੋਈ ਹੈ। ਇਸ ਦੇ ਬਨਣ ਉ¤ਤੇ ਸ੍ਰੀ ਅਕਾਲ ਤਖਤ ਉ¤ਤੇ ਹਮਲਾ ਕਰਨ ਵਾਲਿਆਂ ਨੇ ਅਤੇ ਹੋਏ ਹਮਲੇ ਦੀ ਖੁਸ਼ੀ ਮਨਾਉਣ ਵਾਲੀਆਂ ਦੋਵਾਂ ਧਿਰਾਂ ਨੇ ਸਖਤ ਇਤਰਾਜ਼ ਕੀਤਾ ਸੀ ਪਰ ਸਿੱਖਾਂ ਦੇ ਘਰ ਜੰਮੇ ਅਖਵਾਉਂਦੇ ਅਤੇ ਸਿੱਖਾਂ ਦੇ ਲੀਡਰ ਅਖਵਾਉਂਦੇ ਮਨੁੱਖਾਂ ਨੂੰ ਵੀ ਜੇ ਇਹ ਯਾਦਗਾਰ  ’ਤੇ ਲਿਖੇ ਨਾਮ ਜਾਂ ਲੱਗੀ ਫੋਟੋ ਤੋਂ ਤਕਲੀਫ ਹੋਵੇ ਤਾਂ ਇਨ੍ਹਾਂ ਦੇ ਦੋਗਲੇ ਕਿਰਦਾਰ ਵੇਖ ਕੇ ਹੈਰਾਨੀ ਜ਼ਰੂਰ ਹੁੰਦੀ। ਅੱਜ ਜਦੋਂ ਸਿੱਖ ਕੌਮ ਦਾ ਬੱਚਾ-ਬੱਚਾ ਇਸ ਗੱਲ ਦਾ ਫਖ਼ਰ ਕਰ ਰਿਹਾ ਹੈ ਕਿ ਆਖਰ 29 ਸਾਲਾਂ ਬਾਅਦ ਧਰਮ, ਕੌਮ ਅਤੇ ਹਰਿਮੰਦਰ ਸਾਹਿਬ ਦੀ ਰਾਖੀ ਲਈ ਮਰ ਮਿਟਣ ਵਾਲਿਆਂ ਦੀ ਫੋਟੋ ਵਾਲੀ ਘੱਟੋ ਘੱਟ ਯਾਦਗਾਰ ਤਾਂ ਬਣੀ। ਸ਼ਹੀਦੀ ਯਾਦਗਾਰ ਕਿਸੇ ਇਮਾਰਤ ਦਾ ਨਾਮ ਨਹੀਂ ਹੁੰਦਾ। ਅਗਰ ਉਸ ਉਪਰ ਉਸ ਦਾ ਇਤਿਹਾਸ ਸ਼ਹੀਦਾਂ ਦੇ ਨਾਂ ਜਾਂ ਚਿੱਤਰ ਹੀ ਨਾ ਹੋਣ ਤਾਂ ਬਣੀ ਇਮਾਰਤ ਦੇ ਕੋਈ ਅਰਥ ਹੀ ਨਹੀਂ ਰਹਿ ਜਾਂਦੇ। ਅੱਜ ਜੋ ਮਨੁੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿਨ੍ਹਾਂ ਨੂੰ ਕੌਮ ਨੇ 20ਵੀਂ ਸਦੀ ਦੇ ਮਹਾਨ ਸਿੱਖ ਦੀ ਉਪਾਧੀ ਦਿੱਤੀ, ਉਨ੍ਹਾਂ ਨੇ ਆਪ ਅਤੇ ਉਨ੍ਹਾਂ ਦੇ ਸਾਥੀਆਂ ਨੇ ਧਰਮ ਦੀ ਰਾਖੀ ਲਈ ਆਪਣਾ ਸਰੀਰ ਵੀ ਨਿਛਾਵਰ ਕਰ ਦਿੱਤਾ।

Read more...

ਫੈਸਲੇ ਕਰਦਿਆਂ ਸੰਤੁਲਨ ਕਾਇਮ ਰੱਖਣਾ ਜਰੂਰੀ

07 May 2013

image ਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਦਾ ਕਹਿਣਾ ਹੈ ਕਿ ਸਰਬਜੀਤ ਸਿੰਘ ਇੱਕ ‘‘ ਕੌਮੀ ਸ਼ਹੀਦ ’’ ਹੈ ਜਿਸ ਨੇ ਪਾਕਿਸਤਾਨ ਅੰਦਰ ਅਣਗਿਣਤ ਤਸੀਹੇ ਸਹੇ ‘‘ ਕਿਉਂਕਿ ਉਹ ਹਿੰਦੁਸਤਾਨੀ ਸੀ’’ । ਕੀ ਪਾਕਿਸਤਾਨ ਵਾਲੇ ਹਰ ਹਿੰਦੁਸਤਾਨੀ ਨੂੰ ਤਸੀਹੇ ਦੇਣ ਦੇ ਆਦੀ ਹਨ? ਇਸ ਸਵਾਲ ਦਾ ਜਵਾਬ ਦੇਣ ਦੇ ਝੰਜਟ ਵਿੱਚ ਸ. ਬਾਦਲ ਨਹੀਂ ਪੈਣਗੇ ਕਿਉਂਕਿ ਉਹਨਾਂ ਨੂੰ ਪੂਰੀ ਤਰ੍ਹਾਂ ਗਿਆਨ ਹੈ ਕਿ ਪਾਕਿਸਤਾਨ ਹਰ ਹਿੰਦੁਸਤਾਨੀ ਨੂੰ ਤਸੀਹੇ ਨਹੀਂ ਦਿੰਦਾ। ਹੁਣ ਤੱਕ ਮੁੱਖ ਮੰਤਰੀ ਨੇ ਆਪਣੇ ਸਾਧਨਾਂ ਰਾਹੀਂ ਇਹ ਪਤਾ ਤਾਂ ਕਰ ਹੀ ਲਿਆ ਹੋਵੇਗਾ ਕਿ ਸਰਬਜੀਤ ਨੂੰ ਪਾਕਿਸਤਾਨ ਭੇਜਿਆ ਕਿਸ ਨੇ ਸੀ ਅਤੇ ਇਸ ਨੇ ਉਥੇ ਕਿਹੜੇ ‘‘ਮਿਸ਼ਨ ’’ ਦੀ ਪੂਰਤੀ ਕੀਤੀ? ਇਹ ਤੱਥ ਕਿ ਉਸ ਦੇ ‘‘ਮਿਸ਼ਨ ’’ ਪੂਰਤੀ ਦੇ ਫਸਸਰੁੂਪ 14 ਨਿਰਦੋਸ਼ ਮਨੁੱਖੀ ਜਾਨਾਂ ਗਈਆਂ  ਹੁਣ ਜੱਗ ਜਾਹਰ ਹੈ ਸਚਾਈ ਇਹ ਹੈ ਕਿ ਸਰਬਜੀਤ ਤੋਂ ਇਹ ਮਨੁੱਖਤਾ ਵਿਰੋਧੀ ਕੁਕਰਮ ਭਾਰਤੀ ਖੁਫੀਆਂ ਏਜੰਸੀ ‘‘ਰਾਅ’’ ਨੇ ਕਰਵਾਇਆ। ਪਰ ਇਸ ਦੇ ਨਾਲ ਨਾਲ ਇਹ ਵੀ ਤੱਥ ਹੈ ਕਿ ਸਰਬਜੀਤ ਨਾਲ ਵੀ ਪਾਕਿਸਤਾਨੀ ਅਧਿਕਾਰੀਆਂ ਨੇ ਮਨੁੱਖਤਾ ਵਿਰੋਧੀ ਵਤੀਰਾ ਧਾਰਨ ਕੀਤਾ ਅਤੇ ਨਾ ਸਿਰਫ ਦੋ ਦਹਾਕਿਆਂ ਦਾ ਲੰਮਾ ਅਰਸਾ ਉਸ ਦੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾਂਦੀ ਰਹੀ ਸਗੋਂ ਅੰਤ ਨੂੰ ਅਣਗਹਿਲੀ ਜਾਂ ਸਾਜ਼ਸ਼ ਅਧੀਨ ਉਸ ਦੀ ਜਾਨ ਵੀ ਲੈ ਲਈ ਗਈ । ਵੱਡੀ ਸਚਾਈ ਇਹ ਹੈ ਕਿ ਜੇ ਸਰਬਜੀਤ ਕਿਸੇ ਸਰਦੇ ਪੁੱਜਦੇ ਪਰਿਵਾਰ ਨਾਲ ਸੰਬਧਿਤ ਹੁੰਦਾ ਤਾਂ ਉਸ ਨੇ ‘‘ਰਾਅ’’ ਦੀਆਂ ਮੋਮੋ ਠਗਣੀਆਂ ਵਿੱਚ ਨਹੀਂ ਆਉਣਾ ਸੀ, ਨਾ ਹੀ ਉਸ ਨੇ ਪਾਕਿਸਤਾਨ ਦੇ ਮਿਸ਼ਨ ਉਪਰ ਜਾਣਾ ਸੀ, ਨਾ ਉਸ ਦੇ ਮਨੁੱਖੀ ਅਧਿਕਾਰਾਂ ਦੀ ਕੋਈ ਉਲੰਘਣਾ ਦਾ ਸਵਾਲ ਪੈਦਾ ਹੋਣਾ ਸੀ। ਸ. ਬਾਦਲ ਇਸ ਹੱਦ ਤੱਕ ਤਾਂ ਠੀਕ ਹਨ ਕਿ ਉਸ ਦੇ ਪਰਿਵਾਰ ਦੀ

Read more...

ਰੇਲ ਮੰਤਰੀ ਦੇ ਅਸਤੀਫੇ ’ਤੇ ਸਪਾ ਵੀ ਅੜੀ, ਸੰਸਦ ’ਚ ਹੰਗਾਮਾ

07 May 2013

ਰੇਲਵੇ ਰਿਸ਼ਵਤ ਕਾਂਡ
ਨਵੀਂ ਦਿੱਲੀ ਝ ਅ. ਬ.
image ਰੇਲਵੇ ਵਿੱਚ ਰਿਸ਼ਵਤ ਕਾਂਡ ’ਤੇ ਅੱਜ ਸੰਸਦ ਵਿੱਚ ਜ਼ੋਰਦਾਰ ਹੰਗਾਮਾ ਹੋਇਆ। ਵਿਰੋਧੀ ਧਿਰ ਪ੍ਰਧਾਨ ਮੰਤਰੀ, ਰੇਲ ਮੰਤਰੀ ਅਤੇ ਕਾਨੂੰਨ ਮੰਤਰੀ ਦੇ ਅਸਤੀਫੇ ਦੀ ਮੰਗ ’ਤੇ ਅੜੀ ਹੈ। ਵਿਰੋਧੀ ਧਿਰ ਦੇ ਹੰਗਾਮੇ ਕਰਕੇ ਸੰਸਦ ਦੇ ਦੋਵਾਂ ਸਦਨਾਂ ਨੂੰ ਮੁਲਤਵੀ ਕਰਨਾ ਪਿਆ। ਲੋਕ ਸਭਾ ਅਤੇ ਰਾਜ ਸਭਾ ਦੋਵੇਂ ਮੁਲਤਵੀ ਹੋ ਗਈਆਂ। ਭਾਜਪਾ ਰੇਲ ਮੰਤਰੀ ਪਵਨ ਬਾਂਸਲ ਦੇ ਅਸਤੀਫੇ ’ਤੇ ਅੜੀ ਹੋਈ ਹੈ। ਵਿਰੋਧੀ ਧਿਰ ਦੇ ਨਾਲ-ਨਾਲ ਹੁਣ ਸਰਕਾਰ ਦੇ ਸਹਿਯੋਗੀ ਵੀ ਸਰਕਾਰ ਨੂੰ ਬਾਂਸਲ ਦੇ ਮੁੱਦੇ ’ਤੇ ਅੱਖਾਂ ਵਿਖਾ ਰਹੇ ਹਨ। ਸਮਾਜਵਾਦੀ ਪਾਰਟੀ ਨੇ ਵੀ ਪਵਨ ਬਾਂਸਲ ਦੇ ਅਸਤੀਫੇ ਦੀ ਮੰਗ ਕੀਤੀ ਹੈ।  ਸਪਾ ਨੇਤਾ ਰਾਮ ਗੋਪਾਲ ਯਾਦਵ ਨੇ ਕਿਹਾ ਕਿ ਇਸ ਤਰ੍ਹਾਂ ਦੇ ਦੋਸ਼ ਗੰਭੀਰ ਹਨ। ਪਵਨ ਬਾਂਸਲ ਨੂੰ ਖੁਦ ਅਸਤੀਫਾ ਦੇ ਦੇਣਾ ਚਾਹੀਦਾ ਹੈ। ਸਪਾ ਨੇਤਾ ਨੇ ਇਹ ਵੀ ਦੋਸ਼ ਲਗਾਇਆ ਕਿ ਜੇਕਰ ਰੇਲ ਮੰਤਰੀ ਕਿਸੇ ਦੂਸਰੀ ਪਾਰਟੀ ਦੇ ਹੁੰਦੇ ਤਾਂ ਹੁਣ ਤੱਕ ਕਾਰਵਾਈ ਹੋ ਜਾਣੀ ਸੀ। ਦੂਜੇ ਪਾਸੇ ਕਾਂਗਰਸ ਨੇ ਸਾਫ ਕਰ ਦਿੱਤਾ ਹੈ ਕਿ ਰੇਲ ਮੰਤਰੀ ਅਸਤੀਫਾ ਨਹੀਂ ਦੇਣਗੇ।ਚੌਤਰਫਾ ਦਬਾਅ ਅਤੇ ਰੌਲੇ ਰਪੇ ਵਿੱਚ ਕਾਂਗਰਸੀ ਕੌਰ   ਕਮੇਟੀ ਨੇ ਤੈਅ ਕੀਤਾ ਹੈ ਕਿ ਪਾਰਟੀ ਨਾ ਤਾਂ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਦਾ ਅਸਤੀਫਾ ਲਵੇਗੀ ਅਤੇ ਨਾ ਹੀ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਦਾ। ਕਰਨਾਟਕ ਚੋਣਾਂ ਤੋਂ ਮਿਲੇ ਸਾਕਾਰਤਮਕ ਸੰਕੇਤਾਂ ਤੋਂ ਬਾਅਦ ਹੋਈ ਕਾਂਗਰਸੀ ਕੋਰ ਕਮੇਟੀ ਦੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ। ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਅਸ਼ਵਨੀ ਕੁਮਾਰ ਦਾ ਮਾਮਲਾ ਅਦਾਲਤ ਵਿੱਚ ਹੈ। ਜਦਕਿ ਬਾਂਸਲ ਦੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਅਜਿਹੀ ਹਾਲਤ ਵਿੱਚ ਦੋਵਾਂ ਮੰਤਰੀਆਂ ਦੇ ਅਸਤੀਫੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਦਕਿ

Read more...

ਚਮੇਲ ਸਿੰਘ ਨੂੰ ਦਿਉ ਸ਼ਹੀਦ ਦਾ ਦਰਜਾ, ਨਹੀਂ ਤਾਂ ਖੁਦਕੁਸ਼ੀ ਕਰੇਗੀ ਉਸ ਦੀ ਪਤਨੀ

07 May 2013

ਜੰਮੂ  ਅ.ਬ.
image ਲਾਹੌਰ ਦੀ ਕੋਟ ਲੱਖਪੱਤ ਜੇਲ੍ਹ ਵਿੱਚ ਮਾਰੇ ਗਏ ਜੰਮੂ ਦੇ ਚਮੇਲ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਉਸ ਦੀ ਪਤਨੀ ਕਮਲੇਸ਼ ਦੇਵੀ ਨੇ ਖੁਦਕੁਸ਼ੀ ਕਰਨ ਦੀ ਚਿਤਾਵਨੀ ਦਿੱਤੀ ਹੈ। ਕੋਟ ਲਖਪਤ ਜੇਲ੍ਹ ਦੇ ਵਾਰਡਨਾਂ ਨੇ ਚਮੇਲ ਸਿੰਘ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ। ਕਮਲੇਸ਼ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀ ਤਰਫੋਂ ਸਰਬਜੀਤ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਦੇ ਨਾਲ-ਨਾਲ ਘਰ ਵਾਲਿਆਂ ਨੂੰ ਨੌਕਰੀ ਦਿੱਤੀ ਜਾ ਰਹੀ ਹੈ। ਜਦੋਂ ਕਿ ਸਾਡੀ ਚਾਰ ਮਹੀਨਿਆਂ ਬਾਅਦ ਕੋਈ ਉੱਘ-ਸੁੱਘ ਨਹੀਂ ਲਈ ਗਈ।  ਪਾਕਿਸਤਾਨ ਵਿੱਚ ਮੇਰੇ ਪਤੀ ਦੀ ਹੱਤਿਆ ਵੀ ਠੀਕ ਇਸੇ ਹਾਲਾਤ ਵਿੱਚ ਹੋਈ ਸੀ, ਜਿਵੇਂ ਸਰਬਜੀਤ ਨੂੰ ਮਾਰਿਆ ਗਿਆ। ਦੋਵਾਂ ਦੇ ਅੰਗ ਕੱਢ ਲਏ ਗਏ। ਅਗਰ ਮੈਨੂੰ ਇਨਸਾਫ ਨਹੀਂ ਮਿਲਿਆ ਤਾਂ ਮੈਂ ਧਰਨਾ ਦੇਵਾਂਗੀ ਅਤੇ ਖੁਦਕੁਸ਼ੀ ਕਰ ਲਵਾਂਗੀ। ਵਰਨਣਯੋਗ ਹੈ ਕਿ ਚਮੇਲ ਸਿੰਘ ਦਾ ਜਦੋਂ ਸਸਕਾਰ ਕੀਤਾ ਗਿਆ, ਉਦੋਂ ਕੋਈ ਵੀ ਕੇਂਦਰੀ ਜਾਂ ਸੂਬਾਈ ਨੇਤਾ ਉਸ ਦੇ ਸਸਕਾਰ ’ਤੇ ਨਹੀਂ ਪਹੁੰਚਿਆ। ਚਮੇਲ ਸਿੰਘ ਦੀ ਹੱਤਿਆ ਦੇ ਮੁੱਦੇ ਉੱਤੇ ਚਮੇਲ ਦੇ ਪਰਿਵਾਰ ਦਾ ਸਾਥ ਭਾਜਪਾ ਵੱਲੋਂ ਵੀ ਦਿੱਤਾ ਜਾ ਰਿਹਾ ਹੈ। ਪਾਕਿ ਨਾਲ ਸੰਬੰਧਾਂ ਨੂੰ ਅ¤ਗੇ ਵਧਾਉਣ ਦੀਆਂ ਕੋਸ਼ਿਸਾਂ ਨੂੰ ਲ¤ਗੇਗਾ ਝਟਕਾ : ਖੁਰਸ਼ੀਦ- ਸਰਬਜੀਤ ਸਿੰਘ ਦੀ ਮੌਤ ਨਾਲ ਲ¤ਗੇ ‘ਸਦਮੇ‘ ‘ਤੇ ਭਾਰਤ ਨੇ ਕਿਹਾ ਕਿ ਇਸ ਘਟਨਾ ਨਾਲ ਪਾਕਿਸਤਾਨ ਨਾਲ ਸੰਬੰਧਾਂ ਨੂੰ ਅ¤ਗੇ ਵਧਾਉਣ ਦੀਆਂ ਕੋਸ਼ਿਸ਼ਾਂ ਨੂੰ ‘ਝਟਕਾ ਲ¤ਗੇਗਾ ਅਤੇ ਉਸ ਦੇ ਨਾਲ ਜਾਰੀ ਗ¤ਲਬਾਤ ‘ਚ ‘ਠਹਿਰਾਵ‘ ਆਏਗਾ। ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਪ੍ਰਤੀ ਬਹੁਤ ਹੀ ਸੋਚ-ਸਮਝ ਕੇ ਆਪਣਾ ਰੁਖ਼ ਯਕੀਨੀ ਕਰਨ ਲਈ ਕੰਮ ਕਰਨਾ ਹੋਵੇਗਾ ਕਿ ਇਸ ਦੀ ਸੋਚ ‘ਚ ਬਦਲਾਅ ਆਏ ਅਤੇ  ਇਹ ਦੇਸ਼ ਬੇਹਤਰੀ ਲਈ ਆਪਣੇ ‘ਚ ਬਦਲਾਅ

Read more...

ਸੱਜਣ ਕੁਮਾਰ ਨੂੰ ਬਰੀ ਕਰਨ ਖਿਲਾਫ਼ ਪ੍ਰਧਾਨ ਮੰਤਰੀ ਨਿਵਾਸ ਤੱਕ ਰੋਸ ਮਾਰਚ

06 May 2013

ਮੁਜ਼ਾਹਰਾਕਾਰੀ ਸਿੱਖਾਂ ’ਤੇ ਤਸ਼ੱਦਦ, ਕਈ ਜ਼ਖਮੀ

ਨਿਰਪ੍ਰੀਤ ਕੌਰ, ਜਗਦੀਸ਼ ਕੌਰ, ਜਗਸ਼ੇਰ ਸਿੰਘ ਦਾ ਮਰਨ ਵਰਤ ਜਾਰੀ ਝ ਪੰਜਾਬ ’ਚ ਰੇਲਾਂ ਰੋਕੀਆਂ

ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ, ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਮੱਕੜ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਅਤੇ ਢੀਂਡਸਾ ਸਣੇ ਅਨੇਕਾਂ ਸਿੱਖ ਜਥੇਬੰਦੀਆਂ ਵੱਲੋਂ ਪੁਲਿਸ ਤਸ਼ੱਦਦ ਦੀ ਨਿੰਦਾ

imageimage ਨਵੀਂ ਦਿੱਲੀ  ਅ. ਬ.-ਸੱਜਣ ਕੁਮਾਰ ਨੂੰ ਬਰੀ ਕਰਨ ਖਿਲਾਫ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਇਕਾਈ ਵੱਲੋਂ ਅੱਜ ਦਿੱਲੀ ਦੇ ਜੰਤਰ-ਮੰਤਰ  ਤੋਂ ਪ੍ਰਧਾਨ ਮੰਤਰੀ ਨਿਵਾਸ ਵੱਲ ਮਨਜੀਤ ਸਿੰਘ ਜੀ.ਕੇ. ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਰੋਸ ਮਾਰਚ ਕੀਤਾ ਗਿਆ, ਪਰ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਪਾਰਲੀਮੈਂਟ ਸਟਰੀਟ ਥਾਣੇ ਤੋਂ ਅੱਗੇ ਨਹੀਂ ਜਾਣ ਦਿੱਤਾ।ਦਿੱਲੀ ਪੁਲਿਸ ਨੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੂੰ ਪਾਰਲੀਮੈਂਟ ਥਾਣੇ ਦੇ ਬਾਹਰ ਰੋਕਣ ਵਾਸਤੇ ਬੈਰੀਕੇਟਿੰਗ ਕੀਤੀ ਸੀ ਤੇ ਜਦੋਂ ਪ੍ਰਦਰਸ਼ਨਕਾਰੀ ਪਹਿਲਾ ਬੈਰੀਕੇਟ ਤੋੜ ਕੇ ਦੂਸਰੇ ਬੈਰੀਕੇਟ ਵੱਲ ਵੱਧ ਰਹੇ ਸੀ ਤਾਂ ਦਿੱਲੀ ਪੁਲਿਸ ਦੇ ਜਵਾਨਾਂ ਨੇ ਅੰਨੇਵਾਹ ਲਾਠੀਆਂ ਵਰ੍ਹਾਉਂਦਿਆਂ ਹੋਇਆਂ ਪ੍ਰਦਰਸ਼ਨਕਾਰੀਆਂ ਨੂੰ ਖਿੱਚ ਕੇ ਥਾਣੇ ਦੇ ਅੰਦਰ ਲੈ ਜਾਣਾ ਸ਼ੁਰੂ ਕਰ ਦਿੱਤਾ। ਇਸ ਖਿੱਚੋਤਾਣ ਵਿੱਚ ਕਈ ਸਿੱਖ ਪ੍ਰਦਰਸ਼ਨਕਾਰੀਆਂ ਦੀਆਂ ਪੱਗਾਂ ਲੱਥੀਆਂ ਤੇ ਇਸ ਦੌਰਾਨ ਹੋਏ ਲਾਠੀਚਾਰਜ, ਨੁਕੀਲੇ ਬੂਟਾਂ ਨਾਲ ਮਾਰਨਾ ਅਤੇ ਧੱਕੇ ਮੁੱਕੀ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਅਕਾਲੀ ਆਗੂ ਉਂਕਾਰ ਸਿੰਘ ਥਾਪਰ ਅਤੇ ਕੁਲਦੀਪ ਸਿੰਘ ਭੋਗਲ ਨੂੰ ਗੰਭੀਰ ਚੋਟਾਂ ਲੱਗੀਆਂ ਹਨ। ਉਨ੍ਹਾਂ ਨੂੰ ਇਲਾਜ ਵਾਸਤੇ ਰਾਮ ਮਨੋਹਰ ਲੋਹੀਆਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।ਦਿੱਲੀ ਸਿੱਖ ਗੁਰਦੁਆਰਾ

Read more...

ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਹਟਾਉਣਾ ਬਰਦਾਸ਼ਤ ਨਹੀਂ : ਸੰਤ ਦਾਦੂਵਾਲ

06 May 2013

ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਸ਼੍ਰੋਮਣੀ ਕਮੇਟੀ ਲਵੇ ਸਿਆਣਪ ਤੋਂ ਕੰਮ
image ਤਲਵੰਡੀ ਸਾਬੋ ਝ ਰਣਜੀਤ ਸਿੰਘ ਰਾਜੂ-ਸਿੱਖ ਪੰਥ ਦੀ ਆਨ ਸ਼ਾਨ ਨੂੰ ਬਰਕਰਾਰ ਰੱਖਣ ਹਿਤ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਜਨਰਲ ਸ਼ੁਬੇਗ ਸਿੰਘ, ਭਾਈ ਅਮਰੀਕ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ, ਬਾਬਾ ਠਾਹਰਾ ਸਿੰਘ, ਭਾਈ ਮਹਿੰਗਾ ਸਿੰਘ ਬੱਬਰ ਅਤੇ ਹੋਰ ਬੇਅੰਤ ਸਿੱਖ ਯੋਧਿਆਂ ਨੇ ਭਾਰਤੀ ਫੌਜਾਂ ਦਾ ਹਿੱਕ ਡਾਹ ਕੇ ਮੁਕਾਬਲਾ ਕਰਦਿਆਂ ਸ਼ਹਾਦਤਾਂ ਦਾ ਜਾਮ ਪੀਤਾ । ਉਨ੍ਹਾਂ ਦਾ ਮਾਣ ਸਤਿਕਾਰ ਜਿੱਥੇ ਹਰ ਇੱਕ ਪੰਥ ਪ੍ਰਸਤੀ ਦੀ ਭਾਵਨਾ ਵਾਲੇ ਸਿੱਖ ਦੇ ਦਿਲ ਵਿਚ ਹੈ ਉਥੇ ਧਰਮ ਨਿਰਪੱਖ ਲੋਕ ਵੀ ਉਨ੍ਹਾਂ ਦੇ ਪਵਿੱਤਰ ਜੀਵਨ ਨੂੰ ਪੜ੍ਹ ਸੁਣ ਕੇ ਉਨ੍ਹਾਂ ਦਾ ਇੱਕ ਸੱਚੇ ਸੁੱਚੇ ਸਿੱਖ ਜਰਨੈਲ ਵਜੋਂ ਅਦਬ ਸਤਿਕਾਰ ਕਰਦੇ ਹਨ । ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਥਕ ਜਥੇਬੰਦੀਆਂ ਅਤੇ ਸੰਸਾਰ ਭਰ ਦੀਆਂ ਸਿੱਖ ਸੰਗਤਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਨ੍ਹਾਂ ਨੂੰ ’ਵੀਹਵੀਂ ਸਦੀ ਦੇ ਮਹਾਨ ਸਿੱਖ’ ਹੋਣ ਦਾ ਖਿਤਾਬ ਦਿੱਤਾ ਹੈ । ਇਸੇ ਕਰਕੇ ਹੀ ਪੰਥਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਮਦਮੀ ਟਕਸਾਲ ਨੂੰ ਸੰਤ ਭਿੰਡਰਾਂਵਾਲੇ ਅਤੇ ਹੋਰ ਸਮੂਹ ਸ਼ਹੀਦ ਹੋਏ ਸਿੱਖਾਂ ਦੀ ’ਸ਼ਹੀਦੀ ਯਾਦਗਾਰ’ ਬਣਾਉਣ ਲਈ ਸੇਵਾ ਸੌਂਪੀ ਗਈ ਸੀ ਜੋ ਕਿ ਪਿਛਲੇ ਦਿਨੀਂ ਤਿਆਰ ਕਰਕੇ ਸੰਗਤਾਂ ਦੇ ਸਪੁਰਦ ਕਰ ਦਿੱਤੀ ਗਈ ਹੈ ।ਪਰ ਇਸ ਸ਼ਹੀਦੀ ਯਾਦਗਾਰ ਦਾ ਉਦਘਾਟਨ ਹੁੰਦਿਆਂ ਹੀ ਪੰਥ ਵਿਰੋਧੀ ਸੰਸਥਾਵਾਂ ਵੱਲੋਂ ਇਸਦੇ ਨਾਂਅ ਅਤੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਬੇਲੋੜਾ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ । ਸਭ ਤੋਂ ਵੱਧ ਅਫਸੋਸ ਦੀ ਗੱਲ ਹੈ ਕਿ ਪੰਜਾਬ ਵਿੱਚ ਪੰਥਕ ਕਹਾਉਣ ਵਾਲੀ ਸਰਕਾਰ ਦੇ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਨੂੰ ਕਿਸੇ ਵੀ ਸਿੱਖ ਵਿਰੋਧੀ ਸੰਸਥਾ ਦਾ ਭੈਅ ਮੰਨਣ ਦੀ ਥਾਂ ਸ਼ਹੀਦੀ ਯਾਦਗਾਰ ਦੇ ਨਾਂਅ ਵਾਲੇ ਮੁੱਦੇ ਤੇ ਵੀ ਡਟ ਕੇ ਪਹਿਰਾ ਦੇਣਾ ਚਾਹੀਦਾ ਸੀ ਉਹ ਵੀ ਇਸ ਮਸਲੇ ਤੇ ਕੋਈ

Read more...

ਹਾਈਕੋਰਟ ਦਾ ਸੇਵਾ-ਮੁਕਤ ਜੱਜ ਹੋਵੇਗਾ ਵਿਮੁਕਤ ਜਾਤੀ ਕਮਿਸ਼ਨ ਦਾ ਚੇਅਰਮੈਨ

06 May 2013

ਵਿਮੁਕਤ ਜਾਤੀ ਸੰਗਠਨ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ
image ਚੰਡੀਗੜ੍ਹ  ਹਰੀਸ਼ ਚੰਦਰ ਬਾਗਾਂ ਵਾਲਾ-ਪੰਜਾਬ ਸਰਕਾਰ ਵੱਲੋਂ ਵਿਮੁਕਤ ਜਾਤੀਆਂ ਨਾਲ ਸਬੰਧਤ ਮਸਲਿਆਂ ਨੂੰ ਜਾਣਨ ਤੇ ਸੁਲਝਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੇਵਾ-ਮੁਕਤ ਜੱਜ ਨੂੰ ਵਿਮੁਕਤ ਜਾਤੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਬੀਤੀ ਦੇਰ ਸ਼ਾਮ ਆਪਣੀ ਸਰਕਾਰੀ ਰਿਹਾਇਸ਼ ’ਤੇ ਪੰਜਾਬ ਪ੍ਰਦੇਸ਼ ਵਿਮੁਕਤ ਜਾਤੀ ਸੰਗਠਨ ਦੇ ਪ੍ਰਧਾਨ ਡਾ. ਤਰਸੇਮ ਸਿੰਘ ਮਾਹਲਾ ਦੀ ਅਗਵਾਈ ਵਿੱਚ ਇਕ ਵਫ਼ਦ ਨਾਲ ਮੀਟਿੰਗ ਤੋਂ ਬਾਅਦ ਇਸ ਸਬੰਧ ਵਿੱਚ ਐਡਵੋਕਟ ਜਨਰਲ ਦਫ਼ਤਰ ਨੂੰ ਹਦਾਇਤ ਕੀਤੀ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ’ਤੇ ਹਮਦਰਦੀਪੂਰਵਕ ਵਿਚਾਰ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੇ ਭਲਾਈ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ, ਪੰਜ ਮਰਲਿਆਂ ਦੇ ਪਲਾਟ ਦੀ ਅਲਾਟਮੈਂਟ ਅਤੇ ਹੋਰ ਭਲਾਈ ਸਕੀਮ ਬਾਰੇ ਸਾਰੇ ਫੈਸਲਿਆਂ ਜੋ ਸੰਗਠਨ ਨਾਲ ਵੱਖ ਵੱਖ ਮੀਟਿੰਗਾਂ ਵਿੱਚ ਲਏ ਗਏ ਸਨ, ਨੂੰ ਅਮਲ ਵਿੱਚ ਲਿਆਂਦਾ ਜਾਵੇ। ਸਮਾਜ ਦੇ ਗਰੀਬ ਤੇ ਪਛੜੇ ਵਰਗਾਂ ਦੀ ਭਲਾਈ ਲਈ ਅਕਾਲੀ-ਭਾਜਪਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਸੰਗਠਨ ਨੂੰ ਆਖਿਆ ਕਿ ਸੂਬਾ ਸਰਕਾਰ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਦੇ ਪ੍ਰਚਾਰ ਲਈ ਰਲ-ਮਿਲ ਕੇ ਕੰਮ ਕੀਤਾ ਜਾਵੇ ਤਾਂ ਕਿ ਸਬੰਧਤ ਵਰਗਾਂ ਨੂੰ ਇਨ੍ਹਾਂ ਦਾ ਪੂਰਾ ਪੂਰਾ ਲਾਭ ਹੋ ਸਕੇ। ਸ. ਬਾਦਲ ਨੇ ਆਖਿਆ ਕਿ ਅਕਾਲੀ-ਭਾਜਪਾ ਸਰਕਾਰ ਨੇ ਹੀ ਸੂਬੇ ਵਿੱਚ ਪਹਿਲੀ ਵਾਰ ਵਿਮੁਕਤ ਜਾਤੀਆਂ ਭਲਾਈ ਬੋਰਡ ਦਾ ਗਠਨ ਕੀਤਾ ਸੀ ਤਾਂ ਕਿ ਗਰੀਬ ਤੇ ਪਛੜੇ ਵਰਗਾਂ ਦੇ

Read more...

ਬਾਂਸਲ ਦੀ ਛੁੱਟੀ ਕਿਸੇ ਵੀ ਪਲ : ਸੋਨੀਆ

06 May 2013

image ਨਵੀਂ ਦਿੱਲੀ  ਅ.ਬ-ਭਾਂਵੇਂ ਕਾਂਗਰਸ ਰੇਲ ਮੰਤਰੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਸਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਰਿਸ਼ਵਤ ਕਾਂਡ ’ਤੇ ਬੀ ਜੇ ਪੀ ਨੇਤਾ ਕਰੀਟ ਸੌਮੈਈਆ ਨੇ ਬਾਂਸਲ ਦੇ ਵਿਰੁੱਧ ਸਿੱਧਾ ਮੋਰਚਾ ਖੋਲ੍ਹ ਦਿੱਤਾ ਹੈ।  ਕਰੀਟ ਨੇ ਦਾਅਵਾ ਕੀਤਾ ਕਿ ਰੇਲ ਮੰਤਰੀ ਦੇ ਭਤੀਜੇ ਵਿਜੈ ਸਿੰਗਲਾ, ਪੁੱਤਰ ਅਤੇ ਭਤੀਜੇ ਦੇ ਵਿਚ ਕਾਰੋਬਾਰੀ ਰਿਸ਼ਤੇ ਹਨ। ਕਰੀਟ ਨੇ ਇਸਦੇ ਸਬੂਤ ਪੱਤਰਕਾਰਾਂ ਦੇ ਸਾਹਮਣੇ ਪੇਸ਼ ਕੀਤੇ। ਉਥੇ ਬੀਜੇਪੀ ਦੇ ਬੁਲਾਰੇ ਪ੍ਰਕਾਸ਼ ਜਾਵੇੜਕਰ ਨੇ ਕਿਹਾ ਕਿ ਕਾਂਗਰਸ ਨੂੰ ਦੇਸ਼ ਲੁਟਾਉਣ ਦਾ ਰੋਗ ਲੱਗ ਗਿਆ ਹੈ। ਰੇਲ ਮੰਤਰੀ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਥੇ ਇਸ ਮਾਮਲੇ ’ਚ ਸੀ ਬੀ ਆਈ ਨੇ ਐਤਵਾਰ ਨੂੰ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਹੁਣ ਤੱਕ ਇਸ ਮਾਮਲੇ ’ਚ ਕੁੱਲ੍ਹ 8 ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁਕੀ ਹੈ। ਇਸ ਦੌਰਾਨ ਐਤਵਾਰ ਨੂੰ ਕਾਂਗਰਸ ਦੇ ਮੁੱਖ ਸਕੱਤਰ ਦਿਗਵਿਜੈ ਸਿੰਘ ਵੀ ਪਵਨ ਬਾਂਸਲ ਦਾ ਬਚਾਅ ਕਰਦੇ ਨਜ਼ਰ ਆਏ। ਕਰੀਟ ਨੇ ਐਤਵਾਰ  ਨੂੰ ਦਸਤਾਵੇਜ਼ ਦਿਖਾਉਂਦਿਆਂ ਕਿਹਾ ਕਿ ਜੇ ਟੀ ਐਲ ਇਨਫਰਾ ਵਿਚ ਬਾਂਸਲ ਦੇ ਭਤੀਜੇ ਅਤੇ ਭਣੇਵੇਂ ਹਿੱਸੇਦਾਰ ਹਨ ਜਦਕਿ ਦੂਜੀ ਕੰਪਨੀ ਰੌਣਕ ਐਨਰਜੀ ਵਿਚ ਬਾਂਸਲ ਦੇ  ਪੁੱਤਰ ਅਤੇ ਭਤੀਜੇ ਪਾਰਟਨਰ ਹਨ। ਉਨ੍ਹਾਂ ਕਿਹਾ ਕਿ ਇਹੀ ਨਹੀਂ ਬਾਂਸਲ ਦੇ ਘਰ ਦਾ ਪਤਾ ਹੀ ਉਨ੍ਹਾਂ ਦੇ ਭਤੀਜੇ ਦਾ ਪਤਾ ਹੈ। ਅਜਿਹੀ ਹਾਲਤ ਵਿਚ ਸਾਰੇ ਮਿਲਕੇ ਕਾਰੋਬਾਰ ਕਰਦੇ ਹਨ। ਕਰੀਟ ਨੇ ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ ’ਤੇ ਦੋਸ਼ ਲਾਇਆ ਕਿ ਰੇਲਵੇ ਰਿਸ਼ਵਤ ਕਾਂਡ  ਵਿਚ ਪੂਰਾ

Read more...

01

ਸੰਪਾਦਕ ਦੀ ਕਲਮ ਤੋਂ

  • ਧਾਰਮਿਕ ਸਥਾਨਾਂ ਦੀਆਂ ਜ਼ਮੀਨਾਂ ਦੀ ਵਿੱਕਰੀ ਸਿੱਖੀ ਅਤੇ ਸਿੱਖਾਂ ਲਈ ਸ਼ਰਮਨਾਕ >

    ਅੱਜ ਦੀਆਂ ਮੀਡੀਆ ਰਿਪੋਰਟਾਂ ਵਿੱਚ ਦੋ ਖਬਰਾਂ ਸਮੁੱਚੇ ਸਿੱਖ ਜਗਤ ਨੂੰ ਬੇਹੱਦ ਨਿਰਾਸ਼ ਅਤੇ ਉਦਾਸ ਕਰਨ ਵਾਲੀਆਂ ਹਨ। ਪਹਿਲੀ ਖਬਰ ਪਾਕਿਸਤਾਨ ਤੋਂ ਹੈ। ਇੱਥੇ ਜ਼ਮੀਨੀ ਕਾਰੋਬਾਰ ਵਿੱਚ ਲੱਗੇ ਮੁਨਾਫਾ ਖੋਰ ਭੂ-ਮਾਫੀਆ ਵੱਲੋਂ ਲਾਹੌਰ ਤੋਂ 250 ਕਿਲੋਮੀਟਰ ਦੂਰ ਸ਼ਹਿਰ ਸਾਹੀਵਾਲ (ਪੁਰਾਣਾ ਨਾਂਅ ਮਿੰਟਗੁੰਮਰੀ) ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਸਾਹੀਵਾਲ ਨੂੰ ਵਪਾਰਕ ਕਾਰੋਬਾਰ ਸ਼ੁਰੂ ਕਰਨ ਲਈ ਪੰਜ ਕਰੋੜ ਰੁਪਏ ਵਿੱਚ ਵੇਚ ਦਿੱਤੇ ਜਾਣ ਦੀ ਸੂਚਨਾ ਹੈ। ਦੂਸਰੀ ਖਬਰ ਗੁਰੂਆਂ ਦੀ ਧਰਤੀ ਭਾਰਤੀ ਪੰਜਾਬ ਦੀ ਹੈ। ਜਿਸ ਅਨੁਸਾਰ ਸ਼੍ਰੋਮਣੀ ਗੁਦੁਆਰਾ ਪ੍ਰਬੰਧਕ ਕਮੇਟੀ ਨੇ ਮੁਹਾਲੀ (ਹੁਣ ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਸ਼ਹਿਰ ਦੇ ਐਨ ਵਿਚਕਾਰ ਦੇਸ਼-ਵਿਦੇਸ਼ ਵਿੱਚ ਪ੍ਰਮੁੱਖ ਸਥਾਨ ਰੱਖਦੇ ਇਤਿਹਾਸਕ ਗੁਰਦੁਆਰਾ ਸ੍ਰੀ ਅੰਬ ਸਾਹਿਬ Read More
  • ਹੜ੍ਹਾਂ ਦਾ ਕਹਿਰ-ਖੁਦ ਬਚੋ >

    ਸਮੁੱਚੇ ਉ¤ਤਰੀ ਭਾਰਤ ਵਿੱਚ ਮੌਨਸੂਨ ਦੀ ਅਗੇਤੀ ਆਮਦ ਨਾਲ ਹੜ੍ਹਾਂ ਦੀ ਗੰਭੀਰ ਸਥਿਤੀ ਪੈਦਾ ਹੋ ਗਈ ਹੈ। ਉਤਰਾਖੰਡ, ਹਰਿਆਣਾ, ਪੰਜਾਬ, ਹਿਮਾਚਲ, ਯੂ.ਪੀ. ਅਤੇ ਦਿੱਲੀ ਸਮੇਤ ਕਈ ਹੋਰ ਸੂਬੇ ਅਚਾਨਕ ਹੀ ਹੜ੍ਹਾਂ ਦੀ ਕਰੋਪੀ ਕਾਰਨ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਦੇ ਸ਼ਿਕਾਰ ਹੋਣ ਦੇ ਮੂੰਹ ਆ ਗਏ ਹਨ। ਹੜ੍ਹ ਅਤੇ ਤੂਫਾਨ ਭਾਵੇਂ ਮੁਕੰਮਲ ਤੌਰ ’ਤੇ ਕੁਦਰਤ ਦੀ ਸ਼ਕਤੀ ਦੇ ਕੰਟਰੋਲ ਹੇਠ ਹਨ, ਪਰ ਇਸ ਮਾਮਲੇ ਵਿੱਚ ਵਧੇਰੇ ਤਬਾਹੀ ਸਰਕਾਰੀ ਲਾਪ੍ਰਵਾਹੀ ਕਾਰਨ ਹੁੰਦੀ ਵਿਖਾਈ ਦੇ ਰਹੀ ਹੈ। ਮੌਜੂਦਾ ਸਮੇਂ ਸਭ ਤੋਂ ਵੱਧ ਤਬਾਹੀ ਦਾ ਕੇਂਦਰ ਉਤਰਾਖੰਡ ਬਣਿਆ ਹੋਇਆ ਹੈ, ਜਿੱਥੇ ਹੁਣ ਤੱਕ 30 ਤੋਂ ਵੱਧ ਵਿਅਕਤੀ ਮਾਰੇ ਜਾਣ ਦੀਆਂ ਖਬਰਾਂ ਹਨ। ਸੈਂਕੜੇ Read More
  • ਖਜ਼ਾਨਾ ਭਰੋ, ਪਰ ਸਹੂਲਤਾਂ ਦੀ ਗਰੰਟੀ ਨਾਲ >

      ਪੰਜਾਬ ਸਰਕਾਰ ਨੇ ਬੀਤੇ ਦਿਨ ਕੈਬਨਿਟ ਦੀ ਅਹਿਮ ਮੀਟਿੰਗ ਕਰਦਿਆਂ ਸੂਬੇ ਦੇ ਲੋਕਾਂ ਸਿਰ ਕਈ ਨਵੇਂ ਵਿੱਤੀ ਭਾਰ ਲੱਦ ਦਿੱਤੇ ਹਨ। ਸਰਕਾਰ ਅਨੁਸਾਰ ਇਹ ਵਿੱਤੀ ਭਾਰ ਬਹੁਤ ਘੱਟ ਹਨ, ਪਰ ਸੂਬੇ ਦੇ ਵਿਕਾਸ ਲਈ ਖਜ਼ਾਨਾ ਭਰਨ ਵਾਸਤੇ ਲੋਕਾਂ ਉੱਤੇ ਇਹ ਭਾਰ ਪਾਉਣਾ ਜ਼ਰੂਰੀ ਹੈ। ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਸਮੂਹ ਸ਼ਹਿਰਾਂ ਉੱਤੇ ਜਾਇਦਾਦ ਟੈਕਸ ਲਾਗੂ ਕਰਦਿਆਂ ਛੋਟੇ ਅਤੇ ਵੱਡੇ ਮਕਾਨਾਂ, ਪਲਾਟਾਂ ਅਤੇ ਕਮਰਸ਼ੀਅਲ ਥਾਵਾਂ ’ਤੇ ਵੱਖ-ਵੱਖ ਸਲੈਬਾਂ ਵਿੱਚ ਦੇਣਦਾਰੀਆਂ ਨਿਸ਼ਚਿਤ ਕਰ ਦਿੱਤੀਆਂ ਹਨ। ਸਰਕਾਰ ਨੇ ਇਸ ਮਾਮਲੇ ਵਿੱਚ ਸ਼ਹਿਰੀ ਲੋਕਾਂ ਉੱਪਰ ਦੂਹਰੇ ਤੀਹਰੇ ਰੂਪ ਵਿੱਚ ਵਿੱਤੀ ਭਾਰ ਲੱਦੇ ਹਨ। ਇੱਕ ਪਾਸੇ ਜਾਇਦਾਦ ਟੈਕਸ ਲਗਾਇਆ ਗਿਆ ਹੈ। ਦੂਸਰੇ ਪਾਸੇ Read More
  • ਹੜ੍ਹ ਰੋਕੂ ਫੰਡ ਦੀ ਲੁੱਟ >

    ਸਮੁੱਚੇ ਦੇਸ਼ ਦੀ ਤਰ੍ਹਾਂ ਪੰਜਾਬ ਵਿੱਚ ਵੀ ਹਰੇਕ ਸਾਲ ਹਰ ਜ਼ਿਲ੍ਹੇ ਨੂੰ ਹੜ੍ਹ ਰੋਕੂ ਪ੍ਰਬੰਧ ਕਰਨ ਲਈ ਕਰੋੜਾਂ ਰੁਪਏ ਦੇ ਫੰਡ ਮੁੱਹਈਆ ਕਰਵਾਏ ਜਾਂਦੇ ਹਨ। ਇਨ੍ਹਾਂ ਫੰਡਾਂ ਨੂੰ ਖਰਚਣ ਲਈ ਹਰ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਜ਼ਿੰਮੇਵਾਰ ਹੁੰਦਾ ਹੈ। ਇਸ ਫੰਡ ਤਹਿਤ ਜ਼ਿਲ੍ਹੇ ਵਿੱਚੋਂ ਲੰਘਦੇ ਦਰਿਆਵਾਂ ਦੇ ਬੰਨ੍ਹ ਪੱਕੇ ਕਰਨ, ਜ਼ਿਲ੍ਹੇ ਵਿੱਚੋਂ ਲੰਘਦੀਆਂ ਡਰੇਨਾਂ, ਛੋਟੀਆਂ ਨਦੀਆਂ ਅਤੇ ਨਾਲਿਆਂ ਦੀ ਸਫਾਈ ਦੇ ਕੰਮ ਕਰਦਿਆਂ ਬਰਸਾਤੀ ਪਾਣੀ ਦੇ ਨਿਕਾਸ ਲਈ ਉਚਿਤ ਪ੍ਰਬੰਧ ਕਰਨੇ ਜ਼ਰੂਰੀ ਹੁੰਦੇ ਹਨ। ਹਰੇਕ ਸਾਲ ਜਦੋਂ ਵੀ ਇਹ ਫੰਡ ਰਿਲੀਜ਼ ਹੁੰਦੇ ਹਨ ਤਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦਰਿਆਵਾਂ ਦੇ ਬੰਨ੍ਹਾਂ ਉੱਤੇ ਖੜ੍ਹ ਕੇ ਆਪਣੇ ਅਮਲੇ ਸਮੇਤ ਮੀਡੀਆ ਵਿੱਚ ਦਿੱਤੇ ਜਾਣ Read More
  • ਹਾਈਕੋਰਟ ਦਾ ਸ਼ਲਾਘਾਯੋਗ ਫੈਸਲਾ >

    ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੀਆਂ ਪੰਚਾਇਤੀ ਚੋਣਾਂ ਲਈ ਰਾਹ ਪੱਧਰਾ ਕਰਦਿਆਂ ਇਸ ਸਬੰਧ ਵਿੱਚ ਕਾਂਗਰਸ ਵੱਲੋਂ ਦਰਜ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਕੋਰਟ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਉੱਪਰ ਇਨ੍ਹਾਂ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰਨ ’ਤੇ ਲਗਾਈ ਪਾਬੰਦੀ ਵੀ ਚੁੱਕ ਲਈ ਹੈ। ਕੋਰਟ ਨੇ ਪੰਚਾਇਤੀ ਚੋਣਾਂ ਦੇ ਪੰਜਾਬ ਸਰਕਾਰ ਵੱਲੋਂ ਐਲਾਨੇ ਸਮੁੱਚੇ ਪ੍ਰੋਗਰਾਮ ਉੱਪਰ ਕਾਂਗਰਸ ਵੱਲੋਂ ਦਾਇਰ ਕੀਤੀ ਇਕ ਪਟੀਸ਼ਨ ’ਤੇ ਕਾਰਵਾਈ ਕਰਦਿਆਂ ਰੋਕ ਲਗਾ ਦਿੱਤੀ ਸੀ। ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੇ ਇਸ ਆਧਾਰ ’ਤੇ ਇਹ ਚੋਣਾਂ ਰੋਕਣ ਦੀ ਮੰਗ ਕੀਤੀ ਸੀ ਕਿ ਇਨ੍ਹਾਂ ਚੋਣਾਂ ਲਈ ਪੰਜਾਬ ਸਰਕਾਰ Read More
  • ਕੌਣ ਭੇਜੇਗਾ ਪੁਲਿਸ ਵਾਲਿਆਂ ਨੂੰ ਜੇਲ੍ਹ? >

    ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਸ਼ ਦੇ ਸਮੂਹ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਰਾਜਾਂ ਨੂੰ ਇੱਕ ਵਿਸ਼ੇਸ਼ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਹਰੇਕ ਪੁਲਿਸ ਥਾਣੇ ਦੇ ਉਨ੍ਹਾਂ ਮੁਲਾਜ਼ਮਾਂ ਨੂੰ ਤੁਰੰਤ ਜੇਲ੍ਹਾਂ ਵਿੱਚ ਡੱਕੇ ਜਾਣ ਦੀ ਸਜ਼ਾ ਦਿੱਤੀ ਜਾਵੇ, ਜੋ ਇਨਸਾਫ਼ ਲੈਣ ਲਈ ਥਾਣੇ ਆਉਣ ਵਾਲੇ ਪੀੜਤ ਲੋਕਾਂ ਦੀ ਸ਼ਿਕਾਇਤ ਦੇ ਆਧਾਰ ’ਤੇ  ਐਫ.ਆਈ.ਆਰ ਕੱਟਣ ਤੋਂ ਇਨਕਾਰ ਕਰਦੇ ਹਨ। ਅਜਿਹੇ ਮਾਮਲੇ ਸਮੁੱਚੇ ਦੇਸ਼ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ, ਜਿਨ੍ਹਾਂ ਵਿੱਚ ਪੁਲਿਸ ਥਾਣੇ ਜਾਣ ਵਾਲੇ ਵਕਤ ਦੇ ਸਤਾਏ ਹੋਏ ਲੋਕਾਂ ਨੂੰ ਪੁਲਿਸ ਤੁਰੰਤ ਕੇਸ ਦਰਜ ਕਰਕੇ ਉਨ੍ਹਾਂ ਦੇ ਜ਼ਖ਼ਮਾਂ ਉੱਪਰ ਮਲ੍ਹਮ ਲਗਾਉਣ ਦੀ ਥਾਂ ਉਨ੍ਹਾਂ ਨੂੰ ਇੱਧਰ ਤੋਂ ਉੱਧਰ Read More
  • ਅਡਵਾਨੀ ਦਾ ਅਸਤੀਫਾ >

    ਭਾਜਪਾ ਦੇ ਸੀਨੀਅਰ ਆਗੂ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਭਾਜਪਾ ਦੇ ਪ੍ਰਮੁੱਖ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ । ਸ਼੍ਰੀ ਅਡਵਾਨੀ ਦੇ ਅਸਤੀਫੇ ਦੇ ਕਾਰਨ ਬੜੇ ਸ਼ਪੱਸ਼ਟ ਹਨ । ਉਨ੍ਹਾਂ ਪਾਰਟੀ ਦੀ ਦਸ਼ਾ, ਦਿਸ਼ਾ ਅਤੇ ਪਾਰਟੀ ਆਗੂਆਂ ਦੇ ਪਾਰਟੀ ਸਿਧਾਂਤਾਂ  ਨਾਲੋਂ ਸਵਾਰਥੀ ਚਰਿੱਤਰ ਨੂੰ ਮੁੱਖ ਕਾਰਣ ਦੱਸਿਆ ਹੈ । ਗੁਜਰਾਤ ਦੇ ਮੁੱਖ ਮੰਤਰੀ ਦੀਆਂ ਤਾਨਾਸ਼ਾਹ ਰੁਚੀਆਂ ਅਤੇ ਫਿਰਕਾਪ੍ਰਸਤ ਹੋਣ ਕਾਰਣ ਅਡਵਾਨੀ ਨੇ ਉਸ ਨੂੰ ਪਾਰਟੀ ਵਿੱਚ ਜ਼ਿਆਦਾ ਮਹੱਤਵ ਦੇਣ ਤੋਂ ਮਨ੍ਹਾ ਕੀਤਾ ਸੀ । ਸ਼੍ਰੀ ਅਡਵਾਨੀ ਨੇ ਆਪਣੀ ਰਾਏ ਸਪੱਸ਼ਟ ਤੌਰ ’ਤੇ ਪਾਰਟੀ ਕੋਲ ਪਹੁੰਚਾ ਦਿੱਤੀ ਸੀ ਪੰ੍ਰਤੂ ਆਰ.ਐੱਸ.ਐ੍ਯਸ. ਦੇ ਦਬਾਅ ਕਾਰਨ ਸ਼੍ਰੀ ਅਡਵਾਨੀ ਦੀ ਰਾਏ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ । ਮੋਦੀ ਨੂੰ ਚੋਣ Read More
  • ਕੋਲਕਾਤਾ ਤੋਂ ਅੰਮ੍ਰਿਤਸਰ >

    ਕੇਂਦਰ ਸਰਕਾਰ ਨੇ ਪੰਜਾਬ ਦੀ ਪ੍ਰਮੁੱਖ ਮੰਗ ਮੰਨਦਿਆਂ ਦੇਸ਼ ਦਾ ਮਹੱਤਵ ਪੂਰਨ ਕੋਲਕਾਤਾ-ਦਿੱਲੀ-ਅੰਮ੍ਰਿਤਸਰ ਉੁਦਯੋਗਿਕ ਕਾਰੀਡੋਰ ਸਥਾਪਿਤ ਕਰਨ ਦਾ ਐਲਾਨ ਕਰ  ਦਿੱਤਾ ਹੈ। ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਾਰਵਾਈ ਕਰਦਿਆਂ ਇਸ ਕਾਰੀਡੋਰ ਨੂੰ ਛੇਤੀ ਤੋਂ ਛੇਤੀ ਮੁਕੰਮਲ ਕਰਵਾਉਣ ਲਈ ਅੰਤਰ ਮੰਤਰਾਲਾ ਗਰੁੱਪ ਦਾ ਗਠਨ ਕਰ ਦਿੱਤਾ ਹੈ। ਇਸ ਕਾਰੀਡੋਰ ਦੇ ਤਹਿਤ ਕੋਲਕਾਤਾ ਤੋਂ ਅੰਮ੍ਰਿਤਸਰ ਤੱਕ ਇੱਕ ਵਿਸ਼ੇਸ਼ ਰੇਲਵੇ ਲਾਈਨ ਵਿਛਾਈ ਜਾ ਰਹੀ ਹੈ, ਇਸ ਰੇਲਵੇ ਲਾਈਨ ਤੋਂ ਸਿਰਫ਼ ਉਦਯੋਗਿਕ ਉਤਪਾਦਤ ਸਮਾਨ ਦੀ ਢੋਆ-ਢੁਆਈ ਲਈ ਹੀ ਰੇਲ ਗੱਡੀਆਂ ਦੀ ਆਵਾਜਾਈ ਹੋਵੇਗੀ। ਸਰਕਾਰੀ ਦਾਅਵੇ ਅਨੁਸਾਰ ਇਹ ਨਵਾਂ ਰੇਲਵੇ ਕਾਰੀਡੋਰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉਤਰਾਖੰਡ, ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ Read More
  • ਕਾਂਗਰਸ ਦੇ ਖਤਰਨਾਕ ਇਰਾਦੇ >

    ਦਿੱਲੀ ਸਿੱਖ ਕਤਲੇਆਮ ਦੀ ਯਾਦਗਾਰ ਦਾ ਨੀਂਹ ਪੱਥਰ ਰੱਖੇ ਜਾਣ ਤੋਂ ਰੋਕਣਾ ਦਿੱਲੀ ਪ੍ਰਸਾਸ਼ਨ ਦੀ ਸਾਧਾਰਨ ਰਸਮੀ ਕਾਰਵਾਈ ਹੈ। ਪਰ ਜਿੰਨ੍ਹਾਂ ਇਰਾਦਿਆਂ ਨੂੰ ਲੈ ਕੇ ਇਹ ਰਾਈ ਦਾ ਪਹਾੜ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਬੇਹੱਦ ਖਤਰਨਾਕ ਹੈ। ਪੰਜਾਬ ਅਤੇ ਨਵੀਂ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਧਾਰਮਿਕ ਅਤੇ ਸਿਆਸੀ ਖੇਤਰਾਂ ਵਿੱਚ ਮਜ਼ਬੂਤ ਹੋਈ ਸਥਿਤੀ ਨੇ ਕਾਂਗਰਸ ਦੀ ਨੀਂਦ ਹਰਾਮ ਕਰ ਦਿੱਤੀ ਲੱਗਦੀ ਹੈ। ਇਸੇ ਕਰਕੇ ਕਾਂਗਰਸ ਆਨੇ-ਬਹਾਨੇ ਸਮੁੱਚੀ ਸਿੱਖ ਕੌਮ ਨਾਲ ਟਕਰਾਅ ਲੈ ਕੇ ਆਪਣੀ ਸਿੱਖਾਂ ਪ੍ਰਤੀ ਨਫ਼ਰਤ ਨੂੰ ਪ੍ਰਗਟ ਕਰ ਰਹੀ ਹੈ। ਤਸਵੀਰ ਦਾ ਦੂਸਰਾ ਪੱਖ ਇਹ ਵੀ ਹੈ ਕਿ  ਕਾਂਗਰਸ ਦੇਸ਼ ਵਿੱਚ ਸਿੱਖਾਂ ਅਤੇ ਹੋਰ Read More
  • ਜੱਥੇਦਾਰ ਸ੍ਰੀ ਅਕਾਲ ਤਖਤ ਦੀ ਸਹੀ ਤਾੜਨਾ >

    ਜੂਨ 1984 ਦੇ ਘੱਲੂਘਾਰੇ ਦੀ 29ਵੀਂ ਵਰ੍ਹੇਗੰਢ ਮਨਾਉਂਦਿਆਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਤਕਰਿਆਂ ਸਬੰਧੀ ਕੌਮ ਨੂੰ ਲਾਮਬੰਦੀ ਲਈ ਕੀਤੀ ਭਾਵ-ਪੂਰਤ ਅਪੀਲ ਸਿੱਖਾਂ ਵਿਰੁੱਧ ਨਵੀਆਂ ਸਾਜਿਸ਼ਾਂ ਰਚ ਰਹੀ ਕੇਂਦਰ ਸਰਕਾਰ ਲਈ ਸਿੱਧੀ ਤਾੜਨਾ ਹੈ। ਦੂਸਰੇ ਤਖਤਾਂ ਦੇ ਸਿੰਘ ਸਾਹਿਬਾਨਾਂ, ਸਾਬਕਾ ਸਿੰਘ ਸਾਹਿਬਾਨਾਂ, ਸ਼੍ਰੋਮਣੀ ਕਮੇਟੀ ਪ੍ਰਧਾਨ, ਦਮਦਮੀ ਟਕਸਾਲ ਦੇ ਮੁੱਖੀ ਅਤੇ ਹੋਰ ਪੰਥਕ ਸਖਸ਼ੀਅਤਾਂ  ਅਤੇ ਜੋਸ਼ੀਲੇ ਸਿੱਖ ਨੌਜਵਾਨਾਂ ਦੇ ਭਾਰੀ ਇੱਕਠ ਦੌਰਾਨ ਸਿੰਘ ਸਾਹਿਬ ਨੇ ਕਿਹਾ ਹੈ ਕਿ 29 ਸਾਲ ਬੀਤ ਜਾਣ ਤੋਂ ਪਿਛੋਂ  ਵੀ ਇਹ ਸਾਕਾ ਸਾਨੂੰ ਅੱਜ Read More
  • 1
  • 2

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today228
Yesterday566
Week1340
Month9671
All191151

Weather

91°
32°
°F | °C
Sunny
Humidity: 38%
Wed
Sunny
77 | 100
25 | 37
Thu
Sunny
80 | 104
26 | 40