



ਇਸਲਾਮਾਬਾਦ ਝ ਅ.ਬ.-ਭਾਰਤ ਨਾਲ ਰਿਸ਼ਤਿਆਂ ਨੂੰ ਲੈ ਕੇ ਨਵਾਜ਼ ਸ਼ਰੀਫ ਦੀਆਂ ਸਕਾਰਾਤਮਕ ਟਿੱਪਣੀਆਂ ਦੀ ਪਿੱਠ ਭੂਮੀ ਵਿੱਚ ਸ਼ਕਤੀਸ਼ਾਲੀ ਸੈਨਾ ਮੁੱਖੀ ਜਨਰਲ ਆਸ਼ਫਾਕ ਪਰਵੇਜ਼ ਕਿਆਨੀ ਨੇ ਪਾਕਿਸਤਾਨ ਦੇ ਬਣਨ ਵਾਲੇ ਪ੍ਰਧਾਨ ਮੰਤਰੀ ਨੂੰ ਇਸ ਦਿਸ਼ਾ ਵਿੱਚ ਬੇਹੱਦ ਸਾਵਧਾਨੀ ਨਾਲ ਹੌਲੀ-ਹੌਲੀ ਕਦਮ ਉਠਾਉਣ ਦੀ ਸਲਾਹ ਦਿੱਤੀ ਹੈ। ਪੀ.ਐਮ.ਐਲ. (ਐਨ) ਪ੍ਰਮੁੱਖ ਨਵਾਜ਼ ਸ਼ਰੀਫ ਨਾਲ ਲਾਹੌਰ ਵਿੱਚ ਉਨ੍ਹਾਂ ਦੇ ਭਰਾ ਸ਼ਾਹਬਾਜ਼ ਸ਼ਰੀਫ ਦੇ ਘਰ ਮੁਲਾਕਾਤ ਦੌਰਾਨ ਕਿਆਨੀ ਨੇ ਰਿਕਾਰਡ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਨਵਾਜ਼ ਸ਼ਰੀਫ ਨੂੰ ਇਹ ਸੁਝਾਅ ਦਿੱਤਾ। 11 ਮਈ ਨੂੰ ਆਮ ਚੋਣਾਂ ਵਿੱਚ ਪਾਰਟੀ ਦੀ ਜਿੱਤ ਤੋਂ ਬਾਅਦ ਫੌਜੀ ਮੁੱਖੀ ਦੀ ਨਵਾਜ਼ ਸ਼ਰੀਫ ਨਾਲ ਪਹਿਲੀ ਮੁਲਾਕਾਤ ਸੀ। ਸੂਤਰਾਂ ਦੇ ਹਵਾਲੇ ਨਾਲ ਆ ਰਹੀ ਖਬਰ ਅਨੁਸਾਰ ਕਿਆਨੀ ਚਾਹੁੰਦੇ ਹਨ ਕਿ ਨਵੀਂ ਸਰਕਾਰ ਭਾਰਤ ਨਾਲ ਰਿਸ਼ਤਿਆਂ ਨੂੰ ਸੁਧਾਰਨ ਵਿੱਚ ਹੌਲੀ-ਹੌਲੀ ਅੱਗੇ ਵਧੇ ਅਤੇ ਬੇਹੱਦ ਚੌਕਸੀ ਤੋਂ ਕੰਮ ਲਵੇ। ਕਿਉਂਕਿ ਅਜਿਹਾ ਕਰਨ ਨਾਲ ਇਸ ਖਿੱਤੇ ਵਿੱਚ ਸ਼ਾਂਤੀ ਮਿਸ਼ਨ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁਲਾਕਾਤ ਵਿੱਚ ਕਿਆਨੀ ਨੇ ਇਹ ਨਿਸ਼ਚਿਤ ਕੀਤਾ ਕਿ ਸ਼ਰੀਫ ਪਿਛਲੇ ਇਕ ਦਹਾਕੇ ਦੌਰਾਨ ਹੋਈਆਂ ਘਟਨਾਵਾਂ ਦੇ ਮੱਦੇ ਨਜ਼ਰ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਬਾਰੇ ਜ਼ਮੀਨੀ ਹਕੀਕਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਕਿਉਂਕਿ ਸੱਤਾ ਤੋਂ ਦੂਰ ਰਹਿਣ ਕਾਰਨ ਨਵਾਜ਼ ਸ਼ਰੀਫ ਦਾ ਹਾਲਾਤ ਨਾਲ ਸਿੱਧਾ ਸਬੰਧ ਨਹੀਂ ਰਿਹਾ।
ਮਮਦੋਟ ਅ. ਬ.-ਮਮਦੋਟ ਬਲਾਕ ਨਾਲ ਸੰਬੰਧਤ ਸਾਰੇ ਪੋਲਿੰਗ ਬੂਥਾਂ ’ਤੇ ਐਤਵਾਰ ਨੂੰ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਪਾਉਣ ਦਾ ਕੰਮ ਇਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਸੰਪੰਨ ਹੋਇਆ। ਸਵੇਰੇ 8 ਵਜੇ ਸ਼ੁਰੂ ਹੋਈ ਪੋਲਿੰਗ ਬੂਥਾਂ ’ਤੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋਇਆ। ਵੱਖ ਵੱਖ ਪੋਲਿੰਗ ਬੂਥਾਂ ਤੇ ਅਮਨ ਸ਼ਾਂਤੀ ਦੀ ਸਥਿਤੀ ਕਾਇਮ ਰੱਖਣ ਅਤੇ ਕਿਸੇ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਭਾਰੀ ਸੁਰੱਖਿਆ ਇੰਤਜ਼ਾਮ ਕੀਤੇ ਗਏ ਸਨ। ਵੋਟਾਂ ਨੂੰ ਲੈ ਕੇ ਲੋਕਾਂ ’ਚ ਕਾਫੀ ਉਤਸ਼ਾਹ ਸੀ। ਪਿੰਡ ਅਲਫੂਕੇ ’ਚ ਵੋਟ ਦੇ ਅਧਿਕਾਰ ਦੀ ਬਹੁਤ ਹੀ ਉਮਦਾ ਮਿਸਾਲ ਦੇਖਣ ਨੂੰ ਮਿਲੀ। ਇਥੇ ਪੋਲਿੰਗ ਬੂਥ ਦੇ ਬਾਹਰ ਬਰਾਤ ਖੜ੍ਹੀ ਸੀ ਅਤੇ ਸਿਹਰਾ ਬੰਨ੍ਹੀ ਇਕ ਲਾੜਾ ਬਰਾਤ ਚੜ੍ਹਨ ਤੋਂ ਪਹਿਲਾਂ ਵੋਟ ਪਾਉਣ ਗਿਆ ਸੀ। ਵੋਟ ਪਾਉਣ ਆਏ ਲਾੜੇ ਸੁਖਚੈਨ ਸਿੰਘ ਪੁੱਤਰ ਬਲਦੇਵ ਸਿੰਘ ਨੇ ਦੱਸਿਆ ਕਿ ਉਸ ਦੀ ਬਰਾਤ ਗੁਰੂਹਰਸਹਾਏ ਜਾ ਰਹੀ ਹੈ ਅਤੇ ਉਸ ਨੇ ਵੋਟ ਪਾਉਣ ਦਾ ਆਪਣਾ ਹੱਕ ਇਸਤੇਮਾਲ ਕਰਨਾ ਸਭ ਤੋਂ ਜ਼ਰੂਰੀ ਸਮਝਿਆ। ਇਸੇ ਲਈ ਉਸ ਨੇ ਫੈਸਲਾ ਕੀਤਾ ਕਿ ਜੰਝ ਚੜਨ ਤੋ ਪਹਿਲਾਂ ਉਹ ਵੋਟ ਪਾਵੇਗਾ। ਇਲਾਕੇ ’ਚ ਇਸ ਲਾੜੇ ਦੀ ਦੀ ਕਾਫੀ ਚਰਚਾ ਹੋ ਰਹੀ ਹੈ।
3 ਹੋਰ ਗ੍ਰਿਫ਼ਤਾਰੀਆਂ, ਬੀਸੀਸੀਆਈ ਨੂੰ ਰਿਪੋਰਟ ਦਾ ਇੰਤਜ਼ਾਰ
ਮੁੰਬਈ ਝ ਅ.ਬ.-ਮੁੰਬਈ ਕਰਾਈਮ ਬਰਾਂਚ ਦੇ ਮੁੱਖੀ ਹਿਮਾਂਸ਼ੂ ਰਾਏ ਅਨੁਸਾਰ ਸ੍ਰੀ ਸੰਥ ਦੇ ਦੋਵਾਂ ਕਮਰਿਆਂ ਵਿੱਚੋਂ ਲੈਪਟਾਪ, ਆਈ ਪੈਡ, ਮੋਬਾਇਲ ਫੋਨ ਤੋਂ ਇਲਾਵਾ 72 ਹਜ਼ਾਰ ਰੁਪਏ ਕੈਸ਼ ਵੀ ਜਬਤ ਕੀਤਾ ਗਿਆ ਹੈ, ਲੇਕਿਨ ਮੁੰਬਈ ਕ੍ਰਾਈਮ ਬਰਾਂਚ ਦੇ ਸੂਤਰਾਂ ਦਾ ਦਾਅਵਾ ਹੈ ਕਿ ਸ੍ਰੀ ਸੰਥ ਦੇ ਕਮਰੇ ਵਿੱਚੋਂ ਉਪਰੋਕਤ ਸਮਾਨ ਤੋਂ ਇਲਾਵਾ ਹੋਰ ਵੀ ਬਹੁਤ ਅਜਿਹੀਆਂ ਚੀਜ਼ਾਂ ਮਿਲੀਆਂ ਹਨ, ਜਿਹੜੀ ਇਤਰਾਜ਼ਯੋਗ ਹੈ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਕੋਡਮਜ਼ ਮਿਲੇ ਹਨ। ਪੁਲਿਸ ਦੇ ਸੀਨੀਅਰ ਇੰਸਪੈਕਟਰ ਨੰਦ ਕੁਮਾਰ ਗੋਖਲੇ ਨੇ ਦੱਸਿਆ ਕਿ ਇੱਕ ਡਾਇਰੀ ਵੀ ਜ਼ਬਤ ਕੀਤੀ ਗਈ ਹੈ, ਜਿਸ ਵਿੱਚੋਂ ਕੀ-ਕੀ ਰਾਜ ਬਾਹਰ ਆਉਂਦੇ ਹਨ। ਇਸ ਬਾਰੇ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ। ਇਹ ਵੀ ਪਤਾ ਲੱਗਾ ਹੈ ਕਿ ਸ੍ਰੀਸੰਥ ਦੇ ਲੈਪਟਾਪ ਵਿੱਚੋਂ ਕਾਫੀ ਮਾਡਲਾਂ ਦੇ ਫੋਟੋ ਮਿਲੇ ਹਨ। ਜਿਨ੍ਹਾਂ ਵਿੱਚੋਂ ਕੁੱਝ ਤਾਂ ਬੇਹੱਦ ਅਸ਼ਲੀਲ ਹਨ। ਇਨ੍ਹਾਂ ਮਾਡਲਾਂ ਵਿੱਚ ਇੱਕ ਸਾਬਕਾ ਮਿਸ ਇੰਡੀਆ ਵੀ ਸ਼ਾਮਲ ਹੈ। ਕ੍ਰਾਈਮ ਬਰਾਂਚ ਨੇ ਸਬੰਧਿਤ ਹੋਟਲ ਦੇ ਸੀ.ਸੀ.ਟੀ.ਵੀ. ਕੈਮਰੇ ਨੂੰ ਵੀ ਜ਼ਬਤ ਕਰ ਲਿਆ ਹੈ। ਇਸ ਤੋਂ ਪਤਾ ਲਗਾਉਣ ਵਿੱਚ ਮੱਦਦ ਮਿਲੇਗੀ ਕਿ ਜਿੰਨੇ ਦਿਨ ਕ੍ਰਿਕਟ ਖਿਡਾਰੀ ਇਸ ਹੋਟਲ ਵਿੱਚ ਠਹਿਰਾਇਆ, ਉਸ ਕੋਲ ਕਿਹੜੇ-ਕਿਹੜੇ ਲੋਕ ਆਏ, ਜਿਨ੍ਹਾਂ ਵਿੱਚੋਂ ਕੁੱਝ ਲੜਕੀਆਂ ਵੀ ਸ਼ਾਮਲ ਸਨ।
‘ਟਰਾਂਟੋ, (ਹਰਜੀਤ ਸਿੰਘ ਸਹੋਤਾ)-ਸੈਨੇਟਰ ਪਾਮੇਲਾ ਵਾਲਿਨ ਦੇ ਸਫਰ ਸਬੰਧੀ ਖਰਚਿਆਂ ਦੇ ਬਾਹਰੋਂ ਕਰਵਾਏ ਜਾ ਰਹੇ ਆਡਿਟ ਦੇ ਨਤੀਜੇ ਅਜੇ ਸਾਹਮਣੇ ਨਹੀਂ ਆਏ ਹਨ ਪਰ ਇਸੇ ਦੌਰਾਨ ਹੀ ਉਨ੍ਹਾਂ ਕੰਜ਼ਰਵੇਟਿਵ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ। ਸ਼ੁੱਕਰਵਾਰ ਸ਼ਾਮ ਨੂੰ ਜਾਰੀ ਇੱਕ ਬਿਆਨ ਵਿੱਚ ਵਾਲਿਨ ਨੇ ਆਖਿਆ ਕਿ ਉਨ੍ਹਾਂ ਦੇ ਸਫਰ ਸਬੰਧੀ ਖਰਚਿਆਂ ਦੇ ਬਾਹਰੀ ਆਡਿਟ ਦੀ ਪ੍ਰਕਿਰਿਆ ਦਸੰਬਰ 2012 ਤੋਂ ਚੱਲ ਰਹੀ ਹੈ। ਉਹ ਆਡੀਟਰਜ਼ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦੇ ਚੁੱਕੀ ਹੈ ਤੇ ਹਰ ਕਿਸਮ ਦੇ ਦਸਤਾਵੇਜ਼ ਜਿਹੜੇ ਉਨ੍ਹਾਂ ਵੱਲੋਂ ਮੰਗੇ ਗਏ ਸਨ ਉਹ ਵੀ ਮੁਹੱਈਆ ਕਰਵਾ ਚੁੱਕੀ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਆਸ ਸੀ ਕਿ ਹੁਣ ਤੱਕ ਆਡਿਟ ਪ੍ਰਕਿਰਿਆ ਪੂਰੀ ਹੋ ਜਾਵੇਗੀ ਪਰ ਅਜਿਹਾ ਨਹੀਂ ਹੋਇਆ ਇਸ ਲਈ ਉਨ੍ਹਾਂ ਨੇ ਖੁਦ ਨੂੰ ਕੰਜ਼ਰਵੇਟਿਵ ਪਾਰਟੀ ਨਾਲੋਂ ਵੱਖ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਆਖਿਆ ਕਿ ਉਹ ਆਡਿਟ ਪ੍ਰਕਿਰਿਆ ਦੇ ਪੂਰੀ ਹੋਣ ਤੱਕ ਕੋਈ ਹੋਰ ਟਿੱਪਣੀ ਨਹੀਂ ਕਰੇਗੀ। ਸੈਨੇਟ ਵਿੱਚ ਸਰਕਾਰ ਦੇ ਆਗੂ ਸੈਨੇਟਰ ਮਾਰਜਰੀ ਲੀਬ੍ਰੈਟਨ ਵੱਲੋਂ ਆਨਲਾਈਨ ਇੱਕ ਬਿਆਨ ਜਾਰੀ ਕਰਕੇ ਵਾਲਿਨ ਦੇ ਇਸ ਫੈਸਲੇ ਨੂੰ ਸਵੀਕਾਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸੈਨੇਟਰ ਮਾਈਕ ਡਫੀ ਨੇ ਵੀ ਖਰਚਿਆਂ ਸਬੰਧੀ ਘਪਲੇ ਦੀ ਜਾਂਚ ਦੇ ਚੱਲਦਿਆਂ ਇੱਕ ਦਿਨ ਪਹਿਲਾਂ ਹੀ ਕੰਜ਼ਰਵੇਟਿਵ ਪਾਰਟੀ ਨਾਲੋਂ ਖੁਦ ਨੂੰ ਵੱਖ ਕੀਤਾ ਸੀ।
ਸੈਨ ਜੋਜ਼, ਕੈਲੇਫੋਰਨੀਆ, (ਆਵਾਜ਼ ਨੈੱਟਵਰਕ)-ਅਮਰੀਕਾ ਦੀਆਂ ਸਖ਼ਤ ਵੀਜ਼ਾ ਨੀਤੀਆਂ ਤੋਂ ਪਰੇਸ਼ਾਨ ਸਿਲੀਕਾਨ ਵੈਲੀ ਦੇ ਮਾਹਿਰ ਤਕਨੀਸ਼ੀਅਨਾਂ ਨੂੰ ਕੈਨੇਡਾ ਵੱਲ ਆਕਰਸ਼ਿਤ ਕਰਨ ਲਈ ਕੈਨੇਡਾ ਸਰਕਾਰ ਵੱਲੋਂ ਮੁਹਿੰਮ ਵਿੱਢ ਦਿੱਤੀ ਗਈ ਹੈ। ਅਮਰੀਕਾ ਦੇ ਇਮੀਗ੍ਰੇਸ਼ਨ ਸਿਸਟਮ ਵਿੱਚ ਸੋਧ ਕਰਨ ਲਈ ਕਾਂਗਰਸ ਵੀ ਕਦੋਂ ਦੀ ਜੱਦੋ ਜਹਿਦ ਕਰ ਰਹੀ ਹੈ ਪਰ ਅਜੇ ਤੱਕ ਇਸ ਪਾਸੇ ਕੋਈ ਬਹੁਤਾ ਸੁਧਾਰ ਹੋ ਨਹੀਂ ਸਕਿਆ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਜੇਸਨ ਕੇਨੀ ਸ਼ੁੱਕਰਵਾਰ ਨੂੰ ਆਪਣੇ ਚਾਰ ਰੋਜ਼ਾ ਦੌਰੇ ਉੱਤੇ ਸੈਨ ਫਰਾਂਸਿਸਕੋ ਬੇਅ ਪਹੁੰਚੇ। ਕੇਨੀ ਇੱਥੋਂ ਦੇ ਮਾਹਿਰ ਤਕਨੀਸ਼ੀਅਨਾਂ ਤੇ ਉਦਮੀਆਂ ਨੂੰ ਕੈਨੇਡਾ ਸੱਦਣ ਲਈ ਨਵਾਂ ਵੀਜ਼ਾ ਸ਼ੁਰੂ ਕਰਨ ਦਾ ਟੀਚਾ ਲੈ ਕੇ ਇੱਥੇ ਪਹੁੰਚੇ ਹਨ। ਇੱਥੇ ਇੱਕ ਇੰਟਰਵਿਊ ਵਿੱਚ ਕੇਨੀ ਨੇ ਆਖਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਹਰ ਕੋਈ ਇਹ ਜਾਣਦਾ ਹੈ ਕਿ ਅਮਰੀਕੀ ਸਿਸਟਮ ਫੇਲ੍ਹ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਉਹ ਬੇਅ ਏਰੀਆ ਵਿੱਚ ਇਹ ਸੁਨੇਹਾ ਦੇਣ ਜਾ ਰਹੇ ਹਨ ਕਿ ਕੈਨੇਡਾ ਦੇ ਦਰ ਕਾਰੋਬਾਰ ਲਈ ਖੁੱਲ੍ਹੇ ਹਨ ਤੇ ਅਸੀਂ ਨਵੇਂ ਇਮੀਗ੍ਰੈਂਟਸ ਦਾ ਹੱਸ ਕੇ ਸਵਾਗਤ ਕਰਦੇ ਹਾਂ। ਜੇ ਉਹ ਯੋਗਤਾ ਪ੍ਰਾਪਤ ਹਨ ਤਾਂ ਅਸੀਂ ਉਨ੍ਹਾਂ ਨੂੰ ਕੈਨੇਡਾ ਵਿੱਚ ਗ੍ਰੀਨ ਕਾਰਡ ਦੇ ਬਰਾਬਰ ਹੀ ਦਰਜਾ ਦੇਵਾਂਗੇ। ਇਹ ਨਵਾਂ ਸਟਾਰਟਅੱਪ ਵੀਜ਼ਾ ਕਾਰੋਬਾਰੀਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੇਵੇਗਾ ਤੇ ਇਸ ਤਰ੍ਹਾਂ ਉਹ ਕੈਨੇਡਾ ਵਿੱਚ ਕਾਰੋਬਾਰ ਸ਼ੁਰੂ ਕਰਕੇ ਚੰਗੇ ਪੈਸੇ ਕਮਾ ਸਕਣਗੇ। ਇਸ ਹਫਤੇ ਦੇ ਸ਼ੁਰੂ ਵਿੱਚ ਵੱਡਾ ਸਾਰਾ ਲਾਲ ਮੇਪਲ ਲੀਫ ਦਾ ਬਿਲਬੋਰਡ ਦੱਖਣੀ ਸੈਨ ਫਰਾਂਸਿਸਕੋ ਵਿੱਚ ਲਾਇਆ ਗਿਆ ਤਾਂ ਕਿ ਟੈਕਨੀਕਲ ਵਰਕਰਾਂ ਨੂੰ ਕੈਨੇਡਾ ਵੱਲ ਆਕਰਸ਼ਿਤ ਕੀਤਾ ਜਾ ਸਕੇ।
ਨਵੀਂ ਦਿੱਲੀ ਝ ਅ. ਬ.-ਦੱਸਿਆ ਗਿਆ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਵੰਬਰ-84 ਦੀ ਸਿੱਖ ਨਸਲਕੁਸ਼ੀ ਦੌਰਾਨ ਹੋਏ ਸ਼ਹੀਦਾਂ ਦੀ ਯਾਦਗਾਰ ਕਾਇਮ ਕਰਨ ਲਈ ਵੱਡੇ ਪੈਮਾਨੇ ’ਤੇ ਯੋਜਨਾ ਬਣਾਉਣ ਜਾ ਰਹੀ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਇਹ ਵਿਚਾਰ ਸ. ਜਸਬੀਰ ਸਿੰਘ ਕਾਕਾ, ਜਨਰਲ ਸਕਤੱਰ, ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਜਾਰੀ ਆਪਣੇ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਸਹਿਤ ਕਈ ਸਿੱਖ ਤੇ ਗੈਰ-ਸਿੱਖ ਜਥੇਬੰਦੀਆਂ ਵਲੋਂ ਇਨ੍ਹਾਂ ਸ਼ਹੀਦਾਂ ਦੀ ਯਾਦ ਕਾਇਮ ਕਰਨ ਲਈ ਯਤਨ ਆਰੰਭੇ ਗਏ, ਪ੍ਰੰਤੂ ਕਿਸੇ ਨਾ ਕਿਸੇ ਕਾਰਨ ਉਹ ਸਿਰੇ ਨਾ ਚੜ੍ਹ ਸਕੇ। ਸ. ਜਸਬੀਰ ਸਿੰਘ ਕਾਕਾ ਨੇ ਕਿਹਾ ਕਿ ਉਨ੍ਹਾਂ ਦੀ ਕਾਮਨਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਇਸ ਪਾਸੇ ਹੁਣ ਨਵੇਂ ਸਿਰੇ ਤੋਂ ਜੋ ਯਤਨ ਆਰੰਭੇ ਜਾ ਰਹੇ ਹਨ ਉਹ ਸਫਲ ਹੋਣ ਅਤੇ ਸਿੱਖ ਨਸਲਕੁਸ਼ੀ ਦੇ ਵਿਸਾਰੇ ਜਾ ਰਹੇ ਸ਼ਹੀਦਾਂ ਦੀ ਸਦੀਵੀ ਯਾਦਗਾਰ ਕਾਇਮ ਹੋ ਸਕੇ। ਸ. ਜਸਬੀਰ ਸਿੰਘ ਕਾਕਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪ੍ਰੰਤੂ ਇਹ ਯਾਦਗਾਰ ਕਾਇਮ ਕਰਦਿਆਂ ਇਸ ਗੱਲ ਦਾ ਖਿਆਲ ਰਖਿਆ ਜਾਣਾ ਚਾਹੀਦਾ ਹੈ ਕਿ ਇੱਕ ਤਾਂ ਇਤਿਹਾਸਕ ਗੁਰਦੁਆਰਿਆਂ ਦੀ ਇਤਿਹਾਸਕਤਾ ਦਾ ਸਨਮਾਨ ਕਰਦਿਆਂ ਉਨ੍ਹਾਂ ਵਿਚੋਂ ਕਿਸੇ ਵਿੱਚ ਵੀ ਅਜਿਹੀ ਯਾਦਗਾਰ ਕਾਇਮ ਨਾ ਕੀਤੀ ਜਾਏ, ਦੂਸਰਾ ਇਹ ਗੁਰਦੁਆਰੇ ਦੇ ਰੂਪ ਵਿੱਚ ਵੀ ਨਾ ਹੋਵੇ, ਕਿਉਂਕਿ ਇਸ ਸਾਕੇ ਦੀਆਂ ਵਿਧਵਾਵਾਂ ਅਤੇ ਪੀੜਤਾਂ ਦੀ ਬਸਤੀ, ਤਿਲਕ ਵਿਹਾਰ ਵਿਖੇ ਪਹਿਲਾਂ ਤੋਂ ਹੀ ਨਵੰਬਰ-84 ਦੇ ਸ਼ਹੀਦਾਂ ਦੀ ਯਾਦ ਵਿੱਚ, ਗੁਰਦੁਆਰਾ ਸਥਾਪਤ ਹੈ। ਇਸ ਕਰਕੇ ਉਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਦਿੱਲੀ ਵਿੱਚ ਇੱਕ ਹੋਰ ਗੁਰਦੁਆਰਾ ਸਥਾਪਤ ਕੀਤਾ ਜਾਣਾ
ਜ¦ਧਰ ਝ ਅ. ਬ.-ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਅੱਜ ਜ¦ਧਰ ਦੇ ਬਾਹਰੀ ਇਲਾਕੇ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਤੀਸਰੇ ਕਾਨਵੋਕੇਸ਼ਨ ਸਮਾਗਮ ਵਿੱਚ ਸ਼ਾਮਲ ਹੋਣਗੇ। ਇਸ ਸਮਾਗਮ ’ਚ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਨੂੰ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਜਾਵੇਗੀ ਜਦਕਿ ਯੂਨੀਵਰਸਿਟੀ ਦੇ 28 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਜਾਣਗੀਆਂ। ਇਸ ਸੰਬੰਧੀ ਸਮਾਗਮ ਅਤੇ ਸੁਰੱਖਿਆ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਸੁਰੱਖਿਆ ਦਸਤੇ ਅਤੇ ਪ੍ਰਸ਼ਾਸਨ ਇਨ੍ਹਾਂ ਦੋ ਵੱਡੀਆਂ ਸ਼ਖਸੀਅਤਾਂ ਦੇ ਦੌਰੇ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਪੱਬਾਂ ਭਾਰ ਹਨ।
146 ਪੰਚਾਇਤ ਸੰਮਤੀਆਂ ਲਈ 5786 ਤੇ 22 ਜ਼ਿਲ੍ਹਾ ਪ੍ਰੀਸ਼ਦਾਂ ਲਈ 760 ਉਮੀਦਵਾਰ ਮੈਦਾਨ ’ਚ
ਚੰਡੀਗੜ੍ਹ ਹਰੀਸ਼ ਚੰਦਰ ਬਾਗਾਂ ਵਾਲਾ-ਪੰਜਾਬ ਵਿੱਚ ਭਲਕੇ ਐਤਵਾਰ ਨੂੰ 146 ਪੰਚਾਇਤ ਸੰਮਤੀਆਂ ਤੇ 22 ਜ਼ਿਲ੍ਹਾ ਪ੍ਰੀਸ਼ਦਾਂ ਲਈ ਵੋਟਾਂ ਪਾਈਆਂ ਜਾਣਗੀਆਂ। ਚੋਣਾਂ ਸ਼ਾਂਤਮਈ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਜਦੋਂ ਕਿ ਇਨ੍ਹਾਂ ਚੋਣਾਂ ਦੇ ਨਤੀਜੇ 21 ਮਈ ਨੂੰ ਐਲਾਨੇ ਜਾਣਗੇ ਤੇ 23 ਮਈ ਨੂੰ ਚੋਣ ਅਮਲ ਨੇਪਰੇ ਚੜ੍ਹੇਗਾ।ਸਟੇਟ ਚੋਣ ਕਮਿਸ਼ਨ ਵੱਲੋਂ 19 ਮਈ ਨੂੰ ਪਿੰਡਾਂ ਵਿੱਚ ਡਰਾਈ-ਡੇਅ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਸਟੇਟ ਚੋਣ ਕਮਿਸ਼ਨਰ ਐਸ.ਐਸ ਬਰਾੜ ਨੇ ਦੱਸਿਆ ਕਿ ਸੂਬੇ ਦੀਆਂ 146 ਪੰਚਾਇਤ ਸੰਮਤੀਆਂ ਦੇ 2732 ਜ਼ੋਨਾਂ ਅਤੇ 22 ਜ਼ਿਲ੍ਹਾ ਪ੍ਰੀਸ਼ਦ ਦੇ 331 ਜ਼ੋਨਾਂ ਲਈ ਵੋਟਾਂ ਪੈਣੀਆਂ ਹਨ। 146 ਪੰਚਾਇਤ ਸੰਮਤੀਆਂ ਦੇ 2732 ਜ਼ੋਨਾਂ ਲਈ 10085 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਸਨ ਜਿਨ੍ਹਾਂ ਦੀ ਪੜਤਾਲ ਦੌਰਾਨ 351 ਕਾਗਜ਼ ਰੱਦ ਹੋ ਗਏ। 3719 ਉਮੀਦਵਾਰਾਂ ਜਿਨ੍ਹਾਂ ਵਿਚ 2732 ਕਵਰਿੰਗ ਉਮੀਦਵਾਰ ਸਨ, ਵੱਲੋਂ ਕਾਗਜ਼ ਵਾਪਸ ਲੈਣ ਕਾਰਨ 6015 ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਗਏ ਸਨ। ਇਨ੍ਹਾਂ ਵਿੱਚੋਂ 229 ਉਮੀਦਵਾਰ ਨਿਰਵਿਰੋਧ ਚੁਣੇ ਗਏ ਜਦੋਂ ਕਿ 5786 ਉਮੀਦਵਾਰ ਚੋਣ ਮੈਦਾਨ ਵਿੱਚ ਬਾਕੀ ਰਹਿ ਗਏ ਹਨ। ਇਸ ਤੋਂ ਇਲਾਵਾ 22 ਜ਼ਿਲਾ ਪ੍ਰੀਸ਼ਦ ਦੇ 331 ਜ਼ੋਨਾਂ ਲਈ 1321 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਸਨ
