ਖੁਸ਼ਹਾਲੀ ਲਈ ਸਰਹੱਦਾਂ ’ਤੇ ਸ਼ਾਂਤੀ ਲਾਜ਼ਮੀ

21 May 2013

ਦਿੱਲੀ ’ਚ ਤਿਬਤੀਆਂ ਨੇ ਚੀਨੀ ਪ੍ਰਧਾਨ ਮੰਤਰੀ ਦਾ ਜੰਮ ਕੇ ਵਿਰੋਧ ਕੀਤਾ
ਤਾਜ ਪੈਲੇਸ ਹੋਟਲ ਦੇ ਬਾਹਰ ਵੀ ਕੀਤਾ ਮੁਜ਼ਾਹਰਾ-3 ਗ੍ਰਿਫ਼ਤਾਰ

image ਨਵੀਂ ਦਿੱਲੀ ਝ ਅ.ਬ.-ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਆਂਗ ਦੇ ਪਹਿਲੇ ਭਾਰਤ ਦੌਰੇ ਦੇ ਦੌਰਾਨ ਦੋਵਾਂ ਦੇਸ਼ਾਂ ਦੇ ਵਿਚਕਾਰ ਅੱਠ ਸਮਝੌਤਿਆਂ ’ਤੇ ਦਸਤਖਤ ਕੀਤੇ ਗਏ ਹਨ। ਇਸ ਤੋਂ ਪਹਿਲੇ ਕੇਕਿਆਂਗ ਨੇ ਕਿਹਾ ਕਿ ਭਾਰਤ, ਚੀਨ ਦਾ ਮਹੱਤਵਪੁੂਰਨ ਗੁਆਂਢੀ ਹੈ। ਸੀਮਾ ਵਿਵਾਦ ਜਲ ਸੰਸਾਧਨ, ਵੀਜਾ, ਬਾਜ਼ਾਰ, ਸਹਿਤ ਅੱਠ ਸਮਝੌਤੇ ਕੀਤੇ ਗਏ। ਦੋਵਾਂ ਦੇਸ਼ਾਂ ਦੇ ਨੇਤਾਵਾਂ ਨੇ ਮੰਨਿਆ ਕਿ ਭਾਰਤ ਅਤੇ ਚੀਨ ਦੇ ਵਿਚਕਾਰ ਸੀਮਾ ਵਿਵਾਦ ਹੈ। ਪਰ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਨੂੰ ਗੱਲਬਾਤ ਨਾਲ ਹੱਲ ਕੀਤਾ ਜਾ ਸਕਦਾ ਹੈ। ਸਮਝੌਤੇ ਦੀ ਸਭ ਤੋਂ ਵੱਡੀ ਗੱਲ ਜੋ ਰਹੀ ਉਹ ਇਹ ਹੈ ਕਿ ਦੋਵੇਂ ਦੇਸ਼ ਸੀਮਾ ਵਿਵਾਦ ਨੂੰ ਗੱਲਬਾਤ ਦੇ ਦੁਆਰਾ ਸੁਲਝਾਉਣ ’ਤੇ ਤਿਆਰ ਹੋੇ ਐਲ.ਏ. ਸੀ. ਮਤਲਬ ਲਾਈਨ ਆਫ ਐਕਚੂਅਲ ਕੰਟਰੋਲ ’ਤੇ ਜੋ ਸਥਿਤੀ ਹੈ ਓਹੀ ਸਥਿਤੀ ਬਣੀ ਰਹੇਗੀ। ਚੀਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ ਰਣਨੀਤਕ ਸਹਿਮਤੀ ’ਤੇ ਪਹੁੰਚੇ ਅਤੇ ਜੋ ਇਸ ਗੱਲ ਦੇ ਸਬੂਤ ਹਨ ਕਿ ਸਾਡੇ ਰਣਨੀਤਕ ਵਿਸ਼ਵਾਸ ਹੋਰ ਗਹਿਰੇ ਹੋਏ ਹਨ।  ਭਾਰਤ ਅਤੇ ਚੀਨ ਦੇ ਪ੍ਰਧਾਨ ਮੰਤਰੀਆਂ ਵਿਚਕਾਰ ਹੋਈ ਅਹਿਮ ਮੀਟਿੰਗ ਤੋਂ ਬਾਅਦ ਦੋਨਾਂ ਦੇਸ਼ਾਂ ਵੱਲੋਂ ਸਾਂਝਾ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਦੱਸਿਆ ਗਿਆ ਕਿ ਦੋਨਾਂ ਦੇਸ਼ਾਂ ਵਿਚਕਾਰ ਸੀਮਾ ਵਿਵਾਦ ’ਤੇ ਖੁੱਲ੍ਹ ਕੇ ਗੱਲਬਾਤ ਹੋਈ। ਇਹ ਮੰਨਿਆ ਗਿਆ ਕਿ ਸੀਮਾ ’ਤੇ ਸ਼ਾਂਤੀ ਅਤੇ ਖੁਸ਼ਹਾਲੀ ਰਹੇਗੀ ਤਾਂ ਦੋਨੋਂ ਦੇਸ਼ ਬੇਹਤਰ ਪ੍ਰਦਰਸ਼ਨ ਕਰ ਸਕਦੇ ਹਨ। ਦੋਨਾਂ ਦੇਸ਼ਾਂ ਦੀ ਤਰੱਕੀ ਲਈ ਜਰੂਰੀ ਹੈ

Read more...

ਪ੍ਰਣਬ ਮੁਖਰਜੀ ਵੱਲੋਂ ਕਿੱਤਾਮਈ ਸਿਖਲਾਈ ਦੀ ਲੋੜ ’ਤੇ ਜ਼ੋਰ

21 May 2013

ਯੂਨੀਵਰਸਿਟੀ ਗਰੀਬ ਵਿਦਿਆਰਥੀਆਂ ਦੀ ਵੀ ਬਾਂਹ ਫੜੇ : ਬਾਦਲ
image ਜ¦ਧਰ  ਅ. ਬ.-ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਦੇਸ਼ ਦੀਆਂ ਯੂਨੀਵਰਸਿਟੀਆਂ ਨੂੰ ਆਖਿਆ ਹੈ ਕਿ ਉਹ ਯੁਵਕਾਂ ਦੀ ਕਿੱਤਾਮਈ ਸਿਖਲਾਈ ਉਪਰ ਵਧੇਰੇ ਜੋਰ ਦੇਣ। ਅੱਜ ਪੰਜਾਬ ਦੇ ਫਗਵਾੜਾ ਨੇੜੇ ਲਵਲੀ ਪ੍ਰੋਫੈਸਨਲ ਯੂਨੀਵਰਸਿਟੀ ਦੀ ਤੀਜੀ ਕਨਵੋਕੇਸ਼ਨ ਵਿੱਚ ਮੁੱਖ ਭਾਸ਼ਣ ਦਿੰਦਿਆਂ ਸ਼੍ਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਹਰ ਵਰ੍ਹੇ ਦੇਸ਼ ਦੀ ਜਨਸ਼ਕਤੀ ਵਿੱਚ ਇੱਕ ਕਰੋੜ 20 ਲੱਖ ਦਾ ਵਾਧਾ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 2020 ਤੱਕ ਵਿਸ਼ਵ ਦੀ 70 ਫੀਸਦੀ ਜਨਸ਼ਕਤੀ ਭਾਰਤ ਦੀ ਹੋਵੇਗੀ।  ਉਨ੍ਹਾਂ ਨੇ ਕਿਹਾ ਕਿ ਇਸ ਜਨਸ਼ਕਤੀ ਨੂੰ ਲਾਹੇਵੰਦ ਬਣਾਉਣਾ ਸਾਡੀ ਜ਼ਿੰਮੇਂਵਾਰੀ ਬਣਦੀ ਹੈ। ਉਨ੍ਹਾਂ ਨੇ ਕਿਹਾ ਕਿ ਜਨਸ਼ਕਤੀ ਦੀ ਕੁਸ਼ਲ ਸਿਖਲਾਈ ਨਾਲ ਉਨ੍ਹਾਂ ਦੇ ਰੋਜਗਾਰ ਦੇ ਮੌਕੇ ਵਧਣਗੇ । ਰਾਸ਼ਟਰਪਤੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਤਕਰੀਬਨ 7 ਫੀਸਦੀ ਜਨਸ਼ਕਤੀ ਨੂੰ ਕੁਸ਼ਲ ਸਿਖਲਾਈ ਪ੍ਰਾਪਤ ਹੋ ਰਹੀ ਹੈ। ਸ਼੍ਰੀ ਮੁਖਰਜੀ ਨੇ ਯੂਨੀਵਰਸਿਟੀਆਂ ਨੂੰ ਆਖਿਆ ਕਿ ਉਹ ਆਪਣੇ ਆਪਣੇ ਖੇਤਰਾਂ ਵਿੱਚ ਇੱਕ ਅਜਿਹੇ ਵਿਭਾਗ ਨੂੰ ਮੁਹਾਰਤ ਦੇ ਵਜੋਂ ਵਿਕਸਿਤ ਕਰਨ ਤਾਂ ਜੋ ਇਹ ਮੁਹਾਰਤ ਦੇ ਕੇਂਦਰ ਵਿਸ਼ਵ ਦੀਆਂ ਨਵੀਆਂ ਚੁਣੌਤੀਆਂ ਦਾ ਟਾਕਰਾ ਕਰਨ ਵਿੱਚ ਵਿਦਿਆਰਥੀਆਂ ਨੂੰ ਸਮਰੱਥ ਬਣਾ ਸਕਣ। ਰਾਸ਼ਟਰਪਤੀ ਨੇ ਦੇਸ਼ ਦੇ ਵਿਕਾਸ ਲਈ ਯੁਵਕਾਂ ਵਿੱਚ ਕਾਢਾਂ ਅਤੇ ਖੋਜ ਪ੍ਰਤੀ ਦਿਲਚਸਪੀ ਵਧਾਉਣ ਲਈ ਸੁਖਾਵਾ ਮਾਹੌਲ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ । ਉਨ੍ਹਾਂ ਨੇ ਅਧਿਆਪਕਾਂ ਨੂੰ ਕਿਹਾ ਕਿ ਉਹ ਵਿਦਿਆਰਥੀਆਂ  ਦੇ ਮਨਾਂ ਵਿੱਚ ਨਵੀਆਂ ਕਾਢਾਂ ਲਈ ਭਾਵਨਾ ਨੂੰ ਮਜ਼ਬੂਤ ਕਰਨ । ਉਨ੍ਹਾਂ ਨੇ ਕਿਹਾ ਕਿ ਈ.ਕਲਾਸਰੂਮ ਵਰਗੀ ਸੂਚਨਾ ਤਕਨਾਲੌਜੀ ਦੀ ਮਦਦ ਨਾਲ ਫੈਕੇਲਟੀ ਦੀ ਘਾਟ ਨੂੰ ਦੂਰ ਕੀਤਾ ਜਾ ਸਕਦਾ ਹੈ।
ਨੈਤਿਕ ਕਦਰਾਂ ਕੀਮਤਾਂ ਵਿੱਚ ਆ ਰਹੀ ਗਿਰਾਵਟ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸ਼੍ਰ੍ਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਔਰਤਾਂ ਦਾ ਸਨਮਾਨ ਕੀਤੇ ਬਿਨ੍ਹਾਂ ਕੋਈ ਸਮਾਜ ਅੱਗੇ ਨਹੀਂ ਵਧ ਸਕਦਾ। ਉਨ੍ਹਾਂ ਨੇ ਅਧਿਆਪਕਾਂ ਉਪਰ ਜ਼ੋਰ ਦਿੱਤਾ ਕਿ ਉਹ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਭਰਵਾਂ ਯੋਗਦਾਨ ਦੇਣ।  ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਅੰਦਰ ਝਾਤੀ ਮਾਰ ਕੇ ਉਨ੍ਹਾਂ ਕਾਰਨਾਂ ਦੀ ਪੜਚੋਲ ਕਰਨੀ ਚਾਹੀਦੀ ਹੈ ਜਿਸ ਨਾਲ ਸਮਾਜ ਵਿੱਚ ਗਿਰਾਵਟ ਆ ਰਹੀ ਹੈ ਤੇ ਇਸ ਗਿਰਾਵਟ ਨੂੰ ਕਿਵੇਂ ਦੂਰ ਕੀਤਾ ਜਾਵੇ ਇਸ ਬਾਰੇ ਵੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।
ਦੇਸ਼ ਦੀ ਸਭ ਤੋਂ ਵੱਡੀ ਨਿੱਜੀ ਯਨੀਵਰਸਿਟੀ ਐਲ.ਪੀ.ਯੂ. ਦੀ ਸ਼ਲਾਘਾ ਕਰਦੇ ਹੋਏ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਇਹ ਯੂਨੀਵਰਸਿਟੀ ਨਾ ਸਿਰਫ ਪੰਜਾਬ ਬਲਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਆਉਂਦੇ ਵਿਦਿਆਰਥੀਆਂ ਤੋਂ ਇਲਾਵਾ ਭਾਰਤ ਦੇ ਗੁਆਂਢੀ ਦੇਸ਼ਾਂ ਦੇ ਅਫਰੀਕੀ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਰਹੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਦਾ ਇਸ ਢੰਗ ਨਾਲ ਪਸਾਰ ਕੀਤੇ ਜਾਣ ਦੀਲੋੜ ਹੈ ਤਾਂ ਜੋ ਸਿੱਖਿਆ ਖਾਸ ਕਰਕੇ ਉਚੇਰੀ ਸਿੱਖਿਆ, ਸਮਾਜਿਕ ਸੁਧਾਰ ਅਤੇ ਤਬਦੀਲੀ ਦਾ ਇੱਕ ਅਹਿਮ ਹਥਿਆਰ ਬਣ ਸਕੇ। 
ਇਸ ਕਨਵੋਕੇਸ਼ਨ ਵਿੱਚ ਸ਼੍ਰੀ ਮੁਖਰਜੀ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਸ਼੍ਰੀ ਹਾਮਿਦ ਕਰਜਾਈ ਨੂੰ ਅਫਗਾਨਿਸਤਾਨ ਦੇ ਸਮਾਜਿਕ ਵਿਕਾਸ ਵਰਗੇ ਖੇਤਰਾਂ ਵਿੱਚ ਵਧੀਆ ਕੰਮ ਕਰਨ ਵਜੋਂ ਯੂਨੀਵਰਸਿਟੀ ਦੀ ਪਹਿਲੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ।  ਸ਼੍ਰੀ ਮੁਖਰਜੀ ਨੇ ਪੜ੍ਹਾਈ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ 19 ਵਿਦਿਆਰਥੀਆਂ ਨੂੰ ਗੋਲਡ ਮੈਡਲ ਦਿੱਤੇ। ਯੂਨੀਵਰਸਿਟੀ ਦੇ ਚਾਂਸਲਰ ਸ਼੍ਰੀ ਅਸ਼ੋਕ ਮਿੱਤਲ ਨੇ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੂੰ ਸੋਵੀਨਾਰ ਭੇਂਟ ਕੀਤਾ । ਅੱਜ ਦੀ ਕਨਵੋਕੇਸ਼ਨ ਵਿੱਚ ਪੰਜਾਬ ਦੇ ਰਾਜਪਾਲ ਸ਼੍ਰੀ ਸ਼ਿਵ ਰਾਜ ਪਾਟਿਲ ਤੇ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਸਨ।

ਉਤਰ ਭਾਰਤ ’ਚ ਗਰਮੀ ਦਾ ਕਹਿਰ

21 May 2013

image ਨਵੀਂ ਦਿੱਲੀ/ਚੰਡੀਗੜ੍ਹ ਝ ਵਿਸ਼ਵ ਵਾਰਤਾ-ਉਤਰ ਭਾਰਤ ਵਿਚ ਗਰਮੀ ਨਾਲ ਲੋਕਾਂ ਦਾ ਬੁਰਾ ਹਾਲ ਹੈ। ਦਿੱਲੀ, ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਤੇ ਹੋਰਨਾਂ ਉਤਰੀ ਸੂਬਿਆਂ ਵਿਚ ਤਾਪਮਾਨ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਗਰਮੀ ਹੋਰ ਵਧ ਚੁੱਕੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਹੋਰ ਵਧ ਸਕਦਾ ਹੈ। ਅੱਜ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਐਤਵਾਰ ਨੂੰ ਇਥੋਂ ਦਾ ਤਾਪਮਾਨ 42.1 ਡਿਗਰੀ ਸੈਲਸੀਅਸ ਸੀ। ਦੂਸਰੇ ਪਾਸੇ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵੀ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਰਿਹਾ, ਜਦੋਂਕਿ ਆਉਣ ਵਾਲੇ ਦਿਨਾਂ ਵਿਚ ਇਥੇ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ।  ਅੰਮ੍ਰਿਤਸਰ ਵਿਖੇ ਅੱਜ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਲੁਧਿਆਣਾ ਦਾ ਤਾਪਮਾਨ 44 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮ ਵੱਲੋਂ ਆ ਰਹੀਆਂ ਗਰਮ ਹਵਾਵਾਂ ਮੌਸਮ ਵਿਚ ਕੁਝ ਹੋਰ ਗਰਮਾਹਟ ਲਿਆਉਣਗੀਆਂ।  ਦੂਸਰੇ ਪਾਸੇ ਗਰਮੀ ਨਾਲ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸਵੇਰ ਤੋਂ ਹੀ ਮੌਸਮ ਗਰਮ ਹੋਣ ਨਾਲ ਸਕੂਲੀ ਵਿਦਿਆਰਥੀਆਂ ਤੇ ਕੰਮਕਾਰਾਂ ’ਤੇ ਜਾਣ ਵਾਲੀਆਂ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੁਪਹਿਰ ਨੂੰ ਸਕੂਲਾਂ ਨੂੰ ਛੁੱਟੀ ਸਮੇਂ ਬੱਚਿਆਂ ਨੂੰ ਤੇਜ਼ ਧੁੱਪ ਵਿਚ ਘਰ ਵਾਪਸ ਆਉਣਾ ਪੈਂਦਾ ਹੈ। ਇਸ ਤੋਂ ਇਲਾਵਾ ਬਿਜਲੀ ਦੇ ਕੱਟ ਲੱਗਣ ਕਾਰਨ ਨਾ ਕੇਵਲ ਘਰ ਵਿਚ ਬਲਕਿ ਦੁਕਾਨਦਾਰਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਚਾਰ ਰਾਜਾਂ ਦੇ ਹੋਏ ਸਰਵੇ ’ਚ

21 May 2013

ਯੂ.ਪੀ. ਏ. ਸਰਕਾਰ ਦੀ ਬੇੜੀ ਡੁੱਬੀ, 165 ’ਚੋਂ ਸਿਰਫ 22 ਸੀਟਾਂ ਜਿੱਤੇਗੀ
image ਚੰਡੀਗੜ੍ਹ ਝ  ਹਰੀਸ਼ਚੰਦਰ ਬਾਗਾਂਵਾਲਾ-ਸੱਤਾਧਾਰੀ ਯੂ. ਪੀ. ਏ. ਸਰਕਾਰ ਨੂੰ ਆਉਂਦੀਆਂ ਪਾਰਲੀਮੈਂਟ ਚੋਣਾਂ ਵਿੱਚ ਚਾਰ ਰਾਜਾਂ ਦੇ ਕੀਤੇ ਸਰਵੇ ਵਿੱਚ ਬਹੁਤ ਬੁਰੀ ਤਰ੍ਹਾਂ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਹੈ। ਇਹ ਸਰਵੇ ਨੀਲਸਨ-ਏ.ਬੀ.ਪੀ. ਵੱਲੋਂ ਕਰਵਾਇਆ ਗਿਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਅਗਰ ਲੋਕ ਸਭਾ ਦੀਆਂ ਚੋਣਾਂ ਹੁਣੇ ਕਰਵਾ ਦਿੱਤੀਆਂ ਜਾਂਦੀਆਂ ਹਨ ਤਾਂ ਪਿਛਲੇ 9 ਸਾਲਾਂ ਤੋਂ ਸੱਤਾ ’ਤੇ ਕਾਬਜ਼ ਯੂ. ਪੀ. ਏ. ਸਰਕਾਰ ਨੂੰ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉਤਰ ਪ੍ਰਦੇਸ਼ ਵਿੱਚ ਉਸ ਦੇ ਪੜੋਸੀ ਰਾਜ ਬਿਹਾਰ ਰਾਜਧਾਨੀ ਦਿੱਲੀ ਅਤੇ ਮਹਾਂਰਾਸ਼ਟਰ ਵਿੱਚ ਜਬਰਦਸਤ ਹਾਰ ਦਾ ਮੂੰਹ ਦਾ ਦੇਖਣਾ ਪੈ ਸਕਦਾ ਹੈ। ਦਿੱਲੀ ਵਿੱਚ ਪਿਛਲੇ 15 ਸਾਲਾਂ ਤੋਂ ਸੱਤਾ ਦਾ ਆਨੰਦ ਮਾਣ ਰਹੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦਾ ਕ੍ਰਿਸ਼ਮਾ ਵੀ ਕਾਂਗਰਸ ਨੂੰ ਸੱਤਾ ਦਾ ਚੌਕਾ ਨਹੀਂ ਲੱਗਣ ਦੇ ਰਹੀ ਹੈ। ਆਪਣੇ ਕਾਰਜਕਾਲ ਕਾਲ ਦੇ ਆਖਰੀ ਸਾਲ ਵਿੱਚ ਦਾਖਲ ਹੋ ਚੁੱਕੀ ਕੇਂਦਰ ਦੀ ਯੂ. ਪੀ.ਏ ਸਰਕਾਰ ਨੂੰ ਮਹਿੰਗਾਈ, ਵੱਡਾ ਭ੍ਰਿਸ਼ਟਾਚਾਰ, ਵਿੱਤੀ ਸੰਕਟ ਵੱਡੇ ਅਰਬਾਂ ਦੇ ਘੁਟਾਲੇ, ਮੰਤਰੀਆਂ ਦੇ ਗਲੋਗਲ ਭ੍ਰਿਸ਼ਟਾਚਾਰ ਵਿੱਚ ਡੁੱਬਣਾ ਅਤੇ ਵੱਡੇ ਫੈਸਲੇ ਲੈਣ ਦੀ ਅਸਮਰੱਥਾ ਦੀ ਕੀਮਤ ਚੁਕਾਉਣੀ ਪੈ ਸਕਦੀ ਹੈ। ਏ.ਬੀ.ਪੀ. ਨਿਊਜ਼ ਅਤੇ ਨੀਲਸਨ ਵੱਲੋਂ ਕਰਵਾਈ ਸਰਵੇ ਰਿਪੋਰਟ ਦੇ ਅਨੁਸਾਰ ਅਗਰ ਅੱਜ ਚੋਣਾਂ ਹੋ ਜਾਂਦੀਆਂ ਹਨ ਤਾਂ 9 ਸਾਲਾਂ ਤੋਂ ਸੱਤਾ ’ਤੇ ਕਾਬਜ਼ ਕੇਂਦਰ ਦੀ  ਯੂ. ਪੀ. ਏ.

Read more...

4 ਨੌਜਵਾਨਾਂ ਦੀ ਮੌਕੇ ’ਤੇ ਮੌਤ

21 May 2013

ਮੋਟਰ ਸਾਈਕਲ ਦਰੱਖਤ ’ਚ ਵੱਜਾ
image ਨੂਰਪੁਰ ਬੇਦੀ  ਬਲਵਿੰਦਰ ਰੈਤ-ਲੰਘੀ ਰਾਤ ਨੂਰਪੁਰ ਬੇਦੀ -ਬਾਥੜੀ ਬਰਾਸਤਾ ਖੇੜਾ ਕਲਮੋਟ ਮੇਨ ਸੜਕ ’ਤੇ ਪਿੰਡ ਸਮੂੰਦੜੀਆਂ ਨਜ਼ਦੀਕ ਇੱਕ ਮੌਤ ’ਤੇ ਇੱਕ ਤੇਜ਼ ਰਫਤਾਰ ਬੁਲਟ ਮੋਟਰ ਸਾਈਕਲ ਦੇ ਇੱਕ ਕਿੱਕਰ ਦੇ ਦਰੱਖਤ ਨਾਲ ਟਕਰਾਉਣ ਨਾਲ ਮੋਟਰ ਸਾਈਕਲ ਚਾਲਕ ਸਮੇਤ ਉਸ ਦੇ ਨਾਲ ਸਵਾਰ ਤਿੰਨ ਹੋਰ ਨੌਜਵਾਨਾਂ ਦੀ ਮੌਕੇ ’ਤੇ ਦਰਦਨਾਕ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਸਤਨਾਮ ਸਿੰਘ ਪੁੱਤਰ ਪਿਆਰਾ ਸਿੰਘ, ਸ਼ਮਸ਼ੇਰ ਸਿੰਘ ਪੁੱਤਰ ਹਰਮੇਸ਼ ਸਿੰਘ ਦੋਵੇ ਵਾਸੀ ਪਿੰਡ ਆਸਾਲਤ ਪੁਰ , ਅਮਰੀਕ ਸਿੰਘ ਮੰਗੀ ਪੁੱਤਰ ਕੁੰਦਨ ਵਾਸੀ ਪਿੰਡ ਮਣਕੌਲੀ ਅਤੇ ਰਣਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਗੁਰਸੇਵਾਲ(ਸਾਰੇ ਪੁਲਿਸ ਥਾਣਾ ਨੂਰਪੁਰ ਬੇਦੀ ) ਵਜੋਂ ਹੋਈ ਹੈ। ਉਕਤ ਚਾਰੇ ਨੌਜਵਾਨ ਇੱਕ ਬੁਲਟ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਨੂਰਪੁਰ ਬੇਦੀ ਤੋਂ ਬਾਥੜੀ ਵੱਲ ਕਿਸੇ ਧਾਰਮਿਕ ਸਮਾਗਮ ’ਤੇ ਜਾ ਰਹੇ ਸਨ। ਪਿੰਡ ਸਮੂੰਦੜੀਆ ਕੋਲ ਇਕ ਸੜਕੀ ਮੌੜ ’ਤੇ ਉਨ੍ਹਾਂ ਦਾ ਮੋਟਰ ਸਾਈਕਲ ਇੱਕ ਕਿੱਕਰ ਦੇ ਦਰੱਖਤ ਵਿੱਚ ਟਕਰਾਇਆ ਤੇ ਚਾਰ ਨੌਜਵਾਨਾਂ ਦੀ ਇਸ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਸ ਖ਼ੌਫਨਾਕ ਹਾਦਸੇ ਦਾ ਸੀਨ ਅੱਜ ਤੜਕੇ ਪਿੰਡ ਸਮੂੰਦੜੀਆ ਦੇ ਸਰਪੰਚ ਨੇ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ ਜਦੋਂ ਉਨ੍ਹਾਂ ਇੱਕ ਮੋਟਰ ਸਾਈਕਲ ਨੂੰ ਡਿਗਿਆ ਦੇਖਿਆ ਤੇ ਉਸ ਦੇ ਕੋਲ 17-18 ਸਾਲਾਂ ਦੇ ਨੌਜਵਾਨਾਂ ਦੀਆਂ ਲਾਸ਼ਾ ਪਈਆਂ ਸਨ। ਉਨ੍ਹਾਂ ਪਿੰਡ ਦੇ ਪੱਤਵੰਤਿਆ ਨੂੰ ਇਸ ਹਾਦਸੇ ਬਾਰੇ ਸੁੂਚਿਤ ਕੀਤਾ ਤੇ ਸੂਚਨਾ ਪੁਲਿਸ ਚੌਂਕੀ ਕਲਮਾ ਮੌੜ ਵਿਖੇ ਦਿੱਤੀ। ਪਿੰਡਾਂ ਦੇ ਲੋਕਾਂ ਮੁਤਾਬਿਕ ਉਕਤ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨਾਂ ਨੂੰ ਮੌਕੇ ’ਤੇ ਕੋਈ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਮੌਤ ਦੇ ਮੂੰਹ ਵਿੱਚ ਜਾਣਾ ਪਿਆ।

ਨੈਸਲੇ ਇੰਡੀਆ ਫਰਮ ਮੋਗਾ ਪਲਾਂਟ ਵਿਚ 500 ਕਰੋੜ ਦਾ ਨਿਵੇਸ਼ ਕਰਨ ਲਈ ਉਤਸੁਕ

21 May 2013

ਬਾਦਲ ਨੇ ਨੈਸਲੇ ਨੂੰ ਡੇਅਰੀ ਫਾਰਮਿੰਗ ਨੂੰ ਬੜ੍ਹਾਵਾ ਦੇਣ ਲਈ ਸੈਂਟਰ ਆਫ ਐਕਸੀਲੈਂਸ ਸਥਾਪਤ ਕਰਨ ਲਈ ਆਖਿਆ
image ਚੰਡੀਗੜ੍ਹ ਝ ਸ. ਰ.-ਨੈਸਲੇ ਇੰਡੀਆ ਲਿਮਟਿਡ ਨੇ ਮੋਗਾ ਵਿਖੇ ਆਪਣੀ ਮੌਜੂਦਾ ਫਰਮ ਵਿਚ 500 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਦਿਲਚਸਪੀ ਦਿਖਾਈ ਹੈ। ਇਹ ਭਰੋਸਾ ਨੈਸਲੇ ਇੰਡੀਆ ਲਿ. ਦੇ ਚੇਅਰਮੈਨ ਅਤੇ ਪ੍ਰਬੰਧਕੀ ਡਾਇਰੈਕਟਰ ਸ੍ਰੀ ਐਨਟੋਨੀਓ ਹੈਲਿਓ ਵਿਜ਼ਾਇਕ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਅੱਜ ਸਵੇਰੇ ਹੋਈ ਇਕ ਮੀਟਿੰਗ ਦੌਰਾਨ ਦਿਵਾਇਆ। ਵਿਚਾਰ ਚਰਚਾ ਦੌਰਾਨ ਸ੍ਰੀ ਐਨਟੋਨੀਓ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਐਨ ਆਈ ਐਲ ਦਾ ਦੇਸ਼ ਭਰ ਵਿਚ 9500 ਕਰੋੜ ਰੁਪਏ ਦਾ ਨਿਵੇਸ਼ ਹੈ। ਉਨ੍ਹਾਂ ਕਿਹਾ ਕਿ ਨੈਸਲੇ ਨੇ ਪਹਿਲਾਂ ਹੀ ਤਕਰੀਬਨ 250 ਕਰੋੜ ਰੁਪਏ ਨਿਵੇਸ਼ ਕੀਤਾ ਹੈ ਅਤੇ ਏਨਾ ਹੀ ਨਿਵੇਸ਼ ਅਗਲੇ ਦੋ ਸਾਲਾਂ ਦੌਰਾਨ ਮੋਗਾ ਵਿਖੇ ਤਕਨਾਲੋਜੀ ਦਾ ਪੱਧਰ ਉਚਾ ਚੁੱਕਣ, ਪਸਾਰਾ ਕਰਨ ਅਤੇ ਆਧੁਨਿਕੀਕਰਨ ਵੀ ਕੀਤਾ ਜਾਵੇਗਾ। ਮੋਗਾ ਵਿਖੇ ਨੈਸਲੇ ਪਲਾਂਟ ਬੰਦ ਹੋਣ ਦੀਆਂ ਵਿਰੋਧੀ ਧਿਰ ਵਲੋਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਨੂੰ ਸ੍ਰਵਿਜ਼ਾਇਕ ਦੀ ਮੁਖ ਮੰਤਰੀ ਨਾਲ ਹੋਈ ਮੀਟਿੰਗ ਤੋਂ ਬਾਅਦ ਵਿਰਾਮ ਲੱਗ ਗਿਆ ਹੈ ਖਾਸ ਕਰ ਉਨ੍ਹਾਂ ਵਲੋਂ 500 ਕਰੋੜ ਰੁਪਏ ਦਾ ਇਸ ਪਲਾਂਟ ਵਿੱਚ ਹੋਰ ਨਿਵੇਸ਼ ਕਰਨ ਦੇ ਦਿੱਤੇ ਗਏ ਭਰੋਸੇ ਤੋਂ ਬਾਅਦ ਸ਼੍ਰੀ ਵਿਜ਼ਾਇਕ  ਨੇ ਸ. ਬਾਦਲ ਨੂੰ ਦੱਸਿਆ ਕਿ ਕੰਪਨੀ ਨੇ 1961 ਵਿਚ ਮੋਗਾ ਵਿਖੇ ਆਪਣਾ ਪਹਿਲਾ ਯੂਨਿਟ ਸ਼ੁਰੂ ਕੀਤਾ ਸੀ ਜੋ ਦੁਨੀਆਂ ਭਰ ਵਿੱਚ ਉਨ੍ਹਾਂ ਦਾ ਨਿਵੇਸ਼ ਕਰਨ ਲਈਉਨ੍ਹਾਂ ਦੇ ਤਾਜ ਵਿੱਚ ਹੀਰਾ ਹੈ। ਉਨ੍ਹਾਂ ਦੱਸਿਆ ਕਿ ਇਹ ਪਲਾਂਟ ਪੰਜਾਬੀਆਂ ਵਲੋਂ ਚਲਾਇਆ ਜਾਂਦਾ ਹੈ ਅਤੇ  ਕੁਲ 25000 ਮੁਲਾਜ਼ਮਾਂ ਵਿਚੋਂ 90 ਫੀਸਦੀ

Read more...

ਜ਼ਰਦਾਰੀ ਛੱਡਣਾ ਚਾਹੁੰਦੇ ਸਨ ਰਾਸ਼ਟਰਪਤੀ ਅਹੁਦਾ

21 May 2013

image ਇਸਲਾਮਾਬਾਦ  ਵਿਸ਼ਵ ਵਾਰਤਾ-ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਜ਼ਰਦਾਰੀ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਸੰਪੰਨ ਹੋਈਆਂ ਚੋਣਾਂ ਵਿਚ ਪਾਕਿਸਤਾਨ ਪੀਪਲਸ ਪਾਰਟੀ (ਪੀ.ਪੀ.ਪੀ.) ਦਾ ਵਧੀਆ ਪ੍ਰਦਰਸ਼ਨ ਯਕੀਨੀ ਬਣਾਉਣ ਲਈ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ ਅਤੇ ਪਾਰਟੀ ਦੀ ਪ੍ਰਚਾਰ ਮੁਹਿੰਮ ਦੀ ਅਗਵਾਈ ਕਰਨੀ ਚਾਹੀਦੀ ਸੀ। ਜ਼ਰਦਾਰੀ ਨੇ ਲਾਹੌਰ ਸਥਿਤ ਆਪਣੀ ਰਿਹਾਇਸ਼ ’ਤੇ ਦੱਖਣੀ ਏਸ਼ੀਆਈ ਸੁਤੰਤਰ ਮੀਡੀਆ ਸੰਘ ਦੇ ਇਕ ਪ੍ਰਤੀਨਿਧੀ ਮੰਡਲ ਨਾਲ ਗੱਲਬਾਤ ਕਰਦੇ ਹੋਏ ਇਹ ਟਿੱਪਣੀ ਕੀਤੀ। ਪਿਛਲੇ ਪੰਜ ਸਾਲਾਂ ਤੱਕ ਦੇਸ਼ ਵਿਚ ਸੱਤਾ ਦੀ ਅਗਵਾਈ ਕਰਨ ਵਾਲੀ ਪੀ.ਪੀ.ਪੀ. ਨੂੰ 11 ਮਈ ਨੂੰ ਹੋਈਆਂ ਚੋਣਾਂ ਵਿਚ ਪੀ.ਐਮ.ਐਲ-ਐਨ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਹ ਪੁੱਛੇ ਜਾਣ ’ਤੇ ਕਿ 2013 ਦੀਆਂ ਚੋਣਾਂ ਵਿਚ ਕੀ ਵੱਖਰਾ ਕਰ ਸਕਦੇ ਸਨ, ਜ਼ਰਦਾਰੀ ਨੇ ਉਤਰ ਦਿੱਤਾ ਕਿ ਉਹ ਚੋਣ ਮੁਹਿੰਮ ਤੇਜ਼ ਕਰਨ ਲਈ ਰਾਸ਼ਟਰਪਤੀ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੰਵਿਧਾਨਿਕ ਅਹੁਦੇ ਕਾਰਨ ਹੋਰ ਅਨੇਕਾਂ ਕਈ ਕਾਰਨਾਂ ਕਰਕੇ ਪੀ.ਪੀ.ਪੀ ਦੀ ਮੁਹਿੰਮ ਅਗਵਾਈ ਤੋਂ ਵਾਂਝੀ ਰਹਿ ਗਈ ਸੀ। ਜ਼ਰਦਾਰੀ ਨੇ ਲਾਹੌਰ ਹਾਈ ਕੋਰਟ ਦੇ ਦਬਾਅ ਕਾਰਨ ਇਸ ਸਾਲ ਦੀ ਸ਼ੁਰੂਆਤ ਨਾਲ

Read more...

ਹਿੰਸਕ ਘਟਨਾਵਾਂ ਨਾਲ ਪੰਚਾਇਤੀ ਚੋਣਾਂ ਸੰਪੰਨ

19 May 2013

ਮੁਕਤਸਰ ’ਚ 8 ਗੱਡੀਆਂ ਸਾੜੀਆਂ, ਚੰਡੀਗੜ੍ਹ-ਰੋਪੜ ਹਾਈਵੇ ਜਾਮ

ਫਿਰੋਜ਼ਪੁਰ ’ਚ ਕਾਂਗਰਸੀ ਉਮੀਦਵਾਰ ਦੀ ਅਕਾਲੀਆਂ ਵਲੋਂ ਕੁੱਟਮਾਰ ਝ¦ਬੀ, ਨਾਭਾ, ਡੇਰਾ ਬਾਬਾ ਨਾਨਕ, ਬਟਾਲਾ ’ਚ ਵੀ ਹਿੰਸਾ

image image ਚੰਡੀਗੜ੍ਹ  ਹਰੀਸ਼ ਚੰਦਰ ਬਾਗਾਂ ਵਾਲਾ-ਪੰਜਾਬ ਦੀਆਂ 146 ਪੰਚਾਇਤ ਸੰਮਤੀਆਂ ਅਤੇ 22 ਜ਼ਿਲਾ ਪਰਿਸ਼ਦ ਲਈ ਵੋਟਾਂ ਪੈਣ ਦਾ ਕੰਮ ਅੱਜ ਕੁਝ ਕੁ ਹਿੰਸਕ ਘਟਨਾਵਾਂ ਨੂੰ ਛੱਡ ਅਮਨ-ਅਮਾਨ ਨਾਲ ਨੇਪਰੇ ਚੜ ਗਿਆ ਜਦਕਿ ਸੂਬੇ ਚ ਕੁੱਲ 69 ਫੀਸਦੀ ਤੋਂ ਵੱਧ ਪੋਲਿੰਗ ਹੋਣ ਦੀ ਸੂਚਨਾ ਪ੍ਰਾਪਤ ਹੋ ਰਹੀ ਹੈ। ਗਨੀਮਤ ਇਹ ਰਹੀ ਕਿ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਅਜੇ ਤਕ ਰਿਪੋਰਟ ਨਹੀਂ ਹੈ। ਵੋਟਾਂ ਦੌਰਾਨ ਲੰਬੀ ਹਲਕੇ ਦੇ ਮਾਨਾਂ ਪਿੰਡ ਚ ਸ਼ਰਾਬ ਪੀ ਕੇ ਆਏ ਕਾਂਗਰਸੀਆਂ ਵਲੋਂ ਹੜਕੰਪ ਮਚਾਏ ਜਾਣ ਦੀ ਵੀ ਰਿਪੋਰਟ ਪ੍ਰਾਪਤ ਹੋਈ ਤੇ ਇਸ ਉਪਰੰਤ ਅਕਾਲੀਆਂ ਤੇ ਕਾਂਗਰਸੀਆਂ ਚ ਝੜਪ ਦੌਰਾਨ 8 ਗੱਡੀਆਂ ਨੁੰ ਅੱਗ ਵੀ ਲਗਾ ਦਿਤੀ ਗਈ। ਇਸ ਤੋਂ ਇਲਾਵਾ ਵੀ ਕੁਝ ਕਾਵਾਂ ਤੇ ਅਕਾਲੀਆਂ ਤੇ ਕਾਗਰਸੀਆਂ ਦਰਮਿਆਨ ਝੜਪਾਂ ਹੋਈਆਂ। ਚੋਣਾਂ ਦੌਰਾਨ ਸੂਬੇ ਚ ਕੁੱਲ 50000 ਸੁਰੱਖਿਆ ਮੁਲਾਜ਼ਮ ਤੈਨਾਤ ਸਨ। ਲੰਬੀ ਹਲਕੇ ਦੇ ਪਿੰਡ ਮਾਨਾਂ ਚ ਵੋਟਾਂ ਦੌਰਾਨ ਕੁਝ ਕਾਂਗਰਸੀ ਸਮਰਥਕ ਸ਼ਰਾਬ ਦੇ ਨਸ਼ੇ ਚ ਹੜਕੰਪ ਮਚਾਉਣ ਲੱਗੇ ਜਿਸ ਉਪਰੰਤ ਅਕਾਲੀਆਂ ਤੇ ਕਾਂਗਰਸੀਆਂ ਚ ਝੜਪ ਹੋ ਗਈ। ਇਸ ਉਪਰੰਤ ਕਾਂਗਰਸੀਆਂ ਵਲੋਂ ਅਕਾਲੀਆਂ ਦੀਆਂ 5 ਗੱਡੀਆਂ ਨੂੰ ਅੱਗ ਲਾ ਕੇ ਸਾੜ ਦਿਤਾ ਗਿਆ ਤੇ ਅਕਾਲੀਆਂ ਨੂੰ ਬੰਧਕ ਵੀ ਬਣਾ ਲਿਆ ਗਿਆ। ਇਸ ਤੋਂ ਬਾਦ ਪੁਲਿਸ ਦੇ ਮੌਕੇ ਤੇ ਪਹੁੰਚਣ ਉਪਰੰਤ ਇਨ੍ਹਾਂ ਅਕਾਲੀਆਂ ਨੂੰ ਛੁਡਾਇਆ ਗਿਆ। ਆਈ. ਜੀ. ਬਠਿੰਡਾ ਜ਼ੋਨ ਅਨੁਸਾਰ ਫੂਕੀਆਂ ਗੱਡੀਆਂ ਅਕਾਲੀਆਂ ਦੀਆਂ ਹਨ ਤੇ ਕਾਂਗਰਸੀਆਂ ਨੇ ਅਕਾਲੀਆਂ ਨੂੰ ਬੰਦੀ ਬਣਾ ਲਿਆ ਸੀ, ਜਿਨਾਂ ਨੂੰ ਪੁਲਿਸ ਵਲੋਂ ਛੁਡਾ ਲਿਆ ਗਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਇਕ ਪੋਲਿੰਗ ਬੂਥ ਚ ਬੂਥ ਕੈਪਚਿੰਗ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਨੇ ਇਸ ਨੂੰ ਨਕਾਮ ਬਣਾ ਦਿਤਾ। ਇਕ ਹੋਰ ਘਟਨਾ ਦੌਰਾਨ ਬਟਾਲਾ ਦੇ ਸਦਾਰੰਗ ਪਿੰਡ ਚ ਇਕ ਵੋਟਰ ਦੇ ਵਾਰ ਵਾਰ ਵੋਟਾਂ ਪਾਉਣ ਦੇ ਸ਼ੱਕ

Read more...

130521

ਸੰਪਾਦਕ ਦੀ ਕਲਮ ਤੋਂ

  • ਜਮਹੂਰੀਅਤ ਦੀ ਮਜ਼ਬੂਤੀ ਜਾਂ ਮਜ਼ਾਕ? >

    ਪੰਜਾਬ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਮੁਕੰਮਲ ਹੋ ਗਈਆਂ ਹਨ। ਲੋਕਾਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਵਿੱਚ ਹਿੱਸਾ ਲਿਆ। ਸੰਭਾਵਨਾ ਹੈ ਕਿ ਕੱਲ੍ਹ ਨੂੰ ਨਿਕਲਣ ਵਾਲੇ ਚੋਣ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਭਾਰੀ ਜਿੱਤ ਹੋਵੇਗੀ। ਅਕਾਲੀ ਆਗੂ ਆਪਣੇ ਅਖੌਤੀ ਵਿਕਾਸ ਦੇ ਦਾਅਵਿਆਂ ਦਾ ਐਲਾਨ ਕਰਨਗੇ। ਅਸਲ ਵਿੱਚ ਇਹ ਜਿੱਤ ਸ਼੍ਰੋਮਣੀ ਅਕਾਲੀ ਦਲ (ਬ) ਦੀ ਨਹੀਂ, ਇਹ ਜਿੱਤ ਪੰਜਾਬ ਸਰਕਾਰ ਦੀ ਹੈ। ਪੰਜਾਬ ਦਾ ਮੁੱਖ ਮੰਤਰੀ ਕੋਈ ਵੀ ਹੋਵੇ ਸਥਾਨਕ ਸੰਸਥਾਵਾਂ ਵਿੱਚ ਉਸ ਦੀ ਜਿੱਤ ਦੀਆਂ ਸੰਭਾਵਨਾਂ ਕਾਫੀ ਜਿਆਦਾ ਹੁੰਦੀਆਂ ਹਨ। ਪੰਜਾਬ ਦੀ ਧਰਤੀ ਬਹੁਤ  ਭਾਗਾਂ ਵਾਲੀ ਹੈ ਇਸ ਦੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਕਿ Read More
  • ਭਾਜਪਾ ਵਰਕਰਾਂ ਨੂੰ ਅਗਵਾ ਕਰ ਰਿਹਾ ਹੈ ਅਕਾਲੀ ਦਲ >

    ਸ਼ਾਂਤਾ ਕੁਮਾਰ ਪੰਜਾਬ ਭਾਜਪਾ ਦੇ ਇੰਚਾਰਜ ਬਣਾਏ ਚੰਡੀਗੜ੍ਹ ਝ ਸ. ਰ.-ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੌਮੀ ਮੀਤ ਪ੍ਰਧਾਨ ਸ਼ਾਤਾ ਕੁਮਾਰ ਨੂੰ ਇਕ ਵਾਰ ਫਿਰ ਪੰਜਾਬ ਭਾਜਪਾ ਦਾ ਇੰਚਾਰਜ ਨਿਯੁਕਤ ਕਰਨ ’ਤੇ ਮੌਜੂਦਾ ਸੂਬਾ ਪ੍ਰਧਾਨ ਕਮਲ ਸ਼ਰਮਾ ਦੇ ਧੜੇ ਨੂੰ ਹੋਰ ਮਜ਼ਬੂਤੀ ਮਿਲੀ ਹੈ ਜਿਕਰਯੋਗ ਹੈ ਕਿ ਕਮਲ ਸ਼ਰਮਾ ਨੂੰ ਸੂਬਾ ਪ੍ਰਧਾਨ ਬਣਾਉਣ ਅਤੇ ਮੰਤਰੀਆਂ ਦੀ ਨਿਯੁਕਤੀ ਕਰਨ ’ਚ ਸ਼ਾਤਾ ਕੁਮਾਰ ਨੇ ਅਹਿਮ ਰੋਲ ਅਦਾ ਕੀਤਾ ਸੀ। ਭਾਜਪਾ ਕੋਟੇ ਦੇ ਮੌਜੂਦਾ ਚਾਰ ਮੰਤਰੀ ਸ਼ਾਤਾ ਕੁਮਾਰ ਦੀ ਪਸੰਦ ਵਜੋਂ ਜਾਣੇ ਜਾਂਦੇ ਰਹੇ ਹਨ। ਇਸ ਲਈ ਉਸ ਧੜੇ ਨੂੰ ਸ਼ਾਤਾ ਕੁਮਾਰ ਦੀ ਨਿਯੁਕਤੀ ਨਾਲੇ ਵੱਡਾ ਝਟਕਾ ਲੱਗਾ ਹੈ ਜੋ ਪਿਛਲੇ ਕੁਝ ਸਮੇਂ Read More
  • ਹਿੰਦੀ ਚੀਨੀ ਭਾਈ ਭਾਈ >

    ਚੀਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਲੀ ਕੇ ਕਿਆਂਗ ਆਪਣੀਆਂ ਵਿਦੇਸ਼ ਯਾਤਰਾਵਾਂ ਦਾ  ਸਿਲਿਸਲਾ ਸ਼ੁਰੂ ਕਰਨ ਦਾ ਸ਼ੁੱਭ ਆਰੰਭ ਭਾਰਤ ਤੋਂ ਕਰ ਰਹੇ ਹਨ। ਪ੍ਰਧਾਨ ਮੰਤਰੀ ਬਣਨ ਉਪਰੰਤ ਉਨ੍ਹਾਂ ਸਭ ਤੋਂ ਪਹਿਲਾਂ ਆਪਣੇ ਗਵਾਂਢੀ ਦੇਸ਼ ਭਾਰਤ ਆਉਣ ਨੂੰ ਪਹਿਲ ਦਿੱਤੀ ਹੈ। ਭਾਰਤ ਨੇ ਵੀ ਚੀਨ ਦੇ ਨਵੇਂ ਪ੍ਰਧਾਨ ਮੰਤਰੀ ਦੀ ਆਮਦ ਦੌਰਾਨ ਉਸ ਨੂੰ ਅੱਖਾਂ ਤੇ ਬਿਠਾਉਂਦਿਆਂ ਤਲੀਆਂ ਉੱਤੇ ਚੋਗ ਚੁਗਾਉਣ ਦੇ ਪ੍ਰਬੰਧ ਕੀਤੇ ਹਨ। ਅਕਸਰ ਕਿਹਾ ਜਾਂਦਾ ਹੈ ਕਿ ਬੁਰੇ  ਰਿਸ਼ਤੇਦਾਰ ਨੂੰ ਜਰਨਾ ਸੌਖਾ ਹੈ, ਪ੍ਰੰਤੂ ਬੁਰਾ ਗਵਾਂਢੀ ਜਰਨਾ ਬਹੁਤ ਔਖਾ ਹੈ। ਹਰ  ਵੇਲੇ ਗਵਾਂਢੀ ਨਾਲ ਸਭ ਤੋਂ ਪਹਿਲਾਂ ਸਾਹਮਣਾ ਹੁੰਦਾ ਹੈ। ਭਾਰਤ ਦੇ ਪ੍ਰਮੁੱਖ ਗਵਾਂਢੀ  ਦੇਸ਼ ਪਾਕਿਸਤਾਨ ਅਤੇ Read More
  • ਕੌਣ ਦੇਵੇ ਇਨਸਾਫ਼? >

    ਅੱਜ ਦੀਆਂ ਅਖਬਾਰਾਂ ਵਿੱਚ ਦੋ ਖਬਰਾਂ ਪ੍ਰਮੁੱਖਤਾ ਨਾਲ ਛਪੀਆਂ ਹਨ। ਦੋਵੇਂ ਖਬਰਾਂ ਸਮਾਜ ਵਿੱਚ ਆਏ ਭਿਆਨਕ ਕਿਸਮ ਦੇ ਨਿਘਾਰ ਵੱਲ ਇਸ਼ਾਰਾ ਕਰਦੀਆਂ ਹਨ। ਦੋਵੇਂ ਖਬਰਾਂ ਇਸ ਲਈ ਮਹੱਤਵਪੂਰਨ ਹਨ ਕਿਉਂਕਿ ਜਿਸ ਮੁਸੀਬਤ ਦੇ ਸ਼ਿਕਾਰ ਜੋ ਵਿਅਕਤੀ ਹੋਏ ਹਨ, ਉਹ ਸਧਾਰਨ ਵਿਅਕਤੀ ਨਹੀਂ ਹਨ। ਦੋਵੇਂ ਪੀੜਤ ਕਾਨੂੰਨ ਅਤੇ ਸੰਵਿਧਾਨ ਦੀਆਂ ਸ਼ਕਤੀਆਂ ਉ¤ਪਰ ਪਹਿਰਾ ਦੇਣ ਵਾਲੇ ਹਨ। ਪਹਿਲੀ ਖਬਰ ਚੰਡੀਗੜ੍ਹ ਤੋਂ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਮੁੱਖ ਜੱਜ ਨੇ ਉਸੇ ਹਾਈਕੋਰਟ ਵਿੱਚ ਜਾ ਕੇ ਖੁੱਦ ਲਈ ਇਨਸਾਫ਼ ਮੰਗਿਆ ਹੈ, ਜਿੱਥੇ ਕਦੇ ਉਹ ਖੁੱਦ ਬੈਠ ਕੇ ਲੋਕਾਂ ਦੇ ਮਾਮਲੇ ਸੁਣਦਿਆਂ ਫੈਸਲੇ ਅਤੇ ਇਨਸਾਫ਼ ਕਰਿਆ ਕਰਦੇ ਸਨ। ਹਾਈਕੋਰਟ ਦੇ ਇਹ ਸਾਬਕਾ ਮੁੱਖ Read More
  • ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਨਿੱਜੀ ਦਖਲ ਅੰਦਾਜ਼ੀ ਕਰਨ >

    ਰਾਮਪੁਰਾ ਫੂਲ ਹਲਕੇ ਵਿੱਚ ਗੋਲੀਕਾਂਡ ਦੀ ਵਾਪਰੀ ਘਟਨਾ ਸਧਾਰਣ ਨਹੀਂ ਹੈ। ਇਹ ਘਟਨਾ ਦੁੱਖਦਾਇਕ ਅਤੇ ਪੰਜਾਬ ਦੇ ਸੰਤਾਪ ਹੰਢਾ ਚੁੱਕੇ ਲੋਕਾਂ ਲਈ ਵੱਡੀ ਫਿਕਰਮੰਦੀ ਵਾਲੀ ਹੈ। ਇਹ ਸਰਕਾਰ ਦੇ ਅਕਸ ਲਈ ਵੀ ਠੀਕ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੱਲੋਂ ਇਸ ਘਟਨਾ ਨੂੰ ਅਣਗੌਲਿਆਂ ਕਰਨਾ ਅਫਸੋਸਨਾਕ ਹੈ। ਦੋਵਾਂ ਆਗੂਆਂ ਵੱਲੋਂ ਘਟਨਾ ਨੂੰ ਅਣਗੌਲਿਆਂ੍ਯ ਕਰਨ ਨਾਲ ਸਰਕਾਰ ਦੀ ਨੀਅਤ ਉੱਤੇ ਵੀ ਸ਼ੰਕੇ ਖੜ੍ਹੇ ਹੁੰਦੇ ਹਨ। ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਇਨ੍ਹਾਂ ਦੋਵਾਂ ਵੱਡੇ ਆਗੂਆਂ ਦਾ ਸਿੱਧੇ ਜਾਂ ਅਸਿੱਧੇ ਢੰਗ ਨਾਲ ਇਸ ਘਟਨਾ ਨਾਲ ਕੋਈ ਵੀ ਸਬੰਧ ਨਹੀਂ ਹੈ। ਪਰ ਪੰਜਾਬ ਸਰਕਾਰ ਦੀਆਂ ਸਮੁੱਚੀਆਂ ਸ਼ਕਤੀਆਂ ਇਨ੍ਹਾਂ ਦੋਵਾਂ Read More
  • ਦਿਹਾੜੀਦਾਰ ਅਫਸਰ ਹਟਾਏ ਜਾਣ >

    ਪਿਛਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਰਿਟਾਇਰਮੈਂਟ ਤੋਂ ਬਾਅਦ ਮੁਲਾਜ਼ਮਾਂ ਜਾਂ ਅਫਸਰਾਂ ਨੂੰ ਦੁਬਾਰਾ ਨੌਕਰੀ ’ਤੇ ਨਹੀਂ ਰੱਖਿਆ ਜਾਵੇਗਾ। ਭਾਵੇਂ ਇਸ ਫੈਸਲੇ ਵਿੱਚ ਪੀ. ਸੀ. ਐਸ. ਅਫਸਰਾਂ ਨੂੰ ਛੋਟ ਦਿੱਤੀ ਗਈ ਸੀ ਪਰੰਤੂ ਹੁਣ ਪੰਜਾਬ ਸਰਕਾਰ ਆਪਣੇ ਇਸ ਫੈਸਲੇ ਦੀਆਂ ਖੁਦ ਧੱਜੀਆਂ ਉਡਾ ਰਹੀ ਹੈ । ਅਨੇਕਾਂ ਪੀ. ਸੀ. ਐਸ. ਅਫਸਰ ਅਤੇ ਹੋਰ ਮਹਿਕਮਿਆਂ ਦੇ ਅਫਸਰ ਰਿਟਾਇਰਮੈਂਟ ਤੋਂ ਬਾਅਦ ਕਈ ਸਾਲਾਂ ਤੋਂ ਨੌਕਰੀ ਕਰ ਰਹੇ ਹਨ। ਲੋਕਾਂ ਨੂੰ ਇਨਸਾਫ ਅਤੇ ਜਵਾਬਦੇਹ ਪ੍ਰਸਾਸ਼ਨ ਦੇਣ ਵਾਲੇ ਅਫਸਰ ਖੁਦ ਜਿਸ ਕੁਰਸੀ ਉੱਪਰ ਬੈਠੇ ਹਨ, ਉਹ ਕੁਰਸੀ ਨੂੰ ਪ੍ਰਾਪਤ ਕਰਨ ਦਾ ਤਰੀਕਾ ਅਨਿਆਂਪੂਰਣ ਹੈ। ਉਹ ਕੁਰਸੀ ਉਪਰ ਸਰਕਾਰੀ ਰੂਲਾਂ Read More
  • ਪੰਜਾਬ ਦੇ ਕਿਸਾਨਾਂ ਦਾ ਸੰਕਟ ਕੇਂਦਰ ਵੀ ਲੁੱਟੇ, ਪੰਜਾਬ ਵੀ ਲੁੱਟੇ >

    ਪੰਜਾਬ ਦੇ ਕਿਸਾਨ ਇਸ ਵੇਲੇ ਦੋਹਰੇ ਸੰਕਟ ਦੇ ਸ਼ਿਕਾਰ ਹਨ। ਕੇਂਦਰ ਸਰਕਾਰ ਕਿਸਾਨਾਂ ਨੂੰ ਖੇਤੀ ਦੇ ਵਾਧੇ ਲਈ ਸਹਾਈ ਹੋਣ ਵਾਲੀਆਂ ਖਾਦਾਂ, ਕੀਟਨਾਸ਼ਕ ਦਵਾਈਆਂ, ਡੀਜਲ ਅਤੇ ਹੋਰ ਮਸ਼ੀਨਰੀ ਆਦਿ ਦੇ ਰੇਟ ਲਗਾਤਾਰ ਵਧਾਉਂਦੀ ਜਾ ਰਹੀ ਹੈ। ਇਸ ਮਾਮਲੇ ਵਿੱਚ ਕਿਸਾਨਾਂ ਨੂੰ ਰਾਹਤ ਦੇਣ ਲਈ ਉਪਲੱਬਧ ਕਰਵਾਈ ਜਾ ਰਹੀ ਸਬਸਿਡੀ ਵੀ ਲਗਾਤਾਰ ਤੇਜੀ ਨਾਲ ਘਟਾਈ ਜਾ ਰਹੀ ਹੈ। ਕਈ ਪੱਖਾਂ ਤੋਂ ਤਾਂ ਇਹ ਲੱਗਭੱਗ ਖਤਮ ਹੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਮੇਂ ਸਮੇਂ ਖੇਤੀ ਖੇਤਰ ’ਤੇ ਭਾਰੀ ਪੈਣ ਵਾਲੀਆਂ ਕੁਦਰਤੀ ਕਰੋਪੀਆਂ ਨਾਲ ਹੋਣ ਵਾਲੇ ਨੁਕਸਾਨ ਦਾ ਵੀ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ। ਕਿਸਾਨ ਜੱਥੇਬੰਦੀਆਂ ਸਮੇਂ ਸਮੇਂ ਖੇਤੀ Read More
  • ਡਾ. ਮਨਮੋਹਣ ਸਿੰਘ ਨਵਾਜ਼ ਸ਼ਰੀਫ ਦਾ ਸੱਦਾ ਕਬੂਲ ਕਰਨ >

    ਪਾਕਿਸਤਾਨ ਵਿੱਚ ਹੋਈਆਂ ਚੋਣਾਂ ਕਾਰਨ ਜਮਹੂਰੀਅਤ ਮਜ਼ਬੂਤ ਹੋਈ ਹੈ। ਪਾਕਿਸਤਾਨ ਦੀ ਜਮਹੂਰੀਅਤ ਦੀ ਮਜਬੂਤੀ ਭਾਰਤ, ਪਾਕਿਸਤਾਨ ਅਤੇ ਸਮੁੱਚੇ ਦੱਖਣੀ ਏਸ਼ੀਆ ਦੇ ਖਿੱਤੇ ਦੇ ਲੋਕਾਂ ਲਈ ਚੰਗਾ ਸੰਕੇਤ ਹੈ। ਭਾਵੇਂ ਕੇਵਲ ਜਮਹੂਰੀਅਤ ਨਾਲ ਹੀ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ, ਫਿਰ ਵੀ ਜਮਹੂਰੀਅਤ ਖਿੱਤੇ ਦੀ ਸ਼ਾਂਤੀ ਅਤੇ ਆਪਸੀ ਸਾਂਝ ਲਈ ਵੱਡਾ ਕਦਮ ਹੈ। ਪਾਕਿਸਤਾਨ ਦੇ ਬਣ ਰਹੇ ਨਵੇਂ ਪ੍ਰਧਾਨ ਮੰਤਰੀ ਸ੍ਰੀ ਨਵਾਜ਼ ਸ਼ਰੀਫ ਇੱਕ ਸਪੱਸ਼ਟ, ਜਮਹੂਰੀਅਤ ਪਸੰਦ ਅਤੇ ਭਾਰਤ ਨਾਲ ਸਮੱਸਿਆਵਾਂ ਦੇ ਹੱਲ ਲਈ ਇੱਛੁਕ ਹਨ। ਉਨ੍ਹਾਂ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਨੂੰ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਕੇ ਇੱਕ ਸਲਾਹੁਣਯੋਗ ਫੈਸਲਾ ਲਿਆ ਹੈ। Read More
  • ਅੱਜ ਨਹੀਂ ਤਾਂ ਕਦੇ ਨਹੀਂ..... >

    ਡਾ. ਮਨਮੋਹਣ ਸਿੰਘ ਅਤੇ ਨਵਾਜ਼ ਸ਼ਰੀਫ ਲਈ ਇਤਿਹਾਸ ਸਿਰਜਣ ਦਾ ਮੌਕਾ ਪਾਕਿਸਤਾਨ ਵਿੱਚ ਹੋਈਆਂ ਚੋਣਾਂ ਦੌਰਾਨ ਸ੍ਰੀ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਨੂੰ ਮਿਲੇ ਭਰਵੇਂ ਲੋਕ ਹੁੰਗਾਰੇ ਨਾਲ ਭਾਰਤ ਅਤੇ ਖਾਸ ਕਰਕੇ ਨਵਾਜ਼ ਸ਼ਰੀਫ ਦੀ ਜਨਮ ਧਰਤੀ ਪੂਰਬੀ ਪੰਜਾਬ ਵਿੱਚ ਖੁਸ਼ੀ ਦੀ ਵੱਡੀ ਲਹਿਰ ਹੈ। ਪਾਕਿਸਤਾਨ ਦੀਆਂ ਇਨ੍ਹਾਂ ਚੋਣਾਂ ਨੇ ਨਵਾਜ਼ ਸ਼ਰੀਫ ਨੂੰ ਮੁੜ ਪ੍ਰਧਾਨ ਮੰਤਰੀ  ਬਣਨ ਦਾ ਮੌਕਾ ਦੇ ਕੇ ਵਿਸ਼ਵ ਸਿਆਸੀ ਇਤਿਹਾਸ ਲਈ ਕਈ ਵੱਡੇ ਸਬਕ ਛੱਡੇ ਹਨ। ਫਰਸ਼ ਤੋਂ ਅਰਸ਼ ਅਤੇ ਅਰਸ਼ ਤੋਂ ਫਰਸ਼ ਤੱਕ ਜਾਣ ਦਾ ਜੋ ਸਫਰ ਸ੍ਰੀ ਨਵਾਜ਼ ਸ਼ਰੀਫ ਨੇ ਆਪਣੇ ਤਨ ਮਨ ਉੱਤੇ ਹੰਢਾਇਆ ਹੈ, ਉਸ ਦੀ ਪੀੜ ਸਿਰਫ ਉਹੀ ਜਾਣ ਸਕਦੇ Read More
  • ਸਿਵਲ ਸੇਵਾਵਾਂ ਪ੍ਰੀਖਿਆਵਾਂ ਦੀ ਚੁਣੌਤੀ >

    ਪਿਛਲੇ ਦਿਨੀਂ ਭਾਰਤੀ ਲੋਕ ਸੇਵਾ ਕਮਿਸ਼ਨ ਵੱਲੋਂ ਸਿਵਲ ਸੇਵਾਵਾਂ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ ਹਨ। ਇਨ੍ਹਾਂ ਪ੍ਰੀਖਿਆਵਾਂ ਵਿੱਚ ਪਿਛਲੇ ਸਾਲਾਂ ਦੀ ਤਰ੍ਹਾਂ ਹੀ ਕਈ ਅਜਿਹੇ ਵਿਦਿਆਰਥੀ ਸਫਲ ਹੋਏ ਹਨ, ਜਿਨ੍ਹਾਂ ਦੇ ਘਰ ਕਈ ਵਾਰ ਦੋ ਡੰਗ ਦੀ ਰੋਟੀ ਵੀ ਨਹੀਂ ਪੱਕਦੀ। ਭਾਰਤ ਮੌਜੂਦਾ ਸਮੇਂ ਆਪਣੇ ਆਪ ਨੂੰ ਦੁਨੀਆਂ ਦੀਆਂ ਵਿਸ਼ਵ ਸ਼ਕਤੀਆਂ ਕਹਾ ਰਹੇ ਦੇਸ਼ਾਂ ਦੇ ਬਰਾਬਰ ਖੜ੍ਹ ਗਏ ਹੋਣ ਦਾ ਦਾਅਵਾ ਕਰਦਾ ਹੈ। ਪਰ ਇਹ ਕੌੜੀ ਸੱਚਾਈ ਹੈ ਕਿ ਭਾਰਤ ਵਿੱਚ ਹਾਲੇ ਵੀ ਗਰੀਬੀ ਨੇ ਇੱਥੋਂ ਦੇ ਲੋਕਾਂ ਨੂੰ ਸਿਰਾਂ ਤੱਕ ਆਪਣੀ ਗ੍ਰਿਫਤ ਵਿੱਚ ਦੱਬਿਆ ਹੋਇਆ ਹੈ। ਹਾਲੀਆ ਐਲਾਨੇ ਗਏ ਸਿਵਲ ਸੇਵਾਵਾਂ ਪ੍ਰੀਖਿਆ ਦੇ ਨਤੀਜੇ ਦੌਰਾਨ 270ਵੇਂ ਰੈਂਕ ’ਤੇ ਰਹਿ Read More
  • 1
  • 2

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today247
Yesterday524
Week771
Month8646
All176849

Weather

115°
46°
°F | °C
Sunny
Humidity: 10%
Tue
Clear
80 | 113
26 | 45
Wed
Sunny
81 | 114
27 | 45