


ਡਾ. ਟੀ. ਐਸ. ਮੱਲ੍ਹੀ
ਪੰਜਾਬੀ ਬੋਲੀ ਦੀ ਲਹਿਰ ਪਾਕਿਸਤਾਨ ਦੇ ਹੋਂਦ ਵਿੱਚ ਆਉਣ ਤੋਂ ਕੁੱਝ ਸਮਾਂ ਬਾਅਦ ਹੀ ਸ਼ੁਰੂ ਹੋ ਗਈ ਸੀ। ਇਸ ਲਹਿਰ ਦੇ ਮੋਢੀਆਂ ਵਿੱਚ ਅਬਦੁਲ ਮਜੀਦ ਸਾਲਕ, ਮੌਲਾ ਬਖਸ਼ ਕੁਸ਼ਤਾ, ਜੋਸ਼ੂਆ ਫਜਲਦੀਨ ਸ਼ਰਫ ਜੀ, ਮਾਸਿਕ ਪੰਜ ਦਰਿਆ ਦੇ ਸੰਪਾਦਕ ਅਫਜਲ ਖਾਂ ਸਾਹਿਬ, ਮਾਸਿਕ ਪੰਜਾਬੀ ਅਦਬ ਦੇ ਐਡੀਟਰ ਆਸਿਫ ਖਾਨ, ਉਸਤਾਦ ਹਮਦਮ, ਉਸਤਾਦ ਦਾਮਨ, ਅਬਦੁਲ ਮਜੀਦ ਭੱਟੀ, ਮਲਕ ਲਾਲ ਦੀ ਕੈਸਰ ਅਤੇ ਹੋਰ ਬਹੁਤ ਸਾਰੇ ਪੰਜਾਬੀ ਪਿਆਰੇ ਅਤੇ ਲਿਖਾਰੀ। ਡਾ. ਫਕੀਰ ਮੁਹੰਮਦ ਫਕੀਰ ਇਸ ਲਹਿਰ ਵਿੱਚ ਪੇਸ਼ ਸਨ। ਆਪ ਨੇ ਉਨ੍ਹਾਂ ਸਮਿਆਂ ਵਿੱਚ ਪੰਜਾਬੀ ਦਾ ਝੰਡਾ ਬੁਲੰਦ ਰੱਖਿਆ। ਜਦੋਂ ਮਾਹੌਲ ਸਾਜ਼ਗਾਰ ਨਹੀਂ ਸੀ ਅਤੇ ਪੰਜਾਬੀ ਲਈ ਬਖੇੜਿਆਂ ਦਾ ਸਮਾਂ ਸੀ। ਪੰਜਾਬੀ ਦੇ ਹੱਕ ਵਿੱਚ ਗੱਲ ਕਰਨੀ ਦੇਸ਼ ਅਤੇ ਇਸਲਾਮ ਦੇ ਵਿਰੁੱਧ ਸਮਝੀ ਜਾਂਦੀ ਸੀ। ਆਪ ਨੇ 1956 ਵਿੱਚ ਲਾਇਲਪੁਰ (ਹੁਣ ਫੈਜ਼ਲਾਬਾਦ) ਦੇ ਧੋਬੀ ਘਾਟ ਮੈਦਾਨ ਵਿੱਚ ਇੱਕ ਪੰਜਾਬੀ ਕਾਨਫਰੰਸ ਬੁਲਾਉਣ ਦਾ ਇੰਤਜ਼ਾਮ ਕੀਤਾ। ਇਸ ਕਾਨਫਰੰਸ ਦੀ ਪ੍ਰਧਾਨਗੀ ਮੌਲਾਨਾ ਅਬਦੁਲ ਮਜੀਦ ਸਾਲਕ ਹੋਰਾਂ ਕੀਤੀ। ਡਾ.ਫਕੀਰ ਸਾਹਿਬ ਨੇ ਇੱਕ ਕਰਾਰਦਾਦ (ਮਤਾ) ਰੱਖੀ। ਜਿਸ ਵਿੱਚ ਮੰਗ ਕੀਤੀ ਗਈ ਕਿ ਪੰਜਾਬੀ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਪੰਜਾਬੀ ਦੀ ਪੜ੍ਹਾਈ ਸ਼ੁਰੂ ਕਰਨ ਦਾ ਪ੍ਰਬੰਧ ਕੀਤਾ ਜਾਵੇ। ਇਸ ਤਰ੍ਹਾਂ ਆਪ ਨੇ ਪੰਜਾਬੀ ਨੂੰ ਲਾਗੂ ਕਰਵਾਉਣ ਦੀ ਮੰਗ ਦੀ ਲਹਿਰ ਨੂੰ ਅਗਾਂਹ ਟੋਰਿਆ। (ਪਾਕਿਸਤਾਨੀ ਕਿਤਾਬ ‘ਰੇਸ਼ਮੀ ਤੰਦਾਂ’ ਵਿੱਚ ਰਾਕਮ ਦਾ ਪੰਜਾਬੀ ਲਹਿਰ ਬਾਰੇ ਲੇਖ ਸਫਾ 33) ਪਹਿਲਾਂ ਪੰਜਾਬੀ ਛੇਵੀਂ ਤੋਂ ਬੀ.ਏ. ਤੱਕ ਅਖਤਿਆਰੀ ਵਿਸ਼ੇ ਦੇ ਤੌਰ ’ਤੇ ਹੀ ਸੀ, ਉਹ ਵੀ ਸਿਰਫ ਕਾਗਜ਼ਾਂ ਵਿੱਚ ਹੀ। ਇਹ ਸਿਰਫ ਪੰਜਾਬੀ ਲਹਿਰ ਦਾ ਅਸਰ ਹੀਸੀ ਕਿ 1965 ਤੋਂ ਪੰਜਾਬੀ ਅਮਲੀ ਤੌਰ ’ਤੇ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਾਈ ਜਾਣ ਲੱਗੀ।
ਪੰਜਾਬੀ ਬੋਲੀ ਦੀ ਲਹਿਰ ਆਪਣੀ ਮੱਠੀ ਚਾਲ ਨਾਲ ਅਗਾਂਹ ਵੱਧਦੀ ਰਹੀ। ਪੰਜਾਬੀ ਤਹਿਰੀਕ (ਲਹਿਰ) ਨੂੰ ਵੱਡਾ ਹੁੰਗਾਰਾ ਅਤੇ ਹੁਲਾਰਾ ਉਸ ਵੇਲੇ ਮਿਲਿਆ, ਜਦੋਂ 17 ਜੁਲਾਈ 1970 ਨੂੰ ਡਾ. ਫਕੀਰ ਮੁਹੰਮਦ ਫਕੀਰ ਅਤੇ ਵੱਡੇ ਪੰਜਾਬੀ ਸੇਵਕ ਮੁਸ਼ਤਾਕ ਬੱਟ ਦੀਆਂ ਕੋਸ਼ਿਸ਼ਾਂ ਨਾਲ ਬਹੁਤ ਸਾਰੀਆਂ ਤਨਜ਼ੀਮਾਂ ਨੇ ਰਲ ਕੇ ਲਾਹੌਰ ਵਿੱਚ ਪੰਜਾਬੀ ਬੋਲੀ ਦੀ ਹਿਮਾਇਤ ਵਿੱਚ ਇੱਕ ਬਹੁਤ ਵੱਡਾ ਜਲੂਸ ਕੱਢਿਆ, ਜਿਹੜਾ ਬੜਾ ਕਾਮਯਾਬ ਜਲੂਸ ਸੀ। ਉਸ ਸਮੇਂ ਦੇ ਇੱਕ ਬਹੁਤ ਹੀ ਮਸ਼ਹੂਰ ਕੌਮੀ ਅਖਬਾਰ ‘‘ਮਸ਼ਰਕ’’ ਜੋ ਕਿ ਇੱਕੋ ਸਮੇਂ ਕਰਾਚੀ, ਪਿਸ਼ਾਵਰ ਅਤੇ ਲਾਹੌਰ ਤੋਂ ਨਿਕਲਦਾ ਸੀ, ਨੇ ਇਸ ਜਲੂਸ/ਮੁਜ਼ਾਹਰੇ ਦੀ ਪ੍ਰਭਾਵਸ਼ਾਲੀ ਰਿਪੋਟਿੰਗ ਕੀਤੀ। ਇਸ ਮੁਜ਼ਾਹਰੇ ਦਾ ਪ੍ਰਬੰਧ ਪੰਜਾਬੀ ਅਦਬੀ ਸੰਗਤ, ਹਲਕਾ ਪੰਜਾਬੀ ਅਦਬ, ਦੇਸ਼ ਪੰਜਾਬ ਮਹਾਜ ਅਤੇ ਪੰਜਾਬੀ ਲੀਗ ਨੇ ਰਲ ਕੇ ਕੀਤਾ ਸੀ। ਇਹ ਮੁਜ਼ਾਹਰਾ ਰੂਪੀ ਜਲੂਸ ਸ਼ਹਿਰ ਦੇ ਵੱਖੋ-ਵੱਖ ਥਾਵਾਂ ਤੋਂ ਹੁੰਦਾ ਹੋਇਆ ਗੋਲ ਬਾਗ ਜਾ ਕੇ ਖਤਮ ਹੋਇਆ। ਮੁਜ਼ਾਹਰਾਕਾਰੀਆਂ ਨੇ ਜੋ ਕੁਤਬੇ (ਮਾਟੋ) ਚੁੱਕੇ ਹੋਏ ਸਨ, ਉਨ੍ਹਾਂ ’ਤੇ ਇਹ ਨਾਅਰੇ ਲਿਖੇ ਹੋਏ ਸਨ। ਪੰਜਾਬੀ ਪੜ੍ਹੋ, ਪੰਜਾਬੀ ਲਿਖੋ, ਪੰਜਾਬੀ ਬੋਲੋ, ਰੇਡੀਓ ਦੇ ਪ੍ਰੋਗਰਾਮ ਪੰਜਾਬੀ ਵਿੱਚ ਨਸ਼ਰ ਕੀਤੇ ਜਾਣ, ਪੰਜਾਬੀ ਜ਼ੁਬਾਨ ਜ਼ਿੰਦਾਬਾਦ ਵਗੈਰਾ। ਮੁਜ਼ਾਹਰੇ ਦੀ ਅਗਵਾਈ ਰਫੀਕ ਅਹਿਮਦ ਐਡਵੋਕੇਟ, ਮੁਸ਼ਤਾਕ ਬੱਟ, ਸਈਯਦ, ਅਖਤਰ ਹੁਸੈਨ ਅਖਤਰ (ਸੰਪਾਦਕ ਲਹਿਰਾਂ) ਰਊਫ ਸ਼ੇਖ ਅਤੇ ਚੌਧਰੀ ਮੁਹੰਮਦ ਅਫਜ਼ਲ ਖਾਨ ਸੰਪਾਦਕ ਮਾਸਿਕ ‘ਪੰਜ ਦਰਿਆ’ ਨੇ ਕੀਤੀ। ਜਲੂਸ ਵਿੱਚ ਪੰਜਾਬੀ ਦੇ ਮੰਨੇ ਪ੍ਰਮੰਨੇ ਕਵੀ ਤੇ ਸਾਹਿਤਕਾਰ ਡਾ. ਫਕੀਰ ਮੁਹੰਮਦ ਫਕੀਰ ਅਤੇ ਰਾਜਾ ਰਸਾਲੂ ਤੋਂ ਅੱਡ ਚੋਟੀ ਦੇ ਪੱਤਰਕਾਰ ਅਤੇ ਸਤਿਕਾਰਯੋਗ ਸ਼ਹਿਰੀ ਵੀ ਸ਼ਾਮਲ ਹੋਏ।
ਇਸ ਦੇ ਨਾਲ ਹੀ ਲੋਕ ਮਾਂ-ਬੋਲੀ ਪ੍ਰਤੀ ਜਾਗਰਤ ਹੋ ਰਹੇ ਸਨ। ਲਹਿੰਦੇ ਪੰਜਾਬ ਦੇ ਹਰ ਸ਼ਹਿਰ, ਕਸਬੇ ਅਤੇ ਕਈ ਥਾਈਂ ਤਾਂ ਪਿੰਡਾਂ ਵਿੱਚ ਵੀ ਵੱਖ-ਵੱਖ ਨਾਵਾਂ ਹੇਠ ਪੰਜਾਬੀ ਸਾਹਿਤ ਸਭਾਵਾਂ ਬਣੀਆਂ ਹੋਈਆਂ ਹਨ। ਪੰਜਾਬੋਂ ਬਾਹਰ ਵੀ ਖਾਸ ਕਰਕੇ ਕਰਾਚੀ, ਪਿਸ਼ਾਵਰ, ਕੋਇਟਾ ਆਦਿ ਸ਼ਹਿਰਾਂ ਵਿੱਚ ਪੰਜਾਬੀ ਅਦਬੀ ਤਨਜ਼ੀਮਾਂ ਬਣੀਆਂ ਹੋਈਆਂ ਹਨ। ਇਹ ਸਭਾਵਾਂ ਆਪਣੀਆਂ ਹਫਤਾਵਾਰੀ/ਮਹੀਨਾਵਾਰ ਬੈਠਕਾਂ ਵਿੱਚ ਪੰਜਾਬੀ ਨੂੰ ਉਸ ਦਾ ਬਣਦਾ ਥਾਂ ਦੇਣ ਲਈ ਮਤੇ ਪਾਸ ਕਰਦੀਆਂ ਰਹਿੰਦੀਆਂ ਹਨ। ਉੱਧਰ ਉਸ ਸਮੇਂ 1970-71 ਵਿੱਚ ਪੂਰਬੀ ਪਾਕਿਸਤਾਨ ਵਿੱਚ ਬੰਗਾਲੀ ਦੀ ਲਹਿਰ ਉਗਰ ਰੂਪ ਧਾਰ ਗਈ ਸੀ। ਸਾਰੇ ਹਾਲਾਤ ਨੂੰ ਦੇਖਦਿਆਂ ਸਰਕਾਰ ਨੂੰ ਪੰਜਾਬੀ ਜ਼ੁਬਾਨ ਲਈ ਕੁੱਝ ਕਰਨਾ ਜ਼ਰੂਰੀ ਹੋ ਗਿਆ। ਉਸ ਸਮੇਂ ਪੰਜਾਬੀ ਜ਼ੁਬਾਨ ਦੀ ਲਹਿਰ ਕੁੱਝ ਜ਼ੋਰ ਫੜ ਰਹੀ ਸੀ। ਸਿਆਸੀ ਸਟੇਜ ’ਤੇ ਪੀਪਲਜ਼ ਪਾਰਟੀ ਦੀ ਸਰਕਾਰ ਬਣ ਗਈ ਸੀ, ਜੋ ਖੇਤਰੀ ਬੋਲੀਆਂ ਨੂੰ ਤਰੱਕੀ ਦੇਣ ਦੇ ਹੱਕ ਵਿੱਚ ਸੀ। ਅੰਤ ਪੰਜਾਬੀ ਬੋਲੀ ਦੀ ਸੁਣੀ ਗਈ। 1972 ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਐੱਮ.ਏ. ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ ਬਹੁਤ ਸਾਰੇ ਕਾਲਜਾਂ ਵਿੱਚ ਪੰਜਾਬੀ ਦੇ ਵਿਭਾਗ ਕਾਇਮ ਕਰ ਦਿੱਤੇ ਗਏ। ਇਸ ਦੇ ਨਾਲ ਹੀ ਪੰਜਾਬੀ ਵਿੱਚ ਐੱਮ.ਫਿਲ ਅਤੇ ਪੀ.ਐੱਚ.ਡੀ.ਦੀਆਂ ਡਿੱਗਰੀਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ। ਸਮਾਂ ਪਾ ਕੇ ਮੁਲਤਾਨ ਬਹਾਵਲਪੁਰ ਅਤੇ ਹੋਰ ਯੂਨੀਵਰਸਿਟੀਆਂ ਵਿੱਚ ਵੀ ਐੱਮ.ਏ. ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ।
ਜਿਸ ਖੇਤਰ ਵਿੱਚ ਪੰਜਾਬੀ ਪਿਆਰਿਆਂ ਨੂੰ ਵੱਡਾ ਲਾਭ ਪਹੁੰਚਿਆ, ਉਹ ਸੀ ਸੀ.ਐੱਸ.ਐੱਸ. ਅਤੇ ਪੀ.ਸੀ.ਐੱਸ. ਵਰਗੇ ਮੁਕਾਬਲੇ ਦੇ ਇਮਤਿਹਾਨਾਂ ਦੇ ਸਿਲੇਬਸ ਵਿੱਚ ਪੰਜਾਬੀ ਜ਼ੁਬਾਨ ਅਤੇ ਸਾਹਿਤ ਨੂੰ ਇੱਕ ਵਿਸ਼ੇ ਦੇ ਤੌਰ ’ਤੇ ਰੱਖਣਾ। ਇਹ ਗੱਲ ਪੰਜਾਬੀ ਦੇ ਵਾਧੇ ਲਈ ਬਹੁਤ ਹੀ ਮਹੱਤਵਪੂਰਨ ਕਦਮ ਸੀ। ਡਾ. ਅਜ਼ਹਰ ਮਹਿਮੂਦ ਚੌਧਰੀ ਗੁਜਰਾਤ ਜੋ ਪੇਸ਼ੇ ਵੱਜੋਂ ਇੱਕ ਮਸ਼ਹੂਰ ਮਾਹਿਰ ਡਾਕਟਰ ਹਨ ਅਤੇ ਮਾਂ-ਬੋਲੀ ਦੇ ਲਿਖਾਰੀ, ਆਪਣੇ ਮਜ਼ਮੂਨ ‘‘ਪੰਜਾਬੀ ਦੀ ਤਾਲੀਮੀ ਹੈਸੀਅਤ’’ ਵਿੱਚ ਲਿਖਦੇ ਹਨ ‘‘ਹੁਣ ਇਹ ਇੱਕ ਅਟੱਲ ਸੱਚਾਈ ਹੈ ਕਿ ਉਹ ਤਾਲਿਬ ਇਲਮ (ਵਿਦਿਆਰਥੀ) ਜਿਸ ਨੇ ਕਦੇ ਭੁੱਲ ਕੇ ਵੀ ਪੰਜਾਬੀ ਨਹੀਂ ਪੜ੍ਹੀ ਹੁੰਦੀ, ਉਹ ਜਦੋਂ ਮਾਂ ਬੋਲੀ ਦੇ ਲੜ ਲੱਗਦਾ ਏ ਤੇ ਇਹ ਉਸ ਨੂੰ ਆਪਣੀ ਝੋਲੀ ਵਿੱਚ ਪਨਾਹ ਦਿੰਦੀ ਤੇ ਨਾਲ ਹੀ ਪਾਸ ਹੋਣ ਲਈ ਲੋੜੀਂਦਾ ਭਰੋਸਾ ਤੇ ਆਸ ਵੀ ਬਖਸ਼ਦੀ ਹੈ। ਅਣਗਿਣਵੇਂ ਜਵਾਨ ਪੰਜਾਬੀ ਦੀ ਵਜ੍ਹਾ ਨਾਲ ਕਾਮਯਾਬੀ ਦਾ ਮੂੰਹ ਵੇਖਦੇ ਤੇ ਤਰੱਕੀ ਦੀ ਪੌੜੀ ਚੜ੍ਹਦੇ ਨੇ। ਅੱਜ ਡੀ.ਐੱਮ.ਜੀ. ਪੁਲਿਸ, ਇਨਕਮ ਟੈਕਸ, ਕਸਟਮ, ਰੇਲਵੇ ਤੇ ਹੋਰ ਦੂਜੇ ਮਹਿਕਮਿਆਂ ਦੇ ਵੱਡੇ ਵੱਡੇ ਥੰਮ ਆਪਣੀ ਮਾਂ ਬੋਲੀ ਦੇ ਸਦਕੇ ਇਨ੍ਹਾਂ ਅਹੁਦਿਆਂ ’ਤੇ ਅਪੜੇ ਨੇ। ਇਹ ਜਾਨਣ ਭਾਵੇਂ ਨਾ ਜਾਨਣ। ਮਾਂ ਬੋਲੀ ਨੂੰ ਇਸ ਦਾ ਜਾਇਜ਼ ਹੱਕ ਤੇ ਮੁਕਾਮ ਦਿਵਾਉਣਾ ਇਨ੍ਹਾਂ ਅਫਸਰਾਂ ਤੇ ਵੀ ਓਨਾ ਹੀ ਫਰਜ ਏ ਜਿਨ੍ਹਾਂ ਮਾਂ ਬੋਲੀ ਦਿਆਂ ਕਾਮਿਆਂ ਦਾ ਤਕਾਜ਼ਾ (ਪਰਚਾ ‘ਹੱਕ’ 2003 ਸਫਾ 54)
ਹੁਣ ਵੇਖਣਾ ਇਹ ਹੈ ਕਿ ਕਿੰਨੇ ਕੁ ਮੁੰਡੇ ਕੁੜੀਆਂ ਪੰਜਾਬੀ ਪੜ੍ਹਨ ਦਾ ਸ਼ੌਕ ਰੱਖਦੇ ਹਨ। ਸ਼ਫੱਕਤ ਤਨਵੀਰ ਮਿਰਜ਼ਾ ਸਾਹਿਬ ਉਹ ਬਜ਼ੁਰਗ ਸ਼ਖਸੀਅਤ ਹਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਹੀ ਪੰਜਾਬੀ ਮਾਂ-ਬੋਲੀ ਦੀ ਤਰੱਕੀ ਲਈ ਅਰਪਣ



ਮਾਲ ਵਿਭਾਗ ਪਟਵਾਰੀ ਦੀ ਸ਼ਿਕਾਇਤ ’ਤੇ ਹੋਈ ਕਾਰਵਾਈ ਯੋਗੇਸ਼ ਧੀਰ/ਦਲਜੀਤ ਸਿੰਘ ਪਟਿਆਲਾ-ਵਿਸ਼ੇਸ਼ ਪ੍ਰਮੁੱਖ ਸਕੱਤਰ ਸਕੱਤਰ ਸ. ਕਾਹਨ ਸਿੰਘ ਪੰਨੂ ਆਈ.ਏ.ਐਸ ਵਲੋਂ ਜ਼ਿਲ੍ਹਾ... Read more
ਚੰਡੀਗੜ-(ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਸੰਸਦੀ ਸਕੱਤਰ ਰੱਖਿਆ ਸੇਵਾਵਾਂ ਭਲਾਈ ਪ੍ਰੋ ਵਿਰਸਾ ਸਿੰਘ ਵਲਟੋਹਾ ਨੇ ਸਾਬਕਾ ਸੈਨਿਕਾਂ ਅਤੇ ਸੇਵਾ ਕਰ ਰਹੇ ਸੈਨਿਕਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਨੂੰ ਯਕੀਨੀ ਬਣਾਉਣ... Read more
ਨਵੀਂ ਦਿੱਲੀ, (ਬਿਊਰੋ)-ਅਨੰਦ ਮੈਰਿਜ ਐਕਟ ਬਣਾਉਣ ਸਬੰਧੀ ਬਿਲ ਰਾਜ ਸਭਾ ਵਿੱਚ ਪ੍ਯੇ ਹੁੰਦਿਆਂ ਹੀ, ਕਈ ਬੁਧੀਜੀਵੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਇਸਨੂੰ ਅੱਧਾ-ਅਧੂਰਾ ਕਰਾਰ ਦਿੰਦਿਆਂ ਜੋ ਵਿਵਾਦ ਖੜਾ ਕਰ ਦਿੱਤਾ... Read more
ਟਰਾਂਟੋ-ਆਵਾਜ਼ ਬਿਊਰੋ-ਟਰਾਂਟੋ ਪੁਲਿਸ ਦੇ ਦੋ ਸੀਨੀਅਰ ਅਧਿਕਾਰੀਆਂ ਸਮੇਤ 30 ਪੁਲੀਸ ਅਧਿਕਾਰੀਆਂ ਖਿਲਾਫ ਮੁਕਦਮੇ ਦਰਜ ਕੀਤੇ ਜਾ ਰਹੇ ਹਨ। ਇਨ੍ਹਾਂ ਤੇ ਦੋ ਸਾਲ ਪਹਿਲਾਂ ਹੋਏ ਜੀ-20 ਸੰਮੇਲਨ ਦਰਮਿਆਨ ਪਕੜੋ-ਪਕੜੀ ਦੀ... Read more
ਮੌਂਟਰੀਅਲ-ਆਵਾਜ਼ ਨੈੱਟਵਰਕ-ਇੱਥੇ ਇਕ ਵਾਰ ਫਿਰ ਵਿਦਿਆਰਥੀਆਂ ਦਾ ਸ਼ਾਂਤਮਈ ਅੰਦੋਲਨ ਹਿੰਸਕ ਹੋ ਗਿਆ ਜਦੋਂ ਬੀਤੀ ਰਾਤ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਵਿਚੋਂ ਕੁਝ ਪ੍ਰਦਰਸ਼ਨਕਾਰੀਆਂ ਨੇ ਬੈਂਕ ਦੀ ਖਿੜਕੀ ਤੋੜ ਦਿੱਤੀ... Read more
ਟਰਾਂਟੋ-ਆਵਾਜ਼ ਨੈੱਟਵਰਕ-ਜੀਨਾ ਟਾਲਾਕੋਵਾ ਜੋ ਪੁਰਸ਼ ਤੋਂ ਔਰਤ ਬਣੀ ਹੈ ਹੁਣ ਮਿਸ ਯੂਨੀਵਰਸ ਮੁਕਾਬਲੇ ਵਿਚ ਕੈਨੇਡਾ ਦੀ ਪ੍ਰਤੀਨਿਧਤਾ ਕਰਨ ਲਈ ਜਾ ਰਹੀ ਹੈ। ਵੈਨਕੂਵਰ ਬਿਊਟੀ ਦੇ ਨਾਂ ਵਜੋਂ ਜਾਣੀ ਜਾਂਦੀ... Read more
ਨਵੀਂ ਦਿੱਲੀ, (ਅ.ਬ.)-ਭਾਰਤ ਦੇ ਪੰਜ ਪਹਿਲੀ ਸ਼੍ਰੇਣੀ ਦੇ ਕ੍ਰਿਕੇਟ ਖਿਡਾਰੀਆਂ ਨੂੰ ਸਪਾਟ ਫਿਕਸਿੰਗ ਕਾਂਡ ਦੇ ਚੱਲਦਿਆਂ ਕ੍ਰਿਕੇਟ ਦੇ ਸਾਰੇ ਖੇਤਰਾਂ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਹੈ। ਇਨ੍ਹਾਂ ਖਿਡਾਰੀਆਂ ਨੂੰ ਜਾਂਚ... Read more
ਬੰਗਲੌਰ-ਆਵਾਜ਼ ਬਿਊਰੋ-ਮਨਦੀਪ ਸਿੰਘ (43), ਨਿਤਿਨ ਸੈਣੀ (50) ਤੇ ਕਾਰਜਕਾਰੀ ਕਪਤਾਨ ਡੇਵਿਡ ਹਸੀ (45) ਦੀਆਂ ਸ਼ਾਨਦਾਰ ਪਾਰੀਆਂ ਦੇ ਬਾਵਜੂਦ ਕਿੰਗਜ਼ ਇਲੈਵਨ ਪੰਜਾਬ ਨੇ ਕੁਝ ਨਾਜ਼ੁਕ ਪਲਾਂ ਵਿਚੋਂ ਲੰਘਣ ਤੋਂ ਬਾਅਦ... Read more
ਲੰਡਨ-ਆਵਾਜ਼ ਬਿਊਰੋ-ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੇ ਇਕ ਵਾਰ ਫਿਰ ਆਪਣੀ ਸਰਵਸ੍ਰੇਸ਼ਠਤਾ ਸਾਬਤ ਕਰਦੇ ਹੋਏ ਭਾਰਤ ਨੂੰ ਚਾਰ ਦੇਸ਼ਾਂ ਦੇ ਓਲੰਪਿਕ ਹਾਕੀ ਟੈਸਟ ਇਵੈਂਟ ਵਿਚ ਅ¤ਜ 3-0 ਨਾਲ ਹਰਾ ਦਿ¤ਤਾ। ਭਾਰਤ... Read more
ਨਵੀਂ ਦਿੱਲੀ, (ਅ.ਬ.)-ਦਿੱਲੀ ਤੋਂ ਫਰੀਦਾਬਾਦ ਸਥਿਤ ਆਪਣੇ ਘਰ ਜਾ ਰਹੀ ਤਿੰਨ ਜੱਜਾਂ ਉਪਰ ਵੀਰਵਾਰ ਦੀ ਰਾਤ ਹੋਏ ਹਮਲੇ ਦੇ ਵਿਰੋਧ ਵਿੱਚ ਦਿੱਲੀ ਦੀਆਂ ਜ਼ਿਲ੍ਹਾ ਪੱਧਰ ਦੀਆਂ ਅਦਾਲਤਾਂ ਨੇ ਅੱਜ ਹੜਤਾਲ... Read more
ਨਵੀਂ ਦਿੱਲੀ, (ਅ.ਬ.)- ਸੰਸਦ ਦੀ ਇੱਕ ਕਮੇਟੀ ਨੇ ਭਾਰਤੀ ਰਿਜਰਵ ਬੈਂਕ ਦੀ ਮਹੱਤਵ ਪੂਰਨ ਨੋਟੀਫਿਕੇਸ਼ਨ ਨੂੰ ਵਿਸ਼ੇਸ਼ ਗਜ਼ਟ ਵਿੱਚ ਪ੍ਰਕਾਸ਼ਿਤ ਕਰਨ ਵਿੱਚ ਦੇਰੀ ਦੇ ਲਈ ਵਿੱਤ ਮੰਤਰਾਲੇ ਦੀ ਖਿਚਾਈ ਕੀਤੀ... Read more
ਨਵੀਂ ਦਿੱਲੀ, (ਅ.ਬ.)-ਰਾਸ਼ਟਰਪਤੀ ਅਹੁਦੇ ਦੇ ਲਈ ਨੈਸ਼ਨਲ ਕਾਂਗਰਸ ਪਾਰਟੀ ਦੇ ਆਗੂ ਪੀ.ਏ. ਸੰਗਮਾ ਦੀ ਉਮੀਦਵਾਰੀ ਨੂੰ ਅੰਨਾ ਡੀ.ਐਮ. ਕੇ ਅਤੇ ਬੀਜੂ ਜਨਤਾ ਦਲ ਦੀ ਹਮਾਇਤ ਮਿਲਣ ਦੇ ਇੱਕ ਦਿਨ ਬਾਅਦ... Read more
Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO