Saturday, May 19, 2012

 ਦਮਨਪ੍ਰੀਤ ਕੌਰ
ਅੱਜ ਇਸ ਕਹਾਵਤ ’ਤੇ ਹੱਸਣ ਦਾ ਵੇਲਾ ਨਹੀਂ, ਬਲਕਿ ਇਸ ਉੱਤੇ ਸੋਚ ਵਿਚਾਰ ਕਰਨ ਦਾ, ਇਸ ਕਥਨ ਨੂੰ ਬਹੁਤ ਗਹੁ ਨਾਲ ਵਿਚਾਰਨ ਦਾ ਹੈ। ਵਿਗਿਆਨ ਦੇ ਯੁੱਗ ਵਿੱਚ ਭਾਵੇਂ ਮਨੁੱਖ ਨੇ ਨਵੀਆਂ ਖੋਜਾਂ ਕਰ ਕੇ ਇੱਕ ਵਿਲੱਖਣਤਾ ਭਰਪੂਰ ਕੰਮ ਕੀਤਾ ਹੈ, ਜੇਕਰ ਇਹ ਕਹਿ ਲਿਆ ਜਾਵੇ ਕਿ ਸਮਾਜਿਕ ਪੱਖ ਤੋਂ ਮਨੁੱਖ ਪਹਿਲਾਂ ਨਾਲੋਂ ਅੱਗੇ ਨਹੀਂ, ਸਗੋਂ ਪਿੱਛੇ ਵੱਲ ਗਿਆ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਮਨੁੱਖ ਨੇ ਭਾਵੇਂ ਵਿਗਿਆਨਿਕ, ਤਕਨੀਕੀ ਪੱਖੋਂ ਅਤੇ ਆਰਥਿਕ ਪੱਖੋਂ ਬਹੁਤ ਤੱਰਕੀ ਕੀਤੀ ਹੈ, ਪਰ ਸਮਾਜਿਕ ਪੱਖੋਂ ਮਨੁੱਖ ਦੇ ਜੀਵਨ ਵਿੱਚ ਬਹੁਤ ਗਿਰਾਵਟ ਆਈ ਹੈ। ਸਾਡਾ ਮਨੁੱਖ ਆਪਣੀ ਸਿਹਤ ਪੱਖੋਂ ਬਿਲਕੁੱਲ ਅਵੇਸਲਾ ਹੈ। ਆਪਣੇ ਖਾਤਮੇ ਦਾ ਮਸੌਦਾ ਆਪ ਤਿਆਰ ਕਰ ਰਿਹਾ ਹੈ।  ਹੁਣ ਪੰਜਾਬ ਅਤੇ ਪੰਜਾਬੀਆਂ ਵਿੱਚ ਬਹੁਤ ਪਰਿਵਰਤਨ ਆ ਚੁੱਕਾ ਹੈ। ਕਿਉਂਕਿ ਭਾਰਤ ਵਿੱਚੋਂ ਜ਼ਿਆਦਾਤਾਰ ਨਸ਼ਿਆਂ ਦਾ ਸ਼ਿਕਾਰ ਪੰਜਾਬ ਹੈ, ਜਿੱਥੇ ਨਸ਼ਿਆਂ ਦੀ ਰੁਚੀ ਦਿਨ-ਪ੍ਰਤੀ-ਦਿਨ ਵੱਧ ਰਹੀ ਹੈ। ਪੰਜਾਬੀਆਂ ਦੀ ਹਾਲਤ ਦੇਖ ਕੇ ਹਰ ਉਹ ਵਿਅਕਤੀ ਜਿਸ ਨੇ ਇਸ ਸੋਹਣੇ ਪੰਜਾਬ ਨੂੰ ਸ਼ੁੱਧ ਹਵਾਵਾਂ ਫੱਕਦੇ ਹੋਏ ਵੇਖਿਆ ਹੈ, ਦਾ ਮਨ ਭਰ ਆਵੇਗਾ। ਪੰਜਾਬੀਆਂ ਦੀ ਮੌਜੂਦਾ ਸਥਿਤੀ ਲਈ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਨਸ਼ੇ ਹਨ। ਮਨੁੱਖ ਇਸ ਗੱਲੋਂ ਬਿਲਕੁਲ ਅਵੇਸਲਾ ਹੈ ਕਿ ਉਹ ਇਸ ਮੱਕੜੀ ਦੇ ਜਾਲ ਵਿੱਚੋਂ ਬਾਹਰ ਨਹੀਂ ਨਿਕਲੇਗਾ।


ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਅਰੰਭ ਦੀ ਪੱਕੀ ਤਾਰੀਖ ਤਾਂ ਦੱਸੀ ਨਹੀਂ ਜਾ ਸਕਦੀ। ਇਨ੍ਹਾਂ ਦੀ ਵਰਤੋਂ ਦਾ ਆਰੰਭ ਸੱਭਿਅਤਾ ਦੇ ਇਤਿਹਾਸ ਵਿੱਚ ਬਹੁਤ ਪੁਰਾਣੇ ਸਮੇਂ ਤੋਂ ਹੋਇਆ ਹੈ। ਇਨ੍ਹਾਂ ਪਦਾਰਥਾਂ ਦੀ ਵਰਤੋਂ ਦੇ ਨਾਲ ਹੀ ਇਨ੍ਹਾਂ ਦਾ ਅਮਲ ਲੱਗ ਜਾਣ ਦਾ ਰਸਤਾ ਵੀ ਖੁੱਲ੍ਹ ਗਿਆ ਹੈ। ਨਸ਼ਾ ਇੱਕ ਅਜਿਹੀ ਬਿਮਾਰੀ ਹੈ ਜਿਹੜੀ ਮਨੁੱਖ ਨੂੰ ਘੁਣ ਵਾਂਗ ਅੰਦਰੋਂ ਖੋਖਲਾ ਕਰ ਰਹੀ ਹੈ, ਬੁੱਧੀ ਨੂੰ ਮਲੀਨ ਕਰ ਰਹੀ ਹੈ। ਮਨ ਅਤੇ ਤਨ ਵੀ ਟਿਕਾਣੇ ਨਹੀਂ ਰਹਿੰਦੇ। ਮਨੁੱਖ ਆਪਣੀ ਯਾਦ-ਸ਼ਕਤੀ ਗੁਆ ਕੇ ਆਪਣੇ-ਪਰਾਏ ਦੀ ਪਛਾਣ ਭੁੱਲ ਜਾਂਦਾ ਹੈ। ਨਸ਼ਿਆਂ ਦੇ ਪਸਾਰੇ ਅਤੇ ਵਰਤੋਂ ਕਾਰਨ ਅੱਜ ਨੌਜਵਾਨਾਂ ਵਿੱਚ ਉਹ ਸਾਹ-ਸੱਤ ਨਹੀਂ ਰਿਹਾ, ਜੋ ਮਨੁੱਖੀ ਆਚਰਣ ਦਾ ਹਾਸਲ ਸੀ। ਨਸ਼ਿਆਂ ਵਿੱਚ ਡੁੱਬ ਕੇ ਕਈ ਵਾਰ ਵਿਅਕਤੀ ਕਿਸੇ ਨਾਲ ਬਲਾਤਕਾਰ, ਕਿਸੇ ਦਾ ਕਤਲ ਕਰ ਦੇਣ ਨੂੰ ਵੀ ਵੱਡੀ ਗੱਲ ਨਹੀਂ ਸਮਝਦਾ ਅਤੇ ਆਪਣੇ ਆਪ ਲਈ ਵੱਧ ਤੋਂ ਵੱਧ ਮੁਸੀਬਤਾਂ ਆਪ ਹੀ ਸਹੇੜ ਲੈਂਦਾ ਹੈ। ਉਹ ਜਿੰਨਾਂ ਇਨ੍ਹਾਂ ਵਿੱਚੋਂ ਨਿਕਲਣ ਦੀ ਕੋਸ਼ਿਸ ਕਰਦਾ ਹੈ, ਓਨਾਂ ਹੀ ਫੱਸਦਾ ਜਾਂਦਾ ਹੈ ਅਤੇ ਉਸ ਨੂੰ ਆਪਣੀ ਜ਼ਿੰਦਗੀ ਇੱਕ ਨਰਕ ਦੇ ਬਰਾਬਰ ਜਾਪਣ ਲੱਗਦੀ ਹੈ। ਸਮਾਜ ਵੀ ਅਜਿਹੇ ਵਿਅਕਤੀ  ਨਾਲ ਘ੍ਰਿਣਾ ਕਰਨ ਲੱਗਦਾ ਹੈ। ਹੋਲੀ-ਹੋਲੀ ਉਹ ਆਪਣੇ ਪ੍ਰਮਾਤਮਾ ਨਾਲੋਂ ਵੀ ਟੁੱਟ ਜਾਂਦਾ ਹੈ। ਨੌਜਵਾਨਾਂ ਵਿੱਚ ਨਸ਼ਿਆਂ ਦਾ ਰੁਝਾਨ ਪੰਜਾਬ ਦੇ ਯੁਵਕਾਂ ਵਿੱਚ ਨਸ਼ਿਆਂ ਦੀ ਵਰਤੋਂ ਦੀ ਕਰੁਚੀ ਦਿਨੋ-ਦਿਨ ਵੱਧ ਰਹੀ ਹੈ। ਇਸ ਦਾ ਬਹੁਤਾ ਹਮਲਾ ਸਕੂਲਾਂ, ਕਾਲਜਾਂ ਅਤੇ ਹੋਸਟਲਾਂ ਵਿੱਚ ਰਹਿੰਦੇ ਨੌਜਵਾਨਾਂ ਉੱਪਰ ਹੋਇਆ ਹੈ। ਇੱਕ ਸਰਵੇਖਣ ਅਨੁਸਾਰ ਪੰਜਾਬ ਵਿੱਚ 20.5 ਵਿਦਿਆਰਥੀ ਕੋਈ ਨਾ ਕੋਈ ਨਸ਼ਾ ਲੈਂਦੇ ਹਨ। ਇਸ ਨਾਲ ਨੌਜਵਾਨ ਪੀੜ੍ਹੀ ਜੋ ਕਿ ਦੇਸ਼ ਦੇ ਭਵਿੱਖ ਦਾ ਨਿਰਮਾਣ ਕਰਨ ਵਿੱਚ ਸਭ ਤੋਂ ਠੋਸ ਤੇ ਸਰਗਰਮ ਹਿੱਸਾ ਪਾਉਂਦੀ ਹੈ, ਬੁਰੀ ਤਰ੍ਹਾਂ ਕੁਰਾਹੇ ਪੈ ਗਈ ਹੈ। ਇੱਕ ਹੋਰ ਸਰਵੇਖਣ ਅਨੁਸਾਰ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਵੱਸਦੇ ਨੌਜਵਾਨ ਇਸ ਦੇ ਵਧੇਰੇ ਸ਼ਿਕਾਰ ਹਨ ਤੇ ਇਹ ਬਿਮਾਰੀ ਕੇਵਲ ਮੁੰਡਿਆਂ ਵਿੱਚ ਹੀ ਨਹੀਂ, ਸਗੋਂ ਕੁੜੀਆਂ ਵਿੱਚ ਵੀ ਆਪਣੇ ਪੈਰ ਪਸਾਰ ਚੁੱਕੀ ਹੈ। ਨਸ਼ਿਆਂ ਦੀ ਰੁਚੀ ਨੌਜਵਾਨ ਪੀੜ੍ਹੀ ਨੂੰ, ਜੋ ਕਿ ਦੇਸ਼ ਦੇ ਭਵਿੱਖ ਦਾ ਨਿਰਮਾਣ ਕਰਨ ਵਿੱਚ ਠੋਸ ਤੇ ਸਰਗਰਮ ਹਿੱਸਾ ਪਾਉਂਦੀ ਹੈ, ਬੁਰੀ ਤਰ੍ਹਾਂ ਕੁਰਾਹੇ ਪਾ ਰਹੀ ਹੈ।  ਵਰਤੇ ਜਾਂਦੇ ਨਸ਼ੇ-ਕਈ ਥਾਵਾਂ ’ਤੇ ਸਕੂਲਾਂ ਜਾਂ ਕਾਲਜਾਂ ਦੇ ਹੋਸਟਲਾਂ ਦੀ ਤਲਾਸ਼ੀ ਲੈਣ ਉਪਰੰਤ ਉੱਥੋਂ ਸ਼ਰਾਬ, ਅਫੀਮ, ਚਰਸ, ਸਿਗਰਟਾਂ, ਭੰਗ, ਪੋਸਤ, ਸੁਲਫਾ, ਗਾਂਜਾ, ਕੋਕੀਨ, ਮੈਡਰੈਕਸ, ਸਮੈਕ, ਐੋਲ.ਐੋਸ.ਡੀ ਦੀਆਂ ਗੋਲੀਆਂ ਤੇ ਫੇਰ ਆਮ ਰੂਪ ਵਿੱਚ ਨਾ ਦਿੱਤੇ ਜਾਣ ਵਾਲੀਆਂ ਸ਼ਡਿਊਲਡ ਦਵਾਈਆਂ ਤੇ ਟੀਕੇ ਮਿਲੇ ਹਨ। ਜਿਨ੍ਹਾਂ ਦਾ ਪ੍ਰਯੋਗ ਨੌਜਵਾਨ ਕਰਦੇ ਹਨ। ਨਸ਼ਿਆਂ ਦੇ ਸੇਵਨ ਦੀ ਇਹ ਰੁਚੀ ਕੇਵਲ ਸਕੂਲਾਂ ਤੇ ਕਾਲਜਾਂ ਦੇ ਹੋਸਟਲਾਂ ਤੱਕ ਹੀ ਸੀਮਿਤ ਨਹੀਂ, ਸਗੋਂ ਇਹ ਬਿਮਾਰੀ ਅਧਿਆਪਕਾਂ ਵਿੱਚ ਵੀ ਹੈ।

Share this post

120519

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today113
Yesterday242
Week1338
Month4113
All69674

Weather

100°
38°
°F | °C
Clear
Humidity: 13%
Sat
Mostly Sunny
72 | 102
22 | 38
Sun
Mostly Sunny
77 | 104
25 | 40
Mon
Mostly Sunny
79 | 106
26 | 41

Punjab News

ਪੰਜਾਬ ਵਿਜ਼ੀਲੈਂਸ ਦੇ ਚਾਰ ਸੀਨੀਅਰ ਅਧਿਕਾਰੀਆਂ ਖ…

ਮਾਲ ਵਿਭਾਗ ਪਟਵਾਰੀ ਦੀ ਸ਼ਿਕਾਇਤ ’ਤੇ ਹੋਈ ਕਾਰਵਾਈ ਯੋਗੇਸ਼ ਧੀਰ/ਦਲਜੀਤ ਸਿੰਘ ਪਟਿਆਲਾ-ਵਿਸ਼ੇਸ਼ ਪ੍ਰਮੁੱਖ ਸਕੱਤਰ ਸਕੱਤਰ ਸ. ਕਾਹਨ ਸਿੰਘ ਪੰਨੂ ਆਈ.ਏ.ਐਸ ਵਲੋਂ ਜ਼ਿਲ੍ਹਾ... Read more

ਸਾਬਕਾ ਸੈਨਿਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਵੇਗਾ-ਵਲਟੋਹਾ

ਸਾਬਕਾ ਸੈਨਿਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਤ…

ਚੰਡੀਗੜ-(ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਸੰਸਦੀ ਸਕੱਤਰ ਰੱਖਿਆ ਸੇਵਾਵਾਂ ਭਲਾਈ  ਪ੍ਰੋ ਵਿਰਸਾ ਸਿੰਘ ਵਲਟੋਹਾ ਨੇ ਸਾਬਕਾ ਸੈਨਿਕਾਂ ਅਤੇ ਸੇਵਾ ਕਰ ਰਹੇ ਸੈਨਿਕਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਨੂੰ ਯਕੀਨੀ ਬਣਾਉਣ... Read more

‘ਅਨੰਦ ਮੈਰਿਜ ਐਕਟ ਦਾ ਬਿੱਲ ਮੁੜ ਵਿਚਾਰ ਲਈ ਸਟੈਂਡਿੰਗ ਕਮੇਟੀ ਪਾਸ ਭੇਜਿਆ ਹੈ-ਸਰਨਾ

‘ਅਨੰਦ ਮੈਰਿਜ ਐਕਟ ਦਾ ਬਿੱਲ ਮੁੜ ਵਿਚਾਰ ਲਈ ਸਟੈ…

ਨਵੀਂ ਦਿੱਲੀ, (ਬਿਊਰੋ)-ਅਨੰਦ ਮੈਰਿਜ ਐਕਟ ਬਣਾਉਣ ਸਬੰਧੀ ਬਿਲ ਰਾਜ ਸਭਾ ਵਿੱਚ ਪ੍ਯੇ ਹੁੰਦਿਆਂ ਹੀ, ਕਈ ਬੁਧੀਜੀਵੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਇਸਨੂੰ ਅੱਧਾ-ਅਧੂਰਾ ਕਰਾਰ ਦਿੰਦਿਆਂ ਜੋ ਵਿਵਾਦ ਖੜਾ ਕਰ ਦਿੱਤਾ... Read more

International News

ਟਰਾਂਟੋ  ਦੇ  30 ਪੁਲਸ ਅਧਿਕਾਰੀਆਂ ਖਿਲਾਫ਼ ਕੇਸ ਦਰਜ

ਟਰਾਂਟੋ ਦੇ 30 ਪੁਲਸ ਅਧਿਕਾਰੀਆਂ ਖਿਲਾਫ਼ ਕੇਸ …

ਟਰਾਂਟੋ-ਆਵਾਜ਼ ਬਿਊਰੋ-ਟਰਾਂਟੋ ਪੁਲਿਸ ਦੇ ਦੋ ਸੀਨੀਅਰ ਅਧਿਕਾਰੀਆਂ ਸਮੇਤ 30 ਪੁਲੀਸ ਅਧਿਕਾਰੀਆਂ ਖਿਲਾਫ ਮੁਕਦਮੇ ਦਰਜ ਕੀਤੇ ਜਾ ਰਹੇ ਹਨ। ਇਨ੍ਹਾਂ ਤੇ ਦੋ ਸਾਲ ਪਹਿਲਾਂ ਹੋਏ ਜੀ-20 ਸੰਮੇਲਨ  ਦਰਮਿਆਨ  ਪਕੜੋ-ਪਕੜੀ  ਦੀ... Read more

ਮੌਂਟਰੀਅਲ ਵਿਚ ਫਿਰ ਹਿੰਸਕ ਪ੍ਰਦਰਸ਼ਨ, 122 ਗ੍ਰਿਫ਼ਤਾਰ

ਮੌਂਟਰੀਅਲ ਵਿਚ ਫਿਰ ਹਿੰਸਕ ਪ੍ਰਦਰਸ਼ਨ, 122 ਗ੍ਰਿ…

ਮੌਂਟਰੀਅਲ-ਆਵਾਜ਼ ਨੈੱਟਵਰਕ-ਇੱਥੇ ਇਕ ਵਾਰ ਫਿਰ ਵਿਦਿਆਰਥੀਆਂ ਦਾ ਸ਼ਾਂਤਮਈ ਅੰਦੋਲਨ ਹਿੰਸਕ ਹੋ ਗਿਆ ਜਦੋਂ ਬੀਤੀ ਰਾਤ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ  ਵਿਦਿਆਰਥੀਆਂ ਵਿਚੋਂ ਕੁਝ ਪ੍ਰਦਰਸ਼ਨਕਾਰੀਆਂ ਨੇ ਬੈਂਕ ਦੀ ਖਿੜਕੀ ਤੋੜ ਦਿੱਤੀ... Read more

ਪੁਰਸ਼ ਤੋਂ ਔਰਤ ਬਣੀ ਜੀਨਾ ਕਰੇਗੀ ਕੈਨੇਡਾ ਦੀ ਪ੍ਰਤੀਨਿਧਤਾ

ਪੁਰਸ਼ ਤੋਂ ਔਰਤ ਬਣੀ ਜੀਨਾ ਕਰੇਗੀ ਕੈਨੇਡਾ ਦੀ ਪ੍…

ਟਰਾਂਟੋ-ਆਵਾਜ਼ ਨੈੱਟਵਰਕ-ਜੀਨਾ ਟਾਲਾਕੋਵਾ ਜੋ ਪੁਰਸ਼ ਤੋਂ ਔਰਤ ਬਣੀ ਹੈ ਹੁਣ ਮਿਸ ਯੂਨੀਵਰਸ ਮੁਕਾਬਲੇ ਵਿਚ ਕੈਨੇਡਾ ਦੀ ਪ੍ਰਤੀਨਿਧਤਾ ਕਰਨ ਲਈ ਜਾ ਰਹੀ ਹੈ। ਵੈਨਕੂਵਰ ਬਿਊਟੀ ਦੇ  ਨਾਂ ਵਜੋਂ ਜਾਣੀ ਜਾਂਦੀ... Read more

Sports News

ਫਿਕਸਿੰਗ ਦੇ ਦੋਸ਼ ’ਚ ਪੰਜ ਖਿਡਾਰੀ ਸਸਪੈਂਡ

ਨਵੀਂ ਦਿੱਲੀ, (ਅ.ਬ.)-ਭਾਰਤ ਦੇ ਪੰਜ ਪਹਿਲੀ ਸ਼੍ਰੇਣੀ ਦੇ ਕ੍ਰਿਕੇਟ ਖਿਡਾਰੀਆਂ ਨੂੰ ਸਪਾਟ ਫਿਕਸਿੰਗ ਕਾਂਡ ਦੇ ਚੱਲਦਿਆਂ ਕ੍ਰਿਕੇਟ ਦੇ ਸਾਰੇ ਖੇਤਰਾਂ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਹੈ। ਇਨ੍ਹਾਂ ਖਿਡਾਰੀਆਂ ਨੂੰ ਜਾਂਚ... Read more

ਬੰਗਲੌਰ ’ਤੇ ਰੋਮਾਂਚਿਕ ਜਿ¤ਤ ਨਾਲ ਪੰਜਾਬ ਚੌਥੇ ਸਥਾਨ ‘ਤੇ

ਬੰਗਲੌਰ ’ਤੇ ਰੋਮਾਂਚਿਕ ਜਿ¤ਤ ਨਾਲ ਪੰਜਾਬ ਚੌਥੇ …

ਬੰਗਲੌਰ-ਆਵਾਜ਼ ਬਿਊਰੋ-ਮਨਦੀਪ ਸਿੰਘ (43), ਨਿਤਿਨ ਸੈਣੀ (50) ਤੇ ਕਾਰਜਕਾਰੀ ਕਪਤਾਨ ਡੇਵਿਡ ਹਸੀ (45) ਦੀਆਂ ਸ਼ਾਨਦਾਰ ਪਾਰੀਆਂ ਦੇ ਬਾਵਜੂਦ ਕਿੰਗਜ਼ ਇਲੈਵਨ ਪੰਜਾਬ ਨੇ ਕੁਝ ਨਾਜ਼ੁਕ ਪਲਾਂ  ਵਿਚੋਂ ਲੰਘਣ ਤੋਂ ਬਾਅਦ... Read more

ਆਸਟ੍ਰੇਲੀਆ ਨੇ ਭਾਰਤ ਨੂੰ 3-0 ਨਾਲ ਹਰਾਇਆ

ਆਸਟ੍ਰੇਲੀਆ ਨੇ ਭਾਰਤ ਨੂੰ 3-0 ਨਾਲ ਹਰਾਇਆ

ਲੰਡਨ-ਆਵਾਜ਼ ਬਿਊਰੋ-ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੇ ਇਕ ਵਾਰ ਫਿਰ ਆਪਣੀ ਸਰਵਸ੍ਰੇਸ਼ਠਤਾ ਸਾਬਤ ਕਰਦੇ ਹੋਏ ਭਾਰਤ ਨੂੰ ਚਾਰ ਦੇਸ਼ਾਂ ਦੇ ਓਲੰਪਿਕ ਹਾਕੀ ਟੈਸਟ ਇਵੈਂਟ ਵਿਚ ਅ¤ਜ 3-0 ਨਾਲ ਹਰਾ ਦਿ¤ਤਾ। ਭਾਰਤ... Read more

National News

ਜੱਜਾਂ ’ਤੇ ਹਮਲੇ ਦੇ ਵਿਰੋਧ ’ਚ ਵਕੀਲਾਂ ਨੇ ਹੜਤ…

ਨਵੀਂ ਦਿੱਲੀ, (ਅ.ਬ.)-ਦਿੱਲੀ ਤੋਂ ਫਰੀਦਾਬਾਦ ਸਥਿਤ ਆਪਣੇ ਘਰ ਜਾ ਰਹੀ ਤਿੰਨ ਜੱਜਾਂ ਉਪਰ ਵੀਰਵਾਰ ਦੀ ਰਾਤ ਹੋਏ ਹਮਲੇ ਦੇ ਵਿਰੋਧ ਵਿੱਚ ਦਿੱਲੀ ਦੀਆਂ ਜ਼ਿਲ੍ਹਾ ਪੱਧਰ ਦੀਆਂ ਅਦਾਲਤਾਂ ਨੇ ਅੱਜ ਹੜਤਾਲ... Read more

ਸੰਸਦੀ ਕਮੇਟੀ ਵਲੋਂ ਵਿੱਤ ਮੰਤਰਾਲੇ ਦੀ ਖਿਚਾਈ

ਨਵੀਂ ਦਿੱਲੀ, (ਅ.ਬ.)- ਸੰਸਦ ਦੀ ਇੱਕ ਕਮੇਟੀ ਨੇ ਭਾਰਤੀ ਰਿਜਰਵ ਬੈਂਕ ਦੀ ਮਹੱਤਵ ਪੂਰਨ ਨੋਟੀਫਿਕੇਸ਼ਨ ਨੂੰ ਵਿਸ਼ੇਸ਼ ਗਜ਼ਟ ਵਿੱਚ ਪ੍ਰਕਾਸ਼ਿਤ ਕਰਨ ਵਿੱਚ ਦੇਰੀ ਦੇ ਲਈ ਵਿੱਤ ਮੰਤਰਾਲੇ ਦੀ ਖਿਚਾਈ ਕੀਤੀ... Read more

ਰਾਸ਼ਟਰਪਤੀ ਚੋਣਾਂ : ਯੂ.ਪੀ.ਏ. ਦੇ ਫੈਸਲੇ ਨਾਲ ਸ…

ਨਵੀਂ ਦਿੱਲੀ, (ਅ.ਬ.)-ਰਾਸ਼ਟਰਪਤੀ ਅਹੁਦੇ ਦੇ ਲਈ ਨੈਸ਼ਨਲ ਕਾਂਗਰਸ ਪਾਰਟੀ ਦੇ ਆਗੂ ਪੀ.ਏ. ਸੰਗਮਾ ਦੀ ਉਮੀਦਵਾਰੀ ਨੂੰ ਅੰਨਾ ਡੀ.ਐਮ. ਕੇ ਅਤੇ ਬੀਜੂ ਜਨਤਾ ਦਲ ਦੀ ਹਮਾਇਤ ਮਿਲਣ ਦੇ ਇੱਕ ਦਿਨ ਬਾਅਦ... Read more