


ਪ੍ਰੋਫੈਸਰ ਅਰਿੰਦਰ ਸਿੰਘ
ਸੁਰ ਸੱਚੇ ਰੱਬ ਵੱਲੋਂ ਬਖ਼ਸ਼ਿਸ਼ ਕੀਤੀ ਉਹ ਨਿਆਮਤ ਹੈ, ਜਿਸ ਸਾਰੀ ਹਯਾਤੀ ਨੂੰ ਸੁਰ ਕੀਤਾ ਹੋਇਆ, ਜਿਹੜੀ ਇਸ ਧਰਤ ’ਤੇ ਉਤਰੇ ਜੀਵਾਂ ਲਈ ਦੁਆ ਦਾ ਕੰਮ ਵੀ ਕਰਦੀ ਹੈ ਅਤੇ ਦਵਾ ਦਾ ਵੀ ਸੱਚ ਪੁੱਛੋ ਤਾਂ ਇਸ ਦੁਆ ਦਾ ਕੋਈ ਨਾਂਅ ਨਹੀਂ ਹੁੰਦਾ ਤੇ ਨਾ ਹੀ ਉਹ ਲਫ਼ਜ਼ ਈ ਅੱਜ ਤੱਕ ਈਜਾਦ ਹੋਏ ਨੇ ਜਿਹੜੇ ਸੁਰ ਦੀ ਪ੍ਰੀਭਾਸ਼ਾ ਦਾ ਥਹੁ ਪਤਾ ਜਾਣਦੇ ਹੋਣ, ਭਾਵੇਂ ਮਨੁੱਖ ਨੇ ਬਤੇਰੇ ਯਤਨ ਕੀਤੇ ਕਿ ਸੁਰ ਨੂੰ ਲਫਜ਼ੀ ਜਾਮਾ ਪਹਿਨਾਇਆ ਜਾ ਸਕੇ, ਕਦੇ ਜਜ਼ਬਾਤਾਂ ਰਾਹੀਂ ਤੇ ਕਦੇ ਅਕੀਦਿਆਂ ਵਿਸ਼ਵਾਸਾਂ ਰਾਹੀਂ ਪਰ ਕਿਤੇ ਲਫਜ਼ ਉਡ ਜਾਂਦੇ ਨੇ ਤੇ ਕਿੱਧਰੇ ਜਜ਼ਬਾਤ ਦੀ ਅਕਸੀ ਅਰਥੋਂ ਤੋਂ ਊਣੀ ਰਹਿ ਜਾਂਦੀ ਏ। ਬਹਰਹਾਲ ਲਫਜ਼ਾਂ ਦੇ ਰੰਗਾਂ ਰਾਹੀਂ ਸੁਰ ਸੰਗੀਤ ਦੇ ਕੈਨਵਸ ’ਤੇ ਤਸਵੀਰ ਕਸ਼ੀ ਕਰਦਿਆਂ ਕਦੇ ਕਿਸੇ ਮੁਸੱਵਰ ਨੇ ਬੁਰਸ਼ਾਂ ਦੀ ਛੋਹ ਨਾਲ ਸੁਰਾਂ ਦੇ ਰੰਗ ਭਰਨ ਦਾ ਯਤਨ ਕੀਤਾ ਹੈ ਤੇ ਕਦੇ ਕੋਈ ਵਾਜੰਤਰੀ ਨੇ ਆਪਣੇ ਗਜ਼ ਦੇ ਮਹੀਨ ਵਾਲਾਂ ਨਾਲ ਤੇ ਕਦੇ ਕੋਈ ਗਵੰਤਰੀ ਆਪਣੇ ਕੰਠ ਦੀ ਤਿਆਰੀ ਨਾਲ ਮਤਲੂਬਾ ਸੁਰ ਉਭਰਨ ਦੀ ਕੋਸ਼ਿਸ ਕਰਦਾ ਹੈ ਤੇ ਕਦੇ ਕੋਈ ਨਚਾਰ ਆਪਣੇ ਪੈਰਾਂ ਦੀਆਂ ਪੰਜੇਬਾਂ ਨਾਲ ਉਨ੍ਹਾਂ ਧੁਨੀਆਂ ਦੇ ਸਿਰਜਣ ਦਾ ਉਪਰਾਲਾ ਕਰਦਾ ਹੈ, ਜਿਹੜਾ ਜ਼ਿਹਨ ਨੂੰ ਸਕੂਨ ਦਿੰਦਾ ਹੈ। ਕਲਾ ਦੀ ਇਸ ਤਖ਼ਲੀਕੀ ਪ੍ਰਕਿਰਿਆ ਨੂੰ ਕਿਸੇ ਨ੍ਰਿਤ ਦਾ ਨਾਓਂ ਦੇ ਦਿੱਤਾ ਤੇ ਕਿਸੇ ਵਾਦਨ ਦਾ, ਕੋਈ ਇਸ ਨੂੰ ਸੰਗੀਤ ਕਹਿ ਲੈਂਦਾ। ਅੱਜ ਦੁਨੀਆਂ ਅਖੌਤੀ ਫ਼ਨਕਾਰਾਂ, ਕਲਾਕਾਰਾਂ ਨਾਲ ਲਬਰੇਜ਼ ਵਿਖਾਈ ਦਿੰਦੀ ਹੈ, ਪਰ ਘੱਟ ਲੋਕ ਹਨ, ਜਿਹੜੇ ਕਿਸੇ ਮਰਤਬੇ ਨੂੰ ਹਾਸਲ ਕਰਨ ਵਿੱਚ ਸਫਲ ਹੋ ਸਕੇ ਹਨ ਜਿਨ੍ਹਾਂ ਦਾ ਫ਼ਨ ਯਾਨਿ ਸੱਚੇ ਫ਼ਨ ਨਾਲ ਬਰਾਹਰਾਸਤ ਕੋਈ ਵਾਸਤਾ ਨਹੀਂ। ਉਂਝ ਤੜਕ-ਭੜਕ, ਲੈਅ ਦੀ ਤੇਜ਼ ਤਰਾਰੀ ਨੂੰ ਸੰਗੀਤ ਕਹਿ ਕੇ ਖ਼ੁਦ ਨੂੰ ਕਲਾਕਾਰ ਹੋਣ ਦਾ ਭਰਮ ਕੋਈ ਪਾਲ ਲਵੇ, ਵੱਖਰੀ ਗੱਲ ਹੈ। ਸੁਰਤਾਲ ਲੈਅ ਦੇ ਨਾਲ ਨਾਲ ਅਹਿਸਾਧਤ ਅਹਿਸਾਗਾਤ ਅਤੇ ਸ਼੍ਰੋਮਣੀ ਬਿਰਤੀਆਂ ਦਾ ਇੱਕ ਨੁਕਤੇ ’ਤੇ ਮਰਕੂਜ਼ ਹੋ ਕੇ ਵਿਲੱਖਣ ਅਨੁਭਵਾਂ ਦੀ ਅਨੁਭੂਤੀ ਤਾਂ ਕਿਸੇ ਵਿਰਲੇ ਕਲਾਕਾਰ ਨੂੰ ਹੀ ਹੁੰਦੀ ਹੈ। ਅਜਿਹੇ ਫ਼ਨਕਾਰ ਗਿਣਤਾਮਕ ਪੱਖੋਂ ਬਹੁਤ ਥੋੜ੍ਹੇ ਹਨ ਤੇ ਪਾਰਖੂਆਂ ਦੀਆਂ ਅੱਖਾਂ ਤੋਂ ਦੁਰੇਡੇ ਵੀ
ਲੇਕਿਨ ਇਨ੍ਹਾਂ ਦੀ ਮੌਜੂਦਗੀ ਤੋਂ ਇਨਕਾਰੀ ਭੀ ਨਹੀਂ ਹੋਇਆ ਜਾ ਸਕਦਾ ਚੂੰਕਿ ਅਜਿਹੇ ਫ਼ਨਕਾਰ ਵਰ੍ਹਿਆਂ ਦੀ ਮਸ਼ਕ ਤੇ ਰਿਆਜ਼ ਦਾ ਨਤੀਜਾ ਹੁੰਦੇ ਹਨ, ਜਿਨ੍ਹਾਂ ਕਲਾ ਨਾਲ ਕੇਵਲ ਨਾਤਾ ਹੀ ਜੋੜਿਆ ਨਹੀਂ ਹੁੰਦਾ, ਬਲਕਿ ਸੁਰ ਨਾਲ ਪੀਡੀ ਸਾਂਝ ਪਾ ਕੇ ਆਪਣੀ ਮੰਜ਼ਿਲ ਵੱਲ ਗਾਮਜ਼ਨ ਨਜ਼ਰ ਆ ਰਹੇ ਹਨ। ਅਜਿਹੇ ਗਿਣੇ-ਚੁਣੇ ਕਲਾਕਾਰਾਂ ਵਿੱਚ ਇੱਕ ਫ਼ਨਕਾਰ ਹੈ ਦਿਲਜੀਤ ਹੰਸ ਜੋ ਪਿਛਲੇ ਦਿਨੀਂ ਆਪਣੀ ਮਕਬੂਲ ਤੇ ਪਲੇਠੀ ਐਲਬਮ ‘ਦਿਲ ਲੁਟਿਆ’ ਨਾਲ ਸਰੋਤਿਆਂ ਦੀ ਕਚਹਿਰੀ ’ਚ ਹਾਜ਼ਰ ਹੋਇਆ ਹੈ ਤੇ ਸਰੋਤਿਆਂ ਨੇ ਭੀ ਦਿਲਜੀਤ ਦੀ ਇਸ ਕਾਵਿਸ਼ ਨੂੰ ਭਰਪੂਰ ਹੁੰਗਾਰਾ ਦੇ ਕੇ ਸਿਰ ਅੱਖਾਂ ’ਤੇ ਬਿਠਾ ਲਿਆ ਹੈ। ਐਲਬਮ ਦੀ ਘੁੰਡ ਚੁਕਾਈ ਹਿੱਤ ਆਯੋਜਿਤ ਸਮਾਰੋਹ ’ਚ ਉਸ ਨਾਲ ਮੁਲਾਕਾਤ ਵੀ ਹੋਈ ਤੇ ਤਵੀਲ ਗੁਫ਼ਤਗੂ ਭੀ। ਨਾ ਸਿਰਫ਼ ‘ਦਿਲ ਲੁਟਿਆ ਬਾਬਤ ਬਹੁਤ ਕੁੱਝ ਸੁਣਨ ਨੂੰ ਮਿਲਿਆ ਬਲਕਿ ਫ਼ਨਕਾਰ ਵਿਸ਼ੇਸ਼ ਦੀ ਜ਼ਿੰਦਗੀ, ਸੰਗੀਤ ਨਾਲ ਉਸ ਦੀ ਵਾਬਸਤਗੀ ਤੇ ਨਿੱਜੀ ਅਨੁਭਵਾਂ ਬਾਰੇ ਖੁੱਲ੍ਹੀ ਵਿਚਾਰ ਚਰਚਾ ਵੀ ਹੋਈ। ਪੇਸ਼ ਹੈ ਪ੍ਰਸਿੱਧ ਕਲਾਕਾਰ ਦਿਲਜੀਤ ਹੰਸ ਨਾਲ ਹੋਈ ਨਿੱਘੀ ਮਿਲਣੀ ਦੌਰਾਨ ਹੋਈ ਵਾਰਤਾਲਾਪ ਦੇ ਕੁੱਝ ਅੰਸ਼-
* ਦਿਲਜੀਤ ਜੀ ਮੇਰਾ ਪਹਿਲਾ ਸਵਾਲ ਹਸਬੇ ਮਾਮੂਲ ਤੁਹਾਡੇ ਵਿਰਸੇ ਵਿਰਾਸਤ ਸਕੂਲੀ ਤੇ ਸੰਗੀਤਕ ਤਾਲੀਮ ਸਬੰਧੀ ਹੈ। ਜ਼ਰ ਵਿਸਥਾਰ ਨਾਲ ਦੱਸੋ ਉਸ ਵਰਤਾਰੇ ਬਾਰੇ ਜਦੋਂ ਤੁਹਾਡੇ ਅੰਦਰ ਸੰਗੀਤ ਨਾਲ ਰੁਚੀ ਅਮਲ ’ਚ ਆਈ?
-ਪ੍ਰੋਫੈਸਰ ਸਾਹਿਬ ! ਇਸ ਤੋਂ ਪਹਿਲਾਂ ਮੈਂ ਕੁੱਝ ਵੀ ਅਰਜ਼ ਕਰਾਂ, ਦੱਸ ਦੇਵਾਂ ਕਿ ਮੇਰਾ ਜੀਵਨ ਸੰਗੀਤ ਹੈ। ਸੁਰ ਮੇਰੇ ਲਈ ਸਾਹ ਲੈਣ ਵਾਂਗ ਹੈ। ਇਹਦੇ ਬਗ਼ੈਰ ਤਾਂ ਜੀਉਣ ਦਾ ਤਸੱਵਰ ਵੀ ਨਹੀਂ ਕਰ ਸਕਦਾ। ਮੇਰੇ ਪਿਛੋਕੜ ਦੀ ਗੱਲ ਕਰਾਂ ਤਾਂ ਸਾਡੇ ਖ਼ਾਨਦਾਨ ’ਚ ਸੁਰ ਨਾਲ ਕੋਈ ਜੁੜਿਆ ਹੋਵੇ, ਚੇਤੇ ਨਹੀਂ ਪਿਆ ਆਂਵਦਾ। ਨਹੀਂ ਜਾਣਦਾ ਕਿ ਉਹ ਕਿਹੜੀ ਅਣਜਾਣੀ ਤਾਕਤ ਸੀ, ਜਿਹੜੀ ਮੈਨੂੰ ਸੁਰ ਵੱਲ ਖਿੱਚ ਕੇ ਲੈ ਗਈ। ਮੇਰਾ ਜਨਮ ਸ. ਮਹਿੰਦਰ ਸਿੰਘ ਦੇ ਘਰ ਮਾਤਾ ਕ੍ਰਿਸ਼ਨਾ ਦੀ ਕੁੱਖੋਂ ਹੋਇਆ ਮਿਤੀ 14 ਅਕਤੂਬਰ 1978 ਨੂੰ। ਮਾਪਿਆਂ ਬੜੇ ਲਾਡਾਂ ਨਾਲ ਪਾਲਿਆ। ਕੁਝ ਚਿਰ ਸਕੂਲ ਵੀ ਗਿਆ ਤੇ ਪਲੱਸ ਟੂ ਤੱਕ ਵਿੱਦਿਆ ਵੀ ਹਾਸਲ ਕੀਤੀ, ਪਰ ਸੰਗੀਤ ਸ਼ੁਰੂ ਤੋਂ ਹੀ ਮੇਰੇ ਸ਼ਾਨਾ ਬਸ਼ਾਨਾ ਰਿਹਾ। ਸਕੂਲ ਵੀ ਗਾਉਂਦਾ ਹੁੰਦਾ ਸੀ। ਸੱਚੀ ਗੱਲ ਤਾਂ ਇਹ ਵੇ ਪਈ ਸੰਗੀਤ ਈ ਪੜ੍ਹਿਆ ਹਾਂ ਹੁਣ ਤੱਕ ਤੇ ਅੱਜ ਵੀ ਸੰਗੀਤ ਦੀ ਜਮਾਤ ਦਾ ਵਿਦਿਆਰਥੀ ਹਾਂ, ਭਾਵੇਂ ਸੁਰ ਦੀ ਸ਼ਨਾਸ ਅਜੇ ਤੱਕ ਨਹੀਂ ਆਈ, ਫ਼ਿਰ ਵੀ ਜਤਨ ਤਾਂ ਜਾਰੀ ਐ। ਅਸੀਂ ਚਾਰ ਭਰਾ ਹਾਂ, ਪਰ ਮੇਰੇ ਇਲਾਵਾ ਕਿਸੇ ਨੂੰ ਗਾਉਣ ਦੀ ਚੇਟਕ ਨਹੀਂ-ਸ਼ੁਕਰ ਐ ਰੱਬ ਦਾ ਪਈ ਸੰਗੀਤ ਮੇਰਾ ਸ਼ੌਕ ਐ ਤੇ ਇਹੀ ਮੇਰਾ ਪੇਸ਼ਾ।
* ਇਹਦਾ ਮਤਲਬ ਇਹ ਹੋਇਆ ਕਿ ਪਰਿਵਾਰ ਵਿਚ ਸੰਗੀਤ ਕਲਾ ਨਾਲ ਕੋਈ ਨਹੀਂ ਸੀ ਜੁੜਿਆ। ਫੇਰ ਤੁਹਾਡੇ ਅੰਦਰ ਸੰਗੀਤ ਤਾਈਂ ਰੁਚੀ ਕਿਵੇਂ ਪੈਦਾ ਹੋ ਗਈ ਤੇ ਉਹ ਵੀ ਬਚਪਨ ਤੋਂ ਹੀ?
-ਮੈਂ ਅਰਜ਼ ਕੀਤੀ ਐ ਨਾ ਕਿ ਪਤਾ ਨਹੀਂ ਕਿਹਡੀ ਅਲੌਕਿਕ ਸ਼ਕਤੀ ਨੇ ਮੇਰੀ ਸਾਂਝ ਸੁਰ ਨਾਲ ਪੁਗਾ ਦਿੱਤਾੀ। ਮੈਂ ਖ਼ੁਦ ਨਹੀਂ ਜਾਣਦਾ....ਸ਼ਾਇਦ ਰੱਬ ਨੂੰ ਇਹੀ ਮਨਜ਼ੂਰ ਸੀ, ਪਰ ਮੈਨੂੰ ਖ਼ੁਸ਼ੀ ਐ ਕਿ ਮੇਰਾ ਸ਼ੌਕ ਮੇਰਾ ਕਸਬ ਵੀ ਬਣ ਗਿਐ...।
* ਅੱਛਾ ਇਹ ਦੱਸੋ ਤੁਹਾਡਾ ਉਸਤਾਦ ਕੌਣ ਐ....। ਆਪਣੇ ਸੰਗੀਤਕ ਉਸਤਾਦ ਬਾਰੇ ਵੀ ਦੱਸੋ ਤੇ ਜੇਕਰ ਕੋਈ ਰੂਹਾਨੀ ਮੁਰਸ਼ਦ ਧਾਰਿਐ ਤਾਂ ਉਸ ਬਾਰੇ ਵੀ ਜਾਣਕਾਰੀ ਦਿਓ।
- ਮੇਰੇ ਸੰਗੀਤਕ ਉਸਤਾਦ ਪੰਜਾਬ ਦੇ ਰਾਜ ਗਾਇਕ ਜਨਾਬ ਹੰਸਰਾਜ ਹੰਸ ਸਨ ਤੇ ਉਹੀ ਮੇਰੇ ਰੂਹਾਨੀ ਮੁਰਸ਼ਦ ਵੀ ਹਨ-ਪ੍ਰ੍ਰੋਫ਼ੈਸਰ ਅਰਿੰਦਰ ਸਿੰਘ ਕੋਲੋਂ ਮੈਂ ਉਰਦੂ ਦੀ ਤਾਲੀਮ ਹਾਸਿਲ ਕੀਤੀ ਹੈ ਤੇ ਉਹ ਮੁਰਸ਼ਦ ਵੀ ਹਨ-ਪ੍ਰੋਫੈਸਰ ਅਰਿੰਦਰ ਸਿੰਘ ਕੋਲੋਂ ਮੈਂ ਉਰਦੂ ਦੀ ਤਾਲੀਮ ਹਾਸਿਲ ਕੀਤੀ ਹੈ ਤੇ ਉਹ ਅੱਜ ਵੀ ਗਾਹੇ-ਬਗਾਹੇ ਮੇਰੀ ਰਹਿਨੁਮਾਈ ਕਰਦੇ ਹਨ...ਮੈਨੂੰ ਜੋ ਕੁਝ ਭੀ ਹਾਸਿਲ ਹੋਇਐ ਇਨ੍ਹਾਂ ਰੱਬੀ ਲੋਕਾਂ ਦੀਆਂ ਦੁਆਵਾਂ ਦਾ ਫ਼ੈਜ਼ ਐ।
* ਬਾਕਾਇਦਗੀ ਨਾਲ ਗਾਉਣਾ ਕਦੋਂ ਸ਼ੁਰੂ ਕੀਤਾ?
- ਗਾਉਣਾ ਤਾਂ ਬਚਪਨ ਤੋਂ ਹੀ ਸ਼ੁਰੂ ਹੋ ਗਿਆ ਸੀ-ਮੈਨੂੰ ਯਾਦ ਹੈ ਮੇਰੀ ਉਮਰ 7-8 ਵਰ੍ਹਿਆਂ ਦੀ ਹੋਵੇਗੀ। ਜਦੋਂ ਮੈਂ ਹੰਸ ਰਾਜ ਹੰਸ ਨਾਲ ਕੋਰਸ ਵਿੱਚ ਗਾਉਣਾ ਸ਼ੁਰੂ ਕੀਤਾ...ਕੁਲਦੀਪ ਮਾਣਕ ਤੇ ਛਿੰਦਾ ਜੀ ਦੇ ਗੀਤ ਗਾਉਂਦਿਆਂ ਆਵਾਜ਼ ਨੂੰ ਸਿਖਾਉਣ ਦੀ ਮਸ਼ਕ ਕੀਤੀ-ਫਿਰ ਉਸਤਾਦ ਸਲਾਮਤ ਅਲੀ ਕੋਲੋਂ ਗਾਉਣਾ ਸਿੱਖਿਆ ਤੇ ਆਪ ਦੇ ਫਰਜੰਦ ਜਨਾਬ ਸ਼ਫ਼ਕਤ ਅਲੀ ਖਾਂ ਕੋਲੋਂ ਵੀ ਸਿੱਖਿਆ ਤੇ ਸਿੱਖਿਆ ਦਾ ਅਮਲ ਅੱਜ ਵੀ ਜਾਰੀ ਹੈ। ਜਿੱਥੋਂ ਤੱਕ ਬਕਾਇਦਾ ਗਾਉਣ ਦਾ ਸਵਾਲ ਐ-ਮੈਂ ਅੱਜ ਤੋਂ ਤਕਰੀਬਨ 6-7 ਵਰ੍ਹੇ ਪਹਿਲਾਂ ਆਪਣਾ ਮਿਊਜ਼ੀਕਲ ਗਰੁੱਪ ਤਿਆਰ ਕੀਤਾ ਤੇ ਨਿਰੰਤਰ ਗਾਉਣ ਨਾਲ ਹੀ ਜੁੜਿਆ ਹਾਂ, ਉਨ੍ਹਾਂ ਵੇਲਿਆਂ ਤੋਂ।
*ਕਦੇ ਖੇਡਣ ਮੱਲ੍ਹਣ ਵੱਲ ਧਿਆਨ ਨਹੀਂ ਗਿਆ?
- ਜੀ ਇਸ ਨਿੱਕੀ ਜਿਹੀ ਜ਼ਿੰਦਗੀ ’ਚ ਸੁਰ ਨਾਲ ਖੇਡਣ ਦਾ ਯਤਨ ਕੀਤਾ ਹੈ....ਵਕਤ ਵੀ ਕਿੱਥੇ ਸੀ ਤੇ ਜੇਕਰ ਮਿਲਿਆ ਵੀ ਤਾਂ ਸੁਰ ਦੇ ਨਾਵੇਂ ਲਾ ਦਿੱਤਾ-ਕਦੇ ਹੋਰ ਕੋਈ ਸੋਚ ਈ ਨਹੀਂ ਆਈ।
* ਅੱਛਾ ਇਹ ਦੱਸੋ ਤੁਹਾਡੇ ਸ਼ੋਕ ਕੀ ਕੀ ਹਨ ਸੰਗੀਤ ਤੋਂ ਇਲਾਵਾ?
- ਜੀ ਸੱਚੀ ਗੱਲ ਤਾਂ ਇਹ ਹੈ ਕਿ ਸੁਰ ਸੰਗੀਤ ਅਜਿਹਾ ਸ਼ੋਕ ਹੈ ਜਿਸ ਨੂੰ ਇਹ ਚੇਟਕ ਲੱਗ ਜਾਵੇ, ਫਿਰ ਕਾਸੇ ਦਾ ਨਹੀਂ ਰਹਿੰਦਾ ਬੰਦਾ-ਉਂਝ ਵਧੀਆ ਕਿਤਾਬਾਂ ਖ਼ਾਸ ਕਰਕੇ ਸ਼ਾਇਰੀ ਪੜ੍ਹਨਾ ਮੈਨੂੰ ਪਸੰਦ ਐ....। ਕੁੱਦਰਤ ਦੇ ਨੇੜੇ ਰਹਿਣਾ, ਪਹਾੜਾਂ ਵਾਦੀਆਂ ਦੀ ਸੈਰ ਮੇਰਾ ਮਨ ਭਾੳਂੁਦਾ ਸ਼ੌਕ ਐ ਪਰ ਸੁਰ ਇਸ ਸਮੇਂ ਵੀ ਮੇਰੇ ਨਾਲੋਂ ਨਾਲ ਈ ਰਹਿੰਦੈ....।
* ਹੁਣ ਤੱਕ ਤੁਸੀਂ ਜੋ ਕੁੱਝ ਪ੍ਰਾਪਤ ਕੀਤੈ, ਕੀ ਸੰਤੁਸ਼ਟ
ਹੋ ਆਪਣੀ ਕਾਰਕਰਦਗੀ ਤੋਂ....।



ਮਾਲ ਵਿਭਾਗ ਪਟਵਾਰੀ ਦੀ ਸ਼ਿਕਾਇਤ ’ਤੇ ਹੋਈ ਕਾਰਵਾਈ ਯੋਗੇਸ਼ ਧੀਰ/ਦਲਜੀਤ ਸਿੰਘ ਪਟਿਆਲਾ-ਵਿਸ਼ੇਸ਼ ਪ੍ਰਮੁੱਖ ਸਕੱਤਰ ਸਕੱਤਰ ਸ. ਕਾਹਨ ਸਿੰਘ ਪੰਨੂ ਆਈ.ਏ.ਐਸ ਵਲੋਂ ਜ਼ਿਲ੍ਹਾ... Read more
ਚੰਡੀਗੜ-(ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਸੰਸਦੀ ਸਕੱਤਰ ਰੱਖਿਆ ਸੇਵਾਵਾਂ ਭਲਾਈ ਪ੍ਰੋ ਵਿਰਸਾ ਸਿੰਘ ਵਲਟੋਹਾ ਨੇ ਸਾਬਕਾ ਸੈਨਿਕਾਂ ਅਤੇ ਸੇਵਾ ਕਰ ਰਹੇ ਸੈਨਿਕਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਨੂੰ ਯਕੀਨੀ ਬਣਾਉਣ... Read more
ਨਵੀਂ ਦਿੱਲੀ, (ਬਿਊਰੋ)-ਅਨੰਦ ਮੈਰਿਜ ਐਕਟ ਬਣਾਉਣ ਸਬੰਧੀ ਬਿਲ ਰਾਜ ਸਭਾ ਵਿੱਚ ਪ੍ਯੇ ਹੁੰਦਿਆਂ ਹੀ, ਕਈ ਬੁਧੀਜੀਵੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਇਸਨੂੰ ਅੱਧਾ-ਅਧੂਰਾ ਕਰਾਰ ਦਿੰਦਿਆਂ ਜੋ ਵਿਵਾਦ ਖੜਾ ਕਰ ਦਿੱਤਾ... Read more
ਟਰਾਂਟੋ-ਆਵਾਜ਼ ਬਿਊਰੋ-ਟਰਾਂਟੋ ਪੁਲਿਸ ਦੇ ਦੋ ਸੀਨੀਅਰ ਅਧਿਕਾਰੀਆਂ ਸਮੇਤ 30 ਪੁਲੀਸ ਅਧਿਕਾਰੀਆਂ ਖਿਲਾਫ ਮੁਕਦਮੇ ਦਰਜ ਕੀਤੇ ਜਾ ਰਹੇ ਹਨ। ਇਨ੍ਹਾਂ ਤੇ ਦੋ ਸਾਲ ਪਹਿਲਾਂ ਹੋਏ ਜੀ-20 ਸੰਮੇਲਨ ਦਰਮਿਆਨ ਪਕੜੋ-ਪਕੜੀ ਦੀ... Read more
ਮੌਂਟਰੀਅਲ-ਆਵਾਜ਼ ਨੈੱਟਵਰਕ-ਇੱਥੇ ਇਕ ਵਾਰ ਫਿਰ ਵਿਦਿਆਰਥੀਆਂ ਦਾ ਸ਼ਾਂਤਮਈ ਅੰਦੋਲਨ ਹਿੰਸਕ ਹੋ ਗਿਆ ਜਦੋਂ ਬੀਤੀ ਰਾਤ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਵਿਚੋਂ ਕੁਝ ਪ੍ਰਦਰਸ਼ਨਕਾਰੀਆਂ ਨੇ ਬੈਂਕ ਦੀ ਖਿੜਕੀ ਤੋੜ ਦਿੱਤੀ... Read more
ਟਰਾਂਟੋ-ਆਵਾਜ਼ ਨੈੱਟਵਰਕ-ਜੀਨਾ ਟਾਲਾਕੋਵਾ ਜੋ ਪੁਰਸ਼ ਤੋਂ ਔਰਤ ਬਣੀ ਹੈ ਹੁਣ ਮਿਸ ਯੂਨੀਵਰਸ ਮੁਕਾਬਲੇ ਵਿਚ ਕੈਨੇਡਾ ਦੀ ਪ੍ਰਤੀਨਿਧਤਾ ਕਰਨ ਲਈ ਜਾ ਰਹੀ ਹੈ। ਵੈਨਕੂਵਰ ਬਿਊਟੀ ਦੇ ਨਾਂ ਵਜੋਂ ਜਾਣੀ ਜਾਂਦੀ... Read more
ਨਵੀਂ ਦਿੱਲੀ, (ਅ.ਬ.)-ਭਾਰਤ ਦੇ ਪੰਜ ਪਹਿਲੀ ਸ਼੍ਰੇਣੀ ਦੇ ਕ੍ਰਿਕੇਟ ਖਿਡਾਰੀਆਂ ਨੂੰ ਸਪਾਟ ਫਿਕਸਿੰਗ ਕਾਂਡ ਦੇ ਚੱਲਦਿਆਂ ਕ੍ਰਿਕੇਟ ਦੇ ਸਾਰੇ ਖੇਤਰਾਂ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਹੈ। ਇਨ੍ਹਾਂ ਖਿਡਾਰੀਆਂ ਨੂੰ ਜਾਂਚ... Read more
ਬੰਗਲੌਰ-ਆਵਾਜ਼ ਬਿਊਰੋ-ਮਨਦੀਪ ਸਿੰਘ (43), ਨਿਤਿਨ ਸੈਣੀ (50) ਤੇ ਕਾਰਜਕਾਰੀ ਕਪਤਾਨ ਡੇਵਿਡ ਹਸੀ (45) ਦੀਆਂ ਸ਼ਾਨਦਾਰ ਪਾਰੀਆਂ ਦੇ ਬਾਵਜੂਦ ਕਿੰਗਜ਼ ਇਲੈਵਨ ਪੰਜਾਬ ਨੇ ਕੁਝ ਨਾਜ਼ੁਕ ਪਲਾਂ ਵਿਚੋਂ ਲੰਘਣ ਤੋਂ ਬਾਅਦ... Read more
ਲੰਡਨ-ਆਵਾਜ਼ ਬਿਊਰੋ-ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੇ ਇਕ ਵਾਰ ਫਿਰ ਆਪਣੀ ਸਰਵਸ੍ਰੇਸ਼ਠਤਾ ਸਾਬਤ ਕਰਦੇ ਹੋਏ ਭਾਰਤ ਨੂੰ ਚਾਰ ਦੇਸ਼ਾਂ ਦੇ ਓਲੰਪਿਕ ਹਾਕੀ ਟੈਸਟ ਇਵੈਂਟ ਵਿਚ ਅ¤ਜ 3-0 ਨਾਲ ਹਰਾ ਦਿ¤ਤਾ। ਭਾਰਤ... Read more
ਨਵੀਂ ਦਿੱਲੀ, (ਅ.ਬ.)-ਦਿੱਲੀ ਤੋਂ ਫਰੀਦਾਬਾਦ ਸਥਿਤ ਆਪਣੇ ਘਰ ਜਾ ਰਹੀ ਤਿੰਨ ਜੱਜਾਂ ਉਪਰ ਵੀਰਵਾਰ ਦੀ ਰਾਤ ਹੋਏ ਹਮਲੇ ਦੇ ਵਿਰੋਧ ਵਿੱਚ ਦਿੱਲੀ ਦੀਆਂ ਜ਼ਿਲ੍ਹਾ ਪੱਧਰ ਦੀਆਂ ਅਦਾਲਤਾਂ ਨੇ ਅੱਜ ਹੜਤਾਲ... Read more
ਨਵੀਂ ਦਿੱਲੀ, (ਅ.ਬ.)- ਸੰਸਦ ਦੀ ਇੱਕ ਕਮੇਟੀ ਨੇ ਭਾਰਤੀ ਰਿਜਰਵ ਬੈਂਕ ਦੀ ਮਹੱਤਵ ਪੂਰਨ ਨੋਟੀਫਿਕੇਸ਼ਨ ਨੂੰ ਵਿਸ਼ੇਸ਼ ਗਜ਼ਟ ਵਿੱਚ ਪ੍ਰਕਾਸ਼ਿਤ ਕਰਨ ਵਿੱਚ ਦੇਰੀ ਦੇ ਲਈ ਵਿੱਤ ਮੰਤਰਾਲੇ ਦੀ ਖਿਚਾਈ ਕੀਤੀ... Read more
ਨਵੀਂ ਦਿੱਲੀ, (ਅ.ਬ.)-ਰਾਸ਼ਟਰਪਤੀ ਅਹੁਦੇ ਦੇ ਲਈ ਨੈਸ਼ਨਲ ਕਾਂਗਰਸ ਪਾਰਟੀ ਦੇ ਆਗੂ ਪੀ.ਏ. ਸੰਗਮਾ ਦੀ ਉਮੀਦਵਾਰੀ ਨੂੰ ਅੰਨਾ ਡੀ.ਐਮ. ਕੇ ਅਤੇ ਬੀਜੂ ਜਨਤਾ ਦਲ ਦੀ ਹਮਾਇਤ ਮਿਲਣ ਦੇ ਇੱਕ ਦਿਨ ਬਾਅਦ... Read more
Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO