Saturday, May 19, 2012

ਭਾਰਤ ਤੇ ਚੀਨ ਦਰਮਿਆਨ ਬੇਸ਼ੱਕ ਦੁਵੱਲੇ ਮਾਮਲਿਆਂ ਨੂੰ ਲੈ ਕੇ ਤਿੱਖਾ ਵਿਵਾਦ ਹੈ। ਇਸ ਦੇ ਬਾਵਜੂਦ ਦੋਵੇਂ ਦੇਸ਼ਾਂ ਨੂੰ ਸਾਰੇ ਵਿਵਾਦਗ੍ਰਸਤ ਦੁਵੱਲੇ ਮਾਮਲੇ ਠੰਢੇ ਬਸਤੇ ਵਿੱਚ ਪਾਉਂਦਿਆਂ ਵਪਾਰਕ ਹਿੱਤਾਂ ਨੂੰ ਪਹਿਲ  ਦੇਣ ਦਾ  ਫੈਸਲਾ ਕੀਤਾ ਹੈ। ਦੋਵਾਂ ਦੇਸ਼ਾਂ ਦਰਮਿਆਨ ਦੁਵੱਲੀ ਗੱਲਬਾਤ ਦੌਰਾਨ  ਭਾਰਤ ਨੇ ਚੀਨ ਨੂੰ ਭਰੋਸਾ ਦਿੱਤਾ ਕਿ ਉਹ ਤਿੱਬਤ ਖੁਦਮੁਖਤਾਰ ਖਿੱਤੇ ਨੂੰ ਚੀਨ ਦਾ ਹਿੱਸਾ ਮੰਨਦਾ ਹੈ ਅਤੇ ਉਹ ਭਾਰਤੀ ਭੂਮੀ ਤੋਂ ਕਿਸੇ ਵੀ ‘ਤਾਕਤ‘ ਨੂੰ ਚੀਨ ਵਿਰੋਧੀ ਗਤੀਵਿਧੀਆਂ ਚਲਾਉਣ ਦੀ ਆਗਿਆ ਨਹੀਂ ਦੇਵੇਗਾ। ਭਾਰਤ ਦੀ  ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਚੀਨ ਦੌਰੇ ਦੌਰਾਨ ਚੀਨੀ ਨੇਤਾਵਾਂ ਨਾਲ ਕਈ ਮੁੱਦਿਆਂ ਉੱਤੇ ਵਿਸ਼ਤਾਰ ਨਾਲ ਗੱਲਬਾਤ ਕੀਤੀ ਹੈ। ਇਸ ਗੱਲਬਾਤ ਦੌਰਾਨ ਤਿੱਬਤ ਦਾ ਮੁੱਦਾ ਵੀ ਕਈ ਵਾਰ ਉੱਠਿਆ, ਪ੍ਰੰਤੂ ਭਾਰਤ ਨੇ ਇਸ ਮੁੱਦੇ ਉੱਤੇ ਤਿੱਬਤੀ ਲੋਕਾਂ ਦੀ ਬਾਂਹ ਫੜਨ ਦਾ ਯਤਨ ਨਹੀਂ ਕੀਤਾ। ਬੇਸ਼ੱਕ ਤਿੱਬਤੀ ਲੋਕਾਂ ਦੀ ਆਰਜੀ ਸਰਕਾਰ ਦਾ ਹੈੱਡਕੁਆਰਟਰ ਭਾਰਤ ਵਿੱਚ ਧਰਮਸ਼ਾਲਾ ਵਿਖੇ ਪਿਛਲੇ ਕਈ ਦਹਾਕਿਆਂ ਤੋਂ ਕੰਮ ਕਰ ਰਿਹਾ ਹੈ। ਇਸ ਦੇ ਬਾਵਜੂਦ ਭਾਰਤ ਨੇ ਚੀਨ ਨਾਲ ਗੱਲਬਾਤ ਸਮੇਂ ਇਸ ਮੁੱਦੇ ਉੱਤੇ ਤਿੱਬਤੀ ਲੋਕਾਂ ਦੇ ਕਾਜ ਦੀ ਵਕਾਲਤ ਨਹੀਂ ਕੀਤੀ। ਇਹ ਬੇਹੱਦ ਅਫਸੋਸਨਾਕ ਗੱਲ ਹੈ ਕਿ ਇੱਕ ਪਾਸੇ ਭਾਰਤ ਤਿੱਬਤੀ ਲੋਕਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੈ, ਦੂਸਰੇ ਪਾਸੇ ਚੀਨ ਨਾਲ ਗੱਲਬਾਤ ਸਮੇਂ ਇਸ ਮੁੱਦੇ ’ਤੇ ਚੀਨ ਨਾਲ ਸਹਿਮਤੀ ਭਰਦਾ ਹੈ। ਜੇਕਰ ਭਾਰਤ ਤਿੱਬਤ ਦੇ ਮੁੱਦੇ ’ਤੇ ਚੀਨ ਨਾਲ ਸਹਿਮਤ ਹੈ ਤਾਂ ਤਿੱਬਤੀ ਲੋਕਾਂ ਨੂੰ ਭਾਰਤ ਵਿੱਚ ਸਿਆਸੀ  ਸਰਗਰਮੀ ਦੀ ਇਜਾਜਤ ਕਿਸ ਆਧਾਰ ਤੇ ਦਿੱਤੀ ਜਾ ਰਹੀ ਹੈ। ਹੋਰ ਤਾਂ ਹੋਰ ਭਾਰਤੀ ਵਿਦੇਸ਼ ਮੰਤਰੀ ਨੇ ਤਿੱਬਤੀ ਲੋਕਾਂ ਤੇ ਹੋ ਰਹੇ ਜ਼ੁਲਮਾਂ  ਪ੍ਰਤੀ ਵੀ ਚੀਨ ਕੋਲ ਕੋਈ ਰੋਸ ਪ੍ਰਗਟ ਨਹੀਂ ਕੀਤਾ, ਸਗੋਂ ਤਿੱਬਤ ਖੁਦਮੁਖਤਾਰ ਖਿੱਤੇ ਬਾਰੇ ਭਾਰਤ ਦੀ ਪੁਜੀਸ਼ਨ ਦੁਹਰਾਇਆ ਅਤੇ ਤਿੱਬਤੀਆਂ ਵੱਲੋਂ ਚੀਨ ਅੰਦਰ ਛੇੜੇ ਗਏ ਅੰਦੋਲਨ ਨੂੰ ਸਿੱਝਣ ਲਈ ਚੀਨੀ ਅਧਿਕਾਰੀਆਂ ਵੱਲੋਂ ਅਪਣਾਈ ਰਣਨੀਤੀ ਨੂੰ ਚੀਨ ਦਾ ਅੰਦਰੂਨੀ ਮਾਮਲਾ ਦੱਸਿਆ ਹੈ। ਚੀਨ ਦੇ ਦੱਖਣੀ ਰਾਜਾਂ ਵਿਚ ਤਿੱਬਤੀਆਂ ਲੋਕਾਂ ਵੱਲੋਂ ਵੱਲੋਂ ਕਈ ਸਾਲਾਂ ਤੋਂ ਅੰਦੋਲਨ ਚਲਾਇਆ ਜਾ ਰਿਹਾ ਹੈ ਜਿਸ ਦੌਰਾਨ ਕਈ ਤਿੱਬਤੀ ਯੁਵਕ ਆਤਮਦਾਹ ਕਰ ਚੁੱਕੇ ਹਨ। ਸੁਭਾਵਕ ਤੌਰ ਤੇ ਚੀਨੀ ਸਰਕਾਰ ਵੱਲੋਂ ਇਸ ਸਬੰਧ ਵਿੱਚ ਭਾਰਤੀ ਰੁਖ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਕਿਹਾ ਗਿਆ ਕਿ ਭਾਰਤ ‘ਚੰਗੇ ਗੁਆਂਢੀ’ ਵਾਲੀ ਭੂਮਿਕਾ ਨਿਭਾ ਰਿਹਾ ਹੈ।ਦੂਸਰੇ ਮਾਮਲਿਆਂ ਵਿੱਚ ਵੀ ਭਾਰਤ ਵੱਲੋਂ ਚੀਨ ਨਾਲ ਨਰਮੀ ਵਰਤੀ ਜਾ ਰਹੀ ਹੈ। ਦੂਸਰੇ ਪਾਸੇ ਚੀਨ ਭਾਰਤ ਨਾਲ ਵਪਾਰ ਨੂੰ ਸੌ ਅਰਬ ਡਾਲਰ ’ਤੇ ਲਿਜਾਉਣ ਲਈ ਯਤਨ ਕਰ ਰਿਹਾ ਹੈ। ਭਾਰਤ ਨੂੰ ਚਾਹੀਦਾ ਹੈ ਕਿ ਉਹ ਦੁਵੱਲੇ ਮੁੱਦਿਆਂ ਤੇ ਕਰੜਾ ਰੁੱਖ ਅਖਤਿਆਰ ਕਰੇ।
-ਬਲਜੀਤ ਸਿੰਘ ਬਰਾੜ

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today107
Yesterday242
Week1332
Month4107
All69668

Weather

100°
38°
°F | °C
Clear
Humidity: 13%
Sat
Mostly Sunny
72 | 102
22 | 38
Sun
Mostly Sunny
77 | 104
25 | 40
Mon
Mostly Sunny
79 | 106
26 | 41