


ਇੱਕ ਪਾਸੇ ਪੰਜਾਬ ਨੂੰ ਆਰਥਿਕ ਖੇਤਰ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੂਸਰੇ ਪਾਸੇ ਸੂਬੇ ਵਿੱਚ ਟੈਕਸ ਚੋਰੀ ਨੂੰ ਸਿਆਸੀ ਸਰਪ੍ਰਸਤੀ ਦਿੱਤੀ ਜਾ ਰਹੀ ਹੈ। ਇਸ ਸਮੇਂ ਪੰਜਾਬ ਵਿੱਚ ਹਰ ਸਾਲ ਲੱਗਭੱਗ ਇਕ ਹਜ਼ਾਰ ਕਰੋੜ ਦੇ ਕਰੀਬ ਦੀ ਟੈਕਸ ਚੋਰੀ ਹੋ ਰਹੀ ਹੈ। ਹੁਣ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਵੀ ਇਹ ਕਬੂਲ ਕਰ ਰਹੇ ਹਨ ਕਿ ਟੈਕਸ ਚੋਰਾਂ ਨੂੰ ਸਿਆਸੀ ਨੇਤਾਵਾਂ ਵੱਲੋਂ ਸਰਪ੍ਰਸਤੀ ਦਿੱਤੀ ਜਾ ਰਹੀ ਹੈ ਅਤੇ ਜਦੋਂ ਵਿਭਾਗ ਅਜਿਹੇ ਟੈਕਸ ਚੋਰਾਂ ਖਿਲਾਫ ਕੋਈ ਕਾਰਵਾਈ ਕਰਦਾ ਹੈ ਤਾਂ ਉਸ ਵਿੱਚ ਸਿਆਸੀ ਦਖਲ-ਅੰਦਾਜ਼ੀ ਕੀਤੀ ਜਾਂਦੀ ਹੈ। ਕਰ ਤੇ ਆਬਕਾਰੀ ਵਿਭਾਗ ਪੰਜਾਬ ਸਰਕਾਰ ਦੀ ਆਮਦਨ ਦਾ ਸਭ ਤੋਂ ਵੱਡਾ ਵਸੀਲਾ ਪੈਦਾ ਕਰਦਾ ਹੈ। ਇਸ ਵਿਭਾਗ ਵ¤ਲੋਂ ਚਲੰਤ ਮਾਲੀ ਸਾਲ ਦੌਰਾਨ ਕੀਤੀ ਜਾਣ ਵਾਲੀ ਕਰਾਂ ਦੀ ਵਸੂਲੀ 12 ਹਜ਼ਾਰ ਕਰੋੜ ਰੁਪਏ ਤਕ ਪਹੁੰਚਣ ਦੀ ਸੰਭਾਵਨਾ ਹੈ। ਜੇਕਰ ਇਸ ਵਿਭਾਗ ਦੇ ਕੰਮਕਾਜ ਵਿੱਚ ਸਿਆਸੀ ਦਖਲ-ਅੰਦਾਜ਼ੀ ਨੂੰ ਰੋਕ ਦਿੱਤਾ ਜਾਵੇ ਤਾਂ ਇਹ ਆਮਦਨ ਹੋਰ ਵੀ ਵੱਧ ਸਕਦੀ ਹੈ। ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਕਰਾਂ ਦੀ ਵਸੂਲੀ ਬੇਸ਼¤ਕ ਦੁ¤ਗਣੀ ਤਾਂ ਹੋ ਗਈ ਹੈ ਪਰ ਇਹ ਵਾਧਾ ਕੀਮਤਾਂ ਅਤੇ ਜਿਣਸਾਂ ਦੇ ਸਮਰਥਨ ਮੁ¤ਲ ਵਿ¤ਚ ਵਾਧੇ ਕਾਰਨ ਹੀ ਹੋਇਆ ਮੰਨਿਆ ਜਾਂਦਾ ਹੈ। ਕਰ ਅਤੇ ਆਬਕਾਰੀ ਵਿਭਾਗ ਦੇ ਅੰਕੜਿਆਂ ਮੁਤਾਬਕ ਪ੍ਰਚੂਨ ਵਿਕਰੀ ਤੋਂ ਹੁੰਦੀ ਕਰਾਂ ਦੀ ਵਸੂਲੀ ਦਾ ਤਕਰੀਬਨ 40 ਫੀਸਦੀ ਹਿ¤ਸਾ ਸ਼ਾਪਿੰਗ ਮਾਲ ਅਤੇ ਖਾਣ-ਪੀਣ ਦੀਆਂ ਥਾਵਾਂ ਤੋਂ ਹੀ ਆਉਂਦਾ ਹੈ।ਪੰਜਾਬ ਸਰਕਾਰ ਨੂੰ 1600 ਕਰੋੜ ਤੋਂ ਵ¤ਧ ਪੈਟਰੋਲ ਤੇ ਡੀਜ਼ਲ, 1600 ਕਰੋੜ ਤੋਂ ਵਧ ਕਣਕ ਅਤੇ ਝੋਨੇ ਤੋਂ, 800 ਕਰੋੜ ਦੇ ਕਰੀਬ ਵਾਹਨਾਂ ਦੀ ਵਿਕਰੀ ‘ਤੇ ਲਗਦੇ ਟੈਕਸ ਅਤੇ ਬਾਕੀ ਹੋਰਨਾਂ ਸਾਧਨਾਂ ਤੋਂ ਆਉਣਾ ਹੈ। ਪ੍ਰਚੂਨ ਵਿਕਰੀ ਤੋਂ 4000 ਕਰੋੜ ਦੇ ਕਰੀਬ ਦੀ ਵਸੂਲੀ ਹੋਣ ਦੀ ਸੰਭਾਵਨਾ ਹੈ ਤੇ ਇਸ ਵਿ¤ਚ ਕੁਝ ਚੋਣਵੀਆਂ ਥਾਵਾਂ ਸ਼ਾਪਿੰਗ ਮਾਲ ਅਤੇ ਖਾਣ-ਪੀਣ ਦੀਆਂ ਥਾਵਾਂ ਤੋਂ 2 ਹਜ਼ਾਰ ਕਰੋੜ ਰੁਪਏ ਤੋਂ ਵ¤ਧ ਦੀ ਵਸੂਲੀ ਹੋਵੇਗੀ। ਇੱਕ ਅਨੁਮਾਨ ਮੁਤਾਬਕ ਸਭ ਤੋਂ ਵੱਧ ਟੈਕਸ ਚੋਰੀ ਪ੍ਰਚੂਨ ਖੇਤਰ ਵਿੱਚ ਹੋ ਰਹੀ ਹੈ। ਪ੍ਰਚੂਨ ਦੀ ਵਿਕਰੀ ਤੋਂ ਸਾਲਾਨਾ ਇਕ ਹਜ਼ਾਰ ਕਰੋੜ ਦੇ ਕਰੀਬ ਕਰ ਦੀ ਚੋਰੀ ਕਾਰਨ ਰਾਜ ਸਰਕਾਰ ਨੂੰ ਭਾਰੀ ਘਾਟਾ ਸਹਿਣਾ ਪੈ ਰਿਹਾ ਹੈ। ਇਹ ਟੈਕਸ ਚੋਰੀ ਨਾਲ ਭਾਜਪਾ ਦੇ ਸਿਆਸੀ ਹਿੱਤ ਸਿੱਧੇ ਤੌਰ ਤੇ ਜੁੜੇ ਹੋਏ ਹਨ। ਇਸ ਕਾਰਨ ਹੀ ਅਜਿਹੇ ਟੈਕਸ ਚੋਰਾਂ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਹੁੰਦੀ। ਇਸੇ ਤਰ੍ਹਾਂ ਟਰਾਂਸਪੋਰਟ ਖੇਤਰ ਵਿੱਚ ਵੀ ਟੈਕਸ ਦੀ ਚੋਰੀ ਵੱਡੇ ਪੱਧਰ ਤੇ ਹੋ ਰਹੀ ਹੈ। ਅਧਿਕਾਰੀ ਅਜਿਹੀ ਟੈਕਸ ਚੋਰੀ ਰੋਕਣ ਦੀ ਸਮਰੱਥਾ ਨਹੀਂ ਰੱਖਦੇ। ਜੇਕਰ ਟੈਕਸ ਚੋਰੀ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਜਾਵੇ ਤਾਂ ਸਰਕਾਰੀ ਖ਼ਜ਼ਾਨੇ ਨੂੰ ਵੱਡਾ ਲਾਭ ਹੋ ਸਕਦਾ ਹੈ। ਇਸ ਸਮੇਂ ਜਦੋਂ ਪੰਜਾਬ ਸਰਕਾਰ ਡੂੰਘੇ ਆਰਥਿਕ ਸੰਕਟ ਨਾਲ ਜੂਝ ਰਹੀ ਹੈ ਤਾਂ ਟੈਕਸ ਚੋਰੀ ਨੂੰ ਹਰ ਹਾਲਤ ਵਿੱਚ ਰੋਕਿਆ ਜਾਣਾ ਚਾਹੀਦਾ ਹੈ। ਟੈਕਸ ਚੋਰੀ ਨੂੰ ਰੋਕਣ ਲਈ ਇਸ ਖੇਤਰ ਵਿੱਚ ਸਿਆਸੀ ਦਖਲ-ਅੰਦਾਜੀ ਪੂਰੇ ਤੌਰ ਤੇ ਬੰਦ ਹੋਣੀ ਚਾਹੀਦੀ ਹੈ। ਅਜਿਹੀ ਦਖਲ-ਅੰਦਾਜ਼ੀ ਨੂੰ ਗੰਭੀਰ ਅਪਰਾਧ ਮੰਨਿਆ ਜਾਣਾ ਚਾਹੀਦਾ ਹੈ।
-ਬਲਜੀਤ ਸਿੰਘ ਬਰਾੜ



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO