Saturday, May 19, 2012

ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਵੱਲੋਂ ਵਪਾਰਕ ਹਿੱਤਾਂ ਲਈ ਹੁਣ ਈਰਾਨ ਨੂੰ ਘੇਰਿਆ ਜਾ ਰਿਹਾ ਹੈ। ਇਸ ਮਕਸਦ ਲਈ ਯੂ.ਐੱਨ.ਓ. ਤੇਕ ਦੀ ਵਰਤੋਂ ਹੋ ਰਹੀ ਹੈ। ਈਰਾਨ ਖਿਲਾਫ ਆਰਿਥਕ ਪਾਬੰਦੀਆਂ ਲਾ ਕੇ ਉਸ ਨੂੰ ਆਪਣੀਆਂ ਸ਼ਰਤਾਂ ਮੰਨਵਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਅਜਿਹਾ ਸਭ ਕੁੱਝ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਦੀ ਆਰਥਿਕ ਸਰਦਾਰੀ ਨੂੰ ਕਾਇਮ ਰੱਖਣ ਲਈ ਕੀਤਾ ਜਾ ਰਿਹਾ ਹੈ। ਦੱਖਣੀ ਏਸ਼ੀਆ ਖਾਸ ਕਰਕੇ ਭਾਰਤ ਨੂੰ ਇਸ ਗੱਲ ਦਾ ਕਰੜਾਈ ਨਾਲ ਵਿਰੋਧ ਕਰਨਾ ਚਾਹੀਦਾ ਹੈ। ਇਸ ਦਾ ਸਭ ਤੋਂ ਵਧੀਆ ਜਰੀਆ ਇਹ ਹੈ ਕਿ ਇਸ ਮੌਕੇ ਭਾਰਤ ਹਰ ਖੇਤਰ ਵਿੱਚ ਈਰਾਨ ਦਾ ਸਾਥ ਦੇਵੇ। ਇਸ ਦੇ ਨਾਲ-ਨਾਲ ਆਰਥਿਕ ਅਤੇ ਸਿਆਸੀ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰੇ। ਇਸ ਨਾਲ ਭਾਰਤ ਨੂੰ ਵੀ ਵੱਡਾ ਲਾਭ ਮਿਲੇਗਾ। ਇਹ ਚੰਗੀ ਗੱਲ ਹੈ ਕਿ ਇਸ ਸਿਲਸਿਲੇ ਵਿੱਚ ਭਾਰਤ ਸਰਕਾਰ ਨੇ ਕੁੱਝ ਸਰਗਰਮੀ ਸ਼ੁਰੂ ਕਰ ਦਿੱਤੀ ਹੈ। ਭਾਰਤੀ ਵਿਦੇਸ਼ ਮੰਤਰਾਲਾ ਇਰਾਨ ਤੋਂ ਮੰਗਵਾਏ ਜਾਂਦੇ ਕੱਚੇ ਤੇਲ ਦੇ ਮੁੱਲ ਦੇ ਇਕ ਹਿੱਸੇ ਦੀ ਅਦਾਇਗੀ ਉਸ ਦੇਸ਼ ਨੂੰ ਕਣਕ ਦੀ ਸਪਲਾਈ ਰਾਹੀਂ ਕਰਨ ਦੀ ਤਜਵੀਜ਼ ਰੱਖੀ ਹੈ। ਅਜਿਹਾ ਅਮਰੀਕਾ ਤੇ ਯੂਰਪੀਨ ਦੇਸ਼ਾਂ ਵੱਲੋਂ ਇਰਾਨ ਉਪਰ ਆਰਥਿਕ ਬੰਦਸ਼ਾਂ ਦਾ ਸ਼ਿਕੰਜਾ ਹੋਰ ਕਸੇ ਜਾਣ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ। ਭਾਰਤ, ਇਰਾਨ ਤੋਂ ਕੱਚਾ ਤੇਲ ਲੰਬੇ ਸਮੇਂ ਤੋਂ ਮੰਗਵਾਉਂਦਾ ਆ ਰਿਹਾ ਹੈ। ਪਹਿਲਾਂ ਇਸ ਦਰਾਮਦ ਦੀ ਅਦਾਇਗੀ ਡਾਲਰਾਂ ਰਾਹੀਂ ਕੀਤੀ ਜਾਂਦੀ ਸੀ, ਪਰ ਹੁਣ ਕੌਮਾਂਤਰੀ ਬੈਂਕ ਦੋਵਾਂ ਦੇਸ਼ਾਂ ਦਰਮਿਆਨ ਆਰਥਿਕ ਲੈਣ-ਦੇਣ ਵਿਚ ਸਹਾਈ ਹੋਣ ਲਈ ਤਿਆਰ ਨਹੀਂ। ਇਰਾਨ ਅਦਾਇਗੀ ਦਾ ਕੁਝ ਹਿੱਸਾ ਭਾਰਤੀ ਰੁਪਏ ਦੇ ਰੂਪ ਵਿਚ ਲੈਣ ਲਈ ਤਿਆਰ ਹੈ, ਪਰ ਇਹ ਅਦਾਇਗੀ ਵੀ ਸਿਰਫ ਯੂਨੀਅਨ ਬੈਂਕ ਆਫ ਇੰਡੀਆ ਰਾਹੀਂ ਕੀਤੀਆਂ ਜਾ ਸਕਦੀਆਂ ਹਨ ਹੋਰ ਕਿਸੇ ਵੀ ਕੌਮੀਕ੍ਰਿਤ ਜਾਂ ਪ੍ਰਾਈਵੇਟ ਬੈਂਕ ਰਾਹੀਂ ਨਹੀਂ। ਕੱਚੇ ਤੇਲ ਬਦਲੇ ਕਣਕ ਮੌਜੂਦਾ ਸਥਿਤੀ ਨਾਲ ਨਜਿੱਠਣ ਦਾ ਇਕ ਢੁਕਵਾਂ ਬਦਲ ਹੈ। ਇਰਾਨ ਪਹਿਲਾਂ ਹੀ ਭਾਰਤ ਤੋਂ ਵੱਡੀ ਮਿਕਦਾਰ ਵਿਚ ਚਾਵਲ ਦਰਾਮਦ ਕਰਦਾ ਹੈ। ਉਸ ਦੀ ਕੁੱਲ ਕੌਮੀ ਲੋੜ ਦਸ ਲੱਖ ਟਨ ਦੇ ਆਸ-ਪਾਸ ਹੈ ਜਿਸ ਵਿਚੋਂ 60 ਫੀਸਦੀ ਹਿੱਸਾ ਭਾਰਤ ਤੋਂ ਮੰਗਵਾਇਆ ਜਾਂਦਾ ਹੈ। ਚਾਵਲਾਂ ਤੋਂ ਇਲਾਵਾ ਇਰਾਨੀ ਕਣਕ ਖਾਣਾ ਵੀ ਪਸੰਦ ਕਰਦੇ ਹਨ। ਇਹ ਕਣਕ ਪਹਿਲਾਂ ਯੂਕਰੇਨ ਤੋਂ ਮੰਗਵਾਈ ਜਾਂਦੀ ਸੀ, ਪਰ ਹੁਣ ਯੂਕਰੇਨ ਯੂਰਪੀਅਨ ਯੂਨੀਅਨ ਦਾ ਮੈਂਬਰ ਹੋਣ ਕਾਰਨ ਬੰਦਸ਼ਾਂ ਦੀ ਉਲੰਘਣਾ ਨਹੀਂ ਕਰ ਸਕਦਾ। ਹੁਣ ਇਸ ਕਾਰਨ ਹੀ ਕਣਕ ਦੀ ਦਰਾਮਦ ਵੀ ਇਰਾਨ ਲਈ ਸਮੱਸਿਆ ਬਣ ਗਈ ਹੈ। ਭਾਰਤ ਇਸ ਸਮੱਸਿਆ ਸਹਿਜ ਨਾਲ ਹੀ ਹੱਲ ਕਰ ਸਕਦਾ ਹੈ। ਭਾਰਤ ਕੋਲ ਇਸ ਵੇਲੇ ਕਣਕ ਦੇ ਭਰਪੂਰ ਰਾਖਵੇਂ ਭੰਡਾਰ ਮੌਜੂਦ ਹਨ। ਪਿਛਲੇ ਸਾਲ ਦੇਸ਼ ਵਿਚ ਕਣਕ ਦੀ ਬੰਪਰ ਫਸਲ ਹੋਈ। ਇਸ ਵਾਰ ਵੀ ਕਣਕ ਦਾ ਰਿਕਾਰਡ ਤੋੜ ਉਤਪਾਦਨ ਹੋਣ ਦੀ ਸੰਭਾਵਨਾ ਹੈ। ਅਜਿਹੇ ਹਾਲਾਤ ਵਿਚ ਚੰਗਾ ਹੋਵੇਗਾ ਜੇ ਭਾਰਤ ਕਣਕ ਨੂੰ ਗੋਦਾਮਾਂ ਵਿੱਚ ਸੜਨ ਦੀ ਥਾਂ ਇਰਾਨ ਨੂੰ ਭੇਜ ਦੇਵੇ। ਭਾਰਤ ਕੱਚੇ ਤੇਲ ਦੀਆਂ ਆਪਣੀਆਂ ਕੁਝ ਦਰਾਮਦਾਤ ਦਾ 12 ਫੀਸਦੀ ਹਿੱਸਾ ਇਰਾਨ ਤੋਂ ਮੰਗਵਾਉਂਦਾ ਹੈ।ਈਰਾਨ ਨੂੰ ਤੇਲ ਬਦਲੇ ਕਣਕ ਭੇਜਣ ਦੀ ਤਜਵੀਜ ਬਹੁਤ ਹੀ ਲਾਹੇਵੰਦ ਅਤੇ ਮੌਕੇ ਮੁਤਾਬਕ ਹੈ। ਇਸ ’ਤੇ ਤੁਰੰਤ ਅਮਲ ਹੋਣਾ ਚਾਹੀਦਾ ਹੈ।
-ਬਲਜੀਤ ਸਿੰਘ ਬਰਾੜ

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today106
Yesterday242
Week1331
Month4106
All69667

Weather

100°
38°
°F | °C
Clear
Humidity: 13%
Sat
Mostly Sunny
72 | 102
22 | 38
Sun
Mostly Sunny
77 | 104
25 | 40
Mon
Mostly Sunny
79 | 106
26 | 41