


ਪੰਜਾਬ ਵਿੱਚ ਨਸ਼ਿਆਂ ਦਾ ਪ੍ਰਭਾਵ ਬਹੁਤ ਖਤਰਨਾਕ ਹੱਦ ਤੱਕ ਵੱਧ ਚੁੱਕਾ ਹੈ। ਨਸ਼ਿਆਂ ਨਾਲ ਜਿੱਥੇ ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਹੈ, ਉੱਥੇ ਸਕੂਲਾਂ, ਕਾਲਜਾਂ ਵਿੱਚ ਪੜ੍ਹਨ ਵਾਲੇ ਬੱਚੇ ਵੀ ਇਸ ਤੋਂ ਪ੍ਰਭਾਵਤ ਹੋ ਰਹੇ ਹਨ। ਜਲੰਧਰ ਵਿੱਚ ਪੁਲਿਸ ਨੇ ਇੱਕ ਕਾਲਜ ਵਿਦਿਆਰਥੀ ਨੂੰ ਪੰਜਾਹ ਲੱਖ ਦੀ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਵੀ ਵੱਡੇ ਪੱਧਰ ਤੇ ਨਸ਼ਿਆਂ ਦਾ ਇਸਤੇਮਾਲ ਕੀਤਾ ਗਿਆ। ਨਸ਼ਿਆਂ ਦੇ ਇਸ ਕਾਰੋਬਾਰ ਵਿੱਚ ਅਫਸਰ ਅਤੇ ਰਾਜਸੀ ਨੇਤਾ ਸਿੱਧੇ ਤੌਰ ਤੇ ਸ਼ਾਮਲ ਹਨ। ਇਸ ਗੰਭੀਰ ਦੋਸ਼ ਨੂੰ ਹੁਣ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀਆਂ ਨੇ ਵੀ ਪੁਸ਼ਟ ਕਰ ਦਿੱਤਾ ਹੈ। ਪੰਜਾਬ ਦੀਆਂ ਜੇਲ੍ਹਾਂ ਦੇ ਡਾਇਰੈਕਟਰ ਜਨਰਲ ਅਤੇ ਸੀਨੀਅਰ ਪੁਲਿਸ ਅਧਿਕਾਰੀ ਸ੍ਰੀ ਸਸ਼ੀਕਾਂਤ ਵੱਲੋਂ ਇਸ ਸਬੰਧੀ ਕੀਤਾ ਗਿਆ ਖੁਲਾਸਾ ਬਹੁਤ ਹੀ ਚਿੰਤਾ ਵਾਲੀ ਗੱਲ ਹੈ। ਸ੍ਰੀ ਸ਼ਸ਼ੀਕਾਂਤ ਨੇ ਖੁਲਾਸਾ ਕੀਤਾ ਹੈ ਕਿ ਇਸ ਸਮੇਂ ਪੰਜਾਬ ਵਿੱਚ ਨਾਰਕੋ ਰਾਜਨੀਤੀ ਦਾ ਦੌਰ ਚੱਲ ਰਿਹਾ ਹੈ। ਉਨਾਂ ਮੁਤਾਬਕ ਸੂਬੇ ਵਿੱਚ ਕਈ ਰਾਜਨੀਤਕ ਵਿਅਕਤੀ ਅਫਸਰਾਂ ਅਤੇ ਨਸ਼ੀਲੇ ਪਦਾਰਥਾਂ ਦੇ ਸਮੱਗਲਰਾਂ ਨਾਲ ਮਿਲ ਕੇ ਨਸ਼ਿਆਂ ਦੇ ਸੌਦਾਗਰਾਂ ਵੱਜੋਂ ਕੰਮ ਕਰ ਰਹੇ ਹਨ। ਉਨ੍ਹਾਂ ਵੱਲਂੋ ਜਨਤਕ ਤੌਰ ਤੇ ਕਹੀ ਗਈ ਇਹ ਗੱਲ ਵੱਡੇ ਅਰਥ ਰੱਖਦੀ ਹੈ। ਪਹਿਲ ਵੀ ਅਜਿਹੇ ਦੋਸ਼ ਲੱਗਦੇ ਰਹੇ ਹਨ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਸਿਆਸੀ ਨੇਤਾ ਅਤੇ ਅਫਸਰ ਸ਼ਾਮਲ ਹਨ, ਪ੍ਰੰਤੂ ਇਹ ਪਹਿਲਾ ਮੌਕਾ ਹੈ, ਜਦੋਂ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਨਸ਼ਿਆਂ ਦਾ ਇਹ ਕਾਰੋਬਾਰ ਅਰਬਾਂ ਰੁਪਏ ਵਿੱਚ ਪਹੁੰਚ ਗਿਆ ਹੈ ਅਤੇ ਇਸ ਵਿੱਚੋਂ ਰਾਜਸੀ ਨੇਤਾ ਅਤੇ ਅਫਸਰ ਮੋਟੀ ਕਮਾਈ ਕਰ ਰਹੇ ਹਨ। 1970 ਦੇ ਦਹਾਕੇ ਵਿੱਚ ਪੰਜਾਬ ਵਿੱਚ ਅਫੀਮ ਦੀ ਸਮਗਲਿੰਗ ਹੁੰਦੀ ਸੀ। ਉਨ੍ਹਾਂ ਦੇ ਇਸ ਕਾਲੇ ਕਾਰੋਬਾਰ ਨੇ ਪੰਜਾਬ ਨੂੰ ਡੋਬ ਕੇ ਰੱਖ ਦਿੱਤਾ ਹੈ। ਇਸ ਸਮੇਂ ਪੰਜਾਬ ਦੇ 75 ਫੀਸਦੀ ਨੌਜਵਾਨ ਨਸ਼ਿਆਂ ਦੇ ਆਦੀ ਹਨ। ਨਸ਼ਿਆਂ ਕਾਰਨ ਪੰਜਾਬ ਵਿੱਚ ਏਡਜ਼ ਗ੍ਰਸਥ ਲੋਕਾਂ ਦੀ ਗਿਣਤੀ 29 ਫੀਸਦੀ ਹੈ। ਨਸ਼ਿਆਂ ਦਾ ਇਹ ਕਾਰੋਬਾਰ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਵੀ ਚਲਾਇਆ ਜਾ ਰਿਹਾ ਹੈ। ਨਸ਼ੇ ਦੀ ਸਮਗਲਿੰਗ ਦੇ ਸਬੰਧ ਵਿੱਚ ਫੜੇ ਗਏ ਸਮਗਲਰ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜੇਲ੍ਹ ਵਿੱਚ ਵੀ ਆਪਣਾ ਕਾਰੋਬਾਰ ਜਾਰੀ ਰੱਖਦੇ ਹਨ। ਜੇਲ੍ਹਾਂ ਵਿੱਚ ਵੀ ਕੌੈਦੀਆਂਿ ਅਤੇ ਹਵਾਲਾਤੀਆਂ ਨੂੰ ਨਸ਼ੇ ਦੀ ਸਪਲਾਈ ਦਿੱਤੀ ਜਾ ਰਹੀ ਹੈ। ਪੰਜਾਬ ਪੁਲਿਸ ਦੇ ਹਵਾਲੇ ਮੁਤਾਬਕ ਹੀ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ 60 ਤੋਂ 70 ਫੀਸਦੀ ਵਿਚਾਰ ਅਧੀਨ ਤੇ ਸਜ਼ਾ ਪ੍ਰਾਪਤ ਕੈਦੀ ਨਸ਼ਿਆਂ ਦੇ ਆਦੀ ਹਨ। ਪੁਲਿਸ ਅਧਿਕਾਰੀ ਵੱਲੋਂ ਕੀਤੇ ਗਏ ਇਸ ਖੁਲਾਸੇ ਦੇ ਤੱਥ ਬਹੁਤ ਹੀ ਗੰਭੀਰ ਹਨ। ਇਸ ਸਬੰਧ ਵਿੱਚ ਉੱਚ ਪੱਧਰੀ ਜਾਂਚ ਦੀ ਜ਼ਰੂਰਤ ਹੈ, ਤਾਂ ਜੋ ਅਜਿਹੇ ਦੋਸ਼ੀਆਂ ਨੂੰ ਸਾਹਮਣੇ ਲਿਆਂਦਾ ਜਾ ਸਕੇ, ਜਿਹੜੇ ਆਪਣੇ ਰੁਤਬੇ ਦਾ ਗਲਤ ਇਸਤੇਮਾਲ ਕਰਕੇ ਨਸ਼ਿਆਂ ਦਾ ਕਾਰੋਬਾਰ ਕਰ ਰਹੇ ਹਨ।
-ਬਲਜੀਤ ਸਿੰਘ ਬਰਾੜ



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO