Saturday, May 19, 2012

ਸੰਸਾਰ ਪ੍ਰਸਿੰਧ ਵਿਦਵਾਨ ਕਰਟਿਸ ਅਨੁਸਾਰ ਸੱਭਿਅਤਾ ਦੀ ਪਛਾਣ ਉੱਥੇ ਇਸਤਰੀ ਨੂੰ ਮਿਲ ਰਹੇ ਸਨਮਾਨ ਤੋਂ ਕੀਤੀ ਜਾ ਸਕਦੀ ਹੈ।ਇਸ ਸਿਲਸਿਲੇ ਵਿੱਚ ਭਾਰਤੀ ਸਮਾਜ ਦੀ ਰਿਪੋਰਟ ਬਹੁਤ ਕਮਜ਼ੋਰ ਹੈ। ਭਾਰਤ ਵਿੱਚ ਔਰਤਾਂ ਨੂੰ ਯੋਗ ਸਨਮਾਨ ਅਤੇ ਸਥਾਨ ਨਹੀਂ ਮਿਲ ਰਿਹਾ। ਔਰਤਾਂ ਦੀ ਭਲਾਈ ਲਈ ਸ਼ੁਰੂ ਕੀਤੇ ਗਏ ਪ੍ਰੋਗਰਾਮ ਲੋੜੀਂਦੇ ਸਿੱਟੇ ਨਹੀਂ ਕੱਢ ਸਕੇ। ਆਧੁਨਿਕ ਸਮਾਜ ਵਿੱਚ ਵੀ ਔਰਤਾਂ ਨਾਲ ਵਿਤਕਰਾ ਅਤੇ ਉਨ੍ਹਾਂ ਦਾ ਸ਼ੋਸ਼ਣ  ਜਿਉਂ ਦਾ ਤਿਉਂ ਜਾਰੀ ਹੈ।  ਔਰਤ ਨਾਲ ਵਿਤਕਰਾ ਹੋਣ ਦੀਆਂ ਅਨੇਕਾਂ ਮਿਸਾਲਾਂ ਸਾਡੇ ਸਾਹਮਣੇ ਹਨ। ਸਮਾਜ ਦੇ ਵੱਡੇ ਹਿੱਸੇ ਹਾਲੇ ਵੀ ਔਰਤ ਨੂੰ ਪੜ੍ਹਨ-ਲਿਖਣ ਦੀ ਇਜਾਜ਼ਤ ਨਹੀਂ ਸੀ। ਘਰ ਤੋਂ ਬਾਹਰ ਕੰਮ ਕਰਨ ਨਹੀਂ ਦਿੱਤਾ ਜਾਂਦਾ । ਬਹੁਤ ਛੋਟੀਆਂ ਲੜਕੀਆਂ ਨੂੰ ਹਾਲੇ ਵੀ ਜਬਰੀ ਵਿਆਹ ਦਿੱਤਾ ਜਾਂਦਾ ਹੈ।ਪਰਿਵਾਰਾਂ ਵਿੱਚ  ਔਰਤਾਂ ਨੂੰ ਆਪਣੀ ਗੱਲ ਕਹਿਣ ਤਕ ਦਾ ਅਧਿਕਾਰ ਤੱਕ ਨਹੀਂ ਹੈ। ਮਾਦਾ ਭਰੂਣ ਹੱਤਿਆਵਾਂ ਅੱਜ ਵੀ ਜਾਰੀ ਹਨ। ਪਰਿਵਾਰਾਂ ਵੱਲੋਂ ਵਿਦੇਸ਼ਾਂ ‘ਚ ਵਸਣ ਦੀ ਲਾਲਸਾ, ਧੀਆਂ ਨੂੰ ਪਰਵਾਸੀਆਂ ਨਾਲ ਅਣਜੋੜ ਵਿਆਹ ਕਰਨ ਲਈ ਮਜਬੂਰ ਕੀਤੇਾ ਜਾ ਰਿਹਾ ਹੈ। । ਫੈਸ਼ਨ ਸ਼ੋਅ ਵੀ ਔਰਤ ਨੂੰ ਬਾਜ਼ਾਰੂ ਵਸਤੂ ਵਾਂਗ ਪੇਸ਼ ਕਰ ਰਹੇ ਹਨ। ਟੀ.ਵੀ. ਸੀਰੀਅਲਾਂ ਵਿਚ ਔਰਤ ਦਾ ਮਜ਼ਾਕ ਉਡਾਇਆ ਜਾਂਦਾ ਹੈ। ਪੰਜਾਬੀ ਗੀਤਾਂ ਵਿਚ ਔਰਤਾਂ ਨੂੰ ਸਤਿਕਾਰ ਘੱਟ ਮਿਲਦਾ ਹੈ ।ਲੋੜ ਇਸ ਗੱਲ ਦੀ ਹੈ ਕਿ ਔਰਤਾਂ ਲਈ ਅਜਿਹਾ ਮਾਹੌਲ ਸਿਰਜਿਆ ਜਾਵੇ ਜਿਸ ਨਾਲ ਉਹ ਅੱਗੇ ਵੱਧ ਸਕਣ। ਔਰਤਾਂ ਲਗਪਗ ਸਾਰੇ ਖੇਤਰਾਂ ਵਿਚ ਵੱਡੀਆਂ ਪ੍ਰਾਪਤੀਆਂ ਕਰ ਰਹੀਆਂ ਹਨ।  ਫਿਰ ਵੀ ਔਰਤਾਂ ਅੱਗੇ ਅਜੇ ਬਹੁਤ ਚੁਣੌਤੀਆਂ ਹਨ। ਔਰਤਾਂ ਨੂੰ ਖੁੱਦ ਵੀ ਆਪਣੇ ਭਵਿੱਖ ਲਈ ਜ਼ਰੂਰ ਫਿਕਰਮੰਦ ਹੋਣਾ ਚਾਹੀਦਾ ਹੈ। ਆਰਥਿਕ ਤੰਗੀਆਂ ਵੀ ਲੜਕੀਆਂ ਦੀ ਪੜ੍ਹਾਈ ਦੇ ਰਾਹ ਵਿਚ ਵੱਡੀ ਰੁਕਾਵਟ ਬਣਦੀਆਂ। ਵਿਦਿਅਕ ਅਦਾਰਿਆਂ ਵਿਚ ਪੜ੍ਹਾਈ ਦੇ ਖਰਚ ਐਨੇ ਵਧ ਗਏ ਹਨ ਕਿ ਮਾਪੇ ਲੜਕੀਆਂ ਨੂੰ ਘਰਾਂ ‘ਚ ਬੈਠ ਕੇ ਪੜ੍ਹਨ ਲਈ ਮਜਬੂਰ ਕਰਦੇ ਹਨ। ਕੰਮਕਾਜੀ ਲੜਕੀਆਂ ਅੱਗੇ ਵੀ ਬਹੁਤ ਚੁਣੌਤੀਆਂ ਹਨ। ਕੰਮਕਾਜੀ ਥਾਵਾਂ ਉਪਰ ਵਿਤਕਰਾ ਹੁੰਦਾ ਹੈ। ਮਾਪੇ ਧੀਆਂ ਨੂੰ ਕੰਮਕਾਜ ਲਈ ਘਰਾਂ ਤੋਂ ਦੂਰ ਨਹੀਂ ਜਾਣ ਦੇਣਾ ਚਾਹੁੰਦੇ। ਇਨ੍ਹਾਂ ਸਾਰੀਆਂ ਹਾਲਤਾਂ ਦਾ ਨਤੀਜਾ ਇਹ ਨਿਕਲਦਾ ਹੈ ਕਿ ਲੜਕੀਆਂ ਵਿਚ ਬਹੁਤ ਸਾਰੀਆਂ ਪ੍ਰਤਿਭਾਵਾਂ ਦੱਬੀਆ ਵੀ ਰਹਿ ਜਾਂਦੀਆਂ ਹਨ। ਔਰਤਾਂ  ਪੜ੍ਹ-ਲਿਖ ਕੇ, ਜਿੱਥੇ ਆਤਮ-ਨਿਰਭਰ ਹੋ ਸਕਦੀਆਂ ਹਨ। ਔਰਤਾਂ ਨੂੰ ਇਸ ਪੱਖੋਂ ਸੋਚਣ ਦੀ ਲੋੜ ਹੈ।ਸਮਾਜ ਨੂੰ ਬਦਲਣ ਲਈ ਸਮਾਂ ਲੱਗਣਾ ਹੈ, ਪ੍ਰੰਤੂ ਔਰਤਾਂ ਨੂੰ  ਆਪ ਆਪਣੇ ਸੰਜਮ ‘ਚ ਰਹਿ ਕੇ ਜੂਝਣਾ ਤੇ ਅੱਗੇ ਵਧਣਾ ਪੈਣਾ ਹੈ।ਇਸ ਸਬੰਧੀ  ਸਰਕਾਰ ਵੀ ਆਪਣੀ ਜ਼ਿੰਮੇਵਾਰੀ ਨਿਭਾਏ। ਔਰਤਾਂ ਦੇ ਹੱਕਾਂ ਦੀ ਸੁਰੱਖਿਆ ਲਈ ਕਈ ਕਾਨੂੰਨ ਬਣੇ  ਹਨ, ਇਨ੍ਹਾਂ ਨੂੰ ਲੋੜ ਅਨੁਸਾਰ ਹੋਰ ਸਖ਼ਤ ਕੀਤਾ ਜਾਵੇ।  ਔਰਤ ਨੂੰ ਆਪਣੇ ਅਜਿਹੇ ਗੁਣਾਂ ਤੇ ਸ਼ਕਤੀ ਦੀ ਖੁੱਦ ਵੀ ਪਛਾਣ ਕਰਨੀ ਚਾਹੀਦੀ ਹੈ।
-ਬਲਜੀਤ ਸਿੰਘ ਬਰਾੜ

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today105
Yesterday242
Week1330
Month4105
All69666

Weather

100°
38°
°F | °C
Clear
Humidity: 15%
Sat
Mostly Sunny
72 | 102
22 | 38
Sun
Mostly Sunny
77 | 104
25 | 40
Mon
Mostly Sunny
79 | 106
26 | 41