Saturday, May 19, 2012

ਇੱਕੀਵੀਂ ਸਦੀ ਨੂੰ ਗਿਆਨ ਦੇ ਯੁੱਗ ਵਜੋਂ ਜਾਣਿਆ ਜਾਂਦਾ ਹੈ। ਸਿੱਖਿਆ ਦੀ ਸਫਲਤਾ ਦਾ ਆਧਾਰ ਗੁਣਾਤਮਕਤਾ ਹੈ। ਸਿੱਖਿਆ ਨੇ ਸਾਕਾਰਾਤਮਕ ਨਤੀਜੇ ਲਿਆਉਣੇ ਹਨ ਤਾਂ ਉਸ ਦੇ ਗੁਣਾਤਮਕ ਪੱਖ ਵੱਲ ਵਿਸ਼ੇਸ਼ ਧਿਆਨ ਦੇਣਾ ਜ਼ਰੂਰੀ ਹੈ। ਵਿਸ਼ਵੀਕਰਨ ਦੇ ਦੌਰ ਵਿਚ ਸਮੁੱਚਾ ਵਿਸ਼ਵ ਇਕ ਪਿੰਡ ਬਣ ਗਿਆ ਹੈ ਜਿਸ ਨੇ ਵਿਅਕਤੀ ਲਈ ਸਾਰੀ ਦੁਨੀਆਂ ਦੇ ਦਰਵਾਜ਼ੇ ਖੋਲ੍ਹੇ ਹਨ। ਪਹਿਲਾਂ ਵਿਸ਼ਵੀਕਰਨ ਸਿਰਫ ਆਰਥਿਕਤਾ ਤਕ ਹੀ ਸੀਮਤ ਸੀ ਪਰ ਹੁਣ ਇਸ ਨੇ ਸਮਾਜਕ, ਸਿਆਸੀ, ਸਭਿਆਚਾਰਕ ਤੇ ਵਿਦਿਅਕ ਖੇਤਰ ਆਦਿ ਨੂੰ ਵੀ ਆਪਣੀ ਗ੍ਰਿਫਤ ਵਿਚ ਲੈ ਲਿਆ ਹੈ। ਵਿਗਿਆਨਕ ਉੱਨਤੀ ਤੇ ਸੂਚਨਾ ਦੇ ਪਸਾਰ ਸਦਕਾ ਸਿੱਖਿਆ ਇਕ ਦੇਸ਼ ਦੀ ਸੰਪਤੀ ਨਾ ਰਹਿ ਕੇ ਸਰਬਸਾਂਝੀ ਬਣ ਗਈ ਹੈ। ਅਵਿਕਸਤ ਦੇਸ਼ਾਂ ਦੇ ਭਾਰੀ ਗਿਣਤੀ ਵਿਦਿਆਰਥੀ ਤਾਲੀਮ ਹਾਸਲ ਕਰਨ ਲਈ ਵਿਕਾਸਸ਼ੀਲ ਦੇਸ਼ਾਂ ਵਿਚ ਜਾ ਰਹੇ ਹਨ। ਸੰਸਾਰ ਦੇ ਵੱਖ-ਵੱਖ ਖੇਤਰਾਂ ਵਿਚ ਉੱਚ ਪੱਧਰੀ ਸਿੱਖਿਆ ਸੰਸਥਾਵਾਂ ਸਥਾਪਤ ਹੋ ਚੁੱਕੀਆਂ ਹਨ ਜੋ ਕਿ ਅੰਤਰਰਾਸ਼ਟਰੀ ਮੰਚ ਉਤੇ ਅਹਿਮ ਪ੍ਰਾਪਤੀ ਹੈ। ਆਧੁਨਿਕੀਕਰਨ ਦੇ ਇਸ ਮੁਕਾਬਲੇ ਦੇ ਦੌਰ ਵਿਚ ਸਿੱਖਿਆ ਪੱਧਤੀ ਨੂੰ ਬਿਹਤਰੀਨ ਬਣਾ ਕੇ ਹੀ ਕੋਈ ਰਾਸ਼ਟਰ ਵਿਕਾਸ ਦੀ ਦੌੜ ਵਿਚ ਅੱਗੇ ਨਿਕਲ ਸਕਦਾ ਹੈ। ਅੱਜ ਦੇ ਇਲੈਕਟ੍ਰੋਨਿਕ ਗਲੋਬਲ ਪਿੰਡ ਵਿਚ ਸੂਚਨਾ ਦਾ ਬੇਮੁਹਾਰਾ ਵਹਾਅ ਵਗ ਰਿਹਾ ਹੈ। ਸ਼ਕਤੀਸ਼ਾਲੀ ਮਲਟੀ-ਮੀਡੀਆ ਦੀ ਵਰਤੋਂ ਨੇ ਵਿਦਿਆ ਨੂੰ ਜਿੱਥੇ ਪ੍ਰਭਾਵਸ਼ਾਲੀ ਬਣਾਇਆ ਹੈ, ਉਥੇ ਵਿਅਕਤੀ ਨੂੰ ਆਪਣੀ ਯੋਗਤਾ ਮੁਤਾਬਕ ਉਚਿਤ ਕੋਰਸ ਦੀ ਚੋਣ ਵੀ ਮੁਹੱਈਆ ਕੀਤੀ ਹੈ। ਸਿੱਖਿਆ ਵਿਸ਼ਾਲ ਆਧਾਰਾਂ ਵਾਲੀ ਅਤੇ ਸਮੇਂ ਦੀ ਹਾਣੀ ਹੋਣੀ ਜ਼ਰੂਰੀ ਹੈ। ਅਧਿਆਪਕ ਬੱਚਿਆਂ ਦੀ ਕਿਸਮਤ ਦਾ ਨਿਰਮਾਤਾ ਹੈ। ਉਸ ਦੇ ਹੱਥ ਦੇਸ਼ ਦੇ ਭਵਿੱਖ ਬੱਚਿਆਂ ਦੀ ਵਾਗਡੋਰ ਹੁੰਦੀ ਹੈ। ਉਹ ਯੋਗ ਅਗਵਾਈਕਾਰ ਅਤੇ ਨਿਰਦੇਸ਼ਕ ਦਾ ਰੋਲ ਨਿਭਾਉਂਦਾ ਹੈ। ਅਧਿਆਪਕ ਨੂੰ ਬਾਲ ਮਨੋਵਿਗਿਆਨ ਦਾ ਉਚਿਤ ਗਿਆਨ, ਪਾਠ ਸਹਾਇਕ ਕਿਰਿਆਵਾਂ ਦੀ ਯੋਗ ਵਰਤੋਂ, ਆਧੁਨਿਕ ਤਕਨਾਲੋਜੀ ਦੀ ਜਾਣਕਾਰੀ, ਪ੍ਰੀਖਿਆ, ਮੁਲਾਂਕਣ ਅਤੇ ਅਧਿਆਪਨ ਵਿਧੀਆਂ ਦੀ ਉਚਿਤ ਸਮਝ ਹੋਣੀ ਲਾਜ਼ਮੀ ਹੈ।ਸੇਵਾ ਨਿਭਾਅ ਰਹੇ ਅਧਿਆਪਕਾਂ ਲਈ ਰਿਫੈਰਸ਼ਰ ਕੋਰਸ, ਕਾਨਫਰੰਸਾਂ, ਵਰਕਸ਼ਾਪਾਂ, ਸੈਮੀਨਾਰਾਂ ਦਾ ਆਯੋਜਨ ਬਹੁਤ ਜ਼ਰੂਰੀ ਹੈ। ਅਧਿਆਪਕ ਵਿਚ ਆਪਣੇ ਕਿੱਤੇ ਪ੍ਰਤੀ ਸਮਰਪਣ ਦੀ ਭਾਵਨਾ ਹੋਣੀ ਲਾਜ਼ਮੀ ਹੈ। ਗੁਣਾਤਮਕ ਸਿੱਖਿਆ ਦੇ ਰਾਹ ਵਿਚ ਕਈ ਦੁਸ਼ਵਾਰੀਆਂ ਵੀ ਹਨ ਜਿਵੇਂ ਸਿੱਖਿਆ ਦੇ ਨਿੱਜੀਕਰਨ ਸਦਕਾ ਸਿੱਖਿਆ ਦਾ ਮਹਿੰਗੀ ਹੋਣਾ, ਸਿੱਖਿਆ ਦਾ ਵਪਾਰੀਕਰਨ, ਅਯੋਗ ਅਧਿਆਪਕਾਂ ਦੀ ਭਰਤੀ, ਅਧਿਆਪਕਾਂ ‘ਤੇ ਵਾਧੂ ਬੋਝ, ਵਿਦਿਅਕ ਸੰਸਥਾਵਾਂ ਵਿਚ ਉਚਿਤ ਤਕਨੀਕੀ ਸਾਧਨਾਂ ਦੀ ਕਮੀ ਅਤੇ ਸਿੱਖਿਆ ਪ੍ਰਬੰਧਾਂ ਦੀ ਯੋਗ ਨਿਗਰਾਨੀ ਨਾ ਹੋਣਾ ਆਦਿ। ਸਿੱਖਿਆ ਉਚੇਰੀਆਂ ਕਦਰਾਂ-ਕੀਮਤਾਂ ਉਤਪੰਨ ਕਰਨ ਵਾਲੀ ਹੋਵੇ। ਪਾਠਕ੍ਰਮ ਦੀ ਸਮੇਂ-ਸਮੇਂ ’ਤੇ ਪੜਚੋਲ ਹੋਣੀ ਚਾਹੀਦੀ ਹੈ। ਗੁਣਾਤਮਕ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਯੂ.ਜੀ.ਸੀ., ਐਨ.ਸੀ. ਟੀ.ਈ. ਵਰਗੀਆਂ ਸੰਸਥਾਵਾਂ ਅਹਿਮ ਰੋਲ ਅਦਾ ਕਰ ਰਹੀਆਂ ਹਨ। ਗੁਣਾਤਮਕ ਸੁਧਾਰਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਹੀ ਸਿੱਖਿਆ ਪ੍ਰਣਾਲੀ ਨੂੰ ਵਿਕਸਤ ਕੀਤਾ ਜਾ ਸਕਦਾ ਹੈ।
-ਬਲਜੀਤ ਸਿੰਘ ਬਰਾੜ

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today105
Yesterday242
Week1330
Month4105
All69666

Weather

100°
38°
°F | °C
Clear
Humidity: 15%
Sat
Mostly Sunny
72 | 102
22 | 38
Sun
Mostly Sunny
77 | 104
25 | 40
Mon
Mostly Sunny
79 | 106
26 | 41