Saturday, May 19, 2012

ਡਾ. ਟੀ. ਐਸ. ਮੱਲ੍ਹੀ
ਪੰਜਾਬੀ ਬੋਲੀ ਦੀ ਲਹਿਰ ਪਾਕਿਸਤਾਨ ਦੇ ਹੋਂਦ ਵਿੱਚ ਆਉਣ ਤੋਂ ਕੁੱਝ ਸਮਾਂ ਬਾਅਦ ਹੀ ਸ਼ੁਰੂ ਹੋ ਗਈ ਸੀ। ਇਸ ਲਹਿਰ ਦੇ ਮੋਢੀਆਂ ਵਿੱਚ ਅਬਦੁਲ ਮਜੀਦ ਸਾਲਕ, ਮੌਲਾ ਬਖਸ਼ ਕੁਸ਼ਤਾ, ਜੋਸ਼ੂਆ ਫਜਲਦੀਨ ਸ਼ਰਫ ਜੀ, ਮਾਸਿਕ ਪੰਜ ਦਰਿਆ ਦੇ ਸੰਪਾਦਕ ਅਫਜਲ ਖਾਂ ਸਾਹਿਬ, ਮਾਸਿਕ ਪੰਜਾਬੀ ਅਦਬ ਦੇ ਐਡੀਟਰ ਆਸਿਫ ਖਾਨ, ਉਸਤਾਦ ਹਮਦਮ, ਉਸਤਾਦ ਦਾਮਨ, ਅਬਦੁਲ ਮਜੀਦ ਭੱਟੀ, ਮਲਕ ਲਾਲ ਦੀ ਕੈਸਰ ਅਤੇ ਹੋਰ ਬਹੁਤ ਸਾਰੇ ਪੰਜਾਬੀ ਪਿਆਰੇ ਅਤੇ ਲਿਖਾਰੀ। ਡਾ. ਫਕੀਰ ਮੁਹੰਮਦ ਫਕੀਰ ਇਸ ਲਹਿਰ ਵਿੱਚ ਪੇਸ਼ ਸਨ। ਆਪ ਨੇ ਉਨ੍ਹਾਂ ਸਮਿਆਂ ਵਿੱਚ ਪੰਜਾਬੀ ਦਾ ਝੰਡਾ ਬੁਲੰਦ ਰੱਖਿਆ। ਜਦੋਂ ਮਾਹੌਲ ਸਾਜ਼ਗਾਰ ਨਹੀਂ ਸੀ ਅਤੇ ਪੰਜਾਬੀ ਲਈ ਬਖੇੜਿਆਂ ਦਾ ਸਮਾਂ ਸੀ। ਪੰਜਾਬੀ ਦੇ ਹੱਕ ਵਿੱਚ ਗੱਲ ਕਰਨੀ ਦੇਸ਼ ਅਤੇ ਇਸਲਾਮ ਦੇ ਵਿਰੁੱਧ ਸਮਝੀ ਜਾਂਦੀ ਸੀ। ਆਪ ਨੇ 1956 ਵਿੱਚ ਲਾਇਲਪੁਰ (ਹੁਣ ਫੈਜ਼ਲਾਬਾਦ) ਦੇ ਧੋਬੀ ਘਾਟ ਮੈਦਾਨ ਵਿੱਚ ਇੱਕ ਪੰਜਾਬੀ ਕਾਨਫਰੰਸ ਬੁਲਾਉਣ ਦਾ ਇੰਤਜ਼ਾਮ ਕੀਤਾ। ਇਸ ਕਾਨਫਰੰਸ ਦੀ ਪ੍ਰਧਾਨਗੀ ਮੌਲਾਨਾ ਅਬਦੁਲ ਮਜੀਦ ਸਾਲਕ ਹੋਰਾਂ ਕੀਤੀ। ਡਾ.ਫਕੀਰ ਸਾਹਿਬ ਨੇ ਇੱਕ ਕਰਾਰਦਾਦ (ਮਤਾ) ਰੱਖੀ। ਜਿਸ ਵਿੱਚ ਮੰਗ ਕੀਤੀ ਗਈ ਕਿ ਪੰਜਾਬੀ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਪੰਜਾਬੀ ਦੀ ਪੜ੍ਹਾਈ  ਸ਼ੁਰੂ ਕਰਨ ਦਾ ਪ੍ਰਬੰਧ ਕੀਤਾ ਜਾਵੇ। ਇਸ ਤਰ੍ਹਾਂ ਆਪ ਨੇ ਪੰਜਾਬੀ ਨੂੰ ਲਾਗੂ ਕਰਵਾਉਣ ਦੀ ਮੰਗ ਦੀ ਲਹਿਰ ਨੂੰ ਅਗਾਂਹ ਟੋਰਿਆ। (ਪਾਕਿਸਤਾਨੀ ਕਿਤਾਬ ‘ਰੇਸ਼ਮੀ ਤੰਦਾਂ’ ਵਿੱਚ ਰਾਕਮ ਦਾ ਪੰਜਾਬੀ ਲਹਿਰ ਬਾਰੇ ਲੇਖ ਸਫਾ 33) ਪਹਿਲਾਂ ਪੰਜਾਬੀ ਛੇਵੀਂ ਤੋਂ ਬੀ.ਏ. ਤੱਕ ਅਖਤਿਆਰੀ ਵਿਸ਼ੇ ਦੇ ਤੌਰ ’ਤੇ ਹੀ ਸੀ, ਉਹ ਵੀ ਸਿਰਫ ਕਾਗਜ਼ਾਂ ਵਿੱਚ ਹੀ। ਇਹ ਸਿਰਫ ਪੰਜਾਬੀ ਲਹਿਰ ਦਾ ਅਸਰ ਹੀਸੀ ਕਿ 1965 ਤੋਂ ਪੰਜਾਬੀ ਅਮਲੀ ਤੌਰ ’ਤੇ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਾਈ ਜਾਣ ਲੱਗੀ।


ਪੰਜਾਬੀ ਬੋਲੀ ਦੀ ਲਹਿਰ ਆਪਣੀ ਮੱਠੀ ਚਾਲ ਨਾਲ ਅਗਾਂਹ ਵੱਧਦੀ ਰਹੀ। ਪੰਜਾਬੀ ਤਹਿਰੀਕ (ਲਹਿਰ) ਨੂੰ ਵੱਡਾ ਹੁੰਗਾਰਾ ਅਤੇ ਹੁਲਾਰਾ ਉਸ ਵੇਲੇ ਮਿਲਿਆ, ਜਦੋਂ 17 ਜੁਲਾਈ 1970 ਨੂੰ ਡਾ. ਫਕੀਰ ਮੁਹੰਮਦ ਫਕੀਰ ਅਤੇ ਵੱਡੇ ਪੰਜਾਬੀ ਸੇਵਕ ਮੁਸ਼ਤਾਕ ਬੱਟ ਦੀਆਂ ਕੋਸ਼ਿਸ਼ਾਂ ਨਾਲ ਬਹੁਤ ਸਾਰੀਆਂ ਤਨਜ਼ੀਮਾਂ ਨੇ ਰਲ ਕੇ ਲਾਹੌਰ ਵਿੱਚ ਪੰਜਾਬੀ ਬੋਲੀ ਦੀ ਹਿਮਾਇਤ ਵਿੱਚ ਇੱਕ ਬਹੁਤ ਵੱਡਾ ਜਲੂਸ ਕੱਢਿਆ, ਜਿਹੜਾ ਬੜਾ ਕਾਮਯਾਬ ਜਲੂਸ ਸੀ। ਉਸ ਸਮੇਂ ਦੇ ਇੱਕ ਬਹੁਤ ਹੀ ਮਸ਼ਹੂਰ ਕੌਮੀ ਅਖਬਾਰ ‘‘ਮਸ਼ਰਕ’’ ਜੋ ਕਿ ਇੱਕੋ ਸਮੇਂ ਕਰਾਚੀ, ਪਿਸ਼ਾਵਰ ਅਤੇ ਲਾਹੌਰ ਤੋਂ ਨਿਕਲਦਾ ਸੀ, ਨੇ ਇਸ ਜਲੂਸ/ਮੁਜ਼ਾਹਰੇ ਦੀ ਪ੍ਰਭਾਵਸ਼ਾਲੀ ਰਿਪੋਟਿੰਗ ਕੀਤੀ। ਇਸ ਮੁਜ਼ਾਹਰੇ ਦਾ ਪ੍ਰਬੰਧ ਪੰਜਾਬੀ ਅਦਬੀ ਸੰਗਤ, ਹਲਕਾ ਪੰਜਾਬੀ ਅਦਬ, ਦੇਸ਼ ਪੰਜਾਬ ਮਹਾਜ ਅਤੇ ਪੰਜਾਬੀ ਲੀਗ ਨੇ ਰਲ ਕੇ ਕੀਤਾ ਸੀ। ਇਹ ਮੁਜ਼ਾਹਰਾ ਰੂਪੀ ਜਲੂਸ ਸ਼ਹਿਰ ਦੇ ਵੱਖੋ-ਵੱਖ ਥਾਵਾਂ ਤੋਂ ਹੁੰਦਾ ਹੋਇਆ ਗੋਲ ਬਾਗ ਜਾ ਕੇ ਖਤਮ ਹੋਇਆ। ਮੁਜ਼ਾਹਰਾਕਾਰੀਆਂ  ਨੇ ਜੋ ਕੁਤਬੇ (ਮਾਟੋ) ਚੁੱਕੇ ਹੋਏ ਸਨ, ਉਨ੍ਹਾਂ ’ਤੇ ਇਹ ਨਾਅਰੇ ਲਿਖੇ ਹੋਏ ਸਨ। ਪੰਜਾਬੀ ਪੜ੍ਹੋ, ਪੰਜਾਬੀ ਲਿਖੋ, ਪੰਜਾਬੀ ਬੋਲੋ, ਰੇਡੀਓ ਦੇ ਪ੍ਰੋਗਰਾਮ ਪੰਜਾਬੀ ਵਿੱਚ ਨਸ਼ਰ ਕੀਤੇ ਜਾਣ, ਪੰਜਾਬੀ ਜ਼ੁਬਾਨ ਜ਼ਿੰਦਾਬਾਦ ਵਗੈਰਾ। ਮੁਜ਼ਾਹਰੇ ਦੀ ਅਗਵਾਈ ਰਫੀਕ ਅਹਿਮਦ ਐਡਵੋਕੇਟ, ਮੁਸ਼ਤਾਕ ਬੱਟ, ਸਈਯਦ,  ਅਖਤਰ ਹੁਸੈਨ ਅਖਤਰ (ਸੰਪਾਦਕ ਲਹਿਰਾਂ) ਰਊਫ ਸ਼ੇਖ ਅਤੇ ਚੌਧਰੀ ਮੁਹੰਮਦ ਅਫਜ਼ਲ ਖਾਨ ਸੰਪਾਦਕ ਮਾਸਿਕ ‘ਪੰਜ ਦਰਿਆ’ ਨੇ ਕੀਤੀ। ਜਲੂਸ ਵਿੱਚ ਪੰਜਾਬੀ ਦੇ ਮੰਨੇ ਪ੍ਰਮੰਨੇ ਕਵੀ ਤੇ ਸਾਹਿਤਕਾਰ ਡਾ. ਫਕੀਰ ਮੁਹੰਮਦ ਫਕੀਰ ਅਤੇ ਰਾਜਾ ਰਸਾਲੂ ਤੋਂ ਅੱਡ ਚੋਟੀ ਦੇ ਪੱਤਰਕਾਰ ਅਤੇ ਸਤਿਕਾਰਯੋਗ ਸ਼ਹਿਰੀ ਵੀ ਸ਼ਾਮਲ ਹੋਏ।
ਇਸ ਦੇ ਨਾਲ ਹੀ ਲੋਕ ਮਾਂ-ਬੋਲੀ ਪ੍ਰਤੀ ਜਾਗਰਤ ਹੋ ਰਹੇ ਸਨ। ਲਹਿੰਦੇ ਪੰਜਾਬ ਦੇ ਹਰ ਸ਼ਹਿਰ, ਕਸਬੇ ਅਤੇ ਕਈ ਥਾਈਂ ਤਾਂ ਪਿੰਡਾਂ ਵਿੱਚ ਵੀ ਵੱਖ-ਵੱਖ ਨਾਵਾਂ ਹੇਠ ਪੰਜਾਬੀ ਸਾਹਿਤ ਸਭਾਵਾਂ ਬਣੀਆਂ ਹੋਈਆਂ ਹਨ। ਪੰਜਾਬੋਂ ਬਾਹਰ ਵੀ ਖਾਸ ਕਰਕੇ ਕਰਾਚੀ, ਪਿਸ਼ਾਵਰ, ਕੋਇਟਾ ਆਦਿ ਸ਼ਹਿਰਾਂ ਵਿੱਚ ਪੰਜਾਬੀ ਅਦਬੀ ਤਨਜ਼ੀਮਾਂ ਬਣੀਆਂ ਹੋਈਆਂ ਹਨ। ਇਹ ਸਭਾਵਾਂ ਆਪਣੀਆਂ ਹਫਤਾਵਾਰੀ/ਮਹੀਨਾਵਾਰ ਬੈਠਕਾਂ ਵਿੱਚ ਪੰਜਾਬੀ ਨੂੰ ਉਸ ਦਾ ਬਣਦਾ ਥਾਂ ਦੇਣ ਲਈ ਮਤੇ ਪਾਸ ਕਰਦੀਆਂ ਰਹਿੰਦੀਆਂ ਹਨ। ਉੱਧਰ ਉਸ ਸਮੇਂ 1970-71 ਵਿੱਚ ਪੂਰਬੀ ਪਾਕਿਸਤਾਨ ਵਿੱਚ ਬੰਗਾਲੀ ਦੀ ਲਹਿਰ ਉਗਰ ਰੂਪ ਧਾਰ ਗਈ ਸੀ। ਸਾਰੇ ਹਾਲਾਤ ਨੂੰ ਦੇਖਦਿਆਂ ਸਰਕਾਰ ਨੂੰ ਪੰਜਾਬੀ  ਜ਼ੁਬਾਨ ਲਈ ਕੁੱਝ ਕਰਨਾ ਜ਼ਰੂਰੀ ਹੋ ਗਿਆ। ਉਸ ਸਮੇਂ ਪੰਜਾਬੀ ਜ਼ੁਬਾਨ ਦੀ ਲਹਿਰ ਕੁੱਝ ਜ਼ੋਰ ਫੜ ਰਹੀ ਸੀ। ਸਿਆਸੀ ਸਟੇਜ ’ਤੇ ਪੀਪਲਜ਼ ਪਾਰਟੀ ਦੀ ਸਰਕਾਰ ਬਣ ਗਈ ਸੀ, ਜੋ ਖੇਤਰੀ ਬੋਲੀਆਂ ਨੂੰ ਤਰੱਕੀ ਦੇਣ ਦੇ ਹੱਕ ਵਿੱਚ ਸੀ। ਅੰਤ ਪੰਜਾਬੀ ਬੋਲੀ ਦੀ ਸੁਣੀ ਗਈ। 1972 ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਐੱਮ.ਏ. ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ ਬਹੁਤ ਸਾਰੇ ਕਾਲਜਾਂ ਵਿੱਚ ਪੰਜਾਬੀ ਦੇ ਵਿਭਾਗ ਕਾਇਮ ਕਰ ਦਿੱਤੇ ਗਏ। ਇਸ ਦੇ ਨਾਲ ਹੀ ਪੰਜਾਬੀ ਵਿੱਚ ਐੱਮ.ਫਿਲ ਅਤੇ  ਪੀ.ਐੱਚ.ਡੀ.ਦੀਆਂ ਡਿੱਗਰੀਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ। ਸਮਾਂ ਪਾ ਕੇ ਮੁਲਤਾਨ ਬਹਾਵਲਪੁਰ ਅਤੇ ਹੋਰ ਯੂਨੀਵਰਸਿਟੀਆਂ ਵਿੱਚ ਵੀ ਐੱਮ.ਏ. ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ।
ਜਿਸ ਖੇਤਰ ਵਿੱਚ ਪੰਜਾਬੀ ਪਿਆਰਿਆਂ ਨੂੰ ਵੱਡਾ ਲਾਭ ਪਹੁੰਚਿਆ, ਉਹ ਸੀ ਸੀ.ਐੱਸ.ਐੱਸ. ਅਤੇ ਪੀ.ਸੀ.ਐੱਸ. ਵਰਗੇ ਮੁਕਾਬਲੇ ਦੇ ਇਮਤਿਹਾਨਾਂ ਦੇ ਸਿਲੇਬਸ ਵਿੱਚ ਪੰਜਾਬੀ ਜ਼ੁਬਾਨ ਅਤੇ ਸਾਹਿਤ ਨੂੰ ਇੱਕ ਵਿਸ਼ੇ ਦੇ ਤੌਰ ’ਤੇ ਰੱਖਣਾ। ਇਹ ਗੱਲ ਪੰਜਾਬੀ ਦੇ ਵਾਧੇ ਲਈ ਬਹੁਤ ਹੀ ਮਹੱਤਵਪੂਰਨ ਕਦਮ ਸੀ। ਡਾ. ਅਜ਼ਹਰ ਮਹਿਮੂਦ ਚੌਧਰੀ ਗੁਜਰਾਤ ਜੋ ਪੇਸ਼ੇ ਵੱਜੋਂ ਇੱਕ ਮਸ਼ਹੂਰ ਮਾਹਿਰ ਡਾਕਟਰ ਹਨ ਅਤੇ ਮਾਂ-ਬੋਲੀ ਦੇ ਲਿਖਾਰੀ, ਆਪਣੇ ਮਜ਼ਮੂਨ ‘‘ਪੰਜਾਬੀ ਦੀ ਤਾਲੀਮੀ ਹੈਸੀਅਤ’’ ਵਿੱਚ ਲਿਖਦੇ ਹਨ ‘‘ਹੁਣ ਇਹ ਇੱਕ ਅਟੱਲ ਸੱਚਾਈ ਹੈ ਕਿ ਉਹ ਤਾਲਿਬ ਇਲਮ (ਵਿਦਿਆਰਥੀ) ਜਿਸ ਨੇ ਕਦੇ ਭੁੱਲ ਕੇ ਵੀ ਪੰਜਾਬੀ ਨਹੀਂ ਪੜ੍ਹੀ ਹੁੰਦੀ, ਉਹ ਜਦੋਂ ਮਾਂ ਬੋਲੀ ਦੇ ਲੜ ਲੱਗਦਾ ਏ ਤੇ ਇਹ ਉਸ ਨੂੰ ਆਪਣੀ ਝੋਲੀ ਵਿੱਚ ਪਨਾਹ ਦਿੰਦੀ ਤੇ ਨਾਲ ਹੀ ਪਾਸ ਹੋਣ ਲਈ ਲੋੜੀਂਦਾ ਭਰੋਸਾ ਤੇ ਆਸ ਵੀ ਬਖਸ਼ਦੀ ਹੈ। ਅਣਗਿਣਵੇਂ ਜਵਾਨ ਪੰਜਾਬੀ ਦੀ ਵਜ੍ਹਾ ਨਾਲ ਕਾਮਯਾਬੀ ਦਾ ਮੂੰਹ ਵੇਖਦੇ ਤੇ ਤਰੱਕੀ ਦੀ ਪੌੜੀ ਚੜ੍ਹਦੇ ਨੇ। ਅੱਜ ਡੀ.ਐੱਮ.ਜੀ. ਪੁਲਿਸ, ਇਨਕਮ ਟੈਕਸ, ਕਸਟਮ, ਰੇਲਵੇ ਤੇ ਹੋਰ ਦੂਜੇ ਮਹਿਕਮਿਆਂ ਦੇ ਵੱਡੇ ਵੱਡੇ ਥੰਮ ਆਪਣੀ ਮਾਂ ਬੋਲੀ ਦੇ ਸਦਕੇ ਇਨ੍ਹਾਂ ਅਹੁਦਿਆਂ ’ਤੇ ਅਪੜੇ ਨੇ। ਇਹ ਜਾਨਣ ਭਾਵੇਂ ਨਾ ਜਾਨਣ। ਮਾਂ ਬੋਲੀ ਨੂੰ ਇਸ ਦਾ ਜਾਇਜ਼ ਹੱਕ ਤੇ ਮੁਕਾਮ ਦਿਵਾਉਣਾ ਇਨ੍ਹਾਂ ਅਫਸਰਾਂ ਤੇ ਵੀ ਓਨਾ ਹੀ ਫਰਜ ਏ ਜਿਨ੍ਹਾਂ ਮਾਂ ਬੋਲੀ ਦਿਆਂ ਕਾਮਿਆਂ ਦਾ ਤਕਾਜ਼ਾ (ਪਰਚਾ ‘ਹੱਕ’ 2003 ਸਫਾ 54)
ਹੁਣ ਵੇਖਣਾ ਇਹ ਹੈ ਕਿ ਕਿੰਨੇ ਕੁ ਮੁੰਡੇ ਕੁੜੀਆਂ ਪੰਜਾਬੀ ਪੜ੍ਹਨ ਦਾ ਸ਼ੌਕ ਰੱਖਦੇ ਹਨ। ਸ਼ਫੱਕਤ ਤਨਵੀਰ ਮਿਰਜ਼ਾ ਸਾਹਿਬ ਉਹ ਬਜ਼ੁਰਗ ਸ਼ਖਸੀਅਤ ਹਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਹੀ ਪੰਜਾਬੀ ਮਾਂ-ਬੋਲੀ ਦੀ ਤਰੱਕੀ ਲਈ ਅਰਪਣ

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today103
Yesterday242
Week1328
Month4103
All69664

Weather

100°
38°
°F | °C
Clear
Humidity: 15%
Sat
Mostly Sunny
72 | 102
22 | 38
Sun
Mostly Sunny
77 | 104
25 | 40
Mon
Mostly Sunny
79 | 106
26 | 41