ਇੱਕ ਹੋਰ ਮਦਰ ਇੰਡੀਆ

ਦਿਨੇਸ਼ ਭੱਟ
ਮੈਂ ਕਿੱਥੇ ਹਾਂ, ਇਹ ਤਾਂ ਨਹੀਂ ਦੱਸ ਸਕਦਾ, ਪਰ ਬਹੁਤ ਸਾਰੀਆਂ ਘਟਨਾਵਾਂ ਦੇ ਕਰੀਬ ਹੁੰਦਾ ਹਾਂ। ਕੁੱਝ ਘਟਨਾਵਾਂ ਤੋਂ ਦੂਰ ਵੀ ਹੁੰਦਾ ਹਾਂ। ਕਦੇ-ਕਦੇ ਇਹ ਵੀ ਹੁੰਦਾ ਹੈ ਕਿ ਮੇਰੇ ਤੋਂ ਬਿਨਾਂ ਬਾਕੀ ਸਾਰੇ ਲੋਕ ਘਟਨਾਵਾਂ ਦੇ ਬਿਲਕੁਲ ਕਰੀਬ ਹੁੰਦੇ ਹਨ। ਇੱਕ ਦਮ ਨੇੜੇ। ਕਈ ਵਾਰ ਤਾਂ ਲੋਕ ਘਟਨਾਵਾਂ ਦੇ ਬਿਲਕੁਲ ਦਰਮਿਆਨ ਹੁੰਦੇ ਹਨ, ਕੁੱਝ ਤਾਂ ਘਟਨਾਵਾਂ  ਵਿੱਚ ਸ਼ਾਮਲ ਵੀ ਹੁੰਦੇ ਹਨ, ਫਿਰ ਵੀ ਉਹ ਘਟਨਾ ਦੇ ਕੁੱਝ ਅਜਿਹੇ ਅਨੁਭਵਾਂ ਤੋਂ ਵਾਂਝੇ ਰਹਿ ਜਾਂਦੇ ਹਨ, ਜਿਨ੍ਹਾਂ ਨੂੰ ਮੈਂ ਅਕਸਰ ਵੇਖ ਲੈਂਦਾ ਹਾਂ।  ਇਨ੍ਹਾਂ ਘਟਨਾਵਾਂ ਵਿੱਚ ਸਦਮੇ ਵੀ ਹੁੰਦੇ ਹਨ। ਸਦਮੇ ਅੱਜ-ਕੱਲ੍ਹ ਆਮ ਜਿਹੀ ਗੱਲ ਹੈ। ਮੈਂ ਵੇਖਿਆ ਕੁੱਝ ਲੋਕਾਂ ਦੀ ਜ਼ਿੰਦਗੀ ਵਿੱਚ ਵੱਡੇ-ਵੱਡੇ  ਸਦਮੇ ਇੱਕ ਪਲ ਵਿੱਚ ਹੀ ਸੱਟ ਮਾਰ ਜਾਂਦੇ ਹਨ। ਕੁੱਝ ਲੋਕਾਂ ’ਤੇ ਕੋਈ ਅਸਰ ਨਹੀਂ ਪੈਂਦਾ। ਨਾ ਤੜਫ, ਨਾ ਦਰਦ, ਨਾ ਬੇਚੈਨੀ। ਸਦਮੇ ਉਨ੍ਹਾਂ ਦੇ ਉਤੋਂ ਦੀ ਬੱਦਲਵਾਈ ਦੀ ਤਰ੍ਹਾਂ ਲੰਘ ਜਾਂਦੇ ਹਨ। ਉਹ ਸਹਿਜ ਭਾਵ ਉਸੇ ਤਰ੍ਹਾਂ ਦਾ ਵਿਵਹਾਰ ਕਰਦੇ ਰਹਿੰਦੇ ਹਨ ਜਿਵੇਂ ਕੁੱਝ ਵਾਪਰਿਆ ਹੀ ਨਾ ਹੋਵੇ।ਪਤਾ ਨਹੀਂ ਕਿਉਂ ਮੇਰੀ ਨਜ਼ਰ ਇਨ੍ਹਾਂ ਹਾਦਸਿਆਂ ਇਨ੍ਹਾਂ ਸਦਮਿਆਂ ਦੇ ਅੰਦਰ ਤੱਕ ਡੂੰਘੀ ਜਾਂਦੀ ਹੈ। ਇਨ੍ਹਾਂ ਦੀ ਪੁਣ-ਛਾਣ ਕਰਦੀ ਹੈ, ਜਿਵੇਂ ਕਿ ਉਨ੍ਹਾਂ ਵਿੱਚੋਂ ਕੁੱਝ ਲੱਭਦੀ ਹੋਵੇ, ਪਰਤ ਦਰ ਪਰਤ ਖੋਲ੍ਹ ਕੇ ਸਭ ਨੂੰ ਕੁੱਝ ਵਿਖਾਉਣਾ ਚਾਹੁੰਦੀ ਹੋਵੇ। ਇਨ੍ਹਾਂ ਹਾਦਸਿਆਂ, ਇਨ੍ਹਾਂ ਘਟਨਾਵਾਂ ਦੇ ਪਾਤਰ ਬੇਚੈਨੀ  ਨਾਲ ਆਪਣੀਆਂ ਅਬੁੱਝ ਅੱਖਾਂ ਨੂੰ ਖੋਲ੍ਹ ਕੇ ਮੇਰੇ ਵੱਲ ਵੇਖਦੇ ਹਨ। ਮੈਂ ਉਨ੍ਹਾਂ  ਨੂੰ ਸਵਾਲ ਕਰਦਾ ਹਾਂ ਤਾਂ ਜਵਾਬ ਦੀ ਥਾਂ ਸਵਾਲ ਹੀ ਮਿਲਦੇ ਹਨ। ਇਨ੍ਹਾਂ ਮੋੜਵੇਂ ਸਵਾਲਾਂ ਨੂੰ ਮੈਂ ਸਭ ਨਾਲ ਸਾਂਝੇ ਕਰਨਾ ਚਾਹੁੰਦੇ ਹਾਂ। ਕਪੂਰ ਵੀ ਕਈ ਸਵਾਲ ਖੜ੍ਹੇ ਕਰਦੀ ਹੈ। ਕਪੂਰੀ ਦੇ ਹਾਦਸੇ ਅਤੇ ਉਨ੍ਹਾਂ ਵਿੱਚ ਗੁੰਨੇ  ਸਦਮੇ ਦੀ ਪੜਤਾਲ ਕਰਨ ਲਈ ਸਾਨੂੰ ਥੋੜ੍ਹਾ ਪਿੱਛੇ ਜਾਣਾ ਪਵੇਗਾ। ਘਟਨਾਵਾਂ ਦੇ ਛੋਟੇ-ਛੋਟੇ ਟੁੱਕੜੇ ਹਨ। ਕਈ ਛੋਟੇ-ਛੋਟੇ ਚਿੱਤਰ ਹਨ, ਜਿਨ੍ਹਾਂ ਨੂੰ ਮੈਂ ਜੋੜ ਕੇ ਚੱਲਦਾ ਹਾਂ।


ਫੱਗਣ ਸ਼ੁਰੂ ਹੋ ਗਿਆ ਹੈ। ਦੋ ਪਹਿਰਾਂ ਤੋਂ ਵਧੇਰੇ ਰਾਤ ਬੀਤ ਗਈ ਸੀ। ਕਪੂਰੀ ਨਾਲੇ ਵਿੱਚ ਰੱਖੇ ਹੋਏ ਮੋਟਰ ਪੰਪ ਦੇ ਨੇੜੇ ਜਾ ਕੇ ਦੇਖ ਆਈ  ਸੀ, ਸਭ ਕੁੱਝ ਠੀਕ-ਠਾਕ ਸੀ। ਦੋ ਸਾਲ ਪੁਰਾਣੇ ਪੀਵੀਸੀ ਪਾਇਪਾਂ ਦੇ ਜੋੜ ਮਜ਼ਬੂਤੀ ਨਾਲ ਬੰਨ੍ਹ ਦਿੱਤੇ ਸਨ। ਖੇਤ ਵਿੱਚ ਬਣੇ ਛੋਟੇ ਜਿਹੇ ਢਾਰੇ ਵਿੱਚ ਬੈਠੀ ਉਹ ਬੁੱਝੇ ਹੋਏ ਬਲਬ ਨੂੰ ਦੇਖ ਰਹੀ ਸੀ। ਬਲੂ ਜਗ ਜਾਏ ਤਾਂ ਜਿਵੇਂ ਜੀਵਨ ਦਾਨ ਮਿਲ ਜਾਵੇ। ਬਿਜਲੀ ਕਟੌਤੀ ਦੇ ਚੱਲਦਿਆਂ ਰਾਤ ਵਿੱਚ ਹੀ ਦੋ ਘੰਟੇ ਬਿਜਲੀ ਮਿਲਦੀ ਸੀ। ਸਮਾਂ ਤੈਅ ਨਹੀਂ ਸੀ ਕਦੋਂ ਬਿਜਲੀ ਆ ਜਾਵੇ, ਇਸ ਲਈ ਅੱਖ ਲੱਗਦੀ ਤਾਂ ਉਹ ਅੱਖਾਂ ’ਤੇ ਪਾਣੀ ਦੇ ਛਿੱਟੇ ਮਾਰ ਲੈਂਦੀ। ਤਿੰਨਾਂ ਦਿਨਾਂ ਤੋਂ ਨਾਲੇ ਵਿੱਚ ਮੁਸ਼ਕਲ ਨਾਲ ਇੰਨਾ ਪਾਣੀ ਇਕੱਠਾ ਹੋਇਆ ਸੀ ਕਿ ਉਸ ਦੇ ਪੰਜ ਏਕੜ ਰਕਬੇ ਦੇ ਖੇਤਾਂ ਵਿੱਚੋਂ ਮੁਸ਼ਕਲ ਨਾਲ ਦੋ ਏਕੜ ਹੀ ਸਿੰਜੇ ਜਾ ਸਕਦੇ ਸਨ।
ਕਪੂਰੀ ਨੇ ਢਾਰੇ ਵੱਲ ਵੇਖਿਆ। ਢਾਰਾ ਬਿਲਕੁਲ ਇੱਕਲਾ ਅਤੇ ਬੇਹੱਦ ਸ਼ਾਂਤ ਸੀ। ਢਾਰੇ ਦੇ ਪਿੱਛੇ ਧਰੇਕ ਦਾ ਦਰੱਖਤ ਸੀ। ਧਰੇਕ ਦੀਆਂ ਟਾਹਣੀਆਂ ਵਿੱਚੋਂ ਗੁਜ਼ਰਦੀ ਹੋਈ ਉਸ ਦੀ ਨਜ਼ਰ ਅਸਮਾਨ  ਤੱਕ ਜਾ ਪੁੱਜੀ। ਟਹਿਣੀਆਂ ਦੀਆਂ ਨੋਕਾਂ ਉੱਤੇ ਜਿਵੇਂ ਕੁੱਝ ਤਾਰੇ ਜੁਗਨੂੰਆਂ ਦੀ ਤਰ੍ਹਾਂ ਜਗਦੇ-ਬੁੱਝਦੇ ਜੁੜਨ ਲੱਗੇ। ਉਹ ਇੱਕ ਸੁੰਦਰ ਹਾਰ ਦੀ ਤਰ੍ਹਾਂ ਦਿਸ ਰਹੇ ਸਨ। ਸੁਨਹਿਰਾ ਹਾਰ। ਕਪੂਰੀ ਨੂੰ ਲੱਗਿਆ  ਇਹ ਤਾਰੇ ਦੂਜੇ ਤਾਰਿਆਂ ਤੋਂ ਵੱਖਰੇ ਕਿਉਂ ਦਿਸ ਰਹੇ ਹਨ। ਇੱਕ ਵਾਰ ਕਮਲਾ ਚਾਚੀ ਨੇ ਦੱਸਿਆ ਸੀ ਕਿ ਜਿਹੜੇ ਲੋਕ ਜਵਾਨੀ ਵਿੱਚ ਮਰ ਜਾਂਦੇ ਹਨ, ਉਹੀ ਵਧੇਰੇ ਚਮਕੀਲੇ ਤਾਰੇ ਬਣਦੇ ਹਨ। ਫਿਰ ਤਾਂ ਹੋ ਸਕਦਾ ਹੈ, ਇਨ੍ਹਾਂ ਵਿੱਚੋਂ ਹੀ ਕੋਈ ਇੱਕ ਤਾਰਾ ਉਸ ਦਾ ਪਤੀ ਬਸੰਤਾ ਹੋਵੇ। ਜ਼ਰੂਰ ਹੋਵੇਗਾ, ਤਦ ਹੀ ਤਾਂ ਇਹ ਇੰਨਾ ਚਮਕ ਰਹੇ ਹਨ। ਉਸ ਦੀਆਂ ਅੱਖਾਂ ਵਿੱਚ ਬਸੰਤੇ ਦਾ ਚਿਹਰੇ ਉੱਭਰ ਆਇਆ। ‘‘ਕਿਉਂ ਛੱਡ ਗਿਆ ਮੈਨੂੰ ਇਕੱਲੀ।’’ ਉਸ ਨੇ ਆਪਣੇ ਆ ਨੂੰ ਕਿਹਾ। ਹਨ੍ਹੇਰੇ ਵਿੱਚ ਘੁਟਣ ਵੱਧ ਗਈ ਅਤੇ ਉਸ ਦੇ ਗੁੱਸੇ ਨਾਲ ਦੁੱਖ ਰਹੇ ਮਨ ਦੀਆਂ ਖਿੜਕੀਆਂ ਖੁੱਲ੍ਹ ਗਈਆਂ।
ਉਸ ਦਾ ਛੋਟਾ ਬੇਟਾ ਚੰਦੂ ਉਸ ਵੇਲੇ ਦੋ ਮਹੀਨੇ ਦਾ ਸੀ ਅਤੇ ਵੱਡਾ ਰਿਤੇਸ਼ ਚਾਰ ਸਾਲਾਂ ਦਾ ਜਦੋਂ ਬਸੰਤੇ ਨੂੰ ਪੀਲੀਏ ਨੇ ਮੌਤ ਦੀ ਗਰਾਹੀ ਬਣਾ ਲਿਆ ਸੀ। ਹਸਪਤਾਲ ਤੋਂ ਜਦ ਬਸੰਤੇ ਦੀ ਲਾਸ਼ ਘਰ ਆਈ ਸੀ, ਉਸ ਦ੍ਰਿਸ਼ ਦੀ ਕਲਪਨਾ ਨਾਲ ਹੀ ਕਪੂਰੀ ਕੰਬ ਉੱਠੀ। ਫੱਗਣ ਮਹੀਨੇ ਦੀ ਇਸ ਠੰਢੀ ਰਾਤ ਵਿੱਚ ਵੀ ਜੇਠ-ਹਾੜ ਦੀ ਤਰ੍ਹਾਂ ਸਰੀਰ ਪਸੀਨੇ ਨਾਲ ਭਿੱਜ ਗਿਆ।
ਬਲਬ ਜਗ ਗਿਆ ਸੀ। ਕਪੂਰੀ ਨੇ ਉੱਠ ਕੇ ਸਟਾਰਟਰ ਦਾ ਹਰਾ ਬਟਨ ਦੱਬਿਆ। ਪੀਵੀਸੀ ਪਾਇਪ ਪਾਣੀ ਉਗਲਣ ਲੱਗ ਪਿਆ। ਕਹੀ ਚੁੱਕ ਕੇ ਉਹ ਪਾਣੀ ਲਈ ਰਾਹ ਬਣਾਉਣ ਲੱਗੀ। ਨੇੜਲੇ ਖੇਤਾਂ ਦੀਆਂ ਮੋਟਰਾਂ ਵੀ ਚਾਲੂ ਹੋ ਗਈਆਂ ਸਨ। ਸਭ ਦੇ ਖੂਹ ਸਨ। ਕਪੂਰੀ ਦੇ ਪਿਤਾ ਨੇ ਵੀ ਇੱਕ ਦੋ ਖੁਦਵਾਏ ਸੀ, ਪਾਣੀ ਨਹੀਂ ਨਿਕਲਿਆ।  ਇਸ ਲਈ ਖੇਤ ਦੇ ਦੱਖਣ ਵਿੱਚ ਵਹਿੰਦੇ ਛੋਟੇ ਜਿਹੇ ਨਾਲੇ ਵਿੱਚ ਜਿਹੜਾ ਪਾਣੀ ਮਿਲ ਜਾਵੇ ਉਹੀ ਉਸ ਦਾ ਨਸੀਬ ਹੈ। ਨੇੜਲੇ ਖੇਤਾਂ ਵਿੱਚ ਲਹਿਲਹਾਉਂਦੀ ਫਸਲ ਨੂੰ ਦੇਖਦੀ ਤਾਂ ਉਸ ਦੀਆਂ ਅੱਖਾਂ ਵਿੱਚ ਇੱਕ ਮਾਸੂਮ ਲਾਲਚ ਹੁੰਦਾ, ਜਿਵੇਂ ਭੁੱਖਾ ਬੱਚਾ ਮਠਿਆਈ  ਵੱਲ ਤੱਕਦਾ ਹੈ। ਦਿਨ ਵਿੱਚ ਸਿਰਫ ਇੱਕ ਘੰਟਾ ਬਿਜਲੀ ਮਿਲਦੀ ਸੀ ਅਤੇ ਰਾਤ ਵਿੱਚ ਦੋ ਜਾਂ ਤਿੰਨ ਘੰਟੇ। ਇਸ ਲਈ ਵਧੇਰੇ ਕਿਸਾਨ ਦਿਨ ਵਿੱਚ ਅਰਾਮ ਕਰਦੇ ਰਾਤ ਵਿੱਚ ਸੇਂਜਾ ਕਰਦੇ। ਤ੍ਰਾਸਦੀ ਇਹ ਸੀ ਕਿ ਤੀਹ ਸਾਲਾਂ ਦੀ ਜਵਾਨ ਕਪੂਰੀ ਰਾਤ ਰਾਤ ਭਰ ਖੇਤ ਦੀ ਮਿੱਟੀ ਵਿੱਚ ਸਿੰਚਾਈ ਕਰਨ ਲਈ ਖੁੱਭੀ ਰਹਿੰਦੀ।
ਇਕੱਲੀ ਸੰਤਾਨ ਕਪੂਰੀ, ਪਿਤਾ ਦੇ ਮਰਨ ਤੋਂ ਬਾਅਦ ਸਹੁਰਿਆਂ ਤੋਂ ਮਾਪੀਂ ਚੱਲੀ ਆਈ ਸੀ।  ਇੱਥੇ ਉਸ ਦੀ ਮਾਂ ਇਕੱਲੀ ਰਹਿੰਦੀ ਸੀ ਅਤੇ ਖੇਤੀ ਕਰਨ ਵਾਲਾ ਕੋਈ ਨਹੀਂ ਸੀ, ਇਸ ਲਈ ਬਸੰਤਾ ਵੀ ਨਾਲ ਆ ਗਿਆ। ਬਸੰਤੇ ਦੇ ਘਰ ਖੇਤੀ ਲਈ ਜ਼ਮੀਨ ਘੱਟ ਸੀ ਅਤੇ ਭਰਾ ਪੰਜ ਸਨ। ਬਸੰਤੇ ਨੇ ਸਹੁਰਿਆਂ ਦੀ ਖੇਤੀ ਸੰਭਾਲ ਲਈ ਸੀ। ਉਹ ਕਰਜ਼ਾ ਲੈ ਕੇ ਮੋਟਰ ਪੰਪ ਲੈ ਆਇਆ ਸੀ। ਇੱਕ ਹੀ ਵਾਰ ਸਿੰਚਾਈ ਕਰ ਸਕਿਆ ਅਤੇ ਬੇਵਕਤ ਮੌਤ ਦੀ ਗ੍ਰਾਹੀ ਬਣ ਗਿਆ।
ਕਪੂਰੀ ਦੇ ਸਾਹਮਣੇ ਮੋਟਰ ਪੰਪ ਦਾ ਦਸ ਹਜ਼ਾਰ ਦਾ ਕਰਜ਼ਾ, ਚੰਦੂ-ਰਿਤੇਸ਼ ਅਤੇ ਬੁੱਢੀ ਮਾਂ ਦੀ ਪਾਲਣਾ ਚੁਣੌਤੀ ਦੇ ਰੂਪ ਵਿੱਚ ਸਾਹਮਣੇ ਖੜ੍ਹੇ ਸਨ। ਉਸ ਨੇ ਛੇਤੀ ਹੀ ਹੰਝੂ ਪੂੰਝ ਲਏ। ਜਿਵੇਂ ਹਵਾ ਪਾਣੀ ਦਾ ਰੁੱਖ ਬਦਲ ਦਿੰਦੀ ਹੈ, ਸਮੇਂ ਨੇ ਕਪੂਰੀ ਦੇ ਜੀਵਨ ਦਾ ਰੁੱਖ ਬਦਲ ਦਿੱਤਾ। ਪਹਿਲਾਂ ਉਸ ਉੱਤੇ ਛਾਈ ਰਹਿਣ ਵਾਲੀ ਚੰਚਲਤਾ ਗੰਭੀਰਤਾ ਵਿੱਚ ਬਦਲ ਗਈ ਸੀ। ਉਸ ਦੇ ਬੜਬੋਲੇਪਨ ਨੇ ਖਾਮੋਸ਼ ਰਹਿਣਾ ਸਿੱਖ ਲਿਆ।
ਬਸੰਤੇ ਦੇ ਸੰਸਕਾਰ ਤੋਂ ਲੈ ਕੇ ਖੇਤਾਂ ਦੀ ਬਿਜਾਈ ਤੱਕ ਕਿਸ਼ਨੇ ਨੇ ਕਪੂਰੀ ਦਾ ਪੂਰੀ ਤਰ੍ਹਾਂ ਸਾਥ ਦਿੱਤਾ। ਕਿਸ਼ਨੇ ਦਾ ਖੇਤ ਕਪੂਰੀ ਦੇ ਖੇਤ ਨਾਲ ਲੱਗਦਾ ਸੀ। ਕਿਸ਼ਨੇ ਦੇ ਖੇਤ ਵਿੱਚ ਖੂਹ ਸੀ। ਸੋ ਪਾਣੀ ਵੀ ਭਰਪੂਰ ਸੀ।  ਬਸੰਤੇ ਦੇ ਮਰਨ ਦੇ ਸਾਲ ਕਿਸ਼ਨੇ ਨੇ ਕਪੂਰੀ ਦਾ ਮੋਟਰ ਪੰਪ ਆਪਣੇ ਖੂਹ ਵਿੱਚ ਰੱਖ ਲਿਆ ਅਤੇ ਆਪਣੇ ਖੇਤ ਤੋਂ ਕਪੂਰੀ ਦੀ ਪਾਈਪ ਲਾਈਨ ਨੂੰ ਵੀ ਪਾਣੀ ਜਾਣ ਦਿੱਤਾ। ਘੱਟ ਪੈਣ ਤੇ ਕੁੱਝ ਪਾਈਪ ਵੀ ਦਿੱਤੇ। ਕਿਸ਼ਨੇ ਦੇ ਪ੍ਰਤੀ ਕਪੂਰੀ ਦੀਆਂ ਅੱਖਾਂ ਵਿੱਚ ਅਕਸਰ ਅਹਿਸਾਨ ਦਿੱਸਦਾ ਸੀ। ਇਹ ਉਸ ਦੀਆਂ ਭਾਵਨਾਵਾਂ ਦੀ ਕੋਮਲਤਾ ਸੀ, ਪਰ ਕਿਸ਼ਨਾ ਉਸ ਅਹਿਸਾਨ ਦੀ ਭਾਵਨਾ ਨੂੰ ਕੁੱਝ ਹੋਰ ਹੀ ਸਮਝ ਬੈਠਾ ਸੀ। ਇੱਕ ਰਾਤ ਸੇਂਜਾ ਕਰਕੇ ਥੱਕੀ, ਢਾਰੇ ਵਿੱਚ ਸੁੱਤੀ  ਕਪੂਰੀ ਦੇ ਨਾਲ ਲੰਮਾ ਪੈ ਕੇ ਉਹ ਉਸ ਦਾ ਸਿਰ ਪਲੋਸਣ ਲੱਗਾ। ਕਪੁੂਰੀ ਇੱਕਦਮ ਉੱਠ ਕੇ ਬੈਠ ਗਈ। ਕਿਸ਼ਨੇ ਨੂੰ ਕੋਲ ਦੇਖ ਕੇ ਉਸ ਦਾ ਪੂਰਾ ਸਰੀਰ ਗੁੱਸੇ ਨਾਲ ਉਬਲ ਰਿਹਾ ਸੀ। ਉਸ ਨੇ ਰਿਤੇਸ਼ ਨੂੰ ਚੂੰਢੀ ਵੱਢੀ। ਉਹ ਜੋਰ ਦੀ ਰੋਣ ਲੱਗ ਪਿਆ। ਕਿਸ਼ਨਾ ਘਬਰਾ ਗਿਆ ਉਸ ਨੇ ਦੇਖਿਆ ਕਿ ਕਪੂਰੀ ਦੀਆਂ ਅੱਖਾਂ ਵਿੱਚੋਂ ਅਹਿਸਾਨਮੰਦੀ ਦੇ ਭਾਵ ਗਾਇਬ ਸਨ, ਉਸ ਦੀ ਥਾਂ ਗੁੱਸਾ ਉਬਲ ਰਿਹਾ ਸੀ। ਕਿਸ਼ਨਾ ਭੱਜਿਆ ਤਾਂ ਫੇਰ ਕਪੂਰੀ ਵੱਲ ਮੁੜ ਨਹੀਂ ਵੇਖਿਆ। ਖੂਹ ਤੋਂ ਕਪੂਰੀ ਦੀ ਮੋਟਰ ਹਟਾ ਦਿੱਤੀ। ਜਦੋਂ ਫਸਲ ਨੂੰ ਪਾਣੀ ਦੀ ਲੋੜ ਸੀ, ਨਹੀਂ ਮਿਲ ਸਕਿਆ ਪਾਣੀ। ਫਸਲ ਘੱਟ ਹੋਈ। ਸਿੱਟਾ, ਮੋਟਰ ਦਾ ਕਰਜ਼ਾ ਵਿਆਜ ਸਮੇਤ 10 ਤੋਂ 12 ਹਜ਼ਾਰ ’ਤੇ ਜਾ ਪੁੱਜਾ। ਘਰ ਦਾ ਖਰਚ ਬੀਜ-ਖਾਦ, ਬਿਜਲੀ ਬਿੱਲ, ਜਾਨਵਰਾਂ ਲਈ ਪੱਠਾ-ਦੱਥਾ ਅਤੇ ਮੋਟਰ ਦੇ ਵਿਆਜ ਦੇ ਚੱਲਦਿਆਂ ਕਪੂਰੀ ਦੇ ਚਿਹਰੇ ਉੱਤੇ ਪਸਰੀ ਉਦਾਸੀ ਹਮੇਸ਼ਾਂ ਦੇਖੀ ਜਾ ਸਕਦੀ ਸੀ।  ਰਾਤ 4 ਵਜੇ ਜਦ ਕਪੂਰੀ ਘਰ ਪੁੱਜੀ ਤਾਂ ਬਾਹਰ ਵਿਹੜੇ ਵਿੱਚ ਉਸ ਦੇ ਬਲਦ ਲੀਲਾ ਤੇ ਪੀਲਾ ਗਰਦਨ ਟੇਢੀ ਕਰਕੇ ਸੁੱਤੇ ਪਏ ਸਨ। ਉਸ ਦੇ ਪੈਰਾਂ ਦੀ ਬਿੜਕ ਸੁਣ ਕੇ ਉਨ੍ਹਾਂ ਨੇ ਗਰਦਨ ਚੁੱਕੀ। ਕਪੂਰੀ ਨੇ ਉਨ੍ਹਾਂ ਦੇ ਸਰੀਰ ’ਤੇ ਹੱਥ ਫੇਰਿਆ। ਮੰਜੇ ਉੱਤੇ ਸੌਂ ਰਹੇ ਚੰਦੂ-ਰਿਤੇਸ਼ ਨਾਲ ਉਹ ਸੌਂ ਗਈ।

Share this post

ਸੰਪਾਦਕ ਦੀ ਕਲਮ ਤੋਂ

  • ਵੱਡੀ ਕੌਮੀ ਆਫਤ >

    ਉਤਰਾਖੰਡ ਵਿੱਚ ਤੂਫਾਨੀ ਵਰਖਾ ਵੱਲੋਂ ਮੱਚਾਈ ਤਬਾਹੀ ਨਾਲ ਸਮੁੱਚੇ ਦੇਸ਼ ਵਿੱਚ ਚਿੰਤਾ ਦੀ ਲਹਿਰ ਦੌੜ੍ਹ ਗਈ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਨੇ ਇਸ ਮਾਮਲੇ ਵਿੱਚ ਉਤਰਾਖੰਡ ਨੂੰ ਇੱਕ ਹਜ਼ਾਰ ਕਰੋੜ ਰੁਪਏ ਦੀ ਤੁਰੰਤ ਰੂਪ ਵਿੱਚ ਮੱਦਦ ਦਾ ਐਲਾਨ ਕੀਤਾ ਹੈ। ਡਾ. ਮਨਮੋਹਣ ਸਿੰਘ ਨੇ ਅੱਜ ਯੂ.ਪੀ.ਏ. ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਨਾਲ ਉਤਰਾਖੰਡ ਦੇ ਹੜ੍ਹ ਪ੍ਰਭਾਵਤ ਖੇਤਰਾਂ ਦਾ ਹਵਾਈ ਦੌਰਾ ਕਰਨ ਉਪਰੰਤ ਦੱਸਿਆ ਕਿ ਸੂਬੇ ਵਿੱਚ ਮੱਚੀ ਤਬਾਹੀ ਸਮੁੱਚੇ ਦੇਸ਼ ਲਈ ਚਿੰਤਾ ਅਤੇ ਦੁੱਖ ਦਾ ਵਿਸ਼ਾ ਹੈ। ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਨੇ ਸੂਬੇ ਦੇ ਮੁੱਖ ਮੰਤਰੀ ਨਾਲ ਰਾਹਤ ਕਾਰਜਾਂ ਬਾਰੇ ਵੀ ਵਿਸਥਾਰ ਵਿੱਚ ਗੱਲਬਾਤ ਕਰਦਿਆਂ ਇਹ ਕਾਰਜ ਜੰਗੀ ਪੱਧਰ Read More
  • ਧਾਰਮਿਕ ਸਥਾਨਾਂ ਦੀਆਂ ਜ਼ਮੀਨਾਂ ਦੀ ਵਿੱਕਰੀ ਸਿੱਖੀ ਅਤੇ ਸਿੱਖਾਂ ਲਈ ਸ਼ਰਮਨਾਕ >

    ਅੱਜ ਦੀਆਂ ਮੀਡੀਆ ਰਿਪੋਰਟਾਂ ਵਿੱਚ ਦੋ ਖਬਰਾਂ ਸਮੁੱਚੇ ਸਿੱਖ ਜਗਤ ਨੂੰ ਬੇਹੱਦ ਨਿਰਾਸ਼ ਅਤੇ ਉਦਾਸ ਕਰਨ ਵਾਲੀਆਂ ਹਨ। ਪਹਿਲੀ ਖਬਰ ਪਾਕਿਸਤਾਨ ਤੋਂ ਹੈ। ਇੱਥੇ ਜ਼ਮੀਨੀ ਕਾਰੋਬਾਰ ਵਿੱਚ ਲੱਗੇ ਮੁਨਾਫਾ ਖੋਰ ਭੂ-ਮਾਫੀਆ ਵੱਲੋਂ ਲਾਹੌਰ ਤੋਂ 250 ਕਿਲੋਮੀਟਰ ਦੂਰ ਸ਼ਹਿਰ ਸਾਹੀਵਾਲ (ਪੁਰਾਣਾ ਨਾਂਅ ਮਿੰਟਗੁੰਮਰੀ) ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਸਾਹੀਵਾਲ ਨੂੰ ਵਪਾਰਕ ਕਾਰੋਬਾਰ ਸ਼ੁਰੂ ਕਰਨ ਲਈ ਪੰਜ ਕਰੋੜ ਰੁਪਏ ਵਿੱਚ ਵੇਚ ਦਿੱਤੇ ਜਾਣ ਦੀ ਸੂਚਨਾ ਹੈ। ਦੂਸਰੀ ਖਬਰ ਗੁਰੂਆਂ ਦੀ ਧਰਤੀ ਭਾਰਤੀ ਪੰਜਾਬ ਦੀ ਹੈ। ਜਿਸ ਅਨੁਸਾਰ ਸ਼੍ਰੋਮਣੀ ਗੁਦੁਆਰਾ ਪ੍ਰਬੰਧਕ ਕਮੇਟੀ ਨੇ ਮੁਹਾਲੀ (ਹੁਣ ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਸ਼ਹਿਰ ਦੇ ਐਨ ਵਿਚਕਾਰ ਦੇਸ਼-ਵਿਦੇਸ਼ ਵਿੱਚ ਪ੍ਰਮੁੱਖ ਸਥਾਨ ਰੱਖਦੇ ਇਤਿਹਾਸਕ ਗੁਰਦੁਆਰਾ ਸ੍ਰੀ ਅੰਬ ਸਾਹਿਬ Read More
  • ਹੜ੍ਹਾਂ ਦਾ ਕਹਿਰ-ਖੁਦ ਬਚੋ >

    ਸਮੁੱਚੇ ਉ¤ਤਰੀ ਭਾਰਤ ਵਿੱਚ ਮੌਨਸੂਨ ਦੀ ਅਗੇਤੀ ਆਮਦ ਨਾਲ ਹੜ੍ਹਾਂ ਦੀ ਗੰਭੀਰ ਸਥਿਤੀ ਪੈਦਾ ਹੋ ਗਈ ਹੈ। ਉਤਰਾਖੰਡ, ਹਰਿਆਣਾ, ਪੰਜਾਬ, ਹਿਮਾਚਲ, ਯੂ.ਪੀ. ਅਤੇ ਦਿੱਲੀ ਸਮੇਤ ਕਈ ਹੋਰ ਸੂਬੇ ਅਚਾਨਕ ਹੀ ਹੜ੍ਹਾਂ ਦੀ ਕਰੋਪੀ ਕਾਰਨ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਦੇ ਸ਼ਿਕਾਰ ਹੋਣ ਦੇ ਮੂੰਹ ਆ ਗਏ ਹਨ। ਹੜ੍ਹ ਅਤੇ ਤੂਫਾਨ ਭਾਵੇਂ ਮੁਕੰਮਲ ਤੌਰ ’ਤੇ ਕੁਦਰਤ ਦੀ ਸ਼ਕਤੀ ਦੇ ਕੰਟਰੋਲ ਹੇਠ ਹਨ, ਪਰ ਇਸ ਮਾਮਲੇ ਵਿੱਚ ਵਧੇਰੇ ਤਬਾਹੀ ਸਰਕਾਰੀ ਲਾਪ੍ਰਵਾਹੀ ਕਾਰਨ ਹੁੰਦੀ ਵਿਖਾਈ ਦੇ ਰਹੀ ਹੈ। ਮੌਜੂਦਾ ਸਮੇਂ ਸਭ ਤੋਂ ਵੱਧ ਤਬਾਹੀ ਦਾ ਕੇਂਦਰ ਉਤਰਾਖੰਡ ਬਣਿਆ ਹੋਇਆ ਹੈ, ਜਿੱਥੇ ਹੁਣ ਤੱਕ 30 ਤੋਂ ਵੱਧ ਵਿਅਕਤੀ ਮਾਰੇ ਜਾਣ ਦੀਆਂ ਖਬਰਾਂ ਹਨ। ਸੈਂਕੜੇ Read More
  • ਖਜ਼ਾਨਾ ਭਰੋ, ਪਰ ਸਹੂਲਤਾਂ ਦੀ ਗਰੰਟੀ ਨਾਲ >

      ਪੰਜਾਬ ਸਰਕਾਰ ਨੇ ਬੀਤੇ ਦਿਨ ਕੈਬਨਿਟ ਦੀ ਅਹਿਮ ਮੀਟਿੰਗ ਕਰਦਿਆਂ ਸੂਬੇ ਦੇ ਲੋਕਾਂ ਸਿਰ ਕਈ ਨਵੇਂ ਵਿੱਤੀ ਭਾਰ ਲੱਦ ਦਿੱਤੇ ਹਨ। ਸਰਕਾਰ ਅਨੁਸਾਰ ਇਹ ਵਿੱਤੀ ਭਾਰ ਬਹੁਤ ਘੱਟ ਹਨ, ਪਰ ਸੂਬੇ ਦੇ ਵਿਕਾਸ ਲਈ ਖਜ਼ਾਨਾ ਭਰਨ ਵਾਸਤੇ ਲੋਕਾਂ ਉੱਤੇ ਇਹ ਭਾਰ ਪਾਉਣਾ ਜ਼ਰੂਰੀ ਹੈ। ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਸਮੂਹ ਸ਼ਹਿਰਾਂ ਉੱਤੇ ਜਾਇਦਾਦ ਟੈਕਸ ਲਾਗੂ ਕਰਦਿਆਂ ਛੋਟੇ ਅਤੇ ਵੱਡੇ ਮਕਾਨਾਂ, ਪਲਾਟਾਂ ਅਤੇ ਕਮਰਸ਼ੀਅਲ ਥਾਵਾਂ ’ਤੇ ਵੱਖ-ਵੱਖ ਸਲੈਬਾਂ ਵਿੱਚ ਦੇਣਦਾਰੀਆਂ ਨਿਸ਼ਚਿਤ ਕਰ ਦਿੱਤੀਆਂ ਹਨ। ਸਰਕਾਰ ਨੇ ਇਸ ਮਾਮਲੇ ਵਿੱਚ ਸ਼ਹਿਰੀ ਲੋਕਾਂ ਉੱਪਰ ਦੂਹਰੇ ਤੀਹਰੇ ਰੂਪ ਵਿੱਚ ਵਿੱਤੀ ਭਾਰ ਲੱਦੇ ਹਨ। ਇੱਕ ਪਾਸੇ ਜਾਇਦਾਦ ਟੈਕਸ ਲਗਾਇਆ ਗਿਆ ਹੈ। ਦੂਸਰੇ ਪਾਸੇ Read More
  • ਹੜ੍ਹ ਰੋਕੂ ਫੰਡ ਦੀ ਲੁੱਟ >

    ਸਮੁੱਚੇ ਦੇਸ਼ ਦੀ ਤਰ੍ਹਾਂ ਪੰਜਾਬ ਵਿੱਚ ਵੀ ਹਰੇਕ ਸਾਲ ਹਰ ਜ਼ਿਲ੍ਹੇ ਨੂੰ ਹੜ੍ਹ ਰੋਕੂ ਪ੍ਰਬੰਧ ਕਰਨ ਲਈ ਕਰੋੜਾਂ ਰੁਪਏ ਦੇ ਫੰਡ ਮੁੱਹਈਆ ਕਰਵਾਏ ਜਾਂਦੇ ਹਨ। ਇਨ੍ਹਾਂ ਫੰਡਾਂ ਨੂੰ ਖਰਚਣ ਲਈ ਹਰ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਜ਼ਿੰਮੇਵਾਰ ਹੁੰਦਾ ਹੈ। ਇਸ ਫੰਡ ਤਹਿਤ ਜ਼ਿਲ੍ਹੇ ਵਿੱਚੋਂ ਲੰਘਦੇ ਦਰਿਆਵਾਂ ਦੇ ਬੰਨ੍ਹ ਪੱਕੇ ਕਰਨ, ਜ਼ਿਲ੍ਹੇ ਵਿੱਚੋਂ ਲੰਘਦੀਆਂ ਡਰੇਨਾਂ, ਛੋਟੀਆਂ ਨਦੀਆਂ ਅਤੇ ਨਾਲਿਆਂ ਦੀ ਸਫਾਈ ਦੇ ਕੰਮ ਕਰਦਿਆਂ ਬਰਸਾਤੀ ਪਾਣੀ ਦੇ ਨਿਕਾਸ ਲਈ ਉਚਿਤ ਪ੍ਰਬੰਧ ਕਰਨੇ ਜ਼ਰੂਰੀ ਹੁੰਦੇ ਹਨ। ਹਰੇਕ ਸਾਲ ਜਦੋਂ ਵੀ ਇਹ ਫੰਡ ਰਿਲੀਜ਼ ਹੁੰਦੇ ਹਨ ਤਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦਰਿਆਵਾਂ ਦੇ ਬੰਨ੍ਹਾਂ ਉੱਤੇ ਖੜ੍ਹ ਕੇ ਆਪਣੇ ਅਮਲੇ ਸਮੇਤ ਮੀਡੀਆ ਵਿੱਚ ਦਿੱਤੇ ਜਾਣ Read More
  • ਹਾਈਕੋਰਟ ਦਾ ਸ਼ਲਾਘਾਯੋਗ ਫੈਸਲਾ >

    ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੀਆਂ ਪੰਚਾਇਤੀ ਚੋਣਾਂ ਲਈ ਰਾਹ ਪੱਧਰਾ ਕਰਦਿਆਂ ਇਸ ਸਬੰਧ ਵਿੱਚ ਕਾਂਗਰਸ ਵੱਲੋਂ ਦਰਜ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਕੋਰਟ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਉੱਪਰ ਇਨ੍ਹਾਂ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰਨ ’ਤੇ ਲਗਾਈ ਪਾਬੰਦੀ ਵੀ ਚੁੱਕ ਲਈ ਹੈ। ਕੋਰਟ ਨੇ ਪੰਚਾਇਤੀ ਚੋਣਾਂ ਦੇ ਪੰਜਾਬ ਸਰਕਾਰ ਵੱਲੋਂ ਐਲਾਨੇ ਸਮੁੱਚੇ ਪ੍ਰੋਗਰਾਮ ਉੱਪਰ ਕਾਂਗਰਸ ਵੱਲੋਂ ਦਾਇਰ ਕੀਤੀ ਇਕ ਪਟੀਸ਼ਨ ’ਤੇ ਕਾਰਵਾਈ ਕਰਦਿਆਂ ਰੋਕ ਲਗਾ ਦਿੱਤੀ ਸੀ। ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੇ ਇਸ ਆਧਾਰ ’ਤੇ ਇਹ ਚੋਣਾਂ ਰੋਕਣ ਦੀ ਮੰਗ ਕੀਤੀ ਸੀ ਕਿ ਇਨ੍ਹਾਂ ਚੋਣਾਂ ਲਈ ਪੰਜਾਬ ਸਰਕਾਰ Read More
  • ਕੌਣ ਭੇਜੇਗਾ ਪੁਲਿਸ ਵਾਲਿਆਂ ਨੂੰ ਜੇਲ੍ਹ? >

    ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਸ਼ ਦੇ ਸਮੂਹ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਰਾਜਾਂ ਨੂੰ ਇੱਕ ਵਿਸ਼ੇਸ਼ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਹਰੇਕ ਪੁਲਿਸ ਥਾਣੇ ਦੇ ਉਨ੍ਹਾਂ ਮੁਲਾਜ਼ਮਾਂ ਨੂੰ ਤੁਰੰਤ ਜੇਲ੍ਹਾਂ ਵਿੱਚ ਡੱਕੇ ਜਾਣ ਦੀ ਸਜ਼ਾ ਦਿੱਤੀ ਜਾਵੇ, ਜੋ ਇਨਸਾਫ਼ ਲੈਣ ਲਈ ਥਾਣੇ ਆਉਣ ਵਾਲੇ ਪੀੜਤ ਲੋਕਾਂ ਦੀ ਸ਼ਿਕਾਇਤ ਦੇ ਆਧਾਰ ’ਤੇ  ਐਫ.ਆਈ.ਆਰ ਕੱਟਣ ਤੋਂ ਇਨਕਾਰ ਕਰਦੇ ਹਨ। ਅਜਿਹੇ ਮਾਮਲੇ ਸਮੁੱਚੇ ਦੇਸ਼ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ, ਜਿਨ੍ਹਾਂ ਵਿੱਚ ਪੁਲਿਸ ਥਾਣੇ ਜਾਣ ਵਾਲੇ ਵਕਤ ਦੇ ਸਤਾਏ ਹੋਏ ਲੋਕਾਂ ਨੂੰ ਪੁਲਿਸ ਤੁਰੰਤ ਕੇਸ ਦਰਜ ਕਰਕੇ ਉਨ੍ਹਾਂ ਦੇ ਜ਼ਖ਼ਮਾਂ ਉੱਪਰ ਮਲ੍ਹਮ ਲਗਾਉਣ ਦੀ ਥਾਂ ਉਨ੍ਹਾਂ ਨੂੰ ਇੱਧਰ ਤੋਂ ਉੱਧਰ Read More
  • ਅਡਵਾਨੀ ਦਾ ਅਸਤੀਫਾ >

    ਭਾਜਪਾ ਦੇ ਸੀਨੀਅਰ ਆਗੂ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਭਾਜਪਾ ਦੇ ਪ੍ਰਮੁੱਖ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ । ਸ਼੍ਰੀ ਅਡਵਾਨੀ ਦੇ ਅਸਤੀਫੇ ਦੇ ਕਾਰਨ ਬੜੇ ਸ਼ਪੱਸ਼ਟ ਹਨ । ਉਨ੍ਹਾਂ ਪਾਰਟੀ ਦੀ ਦਸ਼ਾ, ਦਿਸ਼ਾ ਅਤੇ ਪਾਰਟੀ ਆਗੂਆਂ ਦੇ ਪਾਰਟੀ ਸਿਧਾਂਤਾਂ  ਨਾਲੋਂ ਸਵਾਰਥੀ ਚਰਿੱਤਰ ਨੂੰ ਮੁੱਖ ਕਾਰਣ ਦੱਸਿਆ ਹੈ । ਗੁਜਰਾਤ ਦੇ ਮੁੱਖ ਮੰਤਰੀ ਦੀਆਂ ਤਾਨਾਸ਼ਾਹ ਰੁਚੀਆਂ ਅਤੇ ਫਿਰਕਾਪ੍ਰਸਤ ਹੋਣ ਕਾਰਣ ਅਡਵਾਨੀ ਨੇ ਉਸ ਨੂੰ ਪਾਰਟੀ ਵਿੱਚ ਜ਼ਿਆਦਾ ਮਹੱਤਵ ਦੇਣ ਤੋਂ ਮਨ੍ਹਾ ਕੀਤਾ ਸੀ । ਸ਼੍ਰੀ ਅਡਵਾਨੀ ਨੇ ਆਪਣੀ ਰਾਏ ਸਪੱਸ਼ਟ ਤੌਰ ’ਤੇ ਪਾਰਟੀ ਕੋਲ ਪਹੁੰਚਾ ਦਿੱਤੀ ਸੀ ਪੰ੍ਰਤੂ ਆਰ.ਐੱਸ.ਐ੍ਯਸ. ਦੇ ਦਬਾਅ ਕਾਰਨ ਸ਼੍ਰੀ ਅਡਵਾਨੀ ਦੀ ਰਾਏ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ । ਮੋਦੀ ਨੂੰ ਚੋਣ Read More
  • ਕੋਲਕਾਤਾ ਤੋਂ ਅੰਮ੍ਰਿਤਸਰ >

    ਕੇਂਦਰ ਸਰਕਾਰ ਨੇ ਪੰਜਾਬ ਦੀ ਪ੍ਰਮੁੱਖ ਮੰਗ ਮੰਨਦਿਆਂ ਦੇਸ਼ ਦਾ ਮਹੱਤਵ ਪੂਰਨ ਕੋਲਕਾਤਾ-ਦਿੱਲੀ-ਅੰਮ੍ਰਿਤਸਰ ਉੁਦਯੋਗਿਕ ਕਾਰੀਡੋਰ ਸਥਾਪਿਤ ਕਰਨ ਦਾ ਐਲਾਨ ਕਰ  ਦਿੱਤਾ ਹੈ। ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਾਰਵਾਈ ਕਰਦਿਆਂ ਇਸ ਕਾਰੀਡੋਰ ਨੂੰ ਛੇਤੀ ਤੋਂ ਛੇਤੀ ਮੁਕੰਮਲ ਕਰਵਾਉਣ ਲਈ ਅੰਤਰ ਮੰਤਰਾਲਾ ਗਰੁੱਪ ਦਾ ਗਠਨ ਕਰ ਦਿੱਤਾ ਹੈ। ਇਸ ਕਾਰੀਡੋਰ ਦੇ ਤਹਿਤ ਕੋਲਕਾਤਾ ਤੋਂ ਅੰਮ੍ਰਿਤਸਰ ਤੱਕ ਇੱਕ ਵਿਸ਼ੇਸ਼ ਰੇਲਵੇ ਲਾਈਨ ਵਿਛਾਈ ਜਾ ਰਹੀ ਹੈ, ਇਸ ਰੇਲਵੇ ਲਾਈਨ ਤੋਂ ਸਿਰਫ਼ ਉਦਯੋਗਿਕ ਉਤਪਾਦਤ ਸਮਾਨ ਦੀ ਢੋਆ-ਢੁਆਈ ਲਈ ਹੀ ਰੇਲ ਗੱਡੀਆਂ ਦੀ ਆਵਾਜਾਈ ਹੋਵੇਗੀ। ਸਰਕਾਰੀ ਦਾਅਵੇ ਅਨੁਸਾਰ ਇਹ ਨਵਾਂ ਰੇਲਵੇ ਕਾਰੀਡੋਰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉਤਰਾਖੰਡ, ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ Read More
  • ਕਾਂਗਰਸ ਦੇ ਖਤਰਨਾਕ ਇਰਾਦੇ >

    ਦਿੱਲੀ ਸਿੱਖ ਕਤਲੇਆਮ ਦੀ ਯਾਦਗਾਰ ਦਾ ਨੀਂਹ ਪੱਥਰ ਰੱਖੇ ਜਾਣ ਤੋਂ ਰੋਕਣਾ ਦਿੱਲੀ ਪ੍ਰਸਾਸ਼ਨ ਦੀ ਸਾਧਾਰਨ ਰਸਮੀ ਕਾਰਵਾਈ ਹੈ। ਪਰ ਜਿੰਨ੍ਹਾਂ ਇਰਾਦਿਆਂ ਨੂੰ ਲੈ ਕੇ ਇਹ ਰਾਈ ਦਾ ਪਹਾੜ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਬੇਹੱਦ ਖਤਰਨਾਕ ਹੈ। ਪੰਜਾਬ ਅਤੇ ਨਵੀਂ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਧਾਰਮਿਕ ਅਤੇ ਸਿਆਸੀ ਖੇਤਰਾਂ ਵਿੱਚ ਮਜ਼ਬੂਤ ਹੋਈ ਸਥਿਤੀ ਨੇ ਕਾਂਗਰਸ ਦੀ ਨੀਂਦ ਹਰਾਮ ਕਰ ਦਿੱਤੀ ਲੱਗਦੀ ਹੈ। ਇਸੇ ਕਰਕੇ ਕਾਂਗਰਸ ਆਨੇ-ਬਹਾਨੇ ਸਮੁੱਚੀ ਸਿੱਖ ਕੌਮ ਨਾਲ ਟਕਰਾਅ ਲੈ ਕੇ ਆਪਣੀ ਸਿੱਖਾਂ ਪ੍ਰਤੀ ਨਫ਼ਰਤ ਨੂੰ ਪ੍ਰਗਟ ਕਰ ਰਹੀ ਹੈ। ਤਸਵੀਰ ਦਾ ਦੂਸਰਾ ਪੱਖ ਇਹ ਵੀ ਹੈ ਕਿ  ਕਾਂਗਰਸ ਦੇਸ਼ ਵਿੱਚ ਸਿੱਖਾਂ ਅਤੇ ਹੋਰ Read More
  • 1
  • 2

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today94
Yesterday573
Week1779
Month10110
All191590

Weather

90°
32°
°F | °C
Smoke
Humidity: 52%
Thu
Sunny
81 | 104
27 | 40
Fri
Sunny
83 | 109
28 | 42