



ਅੰਗਰੇਜ਼ੀ ਰਾਜ ਤੋਂ ਆਜ਼ਾਦੀ ਦਾ ਦਿਹਾੜਾ ਫਿਰ ਜ਼ੋਰ-ਸ਼ੋਰ ਨਾਲ ਮਨਾਇਆ ਜਾ ਰਿਹਾ ਹੈ। ਇਸ ਤਰ੍ਹਾਂ ਦਾ ਪ੍ਰਭਾਵ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤ ਹੁਣ ਪੂਰੀ ਤਰ੍ਹਾਂ ਆਜ਼ਾਦ ਦੇਸ਼ ਹੈ ਅਤੇ ਭਾਰਤ ਵਿੱਚ ਕਿਸੇ ਵੀ ਤਬਕੇ ਦੀ ਕੋਈ ਸ਼ਿਕਾਇਤ ਨਹੀਂ ਹੈ। ਇਹ ਦੁੱਖ ਦੀ ਗੱਲ ਹੈ ਕਿ ਅੱਧੀ ਦੀ ਤੋਂ ਵੱਧ ਦਾ ਸਮਾਂ ਗੁਜਰਨ ਤੋਂ ਬਾਅਦ ਵੀ ਭਾਰਤ ਸਭ ਦਾ ਦੇਸ਼ ਨਹੀਂ ਬਣ ਸਕਿਆ। ਭਾਰਤ ਵਿੱਚ ਘੱਟ ਗਿਣਤੀਆਂ ਦੀ ਅੱਜ ਵੀ ਬਹੁਤ ਮਾੜੀ ਹਾਲਤ ਹੈ। ਇਸੇ ਤਰ੍ਹਾਂ ਗਰੀਬ ਲੋਕ ਵੀ ਇਸ ਦੇਸ਼ ਦੇ ਨਾਗਰਿਕ ਨਹੀਂ ਬਣ ਸਕੇ। ਗੈਰ-ਬਰਾਬਰੀ ਕਾਰਨ ਦੇਸ਼ ਦੇ ਸਾਧਨਾਂ ਉੱਤੇ ਮੁੱਠੀ ਭਰ ਲੋਕਾਂ ਦਾ ਕਬਜ਼ਾ ਹੋ ਚੁੱਕਾ ਹੈ। ਭਰਿਸ਼ਟਾਚਾਰ ਕਾਰਨ ਦੇਸ਼ ਦੁਨੀਆਂ ਦੇ ਵਿਕਸਿਤ ਦੇਸ਼ਾਂ ਵਿੱਚ ਸ਼ਾਮਲ ਨਹੀਂ ਹੋ ਸਕਦਾ। ਆਰਥਿਕਤਾ ਦਾ ਅਧਿਐਨ ਕਰਨ ਵਾਲੀ ਸੰਸਥਾ ‘ਵੈਲਥ ਹੈਲਥ’ ਦੀ 2011 ਦੀ ਰਿਪੋਰਟ ਅਨੁਸਾਰ ਭਾਰਤ ਦੀ 47 ਲ¤ਖ, 57 ਹਜ਼ਾਰ ਕਰੋੜ ਰੁਪਏ ਦੀ ਸੰਪਤੀ ਉ¤ਪਰ ਸਿਰਫ 8200 ਲੋਕਾਂ ਦਾ ਹੀ ਕਬਜ਼ਾ ਹੈ। ਇਨ੍ਹਾਂ ਵਿਚੋਂ ਵੀ 4960 ਲੋਕ ਐਨ. ਆਰ.ਆਈ. ਹਨ। ਇਸ ਸੂਚੀ ਵਿਚ ਸਿਰਫ ਉਹ ਲੋਕ ਹੀ ਸ਼ਾਮਿਲ ਹੁੰਦੇ ਹਨ, ਜਿਨ੍ਹਾਂ ਕੋਲ 3 ਕਰੋੜ ਡਾਲਰ ਭਾਵ ਡੇਢ ਅਰਬ ਰੁਪਏ ਤੋਂ ਵਧੇਰੇ ਦੀ ਜਾਇਦਾਦ ਹੋਵੇ।ਭਾਵ ਇਹ ਹੈ ਕਿ ਦੇਸ਼ ਦੇ ਕਰੀਬ 1 ਅਰਬ 22 ਕਰੋੜ ਲੋਕਾਂ ਕੋਲ ਸਿਰਫ ਕੁ¤ਲ ਸੰਪਤੀ ਦਾ ਤੀਸਰਾ ਹਿ¤ਸਾ ਹੀ ਹੈ।। ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਕਿੰਨਾ ਦਾ ਦੇਸ਼ ਹੈ। ਇਹ ਅਸਲ ਵਿੱਚ ਭਾਰਤ ਦੇ ਲੋਕਤੰਤਰੀ ਪ੍ਰਬੰਧ ਦੀ ਅਸਫਲਤਾ ਦਾ ਹੀ ਇੱਕ ਨਮੂਨਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਦੇਸ਼ ਦੀ ਸੱਤਾ ਉੱਤੇ ਲੋਕਾਂ ਦੀ ਥਾਂ ਕੁੱਝ ਗਿਣੇ ਚੁਣੇ ਵਿਅਕਤੀਆਂ ਦਾ ਕਬਜ਼ਾ ਹੈ। ਆਮਦਨ ਦੇ ਸਾਰੇ ਸਾਧਨ ਇਨ੍ਹਾਂ ਵਿਅਕਤੀਆਂ ਦੇ ਅਧਿਕਾਰ ਹੇਠ ਹੀ ਹਨ। ਆਮ ਲੋਕਾਂ ਲਈ ਦੋ ਵੇਲੇ ਦੀ ਰੋਜ਼ੀ-ਰੋਟੀ ਹੀ ਆਜ਼ਾਦੀ ਹੈ। ਬਦਕਿਸਮਤੀ ਹੀ ਸਮਝੋ ਕਿ ਇਥੇ ਸੱਚਾ ਲੋਕਤੰਤਰ ਕਾਇਮ ਕਰਨ ਦੇ ਯਤਨ ਕਾਮਯਾਬ ਨਹੀਂ ਹੋ ਸਕੇ। ਹੁਣ ਹਰ ਪਾਸੇ ਭਰਿਸ਼ਟਾਚਾਰ ਦਾ ਹੀ ਬੋਲਬਾਲਾ ਹੈ। ਸ਼ਾਇਦ ਭਰਿਸ਼ਟਾਚਾਰ ਹੀ ਇੱਕੋ-ਇੱਕ ਉਪਯੋਗ ਹੈ ਜੋ ਭਾਰਤ ਵਿੱਚ ਦਿਨ ਦੁੱਗਣੀ ਰਾਤ ਚੌਗੁਣਾ ਵੱਧ ਫੁੱਲ ਰਿਹਾ ਹੈ। ਦੁਨੀਆਂ ਦੀ ਨਜ਼ਰ ਵਿੱਚ ਭਾਰਤ ਇੱਕ ਬਦਨਾਮ ਰਾਸ਼ਟਰ ਬਣ ਚੁੱਕਾ ਹੈ। ਪੂਰੇ ਸੰਸਾਰ ਵਿੱਚ ਅਜਿਹਾ ਕੋਈ ਦੇਸ਼ ਨਹੀਂ ਹੈ, ਜਿੱਥੇ ਘੱਟ ਗਿਣਤੀਆਂ, ਪੱਛੜੇ ਅਤੇ ਗਰੀਬ ਵਰਗਾਂ ਨਾਲ ਪਸ਼ੂਆਂ ਵਰਗਾ ਵਿਵਹਾਰ ਹੋ ਰਿਹਾ ਹੈ। ਫੌਜ, ਨੀਮ ਫੌਜੀ ਦਸਤਿਆਂ ਅਤੇ ਪੁਲਿਸ ਦੀ ਲੋਕਾਂ ਖਿਲਾਫ ਬੇਦਰਦੀ ਨਾਲ ਵਰਤੋਂ ਹੋ ਰਹੀ ਹੈ। ਦੇਸ਼ ਦਾ ਸਮੁੱਚਾ ਪ੍ਰਸ਼ਾਸਨਿਕ ਢਾਂਚਾ ਉਨ੍ਹਾਂ ਲੋਕਾਂ ਨੂੰ ਦਬਾਉਣ ਲਈ ਯਤਨਸ਼ੀਲ ਦਿੱਸ ਰਿਹਾ ਹੈ, ਜਿਨ੍ਹਾਂ ਦੀ ਜ਼ਿੰਦਗੀ ਦੋਜਖ ਬਣੀ ਹੋਈ ਹੈ। ਦੇਸ਼ ਦੇ ਦੋ ਤਿਹਾਈ ਰਾਜਾਂ ਵਿੱਚ ਇਸ ਕਾਰਨ ਹੀ ਗੜਬੜ ਵਾਲੇ ਹਾਲਾਤ ਬਣੇ ਹੋਏ ਹਨ। ਸਿਰਫ ਬੰਦੂਕ ਦੀ ਨੋਕ ਉੱਤੇ ਸਰਕਾਰ ਚੱਲ ਰਹੀ ਹੈ। ਜਿਸ ਦੇਸ਼ ਵਿੱਚ ਦੋ ਤਿਹਾਈ ਵੱਸੋਂ ਗਰੀਬੀ ਭੋਗ ਰਹੀ ਹੋਵੇ, ਜਿਸ ਦੇਸ਼ ਵਿੱਚ ਜ਼ੁਲਮ ਅਤੇ ਅਨਿਆਏ ਦੀ ਹੱਦ ਮੁੱਕ ਜਾਵੇ ਉਸ ਦੇਸ਼ ਨੂੰ ਆਜ਼ਾਦ ਕਹਿਣਾ ਠੀਕ ਨਹੀਂ ਹੈ। ਅਜਿਹੇ ਹਾਲਾਤਾਂ ਵਿੱਚ ਦੇਸ਼ ਦੀ ਆਜ਼ਾਦੀ ਦੇ ਜਸ਼ਨਾਂ ਦਾ ਕੋਈ ਅਰਥ ਨਹੀਂ ਹੈ।
-ਬਲਜੀਤ ਸਿੰਘ ਬਰਾੜ
