ਸਿੱਖ ਉਦਾਸ ਕਿਉਂ ਹਨ?

ਮੌਜੂਦਾ ਸਮੇਂ ’ਚ ਜਦੋਂ ਸਿੱਖ ਧਾਰਮਿਕ, ਸਮਾਜਕ ਅਤੇ ਰਾਜਸੀ ਤੌਰ ’ਤੇ ਇੱਕ ਵਿਆਪਕ ਸੰਕਟ ’ਚ ਘਿਰੇ ਹੋਏ ਹਨ ਅਤੇ ਸਿੱਖ ਕੌਮ ਦੀ ਧਾਰਮਿਕ ਅਤੇ ਸਿਆਸੀ ਹੋਂਦ ਉੱਪਰ ਪ੍ਰਸ਼ਨ ਚਿੰਨ੍ਹ ਲਗ ਰਹੇ ਹਨ, ਅਜਿਹੇ ਸਮੇਂ ਸਿੱਖਾਂ ਨੂੰ ਬੱਲਦੇ ਪ੍ਰਸ਼ਨਾਂ ਦੇ ਸਨਮੁੱਖ ਲਿਆ ਕੇ ਖੜ੍ਹਾ ਕਰਨਾ ਅਤੇ ਇਸ ਲਈ ਸੰਵਾਦ ਦੀ ਸੰਭਾਵਨਾ ਨੂੰ ਜਨਮ ਦੇਣਾ ਸਧਾਰਨ ਕਾਰਜ ਨਹੀਂ । ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਮੇਂ ਸੰਸਾਰ ਭਰ ’ਚ ਸਿੱਖ ਕੌਮ ਇਕ ਨਿਰਾਸ਼ਾਜਨਕ ਸਥਿਤੀ ’ਚੋਂ ਗੁਜ਼ਰ ਰਹੀ ਹੈ। ਇਹ ਉਹ ਸਮਾਂ ਹੈ ਜਦੋਂ ਪਹਿਲੀ ਵਾਰ ਸਿੱਖ ਆਪਣੇ ਆਪ ਨੂੰ ਦਿਸ਼ਾ ਹੀਣ ਅਤੇ ਆਗੂ ਰਹਿਤ ਮਹਿਸੂਸ ਕਰ ਰਹੇ ਹਨ। ਇਹ ਉਦਾਸ ਕਰਨ ਵਾਲਾ ਵਰਤਾਰਾ ਹੈ ਕਿ ਸਿੱਖ ਲਹਿਰ ਦੇ ਢਹਿ-ਢੇਰੀ ਹੋਣ ਪਿੱਛੋਂ ਫੈਲੀ ਉਦਾਸੀ ਨੂੰ ਦੂਰ ਕਰਨ ਲਈ ਕਿਸੇ ਵੀ ਸਿੱਖ ਨੇਤਾ ਜਾਂ ਧਿਰ ਨੇ ਪਹਿਲ-ਕਦਮੀ ਨਹੀਂ ਲਈ। ਸਿੱਖਾਂ ਦੀ ਨੇਤਾਗਿਰੀ ਦੇ ਪ੍ਰਮੁੱਖ ਦਾਅਵੇਦਾਰ ਆਪਣੇ ਪਰਿਵਾਰਾਂ ਦੀ ਸਰਦਾਰੀ ਨੂੰ ਕਾਇਮ ਰੱਖਣ ਦੇ ਝਮੇਲੇ ’ਚ ਰੁੱਝੇ ਹੋਏ ਹਨ। ਪੰਥ ਵਿਰੋਧੀ ਤਾਕਤਾਂ ਸਭ ਤੋਂ ਢੁੱਕਵਾਂ ਸਮਾਂ ਦੇਖਕੇ ਸਿੱਖਾਂ ਦੀ ਧੋਣ ਵੱਢਣ ਲਈ ਹਥਿਆਰ ਸਾਣ ’ਤੇ ਲਾ ਰਹੀਆ ਹਨ। ਅਜਿਹੇ ਹਾਲਾਤਾਂ ਵਿੱਚ ਹੀ ਸਿੱਖਾਂ ਉੱਤੇ ਧਾਰਮਿਕ, ਸੱਭਿਆਚਾਰਕ,ਸਮਾਜਿਕ ਅਤੇ ਰਾਜਸੀ ਹਮਲੇ ਲਗਾਤਾਰ ਵੱਧ ਰਹੇ ਹਨ। ਹਿੰਦੋਸਤਾਨ ’ਚ ਵੱਡੇ ਅਹੁੱਦਿਆਂ ’ਤੇ ਸਿੱਖ ਸਰੂਪ ਵਾਲੇ ਵਿਅਕਤੀਆਂ ਦੇ ਬਿਰਾਜਮਾਨ ਹੋਣ ਦੇ ਬਾਵਜੂਦ ਸਿੱਖਾਂ ਦੇ ਧਾਰਮਿਕ ਸੰਕਟ, ਸਮਾਜਕ ਲੋੜਾਂ ਅਤੇ ਸਿਆਸੀ ਪ੍ਰਭੂਸੱਤਾ ਦੀ ਕਿੱਧਰੇ ਕੋਈ ਗੱਲ ਨਹੀਂ ਤੁਰ ਰਹੀ। ਸਿੱਖ ਲਹਿਰ ਦੀ ਚੜ੍ਹਤ ਸਮੇਂ ਇਕ ਉਹ ਵੇਲਾ ਸੀ ਜਦੋਂ ਮੁਲਕ ਦਾ ਪ੍ਰਧਾਨ ਮੰਤਰੀ ਸਮੁੱਚੇ ਦੇਸ਼ ਸਮੇਤ ਸਿੱਖ ਕੌਮ ਦੇ ਕਦਮਾਂ ’ਚ ਝੁੱਕਿਆ ਨਜ਼ਰ ਆਉਂਦਾ ਸੀ। ਅੱਜ ਇਹ ਹੈਸੀਅਤ ਕਸ਼ਮੀਰੀਆਂ ਨੇ ਪ੍ਰਾਪਤ ਕਰ ਲਈ ਹੈ , ਪਰ ਸਿੱਖ ਆਪਣਾ ਵੱਡਾ ਨੁਕਸਾਨ ਕਰਾਕੇ ਹਾਸ਼ੀਏ ਉਪਰ ਚਲੇ ਗਏ ਹਨ। ਇਹ ਵੱਡਾ ਸੱਚ ਹੈ ਕਿ ਵੱਡੀ ਕੁਰਬਾਨੀ ਅਤੇ ਸੰਘਰਸ਼ ਪਿੱਛੋਂ ਵੀ ਕੌਮ ਦੀ ਸਿਆਸੀ ਸਥਿਤੀ ਬੇਹਤਰ ਨਹੀ ਹੋ ਸਕੀ। ਬਿਨਾਂ ਸ਼ੱਕ ਇਸ ਲਈ ਸਿੱਖਾਂ ਦੀ ਸਿਆਸੀ ਅਤੇ ਧਾਰਮਿਕ ਲੀਡਰਸ਼ਿਪ ਜ਼ਿੰਮੇਵਾਰ ਹੈ। ਜੇਕਰ ਸਿੱਖਾਂ ਦੀ ਲੀਡਰਸ਼ਿੱਪ ਦਿਆਨਤਦਾਰ, ਦੂਰ ਅੰਦੇਸ਼ ਅਤੇ ਸਿਆਣੀ ਹੁੰਦੀ ਤਾਂ ਅੱਜ ਹਾਲਾਤ ਹੋਰ ਹੋਣੇ ਸਨ। ਇਸ ਗੱਲ ਵਿੱਚ ਕੋਈ ਦੋ ਰਾਹਵਾਂ ਨਹੀਂ ਹਨ ਕਿ ਲੀਡਰਾਂ ਦੀ ਗਲਤ ਅਤੇ ਸਵਾਰਥੀ ਸਿਆਸੀ ਰਣਨੀਤੀ ਕਾਰਨ ਸਿੱਖ ਹਿੰਦੁਸਤਾਨ ਦੀ ਮੁੱਖ ਧਾਰਾ ਅੰਦਰ ਸਿਰਫ ਤਮਾਸ਼ਬੀਨ ਬਣਕੇ ਰਹਿ ਗਏ ਹਨ। ਉਨ੍ਹਾਂ ਦੀ ਸਿਆਸੀ ਹਸਤੀ ਪੂਰੀ ਤਰ੍ਹਾਂ ਅਦ੍ਰਿਸ਼ ਹੁੰਦੀ ਜਾ ਰਹੀ ਹੈ। ਇਸ ਨਿਰਾਸ਼ਾਜਨਕ ਸਥਿਤੀ ਵਿੱਚ ਸਿੱਖ ਪਤਿੱਤਪੁਣੇ ਦੇ ਰਾਹ ਪੈ ਚੁੱਕੇ ਹਨ। ਸਿੱਖ ਨੌਜਵਾਨ ਅਤੇ ਅਲੱੜ ਉਮਰ ਦੇ ਮੁੰਡੇ ਨਸ਼ੇ ਦੀ ਲੱਤ ਦਾ ਸ਼ਿਕਾਰ ਹਨ। ਸਿੱਖਾਂ ਦੀ ਇਸ ਅਧੋਗਤੀ ਦਾ ਅਸਰ ਸਮੁੱਚੇ ਪੰਜਾਬ ਉੱਤੇ ਸਾਫ ਦੇਖਣ ਨੂੰ ਮਿਲ ਰਿਹਾ ਹੈ। ਸਿੱਖਾਂ ਦੇ ਸਿਆਸੀ ਆਗੂ ਇਸ ਸਭ ਕੁੱਝ ਤੋਂ ਬੇਨਿਆਜ਼ ਕੌਮ ਨੂੰ ਭੰਬਲਭੂਸੇ ਵਿੱਚ ਪਾਉਣ ਲਈ ਯਤਨਸ਼ੀਲ ਹਨ। ਚੋਣ ਫੰਡ ਇੱਕਠਾ ਕਰਨ ਵਿੱਚ ਰੁੱਝੇ ਨੇਤਾਵਾਂ ਨੂੰ ਕੌਮੀ ਹਿੱਤਾਂ ਦੀ ਕੋਈ ਚਿੰਤਾ ਨਹੀਂ। ਸਥਿਤੀ ਦੀ ਇਸ ਤ੍ਰਾਸਦੀ ’ਚ ਪਹਿਲਕਦਮੀ ਲਈ ਸਿੱਖੇ ਸ਼੍ਰੋਮਣੀ ਧਾਰਮਿਕ ਜੱਥੇਬੰਦੀਆਂ ਅਤੇ ਪੰਥਕ ਧਿਰਾਂ ਵੱਲ ਉਮੀਦ ਅਤੇ ਉਤਸੁਕਤਾ ਨਾਲ ਦੇਖ ਰਿਹਾ ਹੈ। ਅੱਜ ਦੇ ਸਮੇਂ ਅਤੇ ਹਾਲਾਤਾਂ ਦੀ ਰੌਸ਼ਨੀ ਵਿੱਚ ਸਿੱਖਾਂ ਲਈ ਆਪਣੇ ਵਿਰਸੇ  ਨੂੰ ਸੰਭਾਲਣਾ ਬਹੁਤ ਵਸੀਹ ਅਤੇ ਡੂੰਘੇ ਅਰਥ ਗ੍ਰਹਿਣ ਕਰ ਗਿਆ ਹੈ। ਇਨ੍ਹਾਂ ਮੁੱਦਿਆਂ ਉੱਪਰ ਸੰਵਾਦ ਦੀ ਗੱਲ ਤੁਰਨੀ ਬਹੁਤ ਜ਼ਰੂਰੀ ਹੈ। ਇਹ ਪ੍ਰਾਪਤੀ ਹੀ ਸਿੱਖਾਂ ਨੂੰ ਆਪਣੀ ਸਿਆਸੀ ਪ੍ਰਭੂਸੱਤਾ ਕਾਇਮ ਕਰਨ ਵੱਲ ਤੋਰਣ ਲਈ ਰਸਤਾ ਖੋਲ੍ਹੇਗੀ।ੇ ਮਨਨਤੀਆ ਵਲੋਂ ਗੂਰੁ ਮਰਿਯਾਦਾ ਬਦਲਣ ਲਈ ਕੀਤੇ ਜਾ ਰਹੇ ਨਾਪਾਕ ੍ਯਤਨਾਂ ਨੂੰ ਵੀ ਪਛਾੜਨਾ ਹੈ। ਸਿੱਖਾਂ ਅੰਦਰ ਛਿੜਿਆ ਇਹ ਸੰਵਾਦ ਹੀ ਕੌਮ ਅੰਦਰ ਪਏ ਸਾਰੇ ਦਵੰਦਾਂ ਨੂੰ ਨਿਪਟਾਰੇ ਵੱਲ ਲੈ ਕੇ ਤੁਰੇਗਾ। ਸਿੱਖਾਂ ਦੀ ਉਦਾਸੀ ਤੋੜਨ ਦਾ ਇਸ ਤੋਂ ਢੁੱਕਵਾਂ ਹੋਰ ਕੋਈ ਰਸਤਾ ਨਹੀਂ। ਪਿੱਛਲੇ ¦ਮੇ ਸਮੇਂ ਤੋਂ ਸਿੱਖ ਸ਼ਾਂਤਮਈ ਸੰਵਾਦ ਦੀ ਘਾਟ ਵਿੱਚ ਵਿੱਚਰ ਰਹੇ ਸਨ। ਅਸਲ ਵਿਚ ਬੰਦੂਕਾਂ ਦੇ ਪਹਿਰੇ ਵਿੱਚ ਘਿਰ ਗਏ ਸਿੱਖਾਂ ਨੂੰ ਸਿਰ ਜੋੜਨ ਦਾ ਮੌਕਾ ਹੀ ਨਹੀਂ ਮਿਲਿਆ। ਜੇ ਕਿੱਧਰੇ ਮਿਲਿਆ ਤਾਂ ਉਸਨੂੰ ਇਕ ਜਾਂ ਦੂਸਰੇ ਸਿਆਸੀ ਨੇਤਾ ਨੇ ਆਪਣੀ ਨਿੱਜੀ ਹਊਮੇਂ ਦੀ ਭੇਂਟ ਚੜ੍ਹਾ ਦਿੱਤਾ। ਸਵਾਲ ਇਹ ਹੈ ਕਿ ਆਪਣੇ ਸਿਆਸੀ ਅਤੇ ਧਾਰਮਿਕ ਉਭਾਰ ਦੀ ਫਿਕਰ ਤੋਂ ਉੱਪਰ ਉੱਠ ਕੇ ਕਿਵੇਂ ਕੌਮੀ ਸਵਾਲਾਂ ਨੂੰ ਮੁਖਾਤਬ ਹੋਇਆ ਜਾਵੇ। ਸਵਾਲ ਸਹੀ ਦਿਸ਼ਾ ’ਚ ਨਿਰ ਸਵਾਰਥ ਹੋ ਕੇ ਤੁਰਨ ਦਾ ਹੈ। ਸਵਾਲ ਹੈ ਕਿ ਸੰਕਟ ਦੇ ਸਮੇਂ ਸੰਕੀਰਨ ਸੋਚ ਤੋ ਉਪਰ ਉਠਕੇ ਸਿਰ ਜੋੜਨ ਦਾ ਵਿਲੱਖਣ ਮੌਕਾ ਕਿਵੇਂ ਬਣਾ ਤਾਂ ਜੋ ਸਾਰੇ ਵਰਗਾਂ, ਜ਼ਮਾਤਾਂ, ਸੰਪਰਦਾਵਾਂ, ਵਿਚਾਰਾਂ ਅਤੇ ਸਿਆਸੀ ਰੰਗਾਂ ਦੇ ਲੋਕ ਧਾਰਮਿਕ ਅਤੇ ਵਿਚਾਰਧਾਰਕ ਵਖਰੇਵੇਂ ਤਿਆਗਕੇ  ਭਾਈਚਾਰਕ ਆਧਾਰ ਉਪਰ ਸ਼ਮੂਲੀਅਤ ਕਰ ਸਕਣ। ਇਹ ਮੌਕਾ ਮੇਲ ਸੰਸਾਰ ਭਰ ਵਿੱਚ ਸਿੱਖ ਪਛਾਣ ਦੇ ਸੰਕਟ ਦੇ ਹੱਲ ਲਈ ਬੇਹੱਦ ਜਰੂਰੀ ਹੈ। ਇਸ ਕਾਰਜ ਲਈ ਸਾਰੀਆ ਸਿੱਖ ਧਿਰਾਂ ਦੀ ਸਾਂਝ ਬੇਹੱਦ ਜਰੂਰੀ ਹੈ। ਸਫਲਤਾ ਗੁਰੂ ਨੇ ਦੇਣੀ ਹੈ। ਬੁੱਧੀ ਦੀ ਨਿਰਮਲਤਾ ਗੁਰੂ ਨੇ ਬਖਸ਼ਿਸ਼ ਕਰਨੀ ਹੈ। ਸ਼ਕਤੀ ਪੰਥ ਨੇ ਬਣਨਾ ਹੈ। ਸਿਰ ਸਿੱਖੀ ਦਾ ਬੁ¦ਦ ਹੋਣਾ ਹੈ। ਸੰਸਾਰ ਵਿੱਚ ਮਾਣ ਹਰ ਸਿੱਖ ਦਾ ਵੱਧਣਾ ਹੈ।  ਸਿੱਖਾਂ ਦੀ ਧਾਰਮਿਕ ਸ਼ਕਤੀ ਨੂੰ ਇੱਕ ਜੁੱਟ ਕਰਨਾ ਇੱਕ ਮਹਾਨ ਕਾਰਜ ਹੈ। ਪੰਥ ਦੀ ਚੜ੍ਹਦੀ ਕਲਾ ਲਈ ੇ ਉੱਦਮ ਬੇਹੱਦ ਜ਼ਰੂਰੀ ਹਨ। ਪੰਥ ਦੀ ਚੜ੍ਹਦੀ ਕਲਾਂ ਵਿਚੋਂ ਹੀ ਸਿੱਖਾਂ ਦੀ ਸਿਆਸੀ ਪ੍ਰਭੂਸੱਤਾ ਨੇ ਜਨਮ ਲੈਣਾ ਹੈ। ਸਿੱਖਾਂ ਦੀ ਧਾਰਮਿਕ ਸ਼ਕਤੀ ’ਚੋਂ ਹੀ ਉਨ੍ਹਾਂ ਦੀ ਸਿਆਸੀ ਹੋਂਦ ਦਾ ਪ੍ਰਗਟਾਵਾ ਹੁੰਦਾ ਹੈ। ਜਦੋਂ ਵੀ ਸਿੱਖ ਧਾਰਮਿਕ ਤੌਰ ’ਤੇ ਕਮਜ਼ੋਰ ਹੁੰਦੇ ਹਨ ਉਦੋਂ ਹੀ ਉਨ੍ਹਾਂ ਹੱਥੋਂ ਸਿਆਸੀ ਪਹਿਲ-ਕਦਮੀਆਂ ਖਿਸਕੇ ਪੰਥ ਵਿਰੋਧੀਆਂ ਦੇ ਹੱਥਾਂ ਵਿਚ ਚੱਲੀਆਂ ਜਾਂਦੀਆਂ ਹਨ। ਹੁਣ ਉਹ ਵੇਲ੍ਹਾ ਆ ਗਿਆ ਹੈ ਜਦੋਂ ਸਿੱਖਾਂ ਨੂੰ ਇਕ ਸਹੀ ਸਿਆਸੀ ਸੋਚ ਵੱਲ ਤੋਰਣ ਦੀ ਜ਼ਰੂਰਤ ਹੈ।  ਇਹ ਕੋਈ ਸੁਪਨਾ ਨਹੀਂ ਹੈ। ਇਹ ਇਕ ਕੰਧ ਉੱਪਰ ਲਿੱਖੀ ਗਈ ਸੱਚਾਈ ਹੈ ਜਿਸ ਨੂੰ ਪੜ੍ਹਨ ਦਾ ਵੇਲ੍ਹਾ ਹੁਣ ਆ ਗਿਆ ਹੈ।                                          
- ਬਲਜੀਤ ਸਿੰਘ ਬਰਾੜ

Share this post

ਸੰਪਾਦਕ ਦੀ ਕਲਮ ਤੋਂ

  • ਧਾਰਮਿਕ ਸਥਾਨਾਂ ਦੀਆਂ ਜ਼ਮੀਨਾਂ ਦੀ ਵਿੱਕਰੀ ਸਿੱਖੀ ਅਤੇ ਸਿੱਖਾਂ ਲਈ ਸ਼ਰਮਨਾਕ >

    ਅੱਜ ਦੀਆਂ ਮੀਡੀਆ ਰਿਪੋਰਟਾਂ ਵਿੱਚ ਦੋ ਖਬਰਾਂ ਸਮੁੱਚੇ ਸਿੱਖ ਜਗਤ ਨੂੰ ਬੇਹੱਦ ਨਿਰਾਸ਼ ਅਤੇ ਉਦਾਸ ਕਰਨ ਵਾਲੀਆਂ ਹਨ। ਪਹਿਲੀ ਖਬਰ ਪਾਕਿਸਤਾਨ ਤੋਂ ਹੈ। ਇੱਥੇ ਜ਼ਮੀਨੀ ਕਾਰੋਬਾਰ ਵਿੱਚ ਲੱਗੇ ਮੁਨਾਫਾ ਖੋਰ ਭੂ-ਮਾਫੀਆ ਵੱਲੋਂ ਲਾਹੌਰ ਤੋਂ 250 ਕਿਲੋਮੀਟਰ ਦੂਰ ਸ਼ਹਿਰ ਸਾਹੀਵਾਲ (ਪੁਰਾਣਾ ਨਾਂਅ ਮਿੰਟਗੁੰਮਰੀ) ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਸਾਹੀਵਾਲ ਨੂੰ ਵਪਾਰਕ ਕਾਰੋਬਾਰ ਸ਼ੁਰੂ ਕਰਨ ਲਈ ਪੰਜ ਕਰੋੜ ਰੁਪਏ ਵਿੱਚ ਵੇਚ ਦਿੱਤੇ ਜਾਣ ਦੀ ਸੂਚਨਾ ਹੈ। ਦੂਸਰੀ ਖਬਰ ਗੁਰੂਆਂ ਦੀ ਧਰਤੀ ਭਾਰਤੀ ਪੰਜਾਬ ਦੀ ਹੈ। ਜਿਸ ਅਨੁਸਾਰ ਸ਼੍ਰੋਮਣੀ ਗੁਦੁਆਰਾ ਪ੍ਰਬੰਧਕ ਕਮੇਟੀ ਨੇ ਮੁਹਾਲੀ (ਹੁਣ ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਸ਼ਹਿਰ ਦੇ ਐਨ ਵਿਚਕਾਰ ਦੇਸ਼-ਵਿਦੇਸ਼ ਵਿੱਚ ਪ੍ਰਮੁੱਖ ਸਥਾਨ ਰੱਖਦੇ ਇਤਿਹਾਸਕ ਗੁਰਦੁਆਰਾ ਸ੍ਰੀ ਅੰਬ ਸਾਹਿਬ Read More
  • ਹੜ੍ਹਾਂ ਦਾ ਕਹਿਰ-ਖੁਦ ਬਚੋ >

    ਸਮੁੱਚੇ ਉ¤ਤਰੀ ਭਾਰਤ ਵਿੱਚ ਮੌਨਸੂਨ ਦੀ ਅਗੇਤੀ ਆਮਦ ਨਾਲ ਹੜ੍ਹਾਂ ਦੀ ਗੰਭੀਰ ਸਥਿਤੀ ਪੈਦਾ ਹੋ ਗਈ ਹੈ। ਉਤਰਾਖੰਡ, ਹਰਿਆਣਾ, ਪੰਜਾਬ, ਹਿਮਾਚਲ, ਯੂ.ਪੀ. ਅਤੇ ਦਿੱਲੀ ਸਮੇਤ ਕਈ ਹੋਰ ਸੂਬੇ ਅਚਾਨਕ ਹੀ ਹੜ੍ਹਾਂ ਦੀ ਕਰੋਪੀ ਕਾਰਨ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਦੇ ਸ਼ਿਕਾਰ ਹੋਣ ਦੇ ਮੂੰਹ ਆ ਗਏ ਹਨ। ਹੜ੍ਹ ਅਤੇ ਤੂਫਾਨ ਭਾਵੇਂ ਮੁਕੰਮਲ ਤੌਰ ’ਤੇ ਕੁਦਰਤ ਦੀ ਸ਼ਕਤੀ ਦੇ ਕੰਟਰੋਲ ਹੇਠ ਹਨ, ਪਰ ਇਸ ਮਾਮਲੇ ਵਿੱਚ ਵਧੇਰੇ ਤਬਾਹੀ ਸਰਕਾਰੀ ਲਾਪ੍ਰਵਾਹੀ ਕਾਰਨ ਹੁੰਦੀ ਵਿਖਾਈ ਦੇ ਰਹੀ ਹੈ। ਮੌਜੂਦਾ ਸਮੇਂ ਸਭ ਤੋਂ ਵੱਧ ਤਬਾਹੀ ਦਾ ਕੇਂਦਰ ਉਤਰਾਖੰਡ ਬਣਿਆ ਹੋਇਆ ਹੈ, ਜਿੱਥੇ ਹੁਣ ਤੱਕ 30 ਤੋਂ ਵੱਧ ਵਿਅਕਤੀ ਮਾਰੇ ਜਾਣ ਦੀਆਂ ਖਬਰਾਂ ਹਨ। ਸੈਂਕੜੇ Read More
  • ਖਜ਼ਾਨਾ ਭਰੋ, ਪਰ ਸਹੂਲਤਾਂ ਦੀ ਗਰੰਟੀ ਨਾਲ >

      ਪੰਜਾਬ ਸਰਕਾਰ ਨੇ ਬੀਤੇ ਦਿਨ ਕੈਬਨਿਟ ਦੀ ਅਹਿਮ ਮੀਟਿੰਗ ਕਰਦਿਆਂ ਸੂਬੇ ਦੇ ਲੋਕਾਂ ਸਿਰ ਕਈ ਨਵੇਂ ਵਿੱਤੀ ਭਾਰ ਲੱਦ ਦਿੱਤੇ ਹਨ। ਸਰਕਾਰ ਅਨੁਸਾਰ ਇਹ ਵਿੱਤੀ ਭਾਰ ਬਹੁਤ ਘੱਟ ਹਨ, ਪਰ ਸੂਬੇ ਦੇ ਵਿਕਾਸ ਲਈ ਖਜ਼ਾਨਾ ਭਰਨ ਵਾਸਤੇ ਲੋਕਾਂ ਉੱਤੇ ਇਹ ਭਾਰ ਪਾਉਣਾ ਜ਼ਰੂਰੀ ਹੈ। ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਸਮੂਹ ਸ਼ਹਿਰਾਂ ਉੱਤੇ ਜਾਇਦਾਦ ਟੈਕਸ ਲਾਗੂ ਕਰਦਿਆਂ ਛੋਟੇ ਅਤੇ ਵੱਡੇ ਮਕਾਨਾਂ, ਪਲਾਟਾਂ ਅਤੇ ਕਮਰਸ਼ੀਅਲ ਥਾਵਾਂ ’ਤੇ ਵੱਖ-ਵੱਖ ਸਲੈਬਾਂ ਵਿੱਚ ਦੇਣਦਾਰੀਆਂ ਨਿਸ਼ਚਿਤ ਕਰ ਦਿੱਤੀਆਂ ਹਨ। ਸਰਕਾਰ ਨੇ ਇਸ ਮਾਮਲੇ ਵਿੱਚ ਸ਼ਹਿਰੀ ਲੋਕਾਂ ਉੱਪਰ ਦੂਹਰੇ ਤੀਹਰੇ ਰੂਪ ਵਿੱਚ ਵਿੱਤੀ ਭਾਰ ਲੱਦੇ ਹਨ। ਇੱਕ ਪਾਸੇ ਜਾਇਦਾਦ ਟੈਕਸ ਲਗਾਇਆ ਗਿਆ ਹੈ। ਦੂਸਰੇ ਪਾਸੇ Read More
  • ਹੜ੍ਹ ਰੋਕੂ ਫੰਡ ਦੀ ਲੁੱਟ >

    ਸਮੁੱਚੇ ਦੇਸ਼ ਦੀ ਤਰ੍ਹਾਂ ਪੰਜਾਬ ਵਿੱਚ ਵੀ ਹਰੇਕ ਸਾਲ ਹਰ ਜ਼ਿਲ੍ਹੇ ਨੂੰ ਹੜ੍ਹ ਰੋਕੂ ਪ੍ਰਬੰਧ ਕਰਨ ਲਈ ਕਰੋੜਾਂ ਰੁਪਏ ਦੇ ਫੰਡ ਮੁੱਹਈਆ ਕਰਵਾਏ ਜਾਂਦੇ ਹਨ। ਇਨ੍ਹਾਂ ਫੰਡਾਂ ਨੂੰ ਖਰਚਣ ਲਈ ਹਰ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਜ਼ਿੰਮੇਵਾਰ ਹੁੰਦਾ ਹੈ। ਇਸ ਫੰਡ ਤਹਿਤ ਜ਼ਿਲ੍ਹੇ ਵਿੱਚੋਂ ਲੰਘਦੇ ਦਰਿਆਵਾਂ ਦੇ ਬੰਨ੍ਹ ਪੱਕੇ ਕਰਨ, ਜ਼ਿਲ੍ਹੇ ਵਿੱਚੋਂ ਲੰਘਦੀਆਂ ਡਰੇਨਾਂ, ਛੋਟੀਆਂ ਨਦੀਆਂ ਅਤੇ ਨਾਲਿਆਂ ਦੀ ਸਫਾਈ ਦੇ ਕੰਮ ਕਰਦਿਆਂ ਬਰਸਾਤੀ ਪਾਣੀ ਦੇ ਨਿਕਾਸ ਲਈ ਉਚਿਤ ਪ੍ਰਬੰਧ ਕਰਨੇ ਜ਼ਰੂਰੀ ਹੁੰਦੇ ਹਨ। ਹਰੇਕ ਸਾਲ ਜਦੋਂ ਵੀ ਇਹ ਫੰਡ ਰਿਲੀਜ਼ ਹੁੰਦੇ ਹਨ ਤਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦਰਿਆਵਾਂ ਦੇ ਬੰਨ੍ਹਾਂ ਉੱਤੇ ਖੜ੍ਹ ਕੇ ਆਪਣੇ ਅਮਲੇ ਸਮੇਤ ਮੀਡੀਆ ਵਿੱਚ ਦਿੱਤੇ ਜਾਣ Read More
  • ਹਾਈਕੋਰਟ ਦਾ ਸ਼ਲਾਘਾਯੋਗ ਫੈਸਲਾ >

    ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੀਆਂ ਪੰਚਾਇਤੀ ਚੋਣਾਂ ਲਈ ਰਾਹ ਪੱਧਰਾ ਕਰਦਿਆਂ ਇਸ ਸਬੰਧ ਵਿੱਚ ਕਾਂਗਰਸ ਵੱਲੋਂ ਦਰਜ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਕੋਰਟ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਉੱਪਰ ਇਨ੍ਹਾਂ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰਨ ’ਤੇ ਲਗਾਈ ਪਾਬੰਦੀ ਵੀ ਚੁੱਕ ਲਈ ਹੈ। ਕੋਰਟ ਨੇ ਪੰਚਾਇਤੀ ਚੋਣਾਂ ਦੇ ਪੰਜਾਬ ਸਰਕਾਰ ਵੱਲੋਂ ਐਲਾਨੇ ਸਮੁੱਚੇ ਪ੍ਰੋਗਰਾਮ ਉੱਪਰ ਕਾਂਗਰਸ ਵੱਲੋਂ ਦਾਇਰ ਕੀਤੀ ਇਕ ਪਟੀਸ਼ਨ ’ਤੇ ਕਾਰਵਾਈ ਕਰਦਿਆਂ ਰੋਕ ਲਗਾ ਦਿੱਤੀ ਸੀ। ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੇ ਇਸ ਆਧਾਰ ’ਤੇ ਇਹ ਚੋਣਾਂ ਰੋਕਣ ਦੀ ਮੰਗ ਕੀਤੀ ਸੀ ਕਿ ਇਨ੍ਹਾਂ ਚੋਣਾਂ ਲਈ ਪੰਜਾਬ ਸਰਕਾਰ Read More
  • ਕੌਣ ਭੇਜੇਗਾ ਪੁਲਿਸ ਵਾਲਿਆਂ ਨੂੰ ਜੇਲ੍ਹ? >

    ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਸ਼ ਦੇ ਸਮੂਹ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਰਾਜਾਂ ਨੂੰ ਇੱਕ ਵਿਸ਼ੇਸ਼ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਹਰੇਕ ਪੁਲਿਸ ਥਾਣੇ ਦੇ ਉਨ੍ਹਾਂ ਮੁਲਾਜ਼ਮਾਂ ਨੂੰ ਤੁਰੰਤ ਜੇਲ੍ਹਾਂ ਵਿੱਚ ਡੱਕੇ ਜਾਣ ਦੀ ਸਜ਼ਾ ਦਿੱਤੀ ਜਾਵੇ, ਜੋ ਇਨਸਾਫ਼ ਲੈਣ ਲਈ ਥਾਣੇ ਆਉਣ ਵਾਲੇ ਪੀੜਤ ਲੋਕਾਂ ਦੀ ਸ਼ਿਕਾਇਤ ਦੇ ਆਧਾਰ ’ਤੇ  ਐਫ.ਆਈ.ਆਰ ਕੱਟਣ ਤੋਂ ਇਨਕਾਰ ਕਰਦੇ ਹਨ। ਅਜਿਹੇ ਮਾਮਲੇ ਸਮੁੱਚੇ ਦੇਸ਼ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ, ਜਿਨ੍ਹਾਂ ਵਿੱਚ ਪੁਲਿਸ ਥਾਣੇ ਜਾਣ ਵਾਲੇ ਵਕਤ ਦੇ ਸਤਾਏ ਹੋਏ ਲੋਕਾਂ ਨੂੰ ਪੁਲਿਸ ਤੁਰੰਤ ਕੇਸ ਦਰਜ ਕਰਕੇ ਉਨ੍ਹਾਂ ਦੇ ਜ਼ਖ਼ਮਾਂ ਉੱਪਰ ਮਲ੍ਹਮ ਲਗਾਉਣ ਦੀ ਥਾਂ ਉਨ੍ਹਾਂ ਨੂੰ ਇੱਧਰ ਤੋਂ ਉੱਧਰ Read More
  • ਅਡਵਾਨੀ ਦਾ ਅਸਤੀਫਾ >

    ਭਾਜਪਾ ਦੇ ਸੀਨੀਅਰ ਆਗੂ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਭਾਜਪਾ ਦੇ ਪ੍ਰਮੁੱਖ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ । ਸ਼੍ਰੀ ਅਡਵਾਨੀ ਦੇ ਅਸਤੀਫੇ ਦੇ ਕਾਰਨ ਬੜੇ ਸ਼ਪੱਸ਼ਟ ਹਨ । ਉਨ੍ਹਾਂ ਪਾਰਟੀ ਦੀ ਦਸ਼ਾ, ਦਿਸ਼ਾ ਅਤੇ ਪਾਰਟੀ ਆਗੂਆਂ ਦੇ ਪਾਰਟੀ ਸਿਧਾਂਤਾਂ  ਨਾਲੋਂ ਸਵਾਰਥੀ ਚਰਿੱਤਰ ਨੂੰ ਮੁੱਖ ਕਾਰਣ ਦੱਸਿਆ ਹੈ । ਗੁਜਰਾਤ ਦੇ ਮੁੱਖ ਮੰਤਰੀ ਦੀਆਂ ਤਾਨਾਸ਼ਾਹ ਰੁਚੀਆਂ ਅਤੇ ਫਿਰਕਾਪ੍ਰਸਤ ਹੋਣ ਕਾਰਣ ਅਡਵਾਨੀ ਨੇ ਉਸ ਨੂੰ ਪਾਰਟੀ ਵਿੱਚ ਜ਼ਿਆਦਾ ਮਹੱਤਵ ਦੇਣ ਤੋਂ ਮਨ੍ਹਾ ਕੀਤਾ ਸੀ । ਸ਼੍ਰੀ ਅਡਵਾਨੀ ਨੇ ਆਪਣੀ ਰਾਏ ਸਪੱਸ਼ਟ ਤੌਰ ’ਤੇ ਪਾਰਟੀ ਕੋਲ ਪਹੁੰਚਾ ਦਿੱਤੀ ਸੀ ਪੰ੍ਰਤੂ ਆਰ.ਐੱਸ.ਐ੍ਯਸ. ਦੇ ਦਬਾਅ ਕਾਰਨ ਸ਼੍ਰੀ ਅਡਵਾਨੀ ਦੀ ਰਾਏ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ । ਮੋਦੀ ਨੂੰ ਚੋਣ Read More
  • ਕੋਲਕਾਤਾ ਤੋਂ ਅੰਮ੍ਰਿਤਸਰ >

    ਕੇਂਦਰ ਸਰਕਾਰ ਨੇ ਪੰਜਾਬ ਦੀ ਪ੍ਰਮੁੱਖ ਮੰਗ ਮੰਨਦਿਆਂ ਦੇਸ਼ ਦਾ ਮਹੱਤਵ ਪੂਰਨ ਕੋਲਕਾਤਾ-ਦਿੱਲੀ-ਅੰਮ੍ਰਿਤਸਰ ਉੁਦਯੋਗਿਕ ਕਾਰੀਡੋਰ ਸਥਾਪਿਤ ਕਰਨ ਦਾ ਐਲਾਨ ਕਰ  ਦਿੱਤਾ ਹੈ। ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਾਰਵਾਈ ਕਰਦਿਆਂ ਇਸ ਕਾਰੀਡੋਰ ਨੂੰ ਛੇਤੀ ਤੋਂ ਛੇਤੀ ਮੁਕੰਮਲ ਕਰਵਾਉਣ ਲਈ ਅੰਤਰ ਮੰਤਰਾਲਾ ਗਰੁੱਪ ਦਾ ਗਠਨ ਕਰ ਦਿੱਤਾ ਹੈ। ਇਸ ਕਾਰੀਡੋਰ ਦੇ ਤਹਿਤ ਕੋਲਕਾਤਾ ਤੋਂ ਅੰਮ੍ਰਿਤਸਰ ਤੱਕ ਇੱਕ ਵਿਸ਼ੇਸ਼ ਰੇਲਵੇ ਲਾਈਨ ਵਿਛਾਈ ਜਾ ਰਹੀ ਹੈ, ਇਸ ਰੇਲਵੇ ਲਾਈਨ ਤੋਂ ਸਿਰਫ਼ ਉਦਯੋਗਿਕ ਉਤਪਾਦਤ ਸਮਾਨ ਦੀ ਢੋਆ-ਢੁਆਈ ਲਈ ਹੀ ਰੇਲ ਗੱਡੀਆਂ ਦੀ ਆਵਾਜਾਈ ਹੋਵੇਗੀ। ਸਰਕਾਰੀ ਦਾਅਵੇ ਅਨੁਸਾਰ ਇਹ ਨਵਾਂ ਰੇਲਵੇ ਕਾਰੀਡੋਰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉਤਰਾਖੰਡ, ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ Read More
  • ਕਾਂਗਰਸ ਦੇ ਖਤਰਨਾਕ ਇਰਾਦੇ >

    ਦਿੱਲੀ ਸਿੱਖ ਕਤਲੇਆਮ ਦੀ ਯਾਦਗਾਰ ਦਾ ਨੀਂਹ ਪੱਥਰ ਰੱਖੇ ਜਾਣ ਤੋਂ ਰੋਕਣਾ ਦਿੱਲੀ ਪ੍ਰਸਾਸ਼ਨ ਦੀ ਸਾਧਾਰਨ ਰਸਮੀ ਕਾਰਵਾਈ ਹੈ। ਪਰ ਜਿੰਨ੍ਹਾਂ ਇਰਾਦਿਆਂ ਨੂੰ ਲੈ ਕੇ ਇਹ ਰਾਈ ਦਾ ਪਹਾੜ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਬੇਹੱਦ ਖਤਰਨਾਕ ਹੈ। ਪੰਜਾਬ ਅਤੇ ਨਵੀਂ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਧਾਰਮਿਕ ਅਤੇ ਸਿਆਸੀ ਖੇਤਰਾਂ ਵਿੱਚ ਮਜ਼ਬੂਤ ਹੋਈ ਸਥਿਤੀ ਨੇ ਕਾਂਗਰਸ ਦੀ ਨੀਂਦ ਹਰਾਮ ਕਰ ਦਿੱਤੀ ਲੱਗਦੀ ਹੈ। ਇਸੇ ਕਰਕੇ ਕਾਂਗਰਸ ਆਨੇ-ਬਹਾਨੇ ਸਮੁੱਚੀ ਸਿੱਖ ਕੌਮ ਨਾਲ ਟਕਰਾਅ ਲੈ ਕੇ ਆਪਣੀ ਸਿੱਖਾਂ ਪ੍ਰਤੀ ਨਫ਼ਰਤ ਨੂੰ ਪ੍ਰਗਟ ਕਰ ਰਹੀ ਹੈ। ਤਸਵੀਰ ਦਾ ਦੂਸਰਾ ਪੱਖ ਇਹ ਵੀ ਹੈ ਕਿ  ਕਾਂਗਰਸ ਦੇਸ਼ ਵਿੱਚ ਸਿੱਖਾਂ ਅਤੇ ਹੋਰ Read More
  • ਜੱਥੇਦਾਰ ਸ੍ਰੀ ਅਕਾਲ ਤਖਤ ਦੀ ਸਹੀ ਤਾੜਨਾ >

    ਜੂਨ 1984 ਦੇ ਘੱਲੂਘਾਰੇ ਦੀ 29ਵੀਂ ਵਰ੍ਹੇਗੰਢ ਮਨਾਉਂਦਿਆਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਤਕਰਿਆਂ ਸਬੰਧੀ ਕੌਮ ਨੂੰ ਲਾਮਬੰਦੀ ਲਈ ਕੀਤੀ ਭਾਵ-ਪੂਰਤ ਅਪੀਲ ਸਿੱਖਾਂ ਵਿਰੁੱਧ ਨਵੀਆਂ ਸਾਜਿਸ਼ਾਂ ਰਚ ਰਹੀ ਕੇਂਦਰ ਸਰਕਾਰ ਲਈ ਸਿੱਧੀ ਤਾੜਨਾ ਹੈ। ਦੂਸਰੇ ਤਖਤਾਂ ਦੇ ਸਿੰਘ ਸਾਹਿਬਾਨਾਂ, ਸਾਬਕਾ ਸਿੰਘ ਸਾਹਿਬਾਨਾਂ, ਸ਼੍ਰੋਮਣੀ ਕਮੇਟੀ ਪ੍ਰਧਾਨ, ਦਮਦਮੀ ਟਕਸਾਲ ਦੇ ਮੁੱਖੀ ਅਤੇ ਹੋਰ ਪੰਥਕ ਸਖਸ਼ੀਅਤਾਂ  ਅਤੇ ਜੋਸ਼ੀਲੇ ਸਿੱਖ ਨੌਜਵਾਨਾਂ ਦੇ ਭਾਰੀ ਇੱਕਠ ਦੌਰਾਨ ਸਿੰਘ ਸਾਹਿਬ ਨੇ ਕਿਹਾ ਹੈ ਕਿ 29 ਸਾਲ ਬੀਤ ਜਾਣ ਤੋਂ ਪਿਛੋਂ  ਵੀ ਇਹ ਸਾਕਾ ਸਾਨੂੰ ਅੱਜ Read More
  • 1
  • 2

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today231
Yesterday566
Week1343
Month9674
All191154

Weather

91°
32°
°F | °C
Sunny
Humidity: 38%
Wed
Sunny
77 | 100
25 | 37
Thu
Sunny
80 | 104
26 | 40