ਸਿੱਖ ਇਨਕਲਾਬ ਦੀ ਜ਼ਰੂਰਤ

ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਨੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਗੁਰੂ ਸਾਹਿਬਾਨਾਂ ਦੇ ਸੰਦੇਸ਼ ਮੁਤਾਬਕ ਜਾਤਾਂ, ਗੋਤਾਂ ਦੇ ਨਾਂਅ ਉੱਤੇ ਗੁਰਦੁਆਰਾ ਸਾਹਿਬ ਨਾ ਬਣਾਉਣ। ਉਨ੍ਹਾਂ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਇੱਕ ਪਿੰਡ ਵਿੱਚ ਸਿਰਫ ਇੱਕ ਹੀ ਗੁਰਦੁਆਰਾ ਸਾਹਿਬ ਸਥਾਪਤ ਕੀਤਾ ਜਾਵੇ ਅਤੇ ਪਹਿਲਾਂ ਤੋਂ ਸਥਾਪਤ ਇੱਕ ਗੁਰਦੁਆਰਿਆਂ ਦੀਆਂ੍ਯ ਇਮਾਰਤਾਂ ਸਮਾਜਿਕ ਕੰਮਾਂ ਲਈ ਵਰਤੀਆਂ ਜਾਣ। ਸ੍ਰੀ ਅਕਾਲ ਤਖਤ ਸਾਹਿਬ ਨੇ ਨਵੇਂ ਗੁਰਦੁਆਰਾ ਸਾਹਿਬਾਨ ਦੀ ਉਸਾਰੀ ਲਈ ਬਕਾਇਦਾ ਪ੍ਰਵਾਨਗੀ ਦੇ ਹੁਕਮ ਵੀ ਦਿੱਤੇ ਹਨ। ਇਸ ਤੋਂ ਪਹਿਲਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਤਰ੍ਹਾਂ ਦੀਆਂ ਉਸਾਰੂ ਅਪੀਲਾਂ  ਕੀਤੀਆਂ ਜਾ ਚੁੱਕੀਆਂ ਹਨ। ਸਿੰਘ ਸਾਹਿਬਾਨ ਇਸ ਗੱਲ ਤੋਂ ਚਿੰਤੁਤ ਹਨ ਕਿ ਸਿੱਖ ਭਾਈਚਾਰੇ ਨੂੰ ਜਾਤਾਂ ਅਤੇ ਗੋਤਾਂ ਦੇ ਨਾਂਅ ਉੱਤੇ ਵੰਡਿਆ ਜਾ ਰਿਹਾ ਹੈ। ਸੰਸਾਰ ਭਰ ਵਿੱਚ ਵੱਡੀ ਗਿਣਤੀ ਵਿੱਚ ਜਾਤਾਂ ਅਤੇ ਗੋਤਾਂ ਦੇ ਨਾਂਅ ਉੱਤੇ ਗੁਰਦੁਆਰਾ ਸਾਹਿਬ ਉਸਾਰੇ ਜਾ ਚੁੱਕੇ ਹਨ। ਲਾਜ਼ਮੀ ਤੌਰ ਤੇ ਅਜਿਹੇ ਗੁਰਦੁਆਰਿਆਂ ਦੀ ਉਸਾਰੀ  ਸਿੱਖ ਗੁਰੂ ਸਾਹਿਬਾਨਾਂ ਦੇ ਆਦੇਸ਼ਾਂ ਦਾ ਸਿੱਧਾ ਉਲੰਘਣ ਹੈ। ਸਾਰੇ ਸਿੱਖ ਗੁਰੂ ਸਾਹਿਬਾਨ ਨੇ ਮਨੁੱਖ  ਨੂੰ ਜਾਤਾਂ ਅਤੇ ਗੋਤਾਂ ਵਿੱਚ ਵੰਡਣ ਦਾ ਵਿਰੋਧ ਕੀਤਾ ਹੈ। ਗੁਰਬਾਣੀ ਵਿੱਚ ਇਸ ਦਾ ਸਖਤੀ ਨਾਲ ਖੰਡਨ ਕੀਤਾ ਗਿਆ ਹੈ। ਬੇਸ਼ੱਕ ਸਿੱਖੀ ਜੀਵਨ ਵਿੱਚ ਜਾਤ-ਪਾਤ ਦਾ ਕੋਈ ਥਾਂ ਨਹੀਂ, ਇਸ ਦੇ ਬਾਵਜੂਦ ਵੀ ਸਿੱਖ ਸਮਾਜ ਜਾਤ-ਪਾਤ ਅਤੇ ਗੋਤਾਂ ਦੇ ਨਾਂਅ ਉੱਤੇ ਵੰਡਿਆ ਹੋਇਆ ਹੈ। ਇਹ ਵੰਡ ਹੀ ਸਿੱਖ ਪੰਥ ਵਿੱਚ ਵਿਤਕਰੇ ਅਤੇ ਫੁੱਟ ਦਾ ਆਧਾਰ ਬਣੀ ਹੋਈ ਹੈ। ਇਹ ਚੰਗੀ ਗੱਲ ਹੈ ਕਿ ਸਿੱਖ ਸਾਹਿਬਨ ਅਤੇ ਉਨ੍ਹਾਂ ਨੇ ਇਸ ਜਟਿਲ ਮਸਲੇ ਵੱਲ ਉਚੇਚਾ ਧਿਆਨ ਦਿੱਤਾ ਹੈ। ਇਸ ਸਮਾਜਿਕ ਬੁਰਾਈ  ਨਾਲ ਨਜਿੱਠਣ ਲਈ ਸਿਰਫ ਅਪੀਲਾਂ ਕਾਫੀ ਨਹੀਂ ਹਨ। ਲਾਜ਼ਮੀ ਤੌਰ ਤੇ ਇਸ ਲਈ ਵੱਡੇ ਯਤਨ ਹੋਣੇ ਚਾਹੀਦੇ ਹਨ। ਸਿੱਖ ਪੰਥ ਨੂੰ ਇਸ ਸਮੇਂ ਇੱਕ ਸਮਾਜਿਕ ਇਨਕਲਾਬ ਦੀ ਜ਼ਰੂਰਤ ਹੈ। ਅਜਿਹੇ ਇਨਕਲਾਬ ਲਈ ਸਾਰੇ ਸਿੱਖਾਂ ਨੂੰ ਇੱਕ ਮੰਚ ਤੇ ਆਉਣਾ ਹੋਵੇਗਾ। ਜਾਤ-ਪਾਤ ਅਤੇ ਗੋਤਾਂ ਦੇ ਖਾਤਮੇ ਤੋਂ ਬਿਨਾਂ ਸਿੱਖਾਂ ਨੂੰ ਇੱਕ ਮਜ਼ਬੂਤ ਭਾਈਚਾਰੇ ਵਿੱਚ ਨਹੀਂ ਬਦਲਿਆ ਜਾ ਸਕਦਾ। ਜਾਤਾਂ ਅਤੇ ਗੋਤਾਂ ਦੇ ਆਧਾਰ ਤੇ ਗੁਰਦੁਆਰਿਆਂ ਦੀ ਉਸਾਰੀ 19ਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿੱਚ ਸ਼ੁਰੂ  ਹੈ। ਇਸ ਸਦੀ ਦੇ ਸੱਠਵੇਂ ਦਹਾਕੇ ਬਾਅਦ ਅਜਿਹੇ ਗੁਰਦੁਆਰਿਆਂ ਦੀ ਉਸਾਰੀ ਦਾ ਹੜ੍ਹ ਜਿਹਾ ਆ ਗਿਆ ਹੈ। ਇਹ ਵਰਤਾਰਾ ਇਸ ਲਈ ਵੱਧ ਫੁੱਲ ਰਿਹਾ ਹੈ ਕਿਉਂਕਿ  ਗੁਰਦੁਆਰਿਆਂ ਦੀ ਜਾਇਦਾਦ ਨਿੱਜੀ ਜਾਂ ਨਿੱਜੀ ਟਰੱਸਟਾਂ ਦੇ ਨਾਂਅ ਉੱਤੇ ਦਰਜ ਕਰਵਾਉਣ ਦੀ ਪ੍ਰੰਪਰਾ ਚੱਲ ਪਈ ਹੈ। ਇਸ ਮਾੜੀ ਪ੍ਰੰਪਰਾ ਨੂੰ ਸ਼ੁਰੂ ਕਰਨ ਵਿੱਚ ਵੱਡੇ ਅਕਾਲੀ ਨੇਤਾਵਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਬਰਾਬਰ ਭੂਮਿਕਾ ਹੈ। ਜਾਤਾਂ, ਗੋਤਾਂ ਦੇ ਆਧਾਰ ’ਤੇ ਨਿੱਜੀ ਗੁਰਦੁਆਰਿਆਂ ਦੀ ਉਸਾਰੀ ਰੋਕਣ ਲਈ ਇਹ ਲਾਜਮੀ ਕੀਤਾ ਜਾਵੇ ਕਿ ਸਾਰੇ ਗੁਰਦੁਆਰਾ ਸਾਹਿਬਾਨ ਦੀ ਸਾਰੀ ਜਾਇਦਾਦ ਸਿਰਫ ਅਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਉੱਤੇ ਵੀ ਦਰਜ ਹੋਵੇਗੀ।  ਅਜਿਹਾ ਕਰਨ ਨਾਲ ਜਾਤ-ਪਾਤ ਦੇ ਆਧਾਰ ਤੇ ਗੁਰਦੁਆਰਿਆਂ ਦੀ ਉਸਾਰੀ ਨੂੰ ਰੋਕਣ ਲਈ ਵੱਡੀ ਸਫਲਤਾ ਮਿਲ ਸਕਦੀ ਹੈ। ਸਿੱਖ ਸਮਾਜ ਵਿੱਚ ਜਾਤ-ਪਾਤ ਦਾ ਖਾਤਮਾ ਸਿਰਫ ਜਾਤ-ਪਾਤ ਦੇ ਆਧਾਰ ’ਤੇ ਗੁਰਦੁਆਰਿਆਂ ਦੀ ਉਸਾਰੀ ਰੋਕਣ ਨਾਲ ਨਹੀਂ ਹੋ ਸਕਦਾ। ਇਸ ਲਈ ਉਚੇਚੇ ਅਤੇ ਵੱਡੇ ਯਤਨ ਕਰਨੇ ਹੋਣਗੇ। ਉਮੀਦ ਕਰਦੇ ਹਾਂ ਕਿ ਸਿੰਘ ਸਾਹਿਬਾਨ, ਸੰਪਰਦਾਵਾਂ ਅਤੇ ਸਾਰੀਆਂ ਸਿੱਖ ਜੱਥੇਬੰਦੀਆਂ ਇਸ ਮੁੱਦੇ ਤੇ ਕੋਈ ਵਿਆਪਕ ਪ੍ਰੋਗਰਾਮ ਬਣਾਉਣਗੀਆਂ। 

-ਬਲਜੀਤ ਸਿੰਘ ਬਰਾੜ

Share this post

ਸੰਪਾਦਕ ਦੀ ਕਲਮ ਤੋਂ

  • ਜਮਹੂਰੀਅਤ ਦੀ ਮਜ਼ਬੂਤੀ ਜਾਂ ਮਜ਼ਾਕ? >

    ਪੰਜਾਬ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਮੁਕੰਮਲ ਹੋ ਗਈਆਂ ਹਨ। ਲੋਕਾਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਵਿੱਚ ਹਿੱਸਾ ਲਿਆ। ਸੰਭਾਵਨਾ ਹੈ ਕਿ ਕੱਲ੍ਹ ਨੂੰ ਨਿਕਲਣ ਵਾਲੇ ਚੋਣ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਭਾਰੀ ਜਿੱਤ ਹੋਵੇਗੀ। ਅਕਾਲੀ ਆਗੂ ਆਪਣੇ ਅਖੌਤੀ ਵਿਕਾਸ ਦੇ ਦਾਅਵਿਆਂ ਦਾ ਐਲਾਨ ਕਰਨਗੇ। ਅਸਲ ਵਿੱਚ ਇਹ ਜਿੱਤ ਸ਼੍ਰੋਮਣੀ ਅਕਾਲੀ ਦਲ (ਬ) ਦੀ ਨਹੀਂ, ਇਹ ਜਿੱਤ ਪੰਜਾਬ ਸਰਕਾਰ ਦੀ ਹੈ। ਪੰਜਾਬ ਦਾ ਮੁੱਖ ਮੰਤਰੀ ਕੋਈ ਵੀ ਹੋਵੇ ਸਥਾਨਕ ਸੰਸਥਾਵਾਂ ਵਿੱਚ ਉਸ ਦੀ ਜਿੱਤ ਦੀਆਂ ਸੰਭਾਵਨਾਂ ਕਾਫੀ ਜਿਆਦਾ ਹੁੰਦੀਆਂ ਹਨ। ਪੰਜਾਬ ਦੀ ਧਰਤੀ ਬਹੁਤ  ਭਾਗਾਂ ਵਾਲੀ ਹੈ ਇਸ ਦੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਕਿ Read More
  • ਭਾਜਪਾ ਵਰਕਰਾਂ ਨੂੰ ਅਗਵਾ ਕਰ ਰਿਹਾ ਹੈ ਅਕਾਲੀ ਦਲ >

    ਸ਼ਾਂਤਾ ਕੁਮਾਰ ਪੰਜਾਬ ਭਾਜਪਾ ਦੇ ਇੰਚਾਰਜ ਬਣਾਏ ਚੰਡੀਗੜ੍ਹ ਝ ਸ. ਰ.-ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੌਮੀ ਮੀਤ ਪ੍ਰਧਾਨ ਸ਼ਾਤਾ ਕੁਮਾਰ ਨੂੰ ਇਕ ਵਾਰ ਫਿਰ ਪੰਜਾਬ ਭਾਜਪਾ ਦਾ ਇੰਚਾਰਜ ਨਿਯੁਕਤ ਕਰਨ ’ਤੇ ਮੌਜੂਦਾ ਸੂਬਾ ਪ੍ਰਧਾਨ ਕਮਲ ਸ਼ਰਮਾ ਦੇ ਧੜੇ ਨੂੰ ਹੋਰ ਮਜ਼ਬੂਤੀ ਮਿਲੀ ਹੈ ਜਿਕਰਯੋਗ ਹੈ ਕਿ ਕਮਲ ਸ਼ਰਮਾ ਨੂੰ ਸੂਬਾ ਪ੍ਰਧਾਨ ਬਣਾਉਣ ਅਤੇ ਮੰਤਰੀਆਂ ਦੀ ਨਿਯੁਕਤੀ ਕਰਨ ’ਚ ਸ਼ਾਤਾ ਕੁਮਾਰ ਨੇ ਅਹਿਮ ਰੋਲ ਅਦਾ ਕੀਤਾ ਸੀ। ਭਾਜਪਾ ਕੋਟੇ ਦੇ ਮੌਜੂਦਾ ਚਾਰ ਮੰਤਰੀ ਸ਼ਾਤਾ ਕੁਮਾਰ ਦੀ ਪਸੰਦ ਵਜੋਂ ਜਾਣੇ ਜਾਂਦੇ ਰਹੇ ਹਨ। ਇਸ ਲਈ ਉਸ ਧੜੇ ਨੂੰ ਸ਼ਾਤਾ ਕੁਮਾਰ ਦੀ ਨਿਯੁਕਤੀ ਨਾਲੇ ਵੱਡਾ ਝਟਕਾ ਲੱਗਾ ਹੈ ਜੋ ਪਿਛਲੇ ਕੁਝ ਸਮੇਂ Read More
  • ਹਿੰਦੀ ਚੀਨੀ ਭਾਈ ਭਾਈ >

    ਚੀਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਲੀ ਕੇ ਕਿਆਂਗ ਆਪਣੀਆਂ ਵਿਦੇਸ਼ ਯਾਤਰਾਵਾਂ ਦਾ  ਸਿਲਿਸਲਾ ਸ਼ੁਰੂ ਕਰਨ ਦਾ ਸ਼ੁੱਭ ਆਰੰਭ ਭਾਰਤ ਤੋਂ ਕਰ ਰਹੇ ਹਨ। ਪ੍ਰਧਾਨ ਮੰਤਰੀ ਬਣਨ ਉਪਰੰਤ ਉਨ੍ਹਾਂ ਸਭ ਤੋਂ ਪਹਿਲਾਂ ਆਪਣੇ ਗਵਾਂਢੀ ਦੇਸ਼ ਭਾਰਤ ਆਉਣ ਨੂੰ ਪਹਿਲ ਦਿੱਤੀ ਹੈ। ਭਾਰਤ ਨੇ ਵੀ ਚੀਨ ਦੇ ਨਵੇਂ ਪ੍ਰਧਾਨ ਮੰਤਰੀ ਦੀ ਆਮਦ ਦੌਰਾਨ ਉਸ ਨੂੰ ਅੱਖਾਂ ਤੇ ਬਿਠਾਉਂਦਿਆਂ ਤਲੀਆਂ ਉੱਤੇ ਚੋਗ ਚੁਗਾਉਣ ਦੇ ਪ੍ਰਬੰਧ ਕੀਤੇ ਹਨ। ਅਕਸਰ ਕਿਹਾ ਜਾਂਦਾ ਹੈ ਕਿ ਬੁਰੇ  ਰਿਸ਼ਤੇਦਾਰ ਨੂੰ ਜਰਨਾ ਸੌਖਾ ਹੈ, ਪ੍ਰੰਤੂ ਬੁਰਾ ਗਵਾਂਢੀ ਜਰਨਾ ਬਹੁਤ ਔਖਾ ਹੈ। ਹਰ  ਵੇਲੇ ਗਵਾਂਢੀ ਨਾਲ ਸਭ ਤੋਂ ਪਹਿਲਾਂ ਸਾਹਮਣਾ ਹੁੰਦਾ ਹੈ। ਭਾਰਤ ਦੇ ਪ੍ਰਮੁੱਖ ਗਵਾਂਢੀ  ਦੇਸ਼ ਪਾਕਿਸਤਾਨ ਅਤੇ Read More
  • ਕੌਣ ਦੇਵੇ ਇਨਸਾਫ਼? >

    ਅੱਜ ਦੀਆਂ ਅਖਬਾਰਾਂ ਵਿੱਚ ਦੋ ਖਬਰਾਂ ਪ੍ਰਮੁੱਖਤਾ ਨਾਲ ਛਪੀਆਂ ਹਨ। ਦੋਵੇਂ ਖਬਰਾਂ ਸਮਾਜ ਵਿੱਚ ਆਏ ਭਿਆਨਕ ਕਿਸਮ ਦੇ ਨਿਘਾਰ ਵੱਲ ਇਸ਼ਾਰਾ ਕਰਦੀਆਂ ਹਨ। ਦੋਵੇਂ ਖਬਰਾਂ ਇਸ ਲਈ ਮਹੱਤਵਪੂਰਨ ਹਨ ਕਿਉਂਕਿ ਜਿਸ ਮੁਸੀਬਤ ਦੇ ਸ਼ਿਕਾਰ ਜੋ ਵਿਅਕਤੀ ਹੋਏ ਹਨ, ਉਹ ਸਧਾਰਨ ਵਿਅਕਤੀ ਨਹੀਂ ਹਨ। ਦੋਵੇਂ ਪੀੜਤ ਕਾਨੂੰਨ ਅਤੇ ਸੰਵਿਧਾਨ ਦੀਆਂ ਸ਼ਕਤੀਆਂ ਉ¤ਪਰ ਪਹਿਰਾ ਦੇਣ ਵਾਲੇ ਹਨ। ਪਹਿਲੀ ਖਬਰ ਚੰਡੀਗੜ੍ਹ ਤੋਂ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਮੁੱਖ ਜੱਜ ਨੇ ਉਸੇ ਹਾਈਕੋਰਟ ਵਿੱਚ ਜਾ ਕੇ ਖੁੱਦ ਲਈ ਇਨਸਾਫ਼ ਮੰਗਿਆ ਹੈ, ਜਿੱਥੇ ਕਦੇ ਉਹ ਖੁੱਦ ਬੈਠ ਕੇ ਲੋਕਾਂ ਦੇ ਮਾਮਲੇ ਸੁਣਦਿਆਂ ਫੈਸਲੇ ਅਤੇ ਇਨਸਾਫ਼ ਕਰਿਆ ਕਰਦੇ ਸਨ। ਹਾਈਕੋਰਟ ਦੇ ਇਹ ਸਾਬਕਾ ਮੁੱਖ Read More
  • ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਨਿੱਜੀ ਦਖਲ ਅੰਦਾਜ਼ੀ ਕਰਨ >

    ਰਾਮਪੁਰਾ ਫੂਲ ਹਲਕੇ ਵਿੱਚ ਗੋਲੀਕਾਂਡ ਦੀ ਵਾਪਰੀ ਘਟਨਾ ਸਧਾਰਣ ਨਹੀਂ ਹੈ। ਇਹ ਘਟਨਾ ਦੁੱਖਦਾਇਕ ਅਤੇ ਪੰਜਾਬ ਦੇ ਸੰਤਾਪ ਹੰਢਾ ਚੁੱਕੇ ਲੋਕਾਂ ਲਈ ਵੱਡੀ ਫਿਕਰਮੰਦੀ ਵਾਲੀ ਹੈ। ਇਹ ਸਰਕਾਰ ਦੇ ਅਕਸ ਲਈ ਵੀ ਠੀਕ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੱਲੋਂ ਇਸ ਘਟਨਾ ਨੂੰ ਅਣਗੌਲਿਆਂ ਕਰਨਾ ਅਫਸੋਸਨਾਕ ਹੈ। ਦੋਵਾਂ ਆਗੂਆਂ ਵੱਲੋਂ ਘਟਨਾ ਨੂੰ ਅਣਗੌਲਿਆਂ੍ਯ ਕਰਨ ਨਾਲ ਸਰਕਾਰ ਦੀ ਨੀਅਤ ਉੱਤੇ ਵੀ ਸ਼ੰਕੇ ਖੜ੍ਹੇ ਹੁੰਦੇ ਹਨ। ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਇਨ੍ਹਾਂ ਦੋਵਾਂ ਵੱਡੇ ਆਗੂਆਂ ਦਾ ਸਿੱਧੇ ਜਾਂ ਅਸਿੱਧੇ ਢੰਗ ਨਾਲ ਇਸ ਘਟਨਾ ਨਾਲ ਕੋਈ ਵੀ ਸਬੰਧ ਨਹੀਂ ਹੈ। ਪਰ ਪੰਜਾਬ ਸਰਕਾਰ ਦੀਆਂ ਸਮੁੱਚੀਆਂ ਸ਼ਕਤੀਆਂ ਇਨ੍ਹਾਂ ਦੋਵਾਂ Read More
  • ਦਿਹਾੜੀਦਾਰ ਅਫਸਰ ਹਟਾਏ ਜਾਣ >

    ਪਿਛਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਰਿਟਾਇਰਮੈਂਟ ਤੋਂ ਬਾਅਦ ਮੁਲਾਜ਼ਮਾਂ ਜਾਂ ਅਫਸਰਾਂ ਨੂੰ ਦੁਬਾਰਾ ਨੌਕਰੀ ’ਤੇ ਨਹੀਂ ਰੱਖਿਆ ਜਾਵੇਗਾ। ਭਾਵੇਂ ਇਸ ਫੈਸਲੇ ਵਿੱਚ ਪੀ. ਸੀ. ਐਸ. ਅਫਸਰਾਂ ਨੂੰ ਛੋਟ ਦਿੱਤੀ ਗਈ ਸੀ ਪਰੰਤੂ ਹੁਣ ਪੰਜਾਬ ਸਰਕਾਰ ਆਪਣੇ ਇਸ ਫੈਸਲੇ ਦੀਆਂ ਖੁਦ ਧੱਜੀਆਂ ਉਡਾ ਰਹੀ ਹੈ । ਅਨੇਕਾਂ ਪੀ. ਸੀ. ਐਸ. ਅਫਸਰ ਅਤੇ ਹੋਰ ਮਹਿਕਮਿਆਂ ਦੇ ਅਫਸਰ ਰਿਟਾਇਰਮੈਂਟ ਤੋਂ ਬਾਅਦ ਕਈ ਸਾਲਾਂ ਤੋਂ ਨੌਕਰੀ ਕਰ ਰਹੇ ਹਨ। ਲੋਕਾਂ ਨੂੰ ਇਨਸਾਫ ਅਤੇ ਜਵਾਬਦੇਹ ਪ੍ਰਸਾਸ਼ਨ ਦੇਣ ਵਾਲੇ ਅਫਸਰ ਖੁਦ ਜਿਸ ਕੁਰਸੀ ਉੱਪਰ ਬੈਠੇ ਹਨ, ਉਹ ਕੁਰਸੀ ਨੂੰ ਪ੍ਰਾਪਤ ਕਰਨ ਦਾ ਤਰੀਕਾ ਅਨਿਆਂਪੂਰਣ ਹੈ। ਉਹ ਕੁਰਸੀ ਉਪਰ ਸਰਕਾਰੀ ਰੂਲਾਂ Read More
  • ਪੰਜਾਬ ਦੇ ਕਿਸਾਨਾਂ ਦਾ ਸੰਕਟ ਕੇਂਦਰ ਵੀ ਲੁੱਟੇ, ਪੰਜਾਬ ਵੀ ਲੁੱਟੇ >

    ਪੰਜਾਬ ਦੇ ਕਿਸਾਨ ਇਸ ਵੇਲੇ ਦੋਹਰੇ ਸੰਕਟ ਦੇ ਸ਼ਿਕਾਰ ਹਨ। ਕੇਂਦਰ ਸਰਕਾਰ ਕਿਸਾਨਾਂ ਨੂੰ ਖੇਤੀ ਦੇ ਵਾਧੇ ਲਈ ਸਹਾਈ ਹੋਣ ਵਾਲੀਆਂ ਖਾਦਾਂ, ਕੀਟਨਾਸ਼ਕ ਦਵਾਈਆਂ, ਡੀਜਲ ਅਤੇ ਹੋਰ ਮਸ਼ੀਨਰੀ ਆਦਿ ਦੇ ਰੇਟ ਲਗਾਤਾਰ ਵਧਾਉਂਦੀ ਜਾ ਰਹੀ ਹੈ। ਇਸ ਮਾਮਲੇ ਵਿੱਚ ਕਿਸਾਨਾਂ ਨੂੰ ਰਾਹਤ ਦੇਣ ਲਈ ਉਪਲੱਬਧ ਕਰਵਾਈ ਜਾ ਰਹੀ ਸਬਸਿਡੀ ਵੀ ਲਗਾਤਾਰ ਤੇਜੀ ਨਾਲ ਘਟਾਈ ਜਾ ਰਹੀ ਹੈ। ਕਈ ਪੱਖਾਂ ਤੋਂ ਤਾਂ ਇਹ ਲੱਗਭੱਗ ਖਤਮ ਹੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਮੇਂ ਸਮੇਂ ਖੇਤੀ ਖੇਤਰ ’ਤੇ ਭਾਰੀ ਪੈਣ ਵਾਲੀਆਂ ਕੁਦਰਤੀ ਕਰੋਪੀਆਂ ਨਾਲ ਹੋਣ ਵਾਲੇ ਨੁਕਸਾਨ ਦਾ ਵੀ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ। ਕਿਸਾਨ ਜੱਥੇਬੰਦੀਆਂ ਸਮੇਂ ਸਮੇਂ ਖੇਤੀ Read More
  • ਡਾ. ਮਨਮੋਹਣ ਸਿੰਘ ਨਵਾਜ਼ ਸ਼ਰੀਫ ਦਾ ਸੱਦਾ ਕਬੂਲ ਕਰਨ >

    ਪਾਕਿਸਤਾਨ ਵਿੱਚ ਹੋਈਆਂ ਚੋਣਾਂ ਕਾਰਨ ਜਮਹੂਰੀਅਤ ਮਜ਼ਬੂਤ ਹੋਈ ਹੈ। ਪਾਕਿਸਤਾਨ ਦੀ ਜਮਹੂਰੀਅਤ ਦੀ ਮਜਬੂਤੀ ਭਾਰਤ, ਪਾਕਿਸਤਾਨ ਅਤੇ ਸਮੁੱਚੇ ਦੱਖਣੀ ਏਸ਼ੀਆ ਦੇ ਖਿੱਤੇ ਦੇ ਲੋਕਾਂ ਲਈ ਚੰਗਾ ਸੰਕੇਤ ਹੈ। ਭਾਵੇਂ ਕੇਵਲ ਜਮਹੂਰੀਅਤ ਨਾਲ ਹੀ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ, ਫਿਰ ਵੀ ਜਮਹੂਰੀਅਤ ਖਿੱਤੇ ਦੀ ਸ਼ਾਂਤੀ ਅਤੇ ਆਪਸੀ ਸਾਂਝ ਲਈ ਵੱਡਾ ਕਦਮ ਹੈ। ਪਾਕਿਸਤਾਨ ਦੇ ਬਣ ਰਹੇ ਨਵੇਂ ਪ੍ਰਧਾਨ ਮੰਤਰੀ ਸ੍ਰੀ ਨਵਾਜ਼ ਸ਼ਰੀਫ ਇੱਕ ਸਪੱਸ਼ਟ, ਜਮਹੂਰੀਅਤ ਪਸੰਦ ਅਤੇ ਭਾਰਤ ਨਾਲ ਸਮੱਸਿਆਵਾਂ ਦੇ ਹੱਲ ਲਈ ਇੱਛੁਕ ਹਨ। ਉਨ੍ਹਾਂ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਨੂੰ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਕੇ ਇੱਕ ਸਲਾਹੁਣਯੋਗ ਫੈਸਲਾ ਲਿਆ ਹੈ। Read More
  • ਅੱਜ ਨਹੀਂ ਤਾਂ ਕਦੇ ਨਹੀਂ..... >

    ਡਾ. ਮਨਮੋਹਣ ਸਿੰਘ ਅਤੇ ਨਵਾਜ਼ ਸ਼ਰੀਫ ਲਈ ਇਤਿਹਾਸ ਸਿਰਜਣ ਦਾ ਮੌਕਾ ਪਾਕਿਸਤਾਨ ਵਿੱਚ ਹੋਈਆਂ ਚੋਣਾਂ ਦੌਰਾਨ ਸ੍ਰੀ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਨੂੰ ਮਿਲੇ ਭਰਵੇਂ ਲੋਕ ਹੁੰਗਾਰੇ ਨਾਲ ਭਾਰਤ ਅਤੇ ਖਾਸ ਕਰਕੇ ਨਵਾਜ਼ ਸ਼ਰੀਫ ਦੀ ਜਨਮ ਧਰਤੀ ਪੂਰਬੀ ਪੰਜਾਬ ਵਿੱਚ ਖੁਸ਼ੀ ਦੀ ਵੱਡੀ ਲਹਿਰ ਹੈ। ਪਾਕਿਸਤਾਨ ਦੀਆਂ ਇਨ੍ਹਾਂ ਚੋਣਾਂ ਨੇ ਨਵਾਜ਼ ਸ਼ਰੀਫ ਨੂੰ ਮੁੜ ਪ੍ਰਧਾਨ ਮੰਤਰੀ  ਬਣਨ ਦਾ ਮੌਕਾ ਦੇ ਕੇ ਵਿਸ਼ਵ ਸਿਆਸੀ ਇਤਿਹਾਸ ਲਈ ਕਈ ਵੱਡੇ ਸਬਕ ਛੱਡੇ ਹਨ। ਫਰਸ਼ ਤੋਂ ਅਰਸ਼ ਅਤੇ ਅਰਸ਼ ਤੋਂ ਫਰਸ਼ ਤੱਕ ਜਾਣ ਦਾ ਜੋ ਸਫਰ ਸ੍ਰੀ ਨਵਾਜ਼ ਸ਼ਰੀਫ ਨੇ ਆਪਣੇ ਤਨ ਮਨ ਉੱਤੇ ਹੰਢਾਇਆ ਹੈ, ਉਸ ਦੀ ਪੀੜ ਸਿਰਫ ਉਹੀ ਜਾਣ ਸਕਦੇ Read More
  • ਸਿਵਲ ਸੇਵਾਵਾਂ ਪ੍ਰੀਖਿਆਵਾਂ ਦੀ ਚੁਣੌਤੀ >

    ਪਿਛਲੇ ਦਿਨੀਂ ਭਾਰਤੀ ਲੋਕ ਸੇਵਾ ਕਮਿਸ਼ਨ ਵੱਲੋਂ ਸਿਵਲ ਸੇਵਾਵਾਂ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ ਹਨ। ਇਨ੍ਹਾਂ ਪ੍ਰੀਖਿਆਵਾਂ ਵਿੱਚ ਪਿਛਲੇ ਸਾਲਾਂ ਦੀ ਤਰ੍ਹਾਂ ਹੀ ਕਈ ਅਜਿਹੇ ਵਿਦਿਆਰਥੀ ਸਫਲ ਹੋਏ ਹਨ, ਜਿਨ੍ਹਾਂ ਦੇ ਘਰ ਕਈ ਵਾਰ ਦੋ ਡੰਗ ਦੀ ਰੋਟੀ ਵੀ ਨਹੀਂ ਪੱਕਦੀ। ਭਾਰਤ ਮੌਜੂਦਾ ਸਮੇਂ ਆਪਣੇ ਆਪ ਨੂੰ ਦੁਨੀਆਂ ਦੀਆਂ ਵਿਸ਼ਵ ਸ਼ਕਤੀਆਂ ਕਹਾ ਰਹੇ ਦੇਸ਼ਾਂ ਦੇ ਬਰਾਬਰ ਖੜ੍ਹ ਗਏ ਹੋਣ ਦਾ ਦਾਅਵਾ ਕਰਦਾ ਹੈ। ਪਰ ਇਹ ਕੌੜੀ ਸੱਚਾਈ ਹੈ ਕਿ ਭਾਰਤ ਵਿੱਚ ਹਾਲੇ ਵੀ ਗਰੀਬੀ ਨੇ ਇੱਥੋਂ ਦੇ ਲੋਕਾਂ ਨੂੰ ਸਿਰਾਂ ਤੱਕ ਆਪਣੀ ਗ੍ਰਿਫਤ ਵਿੱਚ ਦੱਬਿਆ ਹੋਇਆ ਹੈ। ਹਾਲੀਆ ਐਲਾਨੇ ਗਏ ਸਿਵਲ ਸੇਵਾਵਾਂ ਪ੍ਰੀਖਿਆ ਦੇ ਨਤੀਜੇ ਦੌਰਾਨ 270ਵੇਂ ਰੈਂਕ ’ਤੇ ਰਹਿ Read More
  • 1
  • 2

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today308
Yesterday524
Week832
Month8707
All176910

Weather

115°
46°
°F | °C
Sunny
Humidity: 10%
Tue
Clear
80 | 113
26 | 45
Wed
Sunny
81 | 114
27 | 45