ਆਰਥਿਕ ਹਾਲਾਤ ਦਾ ਜਾਇਜ਼ਾ

ਵਿੱਤ ਮੰਤਰਾਲੇ ਦਾ ਚਾਰਜ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਡਾਵਾਂਡੋਲ ਅਰਥਚਾਰੇ ਨੂੰ ਇਕ ਨਵਾਂ ਹੁਲਾਰਾ ਦੇਣ ਦੇ ਇਰਾਦੇ ਨਾਲ ਮਾਯੂਸੀ ਦਾ ਆਲਮ ਦੂਰ  ਕਰਕੇ ਨਿਵੇਸ਼ਕਾਂ ਦਾ ਭਰੋਸਾ ਬਹਾਲ ਕਰਨ ਲਈ ਕਈ ਕਦਮ ਚੁੱਕਣ ਦੀਆਂ ਹਦਾਇਤਾਂ ਦਿੱਤੀਆਂ ਹਨ।ਦੇਸ਼ ਦੇ ਮਾਲੀ ਮੰਦਵਾੜੇ ਅਤੇ ਆਰਥਿਕ ਵਿਕਾਸ ਦੀ ਖੜੋਤ ਨੂੰ ਕਾਬੂ ਪਾਉਣ ਲਈ ਮੁਲਕ ਦੇ ਆਰਥਿਕ ਮਾਮਲਿਆਂ ਨਾਲ ਸਬੰਧਤ ਸਕੱਤਰਾਂ ਨਾਲ ਮੀਟਿੰਗ ਕੀਤੀ। ਚਾਲੂ ਮਾਲੀ ਹਾਲਾਤ ਦਾ ਜਾਇਜ਼ਾ ਲਿਆ। ਸ੍ਰੀ ਪ੍ਰਣਬ ਮੁਖਰਜੀ ਵੱਲੋਂ ਵਜ਼ਾਰਤ ਤੋਂ ਅਸਤੀਫਾ ਦੇਣ ਤੋਂ ਬਾਅਦ ਡਾ. ਮਨਮੋਹਨ ਸਿੰਘ ਨੇ ਮੁਲਕ ਵਿੱਚ ਮੰਦਵਾੜੇ ਦੇ ਮਾਹੌਲ ਨੂੰ ਬਦਲਣ ਦਾ ਸੱਦਾ ਦਿੱਤਾ ਸੀ। ਭਾਰਤ ਦੀ ਸਾਲਾਨਾ ਆਰਥਿਕ ਵਿਕਾਸ ਦਰ ਖਿਸਕ ਕੇ 2011-12 ਦੌਰਾਨ 9 ਸਾਲ ਦੀ ਸਭ ਤੋਂ ਹੇਠਲੀ ਦਰ 6.5 ਫੀਸਦੀ ਉੱਤੇ ਪੁੱਜ ਗਈ ਸੀ ਤੇ ਚਾਲੂ ਮਾਲੀ ਸਾਲ ਵਿੱਚ ਵੀ ਹਾਲਾਤ ਸੁਧਰਨ ਦੇ ਆਸਾਰ ਨਹੀਂ ਹਨ। ਇਸੇ ਤਰ•ਾਂ ਭਾਰਤੀ ਰੁਪਏ ਦੀ ਵੀ ਹਾਲ ਹੀ ਵਿੱਚ ਪੂਰੀ ਤਰ•ਾਂ ਬੇਕਦਰੀ ਹੋਈ ਹੈ ਤੇ ਇਹ ਡਾਲਰ ਦੇ ਮੁਕਾਬਲੇ 57 ਰੁਪਏ ਤੱਕ ਚਲਾ ਗਿਆ ਹੈ।ਮਨਮੋਹਨ ਸਿੰਘ ਨੇ ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ, ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਮੁਖੀ ਸੀ. ਰੰਗਰਾਜਨ ਅਤੇ ਵਿੱਤ ਮੰਤਰਾਲੇ ਦੇ ਪ੍ਰਮੁੱਖ ਅਧਿਕਾਰੀਆਂ ਨਾਲ ਕੀਤੀਆਂ ਕਈ ਮੀਟਿੰਗਾਂ ਵਿੱਚ ਅਰਥਚਾਰੇ ਦੀ ਸਥਿਤੀ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਆਖਿਆ ”ਮਾਯੂਸੀ ਦੇ ਆਲਮ ਨੂੰ ਮੋੜਾ ਪਾਓ… ਦੇਸ਼ ਦੇ ਅਰਥਚਾਰੇ ਵਿੱਚ ਮੁੜ ਕੇ ਜੋਸ਼ ਭਰੋ।””ਫੌਰੀ ਤੌਰ ‘ਤੇ ਅਦਾਇਗੀਆਂ ਦੇ ਤਵਾਜ਼ਨ ਨੂੰ ਸੰਭਾਲਣ ‘ਤੇ ਜ਼ੋਰ ਦੇਣਾ ਪਵੇਗਾ ਜੀਹਦੇ ਲਈ ਸਾਰੀਆਂ ਨੀਤੀਆਂ ਇਸ ਕਦਰ ਸੇਧਤ ਕਰਨੀਆਂ ਪੈਣਗੀਆਂ ਕਿ ਸੰਸਥਾਈ ਨਿਵੇਸ਼ ਭਾਰਤ ਵੱਲ ਮੋੜਨ ‘ਚ ਮਦਦ ਮਿਲ ਸਕੇ। ਅਲਪਕਾਲੀ ਤੌਰ ‘ਤੇ ਘਰੋਗੀ ਤੇ ਕੌਮਾਂਤਰੀ ਦੋਵੇਂ ਪੱਧਰਾਂ ‘ਤੇ ਨਿਵੇਸ਼ਕਾਂ ਦਾ ਭਰੋਸਾ ਬਹਾਲ ਕਰਨ ਦੀ ਲੋੜ ਹੈ।” ਮੀਟਿੰਗਾਂ ਦੌਰਾਨ ਮਾਲੀ ਤੇ ਚਲੰਤ ਖਾਤਾ ਘਾਟਿਆਂ ਨੂੰ ਕਾਬੂ ਕਰਨ ‘ਤੇ ਵੀ ਕਾਫੀ ਵਿਚਾਰ ਚਰਚਾ ਕੀਤੀ ਗਈ ਹੈ। ਮਾਲੀ ਘਾਟਾ 5.76 ਫੀਸਦੀ ਅਤੇ ਚਲੰਤ ਖਾਤਾ ਘਾਟਾ 4 ਫੀਸਦੀ ਚੱਲ ਰਿਹਾ ਹੈ ਜੋ ਅਰਥਚਾਰੇ ਦੀ ਸਿਹਤ ਲਈ ਠੀਕ ਨਹੀਂ ਹੈ।ਡਾ. ਮਨਮੋਹਨ ਸਿੰਘ ਨੇ ਵਿੱਤ ਮੰਤਰਾਲੇ ਦਾ ਚਾਰਜ ਅਜਿਹੇ ਸਮੇਂ ਸੰਭਾਲਿਆ ਜਦੋਂ ਆਰਥਿਕ ਵਿਕਾਸ ਦਰ ਪਿਛਲੀ ਤਿਮਾਹੀ ਦੌਰਾਨ ਘਟ ਕੇ 5.3 ਫੀਸਦੀ ††’ਤੇ ਆ ਗਈ ਹੈ ਜੋ 9 ਸਾਲਾਂ ਦੌਰਾਨ ਸਭ ਤੋਂ ਘੱਟ ਹੈ। ਪਿਛਲੇ ਇਕ ਸਾਲ ਦੌਰਾਨ ਸ਼ੇਅਰ ਬਾਜ਼ਾਰ ‘ਚੋਂ ਪੂੰਜੀ ਉੱਡਣ, ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵਿੱਚ 25 ਫੀਸਦੀ ਗਿਰਾਵਟ ਆਉਣ ਅਤੇ ਮਹਿੰਗਾਈ ਦਰ ਉੱਚੀ ਬਣੇ ਰਹਿਣ ਕਾਰਨ ਸਰਕਾਰ ਦੀ ਨੀਂਦ ਉੜੀ ਪਈ ਹੈ। ਅਜਿਹੀ ਸਥਿਤੀ ‘ਚ ਵਿੱਤ ਮੰਤਰੀ ਦਾ ਵਾਧੂ ਕਾਰਜਭਾਰ ਸੰਭਾਲਦਿਆਂ ਹੀ ਪ੍ਰਧਾਨ ਮੰਤਰੀ ਨੇ ਸਖ਼ਤ ਸੰਕੇਤ ਦਿੱਤੇ ਹਨ ਅਤੇ ਉਨ•ਾਂ ਨੇ 1991 ਦੇ ਆਪਣੇ ਅਧੂਰੇ ਰਹਿ ਗਏ ਏਜੰਡੇ ਨੂੰ ਅੱਗੇ ਵਧਾਉਣ ‘ਤੇ ਧਿਆਨ ਕੇਂਦ੍ਰਿਤ ਕਰਕੇ ਬੁੱਧਵਾਰ ਤੋਂ ਹੀ ਬੈਠਕਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਵਲੋਂ ਅਰਥ ਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ ਮਿੱਥੀਆਂ ਤਰਜੀਹਾਂ ਸਪੱਸ਼ਟ ਸੰਕੇਤ ਹਨ ਕਿ ਉਹ ਪ੍ਰਣਬ ਵਲੋਂ ਅਪਣਾਈਆਂ ਗਈਆਂ ਨੀਤੀਆਂ ਦੀ ਸਮੀਖਿਆ ਕਰਨਗੇ। ਮਹਿੰਗਾਈ ਤੇ ਆਰਥਿਕ ਮੰਦੀ ਦੂਰ ਕਰਨ ਦਾ ਨਤੀਜਾ ਕਾਂਗਰਸ ਨੂੰ 2014 ਦੀਆਂ ਚੋਣਾਂ ‘ਚ ਦੇਖਣ ਨੂੰ ਮਿਲ ਸਕਦਾ ਹੈ। ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਨੂੰ ਕੁਝ ਸਹੂਲਤ ਦਿੱਤੀ ਜਾ ਸਕਦੀ ਹੈ। ਭ੍ਰਿਸ਼ਟਾਚਾਰ ਦਾ ਖ਼ੂਬ ਬੋਲਬਾਲਾ ਹੈ। ਇਸ ਵਿਰੁੱਧ ਛੇਤੀ ਹੀ ਪ੍ਰਭਾਵਸ਼ਾਲੀ ਕਾਰਵਾਈ ਦੀ ਉਮੀਦ ਨਹੀਂ ਕਰਨੀ ਚਾਹੀਦੀ, ਸਬਸਿਡੀ ਘੱਟ ਕਰਨ ਦੇ ਨਾਲ-ਨਾਲ ਗਰੀਬਾਂ ਦੇ ਨਾਂ ’ਤੇ ਕੀਤੀ ਜਾ ਰਹੀ ਫਜ਼ੂਲਖ਼ਰਚੀ ਨੂੰ ਵੀ ਰੋਕਣਾ ਪਵੇਗਾ ।
-ਬਲਜੀਤ ਸਿੰਘ ਬਰਾੜ

ਪੰਜਾਬੀ ਨੂੰ ਜਾਗਣ ਦੀ ਜ਼ਰੂਰਤ

ਪੰਜਾਬ ਇਸ ਸਮੇਂ ਇੱਕ ਗੰਭੀਰ ਸੱਭਿਆਚਾਰਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਪੰਜਾਬ ਦੇ ਸੱਭਿਆਚਾਰਕ ਮਾਹੌਲ ਵਿੱਚ ਆ ਰਹੀਆਂ ਤਬਦੀਲੀਆਂ ਕਾਰਨ ਪੰਜਾਬੀ ਸੱਭਿਆਚਾਰ ਨੂੰ ਇਕ ਵੱਡਾ ਖਤਰਾ ਦਰਪੇਸ਼ ਹੈ। ਪੰਜਾਬੀਆਂ ਦੀ ਵਿਕਸਿਤ ਦੇਸ਼ਾਂ ਵੱਲ ਪ੍ਰਵਾਜ਼ ਅਤੇ ਗੈਰ-ਪੰਜਾਬੀ ਵੱਸੋਂ ਦਾ ਪੰਜਾਬ ਵੱਲ ਨਿਕਾਸ ਵੱਡੀਆਂ ਮੁਸ਼ਕਿਲਾਂ ਪੈਦਾ ਕਰ ਰਿਹਾ ਹੈ। ਪੰਜਾਬ ਦਾ ਸੱਭਿਆਚਾਰਕ ਵਿਰਸਾ ਇਸ ਨਾਲ ਗਵਾਚਦਾ ਨਜ਼ਰ ਆ ਰਿਹਾ ਹੈ। ਸੰਚਾਰ ਸਾਧਨਾਂ ਵੱਲੋਂ ਵੀ ਪੰਜਾਬ ਦੇ ਖੇਤਰੀ ਸੱਭਿਆਚਾਰ ਨੂੰ ਬਦਲਣ ਵਿੱਚ ਵੱਡੀ ਭੂਮਿਕਾ ਨਿਭਾਈ ਜਾ ਰਹੀ ਹੈ। ਸੰਚਾਰ ਸਾਧਨਾਂ ਦੀ ਦਖਲਅੰਦਾਜ਼ੀ ਕਾਰਨ ਪੰਜਾਬ ਦੀ ਮਾਂ ਬੋਲੀ ਪੰਜਾਬੀ ਲਈ ਵੀ ਖਤਰਾ ਪੈਦਾ ਹੋ ਗਿਆ ਹੈ। ਇਸ ਸਮੇਂ ਸ਼ੁੱਧ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਵਿਗਿਆਨ ਅਤੇ ਤਕਨਾਲੋਜੀ ਦੀ ਤਰੱਕੀ ਨੇ ਵੀ ਦੂਸਰੇ ਸੱਭਿਆਚਾਰਾਂ ਦੀ ਤਰਾਂ ਪੰਜਾਬ ਦੇ ਸੱਭਿਆਚਾਰ ਨੂੰ ਵੀ ਪ੍ਰਭਾਵਿਤ ਕੀਤਾ ਹੈ। ਪੰਜਾਬ ਦੇ ਪੁਰਾਣੇ ਮੇਲੇ ਹੁਣ ਪਹਿਲਾਂ ਵਾਂਗ ਖਿੱਚ ਭਰਪੂਰ ਨਹੀਂ ਰਹੇ। ਇਸੇ ਤਰ•ਾਂ ਪੰਜਾਬ ਦੇ ਤਿਉਹਾਰ ਵੀ ਆਪਣੀ ਰੂਪ-ਰੇਖਾ ਬਦਲ ਰਹੇ ਹਨ। ਹੋਲਾ-ਮਹੱਲਾ ਵੀ ਇਕ ਬਦਲੇ ਰੂਪ ਵਿੱਚ ਸਾਡੇ ਸਾਹਮਣੇ ਹੈ। ਤਿਉਹਾਰਾਂ ਦੇ ਰਸਮੋ-ਰਿਵਾਜ ਤੇਜ਼ੀ ਨਾਲ ਬਦਲ ਰਹੇ ਹਨ। ਕਈ ਦਿਨ-ਤਿਉਹਾਰ ਤਾਂ ਜਿਵੇਂ ਅਲੋਪ ਹੀ ਹੋ ਰਹੇ ਹਨ। ਕੌਮੀ ਤਿਉਹਾਰ ਤੇ ਰੀਤੀ-ਰਿਵਾਜ ਵੀ ਬਦਲ ਰਹੇ ਹਨ। ਪੰਜਾਬ ਦੇ ਮੇਲਿਆਂ ਦੀ ਹੁਣ ਪਹਿਲਾਂ ਵਾਲੀ ਛੱਬ ਨਹੀਂ ਰਹੀ। ਭਾਰਤੀ ਅਤੇ ਪੱਛਮੀ ਸੱਭਿਆਚਾਰ ਦਾ ਸਾਡੇ ਸੱਭਿਆਚਾਰ ਉੱਪਰ ਲਗਾਤਾਰ ਮਾੜਾ ਪ੍ਰਭਾਵ ਪੈ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਪੰਜਾਬੀ ਸੁਭਾਅ ਦੇ ਪੱਖੋਂ ਬਾਹਰੀ ਅਸਰ ਛੇਤੀ ਕਬੂਲਦੇ ਹਨ ਅਤੇ ਬਾਹਰੀ ਸੱਭਿਆਚਾਰਾਂ ਤੇ ਰੀਤੀ-ਰਿਵਾਜਾਂ ਨੂੰ ਵੀ ਆਪਣੇ ਵਿੱਚ ਜਜ਼ਬ ਕਰ ਲੈਂਦੇ ਹਨ। ਦੁਨੀਆਂ ਵਿੱਚ ਜਿਉਂ-ਜਿਉਂ ਦੂਰੀਆਂ ਮਿੱਟ ਰਹੀਆਂ ਹਨ ਉਸ ਕਾਰਨ ਵੱਖ-ਵੱਖ ਸੱਭਿਆਚਾਰ ਇਕ-ਦੂਸਰੇ ਨਾਲ ਮਿਲਦੇ ਜਾ ਰਹੇ ਹਨ। ਦਰਅਸਲ ਭੂਗੋਲਿਕ ਪੱਖੋਂ ਵੀ ਇੰਝ ਹੋਣਾ ਸੁਭਾਵਿਕ ਹੈ। ਪੰਜਾਬ ਹਮੇਸ਼ਾ ਵਿਦੇਸ਼ੀ ਹਮਲਾਵਰਾਂ ਦਾ ਪਹਿਲਾ ਨਿਸ਼ਾਨਾ ਰਿਹਾ ਹੈ। ਇਨਾਂ ਹਮਲਿਆਂ ਕਾਰਨ ਵੀ ਪੰਜਾਬ ਦਾ ਸੱਭਿਆਚਾਰ ਲਗਾਤਾਰ ਪ੍ਰਭਾਵਿਤ ਹੁੰਦਾ ਰਿਹਾ ਹੈ। ਪੰਜਾਬੀ ਵੱਸੋਂ ਦੀ ਦੂਸਰੇ ਦੇਸ਼ਾਂ ਵੱਲ ਪ੍ਰਵਾਜ ਦਾ ਵੀ ਪੰਜਾਬ ਦੇ ਸੱਭਿਆਚਾਰ ਉੱਪਰ ਗਹਿਰਾ ਅਸਰ ਪਿਆ ਹੈ। ਪੰਜਾਬ ਦੇ ਲੱਖਾਂ ਲੋਕ ਇਸ ਸਮੇਂ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਕੈਨੇਡਾ ਤੇ ਹੋਰ ਮੁਲਕਾਂ ਵਿੱਚ ਵੱਸੇ ਹੋਏ ਹਨ। ਉਨਾਂ ਲੋਕਾਂ ਦੇ ਪਰਿਵਾਰ ਅਤੇ ਰਿਸ਼ਤੇਦਾਰ ਅਜੇ ਵੀ ਪੰਜਾਬ ਵਿੱਚ ਹੀ ਹਨ। ਉਨਾਂ ਦੇ ਆਉਣ ਜਾਣ ਨਾਲ ਵੀ ਪੰਜਾਬ ਉੱਤੇ ਪੱਛਮੀ ਸੱਭਿਆਚਾਰ ਦਾ ਅਸਰ ਪੈ ਰਿਹਾ ਹੈ। ਸੱਭਿਆਚਾਰ ਉੱਪਰ ਪੈ ਰਹੇ ਅਸਰਾਂ ਤੋਂ ਹਰ ਪੰਜਾਬੀ ਵਾਕਫ ਪਰੰਤੂ ਉਸ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਇਸ ਨਾਲ ਕਿਵੇਂ ਨਜਿੱਠਣਾ ਹੈ? ਪੰਜਾਬੀ ਆਪਣੇ ਵਿਰਸੇ ਅਤੇ ਸੱਭਿਆਚਾਰ ਨੂੰ ਦੂਸਰੀਆਂ ਕੌਮਾਂ ਦੀ ਤਰਾਂ ਪਿਆਰ ਨਹੀਂ ਕਰਦਾ। ਇਹੋ ਕਾਰਨ ਹੈ ਕਿ ਵੱਡੀ ਗਿਣਤੀ ਵਿੱਚ ਪੰਜਾਬੀ ਵੱਸੋਂ ਕਿਸੇ ਨਾ ਕਿਸੇ ਕਾਰਨ ਆਪਣੇ ਸੱਭਿਆਚਾਰ ਅਤੇ ਵਿਰਸੇ ਨੂੰ ਤਿਲਾਂਜਲੀ ਦੇ ਰਹੀ ਹੈ। ਸਾਨੂੰ ਹਾਲੇ ਇਸ ਗੱਲ ਦੀ ਸਮਝ ਨਹੀਂ ਹੈ ਕਿ ਆਪਣੇ ਪਿਛੋਕੜ, ਵਿਰਸੇ ਤੇ ਬੋਲੀ ਤੋਂ ਅਲੱਗ ਹੋ ਕੇ ਅਸੀਂ ਤਰੱਕੀ ਨਹੀਂ ਕਰ ਸਕਾਂਗੇ। ਤਕਨੀਕੀ ਤਰੱਕੀ, ਵਿੱਦਿਅਕ ਪਾਸਾਰ, ਤਕਨੀਕੀ ਸਿੱਖਿਆ ਦੇ ਖੇਤਰ ਵਿਚਲਾ ਪਛੜੇਵਾਂ ਵੀ ਇਸ ਕਾਰਨ ਹੈ ਕਿ ਅਸੀਂ ਸੱਭਿਆਚਾਰਕ ਤੌਰ ’ਤੇ ਸੁਚੇਤ ਨਹੀਂ। ਸੱਭਿਆਚਾਰ ਪ੍ਰਤੀ ਬੇਰੁਖੀ ਕਾਰਨ ਹੀ ਸਾਡੇ ਸਮਾਜ ਵਿੱਚ ਨਸ਼ੇ, ਫੈਸ਼ਨ ਅਤੇ ਫੋਕੇ ਵਿਖਾਵੇ ਦੀਆਂ ਅਲਾਮਤਾਂ ਵੱਧ ਰਹੀਆਂ ਹਨ। ਪੰਜਾਬ ਸਮਾਜਿਕ ਤੌਰ ’ਤੇ ਵੀ ਇਕ ਬਿਮਾਰ ਸੂਬਾ ਬਣਦਾ ਜਾ ਰਿਹਾ ਹੈ। ਪੰਜਾਬ ਵਿੱਚ ਤੇਜ਼ੀ ਨਾਲ ਅਜਿਹੀ ਵਸੋਂ ਆ ਰਹੀ ਹੈ, ਜਿਨਾਂ ਦੀ ਸਾਡੇ ਨਾਲ ਕਿਸੇ ਵੀ ਤਰਾਂ ਦੀ ਸਾਂਝ ਨਹੀਂ ਹੈ। ਓਪਰੀ ਆਬਾਦੀ ਨੂੰ ਰੋਕਣ ਲਈ ਅਸੀਂ ਕੋਈ ਚਾਰਾਜੋਈ ਵੀ ਨਹੀਂ ਕਰ ਰਹੇ। ਜੇਕਰ ਅਸੀਂ ਆਪਣੇ ਸਮਾਜਿਕ ਅਤੇ ਸੱਭਿਆਚਾਰਕ ਸੰਕਟ ਲਈ ਸੁਚੇਤ ਨਾ ਹੋਏ, ਤਾਂ ਇਕ ਦਿਨ ਪੰਜਾਬ ਨੇ ਪੰਜਾਬ ਨਹੀਂ ਰਹਿਣਾ। ਪੰਜਾਬ ਦੀ ਬੋਲੀ ਅਤੇ ਸੱਭਿਆਚਾਰ ਇਕ ਦਿਨ ਇਸ ਤਰਾਂ ਅਜਾਇਬ ਘਰ ਦੀ ਵਸਤੂ ਹੀ ਬਣ ਜਾਵੇਗਾ। ਲੋੜ ਇਸ ਗੱਲ ਦੀ ਹੈ ਕਿ ਅਸੀਂ ਸੰਕਟ ਦੀ ਪਛਾਣ ਕਰੀਏ ਅਤੇ ਇਸ ਦੇ ਹੱਲ ਲਈ ਕੌਮੀ ਆਮ ਰਾਇ ਬਣਾਈ ਜਾਵੇ। ਸਾਡੇ ਨੇਤਾਵਾਂ, ਮਾਪਿਆਂ ਤੇ ਧਾਰਮਿਕ ਆਗੂਆਂ ਨੂੰ ਇਸ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਇਸ ਬਾਰੇ ਵਿਸ਼ੇਸ਼ ਪ੍ਰੋਗਰਾਮ ਉਲੀਕਣ ਦੀ ਵੀ ਲੋੜ ਹੈ। ਸਾਡੇ ਜਲਸੇ, ਜਲੂਸਾਂ ਤੇ ਇਕੱਠਾਂ ਵਿੱਚ ਇਸ ਬਾਰੇ ਪ੍ਰਚਾਰ ਕਰਨ ਦੀ ਲੋੜ ਹੈ। ਸਾਡੇ ਧਾਰਮਿਕ ਆਗੂ ਵੀ ਆਪਣੀ ਇਸ ਜ਼ਿੰਮੇਵਾਰੀ ਨੂੰ ਸਮਝਣ ਤੇ ਵਿਸ਼ੇਸ਼ ਪ੍ਰੋਗਰਾਮ ਉਲੀਕਣ। ਇਸ ਬਾਰੇ ਦਾਨਿਸ਼ਮੰਦਾਂ, ਵਿੱਦਿਆ ਮਾਹਿਰਾਂ, ਮਨੋਵਿਗਿਆਨੀਆਂ ਅਤੇ ਸਮਾਜਿਕ-ਧਾਰਮਿਕ ਕਾਰਕੁੰਨਾਂ ਦੀਆਂ ਮੀਟਿੰਗਾਂ ਬੁਲਾ ਕੇ ਸਮਾਂਬੱਧ ਪ੍ਰੋਗਰਾਮ ਨਿਰਧਾਰਿਤ ਕਰਨ ਦੀ ਲੋੜ ਹੈ। ਇਹ ਤਾਂ ਹੀ ਸੰਭਵ ਹੈ ਜੇ ਇਸ ਬਾਰੇ ਜਾਗਰੂਕ ਹੋਈਏ ਤੇ ਰਲ ਕੇ ਹੰਭਲਾ ਮਾਰੀਏ।
-ਬਲਜੀਤ ਸਿੰਘ ਬਰਾੜ

ਸੰਪਾਦਕ ਦੀ ਕਲਮ ਤੋਂ

  • ਕੌਣ ਦੇਵੇ ਇਨਸਾਫ਼? >

    ਅੱਜ ਦੀਆਂ ਅਖਬਾਰਾਂ ਵਿੱਚ ਦੋ ਖਬਰਾਂ ਪ੍ਰਮੁੱਖਤਾ ਨਾਲ ਛਪੀਆਂ ਹਨ। ਦੋਵੇਂ ਖਬਰਾਂ ਸਮਾਜ ਵਿੱਚ ਆਏ ਭਿਆਨਕ ਕਿਸਮ ਦੇ ਨਿਘਾਰ ਵੱਲ ਇਸ਼ਾਰਾ ਕਰਦੀਆਂ ਹਨ। ਦੋਵੇਂ ਖਬਰਾਂ ਇਸ ਲਈ ਮਹੱਤਵਪੂਰਨ ਹਨ ਕਿਉਂਕਿ ਜਿਸ ਮੁਸੀਬਤ ਦੇ ਸ਼ਿਕਾਰ ਜੋ ਵਿਅਕਤੀ ਹੋਏ ਹਨ, ਉਹ ਸਧਾਰਨ ਵਿਅਕਤੀ ਨਹੀਂ ਹਨ। ਦੋਵੇਂ ਪੀੜਤ ਕਾਨੂੰਨ ਅਤੇ ਸੰਵਿਧਾਨ ਦੀਆਂ ਸ਼ਕਤੀਆਂ ਉ¤ਪਰ ਪਹਿਰਾ ਦੇਣ ਵਾਲੇ ਹਨ। ਪਹਿਲੀ ਖਬਰ ਚੰਡੀਗੜ੍ਹ ਤੋਂ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਮੁੱਖ ਜੱਜ ਨੇ ਉਸੇ ਹਾਈਕੋਰਟ ਵਿੱਚ ਜਾ ਕੇ ਖੁੱਦ ਲਈ ਇਨਸਾਫ਼ ਮੰਗਿਆ ਹੈ, ਜਿੱਥੇ ਕਦੇ ਉਹ ਖੁੱਦ ਬੈਠ ਕੇ ਲੋਕਾਂ ਦੇ ਮਾਮਲੇ ਸੁਣਦਿਆਂ ਫੈਸਲੇ ਅਤੇ ਇਨਸਾਫ਼ ਕਰਿਆ ਕਰਦੇ ਸਨ। ਹਾਈਕੋਰਟ ਦੇ ਇਹ ਸਾਬਕਾ ਮੁੱਖ Read More
  • ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਨਿੱਜੀ ਦਖਲ ਅੰਦਾਜ਼ੀ ਕਰਨ >

    ਰਾਮਪੁਰਾ ਫੂਲ ਹਲਕੇ ਵਿੱਚ ਗੋਲੀਕਾਂਡ ਦੀ ਵਾਪਰੀ ਘਟਨਾ ਸਧਾਰਣ ਨਹੀਂ ਹੈ। ਇਹ ਘਟਨਾ ਦੁੱਖਦਾਇਕ ਅਤੇ ਪੰਜਾਬ ਦੇ ਸੰਤਾਪ ਹੰਢਾ ਚੁੱਕੇ ਲੋਕਾਂ ਲਈ ਵੱਡੀ ਫਿਕਰਮੰਦੀ ਵਾਲੀ ਹੈ। ਇਹ ਸਰਕਾਰ ਦੇ ਅਕਸ ਲਈ ਵੀ ਠੀਕ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੱਲੋਂ ਇਸ ਘਟਨਾ ਨੂੰ ਅਣਗੌਲਿਆਂ ਕਰਨਾ ਅਫਸੋਸਨਾਕ ਹੈ। ਦੋਵਾਂ ਆਗੂਆਂ ਵੱਲੋਂ ਘਟਨਾ ਨੂੰ ਅਣਗੌਲਿਆਂ੍ਯ ਕਰਨ ਨਾਲ ਸਰਕਾਰ ਦੀ ਨੀਅਤ ਉੱਤੇ ਵੀ ਸ਼ੰਕੇ ਖੜ੍ਹੇ ਹੁੰਦੇ ਹਨ। ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਇਨ੍ਹਾਂ ਦੋਵਾਂ ਵੱਡੇ ਆਗੂਆਂ ਦਾ ਸਿੱਧੇ ਜਾਂ ਅਸਿੱਧੇ ਢੰਗ ਨਾਲ ਇਸ ਘਟਨਾ ਨਾਲ ਕੋਈ ਵੀ ਸਬੰਧ ਨਹੀਂ ਹੈ। ਪਰ ਪੰਜਾਬ ਸਰਕਾਰ ਦੀਆਂ ਸਮੁੱਚੀਆਂ ਸ਼ਕਤੀਆਂ ਇਨ੍ਹਾਂ ਦੋਵਾਂ Read More
  • ਦਿਹਾੜੀਦਾਰ ਅਫਸਰ ਹਟਾਏ ਜਾਣ >

    ਪਿਛਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਰਿਟਾਇਰਮੈਂਟ ਤੋਂ ਬਾਅਦ ਮੁਲਾਜ਼ਮਾਂ ਜਾਂ ਅਫਸਰਾਂ ਨੂੰ ਦੁਬਾਰਾ ਨੌਕਰੀ ’ਤੇ ਨਹੀਂ ਰੱਖਿਆ ਜਾਵੇਗਾ। ਭਾਵੇਂ ਇਸ ਫੈਸਲੇ ਵਿੱਚ ਪੀ. ਸੀ. ਐਸ. ਅਫਸਰਾਂ ਨੂੰ ਛੋਟ ਦਿੱਤੀ ਗਈ ਸੀ ਪਰੰਤੂ ਹੁਣ ਪੰਜਾਬ ਸਰਕਾਰ ਆਪਣੇ ਇਸ ਫੈਸਲੇ ਦੀਆਂ ਖੁਦ ਧੱਜੀਆਂ ਉਡਾ ਰਹੀ ਹੈ । ਅਨੇਕਾਂ ਪੀ. ਸੀ. ਐਸ. ਅਫਸਰ ਅਤੇ ਹੋਰ ਮਹਿਕਮਿਆਂ ਦੇ ਅਫਸਰ ਰਿਟਾਇਰਮੈਂਟ ਤੋਂ ਬਾਅਦ ਕਈ ਸਾਲਾਂ ਤੋਂ ਨੌਕਰੀ ਕਰ ਰਹੇ ਹਨ। ਲੋਕਾਂ ਨੂੰ ਇਨਸਾਫ ਅਤੇ ਜਵਾਬਦੇਹ ਪ੍ਰਸਾਸ਼ਨ ਦੇਣ ਵਾਲੇ ਅਫਸਰ ਖੁਦ ਜਿਸ ਕੁਰਸੀ ਉੱਪਰ ਬੈਠੇ ਹਨ, ਉਹ ਕੁਰਸੀ ਨੂੰ ਪ੍ਰਾਪਤ ਕਰਨ ਦਾ ਤਰੀਕਾ ਅਨਿਆਂਪੂਰਣ ਹੈ। ਉਹ ਕੁਰਸੀ ਉਪਰ ਸਰਕਾਰੀ ਰੂਲਾਂ Read More
  • ਪੰਜਾਬ ਦੇ ਕਿਸਾਨਾਂ ਦਾ ਸੰਕਟ ਕੇਂਦਰ ਵੀ ਲੁੱਟੇ, ਪੰਜਾਬ ਵੀ ਲੁੱਟੇ >

    ਪੰਜਾਬ ਦੇ ਕਿਸਾਨ ਇਸ ਵੇਲੇ ਦੋਹਰੇ ਸੰਕਟ ਦੇ ਸ਼ਿਕਾਰ ਹਨ। ਕੇਂਦਰ ਸਰਕਾਰ ਕਿਸਾਨਾਂ ਨੂੰ ਖੇਤੀ ਦੇ ਵਾਧੇ ਲਈ ਸਹਾਈ ਹੋਣ ਵਾਲੀਆਂ ਖਾਦਾਂ, ਕੀਟਨਾਸ਼ਕ ਦਵਾਈਆਂ, ਡੀਜਲ ਅਤੇ ਹੋਰ ਮਸ਼ੀਨਰੀ ਆਦਿ ਦੇ ਰੇਟ ਲਗਾਤਾਰ ਵਧਾਉਂਦੀ ਜਾ ਰਹੀ ਹੈ। ਇਸ ਮਾਮਲੇ ਵਿੱਚ ਕਿਸਾਨਾਂ ਨੂੰ ਰਾਹਤ ਦੇਣ ਲਈ ਉਪਲੱਬਧ ਕਰਵਾਈ ਜਾ ਰਹੀ ਸਬਸਿਡੀ ਵੀ ਲਗਾਤਾਰ ਤੇਜੀ ਨਾਲ ਘਟਾਈ ਜਾ ਰਹੀ ਹੈ। ਕਈ ਪੱਖਾਂ ਤੋਂ ਤਾਂ ਇਹ ਲੱਗਭੱਗ ਖਤਮ ਹੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਮੇਂ ਸਮੇਂ ਖੇਤੀ ਖੇਤਰ ’ਤੇ ਭਾਰੀ ਪੈਣ ਵਾਲੀਆਂ ਕੁਦਰਤੀ ਕਰੋਪੀਆਂ ਨਾਲ ਹੋਣ ਵਾਲੇ ਨੁਕਸਾਨ ਦਾ ਵੀ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ। ਕਿਸਾਨ ਜੱਥੇਬੰਦੀਆਂ ਸਮੇਂ ਸਮੇਂ ਖੇਤੀ Read More
  • ਡਾ. ਮਨਮੋਹਣ ਸਿੰਘ ਨਵਾਜ਼ ਸ਼ਰੀਫ ਦਾ ਸੱਦਾ ਕਬੂਲ ਕਰਨ >

    ਪਾਕਿਸਤਾਨ ਵਿੱਚ ਹੋਈਆਂ ਚੋਣਾਂ ਕਾਰਨ ਜਮਹੂਰੀਅਤ ਮਜ਼ਬੂਤ ਹੋਈ ਹੈ। ਪਾਕਿਸਤਾਨ ਦੀ ਜਮਹੂਰੀਅਤ ਦੀ ਮਜਬੂਤੀ ਭਾਰਤ, ਪਾਕਿਸਤਾਨ ਅਤੇ ਸਮੁੱਚੇ ਦੱਖਣੀ ਏਸ਼ੀਆ ਦੇ ਖਿੱਤੇ ਦੇ ਲੋਕਾਂ ਲਈ ਚੰਗਾ ਸੰਕੇਤ ਹੈ। ਭਾਵੇਂ ਕੇਵਲ ਜਮਹੂਰੀਅਤ ਨਾਲ ਹੀ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ, ਫਿਰ ਵੀ ਜਮਹੂਰੀਅਤ ਖਿੱਤੇ ਦੀ ਸ਼ਾਂਤੀ ਅਤੇ ਆਪਸੀ ਸਾਂਝ ਲਈ ਵੱਡਾ ਕਦਮ ਹੈ। ਪਾਕਿਸਤਾਨ ਦੇ ਬਣ ਰਹੇ ਨਵੇਂ ਪ੍ਰਧਾਨ ਮੰਤਰੀ ਸ੍ਰੀ ਨਵਾਜ਼ ਸ਼ਰੀਫ ਇੱਕ ਸਪੱਸ਼ਟ, ਜਮਹੂਰੀਅਤ ਪਸੰਦ ਅਤੇ ਭਾਰਤ ਨਾਲ ਸਮੱਸਿਆਵਾਂ ਦੇ ਹੱਲ ਲਈ ਇੱਛੁਕ ਹਨ। ਉਨ੍ਹਾਂ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਨੂੰ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਕੇ ਇੱਕ ਸਲਾਹੁਣਯੋਗ ਫੈਸਲਾ ਲਿਆ ਹੈ। Read More
  • ਅੱਜ ਨਹੀਂ ਤਾਂ ਕਦੇ ਨਹੀਂ..... >

    ਡਾ. ਮਨਮੋਹਣ ਸਿੰਘ ਅਤੇ ਨਵਾਜ਼ ਸ਼ਰੀਫ ਲਈ ਇਤਿਹਾਸ ਸਿਰਜਣ ਦਾ ਮੌਕਾ ਪਾਕਿਸਤਾਨ ਵਿੱਚ ਹੋਈਆਂ ਚੋਣਾਂ ਦੌਰਾਨ ਸ੍ਰੀ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਨੂੰ ਮਿਲੇ ਭਰਵੇਂ ਲੋਕ ਹੁੰਗਾਰੇ ਨਾਲ ਭਾਰਤ ਅਤੇ ਖਾਸ ਕਰਕੇ ਨਵਾਜ਼ ਸ਼ਰੀਫ ਦੀ ਜਨਮ ਧਰਤੀ ਪੂਰਬੀ ਪੰਜਾਬ ਵਿੱਚ ਖੁਸ਼ੀ ਦੀ ਵੱਡੀ ਲਹਿਰ ਹੈ। ਪਾਕਿਸਤਾਨ ਦੀਆਂ ਇਨ੍ਹਾਂ ਚੋਣਾਂ ਨੇ ਨਵਾਜ਼ ਸ਼ਰੀਫ ਨੂੰ ਮੁੜ ਪ੍ਰਧਾਨ ਮੰਤਰੀ  ਬਣਨ ਦਾ ਮੌਕਾ ਦੇ ਕੇ ਵਿਸ਼ਵ ਸਿਆਸੀ ਇਤਿਹਾਸ ਲਈ ਕਈ ਵੱਡੇ ਸਬਕ ਛੱਡੇ ਹਨ। ਫਰਸ਼ ਤੋਂ ਅਰਸ਼ ਅਤੇ ਅਰਸ਼ ਤੋਂ ਫਰਸ਼ ਤੱਕ ਜਾਣ ਦਾ ਜੋ ਸਫਰ ਸ੍ਰੀ ਨਵਾਜ਼ ਸ਼ਰੀਫ ਨੇ ਆਪਣੇ ਤਨ ਮਨ ਉੱਤੇ ਹੰਢਾਇਆ ਹੈ, ਉਸ ਦੀ ਪੀੜ ਸਿਰਫ ਉਹੀ ਜਾਣ ਸਕਦੇ Read More
  • ਸਿਵਲ ਸੇਵਾਵਾਂ ਪ੍ਰੀਖਿਆਵਾਂ ਦੀ ਚੁਣੌਤੀ >

    ਪਿਛਲੇ ਦਿਨੀਂ ਭਾਰਤੀ ਲੋਕ ਸੇਵਾ ਕਮਿਸ਼ਨ ਵੱਲੋਂ ਸਿਵਲ ਸੇਵਾਵਾਂ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ ਹਨ। ਇਨ੍ਹਾਂ ਪ੍ਰੀਖਿਆਵਾਂ ਵਿੱਚ ਪਿਛਲੇ ਸਾਲਾਂ ਦੀ ਤਰ੍ਹਾਂ ਹੀ ਕਈ ਅਜਿਹੇ ਵਿਦਿਆਰਥੀ ਸਫਲ ਹੋਏ ਹਨ, ਜਿਨ੍ਹਾਂ ਦੇ ਘਰ ਕਈ ਵਾਰ ਦੋ ਡੰਗ ਦੀ ਰੋਟੀ ਵੀ ਨਹੀਂ ਪੱਕਦੀ। ਭਾਰਤ ਮੌਜੂਦਾ ਸਮੇਂ ਆਪਣੇ ਆਪ ਨੂੰ ਦੁਨੀਆਂ ਦੀਆਂ ਵਿਸ਼ਵ ਸ਼ਕਤੀਆਂ ਕਹਾ ਰਹੇ ਦੇਸ਼ਾਂ ਦੇ ਬਰਾਬਰ ਖੜ੍ਹ ਗਏ ਹੋਣ ਦਾ ਦਾਅਵਾ ਕਰਦਾ ਹੈ। ਪਰ ਇਹ ਕੌੜੀ ਸੱਚਾਈ ਹੈ ਕਿ ਭਾਰਤ ਵਿੱਚ ਹਾਲੇ ਵੀ ਗਰੀਬੀ ਨੇ ਇੱਥੋਂ ਦੇ ਲੋਕਾਂ ਨੂੰ ਸਿਰਾਂ ਤੱਕ ਆਪਣੀ ਗ੍ਰਿਫਤ ਵਿੱਚ ਦੱਬਿਆ ਹੋਇਆ ਹੈ। ਹਾਲੀਆ ਐਲਾਨੇ ਗਏ ਸਿਵਲ ਸੇਵਾਵਾਂ ਪ੍ਰੀਖਿਆ ਦੇ ਨਤੀਜੇ ਦੌਰਾਨ 270ਵੇਂ ਰੈਂਕ ’ਤੇ ਰਹਿ Read More
  • ਜਿਸ ਨੂੰ ਰੱਬ ਰੱਖੇ... >

    ਜੋ ਪ੍ਰਮਾਤਮਾ ਦੀ ਸ਼ਕਤੀ ਅਤੇ ਰਜ਼ਾ ਵਿੱਚ ਵਿਸ਼ਵਾਸ ਰੱਖਦੇ ਹਨ ਉਨ੍ਹਾਂ ਲਈ ਇਹ ਮਾਮਲੇ ਸ਼ੁਕਰਾਨੇ ਵਿੱਚ ਜੁੜ ਜਾਣ ਵਾਲੇ ਹਨ ਅਤੇ ਜੋ ਪ੍ਰਮਾਤਮਾ ਨਾਮ ਦੀ ਕਿਸੇ ਸ਼ਕਤੀ ਵਿੱਚ ਵਿਸ਼ਵਾਸ ਨਹੀਂ ਰੱਖਦੇ, ਉਨ੍ਹਾਂ ਲਈ ਇਹ ਘਟਨਾਵਾਂ ਕੁਦਰਤ ਵੱਲੋਂ ਕੁੱਝ ਵੀ, ਕਦੇ ਵੀ ਵਰਤਾਅ ਦੇਣ ਦੇ ਸਬਕ ਹਨ। ਇੱਕ ਘਟਨਾ ਬੰਗਲਾ ਦੇਸ਼ ਦੀ ਹੈ। ਇਥੇ 17-18 ਦਿਨ ਪਹਿਲਾਂ ਇੱਕ ਬਹੁ-ਮੰਜ਼ਿਲਾਂ ਇਮਾਰਤ ਦੇ ਢਹਿ-ਢੇਰੀ ਹੋਣ ਦੌਰਾਨ ਇੱਕ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ। ਇਸ ਭਿਆਨਕ ਹਾਦਸੇ ਦੀਆਂ ਪ੍ਰਛਾਈਆਂ ਅੱਜ ਵੀ ਇਹ ਹੌਲਨਾਕ ਦ੍ਰਿਸ਼ ਦੇਖਣ ਵਾਲਿਆਂ ਨੂੰ ਅੱਜ ਵੀ ਰਾਤਾਂ ਨੂੰ ਤ੍ਰਬਕ ਕੇ ਉੱਠਣ ਲਈ ਮਜ਼ਬੂਰ ਕਰਦੀਆਂ ਹਨ। ਇਸੇ ਦੌਰਾਨ ਇਸ ਮੌਤ ਦੇ Read More
  • ਪਾਕਿਸਤਾਨ ਚੋਣਾਂ ਦੀ ਚੁਣੌਤੀ >

      1947 ਤੋਂ ਪਹਿਲਾਂ ਭਾਰਤ ਦਾ ਹੀ ਹਿੱਸਾ ਰਹੇ ਪਾਕਿਸਤਾਨ ਵਿੱਚ 11ਵੀਆਂ ਆਮ ਚੋਣਾਂ ਲਈ ਵੋਟਾਂ 11 ਮਈ ਨੂੰ ਪੈਣ ਜਾ ਰਹੀਆਂ ਹਨ। ਇਹ ਵੋਟਾਂ ਪੈਣ ਦੀ ਪ੍ਰਕਿਰਿਆ ਤੋਂ ਕੁੱਝ ਸਮਾਂ ਪਹਿਲਾਂ ਵਾਪਰੀਆਂ ਤਿੰਨ ਘਟਨਾਵਾਂ ਨੇ ਇਸ ਚੋਣ ਪ੍ਰਕਿਰਿਆ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ ਕੀਤੀ ਹੈ। ਪਹਿਲੀ ਘਟਨਾ ਭਾਰਤੀ ਮੂਲ ਦੇ ਫਾਂਸੀ ਦੀ ਸਜ਼ਾ ਪ੍ਰਾਪਤ ਸਰਬਜੀਤ ਸਿੰਘ ਉੱਪਰ ਜੇਲ੍ਹ ਵਿੱਚ ਕਾਤਲਾਨਾ ਹਮਲਾ, ਉਸ ਦੀ ਮੌਤ ਅਤੇ ਦੂਸਰੀ ਘਟਨਾ ਇਸ ਹਮਲੇ ਦੇ ਪ੍ਰਤੀਕਰਮ ਵਿੱਚ ਭਾਰਤੀ ਜੇਲ੍ਹ ਵਿੱਚ ਬੰਦ ਪਾਕਿਸਤਾਨੀ ਵਿਅਕਤੀ ਸਨਾਉਲਾ ’ਤੇ ਕਾਤਲਾਨਾ ਹਮਲਾ ਅਤੇ ਵੋਟਾਂ ਪੈਣ ਤੋਂ ਐਨ ਪਹਿਲਾਂ ਉਸ ਦੀ ਮੌਤ, ਤੀਸਰੀ ਘਟਨਾ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ Read More
  • ਕਾਂਗਰਸ ਬਨਾਮ ਯੇਦੀਯੁਰੱਪਾ ਦੀ ਜਿੱਤ >

    ਕਰਨਾਟਕਾ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅਨੁਸਾਰ ਕਾਂਗਰਸ ਨੇ ਭਾਜਪਾ ਦਾ ਕਿਲਾ ਢਹਿ ਢੇਰੀ ਕਰਦਿਆਂ ਉੱਥੇ ਸੱਤ ਸਾਲਾਂ ਬਾਅਦ ਆਪਣੀ ਸਰਕਾਰ ਬਣਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਕਾਂਗਰਸ ਦੀ ਇਸ ਜਿੱਤ ਪਿੱਛੇ ਭਾਜਪਾ ਦੀ ਫੁੱਟ ਪ੍ਰਮੁੱਖ ਕਾਰਨ ਹੈ। ਦੂਜੇ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਭਾਜਪਾ ਵਿੱਚ ਵੱਡੀ ਬੇਕਦਰੀ ਤੋਂ ਦੁੱਖੀ  ਆਪਣੀ ਵੱਖਰੀ ਪਾਰਟੀ ਬਣਾਉਣ ਵਾਲੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ.ਐੱਸ.ਯੇਦੀਯੁਰੱਪਾ ਨੇ ਭਾਜਪਾ ਨੂੰ ਹਰਾ ਕੇ ਇੱਕ ਤਰ੍ਹਾਂ ਆਪਣੇ ਅਪਮਾਨ ਦਾ ਬਦਲਾ ਲੈ ਲਿਆ ਹੈ। ਇਨ੍ਹਾਂ ਚੋਣਾਂ ਵਿੱਚ  ਕਾਂਗਰਸ ਨੇ 120 ਸੀਟਾਂ ਹਾਸਲ ਕਰਕੇ ਮੁਕੰਮਲ ਬਹੁਮਤ ਪ੍ਰਾਪਤ ਕਰ ਲਿਆ ਹੈ। 224 ਮੈਂਬਰੀ ਕਰਨਾਟਕ ਵਿਧਾਨ ਸਭਾ Read More
  • 1
  • 2

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today147
Yesterday452
Week2618
Month7585
All175788

Weather

106°
41°
°F | °C
Haze
Humidity: 19%
Sun
Sunny
78 | 115
25 | 46
Mon
Sunny
79 | 114
26 | 45