Saturday, May 19, 2012

ਬਲਵਿੰਦਰ ਸਿੰਘ ਅੱਤਰੀ
ਤੰਬਾਕੂ ਕੰਟਰੋਲ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਤੰਬਾਕੂ ਦੇ ਸੇਵਨ ਦੇ ਖਤਰਨਾਕ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਰਕਾਰ ਨੇ 2007-08 ਵਿੱਚ ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਰਾਸ਼ਟਰੀ ਪੱਧਰ ਦੇ ਮਾਸ ਮੀਡੀਆ ਜਨ ਜਾਗਰੂਕਤਾ ਅਭਿਆਨ ਇਸ ਪ੍ਰੋਗਰਾਮ ਦੇ ਮਹੱਤਵਪੂਰਨ ਘਟਕ ਹਨ। ਵਿਸ਼ਵ ਤੰਬਾਕੂ ਮਹਾਂਮਾਰੀ 2011 ਬਾਰੇ ਡਬਲਯੂ.ਐੱਚ.ਓ. ਦੀ ਰਿਪੋਰਟ ਦੇ ਅਨੁਸਾਰ ਭਾਰਤ ਉਨ੍ਹਾਂ ਕੁੱਝ ਦੇਸ਼ਾਂ ਵਿੱਚੋਂ ਇੱਕ ਜਿਸ ਦਾ ਤੰਬਾਕੂ ਕੰਟਰੋਲ ਮਾਸ ਮੀਡੀਆ ਅਭਿਆਨ ਦੇ ਲਈ ਇੱਕ ਸਮਰਪਿਤ ਬੱਜਟ ਹੈ। ਅਨੁਮਾਨਾਂ ਦੇ ਅਨੁਸਾਰ ਭਾਰਤ ਵਿੱਚ ਤੰਬਾਕੂ ਸੇਵਨ ਤੋਂ ਹੋਣ ਵਾਲੀਆਂ ਬੀਮਾਰੀਆਂ ਦੇ ਕਾਰਨ ਹਰ ਸਾਲ ਕਰੀਬ 10 ਲੱਖ ਲੋਕ ਮਰ ਜਾਂਦੇ ਹਨ। ਜੇਕਰ ਵਰਤਮਾਨ ਪ੍ਰਵਿਰਤੀ ਜਾਰੀ ਰਹੀ ਤਾਂ 2020 ਤੱਕ ਭਾਰਤ  ਵਿੱਚ ਸਾਰੀਆਂ ਮੌਤਾਂ ਵਿੱਚੋਂ 13 ਫੀਸਦੀ ਮੌਤਾਂ ਤੰਬਾਕੂ ਦੇ ਸੇਵਨ ਦੇ ਕਾਰਨ ਹੋਣਗੀਆਂ। ਭਾਰਤੀ ਚਕਿੱਤਸਾ ਖੋਜ ਪ੍ਰੀਸ਼ਦ ਦੀ ਰਿਪੋਰਟ ਦੇ ਅਨੁਸਾਰ ਪੁਰਸ਼ਾਂ ਵਿੱਚ ਹੋਣ ਵਾਲੇ ਕੈਂਸਰ ਦਾ ਲੱਗਭੱਗ 50 ਫੀਸਦੀ ਮਹਿਲਾਵਾਂ ਵਿਰੁੱਧ 25 ਫੀਸਦੀ ਅਤੇ ਕਰੀਬ 80 ਤੋਂ 90 ਫੀਸਦੀ ਮੂੰਹ ਦੇ ਕੈਂਸਰ ਦਾ ਸਬੰਧ ਤੰਬਾਕੂ  ਦੇ ਸੇਵਨ ਨਾਲ ਹੈ। ਉਪਲੱਬਧ ਪ੍ਰਮਾਣਾਂ ਤੋਂ ਪਤਾ ਲੱਗਦਾ ਹੈ ਕਿ ਤਪਦਿਕ ਨਾਲ ਹੋਣ ਵਾਲੀ 40 ਫੀਸਦੀ ਮੌਤਾਂ ਤੰਬਾਕੂ ਦੇ ਸੇਵਨ ਦੇ ਕਾਰਨ ਹੁੰਦੀਆਂ ਹਨ। ਜ਼ਿਆਦਾਤਰ ਦਿਲ ਦੀ ਅਤੇ ਫੇਫੜਿਆਂ  ਦੀ ਬੀਮਾਰੀਆਂ ਦਾ ਸਿੱਧਾ ਸਬੰਧ ਤੰਬਾਕੂ ਸੇਵਨ ਨਾਲ ਹੈ। ਗੈਰ-ਸੰਚਾਰੀ ਰੋਗਾਂ ਦੇ ਲਈ ਵੀ ਤੰਬਾਕੂ ਇੱਕ ਖਤਰਾ ਹੈ ਅਤੇ ਛੇ ਵਿੱਚੋਂ ਇੱਕ ਮੌਤ ਇਸ ਦੇ ਕਾਰਨ ਹੁੰਦੀ ਹੈ। ਭਾਰਤ ਵਿੱਚ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। 15 ਵਰ੍ਹਿਆਂ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਉੱਤੇ ਕਰਵਾਏ ਗਏ ਵਿਸ਼ਵ ਤੰਬਾਕੂ ਸਰਵੇਖਣ ਜੀ.ਏ.ਟੀ.ਐੱਸ 2010 ਅਨੁਸਾਰ ਭਾਰਤ ਦੀ ਅਬਾਦੀ ਦਾ 35 ਫੀਸਦੀ ਹਿੱਸੇ ਕਿਸੇ ਨਾ ਕਿਸੇ ਰੂਪ ਵਿੱਚ ਤੰਬਾਕੂ ਦਾ ਸੇਵਨ

ਕਰਦੇ ਹਨ। ਇਨ੍ਹਾਂ ਵਿੱਚੋਂ 47 ਫੀਸਦੀ ਪੁਰਸ਼ ਅਤੇ 20.8 ਫੀਸਦੀ ਮਹਿਲਾਵਾਂ ਸ਼ਾਮਲ ਹਨ। ਭਾਰਤ ਵਿੱਚ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੀ ਗਿਣਤੀ 275 ਮਿਲੀਅਨ ਹੈ। ਯਾਨੀ ਚੀਨ ਦੇ ਬਾਅਦ ਭਾਰਤ ਦਾ ਦੂਜਾ ਸਥਾਨ ਹੈ। ਚੀਨ ਵਿੱਚ ਤਿੰਨ ਸੌ ਮਿਲੀਅਨ ਲੋਕ ਇਸ ਦਾ ਸੇਵਨ ਕਰਦੇ ਹਨ, ਜਿਨ੍ਹਾਂ  ਵਿੱਚ ਜ਼ਿਆਦਾਤਰ ਪੁਰਸ਼ ਹਨ। ਵਿਸ਼ਵ ਯੁਵਾ ਤੰਬਾਕੂ ਸਰਵੇਖਣ ਜੀ.ਵਾਈ.ਟੀ.ਐੱਸ. 2009 ਦੇ ਅਨੁਸਾਰ 13 ਤੋਂ 15 ਸਾਲ ਦੀ ਉਮਰ ਦੇ 14.6 ਫੀਸਦੀ ਨਾਬਾਲਗ ਕਿਸੇ ਨਾਲ ਕਿਸੇ ਰੂਪ ਵਿੱਚ ਤੰਬਾਕੂ ਦਾ ਸੇਵਨ ਕਰਦੇ ਹਨ। ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਰੋਜ਼ਾਨਾ 5500 ਨੌਜਵਾਨ ਤੰਬਾਕੂ ਦਾ ਸੇਵਨ ਸ਼ੁਰੂ ਕਰਦੇ ਹਨ। ਸਾਰੀ ਉਮਰ ਵਰਗ ਦੇ ਲੋਕਾਂ ਵਿੱਚ ਤੰਬਾਕੂ ਦਾ ਵਧਦਾ ਇਸਤੇਮਾਲ  ਜਨ-ਸਿਹਤ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਦੁਨੀਆਂ ਵਿੱਚ ਤੰਬਾਕੂ ਤੋਂ ਹੋਣ ਵਾਲੀਆਂ ਬੀਮਾਰੀਆਂ ਦੇ ਕਾਰਨ ਮਰ ਜਾਂਦੇ ਹਨ। ਜੇਕਰ ਤੱਤਕਾਲ ਕਦਮ ਨਾ ਚੁੱਕੇ ਗਏ ਤਾਂ ਇਨ੍ਹਾਂ ਦੀ ਸੰਖਿਆ ਹਰ ਸਾਲ 2030 ਤੱਕ  80 ਲੱਖ ਤੋਂ ਵੱਧ ਤੱਕ ਪਹੁੰਚ ਸਕਦੀ ਹੈ। ਦੁਨੀਆਂ ਭਰ ਵਿੱਚ ਰੋਜ਼ਾਨਾ ਲੱਗਭੱਗ 10 ਲੱਖ ਲੋਕ ਨਿਕੋਟਿਨ ਦੀ ਲੱਤ ਦੇ ਕਾਰਨ ਤੰਬਾਕੂ ਦਾ ਸੇਵਨ ਕਰਦੇ ਹਨ ਜਾਂ ਤੰਬਾਕੂ ਖਾਂਦੇ ਹਨ ਅਤੇ ਲੱਗਭੱਗ 15 ਹਜ਼ਾਰ ਲੋਕ ਤੰਬਾਕੂ ਤੋਂ ਹੋਣ ਵਾਲੀ ਬੀਮਾਰੀ ਨਾਲ ਮਰ ਜਾਂਦੇ ਹਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਤੰਬਾਕੂ ਕੰਟਰੋਲ ਮੁਹਿੰਮ ਦੇ ਅੰਤਰਗਤ ਗਾਇਕ ਸ਼ਾਨ ਦੀ ਆਵਾਜ਼ ਵਿੱਚ ‘ਲਾਈਫ ਸੇ ਪੰਗਾ ਮਤ ਲੇ ਯਾਰ’ ਮਿਊਜ਼ਿਕ ਵੀਡੀਓ ਬਣਾਇਆ ਹੈ। ਮਈ 2011 ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਸ਼ਾਨ ਨੂੰ ਭਾਰਤ ਵਿੱਚ ਤੰਬਾਕੂ ਕੰਟਰੋਲ ਅੰਬੈਸਡਰ ਨਿਯੁਕਤ ਕੀਤਾ ਸੀ। ਲਾਈਫ ਸੇ ਪੰਗਾ ਮਤ ਲੇ ਯਾਰ ਦਾ ਪ੍ਰਸਾਰਣ ਦੇਸ਼ ਭਰ ਵਿੱਚ ਰੇਡੀਓ ਮਿਰਚੀ, ਰੇਡੀਓ ਸਿਟੀ ਬਿਗ ਐੱਫ.ਐੱਮ.ਅਤੇ ਰੇਡੀਓ ਐੱਫ.ਐੱਮ. ਉੱਤੇ 28 ਜਨਵਰੀ 2012 ਤੋਂ ਕੀਤਾ ਜਾ ਰਿਹਾ ਹੈ। ਐੱਮ.ਟੀ.ਵੀ. ਸਬ ਟੀ.ਵੀ. ਬਿੰਦਾਸ ਅਤੇ 9 ਐਕਸ ਐੱਮ ਵਰਗੇ ਲੋਕਪ੍ਰਿਯ ਰਾਸ਼ਟਰੀ ਟੈਲੀਵੀਜ਼ਨ ਚੈਨਲਾਂ ਉੱਤੇ ਮਿਊਜ਼ਿਕ ਵੀਡੀਓ ਇੱਕ ਫਰਵਰੀ 2012 ਤੋਂ ਸ਼ੁਰੂ ਕੀਤਾ ਗਿਆ ਹੈ।  2.3. ਮਿੰਟ ਦੀ ਇਸ ਰੀਲ ਦੀ ਧੁੰਨ ਸ਼ਾਨ ਨੇ ਤਿਆਰ ਕੀਤੀ ਹੈ। ਗਾਨੇ ਦੇ ਬੋਲ ਰੇਖਾ ਨਿਗਮ ਨੇ ਲਿਖੇ ਹਨ ਅਤੇ ਮਿਊਜ਼ਿਕ ਵੀਡੀਓ ਦਾ ਨਿਰਦੇਸ਼ਨ ਕ੍ਰੋਮ ਪਿਕਚਰਸ ਦੀ ਆਲਿਆ ਸੇਨ ਸ਼ਰਮਾ ਨੇ ਕੀਤਾ ਹੈ। ਵੀਡੀਓ ਸਲਾਮ ਬੰਬੇ ਫਾਊਂਡੇਸ਼ਨ ਦੀ ਮੱਦਦ ਨਾਲ ਬਣਾਇਆ ਗਿਆ ਹੈ। ਮਿਊਜ਼ਿਕ ਦੀ ਵੀਡੀਓ ਨੂੰ ਕਾਲਾ ਚੌਂਕੀ ਬਸਤੀ, ਪਰੇਲ, ਮੁੰਬਈ ਵਿੱਚ ਫਿਲਮਾਇਆ ਗਿਆ ਹੈ। ਇਸ ਦੇ ਬੋਲ ਜੋਸ਼ੀਲੇ  ਅਤੇ ਮਨ ਨੂੰ ਲੁਭਾ ਦੇਣ ਵਾਲੇ ਹਨ। ਇਸ ਮਿਊਜ਼ਿਕ  ਵੀਡੀਓ ਵਿੱਚ ਸ਼ਾਨ ਨੂੰ ਬੱਚਿਆਂ ਦੇ ਨਾਲ ਨੱਚਦੇ ਹੋਏ ਅਤੇ ਉਨ੍ਹਾਂ ਇਸ ਗੱਲ ਲਈ ਪ੍ਰੋਤਸਾਹਿਤ ਕਰਦੇ ਹੋਏ ਵਿਖਾਇਆ ਗਿਆ ਹੈ ਕਿ ਉਹ ਤੰਬਾਕੂ ਦਾ ਸੇਵਨ ਕਰਕੇ ਆਪਣੀ ਜ਼ਿੰਦਗੀ ਨੂੰ ਨਰਕ ਨਾ ਬਣਾਉਣ। ਯਾਨੀ ਤੰਬਾਕੂ ਦਾ ਸੇਵਨ ਇੱਕ ਪੰਗਾ ਹੈ ਅਤੇ ਇਸ ਦੇ ਬਿਨ੍ਹਾਂ ਵਜ੍ਹਾ ਵੀ ਜ਼ਿੰਦਗੀ ਨੂੰ ਜੀਆ ਜਾ ਸਕਦਾ ਹੈ। ਪੂਰਾ ਵੀਡੀਓ ਨੌਜਵਾਨਾਂ ਦੇ ਸੁਪਨਿਆਂ ਅਤੇ ਆਕਾਂਕਸ਼ਾਵਾਂ ਨੂੰ ਕੇਂਦਰਿਤ ਕਰਕੇ ਬਣਾਇਆ ਗਿਆ ਹੈ। ਇਸ ਵਿੱਚ ਦੇਸ਼ ਭਰ ਦੇ ਨੌਜਵਾਨਾਂ ਅਤੇ ਯੁਵਾਵਾਂ ਨੂੰ ਸਖਤ ਸੰਦੇਸ਼ ਦੇਣ ਦੀ ਕੋਸ਼ਿਸ ਕੀਤੀ ਗਈ ਹੈ ਕਿ ਤੰਬਾਕੂ ਦੇ ਬਿਨਾਂ ਹੀ ਜ਼ਿੰਦਗੀ ਜੀਨੇ ਦਾ ਨਾਮ ਹੈ, ਪਰ ਨੌਜਵਾਨ ਪੀੜ੍ਹੀ ਨੂੰ ਤੰਬਾਕੂ ਸੇਵਨ ਤੋਂ ਰੋਕਣ ਦੀ ਜ਼ਿੰਮੇਵਾਰੀ ਕੀ ਸਿਰਫ ਸਰਕਾਰ ਦੀ ਹੈ। ਸਮਾਜ ਅਤੇ ਸਾਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਨੌਜਵਾਨ ਪੀੜ੍ਹੀ ਦੇ ਸੁਨਹਿਰੇ ਭਵਿੱਖ  ਨੂੰ ਸੁਰੱਖਿਅਤ ਬਣਾਉਣ ਵਾਸਤੇ ਤੰਬਾਕੂ ਸੇਵਨ ਨੂੰ ਰੋਕਣ ਲਈ ਇੱਕਜੁੱਟ ਹੋ ਕੇ ਯਤਨ ਕਰਨੇ ਚਾਹੀਦੇ ਹਨ।

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today98
Yesterday242
Week1323
Month4098
All69659

Weather

100°
38°
°F | °C
Clear
Humidity: 15%
Sat
Mostly Sunny
72 | 102
22 | 38
Sun
Mostly Sunny
77 | 104
25 | 40
Mon
Mostly Sunny
79 | 106
26 | 41