


ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਮੰਨੀ ਜਾਂਦੀ ਹੈ ਕਿਉਂਕਿ ਵਿੱਦਿਆਹੀਣ ਮਨੁੱਖ ਇੱਕ ਪਸ਼ੂ ਤੋਂ ਘੱਟ ਨਹੀਂ ਹੁੰਦਾ। ਅਨਪੜ੍ਹ ਬੰਦਾ ਆਪਣਾ ਹਾਨੀ ਲਾਭ ਨਾ ਜਾਣਦਾ ਹੋਇਆ ਕਈ ਵਾਰ ਹਨੇਰੀ ਖੁੱਡ ’ਚ ਜਾ ਗਿਰਦਾ ਹੈ ਜਿਥੋਂ ਉਸਦਾ ਬਾਹਰ ਨਿਕਲਣਾ ਅਸੰਭਵ ਹੋ ਜਾਂਦਾ ਹੈ। ਵਿੱਦਿਆ ਦੇਣਾ ਇੱਕ ਪ੍ਰਉਪਕਾਰ ਸਮਝਿਆ ਜਾਂਦਾ ਰਿਹਾ ਹੈ ਪ੍ਰੰਤੂ ਅੱਜ ਸਭ ਕੁਝ ਉਲਟ ਪੁੱਲਟ ਹੋ ਕੇ ਰਹਿ ਗਿਆ ਹੈ। ਸਰਕਾਰੀ ਸਕੂਲਾਂ ਦਾ ਮਿਆਰ ਗਿਰ ਚੁੱਕਾ ਹੈ। ਗੁਰੂ ਸ਼ਿਸ਼ ਦਾ ਰਿਸਤਾ ਤਾਰ-ਤਾਰ ਹੋ ਰਿਹਾ ਹੈ। ਅੱਜ ਹਰ ਕੋਈ ਆਪਣੀ ਜੁੰਮੇਵਾਰੀ ਤੋਂ ਦੂਰ ਭੱਜ ਰਿਹਾ ਹੈ। ਮਾਡਲ ਸਕੂਲਾਂ ਦੀ ਚਾਂਦੀ ਹੈ। ਸਰਕਾਰੀ ਸਕੂਲਾਂ ’ਚ ਸਹੂਲਤਾਂ ਦੀ ਘਾਟ ਐ। ਪਿਛਲੇ ਦਿਨੀਂ ਇਕ ਖਬਰ ਪੜ੍ਹਕੇ ਹੈਰਾਣੀ ਹੋਈ ਕਿ ਇਕ ਸਕੂਲ ਦੀ ਛੱਤ ਨਹੀਂ ਹੈ। ਬੱਚੇ ਰੁੱਖਾਂ ਥੱਲੇ ਬਹਿ ਕੇ ਪੜ੍ਹਕੇ ਘਰੇ ਚਲੇ ਜਾਂਦੇ ਨੇ। ਸਰਕਾਰ ਅਦਰਸ਼ ਸਕੂਲ ਖੋਲ੍ਹਣ ਦਾ ਨਾਹਰਾ ਲਗਾ ਰਹੀ ਐ ਪਰ ਜਿਸ ਸਕੂਲ ਦੀ ਛੱਤ ਹੀ ਨਹੀਂ ਹੈ ਉਥੇ ਆਦਰਸ਼ ਖੋਲਣ ਦਾ ਕੀ ਮਾਅਨਾ ਰਹਿ ਜਾਂਦਾ ਹੈ। ਕਈ ਪਿੰਡਾਂ ’ਚ ਸਕੂਲਾਂ ਦੀ ਹਾਲਤ ਖਸਤਾ ਹੈ। ਸਕੂਲਾਂ ਦਾ ਕੁਝ ਭਾਗ ਢਹਿ ਢੇਰੀ ਹੋ ਜਾਂਦਾ ਹੈ ਕੋਈ ਇਕ ਇੱਟ ਵੀ ਲਾਉਣ ਨੂੰ ਤਿਆਰ ਨਹੀਂ ਹੁੰਦਾ। ਜ਼ਰਾ ਸੋਚੋ ਜਿਥੇ ਬੱਚੇ ਅਸੁਰਖਿਅਤ ਹੋਣਗੇ ਉਥੇ ਕੌਣ ਭੇਜੇਗਾ ਆਪਣੇ ਜਿਗਰ ਦੇ ਟੁਕੜਿਆਂ ਨੂੰ ਪੜ੍ਹਣ ਵਾਸਤੇ। ਪਿਛਲੇ ਦਿਨੀ ਤਰਨਤਾਰਨ ਦੇ ਇਲਾਕੇ ’ਚ ਇਕ ਖਬਰ ਆਈ। ਇਕ ਐਕਡਮੀ ਦੇ ਮਾਲਿਕ ਨੇ ਭੋਲੇ-ਭਾਲੇ ਬੱਚਿਆਂ ਤੋਂ ਓਪਨ ਸਕੂਲ ਸਿਖਿਆ ਅਧੀਨ 1500 ਰੁਪਏ ਪ੍ਰਤੀ ਦੇਣ ਪੁੱਜੇ ਤਾਂ ਉਨ੍ਹਾਂ ਨੂੰ ਫਰਜ਼ੀ ਰੋਲ ਨੰਬਰ
ਕਾਗਜ਼ਾਂ ਉਤੇ ਲਿਖ ਕੇ ਫੜਾ ਦਿੱਤੇ। ਉਨ੍ਹਾਂ ਨੂੰ ਭਾਰੀ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇੱਕ ਬੱਚੇ ਦਾ ਫਾਰਮ ਵਿੱਚ ਇੱਕ ਭੱਦਰ-ਪੁਰਸ਼ ਨੇ ਵਿਸ਼ਾ ਗਣਿਤ ਭਰਿਆ ਹੀ ਨਹੀਂ। ਰੋਲ ਨੰਬਰ ਆਉਣ ਤੇ ਪਤਾ ਲੱਗਿਆ ਕਿ ਗਣਿਤ ਦਾ ਪੇਪਰ ਦੇਣਾ ਪੈਣਾ ਏ। ਉਹ ਪ੍ਰੇਸ਼ਾਨ ਹੋ ਗਿਆ।
ਦਸ-ਪੰਦਰਾਂ ਦਿਨ ਵਿੱਚ ਕੀ ਤਿਆਰੀ ਕਰ ਸਕਦਾ ਜਾ ਕੋਈ ਕਰਵਾ ਸਕਦਾ। ਇਹ ਤਾਂ ਅੱਲਾ ਹੀ ਜਾਣਦਾ ਹੈ। ਸਿੱਖਿਆ ਦੀ ਆੜ ਵਿੱਚ ਪ੍ਰਚੀਆਂ ਫੜਾਉਣ ਦੇ ਬਹਾਨੇ ਕਈ ਸਕੂਲਾਂ ਦੇ ਅਧਿਆਪਕ ਮਾਪਿਆਂ ਤੋਂ ਹਜ਼ਾਰਾਂ ਰੁਪਏ ਵਸੂਲਦੇ ਵੇਖੇ ਜਾਂਦੇ ਨੇ। ਉਨ੍ਹਾਂ ਬੱਚਿਆਂ ਦਾ ਭਵਿੱਖ ਕੀ ਹੋਵੇਗਾ। ਅਸੀਂ ਸਭ ਕੁਝ ਭਲੀ ਭਾਂਤ ਜਾਣਦੇ ਹਾਂ। ਵਿੱਦਿਆ ਦਾ ਵਪਾਰ ਕਰਨ ਵਾਲਿਆਂ ਤੇ ਨਕੇਲ ਕਸਣੀ ਅੱਜ ਸਮੇਂ ਦੀ ਮੰਗ ਵੀ ਐ ਤੇ ਲੋੜ ਵੀ ਐੰ। ਮਾਪੇ ਵੀ ਹਿ ਗੱਲ ਜਾਣ ਲੈਣ ਕਿ ਨਕਲ ਦੇ ਸਹਾਰੇ ਬੱਚੇ ਕਦੀ ਵੀ ਸਫ਼ਲ ਨਹੀਂ ਹੋ ਸਕਣਗੇ। ਬੱਚਾ ਮਿਹਨਤ ਕਰਕੇ ਜੋ ਅੰਕ ਪ੍ਰਾਪਤ ਕਰਕੇ ਉਸ ਤੋਂ ਸੰਤੁਸ਼ਟ ਹੋਣਾ ਚਾਹੀਦਾ ਹੈ ਭਲਾ ਸੋਚੋ ਜੇ ਇੱਕ ਸਕੂਲ ਦਾ ਪ੍ਰਿੰਸੀਪਲ ਹੀ ਪ੍ਰਚੀਆਂ ਪਾੜ -ਪਾੜ ਕੇ ਬੱਚਿਆਂ ਨੂੰ ਦੇਵੇ ਤਾਂ ਉਸ ਸਕੂਲ ਦਾ ਭਵਿੱਖ ਕੀ ਹੋਵੇਗਾ।
ਰਾਜਿੰਦਰ ਵਰਮਾ



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO