Saturday, May 19, 2012

ਡਾ. ਅਜੀਤਪਾਲ ਸਿੰਘ ਐੱਮ.ਡੀ.
ਕੱਲ੍ਹ ਦੀ ਬਾਕੀ
ਇਸ ਦੀ ਗਿਣਤੀ ਹੀ ਕੋਈ ਨਹੀਂ ਹੈ। ਅੱਜ ਇਰਾਕ ’ਤੇ ਅਖੌਤੀ ਚੁਣੀ ਹੋਈ ਸਰਕਾਰ ਰਾਹੀਂ ਅਮਰੀਕੀ ਸਾਮਰਾਜੀਆਂ ਦਾ ਹੀ ਕੰਟਰੋਲ ਹੈ। ਉਹ ਇਰਾਕ ਵਿੱਚ ਆਪਣੇ ਉਦੇਸ਼ ਹੋਰ ਨੌਂ ਸਾਲ ਦੀ ਆਪਣੀ ਫੌਜੀ ਮੁਹਿੰਮ ਨੂੰ ਉਂਝ ਹੀ ਨਹੀਂ ਛੱਡਣ ਵਾਲੇ। ਜੇ ਇਰਾਕ ਦੀ ਪਿੱਠੂ ਸਰਕਾਰ ਆਪਣੇ ਹੱਥੋਂ ਨਿਕਲਦੀ ਦਿੱਸਦੀ ਹੈ ਤਾਂ ਉਹ ਕਿਸੇ ਵੀ ਹੱਦ ਤੱਕ ਜਾਣਗੇ। ਖਾਸ ਕਰਕੇ ਇਰਾਨ ਤੇ ਪੱਛਮੀ ਏਸ਼ੀਆ ਦੇ ਆਪਣੇ ਸੰਮੀਕਰਣਾਂ ਤਾਂ ਉਹ ਇਹ ਕਰਨਗੇ ਹੀ। ਬਾਕੀ ਸਾਮਰਾਜੀਆਂ ਦੀ ਗੱਲ ਤਾਂ ਇਰਾਕ ਉੱਤੇ ਅਮਰੀਕੀ ਸਾਮਰਾਜੀਆਂ ਦੇ ਕਬਜ਼ੇ ਪਿੱਛੋਂ ਉਨ੍ਹਾਂ ਨੇ ਉਨ੍ਹਾਂ ਨਾਲ ਸੁਲਾਹ ਸਮਝੌਤੇ ਤੇ ਮਿਲ ਵੰਡ ਕੇ ਖਾਣ ਦੀ ਨੀਤੀ ਅਪਣਾਈ। ਕੁੱਝ ਚਿਰ ਪਿੱਛੋਂ ਸੰਯੁਕਤ ਰਾਸ਼ਟਰ ਸੰਘ ਦੇ ਇੱਕ ਪ੍ਰਸਤਾਵ ਨਾਲ ਇਰਾਕ ਤੇ ਅਮਰੀਕੀ ਸਾਮਰਾਜੀਆਂ ਦੇ ਕਬਜ਼ੇ ਦੀ ਮਾਨਤਾ ਮੁੱਹਈਆ ਕਰ ਦਿੱਤੀ ਗਈ। ਯੂਰਪ ਦੇ ਫਰਾਂਸ ਤੇ ਜਰਮਨੀ ਦੇ ਸਾਮਰਾਜੀਆਂ ਨੇ ਵੀ ਕਿਹਾ ਹੈ ਕਿ ਉਹ ਇਰਾਕ ਵਿੱਚ ਅਮਰੀਕਾ ਦੀ ਹਾਰ ਨਹੀਂ ਵੇਖਣਾ ਚਾਹੁੰਦੇ, ਕਿਉਂਕਿ ਵਿਸ਼ਵੀ ਪੱਧਰ ਤੇ ਇਸ ਹਾਰ ਦੇ ਸਿੱਟੇ ਬੁਰੇ ਹੋਣਗੇ। ਅਸਲ ਵਿੱਚ ਸਾਰੇ ਹੀ ਇਸ ਹਾਰ ਤੋਂ ਭੈਅਭੀਤ ਹੋ ਗਏ ਹਨ। ਉਹ ਇਸ ਵਿੱਚ ਆਪਣੀ ਹਾਰ ਦੇਖਣ ਲੱਗੇ ਹਨ।  ਉਹ ਇਰਾਕ ਵਿੱਚ ਅਮਰੀਕੀ ਸਾਮਰਾਜੀਆਂ ਦੀ ਦੁਰਗਤੀ ਤਾਂ ਵੇਖਣਾ ਚਾਹੁੰਦੇ ਸਨ, ਪਰ ਹਾਰ ਨਹੀਂ। ਅਮਰੀਕੀ ਸਾਮਰਾਜੀਆਂ ਨੇ ਵੀ ਇਰਾਕ ਵਿੱਚ ਆਪਣੇ ਲਈ ਵੱਡਾ ਹਿੱਸਾ ਰੱਖਦਿਆਂ ਬਾਕੀਆਂ ਨੂੰ ਵੀ ਕੁੱਝ ਦੇਣ ਦਾ ਪ੍ਰਸਤਾਵ ਦਿੱਤਾ। ਤੇਲ ਦੇ ਕੁੱਝ ਠੇਕਿਆਂ ਨੂੰ ਗੈਰ-ਸਰਕਾਰੀ ਕੰਪਨੀਆਂ ਨੂੰ ਅਲਾਟ ਕਰਕੇ ਇਸ ਦਿਸ਼ਾ ਵਿੱਚ ਸਪੱਸ਼ਟ ਸੰਦੇਸ਼ ਦੇਣ ਦੀ ਕੋਸ਼ਿਸ ਕੀਤੀ। ਬਾਕੀ ਸਾਮਰਾਜੀ ਹੁਣ ਇਸ ਵੰਡ ਵਖਰੇਵੇਂ ਦੇ ਹਿੱਸੇਦਾਰ ਬਣ ਕੇ ਉਸੇ ਪੱਧਰ ਤੇ ਵਿਹਾਰ ਕਰ ਰਹੇ ਹਨ। ਇੱਥੇ ਇਰਾਨ ਦੀ ਚਰਚਾ ਵੀ ਜ਼ਰੂਰੀ ਹੈ ਕਿ ਅੱਜਕੱਲ੍ਹ ਇਰਾਨ ’ਤੇ ਅਮਰੀਕੀ ਦਬਾਅ ਇਸ ਲਈ ਜ਼ਿਆਦਾ ਹੈ ਕਿ ਇਰਾਕ ਵਿੱਚ ਸੱਦਾਮ ਹੁਸੈਨ ਦੀ ਸੱਤਾ ਖਤਮ ਹੋਣ ਦਾ ਈਰਾਨ ਨੂੰ ਸੁਭਾਵਕ ਹੀ ਫਾਇਦਾ ਹੋਇਆ ਹੈ। ਸ਼ਿਆ ਬਹੁਗਿਣਤੀ ਵਾਲੇ ਇਰਾਕ ਵਿੱਚ ਇਸ਼ ਦਾ ਪ੍ਰਭਾਵ ਬਹੁਤ ਵੱਧ ਗਿਆ ਹੈ। ਉਸ ਦੀ ਖੇਤਰੀ ਹੈਸੀਅਤ ਵੱਧ ਗਈ ਹੈ। ਅਮਰੀਕੀ ਸਾਮਰਾਜੀ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਕਿ ਉਨ੍ਹਾਂ ਲਈ ਇਰਾਨੀ ਹਾਕਮ, ਜੋ ਅਮਰੀਕੀ ਸਾਮਰਾਜੀਆਂ ਦੇ ਵਿਰੋਧੀ ਹਨ। ਇਸ ਤਰ੍ਹਾਂ ਫਾਇਦਾ ਉਠਾਉਣਾ ਰਵੀ ਸ਼ੰਕਰ ਇਰਾਕ ਦੀ ਗੱਲ ਤਾਂ ਅਮਰੀਕੀ ਸਾਮਰਾਜੀਆਂ ਨੇ ਇਸ ਮੁਕਾਬਲਤਨ ਆਧੁਨਿਕ ਦੇਸ਼ ਨੂੰ ਤਬਾਹ ਬਰਬਾਦ ਕਰਕੇ ਮੱਧ ਯੁੱਗ ਵਿੱਚ ਪਹੁੰਚਾ ਦਿੱਤਾ ਹੈ। 2003 ਤੋਂ ਲੈ ਕੇ ਹੁਣ ਤੱਕ ਉੱਥੇ ਕਰੀਬ ਦਸ ਲੱਖ ਲੋਕ ਮਾਰੇ ਗਏ ਹਨ ਅਤੇ ਪੰਜਾਹ ਲੱਖ ਲੋਕ ਬੇਘਰ ਹੋ ਗਏ ਹਨ। ਬੁਨਿਆਦੀ ਸਹੂਲਤਾਂ ਤਹਿਸ-ਨਹਿਸ ਹੋ ਗਈਆਂ ਹਨ। ਸਾਮਰਾਜੀਆਂ ਨੇ ਇੱਥੇ ਇੱਕ ਇਸਲਾਮੀ ਹਕੂਮਤ ਠੋਸ ਦਿੱਤੀ ਹੈ। ਦੇਸ਼ ਨੂੰ ਤਰ੍ਹਾਂ-ਤਰ੍ਹਾਂ ਦੇ ਤਰੀਕਿਆਂ ਨਾਲ ਵੰਡ ਕੇ

ਆਪਣੀ ਕਲੇਸ਼ ਵਿੱਚ ਤਾਂ ਇਸ ਨੂੰ ਝੋਂਕ ਹੀ ਦਿੱਤਾ ਹੈ।  ਇਸ ਦਾ ਸਿੱਟਾ ਇਹ ਹੈ ਕਿ ਅਮਰੀਕੀ ਫੌਜਾਂ ਦੀ ਰਵਾਇਤੀ ਵਾਪਸੀ ਤੋਂ ਤੁਰੰਤ ਪਿੱਛੋਂ ਇਰਾਕ ਬੰਬ ਧਮਾਕਿਆਂ ਨਾਲ ਦਹਿਲ ਉਠਿਆ ਹੈ ਤੇ ਖੁਦ ਸਰਕਾਰ ਅੰਦਰ ਭੀਸ਼ਮ ਸੰਘਰਸ਼ ਉੱਠ ਖੜ੍ਹਾ ਹੋਇਆ ਹੈ। ਪ੍ਰਧਾਨ ਮੰਤਰੀ ਮਲਾਕੀ ਨੇ ਰਾਸ਼ਟਰਪਤੀ ਹਾਸ਼ਮੀ ਨੂੰ ਦਹਿਸ਼ਤਗਰਦ ਐਲਾਨ ਕੇ ਉਨ੍ਹਾਂ ਦੀ ਗ੍ਰਿਫਤਾਰੀ ਦਾ ਹੁਕਮ ਜਾਰੀ ਕਰ ਦਿੱਤਾ ਹੈ। ਸਾਮਰਾਜੀਆਂ ਦੇ ਇਹ ਪਿੱਠੂ ਇਰਾਕ ਨੂੰ ਇਸ ਦੀ ਭਿਆਨਕ ਸਥਿਤੀ ਤੋਂ ਨਹੀਂ ਉਭਾਰ ਸਕਦੇ। ਇਸ ਨੂੰ ਤਾਂ ਇਨ੍ਹਾਂ ਨੂੰ ਸੱਤਾ ਤੋਂ ਉਖਾੜ ਕੇ ਹੀ ਕੀਤਾ  ਜਾ ਸਕਦਾ ਹੈ। ਇਸ ਸਮੇਂ ਜਦਕਿ ਬਾਕੀ ਦੇਸ਼ਾਂ ਦੀ ਅਰਬ ਜਨਤਾ ਸੜਕਾਂ ’ਤੇ ਹੈ। ਇਹ ਹੋਰ ਵੀ ਅਸਾਨੀ ਨਾਲ ਹੋ ਸਕੇਗਾ। ਇਰਾਨ ਦਾ ਦਲੇਰਾਨਾ ਵਿਰੋਧ ਸੰਘਰਸ਼ ਹੁਣ ਇਸ ਵੱਲ ਹੀ ਵਧੇਗਾ। ਇਰਾਕ ਤੇ ਅਮਰੀਕੀ ਸਾਮਰਾਜੀਆਂ ਨੇ ਹਮਲਾ ਮਾਰਚ 2003 ਵਿੱਚ ਕੀਤਾ ਸੀ। ਇਸ ਤੋਂ ਕਰੀਬ ਡੇਢ ਸਾਲ ਪਹਿਲਾਂ ਹੀ ਉਨ੍ਹਾਂ ਨੇ ਅਫਗਾਨਿਸਤਾਨ ਤੇ ਹਮਲਾ ਕੀਤਾ ਸੀ। ਤਦ ਉਨ੍ਹਾਂ ਨੇ ਇਸ ਲਈ ਬਹਾਨਾ 11 ਸਤੰਬਰ 2001 ਦੇ ਟਵਿਨ ਟਾਵਰ ਹਮਲੇ ਤੇ ਅਲਕਾਇਦਾ ਦੀ ਇਸ ਵਿੱਚ ਸ਼ਮੂਲੀਅਤ ਨੂੰ ਬਣਾਇਆ ਸੀ। 11 ਸਤੰਬਰ ਨੂੰ ਹਮਲੇ ਦੇ 24 ਘੰਟਿਆਂ ਅੰਦਰ ਹੀ ਅਮਰੀਕੀ ਸਾਮਰਾਜੀ ਇਸ ’ਤੇ ਵਿਚਾਰ ਕਰਨ ਲੱਗੇ ਸਨ ਕਿ ਇਸ ਦੀ ਵਰਤੋਂ ਕਰਕੇ ਕਿਹੜੇ ਕਿਹੜੇ  ਦੇਸ਼ਾਂ ਤੇ ਕਬਜ਼ਾ ਕੀਤਾ ਜਾ ਸਕਦਾ ਹੈ। ਅਫਗਾਨਿਸਤਾਨ ਤਾਂ ਇਸ ਸੂਚੀ ਵਿੱਚ ਹੈ ਹੀ ਸੀ। ਡਿਕ ਚੈਨੀ ਅਤੇ ਕੋਂਡਾ ਲੀਸਾ ਰਾਈਸ ਵਰਗੇ ਕੁੱਝ ਲੋਕ ਪਹਿਲਾਂ ਇਰਾਕ ਤੇ ਹਮਲੇ ਅਤੇ ਕਬਜੇ ਦੇ ਪੱਖ ਵਿੱਚ ਸਨ, ਪਰ ਕੋਲਿਨ ਪਾਵੈਲ ਵਰਗੇ ਕੁੱਝ ਹੋਰ ਨੂੰ ਇਹ ਕੁੱਝ ਵੱਧ ਹੀ ਹਮਲਾਵਰ ਰੁੱਖ ਮਹਿਸੂਸ ਹੋਇਆ। ਇਸ ਲਈ ਪਹਿਲਾਂ ਅਫਗਾਨਿਸਤਾਨ ਤੋਂ ਸ਼ੁਰੂਆਤ ਕਰਨ ਦੀ ਗੱਲ ਤਹਿ ਹੋਈ। ਪਿਛਲੇ ਦਸ ਸਾਲਾਂ ਵਿੱਚ ਅਮਰੀਕੀ ਸਾਮਰਾਜੀਆਂ ਦੀ ਕੁਦਰਤੀ ਕਾਰਨ ਉਨ੍ਹਾਂ ਦੀ ਅਤੀ ਉਮੀਦਾਂ ਭਰੀ ਯੋਜਨਾ ਅਮਰੀਕੀ ਸ਼ਤਾਬਦੀ ਦਾ ਪ੍ਰਾਜੈਕਟ ਅੱਜ ਭੁਲਾਇਆ ਜਾ ਚੁੱਕਾ ਹੈ, ਪਰ 2001 ਵਿੱਚ ਅਫਗਾਨਿਸਤਾਨ ਤੇ ਹਮਲਾ ਕਰਨ ਦਾ ਫੈਸਲਾ ਤੇ ਪਿੱਛੋਂ 7 ਹੋਰ ਦੇਸ਼ਾਂ ਤੇ ਹਮਲਾ ਕਰਨ ਦੀ ਯੋਜਨਾ ਉਸੇ ਵੱਡੇ ਵਿਆਪਕ ਪ੍ਰਾਜੈਕਟ ਦਾ ਹਿੱਸਾ ਸੀ। ਅਫਗਾਨਿਸਤਾਨ ਤੇ ਅਮਰੀਕੀ ਕਬਜ਼ੇ ਦਾ ਆਰਥਿਕ ਤੇ ਸਾਮਰਿਕ ਮਹੱਤਵ ਉਦੋਂ ਸਭ ਤੋਂ ਪਹਿਲਾਂ ਪ੍ਰਤੱਖ ਸੀ। ਕੇਂਦਰੀ ਏਸ਼ੀਆ ਤੋਂ ਕੱਚੇ ਮਾਲ ਦੀ ਪਾਈਪ ਲਾਈਨ ਇੱਥੋਂ ਸਮੁੰਦਰ ਵਿੱਚ ਆਉਂਦੀ ਸੀ, ਇਸ ਤੇ ਕਬਜ਼ੇ ਰਾਹੀਂ ਦੱਖਣੀ ਤੇ ਕੇਂਦਰੀ ਏਸ਼ੀਆ ਹੀ ਨਹੀਂ ਇਰਾਨ ਤੱਕ ਸਾਮਰਿਕ ਨਜ਼ਰੀਏ ਤੋਂ ਮਹੱਤਵਪੂਰਨ ਥਾਂ ਤੇ ਅਮਰੀਕੀ ਸਾਮਰਾਜੀ ਜਮ ਜਾਣੇ ਸਨ। ਰੂਸੀ ਸਾਮਰਾਜੀ ਅਤੇ ਚੀਨੀ ਪੂੰਜੀਵਾਦੀ ਹਾਕਮਾਂ ਦੀ ਘੇਰਾਬੰਦੀ ਲਈ ਇਹ ਮਹੱਤਵਪੂਰਨ ਸੀ। ਇਸ ਲਈ ਅਫਗਾਨਿਸਤਾਨ ’ਤੇ ਹਮਲੇ ਅਤੇ ਕਬਜ਼ੇ ਲਈ ਵੀ ਅਮਰੀਕੀ ਸਾਮਰਾਜੀਆਂ ਨੇ 11 ਸਤੰਬਰ 2001 ਦੇ ਹਮਲੇ ਦਾ ਝੂਠਾ ਬਹਾਨਾ ਬਣਾਇਆ। ਇਸ ਹਮਲੇ ’ਚ ਅਲਕਾਇਦਾ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਸੀ। ਇਸ ਦੇ ਬਾਵਜੂਦ ਤਾਲਿਬਾਨੀ ਹਾਕਮਾਂ ਨੇ ਕਿਸੇ ਹੋਰ ਦੇਸ਼ ਵਿੱਚ ਓਸਾਮਾ ਬਿਨ ਲਾਦੇਨ  ’ਤੇ ਮੁਕੱਦਮਾ ਚਲਾਉਣਾ ਦੀ ਪੇਸ਼ਕਸ਼ ਕੀਤੀ, ਪਰ ਇਰਾਕ ਵਾਂਗੂ ਅਫਗਾਨਿਸਤਾਨ ਸਬੰਧੀ ਵੀ ਅਮਰੀਕੀ ਸਾਮਰਾਜੀਆਂ ਨੂੰ ਬਹਾਨਾ ਚਾਹੀਦਾ ਸੀ। ਉਨ੍ਹਾਂ ਨੇ ਤਾਲਿਬਾਨ ਹਾਕਮਾਂ ਦੀ ਪੇਸ਼ਕਸ਼ ਨੂੰ ਠੁਕਰਾਇਆ ਤੇ ਅਫਗਾਨਿਸਤਾਨ ’ਤੇ ਹਮਲਾ ਕਰਕੇ ਕਬਜਾ ਕਰ ਲਿਆ। ਇਸ ਪਿੱਛੋਂ ਉਨ੍ਹਾਂ ਨੇ ਆਪਣੀ ਕਠਪੁਤਲੀ ਹਾਮਿਦ, ਕਰਜਾਈ ਨੂੰ ਰਾਸ਼ਟਰਪਤੀ ਅਹੁਦੇ ਤੇ ਬਿਠਾ ਦਿੱਤਾ, ਪਰ ਇੱਥੇ ਤਾਂ ਮਾਮਲਾ ਹੋਰ ਵੀ ਗੁੰਝਲਦਾਰ ਸੀ। 2001 ਵਿੱਚ ਅਫਗਾਨਿਸਤਾਨ ਤੇ ਅਮਰੀਕੀ ਕਬਜ਼ੇ ਤੋਂ ਪਹਿਲਾਂ 22 ਸਾਲ ਦਾ ਇਸ ਜਟਿਲ ਤੇ ਬਹੁਤ ਖੂੁਨੀ ਇਤਿਹਾਸ ਅਮਰੀਕੀ ਸਾਮਰਾਜੀਆਂ ਲਈ ਪਿੱਠ ਭੂਮੀ ਵੱਜੋਂ ਮੌਜੂਦ ਸੀ। ਜਿਸ ਵਿੱਚ ਉਨ੍ਹਾਂ ਦੀ ਖੁਦ ਦੀ ਮਹੱਤਵਪੂਰਨ ਭੂਮਿਕਾ ਸੀ। 1979 ਵਿੱਚ ਉੱਥੋਂ ਦੀ ਸੋਵੀਅਤ ਸਮਰੱਥਕ ਸਰਕਾਰ ਦਾ ਤਖਤਾ ਪਲਟਣ ਤੇ ਅਫਗਾਨਿਸਤਾਨ ਵਿੱਚ ਸੋਵੀਅਤ ਸੈਨਾਵਾਂ ਨੂੰ ਖਿੱਚ ਕੇ ਉਨ੍ਹਾਂ ਦੀ ਦੁਰਗਤੀ ਕਰਨ ਲਈ ਅਮਰੀਕੀ ਸਾਮਰਾਜੀਆਂ ਨੇ ਵੱਡੇ ਪੈਮਾਨੇ ’ਤੇ ਸਾਜਿਸ਼ ਰਚੀ। ਉਹ ਇਸ ਵਿੱਚ ਸਫਲ ਵੀ ਹੋ ਗਏ ਜਦ 1979 ਦੇ ਅੰਤ ਵਿੱਚ ਸੋਵੀਅਤ ਸਾਮਰਾਜੀਆਂ  ਨੇ ਅਫਗਾਨਿਸਤਾਨ ਵਿੱਚ ਆਪਣੀ ਫੌਜ ਉਤਾਰ ਦਿੱਤੀ ਤਦ ਅਮਰੀਕੀ ਰਾਸ਼ਟਰਪਤੀ ਕਾਰਟਰ ਦੇ ਸਲਾਹਕਾਰ  ਬੇਜੇਂਸਕੀ ਨੇ ਖੁਸ਼ੀ ਨਾਲ ਕਲਕਾਰੀ ਮਾਰਦਿਆਂ ਕਿਹਾ ਸੀ ਕਿ ਉਹ ਸੋਵੀਅਤ ਸੰਘ ਨੂੰ ਉਸ ਦਾ ਵੀਅਤਨਾਮ ਦੇਣਗੇ ਯਾਨੀ ਅਫਗਾਨਿਸਤਾਨ ਵਿੱਚ ਸੋਵੀਅਤ ਸੰਘ ਦੀ ਉਹੀ ਦੁਰਗਤੀ ਕਰਨਗੇ ਜੋ ਵੀਅਤਨਾਮ ਵਿੱਚ ਅਮਰੀਕੀ ਸਾਮਰਾਜੀਆਂ ਦੀ ਹੋਈ ਸੀ। ਵੀਹ ਸਾਲ ਪਿੱਛੋਂ ਤਾਲਿਬਾਨ ਨੇ ਅਲਕਾਇਦਾ ਦੇ ਉਠਾਣ ਪਿੱਛੋਂ ਤੋਂ ਹੀ ਉਨ੍ਹਾਂ ਨੇ ਆਪਣੇ ਫੈਸਲੇ ਨਹੀਂ ਠਹਿਰਾਇਆ ਸੀ। ਅਫਗਾਨਿਸਤਾਨ ਤੇ ਸੋਵੀਅਤ ਹਮਲੇ ਦੇ ਵਿਰੋਧ ਵਿੱਚ ਜੋ ਮੋੜਵਾਂ ਸੰਘਰਸ਼ ਸ਼ੁਰੂ ਹੋਇਆ। ਉਸ ਵਿੱਚ ਬਹੁਤ ਜਲਦੀ ਹੀ ਇਸਲਾਮ ਜਹਾਦੀ ਪ੍ਰਮੁੱਖ ਹੋ ਗਏ। ਇਸ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ।   ਅਮਰੀਕੀ ਸਾਮਰਾਜੀਆਂ ਨੇ ਇਸ ਲਈ ਸਾਊਦੀ ਪੈਸੇ ਤੇ ਪਾਕਿਸਤਾਨੀ ਨੈੱਟਵਰਕ ਦੀ ਵਰਤੋਂ ਕੀਤੀ ਗਈ। ਅਫਗਾਨਿਸਤਾਨ ਭਾਂਤ-ਭਾਂਤ ਦੇ ਇਸਲਾਮੀ ਜਹਾਦੀਆਂ  ਦਾ ਅੱਡਾ ਬਣ ਗਿਆ। ਉਸ ਵਿੱਚ ਓਸਾਮਾ ਬਿਨ ਲਾਦੇਨ ਵੀ ਇੱਕ ਸੀ, ਜਿਸ ਨੂੰ ਸੀ.ਆਈ.ਏ. ਨੇ ਭਰਤੀ ਕੀਤਾ ਸੀ। ਅੱਠ ਨੌਂ ਸਾਲ ਵਿੱਚ ਸੋਵੀਅਨ ਫੌਜਾਂ ਹਾਰ ਕੇ ਵਾਪਸ ਚੱਲੀਆਂ ਗਈਆਂ। ਖੋਖਲਾ ਹੋਇਆ ਸੋਵੀਅਤ ਸੰਘ ਹੁਣ ਹੋਰ ਬੋਝ ਨਹੀਂ ਉਠਾ ਸਕਦਾ ਸੀ। ਭਾਂਤ-ਭਾਂਤ  ਦੇ ਜੇਹਾਦੀ ਪਾਕਿਸਤਾਨ ਤੇ ਕਬਜ਼ੇ ਲਈ ਸਥਾਨਕ ਨਜ਼ੀਬਉਲਾ ਹਕੂਮਤ ਨਾਲ ਤੇ ਆਪਸ ਵਿੱਚ ਲੜਨ ਲੱਗੇ। ਨਜੀਬਉਲਾ ਸਰਕਾਰ 1992 ਵਿੱਚ ਹਾਰ ਗਈ। ਇਸ ਪਿੱਛੋਂ ਯੁੱਧ ਸਰਦਾਰਾਂ ਨੇ ਪੂਰੇ ਦੇਸ਼ ਨੂੰ ਆਪਸ ਵਿੱਚ ਵੰਡ ਲਿਆ।  ਇਹ ਯੁੱਧ ਸਰਕਾਰ ਕੌਮੀਅਤ ਅਤੇ ਜਿਹਾਦ ਦੇ ਨਾਂਅ ਦੇ ਆਧਾਰ ’ਤੇ ਵੰਡੇ ਹੋਏ ਸਨ। ਦੇਸ਼ ਅਰਾਜਕਤਾ ਤੇ ਲੁੱਟਮਾਰ ਦੀ ਭਿਆਨਕ ਦਲਦਲ ਵਿੱਚ ਡੁੱਬਿਆ ਹੋਇਆ ਸੀ। ਅਮਰੀਕੀ ਸਾਮਰਾਜੀ ਤੇ ਸਾਊਦੀ ਪਾਕਿਸਤਾਨੀ ਹਾਕਮ ਆਪਣੀ ਖੇਡ ਖੇਡਦੇ ਰਹੇ। ਸੋਵੀਅਤ ਸੰਘ ਟੁੱਟਣ ਤੋਂ ਪਿੱਛੋਂ ਵੱਖ ਹੋਏ ਰੂਸੀ ਸਾਮਰਾਜੀ ਹੁਣ ਅੱਗ ਵਿੱਚ ਆਪਣੀਆਂ ਰੋਟੀਆਂ ਸੇਕ ਰਹੇ ਹਨ। ਅਖੀਰ ਵਿੱਚ 1996 ਵਿੱਚ ਪਾਕਿਸਤਾਨੀ ਹਾਕਮ ਦੇ ਸਹਿਯੋਗ ਨਾਲ ਤਾਲਿਬਾਨਾਂ (ਪਾਕਿਸਤਾਨ ਵਿੱਚ ਅਫਗਾਨੀ ਸ਼ਰਨਾਰਥੀਆਂ ਦੇ ਬੇਟੇ) ਨੇ ਜ਼ਿਆਦਾਤਰ ਅਫਗਾਨਿਸਤਾਨ  ਤੇ ਕਬਜ਼ਾ ਕਰ ਲਿਆ। ਤਾਲਿਬਾਨੀ ਹਾਕਮਾਂ ਨੂੰ ਸਾਊਦੀ ਹਾਕਮਾਂ ਦਾ ਪ੍ਰਤੱਖ ਤੇ ਅਮਰੀਕੀ ਦੇ ਵਿਰੋਧ ਹੁਣ ਉੱਤਰੀ ਅਫਗਾਨਿਸਤਾਨ ਦੇ ਤਾਜਿਕ-ਕਿਰਗਿਜ ਇਲਾਕੇ ਵਿੱਚ ਸਿਮਟ ਗਏ, ਉੱਥੇ ਉਨ੍ਹਾਂ ਨੇ ਉੱਤਰੀ ਸੰਯੁਕਤ ਮੋਰਚਾ ਬਣਾਇਆ, ਜਿਸ ਨੂੰ ਰੂਸ ਇਰਾਨ ਤੇ ਭਾਰਤ ਦੇ ਹਾਕਮਾਂ ਦੀ ਹਮਾਇਤ ਹਾਸਲ ਸੀ।
ਇਹ ਉੱਤਰੀ ਮੋਰਚਾ 2001 ਤੱਕ ਤਾਲਿਬਾਨ ਨਾਲ ਯੁੱਧ ਕਰ ਰਿਹਾ ਸੀ, ਜਦ ਅਮਰੀਕੀ ਸਾਮਰਾਜੀਆਂ ਨੇ ਅਫਗਾਨਿਸਤਾਨ ’ਤੇ ਕਬਜ਼ਾ ਕੀਤਾ। ਸਾਮਰਾਜੀਆਂ ਵੱਲੋਂ ਕਾਇਮ ਕੀਤੀ ਗਈ ਨਵੀਂ ਸਰਕਾਰ ਨੇ ਉੱਤਰੀ ਮੋਰਚਾ ਵੀ ਸ਼ਾਮਲ ਹੁੰਦਾ। ਇਸ ਦੇ ਯੁੱਧ ਸਰਕਾਰ ਹੁਣ ਦੁਬਾਰਾ ਫੇਰ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਤੇ ਕਾਬਜ਼ ਹੋ ਗਏ, ਜਿੱਥੇ ਰਾਸ਼ਟਰਪਤੀ ਕਰਜਾਈ ਬ੍ਰਿਟਿਸ਼ ਫੌਜੀਆਂ ਦੀ ਸੁਰੱਖਿਆ ਵਿੱਚ ਰਾਜਧਾਨੀ ਕਾਬੁਲ ਵਿੱਚ ਆਪਣੇ ਸਰਕਾਰੀ ਬੰਗਲੇ ਵਿੱਚ ਕੈਦ ਸੀ, ਉੱਥੇ ਵੱਖ-ਵੱਖ ਥਾਵਾਂ ਤੇ ਯੁੱਧ ਸਰਕਾਰ ਆਪਣੀਆਂ ਮਨਮਾਨੀਆਂ ਕਰ ਰਹੇ ਸਨ। ਤਾਲਿਬਾਨਾਂ ਤੋਂ ਉਨ੍ਹਾਂ ਦੀ ਰਾਖੀ ਦਾ ਕੰਮ ਸਾਮਰਾਜੀ ਕਰ ਰਹੇ ਸਨ। ਤਾਲਿਬਾਨਾਂ ਦੀ ਹਾਰ ਪਿੱਛੋਂ ਪਾਕਿਸਤਾਨੀ ਹਾਕਮਾਂ ਨੇ ਉਨ੍ਹਾਂ ਦੀ ਭਰਪੂਰ ਮੱਦਦ ਕੀਤੀ। ਸਾਊਦੀ ਤੇ ਹੋਰ ਖਾੜੀ ਹਾਕਮਾਂ ਤੋਂ ਵੀ ਉਨ੍ਹਾਂ ਨੂੰ ਮੱਦਦ ਮਿਲੀ। ਇਸ ਦੇ ਨਾਲ ਸਾਮਰਾਜਵਾਦੀ ਹਮਲੇ ਦਾ ਵਿਰੋਧ ਕਰਨ ਕਰਕੇ ਕਿਸੇ ਹੱਦ ਤੱਕ ਲੋਕ ਹਮਾਇਤ ਵੀ ਮਿਲੀ। ਖਾਸ ਕਰਕੇ ਖੁਦ ਪਾਕਿਸਤਾਨ ਵਿੱਚ ਉਨ੍ਹਾਂ ਨੂੰ ਇੱਕ ਵੱਡੀ ਲੋਕ ਹਿਮਾਇਤ ਹਾਸਲ ਹੋ ਗਈ। ਅਜਿਹੇ ਵਿੱਚ ਅਮਰੀਕੀ ਸਾਮਰਾਜੀ ਅਫਗਾਨਿਸਤਾਨ ਵਿੱਚ ਆਪਣੇ ਮਨ ਦੀ ਨਹੀਂ ਕਰ ਸਕਦੇ ਸਨ। ਇੱਥੋਂ ਤੱਕ ਕਿ ਬਾਕੀ ਸਾਮਰਾਜੀਆਂ ਨੂੰ ਸ਼ਾਮਲ ਕਰਨ ਲਈ ਉੱਥੇ ਨਾਟੋ ਨੂੰ ਫੌਜੀ ਕਮਾਨ ਵਿੱਚ ਲੈ ਜਾਣਾ ਵੀ ਫਾਇਦੇਮੰਦ ਸਾਬਤ ਨਹੀਂ ਹੋਇਆ। ਅਫਗਾਨਿਸਤਾਨ ਉਨ੍ਹਾਂ ਦੇ ਕੰਟਰੋਲ ਵਿੱਚ ਨਹੀਂ ਆ ਸਕਿਆ। ਮੂੰਹ ਦੇ ਮਿੱਠੇ  ਬੇਰਾਕ ਓਬਾਮਾ ਜਦ ਸੱਤਾ ਵਿੱਚ ਆਏ ਤਾਂ ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਤਾਂ ਫੌਜਾਂ ਵਾਪਸ ਬੁਲਾਉਣੇ ਅਤੇ ਆਪਣਾ ਪੂਰਾ ਧਿਆਨ ਅਫਗਾਨਿਸਤਾਨ ਤੇ ਕੇਂਦਰਿਤ ਕਰਨਗੇ। ਇੱਥੋਂ ਤੱਕ ਕਿ ਉਨ੍ਹਾਂ ਨੇ ਫੋਰਨ ਉੱਥੇ ਫੌਜਾਂ ਦੀ ਗਿਣਤੀ ਵੀ ਵਧਾ ਦਿੱਤੀ, ਫਿਰ ਵੀ ਅਫਗਾਨਿਸਤਾਨ ਕਾਬੂ ਵਿੱਚ ਨਹੀਂ ਆਇਆ। ਕਰਜਈ ਦੀ ਹਕੂਮਤ ਪਹਿਲਾਂ ਵਾਂਗੂ ਕਾਬਲ ਵਿੱਚ ਉਨ੍ਹਾਂ ਦੇ ਸਰਕਾਰੀ ਬੰਗਲੇ ਤੱਕ ਸਿਮਟ ਕੇ ਰਹਿ ਗਈ।  ਉੱਤਰੀ ਹਿੱਸਿਆਂ ਵਿੱਚ ਜੰਗੀ ਸਰਦਾਰ ਉਸੇ ਤਰ੍ਹਾਂ ਲੁੱਟਮਾਰ ਕਰਦੇ ਰਹੇ ਅਤੇ ਦੱਖਣ ਵਿੱਚ ਤਾਲਿਬਾਨ  ਹਾਵੀ ਰਹੇ। ਉੱਤਰੀ ਹਿੱਸੇ ਦੇ ਯੁੱਧ ਸਰਕਾਰਾਂ ’ਤੇ ਵੀ ਇਰਾਨੀ ਤੇ ਰੂਸੀ ਹਾਕਮਾਂ ਦਾ ਚੰਗਾ ਖਾਸਾ ਪ੍ਰਭਾਵ ਸੀ। ਅਜਿਹੀ ਸਥਿਤੀ ਆਪਣੇ ਲਈ ਕੋਈ ਰਾਹ ਨਾ ਨਿਕਲਦਾ ਦੇਖ ਕੇ ਅਮਰੀਕੀ ਸਾਮਰਾਜੀਆਂ ਨੇ ਤਾਲਿਬਾਨ ਨਾਲ ਸੁਲਾਹ ਸਮਝੌਤਾ ਕਰਨ ਦਾ ਰਾਹ ਫੜਿਆ। ਉਨ੍ਹਾਂ ਨੇ ਪਹਿਲਾਂ ਤਾਂ ਤਾਲਿਬਾਨਾਂ ਨੂੰ ਨਰਮ ਤੇ ਕੱਟੜ ਵਿੱਚ ਵੰਡ ਕੇ ਨਰਮ ਤਾਲਿਬਾਨ ਨਾਲ ਸਮਝੌਤਾ ਕਰਨ ਦੀ ਕੋਸ਼ਿਸ ਕੀਤੀ, ਪਰ ਜਲਦੀ ਹੀ ਉਨ੍ਹਾਂ ਨੂੰ ਸਮਝ ਵਿੱਚ ਆ ਗਿਆ ਕਿ ਇਹ ਰਣਕੌਸ਼ਲ ਬਹੁਤ ਕਾਰਗਰ ਨਹੀਂ ਸਾਬਤ ਹੋ ਸਕਦਾ, ਤਦ ਉਨ੍ਹਾਂ ਨੇ ਸਮੁੱਚੇ ਤਾਲਿਬਾਨ ਨਾਲ ਸਮਝੌਤ ਦੀ ਗੱਲ ਵਧਾਈ। ਅੱਜ ਇਸ ਲਈ ਖੁੱਲ੍ਹੀਆਂ ਛੁੱਪੀਆਂ ਕੂਟ ਵਾਰਤਾਵਾਂ ਵੱਡੇ ਪੈਮਾਨੇ ’ਤੇ ਚੱਲ ਰਹੀਆਂ ਹਨ।  ਇਸ ਤਰ੍ਹਾਂ ਦਸ ਸਾਲ ਬਾਅਦ ਅਮਰੀਕੀ ਸਾਮਰਾਜੀ ਇੱਕ ਤਰ੍ਹਾਂ ਨਾਲ ਹਾਰ ਕੇ ਇਸ ਤਰ੍ਹਾਂ ਅਫਗਾਨਿਸਤਾਨ ਵਿੱਚ ਇਹ ਰਾਹ ਲੱਭ ਰਹੇ ਹਨ। ਇਰਾਕ ਪਿੱਛੋਂ ਇਹ ਉਨ੍ਹਾਂ ਦੀ ਦੂਜੀ ਹਾਰ ਹੈ। ਉਹ ਪਰ ਇਰਾਕ ਵਾਂਗੂ ਇੱਥੇ ਵੀ ਚੁੱਪਚਾਪ ਹੱਥ ਖਿੱਚ ਲੈਣ ਨੂੰ ਤਿਆਰ ਨਹੀਂ ਹਨ।
ਉਹ ਇੱਥੇ ਵੀ ਆਪਣੇ ਪਿੱਛੇ ਪਿੱਠੂ ਸਰਕਾਰ ਛੱਡ ਜਾਣਾ ਚਾਹੁੰਦੇ ਹਨ, ਪਰ ਅਮਰੀਕੀ ਸਾਮਰਾਜੀਆਂ ਨੂੰ ਜਲਦੀ ਕਰਨੀ ਪੈਣੀ ਹੈ। ਬਹੁਤ ਸਾਰੇ ਦੇਸ਼ ਇੱਕ ਤੋਂ ਬਾਅਦ ਇੱਕ ਆਪਣੀਆਂ ਫੌਜਾਂ ਨੂੰ ਵਾਪਸ ਬੁਲਾਉਣ ਦਾ ਐਲਾਨ ਕਰਦੇ ਆ ਰਹੇ ਹਨ। ਖੁਦ ਅਮਰੀਕਾ ਵਿੱਚ ਇਸ ਯੁੱਧ ਖਿਲਾਫ ਗੁੱਸਾ ਵਧਦਾ ਜਾ ਰਿਹਾ ਹੈ। ਬੇਰਾਕ ਓਬਾਮਾ ਨੇ ਅਫਗਾਨਿਸਤਾਨ ਵਿੱਚ ਅਮਰੀਕੀ ਸਾਮਰਾਜੀਆਂ ਦੇ ਇਸ ਹਸ਼ਰ ਨਾਲ ਇਹ ਸਿੱਟਾ ਕੱਢਣਾ ਗਲਤ ਹੋਵੇਗਾ ਕਿ ਉਹ ਭਵਿੱਖ ਵਿੱਚ ਅਜਿਹੀਆਂ ਦੁਸ਼ਟ ਕਾਰਵਾਈਆਂ ਨਹੀਂ ਕਰਨਗੇ? ਸਾਮਰਾਜ ਤੇ ਸਾਮਰਾਜੀ ਆਪਣੇ ਉਨ੍ਹਾਂ ਨੇ ਇਸ ਦਾ ਸਬੂਤ ਵੀ ਦੇ ਦਿੱਤਾ ਹੈ। ਇਰਾਨ ਤੇ ਸੀਰੀਆ ਉੱਪਰ ਹਮਲੇ ਦੀ ਇਹ ਲਗਾਤਾਰ ਧਮਕੀ ਵੀ ਦੇ ਰਹੇ ਹਨ, ਪਰ ਆਉਣ ਵਾਲੇ ਦਿਨ ਇਸ ਤਰ੍ਹਾਂ ਦੇ ਹਮਲਿਆਂ ਵਿੱਚ ਉਨ੍ਹਾਂ ਲਈ ਹੋਰ ਮੁਸੀਬਤ ਖੜ੍ਹੀ ਕਰਨਗੇ। ਖਾਸ ਕਰਕੇ ਇਸ ਲਈ ਵੀ ਕਿ ਖੁਦ ਸਾਮਰਾਜੀਆਂ ਦੇ ਦੇਸ਼ ਵਿੱਚ ਨੌਜਵਾਨ ਤੇ ਮਜ਼ਦੂਰ ਉਨ੍ਹਾਂ ਖਿਲਾਫ ਵੱਡੇ ਪੈਮਾਨੇ ’ਤੇ ਖੜ੍ਹੇ ਹੋਏ ਸ਼ੁਰੂ ਹੋ ਗਏ ਹਨ।
(ਸਮਾਪਤ)

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today98
Yesterday242
Week1323
Month4098
All69659

Weather

100°
38°
°F | °C
Clear
Humidity: 15%
Sat
Mostly Sunny
72 | 102
22 | 38
Sun
Mostly Sunny
77 | 104
25 | 40
Mon
Mostly Sunny
79 | 106
26 | 41