Saturday, May 19, 2012

ਇਸ ਸਾਲ ਲੰਦਨ ਵਿੱਚ ਹੋਣ ਵਾਲਿਆਂ ਉਲੰਪਿਕ ਖੇਡਾਂ ਲਈ ਭਾਰਤੀ ਹਾਕੀ ਟੀਮ ਦਾ ਸਫਰ ਨਵੀਂ ਦਿੱਲੀ ਤੋਂ ਸ਼ੁਰੂ ਹੋ ਚੁੱਕਾ ਹੈ । 26 ਫਰਵਰੀ ਤਕ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਹੋਣ ਵਾਲੇ ਓਲੰਪਿਕ ਕੁਆਲੀਫਾਇੰਗ ਹਾਕੀ ਟੂਰਨਾਮੈਂਟ ਦੌਰਾਨ ਤਜਰਬੇਕਾਰ ਗੋਲਕੀਪਰ ਭਰਤ ਛੇਤਰੀ ਦੀ ਕਪਤਾਨੀ ਹੇਠ, ਭਾਰਤ ਦੇ ਖਿਡਾਰੀ ਰਾਸ਼ਟਰੀ ਟੀਮ ਦੀ ਉਲੰਪਿਕ ਨੂੰ ਜਾਣ ਵਾਲੀ ਡਾਵਾਂਡੋਲ ਕਿਸ਼ਤੀ ਨੂੰ ਸੰਭਾਲਣ ਦੀ ਤਿਆਰੀ ਕਰ ਰਹੇ ਹਨ । ਹਮੇਸ਼ਾ ਦੀ ਤਰਾਂ ਰਾਸ਼ਟਰੀ ਹਾਕੀ ਟੀਮ ਵਿੱਚ ਚੋਣਕਰਤਾਵਾਂ ਨੇ ਬਦਲਾਓ ਅਤੇ ਫੇਰਬਦਲ ਕਰਨ ਦੀ ਆਪਣੀ ਪੁਰਾਣੀ ਆਦਤ ਨੂੰ ਬਦਸਤੂਰ ਕਾਇਮ ਰੱਖਿਆ ਹੈ । ਇਸ ਟੂਰਨਾਮੈਂਟ ਲਈ 18 ਮੈਂਬਰੀ ਭਾਰਤੀ ਟੀਮ ਦਾ ਉਪ ਕਪਤਾਨ ਪਿਛਲੇ ਦਿਨੀਂ ਵਿਵਾਦਾਂ ਵਿੱਚ ਰਹੇ ਮਿਡਫੀਲਡਰ ਸਰਦਾਰ ਸਿੰਘ ਨੂੰ ਬਣਾਇਆ ਹੈ । ਪਿਛਲੇ ਕਈ ਟੂਰਨਾਮੈਂਟਾਂ ਵਿੱਚ ਉੱਪਰ-ਥੱਲੇ ਵਰਗਾ ਪ੍ਰਦਰਸ਼ਨ ਕਰਨ ਕਰਕੇ ਭਾਰਤੀ ਟੀਮ ਲਈ ਹਲਾਤ ਕੁਝ ਇਸ ਤਰਾਂ ਦੇ ਬਣ ਗਏ ਹਨ ਕਿ ਭਾਰਤ ਨੂੰ ਲੰਡਨ ਓਲੰਪਿਕ ਵਿੱਚ ਹਿੱਸਾ ਲੈਣ ਲਈ ਇਸ ਟੂਰਨਾਮੈਂਟ ਵਿੱਚ ਹਰ ਹਾਲਤ ਜਿੱਤ ਦਰਜ ਕਰਨੀ ਪਵੇਗੀ । ਇਹ ਮੁਕਾਬਲੇ ਕਿਸੇ ਵੀ ਪੱਖੋਂ ਆਸਾਨ ਨਹੀਂ ਹੋਣਗੇ । ਉੱਪਰੋਂ ਵੇਖਿਆਂ, ਭਾਵੇਂ ਬਾਕੀ ਟੀਮਾਂ ਕੋਈ ਬਾਹਲੀਆਂ ਨਾਮਵਰ ਜਾਂ ਖਤਰਨਾਕ ਨਹੀਂ ਲੱਗਦੀਆਂ ਪਰ ਉਲਟਫੇਰ ਕਰਨ ਦੀ ਸਮਰੱਥਾ ਇਨਾਂ ਸਭਨਾ ਕੋਲ ਮੌਜੂਦ ਹੈ । ਇਸ ਟੂਰਨਾਮੈਂਟ ਦੀਆਂ ਦੂਜੀਆਂ ਟੀਮਾਂ ਵਿੱਚ ਕੈਨੇਡਾ, ਫਰਾਂਸ, ਇਟਲੀ, ਪੋਲੈਂਡ ਅਤੇ ਸਿੰਗਾਪੁਰ ਸ਼ਾਮਲ ਹਨ । ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਇਸ ਵਾਰ, ਹਾਕੀ ਇੰਡੀਆ ਦੇ ਚੋਣਕਾਰ ਕਰਨਲ ਬਲਬੀਰ ਸਿੰਘ, ਬੀ.ਪੀ. ਗੋਵਿੰਦਾ ਅਤੇ ਸਈਅਦ ਅਲੀ ਨੇ ਸਰਕਾਰੀ ਅਬਜ਼ਰਵਰਾਂ ਹਰਵਿੰਦਰ ਸਿੰਘ ਅਤੇ ਦਿਲੀਪ ਟਿਰਕੀ ਨਾਲ ਮਿਲ ਕੇ ਟੀਮ ਦੀ ਚੋਣ ਕੀਤੀ । ਟੀਮ ਵਿੱਚ ਸਾਬਕਾ ਕਪਤਾਨ ਅਤੇ ਭਾਰਤ ਨੂੰ ਪਿਛਲੇ ਸਾਲ ਦਾ ਇੱਕੋ-ਇੱਕ ਵੱਡਾ ਖਿਤਾਬ ਜਿਤਾਉਣ ਵਾਲੇ ਫਾਰਵਰਡ ਰਾਜਪਾਲ ਸਿੰਘ ਨੂੰ ਥਾਂ ਨਹੀਂ ਮਿਲੀ ਜੋ ਕੁਝ ਸਮਾਂ ਪਹਿਲਾਂ ਲੱਗੀ ਸੱਟ ਤੋਂ ਹਾਲੇ ਪੂਰੀ ਤਰ੍ਹਾਂ ਠੀਕ ਨਹੀਂ ਹੋਏ । ਇਸ ਦੇ ਇਲਾਵਾ, ਚੁਣੀ ਗਈ ਅਠਾਰਾਂ ਮੈਂਬਰੀ ਟੀਮ ਵਿਚ ਤਜਰਬੇਕਾਰ ਮਿਡਫੀਲਡਰ ਗੁਰਬਾਜ਼ ਸਿੰਘ ਨੂੰ ਵੀ ਥਾਂ ਨਹੀਂ ਮਿਲ ਸਕੀ । ਟੀਮ ਵਿੱਚ ਡਿਫੈਂਡਰ ਰੁਪਿੰਦਰਪਾਲ ਸਿੰਘ ਅਤੇ ਫਾਰਵਰਡ ਐਸ.ਕੇ. ਉਥੱਪਾ ਦੇ ਰੂਪ ਵਿੱਚ ਦੋ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ ਤਾਂ ਜੋ ਭਾਰਤੀ ਟੀਮ ਨੂੰ ਖੇਡ ਦੇ ਹਮਲਾਵਰ ਖੇਤਰਾਂ ਵਿੱਚ ਲੋੜੀਂਦੀ ਰਫਤਾਰ ਮਿਲ ਸਕੇ । ਇਹ ਦੋਵੇਂ ਖਿਡਾਰੀ ਦੱਖਣੀ ਅਫਰੀਕਾ ਖ਼ਿਲਾਫ਼ ਸੀਰੀਜ਼ ਵਿੱਚ ਵੀ ਖੇਡੇ ਸਨ ਅਤੇ ਉਨ੍ਹਾਂ ਨੇ ਆਪਣੇ ਜੋਸ਼ੀਲੇ ਪ੍ਰਦਰਸ਼ਨ ਨਾਲ ਚੋਣਕਾਰਾਂ ਨੂੰ ਪ੍ਰਭਾਵਤ ਕੀਤਾ ਸੀ । ਐਤਕੀਂ ਵੀ ਇਨਾਂ ਖਿਡਾਰੀਆਂ ਨੂੰ ਮੌਕਾ ਦੇਣਾ ਕਾਫੀ ਲਾਹੇਵੰਦਾ ਸਾਬਤ ਹੋ ਸਕਦਾ ਹੈ ।


ਭਾਰਤੀ ਹਾਕੀ ਲਈ ਇੱਕ ਹੋਰ ਚੰਗੀ ਅਤੇ ਉਤਸ਼ਾਹ ਵਧਾਉਣ ਵਾਲੀ ਗੱਲ ਇਹ ਹੈ ਕਿ ਐਤਕੀਂ ਇਸ ਮਹੱਤਵਪੂਰਨ ਮੁਕਾਬਲੇ ਮੌਕੇ ਭਾਰਤੀ ਹਾਕੀ ਟੀਮ ਲਈ ਦੇਸ਼ ਵਿੱਚ ਵਧੀਆ ਮਾਹੌਲ ਬਣ ਰਿਹਾ ਹੈ ਅਤੇ ਇਸ ਮੁਕਾਬਲੇ ਦੌਰਾਨ ਵੀ ਹਾਕੀ ਟੀਮ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਣ ਦੀ ਉਮੀਦ ਬੱਝੀ ਹੈ । ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਦੇਸ਼ ਦੀ ਇੱਕ ਨਾਮਵਰ ਕੰਪਨੀ, ਹੀਰੋ ਮੋਟਰਕਾਰਪ ਲਿਮਿਟਿਡ (ਐਚ. ਐਮ. ਸੀ.ਐਲ.) ਨੇ 26 ਫਰਵਰੀ ਤਕ ਹੋਣ ਵਾਲੇ ਪੁਰਸ਼ ਅਤੇ ਮਹਿਲਾ ਕੁਆਲੀਫਾਇੰਗ ਯਾਨੀ ਦੋਹਾਂ ਵਰਗਾਂ ਦੇ ਕੁਆਲੀਫਾਈਂਗ ਟੂਰਨਾਮੈਂਟ ਦਾ ਮੁੱਖ ਪੇਸ਼ਕਰਤਾ ਯਾਨੀ ਸਪਾਂਸਰ ਬਣਨ ਦਾ ਐਲਾਨ ਕੀਤਾ ਹੈ । ਇਸ ਟੂਰਨਾਮੈਂਟ ਨੂੰ ਮੀਡੀਆ ਰਾਹੀਂ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰਦੇ ਹੋਏ, ਹੀਰੋ ‘ਐਫ.ਆਈ.ਐਚ. ਰੋਡ ਟੂ ਲੰਡਨ’ ਯਾਨੀ ‘ਭਾਰਤੀ ਹਾਕੀ ਦਾ ਲੰਦਨ ਲਈ ਸਫਰ’ ਦਾ ਨਾਮ ਦਿੱਤਾ ਹੈ । ਯਕੀਨਨ, ਇਹ ਮਾਹੌਲ ਅਤੇ ਉਤਸ਼ਾਹ ਭਾਰਤੀ ਹਾਕੀ ਲਈ ਇੱਕ ਸ਼ੁਭ ਸੰਕੇਤ ਹੀ ਮੰਨਿਆ ਜਾਵੇਗਾ ।
ਇਨਾਂ ਮੁਕਾਬਲਿਆਂ ਲਈ  ਚੁਣੀ ਗਈ ਅਠਾਰਾਂ ਮੈਂਬਰੀ ਟੀਮ ਸਬੰਧੀ  ਹਾਲਾਂਕਿ ਸ਼ੁਰੂ ਸ਼ੁਰੂ ਵਿੱਚ ਕੁੱਝ ਸ਼ੰਕੇ ਜ਼ਰੂਰ ਪ੍ਰਗਟ ਕੀਤੇ ਗਏ ਸਨ ਏਧਰ ਓਧਰ ਭਾਵੇਂ ਕਿੰਤੂ ਪ੍ਰੰਤੂ ਹੋਏ ਸਨ ਪਰ ਮੁੱਖ ਕੋਚ ਮਾਈਕਲ ਨੋਬਸ ਨੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕੁਝ ਸੀਨੀਅਰ ਖਿਡਾਰੀਆਂ ਨੂੰ ਬਾਹਰ ਕਰਨ ਤੋਂ ਉਪਜੇ ਵਿਵਾਦ ਨੂੰ ਖਤਮ ਕਰਦਿਆਂ ਕਿਹਾ ਸੀ ਕਿ ਖਿਡਾਰੀਆਂ ਦੀ ਫਾਰਮ ਅਤੇ ਪ੍ਰਦਰਸ਼ਨ ਹੀ ਚੋਣ ਦਾ ਆਧਾਰ ਮੰਨੇ ਗਏ ਹਨ । ਇਹ ਵੀ ਇੱਕ ਚੰਗੀ ਗੱਲ ਹੈ ਕੋਚ ਟੀਮ ਦੀ ਚੋਣ ਤੋਂ ਬਹੁਤ ਖੁਸ਼ ਹਨ ਕਿਉਂਕਿ ਜੇਕਰ ਖਿਡਾਰੀਆਂ ਦੀ ਫਾਰਮ ਅਤੇ ਪ੍ਰਦਰਸ਼ਨ ਦੇ ਆਧਾਰ ਉੱਤੇ ਹੀ ਟੀਮ ਚੁਣੀ ਗਈ ਹੈ ਤਾਂ ਕੋਚ ਕੋਲ ਭਵਿੱਖ ਵਿੱਚ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਰਹਿੰਦਾ । ਬਿਨਾਂ ਕਿਸੇ ਪੱਖਪਾਤ ਦੇ ਸਰਵੋਤਮ ਟੀਮ ਚੁਣਨਾ ਅਤੇ ਚੋਣਕਾਰਾਂ ਦਰਮਿਆਨ ਸਰਬਸੰਮਤੀ ਨਾਲ ਟੀਮ ਦੀ ਚੋਣ ਹੋਣੀ ਪ੍ਰਬੰਧਕਾਂ ਦਾ ਪਹਿਲਾ ਫਰਜ਼ ਬਣਦਾ ਹੈ । ਤਜਰਬੇਕਾਰ ਅਤੇ ਸਾਬਕਾ ਹਾਕੀ ਓਲੰਪੀਅਨ ਖਿਡਾਰੀਆਂ ਵੱਲੋਂ ਚੁਣੀ ਗਈ ਇਹ ਟੀਮ ਕਿੰਨੀ ਕੁ ਸਹੀ ਹੈ ਇਹ ਤਾਂ ਆਉਂਦੇ ਦਿਨਾਂ ਦੌਰਾਨ ਪਤਾ ਲੱਗ ਜਾਵੇਗਾ ਅਤੇ ਇਹ ਵੀ ਸਾਫ਼ ਹੋ ਜਾਵੇਗਾ ਕਿ ਚੋਣਕਾਰਾਂ ਨੇ ਆਪਣੇ ਕੰਮ ਨੂੰ ਕਿੰਨੀ ਕੁ ਬਾਖੂਬੀ ਨਾਲ ਅੰਜਾਮ ਦਿੱਤਾ ।
ਭਾਰਤੀ ਪੁਰਸ਼ ਟੀਮ ਨੇ ਕੁਆਲੀਫਾਇੰਗ ਟੂਰਨਾਮੈਂਟ ਵਿੱਚ 21 ਨੂੰ ਫਰਾਂਸ, 22 ਨੂੰ ਕੈਨੇਡਾ ਅਤੇ 24 ਨੂੰ ਪੋਲੈਂਡ ਨਾਲ ਭਿੜਨਾ ਹੈ । ਅਖੀਰ ਵਿੱਚ ਅੰਕਾਂ ਦੇ ਅਧਾਰ ਉੱਤੇ ਸਰਬੋਤਮ ਟੀਮਾਂ ਉਲੰਪਿਕ ਵਿੱਚ ਪਹੁੰਚਣਗੀਆਂ ਠੀਕ ਇਨਾਂ ਹੀ ਦਿਨਾਂ ਦੌਰਾਨ ਜਦੋਂ ਪੁਰਖਾਂ ਦੇ ਹਾਕੀ ਓਲੰਪਿਕ ਕੁਆਲੀਫਾਇਰ ਟੂਰਨਾਮੈਂਟ ਦੇ ਮੁਕਾਬਲੇ ਚੱਲਣਗੇ ਤਾਂ ਨਾਲੋ-ਨਾਲ ਭਾਰਤ ਦੀ ਮਹਿਲਾ ਟੀਮ ਵੀ ਆਪਣੇ ਓਲੰਪਿਕ ਕੁਆਲੀਫਾਇਰ ਟੂਰਨਾਮੈਟ ਦੇ ਮੈਚ ਖੇਡੇਗੀ । ਮਹਿਲਾ ਟੀਮ ਦੀ ਕਪਤਾਨ ਅਸੁੰਥਾ ਲਾਕੜਾ ਨੂੰ ਬਣਾਇਆ ਗਿਆ ਹੈ ਜਦਕਿ ਕਿਰਨਦੀਪ ਕੌਰ ਨੂੰ ਉਪ-ਕਪਤਾਨ ਬਣਾਇਆ ਗਿਆ ਹੈ । ਭਾਰਤੀ ਮਹਿਲਾ ਹਾਕੀ ਟੀਮ 26 ਫਰਵਰੀ ਤਕ ਹੋਣ ਵਾਲੇ ਕੁਆਲੀਫਾਇਰ ਵਿਚ ਕੈਨੇਡਾ, ਇਟਲੀ, ਪੋਲੈਂਡ, ਦੱਖਣੀ ਅਫਰੀਕਾ ਤੇ ਯੂਕਰੇਨ ਦੀਆਂ ਟੀਮਾਂ ਨਾਲ ਭਿੜੇਗੀ।

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today96
Yesterday242
Week1321
Month4096
All69657

Weather

100°
38°
°F | °C
Clear
Humidity: 15%
Sat
Mostly Sunny
72 | 102
22 | 38
Sun
Mostly Sunny
77 | 104
25 | 40
Mon
Mostly Sunny
79 | 106
26 | 41