Saturday, May 19, 2012

ਗੁਰਮੀਤ ਸਿੰਘ ਬਰਨਾਲਾ
‘‘ਡੁਬਿਆ ਪੰਜਾਬ ਸਾਡਾ ਨਸ਼ਿਆਂ ਦੇ ਵਹਿਣ ਵਿੱਚ,
ਸ਼ਰਮ ਕਿਉਂ ਅਲੋਪ ਹੋਈ ਅੱਜ ਦੇ ਇਨਸਾਨ ਦੀ,
ਵੱਡੇ-ਵੱਡੇ ਘਰਾਣਿਆਂ ’ਚ ਚਲਦੇ ਨੇ ਦੌਰ ਖੁੱਲ੍ਹੇ,
ਭੁੱਲ ਗਿਆ ਮਨੁੱਖ ਅੱਜ, ਗੱਲ ਧਰਮ ਈਮਾਨ ਦੀ,
ਸੁਣਦਾ ਹੈ ਜਦੋਂ ਗੀਤ ਗੰਦੇ ਜਾ ਕੇ
ਅਖਾੜਿਆਂ ਦੇ ਵਿੱਚ,
ਪੜ੍ਹਦਾ ਨਹੀਂ ਬਾਣੀ ਕਿਉਂ ਗੁਰੂ ਗ੍ਰੰਥ ਜੀ ਮਹਾਨ ਦੀ।
ਨਸ਼ਿਆਂ ਦੇ ਵਿੱਚ ਕਿਉਂ ਡੁੱਬਿਆ ਮਨੁੱਖ ਅੱਜ,
ਹੋਵੇਗੀ ਬੇੜੀ ਕਿਵੇਂ ਪਾਰ, ਪਿਆਰੇ ਹਿੰਦੋਸਤਾਨ ਦੀ।
ਪੰਜਾਬ ਦੀ ਧਰਤੀ ਬੜੀ ਪਵਿੱਤਰ ਤੇ ਭਾਗਾਂ ਵਾਲੀ ਹੈ ਹਰ ਲਿਹਾਜ ਨਾਲ ਪਵਿੱਤਰ ਤੇ ਪੁਨੀਤ। ਇਹ ਐਸੀ ਸੁਭਾਗੀ ਧਰਤੀ ਹੈ ਜਿਸ ਨੂੰ ਦਸ ਗੁਰੂ ਸਹਿਬਾਨ ਦੀ ਲਗਾਤਾਰ 239 ਸਾਲ ਅਗਵਾਈ ਪ੍ਰਾਪਤ ਹੋਈ ਹੈ। ਇਸ ਧਰਤੀ ਦਾ ਚੱਪਾ-ਚੱਪਾ ਸਤਿਗੁਰਾਂ ਦੀ ਚਰਨ ਛੋਹ ਨਾਲ ਨਿਹਾਲ ਹੋਇਆ ਪਿਆ ਹੈ। ਪੰਜਾਬ ਦੇ ਪੰਜ ਦਰਿਆਵਾਂ ਦੇ ਨਾਲ ਅੱਗੇ ਛੇਵਾਂ ਦਰਿਆ ਪਿੰਡਾਂ ਵਿੱਚ ਦੁੱਧ ਦੇ ਦਰਿਆ ਵਗਦੇ ਸੁਣਦੇ ਸੀ ਪਰ ਅੱਜ ਹਾਲਤ ਇਤਨੀ ਮਾੜੀ ਹੋ ਗਈ ਹੈ ਕਿ ਛੇਵਾਂ ਦਰਿਆ ਨਸ਼ਿਆਂ ਦਾ ਵੱਗਦਾ ਹੈ ਅਤੇ ਸ਼ਰਾਬ ਦੀਆਂ ਨਦੀਆਂ ਵਗਦੀਆਂ ਹਨ। ਨਸ਼ੇ ਮਨੁੱਖ ਦੇ ਸਰੀਰ ਵਿੱਚ ਹੌਲੀ-ਹੌਲੀ ਰਚ ਜਾਂਦੇ ਹਨ ਅਤੇ ਅੰਤ ਵਿੱਚ ਉਸ ਨੂੰ ਖਤਮ ਕਰ ਦਿੰਦੇ ਹਨ। ਇਹ ਤਾਂ ਮਿੱਠਾ ਜ਼ਹਿਰ ਹੈ ਜੋ ਕਿ ਸ਼ੁਰੂ ਵਿੱਚ ਚੰਗਾ ਲੱਗਦਾ ਹੈ ਪਰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਅਸੀਂ ਇਸ ਦੀ ਮਾਰ ਥੱਲੇ ਆ ਜਾਂਦੇ ਹਾਂ। ਸਰੀਰਕ ਅਤੇ ਮਾਨਸਿਕ ਦੋਵੇਂ ਤਰ੍ਹਾਂ ਹੀ ਸਾਡੀ ਮੌਤ ਹੋ ਜਾਂਦੀ ਹੈ। ਪਰ ਸਾਡੀ ਨੌਜਵਾਨ ਪੀੜ੍ਹੀ ਇਹ ਕਿਉਂ ਨਹੀਂ ਜਾਣਦੀ ਕਿ ਨਸ਼ਾ ਇੱਕ ਅਜਿਹੀ ਵਸਤੂ ਹੈ ਜਿਸ ਨਾਲ ਘਰ ਖਾਲੀ ਹੋ ਜਾਂਦਾ ਹੈ, ਪਹਿਲਾਂ ਤਾਂ ਅੱਜ ਦੇ ਮਹਿੰਗੇ ਨਸ਼ੇ ਬੰਦੇ ਨੂੰ ਆਰਥਿਕ ਤੌਰ ਤੇ ਬਰਬਾਦ ਕਰ ਦਿੰਦੇ ਹਨ ਅਤੇ ਬਾਅਦ ਵਿੱਚ ਉਹਨਾਂ ਤੋਂ ਉਨ੍ਹਾਂ ਦੀ ਜ਼ਿੰਦਗੀ ਲੈ ਲੈਂਦੇ ਹਨ:- ਕਾਵਿ ਸਤਰ ਕਹਿੰਦੀ ਹੈ।
‘‘ਕਰਮ ਮੇਰੇ ਫੂਕੇ ਮਾਚਿਸ ਦੀ ਤੀਲੀ ਨੇ।
ਸੱਤਰ ਕਿੱਲੇ ਫੂਕੇ ਇਸ ਨਸ਼ੇ ਦੀ ਪਤੀਲੀ ਨੇ।’’


ਨਸ਼ੇ ਵਾਲਾ ਆਦਮੀ ਆਪਣੇ ਪਰਿਵਾਰ ਨੂੰ ਵੀ ਆਰਥਿਕ ਤੌਰ ਤੇ ਬਰਬਾਦ ਕਰ ਦਿੰਦਾ ਹੈ। ਜਿਸ ਦਾ ਨਤੀਜਾ ਘਰ ਵਿੱਚ ਦੋ ਟਾਇਮ ਦੀ ਰੋਟੀ ਲਈ ਆਟਾ, ਦਾਲ ਪੂਰਾ ਨਹੀਂ ਅਤੇ ਉਨ੍ਹਾਂ ਦੇ ਬੱਚੇ ਚੰਗੀ ਪੜ੍ਹਾਈ ਨਹੀਂ ਕਰ ਸਕਦੇ ਜਿਸ ਨਾਲ ਉਨ੍ਹਾਂ ਦਾ ਭਵਿੱਖ ਖਰਾਬ ਹੁੰਦਾ ਹੈ। ਨਸ਼ੇ ਵਿੱਚ ਆ ਕੇ ਆਦਮੀ ਆਪਣੀ ਸੁੱਧ-ਬੁੱਧ ਖੋਹ ਦਿੰਦਾ ਹੈ। ਇੱਕ ਇਨਸਾਨ ਪਸ਼ੂ ਦੇ ਬਰਾਬਰ ਬਣ ਜਾਂਦਾ ਹੈ। ਇਕ ਨਸ਼ਈ ਵਿਅਕਤੀ ਦੀ ਆਪਣੀ ਹੋਂਦ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਉਹ ਉੱਚੀ-ਉੱਚੀ ਪੁੱਛਦਾ ਹੈ ਕਿ ਮੈਂ ਕੌਣ ਹਾਂ?
‘‘ਮੈਂ ਪਸ਼ੂ ਤਾਂ ਨਹੀਂ ਆਖਰ ਇਨਸਾਨ ਹਾਂ?
ਮੈਨੂੰ ਹੀ ਲਾਹਨਤਾਂ ਫਿਰ ਕਿਉਂ ਪੈਂਦੀਆਂ ਨੇ।
ਹਰ ਕੋਈ ਮੇਰੇ ਤੋਂ ਕਿਉਂ ਨਫ਼ਰਤ ਕਰਦਾ,
ਆਂਦਰਾਂ ਮੇਰੀਆਂ ਰੋਜ਼ ਭੁੱਖੀਆਂ ਰਹਿੰਦੀਆਂ ਨੇ।
ਬੱਚੇ ਮੇਰੇ ਭੁੱਖੇ ਕਿਉਂ ਮੰਗਦੇ ਫਿਰਦੇ ਨੇ,
‘‘ਦੁਰਫਿੱਟੇ ਮੂੰਹ ਤੇਰੇ’’ ਮੈਨੂੰ ਔਰਤਾਂ ਕਹਿੰਦੀਆਂ ਨੇ।
ਸ਼ਾਇਦ ਮੈਂ ਸ਼ਰਾਬੀ ਕਬਾਬੀ ਹਾਂ ਇਸ ਲਈ,
ਹਰ ਦਰ ਉੱਤੇ ਮੈਨੂੰ ਜੁੱਤੀਆਂ ਵੀ ਪੈਂਦੀਆਂ ਨੇ।
ਨਸ਼ੇ ਵਾਲੇ ਵਿਅਕਤੀ ਦੀ ਇਸ ਹਾਲਤ ਤੋਂ ਪਰਿਵਾਰ ਖਿਲਰਨ ਅਤੇ ਬੱਚੇ ਭੁੱਖੇ ਰਹਿਣ ਦੇ ਕਾਰਨ ਬਾਰੇ ਗੁਰਬਾਣੀ ਦਾ ਕਥਨ ਹੈ:-
‘ਜਿਤੁ ਪੀਤੈ ਮਤਿ ਦੂਰ ਹੋਇ ਬਰਲੁ ਪਵੈ ਵਿਚਿ ਆਇ॥
ਆਪਣਾ ਪਰਾਇਆ ਨਾ ਪਛਾਣਈ ਖਸਮਹੁ ਧਕੇ ਖਾਇ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥
ਝੂਠਾ ਮਦਿ ਮੂਲਿ ਨਾ ਪੀਚਈ ਜੇ ਕਾ ਪਾਰਿ ਵਸਾਇ॥
ਪ੍ਰੰਤੂ ਅੱਜ ਦਾ ਨੌਜਵਾਨ ਨਸ਼ੇ ਵਿੱਚ ਚੂਰ ਆਪਣੀ ਦੇਹ ਨੂੰ ਪ੍ਰਮਾਤਮਾ ਦੀ ਬਖਸ਼ੀ ਅਮੋਲਕ ਦਾਤ ਇਸ ਸਰੀਰ ਰੂਪੀ ਸੁੰਦਰ ਮਹਿਲ ਨੂੰ ਬਰਬਾਦ ਕਰ ਰਹੀ ਹੈ। ਅਗਿਆਨਤਾ ਦਾ ਸ਼ਿਕਾਰ ਮਨੁੱਖ ਇਸ ਤੱਥ ਨੂੰ ਅੱਖੋਂ ਉਹਲੇ ਕਰੀ ਬੈਠਾ ਹੈ ਕਿ ਸਾਡਾ ਸਰੀਰ ਇਕ ਸੁੰਦਰ ਮਹਿਲ ਹੀ ਨਹੀਂ ਸਗੋਂ ਪ੍ਰਮਾਤਮਾ ਦਾ ਸਿਰਜਿਆ ਹੋਇਆ ਇੱਕ ਸੁੰਦਰ ਹੈ। ਜਿਸ ਦੇ ਬਾਹਰੀ ਅਤੇ ਅੰਦਰਲੇ ਸਰੂਪ ਨੂੰ ਪਰਮਾਤਮਾ ਇੱਕ ਵਿਗਿਆਨਕ ਸੋਚ ਅਤੇ ਬੜੇ ਚਾਅ ਨਾਲ ਬਣਾਇਆ ਹੋਏਗਾ। ਇਸ ਸਰੀਰ ਰੂਪੀ ਘੜੇ ਦੀ ਪ੍ਰਪੱਕਤਾ ਅਤੇ ਨਰੋਆਪਨ ਕਾਇਮ ਰੱਖਣ ਲਈ ਸਰੀਰਕ ਅਤੇ ਆਤਮਿਕ ਖੁਰਾਕ ਦੀ ਲੋੜ ਹੈ, ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੀ ਨਹੀਂ। ਸ਼ਰਾਬ ਅਤੇ ਹੋਰ ਨਸ਼ਿਆਂ ਦੇ ਸੇਵਨ ਨਾਲ ਸਰੀਰ ਇੱਕ ਕੱਚੇ ਘੜੇ ਵਾਂਗ ਕਮਜ਼ੋਰ ਬਣਦਾ ਹੈ, ਜਿਸ ਦੇ ਫਲਸਰੂਪ ਹੰਸ ਰੂਪੀ ਇਸ ਕੱਚੇ ਘੜੇ ਦਾ ਪਾਣੀ ਸਰੀਰ ਰੂਪੀ ਘੜੇ ਤੋਂ ਵੱਖ ਹੋ ਜਾਂਦਾ ਹੈ। ਭਾਵ ਹੰਸ ਕਾਇਆ ਨੂੰ ਛੱਡ ਜਾਂਦਾ ਹੈ ਤੇ ਕਾਇਆ ਮਿੱਟੀ ਦੀ ਢੇਰੀ ਬਣ ਕੇ ਹੀ ਰਹਿ ਜਾਂਦੀ ਹੈ। ਗੁਰਬਾਣੀ ਵਿੱਚ ਸਮੋਈ ਗੁਰੂ ਨਾਨਕ ਜੀ ਦੀ ਫ਼ਿਲਾਸਫੀ ਇਸ ਕਥਨ ਨੂੰ ਉਜਾਗਰ ਕਰਦੀ ਹੈ ਕਿ ਕਾਇਆ ਅਤੇ ਹੰਸ ਮਨੁੱਖ ਦੀ ਹੋਂਦ ਦੇ ਪੱਖ ਹਨ। ਭਗਤ ਕਬੀਰ ਜੀ ਹੰਸ ਅਤੇ ਕਾਇਆ ਦੇ ਆਪਸੀ ਰਿਸ਼ਤੇ ਦੀ ਮਹੱਤਤਾ ਨੂੰ ਪਾਣੀ ਅਤੇ ਕੱਚੇ ਘੜੇ ਦੀ ਉਦਾਹਰਣ ਨਾਲ ਸਪਸ਼ਟ ਹਨ।
‘‘ਕਾਚੈ ਕਰਵੈ ਰਹੈ ਨ ਪਾਨੀ॥
ਹੰਸੁ ਚਲਿਆ ਕਾਇਆ ਕੁਮਲਾਨੀ॥
ਸ਼ਰਾਬ ਸਾਡੇ ਸਮਾਜ ਵਿੱਚ ਕੋਹੜ ਅਤੇ ਨਸ਼ਾ ਇਕ ਲਾਹਨਤ ਹੈ। ਇਸ ਸਰੀਰ ਨੂੰ ਕੱਚੇ ਘੜੇ ਦੀ ਤਰ੍ਹਾਂ ਕਮਜ਼ੋਰ ਕਰਨ ਵਿੱਚ ਤੰਬਾਕੂ ਨੋਸ਼ੀ ਦਾ ਰੋਲ ਹੋਰ ਵੀ ਜ਼ਿਆਦਾ ਖਤਰਨਾਕ ਹੈ। ਅੱਜ ਪੰਜਾਬ ਦੇ 80% ਨੌਜਵਾਨ ਕਿਸੇ ਨਾ ਕਿਸੇ ਨਸ਼ੇ ਦਾ ਸ਼ਿਕਾਰ ਹੋ ਚੁੱਕਾ ਹੈ। ਜਵਾਨੀਆਂ ਗਰਕ ਹੋ ਰਹੀਆਂ ਹਨ। ਪੰਜਾਬ ਦਾ ਨੌਜਵਾਨ ਜਿਸ ਦੀ ਜੁਰੱਅਤ ਅਤੇ ਜੁੱਸੇ ਤੇ ਦੁਨੀਆ ਮਾਣ ਕਰਦੀ ਸੀ ਅੱਜ ਨਸ਼ਿਆਂ ਦੇ ਵੱਸ ਪੈ ਕੇ ਆਪ ਦਾ ਸਭ ਕੁਝ ਲੁਟਾ ਚੁੱਕਾ ਹੈ। ਸਾਡੀ ਇੰਨੀ ਮਾੜੀ ਹਾਲਤ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਅਸੀਂ ਗੁਰੂਆਂ ਤੋਂ ਆਪਣਾ ਲੜ ਛੁੜਾ ਲਿਆ ਹੈ ਅਤੇ ਆਪਣੀ ਅਕਲ ਨੂੰ ਵੱਧ ਸ਼੍ਰੇਸਟ ਸਮਝਣ ਲੱਗ ਪਏ ਹਾਂ। ਹਾਏ ਰੱਬਾ ਪਤਾ ਨਹੀਂ ਇਸ ਦਾ ਅੰਤ ਕਿੱਥੇ ਹੋਵੇਗਾ? ਅੱਜ ਕੱਲ੍ਹ ਕਈਆਂ ਨੂੰ ਤਾਂ ਨਸ਼ਿਆਂ ਨਾਲ ਜੁੜੀਆਂ ਗੱਲਾਂ ਬਾਤਾਂ ਤੇ ਸ਼ਿਅਰੋ-ਸ਼ਾਇਰੀ ਨੂੰ ਪੜ੍ਹ ਸੁਣ ਕੇ ਨਸ਼ਾ ਕਰਨ ਦਾ ਉਤਸ਼ਾਹ ਮਿਲਦਾ ਹੈ। ਬੜੇ ਮਾਣ ਨਾਲ ਇਹ ਗੀਤ ਗਾਇਆ ਜਾਂਦਾ ਹੈ। ‘‘ਬੂਹਾ ਖੋਲ੍ਹ ਬਸੰਤੀਏ ਤੇਰਾ ਢੋਲ ਸ਼ਰਾਬੀ ਆਇਆ।’’ ਇਵੇਂ ਕਹਿੰਦੇ ਹਨ ਜਿਵੇਂ ਉਹ ਸ਼ਰਾਬੀ ਕੋਈ ਜੰਗ ਜਿੱਤ ਕੇ ਆਇਆ ਹੋਵੇ। ਅੱਜ ਕੱਲ੍ਹ ਤਾਂ ਕੁੜੀਆਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਉਹ ਵੀ ਨਸ਼ਿਆਂ ਦਾ ਸ਼ੌਂਕ ਪਾਲਣ ਲੱਗ ਪਈਆਂ ਹਨ। ਨਸ਼ੇ ਦੇ ਕੈਪਸੂਲ ਮਿਲਣ ਤਾਂ ਉਨ੍ਹਾਂ ਨੂੰ ਬਾਦਾਮ ਕਹਿ ਕੇ ਖਾ ਜਾਂਦੀਆਂ ਹਨ। ਇਸ ਨਸ਼ੀਲੇ ਪਦਾਰਥ ਦਾ ਅਸਰ ਇਹ ਹੁੰਦਾ ਹੈ ਕਿ ਉਹਨਾਂ ਨੂੰ ਮਿਰਗੀ ਦਾ ਦੌਰਾ ਪੈਣਾ ਸ਼ੁਰੂ ਹੋ ਜਾਂਦਾ ਹੈ ਅਤੇ ਆਪਣੀ ਨਾ ਸਮਝੀ ਕਾਰਨ ਆਪਣੀ ਸਾਰੀ ਜਿੰਦਗੀ ਨੂੰ ਦੁੱਖਾਂ ਦਲਿੱਦਰਾਂ ਤੇ ਨਰਕਾਂ ਵਿੱਚ ਧਕੇਲ ਦਿੰਦੀਆਂ ਹਨ। ਅੱਜ ਕੱਲ੍ਹ ਹੋਸਟਲਾਂ ਵਿੱਚ ਬੱਚੇ ਕਈ ਤਰ੍ਹਾਂ ਦੇ ਨਸ਼ੇ ਖਾਂਦੇ ਹਨ ਜਿਵੇਂ ਭੁੱਕੀ, ਪੋਸਤ, ਡੋਡੇ, ਸਮੈਕ, ਕੋਰੈਕਸ, ਸਮੈਕ ਆਦਿ। ਕਾਲਜਾਂ ਦੀਆਂ ਚਾਰ ਦੀਵਾਰੀਆਂ ਦੇ ਬਾਹਰ ਹਰ ਪ੍ਰਕਾਰ ਦੇ ਨਸ਼ੇ ਮਿਲਣ ਲੱਗ ਗਏ ਹਨ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨਸ਼ਾ ਕਰਨ ਨਾਲ ਜੋ ਹਾਨੀਆਂ ਹੁੰਦੀਆਂ ਹਨ ਉਹਨਾਂ ਬਾਰੇ ਦੱਸਦੇ ਹਨ ਕਿ -
1. ਨਸ਼ਾ ਕਰਨ ਵਾਲੇ ਮਨੁੱਖ ਦੀ ਅਕਲ ਨੱਸ ਜਾਂਦੀ ਹੈ ਤੇ ਬੰਦਾ ਮੂਰਖ ਬਣ ਜਾਂਦਾ ਹੈ।
2. ਉਹ ਊਲ ਜਲੂਲ ਬੋਲਣ ਲੱਗ ਪੈਂਦੇ ਹਨ ਤੇ ਭੁੜਕੂ ਗੱਲਾਂ ਕਰਦੇ ਹਨ।
3. ਉਸ ਨੂੰ ਆਪਣੇ ਪਰਾਏ ਦੀ ਸੁੱਧ ਬੁੱਧ ਨਹੀਂ ਰਹਿੰਦੀ।
4. ਉਹ ਆਪਣੇ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ ਅਤੇ ਉਸ ਦੀ ਜ਼ਿੰਦਗੀ ਦਾ ਕੋਈ ਮਨੋਰਥ ਨਹੀਂ ਹੁੰਦਾ।
5. ਉਸ ਨੂੰ ਦਰਗਾਹ ਵਿੱਚ ਵੀ ਸਜ਼ਾ ਮਿਲਦੀ ਹੈ।
ਕੋਈ ਵੇਲਾ ਸੀ। ਜੇਕਰ ਕਿਸੇ ਦਾ ਪੁੱਤਰ ਚੋਰੀ ਛੁਪੇ ਕਿਧਰੋਂ ਸ਼ਰਾਬ ਪੀ ਆਉਂਦਾ ਸੀ ਤਾਂ ਉਸ ਨੂੰ ਘਰ ਵਾਪਸ ਆਉਣ ਵੇਲੇ ਕੰਬਣੀ ਜਿਹੀ ਛਿੜ ਜਾਂਦੀ ਸੀ। ਉਸ ਨੂੰ ਮਾਂ ਪਿਉ ਦੇ ਸਾਹਮਣੇ ਜਾਣ ਦਾ ਡਰ ਹੁੰਦਾ ਸੀ ਪਰ ਅੱਜ ਹਾਲਤ ਇਤਨੇ ਬਦਲ ਗਏ ਹਨ ਕਿ ਖਾਨਦਾਨ ਦੀਆਂ ਤਿੰਨ ਪੀੜ੍ਹੀਆਂ ਸ਼ਾਮ ਨੂੰ ਇੱਕਠਿਆਂ ਗਲਾਸੀ ਖੜਕਾ ਕੇ ਇਕ ਦੂਸਰੇ ਨਾਲ ਖੁਸ਼ੀ ਸਾਂਝੀ ਕਰਦੀਆਂ ਹਨ। ਇਕ ਦਿਹਾੜੀਦਾਰ ਆਦਮੀ ਸਾਰੇ ਦਿਨ ਦੀ ਸਖਤ ਮਿਹਨਤ ਨਾਲ ਕੀਤੀ ਕਮਾਈ ਵਿੱਚੋਂ ਇੱਕ ਪਊਆ ਲੈ ਕੇ ਘਰ ਵੜਦਾ ਹੈ, ਉਸ ਨੂੰ ਇਸ ਗੱਲ ਦਾ ਕੋਈ ਅਹਿਸਾਸ ਨਹੀਂ ਕਿ ਉਸ ਦੇ ਛੋਟੇ-ਛੋਟੇ ਬੱਚੇ ਰੋਟੀ ਤੋਂ ਵੀ ਤੰਗ ਹਨ, ਜੇ ਨਸ਼ੇ ਦੀ ਲਾਹਨਤ ਨੂੰ ਜਲਦੀ ਨੱਥ ਨਾ ਪਾਈ ਗਈ ਤਾਂ ਪੰਜਾਬ ਦੀ ਜਵਾਨੀ ਨਸ਼ਟ ਹੋ ਜਾਵੇਗੀ ਅਤੇ ‘‘ਪੰਜਾਬ ਵਿੱਚ ਖਿੜਿਆ ਫੁੱਲ ਗੁਲਾਬ’’ ਕੇਵਲ ਤੇ ਕੇਵਲ ਇੱਕ ਕਾਗਜ਼ੀ ਫੁੱਲ ਬਣ ਕੇ ਰਹਿ ਜਾਵੇਗਾ। ਜਿਵੇਂ ਕੱਚੇ ਘੜੇ ਵਿੱਚ ਪਾਣੀ ਨਹੀਂ ਰਹਿ (ਠੱਲ੍ਹ) ਸਕਦਾ ਇਵੇਂ ਹੀ ਨਸ਼ਿਆਂ ਤੋਂ ਬਰਬਾਦ ਹੋਏ ਸਰੀਰ ਵਿੱਚ ਹੰਸ ਨਹੀਂ ਟਿਕ ਸਕਦਾ। ਫਿਰ ਇਸ ਨੂੰ ਬਰਬਾਦ ਕਰਨ ਦਾ ਸਾਨੂੰ ਕੀ ਹੱਕ ਹੈ? ਗੁਰਬਾਣੀ ਵਿੱਚ ਸਰੀਰ ਦੀ ਮਹੱਤਤਾ ਨੂੰ ਇਉਂ ਦਰਸਾਇਆ ਹੈ:-
‘ਇਸ ਦੇਹੀ ਕਉ ਸਿਮਰਹਿ ਦੇਵ॥
ਸੋ ਦੇਹੀ ਭਜੁ ਹਰਿ ਕੀ ਸੇਵ॥
ਸੋ ਮੈਂ ਅੰਤ ਵਿੱਚ ਇਹੀ ਕਹਿਣਾ ਚਾਹੁੰਦਾ ਹਾਂ ਕਿ ਨਸ਼ਿਆਂ ਦੀ ਦੁਨੀਆਂ ਗਰਕੀ ਦੀ ਦੁਨੀਆ ਹੈ। ਐ ਪਿਆਰੇ ਨੌਜਵਾਨੋ ਸਿੰਘ ਸੁਜਾਨ ਬਣੋ, ਦੇਸ਼ ਦੀ ਸ਼ਾਨ ਬਣੋ, ਮਾਨਵਤਾ ਦਾ ਮਾਣ ਬਣੋ, ਗੁਰੂ ਸਾਨੂੰ ਇਹ ਸਭ ਕੁਝ ਬਣਾਉਣ ਲਈ ਆਪਣਾ ਸਭ ਕੁਝ ਸਾਡੇ ਤੋਂ ਨਿਛਾਵਰ ਕਰ ਗਏ ਹਨ। ਇਹਨਾਂ ਨਸ਼ਿਆਂ ਨੂੰ ਤਿਲਾਂਜਲੀ ਦਿਉ ਜਿਹੜੇ ਤੁਹਾਡੀ ਜਿੰਦਗੀ ਬਰਬਾਦ ਕਰ ਰਹੇ ਹਨ ਅਤੇ ਆਤਮ ਸਨਮਾਨ ਨੂੰ ਕਲੰਕਿਤ ਕਰ ਰਹੇ ਹਨ ਜੇਕਰ ਤੁਸੀ ਬੇਦਾਵਾ ਦੇਣਾ ਹੈ ਤਾਂ ਨਸ਼ਿਆਂ ਨੂੰ ਦਿਉ। ਜਿੰਦਗੀ ਨੂੰ ਸੰਭਾਲੋ, ਸੰਵਾਰੋ ਤੇ ਇਸ ਦਾ ਸਹੀ ਉਪਯੋਗ ਕਰੋ ਕਿਉਂ ਕਿ ਇਹ ਮਾਨਸ ਜਨਮ ਬਾਰ-ਬਾਰ ਨਹੀਂ ਮਿਲਦਾ ਸੰਸਾਰ ਦੇ ਹਰ ਇੱਕ ਵਿਅਕਤੀ ਨੂੰ ਇਹ ਸਪੱਸ਼ਟ ਰੂਪ ਵਿੱਚ ਸਮਝ ਲੈਣਾ ਚਾਹੀਦਾ ਹੈ ਕਿ
‘‘ਜੋ ਡੂਬੇ ਹੈ ਪਿਆਲੇ ਮੇਂ, ਨਾ ਉਭਰੇਗੇ ਜਿੰਦਗਾਨੀ ਮੇਂ,
ਰੋ-ਰੋ ਕਰ ਬਹਿ ਜਾਏਂਗੇ, ਇਸ ਬੋਤਲ ਕੇ ਪਾਨੀ ਮੇਂ,
ਨਾ ਕਰ ਬਰਬਾਦ ਆਪਣੀ ਜਿੰਦਗੀ, ਐ ਬੋਤਲ ਕੇ ਦੀਵਾਨੇ,
ਵਹੀ ਕੁਝ ਕਾਟੇਗਾ ਬੁੜਾਪੇ ਮੇਂ ਜੋ ਬੋਏਗਾ ਜਵਾਨੀ ਮੇਂ।’’
ਇਸ ਲਈ, ਪੰਜਾਬੀਓ ਜਾਗੋ, ਨਸ਼ੇ ਤਿਆਗੋ।

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today95
Yesterday242
Week1320
Month4095
All69656

Weather

100°
38°
°F | °C
Clear
Humidity: 15%
Sat
Mostly Sunny
72 | 102
22 | 38
Sun
Mostly Sunny
77 | 104
25 | 40
Mon
Mostly Sunny
79 | 106
26 | 41