Saturday, May 19, 2012

ਨਰਿੰਦਰ ਸਿੰਘ ਕਪੂਰ
* ਅਨਪੜ੍ਹ ਪਤਨੀ ਦੀ, ਵਿਦਵਾਨ ਪਤੀ ਨਾਲ ਨਿਭ ਜਾਂਦੀ ਹੈ, ਪਰ ਪੜ੍ਹੀ-ਲਿਖੀ ਪਤਨੀ ਦੀ ਅਨਪੜ੍ਹ ਪਤੀ ਨਾਲ ਕਦੇ ਨਹੀਂ ਨਿਭਦੀ।
* ਪੁਰਸ਼, ਇਸਤਰੀ ਲਈ ਤਾਂਘਦਾ ਹੈ ਅਤੇ ਇਸਤਰੀ ਨਿਰੰਤਰ ਚਾਹੁੰਦੀ ਹੈ ਕਿ ਪੁਰਸ਼ ਉਸ ਲਈ ਤਾਂਘੇ ਅਤੇ ਤਾਂਘਦਾ ਰਹੇ। 
* ਰੰਗ ਰੌਸ਼ਨੀ ਦੀ ਜ਼ੁਬਾਨ ਹੁੰਦੇ ਹਨ।
* ਪਿਆਰੇ ਦੇ ਦਿੱਤੇ ਦੁੱਖ, ਵੀ ਸੁੱਖਾਂ ਵਾਂਗ ਹੰਡਾਏ ਜਾਂਦੇ ਹਨ।
* ਮਨੁੱਖ ਸੋਚਣ ਅਨੁਸਾਰ ਨਹੀਂ ਜਿਉਂਦਾ ਉਹ ਜਿਉਣ ਅਨੁਸਾਰ ਸੋਚਦਾ ਹੈ।
* ਜੇ ਪੁਰਸ਼, ਇਸਤਰੀ ਦੀ ਸਿਫਤ ਕਰੇ, ਸਮਝੋ ਸਭ ਕੁੱਝ ਠੀਕ ਹੋ ਜਾਵੇਗਾ, ਜੇ ਇਸਤਰੀ ਪੁਰਸ਼ ਦੀ ਸਿਫਤ ਕਰੇ ਸਮਝੋ ਸਭ ਕੁੱਝ ਠੀਕ ਹੈ।
* ਪੁਰਸ਼ਾਂ ਕਾਰਨ, ਇਸਤਰੀਆਂ ਇੱਕ ਦੂਜੀ ਨਾਲ ਸਾੜਾ ਕਰਦੀਆਂ ਹਨ। ਇਸਤਰੀਆਂ ਕਾਰਨ ਪੁਰਸ਼ ਇੱਕ ਦੂਜੇ ਨਾਲ ਮੁਕਾਬਲਾ ਕਰਦੇ ਹਨ।
* ਸੱਚਾ ਪਿਆਰ ਕਰਨਾ ਭੂਤ ਵੇਖਣ ਵਾਂਗ ਹੁੰਦਾ ਹੈ, ਭੂਤ ਦੀਆਂ ਗੱਲਾਂ ਸਾਰੇ ਕਰਦੇ ਹਨ ਪਰ ਵੇਖਿਆ ਕਿਸੇ ਨੇ ਨਹੀਂ ਹੁੰਦਾ।
* ਪੁਰਸ਼ਾਂ ਨੂੰ ਖੁਸ਼ੀ ਵੱਧ ਪੈਸੇ ਕਮਾ ਕੇ ਮਿਲਦੀ ਹੈ,  ਇਸਤਰੀਆਂ ਚੰਗੇ, ਢੁੱਕਵੇਂ ਅਤੇ ਧਿਆਨ ਖਿੱਚਵੇਂ ਲਿਬਾਸ ਪਹਿਨਣ ਨਾਲ ਪ੍ਰਸੰਨ ਹੁੰਦੀਆਂ ਹਨ।
* ਜੇ ਸਾਰਿਆਂ ਦੀ ਪ੍ਰਸ਼ੰਸਾ ਗਵਾ ਕੇ ਕੇਵਲ ਇੱਕ ਦੀ ਅਲੋਚਨਾ ਸਹੇੜਨੀ ਹੋਵੇ ਤਾਂ ਵਿਆਹ ਕਰਵਪਾ ਲਵੋ।
* ਇਸਤਰੀ ਜਿਸ ਨੂੰ ਭਰਮਾਉਣਾ ਚਾਹੁਂਣ ਦੇ ਬਾਵਜੂਦ ਭਰਮਾ ਨਾ ਸਕੇ, ਉਸ ਨੂੰ ਉਹ ਕਦੇ ਮੁਆਫ ਨਹੀਂ ਕਰਦੀ।
* ਪਿਆਰ ਦੇ ਅਸੂਲ ਨਹੀਂ ਹੁੰਦੇ, ਪਿਆਰ ਸਾਰੇ ਅਸੂਲ ਤੋੜ ਕੇ ਕੀਤਾ ਜਾਂਦਾ ਹੈ।
* ਜੇ ਨੌਕਰੀ ਲਈ ਮੁਲਾਕਾਤ ਦੀ ਚਿੱਠੀ ਆ ਜਾਵੇ ਤਾਂ ਪੁਰਸ਼ ਸੋਚਦਾ ਹੈ ਕਿ ਕੀ ਕਹਾਂਗਾ, ਇਸਤਰੀ ਸੋਚਦੀ ਹੈ ਕੀ ਪਹਿਨਾਂਗੀ।


* ਵੱਡੇ ਬੰਦਿਆਂ ਦੀਆਂ ਸਵੈਜੀਵਨੀਆਂ ਸੰਖੇਪ ਹੁੰਦੀਆਂ ਹਨ।
* ਕਿਸੇ ਕਵੀ ਦਾ ਕਹਿਣਾ ਹੈ ਕਿ ਉਸ ਨੂੰ ਹਰ ਨਵੀਂ ਕਵਿਤਾ ਲਈ ਨਵੇਂ ਪਿਆਰ ਦੀ ਲੋੜ ਹੈ। ਉਵੇਂ ਹੀ ਜਿਵੇਂ ਸੰਗੀਤਕਾਰ ਕਹੇ ਕਿ ਉਸ ਨੂੰ ਹਰ ਨਵੀਂ ਧੁੰਨ ਲਈ ਨਵੇਂ ਹਾਰਮੋਨੀਅਮ ਦੀ ਲੋੜ ਹੈ।
* ਪਿਆਰ ਦਾ ਜਵਾਨੀ ਨਾਲ ਸਿੱਧਾ ਸਬੰਧ ਹੈ, ਪਿਆਰ ਕਰਦਿਆਂ ਆਪਣੇ ਆਪ ਨੂੰ ਜਵਾਨ ਨਾ ਸਮਝਣਾ ਅਸੰਭਵ ਹੁੰਦਾ ਹੈ।
* ਜਸ਼ਨ ਅਕਸਰ ਕਿਸੇ ਮੁਹਿੰਮ ਵਿੱਚ ਸਫਲ ਹੋਣ ’ਤੇ ਮਨਾਏ ਜਾਂਦੇ ਹਨ, ਕੇਵਲ ਵਿਆਹ ਵਿੱਚ, ਜਸ਼ਨ ਮੁਹਿੰਮ ਦੇ ਆਰੰਭ ਹੋਣ ਵਿੱਚ ਮਨਾਏ ਜਾਂਦੇ ਹਨ।
* ਪੁਰਸ਼ ਪਾਣੀ ਵਾਂਗ ਲੰਮੇ ਵਹਿਣ ਵਿੱਚ ਵਿਚਰਦਾ ਹੈ, ਇਸਤਰੀ ਹਵਾ ਵਾਂਗ ਨਿੱਕੇ-ਨਿੱਕੇ ਹਵਾਲਿਆਂ ਨਾਲ ਛੂੰਹਦੀ ਹੈ।
* ਵਿਕਾਸ ਕਰਨ ਦੀ ਇੱਛਾ ਆਪਣੀ ਆਮਦਨ ਤੋਂ ਵਧੇਰੇ ਖਰਚ ਕਰਨ ਦੀ ਇੱਛਾ ਵਿੱਚੋਂ ਉਪਜਦੀ ਹੈ।
* ਪਿਆਰ ਕਰ ਰਹੇ ਪ੍ਰੇਮੀਆਂ ਨੂੰ, ਵਿਆਹਿਆਂ ਨਾਲੋਂ ਵੀ ਵਧੇਰੇ ਸਮੱਸਿਆਵਾਂ, ਤੌਖਲਿਆਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
* ਪ੍ਰਸ਼ੰਸਾ ਸੁਣਨੀ ਅਤੇ ਦੂਜਿਆਂ ਦੀ ਨਕਲ ਕਰਨੀ ਕੇਵਲ ਮਨੁੱਖ ਦੇ ਲੱਛਣ ਹਨ।
* ਜਦੋਂ ਬੱਚਿਆਂ ਨੂੰ ਨਲਾਇਕਾਂ ਹੱਥੋਂ ਇਨਾਮ ਦਿਵਾਏ ਜਾਣ ਤਾਂ ਉਸ ਸਮੇਂ ਉਨ੍ਹਾਂ ਨੂੰ ਅਸੀਂ ਭਰਿਸ਼ਟਾਚਾਰ ਸਿਖਾ ਰਹੇ ਹੁੰਦੇ ਹਾਂ।

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today95
Yesterday242
Week1320
Month4095
All69656

Weather

100°
38°
°F | °C
Clear
Humidity: 15%
Sat
Mostly Sunny
72 | 102
22 | 38
Sun
Mostly Sunny
77 | 104
25 | 40
Mon
Mostly Sunny
79 | 106
26 | 41