


ਬਲਰਾਜ ਪੰਨੀਵਾਲਾ ਫੱਤਾ
ਤਸਵੀਰ ਮਨੁੱਖੀ ਸਮਾਜ ਦਾ ਦਰਪਣ ਹੈ । ਜਿਸ ਵਿਚੋ ਜਿੰਦਗੀ ਦੇ ਹਰ ਰੰਗ ਦੇਖੇ ਜਾ ਸਕਦੇ ਹਨ । ਹਰ ਦੁਨਿਆਵੀ ਇਨਸਾਨ ਦੀ ਆਪਣੀ-ਆਪਣੀ ਤਸਵੀਰ ਹੈ । ਇਸ ਜਿੰਦਗੀ ਰੂਪੀ ਤਸਵੀਰ ਵਿਚ ਰੰਗ ਭਰਦਾ ਮਨੁੱਖ ਜਿੰਦਗੀ ਨੂੰ ਜੀਅ ਰਿਹਾ ਹੈ । ਹਰ ਚਿੱਤਰਕਾਰ ਕਿਸੇ ਵੀ ਤਸਵੀਰ ਨੂੰ ਬਣਾਉਣ ਲਈ ਆਪਣੀ ਕਲਾ ਦਾ ਪੂਰਾ ਜੌਹਰ ਦਿਖਾਉਦਾ ਹੈ । ਉਹ ਪੂਰੀ ਵਾਹ ਲਾ ਦਿੰਦਾ ਹੈ ਕਿ ਉਸ ਦੁਆਰਾ ਤਿਆਰ ਕੀਤੀ ਜਾ ਰਹੀ ਤਸਵੀਰ ਹਰ ਇਨਸਾਨ ਦਾ ਮਨ ਮੋਹ ਲਵੇ ।ਰ ਇਨਸਾਨ ਦੀ ਆਣੀ ਇੱਕ ਇਮੇਜ਼ ਹੈ । ਆਪਣੀ ਤਸਵੀਰ ਹੈ । ਤਸਵੀਰ ਦਾ ਆਪਣਾ ਅਕਸ ਹੈ । ਇਹੀ ਅਕਸ ਤੁਹਾਡੇ ਆਲੇ ਦੁਆਲੇ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ । ਇਸ ਅਕਸ ਨੇ ਹੀ ਸਾਨੂੰ ਦੁਨੀਆਂ ਦੇ ਸਾਹਮਣੇ ਖੜ੍ਹਾ ਕਰਨਾ ਹੁੰਦੈ । ਇਹ ਅਕਸ ਸਾਡੀ ਸੂਰਤ ਅਤੇ ਸੀਰਤ ਦਾ ਸੁਮੇਲ ਹੁੰਦੈ । ਅਕਸ ਨੂੰ ਚਮਕਦੇ ਸੀਸੇ ਵਰਗਾ ਰੱਖੋ , ਸੀਸੇ ਦੀ ਇੱਕ ਲਿਸ਼ਕੋਰ ਹੈ । ਸ਼ੀਸੇ ਦੀ ਆਪਣੀ ਚਮਕ ਹੈ । ਜਿਸਦੇ ਸਾਹਮਣੇ ਕਈ ਵਾਰ ਅੱਖਾਂ ਚੁੰਧਿਆਇ ਜਾਂਦੀਆਂ ਹਨ । ਕਈ ਵਾਰ ਸ਼ੀਸੇ ਦੀ ਸਤ੍ਹਾ ਜਦੋਂ ਧੁੰਦਲੀ ਪੈ ਜਾਵੇ ਤਾਂ ਉਸ ਵਿਚੋ ਕੁਝ ਵੀ ਸਾਫ ਨਹੀਂ ਦਿੱਸਦਾ । ਆਪਣੇ ਅੰਤਕਰਨ ਦੀ ਸਫਾਈ ਨਾ ਹੋਣ ਕਾਰਨ ਮਨੁੱਖੀ ਸੋਚ ਉਪਰ ਵੀ ਕਈ ਵਾਰ ਇਸ ਤਰ੍ਹਾਂ ਦੀ ਪਰਤ ਚੜ੍ਹਦੀ ਪ੍ਰਤੀਤ ਹੁੰਦੀ ਹੈ । ਆਪਣੇ ਮਨ ਦੇ ਅਕਸ ਨੂੰ ਜਗਦਾ ਰੱਖਣ ਲਈ ਇਸ ਉਪਰ ਚੜ੍ਹਦੀ ਪਰਤ ਨੂੰ ਲਾਹੁਣਾ ਲਾਜ਼ਮੀ ਹੁੰਦੈ ।ਅਕਸ ਦਾ ਨਿਖਾਰ ਰੂਹ ਦਾ ਨਿਖਾਰ ਹੁੰਦੈ , ਜਿੰਨ੍ਹਾਂ ਦੇ ਮਨ ਦੇ ਅਕਸ ਧੁੰਦਲੇ ਪੈ ਜਾਣ ਉਨ੍ਹਾਂ ਦਾ ਬਾਹਰੀ ਰੂਪ ਵੀ ਧੁੰਦਲਾ ਹੀ ਹੁੰਦੈ । ਇਹ ਅਕਸ ਸਮਾਜ਼ਿਕ ਪਰਤਾਂ ਵਿਚ ਆਪਣਾ ਰੰਗ ਦਿਖਾਉ ਦਾ ਹੈ । ਕਈ ਵਾਰ ਕੁਝ ਲੋਕ ਆਪਣੇ ਅਕਸ ਨੂੰ ਦੁਨੀਆਂ ਦੀਆਂ ਨਜ਼ਰਾਂ ਵਿਚ ਇੰਨਾਂ ਧੁੰਦਲਾ ਕਰ ਲੈਦੇਂ ਹਨ ਕਿ ਉਹਨਾਂ ਦਾ ਅਕਸ ਕਦੇ ਵੀ ਚਮਕਦੇ ਸਿਤਾਰੇ ਵਾਂਗ ਨਹੀਂ ਚਮਕਦਾ ਜਾਂ ਕਹਿ ਲਉ ਕਿ ਉਨ੍ਹਾਂ ਦੇ ਅਕਸ ਦੇ ਧੁੰਦਲੇਪਣ ਦੀ ਪਰਤ ਕਦੇ ਵੀ ਨਹੀਂ ਉਤਰਦੀ । ਇਸ ਲਈ ਆਪਣੀ ਤਸਵੀਰ ਦੇ ਅਕਸ ਵਿਚ ਇਹੋ ਜਿਹੇ ਰੰਗ ਹੀ ਭਰੋ ਕਿ ਉਸ ਵਿਚ ਕਦੇ ਵੀ ਫਿੱਕਾਪਣ ਨਾ ਆਵੇ ।ਆਪਣੇ ਅਕਸ ਨੂੰ ਹਮੇਸ਼ਾਂ ਚਮਕਦੇ ਰੱਖੋ। ਕਿਉ ਕਿ ਚਮਕਦੀਆਂ ਚੀਜਾਂ ਹੀ ਮਨਾਂ ਨੂੰ ਮੋਹਂਦੀਆਂ ਹਨ । ਬਾਹਰੀ ਚਮਕ ਦਮਕ ਦਾ ਆਪਣਾ ਇੱਕ ਰੋਲ ਹੈ । ਜਿਸਨੇ ਸਾਨੂੰ ਸਮਾਜ਼ਿਕ ਸਾਰੋਕਾਰਾਂ ਨਾਲ ਜੋੜਨਾ ਹੁੰਦੈ । ਪਰ ਅੰਦਰੂੰਨੀ ਦਿੱਖ ਦਾ ਰੋਲ ਥੋੜਾ ਅੱਲਗ ਹੈ । ਇਹ ਰੋਲ ਹੀ ਜਿੰਦਗੀ ਦੇ ਸਹੀ ਅਰਥਾਂ ਵਿਚ ਸਾਡੀ ਛਵੀ ਹੁੰਦੈ । ਅੰਦਰੂਨੀ ਅਕਸ ਦਾ ਨਿਖਾਰ ਕਰਨ ਵਾਲੇ ਲੋਕ ਦੁਨੀਆਂ ਦੀ ਮੰਡੀ ਵਿਚਲੀਆਂ ਗੁੰਮਨਾਮ ਵਸਤਾਂ ਦਾ ਵਪਾਰ ਨਹੀਂ ਕਰਦੇ । ਉਨ੍ਹਾਂ ਦਾ ਸੌਦਾ ਅਤੇ ਸੱਚ ਦਾ ਵਣਜ਼ ਵਪਾਰ ਮਨੁੱਖੀ ਸਮਾਜ ਪ੍ਰਤੀ ਵਫਾਦਾਰੀ ਨਿਭਾਉਦੇ ਹਨ । ਉਨ੍ਹਾਂ ਦਾ ਮਕਸਦ ਤੇ ਭਰੋਸਾ ਰੱਬੀ ਮਿਹਰਾਂ ਹੀ ਹੁੰਦੀਆਂ ਹਨ । ਇਮੇਜ਼ ਦਾ ਸ਼ਿੰਗਾਰ ਮਨੁੱਖੀ ਸਮਾਜ ਦਾ ਬਾਹਰੀ ਹਿੱਸਾ ਨਹੀ ਹੋਣਾ ਚਾਹੀਦਾ । ਜਿਸ ਤਰ੍ਹਾਂ ਬਾਹਰੀ
ਇਮੇਜ਼ ਸੁੰਦਰਤਾ ਦੀ ਮੰਗ ਕਰਦੀ ਹੈ ਉਸ ਤਰ੍ਹਾਂ ਹੀ ਅੰਦਰੂਨੀ ਇਮੇਜ਼ ਵੀ ਸ਼ਿੰਗਾਰ ਕਰਨਾ ਲਾਜ਼ਮੀ ਹੁੰਦੈ । ਇਸ ਦੁਨੀਆਂ ਦੇ ਬਹੁਤ ਸਾਰੇ ਲੋਕ ਆਪਣੀ ਇਮੇਜ਼ ( ਤਸਵੀਰ ) ਦੀ ਗੱਲ ਕਰਦੇ ਹਨ । ਪਰ ਉਹ ਇਸ ਤਸਵੀਰ ਵਿਚ ਰੰਗ ਭਰਨ ਸਮੇਂ ਆਪਣੇ ਕਰਮਾਂ ਰੂਪੀ ਬੁਰਸ਼ ਦਾ ਇਸਤੇਮਾਲ ਕਰਨਾ ਭੁੱਲ ਜਾਂਦੇ ਹਨ । ਭਾਂਵੇ ਕੁੱਝ ਲੋਕ ਆਪਣੀ ਇਮੇਜ਼ ਨੂੰ ਸ਼ਿੰਗਾਰ ਕੇ ਦੁਨੀਆਂ ਦੀ ਮੰਡੀ ਵਿਚ ਲੈ ਕੇ ਜਾਂਦੇ ਹਨ ਪਰ ਫਿਰ ਵੀ ਉਨ੍ਹਾਂ ਦੇ ਮੂੰਹ ਰੂਪੀ ਅਕਸ ਤੇ ਰੁੱਖਾਪਣ ਸਾਫ ਝਲਕਦਾ ਹੈ । ਆਪਣੀ ਇਮੇਜ਼ ਬਨਾਮ ਅਕਸ ਉਪਰ ਚੜ੍ਹੀ ਮੈਲੀ ਕੁਚੈਲੀ ਚਾਦਰ ਨੂੰ ਲਾਹੁਣ ਲਈ ਕੁਝ ਵੱਖਰਾ ਸ਼ਿੰਗਾਰ ਕਰਨਾ ਪੈਦਾਂ ਹੈ । ਜੇਕਰ ਤਸਵੀਰ ਸੋਹਣੀ ਹੋਵੇ ਤਾਂ ਹਰ ਇੱਕ ਦੇ ਮਨ ਨੂੰ ਮੋਹਦੀ ਹੈ । ਤਾਂ ਆਉ ਬਾਹਰੀ ਰਸਾਂ ਭਰੀ ਇਮੇਜ਼ ਨੂੰ ਅਲਵਿਦਾ ਕਹਿ ਅੰਦਰੂਨੀ ਇਮੇਜ਼ ਦਾ ਸ਼ਿੰਗਾਰ ਕਰਕੇ ਆਪਣੇ ਅਕਸ ਨੂੰ ਹੋਰ ਸੁਧਾਰੀਏ । ਆਪਣੀ ਇਮੇਜ਼ ਨੂੰ ਆਪਣੇ ਅੰਦਰਲੇ ਅਕਸ ਨਾਲ ਜੋੜ ਕੇ ਦੇਖਣ ਦੀ ਆਦਤ ਪਾਉਣੀ ਹਰ ਇਨਸਾਨੀ ਸੂਰਤ ਵਿਚ ਬੈਠੇ ਇਨਸਾਨ ਦਾ ਪਹਿਲਾ ਫਰਜ਼ ਹੋਣਾ ਚਾਹੀਦਾ ਹੈ ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO