Saturday, May 19, 2012

ਕੋਈ ਸਮਾਂ  ਸੀ ਜਦੋਂ ਬੱਚੇ ਆਪਣੇ ਮਾਤਾ ਪਿਤਾ ਨੂੰ ਰੱਬ  ਦਾ ਦਰਜ਼ਾ ਦਿੰਦੇ ਸਨ। ਅਕਸਰ ਪਰਿਵਾਰ ਇਕੱਠੇ ਰਹਿੰਦੇ ਸਨ। ਘਰ ਦੇ ਅਹਿਮ ਫੈਸਲੇ ਬਜੁਰਗ ਦੀ ਪ੍ਰਵਾਨਗੀ ਨਾਲ ਹੁੰਦੇ ਸਨ। ਪਰਿਵਾਰ ਦੇ ਹਰ ਕੰਮ ਵਿੱਚ ਉਨ੍ਹਾਂ ਦੀ ਸਮੂਲੀਅਤ ਤੇ ਅਗਵਾਈ ਨੂੰ ਜਰੂਰੀ ਮੰਨਿਆ ਜਾਂਦਾ ਸੀ। ਪੁਰਾਣੇ ਸਮਿਆਂ ਵਿੱਚ ਬਜੁਰਗਾਂ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਸੀ। ਪਰਿਵਾਰ ਦਾ ਹਰ ਮੈਂਬਰ ਉਹਨਾਂ ਦੀ ਸੇਵਾ ਤੇ ਸਤਿਕਾਰ ਖੁਣੋ ਕੋਈ ਕਸਰ ਨਹੀਂ ਛੱਡਦਾ ਸੀ । ਫਿਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਆਰਥਿਕਤਾ ਦੀ ਵੱਧਦੀ ਦੌੜ ਨੇ ਮਨੁੱਖੀ ਸੋਚਣੀ ਨੂੰ ਸਵੈ ਤੱਕ ਸੀਮਤ ਕਰ ਦਿੱਤਾ ਤਿਉਂ ਤਿਉਂ ਬਜੁਰਗਾਂ ਦਾ ਸਤਿਕਾਰ ਘੱਟਦਾ ਹੀ ਗਿਆ। ਭੱਜ ਦੌੜ ਦੇ ਇਸ ਯੁੱਗ ਵਿੱਚ ਬਜੁਰਗਾਂ ਦਾ ਕਿੰਨਾ ਕੁ ਸਤਿਕਾਰ ਰਹਿ ਗਿਆ, ਇਹ ਅੰਦਾਜਾ ਆਏ ਦਿਨ ਖੁੱਲ੍ਹ ਰਹੇ ਬਿਰਧ ਆਸ਼ਰਮਾਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਆਪਣੇ ਬਜੁਰਗ ਮਾਤਾ ਪਿਤਾ ਦੀ ਸੇਵਾ ਲਈ ਸਰਵਣ ਦਾ ਨਾ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਜਿਸ ਨੇ ਆਪਣੇ ਨੇਤਰਹੀਣ ਮਾਤਾ ਪਿਤਾ ਵਹਿੰਗੀ ਵਿੱਚ ਬਿਠਾ ਕੇ ਤੀਰਥ ਯਾਤਰਾ ਕਰਵਾਈ ਸੀ। ਪਰ ਅੱਜ ਦੇ ਪੁੱਤਰਾਂ ਨੂੰ ਤਾਂ ਆਪਣੇ ਮਾਂ-ਬਾਪ ਨੂੰ ਰੋਟੀ ਤਾਂ ਕੀ ਉਹਨਾਂ ਨੂੰ ਦੋ ਸਤਿਕਾਰ ਦੇ ਸ਼ਬਦ ਬੋਲਣਾ ਵੀ ਔਖਾ ਲੱਗਦਾ ਹੈ। ਅੱਜ-ਕੱਲ੍ਹ ਘਰਾਂ ਅੰਦਰ ਜਾਨਵਰ ਪਾਲਣ ਦਾ ਇੱਕ ਤਰ੍ਹਾਂ ਦਾ ਫੈਸ਼ਨ ਹੀ ਚੱਲ ਪਿਆ ਹੈ। ਅੱਜ ਤਕਰੀਬਨ ਹਰ ਘਰੇ ਵੱਖੋ ਵੱਖ ਕਿਸਮ ਦੇ ਮਹਿੰਗੇ ਕੁੱਤੇ ਰੱਖਣ ਦਾ ਫੈਸ਼ਨ ਹੈ। ਇਹਨਾਂ ਨੂੰ ਪਾਲਣ ਵਿੱਚ ਸਟੇਟਸ ਸਿੰਬਲ ਵੱਧਦਾ ਮੰਨਿਆ ਜਾਂਦਾ ਹੈ। ਉਹਨਾਂ ਨਾਲ ਘੁੰਮਣਾ ਉਹਨਾਂ ਦੀ ਸੰਗਲੀ ਫੜ੍ਹ ਚੱਲਣਾ ਸ਼ਾਇਦ ਸਮਾਜਿਕ ਰੁਤਬਾ ਵਧੀਆ ਹੋਣ ਦਾ ਚਿੰਨ ਮੰਨਿਆ ਜਾਂਦਾ ਹੈ। ਅੱਜ ਕੱਲ ਜੇਕਰ ਜਿਆਦਾਤਰ ਘਰਾਂ ਵਿੱਚ ਕੋਈ ਬਜੁਰਗ ਬਿਮਾਰ ਹੋਵੇ ਤਾਂ ਉਸ ਦਾ ਫਿਰ ਸ਼ਾਇਦ ਕਿਸੇ ਨੂੰ ਨਾ ਹੋਵੇ ਪਰ ਜੇਕਰ ਘਰੇ ਰੱਖਿਆ ਕੋਈ ਜਾਨਵਰ ਚਾਹੇ ਵੈਸੇ ਹੀ ਸੁਸਤ ਪਿਆ ਹੋਵੇ ਤਾਂ ਸਾਰੇ ਟੱਬਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਹਾਏ ਸਾਡੇ ਡੋਗੀ ਨੂੰ ਕੀ ਹੋ ਗਿਆ ਤੇ ਉਸਦੇ ਇਲਾਜ ਲਈ ਪੂਰੀ ਭੱਜ ਨੱਠ ਕਰਨੀ ਸ਼ੁਰੂ ਕਰ ਦਿੰਦੇ ਹਨ। ਅੱਜ ਸਾਡੇ ਸਮਾਜ ਵਿੱਚ ਬਜੁਰਗਾਂ ਦੀ ਹਾਲਤ ਕੀ ਹੈ। ਇਸ ਦਾ ਅੰਦਾਜਾ ਬੱਸ ਅੱਡੇ, ਰੇਲਵੇ ਸਟੇਸ਼ਨ ਤੇ ਹੋਰ ਜਨਤਕ ਥਾਵਾਂ ਤੇ ਭੀਖ ਮੰਗ ਕੇ ਗੁਜਾਰਾ ਕਰਨ ਵਾਲੇ ਬਜੁਰਗਾਂ ਦੀ ਹਾਲਤ ਤੋਂ ਲਾਇਆ ਜਾ ਸਕਦਾ ਹੈ। ਇੱਥੇ ਮੈਂ ਘਟਨਾ ਦਾ ਜਿਕਰ ਕਰਨਾ ਚਾਹਾਂਗਾ। ਇੱਕ ਵਾਰ ਮੈਂ ਆਪਣੇ ਦੋਸਤ ਨਾਲ ਉਸ ਦੀ ਕਿਸੇ ਰਿਸ਼ਤੇਦਾਰੀ ਵਿੱਚ ਗਿਆ। ਅਸੀਂ ਜਾ ਕੇ ਬੈਠੇ ਹੀ ਹੋਵਾਂਗੇ ਕਿ ਮੇਰੇ ਦੋਸਤ ਦਾ ਰਿਸ਼ਤੇਦਾਰ ਮੁੰਡਾ ਸਾਹੋ-ਸਾਹੀ ਹੋਇਆ ਘਰ ਆਇਆ ਤੇ ਕਹਿੰਦਾ ਤੁਸੀਂ ਬੈਠੇ ਮੈਂ ਆਪਣੇ ਡੋਗੀ ਨੂੰ ਡਾਕਟਰ ਕੋਲ ਦਿਖਾ ਆਵਾਂ, ਪਤਾ ਨੀ ਕੀ ਹੋ ਗਿਆ ਸਵੇਰੇ ਚੋਲ ਬਣਾਏ ਸੀ , ਮੈਂ ਇਸ ਨੂੰ ਪਾ ਦਿੱਤੇ ਉਸ ਤੋਂ ਬਾਅਦ ਸੁਸਤ ਜਿਹਾ ਹੋ ਗਿਆ। ਮੈਂ ਅੰਦਰੋਂ ਅੰਦਰੀ ਹੱਸਿਆ ਕਿ ਭਲਿਆ ਮਾਣਸਾ ਇਹ ਤਾਂ

ਕਹਾਵਤ ਵੀ ਐ ਕਿ ਕੁੱਤੇ ਨੂੰ ਚੋਲ ਪੱਚਦੇ ਨਹੀਂ। ਇਹਦੇ ਵਿੱਚ ਐਨਾ ਘਬਰਾਉਣ ਦੀ ਕੀ ਗੱਲ ਹੈ। ਜਦੋਂ ਉਹ ਮੁੰਡਾ ਆਪਣੇ ਕੁੱਤੇ ਨੂੰ ਡਾਕਟਰ ਕੋਲ ਲਿਜਾਣ ਲਈ ਤੁਰਨ ਲੱਗਿਆ ਤਾਂ ਘਰ ਦੀ ਇੱਕ ਨੁੱਕਰੇ ਮੰਜੇ ਤੇ ਪਏ ਇੱਕ ਬਜੁਰਗ ਨੇ ਆਵਾਜ ਮਾਰੀ ਪੁੱਤ ਜੇ ਸ਼ਹਿਰ ਗਿਆ ਤਾਂ ਮੇਰੀ ਦਵਾਈ ਵੀ ਲੈਂਦਾ ਆਵੀਂ ਤਾਂ ਉਹ ਮੁੰਡਾ ਬਜੁਰਗ ਨੂੰ ਭੱਜ ਕੇ ਪੈ ਗਿਆ ਤੇ ਬੋਲਿਆ ਕੋਈ ਨਾ ਤੂੰ ਹੁਣੇ ਨਾ ਮਰਨ ਲੱਗਿਆਂ ਜਦੋਂ ਦੇਖੋ ਆਹ ਲਿਆ ਦੇਵੀਂ, ਉਹ ਲਿਆ ਦੇ। ਐਨਾ ਕਹਿ ਕੇ ਉਹ ਮੁੰਡਾ ਕਾਰ ਸਟਾਰਟ ਕਰਕੇ ਤੁਰਦਾ ਬਣਿਆ ਮੇਰਾ ਦੋਸਤ ਮੇਰੇ ਮੂੰਹ ਵੱਲ ਦੇਖ ਕੇ ਨਿੰਮੋਝੂਣਾ ਜਿਹਾ ਹੋ ਗਿਆ। ਫਿਰ ਮੈਂ ਸੋਚਿਆ ਕਿ ਆਹ ਸਮਾਂ ਵੀ ਆਉਣਾ ਸੀ ਕਿ ਬਜੁਰਗਾਂ ਦਾ ਸਤਿਕਾਰ ਜਾਨਵਰਾਂ ਤੋਂ ਵੀ ਘੱਟ ਜਾਵੇਗਾ। ਅੱਜ ਕੱਲ ਦੀ ਪੀੜ੍ਹੀ ਨੂੰ ਕੀ ਹੋ ਗਿਆ ਜੋ ਬਜੁਰਗਾਂ ਦਾ ਭੋਰਾ ਵੀ ਸਤਿਕਾਰ ਨਹੀਂ ਕਰਦੀ। ਆਓ ਆਪਣੀ ਸੋਚ ਨੂੰ ਥੋੜ੍ਹਾ ਬਦਲੀਏ ਜੇਕਰ ਅਸੀਂ ਫੋਨ ਤੇ ਘੰਟਿਆਂ ਬੰਧੀ ਗੱਲਾਂ ਕਰ ਸਕਦੇ ਹਾਂ ਤਾਂ ਫਿਰ ਆਪਣੇ ਬਜੁਰਗਾਂ ਨਾਲ ਥੋੜ੍ਹਾ ਜਿਹਾ ਬੋਲਣਾ ਵੀ ਚੰਗਾ ਨਹੀਂ ਸਮਝਦੇ ਕਿਉਂ ਜਿਹੜੇ ਬਜੁਰਗਾਂ ਕਰਕੇ ਸਾਡੀ ਹੋਂਦ ਹੈ, ਉਹਨਾਂ ਦਾ ਸਤਿਕਾਰ ਕਰੀਏ ਸੋਚ ਕੇ ਦੇਖੋ ਕਿਤੇ ਅਸੀਂ ਕੋਈ ਗਲਤੀ ਤਾਂ ਨਹੀਂ ਕਰ ਰਹੇ, ਆਪਣੇ ਬਜੁਰਗਾਂ ਨੂੰ ਅਣਗੌਲਿਆਂ ਕਰਕੇ।

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today95
Yesterday242
Week1320
Month4095
All69656

Weather

100°
38°
°F | °C
Clear
Humidity: 15%
Sat
Mostly Sunny
72 | 102
22 | 38
Sun
Mostly Sunny
77 | 104
25 | 40
Mon
Mostly Sunny
79 | 106
26 | 41