Saturday, May 19, 2012

ਹਰੇਦਵ ਗਿੱਲ ਪੱਤੀ ਸੇਖਵਾਂ
30 ਜਨਵਰੀ ਨੂੰ ਪੰਜਾਬ ਦੇ 1078 ਉਮੀਦਵਾਰਾਂ ਦੀ ਕਿਸਮਤ ਈ.ਵੀ.ਐੱਸ.ਮਸ਼ੀਨਾਂ ਵਿੱਚ ਬੰਦ ਹੋ ਚੁੱਕੀ ਹੈ। ਵਿਧਾਨ ਸਭਾ ਪੰਜਾਬ ਦੀਆਂ 117 ਸੀਟਾਂ ਲਈ ਚੋਣ ਲੜ ਕੇ ਉਮੀਦਵਾਰਾਂ ਦੀ ਜਿੱਤ ਹਾਰ ਦਾ ਐਲਾਨ ਹੁਣ 6 ਮਾਰਚ ਨੂੰ ਹੋ ਰਿਹਾ ਹੈ। ਪਤਾ ਲੱਗੇਗਾ ਕਿ ਕਿਸ ਦੀ ਕਿਸਮਤ ਜਾਗਦੀ ਹੈ ਅਤੇ ਕਿਸ ਦੀ ਬੁੱਝਦੀ ਹੈ। ਜਦੋਂ ਕਿ ਪੰਜਾਬ ਵਿੱਚ ਦੋਵੇਂ ਮੁੱਖ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਅਤੇ ਕਾਂਗਰਸ ਨੇ ਆਪਣੀ-ਆਪਣੀ ਜਿੱਤ ਪਹਿਲਾਂ ਹੀ ਪੱਕੀ ਸਮਝੀ ਹੋਈ ਹੈ, ਪਰ ਆਉਣ ਵਾਲੀ ਪੰਜਾਬ ਵਿੱਚ ਕਿਸ ਦੀ ਸਰਕਾਰ ਬਣਦੀ ਹੈ ਇਹ ਤਾਂ ਆਉਣ ਵਾਲੀ 6 ਮਾਰਚ ਨੂੰ ਹੀ ਪਤਾ ਲੱਗੇਗਾ, ਪਰ ਇਸ ਵਾਰ ਚੋਣ ਕਮਿਸ਼ਨ ਦੀਆਂ ਸਖਤ ਹਿਦਾਇਤਾਂ ਅਤੇ ਕੁੱਝ ਗੱਲਾਂ ਦਾ ਬਿਲਕੁਲ ਪੂਰਾ-ਪੂਰਾ ਕੰਟਰੋਲ ਹੋਣ ਕਾਰਨ ਅਤੇ ਚੋਣ ਪ੍ਰਚਾਰ ਦਾ ਢਿੱਲਾ ਮੱਠਾ ਵੱਡਾ ਕਾਰਨ ਹੈ ਕਿਉਂਕਿ ਇਹ ਗੱਲ ਅਜੇ ਤੱਕ ਸਮਝ ਨਹੀਂ ਆ ਰਹੀ ਕਿ ਅਗਲੀ ਸਰਕਾਰ ਕਿਸ ਦੀ ਹੋਵੇਗੀ, ਇਨ੍ਹਾਂ ਗੱਲਾਂ ਦਾ ਇੱਕ ਕਾਰਨ ਸਪੱਸ਼ਟ ਜ਼ਰੂਰ ਹੈ ਕਿ ਪੰਜਾਬ ਵਿੱਚ ਲੋਕਤੰਤਰ ਹੁਣ ਆਪਣਾ ਰੁੱਖ ਬਦਲ ਰਿਹਾ ਹੈ ਅਤੇ ਇਹ ਲੋਕਤੰਤਰ ਹੁਣ ਇੱਕ ਨਿੱਕੇ ਜਿਹੇ ਪੌਦੇ ਤੋਂ ਵੱਡਾ ਪੇੜ (ਦਰੱਖਤ) ਬਣ ਚੁੱਕਾ ਹੈ। ਪੰਜਾਬ ਵਿੱਚ ਇਸ ਵਾਰ 78 ਫੀਸਦੀ ਵੋਟਾਂ ਪਈਆਂ ਅਤੇ ਵੋਟਰ ਆਪਣੇ ਆਪ ਵੋਟਾਂ ਪਾਉਣ ਲਈ ਘਰ ਵਿੱਚੋਂ ਬਾਹਰ ਨਿਕਲਿਆ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ 75 ਫੀਸਦੀ ਵੋਟਾਂ ਪਈਆਂ ਸਨ, ਪਰ ਉਸ ਵੇਲੇ ਲਹਿਰ ਕਾਫੀ ਸੀ ਅਤੇ ਵੋਟਰ ਬਦਲ ਚਾਹੁੰਦੇ ਸਨ, ਪਰ ਇਸ ਵਾਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਘਰ ਵਿੱਚੋਂ ਬਾਹਰ ਨਿਕਲਿਆ ਪਰ ਉਹ ਸਪੱਸ਼ਟ ਨਹੀਂ ਕਰ ਸਕਿਆ ਕਿ ਆਪਣੀ ਵੋਟ ਕਿਸਨੂੰ ਪਾਵੇ ਅਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਹੁਤ ਵੋਟਰਾਂ ਨੇ ਤਾਂ 49 ਨੰਬਰ ਫਾਰਮ ਭਰ ਕੇ ਇਹ ਸਪੱਸ਼ਟ ਕਰ ਦਿੱਤਾ ਕਿ ਸਾਨੂੰ ਕੋਈ ਉਮੀਦਵਾਰ ਪਸੰਦ ਨਹੀਂ ਹੈ।
ਇਸ ਵਾਰ ਪੰਜਾਬ ਵਿੱਚ ਹਰ ਉਮੀਦਵਾਰ ਨੂੰ ਸੱਚਾ, ਸੁੱਚਾ ਸਮਾਜ ਸੇਵੀ, ਦੇਵਤਾ, ਨਿਰਪੱਖ ਸੋਚ ਵਾਲਾ, ਸਾਬਤ ਕਰਨ ਲਈ ਉਸ ਦੇ ਪੱਖ ਵਿੱਚ ਵੱਡੇ-ਵੱਡੇ ਦਿਗਜ ਨੇਤਾ ਅਭਿਨੇਤਾ, ਅਭਿਨੇਤਰੀਆਂ ਨੇ ਖੁੱਲ੍ਹ ਕੇ ਪ੍ਰਚਾਰ ਕੀਤਾ ਅਤੇ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਵੱਡੀਆਂ ਵੱਡੀਆਂ ਰੈਲੀਆਂ ਕੀਤੀਆਂ ਗਈਆਂ। ਪਰ ਇਸ ਵਾਰ ਵੋਟਰ ਕਾਫੀ ਸਿਆਣਾ, ਸਮਝਦਾਰ ਲੱਗਿਆ, ਉਸ ਨੇ ਸਭ ਦੀਆਂ ਰੈਲੀਆਂ ਸੁਣੀਆਂ, ਪਰ ਵੋਟ ਦਾ ਇਸਤੇਮਾਲ ਆਪਣੀ ਸਮਝ ਅਨੁਸਾਰ ਕੀਤਾ ਕਿਉਂਕਿ ਇਸ ਦਾ ਸਾਫ ਨਤੀਜਾ ਇਹ ਨਿਕਲਿਆ ਕਿ ਵੋਟਰ ਇੱਕ ਕਿਲੋਮੀਟਰ ਅੱਧਾ ਕਿਲੋਮੀਟਰ ਬੂਥ ਤੇ ਵੋਟ ਦਾ ਇਸਤੇਮਾਲ ਤੁਰ ਕੇ ਜਾਂ ਆਪਣੇ ਵਹੀਕਲ ਤੇ ਕਰਨ ਗਿਆ  ਅਤੇ ਵੋਟਰ ਚਾਹੁੰਦਾ ਸੀ ਕਿ ਉਸ ਦਾ ਅੱਜ ਕਿਹੋ ਜਿਹਾ ਮਰਜੀ ਹੋਵੇ ਪਰ ਕੱਲ੍ਹ ਸਾਡੇ ਹੱਥ ਵਿੱਚ ਹੈ। ਇਸ ਕਰਕੇ ਅਸੀਂ ਆਪਣਾ ਕੱਲ ਵਧੀਆ ਬਣਾਉਣ ਲਈ ਆਪਣੀ ਸੋਚ ਸਹੀ ਇਸਤੇਮਾਲ ਕਰਨਾ ਹੈ।


ਪੰਜਾਬ ਵਿੱਚ ਜਿਵੇਂ ਲੱਗ ਰਿਹਾ ਸੀ ਉਸ ਤਰ੍ਹਾਂ ਨਹੀਂ ਹੋਇਆ ਕਿਉਂਕਿ ਨਿੱਕੀਆਂ ਮੋਟੀਆਂ 9 ਘਟਨਾਵਾਂ ਤੋਂ ਬਿਨਾਂ ਪੰਜਾਬ ਦੀਆਂ ਚੋਣਾਂ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹ ਗਈਆਂ ਅਤੇ ਇਹ ਸਪੱਸ਼ਟ ਹੋ ਗਿਆ ਕਿ ਪੰਜਾਬ ਬਿਲਕੁਲ ਸ਼ਾਂਤੀ ਚਾਹੁੰਦਾ ਹੈ ਅਤੇ ਵੋਟਰਾਂ ਨਹੀਂ ਕਾਨੂੰਨ ਪ੍ਰਸ਼ਾਸਨ ਦਾ ਖੁੱਲ੍ਹ ਕੇ ਸਾਥ ਦਿੱਤਾ। ਕਰਮਚਾਰੀਆਂ ਪੁਲਿਸ ਅਧਿਕਾਰੀਆਂ ਨੇ ਆਪਣੀ ਵਧੀਆ ਡਿਊਟੀ ਨਿਭਾਈ, ਇਸ ਦਾ ਸਾਰਾ ਸਿਹਰਾ ਪੰਜਾਬ ਦੀ ਚੋਣ ਕਮਿਸ਼ਨ ਨੂੰ ਜਾਂਦਾ ਹੈ ਕਿ ਇਸ ਵਾਰ ਸ਼ਰਾਬ ਨਹੀਂ ਵੰਡੀ ਗਈ, ਕਿਉਂਕਿ ਸ਼ਰਾਬ ਵੰਡਣ ਦੀਆਂ ਕਾਫੀ ਖਬਰਾਂ ਪ੍ਰਕਾਸ਼ਤ ਹੋਈਆਂ ਅਤੇ ਪੰਜਾਬ ਵਿੱਚੋਂ 40 ਕਰੋੜ ਰੁਪਏ ਦੀ ਰਾਸ਼ੀ ਵੀ ਬਰਾਮਦ ਹੋਈ ਅਤੇ ਉਮੀਦਵਾਰਾਂ ਵੱਲੋਂ ਠੇਕੇ ਵਾਲਿਆਂ ਨਾਲ ਗੱਲ ਕਰਕੇ ਪਰਚੀ ਰਾਹੀਂ ਸ਼ਰਾਬ ਵੰਡੀ ਗਈ ਜੋ ਬਾਅਦ ਵਿੱਚ ਫੜੀ ਗਈ, ਪਰ ਪਹਿਲਾਂ ਵਾਂਗ ਸ਼ਰੇਆਮ ਭੁੱਕੀ, ਸ਼ਰਾਬ, ਅਫੀਮ ਜਾਂ ਖੁੱਲ੍ਹ ਕੇ ਨਸ਼ਾ ਪੈਸੇ ਨਹੀਂ ਵੰਡੇ ਗਏ ਅਤੇ ਨਾ ਹੀ ਸ਼ਰਾਬੀ ਖੁੱਲ੍ਹੇਆਮ ਘੁੰਮਦੇ ਵੇਖੇ ਗਏ।
ਵੇਖੇ ਗਏ ਜਿਸ ਤਰ੍ਹਾਂ ਸ਼ਰਾਬ ਅਤੇ ਪੈਸੇ ਵੰਡੇ ਗਏ। ਇਸ ਤੋਂ ਇਹ ਜ਼ਰੂਰ ਪਤਾ ਲੱਗਾ ਕਿ ਇਸ ਵਾਰ ਸਮਾਜ ਦੇ ਦੁਸ਼ਮਣਾਂ ਨੂੰ ਨੱਥ ਪਾਈ ਰੱਖੀ। ਸ਼ਰੇਆਮ ਘੁੰਮਣ ਨਹੀਂ ਦਿੱਤਾ ਗਿਆ। ਜਿਵੇਂ ਪਿਛਲੀਆਂ ਚੋਣਾਂ  ਵਿੱਚ ਮਿਲਦਾ ਸੀ। ਵੋਟਾਂ ਦਾ ਸਿਲਸਿਲਾ ਖਤਮ ਹੋ ਗਿਆ। 1078 ਉਮੀਦਵਾਰਾਂ ਦੀ ਕਿਸਮਤ ਪੇਟੀਆਂ ਵਿੱਚ ਬੰਦ ਕਰ ਦਿੱਤੀ ਗਈ। ਸਭ ਦੀਆਂ ਆਸਾਂ 6 ਮਾਰਚ ਤੋਂ ਟਿਕੀਆਂ ਹੋਈਆਂ ਹਨ ਅਤੇ 6 ਮਾਰਚ ਤੋ ਟਿਕੀਆਂ ਹੋਈਆਂ ਹਨ ਅਤੇ 6 ਮਾਰਚ ਤੱਕ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਦੀ ਸਰਕਾਰ ਕੰਮ ਚਲਾਊ ਤੌਰ ਤੇ ਕੰਮ ਕਰੇਗੀ, ਫਿਲਹਾਲ ਸਾਰੇ ਉਮੀਦਵਾਰ ਦਿਗਜ ਨੇਤਾ ਅਤੇ ਥੱਕੇ ਹਾਰੇ ਸਾਰੇ ਉਮੀਦਵਾਰ ਘੁੰਮਣ ਨਿਕਲ ਚੱਲੇ ਗਏ ਅਤੇ ਕਈ ਨੇਤਾ ਆਪਣੀਆਂ ਪਤਨੀਆਂ ਅਤੇ ਬੱਚਿਆਂ ਨਾਲ ਬਾਹਰਲੀਆਂ ਸਟੇਟਾਂ ਵਿੱਚ ਅਰਾਮ ਕਰਨ ਚੱਲੇ ਗਏ। ਪੰਜਾਬ ਵਿੱਚ ਕੋਈ ਨਵਾਂ ਪ੍ਰਾਜੈਕਟ, ਫੰਡ, ਚੈੌੱਕ, ਵਿਕਾਸ ਲਈ ਕੋਈ ਗਰਾਂਟ ਨਹੀਂ ਦਿੱਤੀ ਜਾਵੇਗੀ। ਹੁਣ ਇਹ ਸਭ ਕੁੱਝ ਨਵੀਂ ਸਰਕਾਰ ਹੀ ਕਰੇਗੀ। ਜਦੋਂ ਚੋਣ ਜ਼ਾਬਤਾ ਲੱਗਿਆ ਸੀ, ਉਸ ਵੇਲੇ ਕਿਸਾਨਾਂ, ਉਦਯੋਗਿਕਪਤੀਆਂ, ਮਜ਼ਦੂਰਾਂ, ਦਲਿਤਾਂ ਆਦਿ ਦੀਆਂ ਸਮੱਸਿਆਵਾਂ ਖੜ੍ਹੀਅ੍ਯਾਂ ਸਨ, ਜੋ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹਨ। ਉਸ ਵੇਲੇ ਆਪਣੀਆਂ  ਮੰਗਾਂ ਮੰਨਵਾਉਣ ਲਈ ਕਿਸਾਨ,  ਉਦਯੋਗਪਤੀ, ਆਪਣੇ-ਆਪਣੇ ਸੰਘਰਸ਼ ਦੇ ਮੈਦਾਨ ਵਿੱਚ ਖੜ੍ਹੇ ਸਨ। ਸਭ ਤੋਂ ਪਹਿਲਾਂ ਕਿਸਾਨ ਦੀ ਸਭ ਤੋਂ ਵੱਡੀ ਮੁਸ਼ਕਲ ਸਾਹਮਣੇ ਆਉਂਦੀ ਹੈ, ਜੋ ਆਪਣੀਆਂ ਫਸਲ ਦਾ ਉਚਿਤ ਮੁੱਲ ਲੈਣ ਲਈ ਸੰਘਰਸ਼ ਦੇ ਰਾਹ ਤੇ ਤੁਰਿਆ ਹੋਇਆ ਹੈ, ਜਿਸ ਨਾਲ ਪੰਜਾਬ ਵਿੱਚ ਅਨੇਕਾਂ ਕਿਸਾਨਾਂ ਨੇ ਖੁਦਕੁਸ਼ੀਆਂ ਵੀ ਕਰ ਲਈਆਂ ਹਨ। ਦੂਜੇ ਪਾਸੇ  ਸ਼ਹਿਰਾਂ ਵਿੱਚ ਉਦਯੋਗ ਅਤੇ ਵਪਾਰੀ ਵੀ ਆਪਣੇ ਵਪਾਰ ਪ੍ਰਤੀ ਮਾਯੂਸ ਪਾਏ ਜਾ ਰਹੇ ਹਨ। ਪੰਜਾਬ ਵਿੱਚ ਕੋਈ ਮਰਜ਼ੀ ਸਰਕਾਰ ਆਵੇ, ਪਰ ਉਸ ਨੂੰ ਪੰਜਾਬ ਦਾ ਵਿਕਾਸ ਪਹਿਲ ਦੇ ਆਧਾਰ ਤੇ ਕਰਨਾ ਪਵੇਗੀ।
ਕਹਿੰਦੇ ਹਨ ਕਿ ਅੱਜ ਤੋਂ 25-30 ਸਾਲ ਪਹਿਲਾਂ ਸਾਡਾ ਪੰਜਾਬ ਭਾਰਤ ਦਾ ਇੱਕ ਨੰਬਰ ਸੂਬਾ ਸੀ ਅਤੇ ਅੱਜ ਅਸੀਂ ਭਾਰਤ ਵਿੱਚ 14ਵੇਂ ਸਥਾਨ ਤੇ ਹਾਂ, ਭਾਵੇਂ ਸਰਕਾਰਾਂ ਭਾਵੇਂ ਕਿਹੜੀਆਂ ਮਰਜੀ ਆਈਆਂ ਜਾਂ ਗਈਆਂ ਜਾਂ ਫਿਰ ਆਉਣਗੀਆਂ। ਪੰਜਾਬ ਦਿਨ ਬ ਦਿਨ ਪਿੱਛੇ ਹੀ ਰਹਿ ਜਾਂਦਾ ਹੈ ਤੇ ਅੱਜ ਅਸੀਂ ਇੰਨਾ ਪਿੱਛੇ ਚੱਲੇ ਗਏ ਕਿ ਪੰਜਾਬ ਨੂੰ ਹੁਣ ਇੱਕ ਨੰਬਰ ਤੇ ਲਿਆਉਣ ਲਈ ਆਉਣ ਵਾਲੀ ਸਰਕਾਰ ਨੂੰ ਬਹੁਤ ਕੁੱਝ ਕਰਨਾ ਪਵੇਗਾ।
ਇਹ ਆਸ ਜਤਾਈ ਜਾ ਰਹੀ ਹੈ ਕਿ ਇਸ ਵਾਰ ਵੋਟਰਾਂ ਨੇ ਆਪਣੇ ਆਪ ਘਰੋਂ ਬਾਹਰ ਨਿਕਲ ਕੇ ਆਪਣੇ-ਆਪਣੇ ਸਾਧਨਾਂ ਰਾਹੀਂ ਵੋਟਾਂ ਪਾ ਕੇ ਨਵੇਂ ਸਮਾਜ ਵਧੀਆ ਭਵਿੱਖ ਬਣਾਉਣ ਲਈ ਆਸ ਲਗਾਈ ਹੈ। ਇਸ ਵਾਰ ਵੋਟਰਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਸਰਕਾਰ ਵਧੀਆ ਆਵੇਗੀ ਤਾਂ ਭੁੱਖੇ ਨੂੰ ਅੰਨ, ਨੰਗੇ ਨੂੰ ਕੱਪੜਾ, ਬਿਨਾਂ ਛੱਤ ਵਾਲੇ ਨੂੰ ਛੱਤ  ਮਿਲੇਗੀ ਅਤੇ ਭਵਿੱਖ ਨੂੰ ਹੋਰ ਸੁਖਾਵਾਂ ਬਣਾਉਣ ਲਈ ਸਖਤ ਉਪਰਾਲੇ ਕਰਨ ਦੀ ਜ਼ਰੂਰਤ ਹੈ। ਸਰਕਾਰ ਜੋ ਮਰਜੀ ਆਵੇ ਪਰ ਪੰਜਾਬ ਦਾ ਭਲਾ ਕਰਨਾ ਬਣਦਾ ਹੈ। ਹਾਰ ਜਿੱਤ ਹੁੰਦੀ ਰਹਿੰਦੀ ਹੈ, ਪਰ ਹਾਰ ਕੇ ਵੀ ਜਨਤਾ ਦੀ ਸੇਵਾ ਕਰਨ ਵਾਲਾ ਅਸਲੀ ਉਮੀਦਵਾਰ ਹੈ।

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today95
Yesterday242
Week1320
Month4095
All69656

Weather

100°
38°
°F | °C
Clear
Humidity: 15%
Sat
Mostly Sunny
72 | 102
22 | 38
Sun
Mostly Sunny
77 | 104
25 | 40
Mon
Mostly Sunny
79 | 106
26 | 41