Saturday, May 19, 2012

ਅੱਜਕੱਲ੍ਹ ਦੇ ਬੱਚੇ ਅਤੇ ਨੌਜਵਾਨ ਜ਼ੰਕ ਭੋਜਨ ਨੂੰ ਜ਼ਿਆਦਾ ਪਸੰਦ ਕਰਦੇ ਹਨ। ਜਿਸ ਦੇ ਨਤੀਜੇ ਵੱਜੋਂ ਭਾਰਤ ਵਿੱਚ 20 ਫੀਸਦੀ ਬੱਚੇ ਅਤੇ ਤਕਰੀਬਨ 60 ਫੀਸਦੀ ਨੌਜਵਾਨ ਮੋਟਾਪੇ ਦਾ ਸ਼ਿਕਾਰ ਹਨ। ਜੰਕ ਫੂਡ ਨੂੰ ਫਾਸਟ ਫੂਡ ਵੀ ਕਿਹਾ ਜਾਂਦਾ ਹੈ ਜਿਵੇਂ ਕਿ ਬਰਗਰ, ਪੀਜ਼ਾ, ਨੂਡਲਜ਼, ਹੋਟਡੋਗ, ਕੋਲਡ ਡਰਿੰਕ ਆਦਿ। ਇਹ ਭੋਜਨ ਅਸਾਨੀ ਨਾਲ ਮਿਲਦੇ ਹਨ ਅਤੇ ਘਰ ਦੇ ਭੋਜਨ ਦਾ ਅਸਾਨ ਬਦਲ ਚੁੱਕੇ ਹਨ। ਅੱਜ ਕੱਲ੍ਹ ਦੀ ਤੇਜ਼ ਰਫਤਾਰ ਵਾਲੀ ਜ਼ਿੰਦਗੀ ਵਿੱਚ ਜਿੱਥੇ ਜ਼ੰਕ ਫੂਡ ਸੌਖਾ ਅਤੇ ਤੁਰੰਤ ਮਿਲ ਜਾਂਦਾ ਹੈ, ਉੱਥੇ ਹੀ ਇਸ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਚਰਬੀ,  ਮਿੱਠਾ ਅਤੇ ਨਮਕ ਹੁੰਦਾ ਹੈ। ਇਸ ਤੋਂ ਇਲਾਵਾ ਅਜਿਹੇ ਭੋਜਨ ਵਿੱਚ ਕੋਈ ਪੌਸ਼ਟਿਕ ਤੱਤ ਨਹੀਂ ਹੁੰਦੇ, ਇਸ ਲਈ ਇਸ ਦੀ ਵਰਤੋਂ ਸਿਹਤ ਲਈ ਹਾਨੀਕਾਰਕ ਹੈ।
*ਜ਼ੰਕ ਭੋਜਨ ਵਿੱਚ ਬਹੁਤ ਜ਼ਿਆਦਾ ਮਿੱਠਾ ਹੁੰਦਾ ਹੈ, ਇਸ ਕਰਕੇ ਇਨ੍ਹਾਂ ਦੀ ਵਰਤੋਂ ਨਾਲ ਸ਼ੂਗਰ ਰੋਗ ਹੋ ਜਾਂਦਾ ਹੈ। ਇਸ ਦੇ ਨਾਲ-ਨਾਲ ਕਈ ਲੋਕਾਂ ਨੂੰ ਦਿਲ ਦੀਆਂ ਬੀਮਾਰੀਆਂ ਅਤੇ ਬਲੱਡ ਪ੍ਰੈਸ਼ਰ ਵੀ ਹੋ ਸਕਦਾ ਹੈ, ਕਿਉਂਕਿ ਇਸ ਤਰ੍ਹਾਂ ਦੇ ਭੋਜਨ ਵਿੱਚ ਜ਼ਿਆਦਾ ਲੂਣ ਅਤੇ ਚਰਬੀ ਹੁੰਦੀ ਹੈ।
* ਜ਼ੰਕ ਭੋਜਨ ਨਾਲ ਸਰੀਰ ਦੇ ਭਾਰ ਵਿੱਚ ਵਾਧਾ ਹੁੰਦਾ ਹੈ। ਆਮ ਤੌਰ ’ਤੇ ਇਹ ਵੇਖਿਆ ਗਿਆ ਹੈ ਕਿ ਜਿਹੜੇ ਲੋਕ ਜ਼ਿਆਦਾ ਜ਼ੰਕ ਭੋਜਨ  ਦਾ ਸੇਵਨ ਕਰਦੇ ਹਨ, ਉਹ ਮੋਟਾਪੇ ਦਾ ਸ਼ਿਕਾਰ ਹੁੰਦੇ ਹਨ।
* ਡੱਬਾ ਬੰਦ ਜ਼ੰਕ ਭੋਜਨ ਵਿੱਚ ਕੁੱਝ ਸੁਰੱਖਿਅਤ ਤੱਤ ਅਤੇ ਨਕਲੀ ਰੰਗ ਪਾਏ ਜਾਂਦੇ ਹਨ, ਜਿਨ੍ਹਾਂ ਵਿੱਚ ਕੈਂਸਰ ਵਰਗੀ ਬੀਮਾਰੀ ਪੈਦਾ ਕਰਨ ਵਾਲੇ ਕਾਰਸੀਨੋਜੈਨਿਕ ਪਦਾਰਥ ਮੌਜੂਦ ਹੁੰਦੇ ਹਨ, ਜੋ ਕਿ ਸਾਡੀ  ਸਿਹਤ ਲਈ ਬਹੁਤ ਹਾਨੀਕਾਰਕ ਸਿੱਧ ਹੁੰਦਾ ਹੈ।
* ਜ਼ੰਕ ਭੋਜਨ ਵਿੱਚ ਬਹੁਤ ਜ਼ਿਆਦਾ ਸੈਚੂਰੇਟਡ ਚਰਬੀ ਹੁੰਦੀ ਹੈ। ਅਜਿਹੇ ਭੋਜਨ ਪਾਚਣ ਤੋਂ ਬਾਅਦ ਸਰੀਰ ਵਿੱਚ ਬਹੁਤ ਜ਼ਿਆਦਾ ਜ਼ਹਿਰੀਲੇ ਮਾਦੇ ਛੱਡਦੇ ਹਨ। ਸੋ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਭੋਜਨ ਤਾਂ ਖਾ ਰਹੇ ਹਾਂ, ਪਰ ਸਿਹਤਮੰਦ ਭੋਜਨ ਨਹੀਂ।
* ਜ਼ੰਕ ਭੋਜਨ ਦੇ ਸੇਵਨ ਨਾਲ ਬੁਢਾਪਾ ਜਲਦੀ ਆਉਂਦਾ ਹੈ। ਲਗਾਤਾਰ ਜ਼ੰਕ ਭੋਜਨ ਦੀ ਵਰਤੋਂ ਨਾਲ ਸਾਡੇ ਸਰੀਰ ਵਿੱਚ ‘ਫਰੀ ਰੈਡੀਕਲਸ’ ਪੈਦਾ ਹੁੰਦੇ ਹਨ, ਜੋ ਕਿ ਬੁਢਾਪੇ ਦਾ ਮੁੱਖ ਕਾਰਨ ਹਨ।
* ਜ਼ਿਆਦਾਤਰ ਜ਼ੰਕ ਫੂਡ ਵਿੱਚ ਕੋਈ ਵੀ ਵਿਟਾਮਨ ਅਤੇ ਖਣਿਜ ਪਦਾਰਥ ਨਹੀਂ ਹੁੰਦੇ। ਇਸ ਲਈ ਅਜਿਹੇ ਭੋਜਨ ਦੀ ਵਰਤੋਂ ਨਾਲ ਮਨੁੱਖ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ।


*ਅਜਿਹੇ ਭੋਜਨ ਵਿੱਚ ਕਲੈਸਟਰੋਲ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ, ਜੋ ਕਿ ਸਾਡੇ ਜਿਗਰ ਲਈ ਬਹੁਤ ਹਾਨੀਕਾਰਕ ਸਿੱਧ ਹੁੰਦਾ ਹੈ।
* ਲਗਾਤਾਰ ਮਿੱਠੇ ਅਤੇ ਜ਼ਿਆਦਾ ਤੇਲ ਵਾਲੇ ਭੋਜਨ ਖਾਣ ਦਾ ਮਤਲਬ ਹੈ ਕਿ ਤੁਸੀਂ ਉਹ ਭੋਜਨ ਨਹੀਂ ਲੈ ਰਹੇ ਹੋ, ਜੋ ਸਾਡੀ ਮਾਨਸਿਕ ਸਿਹਤ ਲਈ ਜ਼ਰੂਰੀ ਹੈ, ਜਿਵੇਂ ਕਿ ਐਂਟੀਔਕਸਾਈਡ, ਫੋਲਟ ਅਤੇ ਉਮੇਗਾ-3  ਜਿਨ੍ਹਾਂ ਦੀ ਕਮੀ ਨਾਲ ਮਨੁੱਖ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦਾ ਹੈ।
ਜ਼ੰਕ ਫੂਡ ਦੀ ਵਰਤੋਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ
ਬਾਜ਼ਾਰੀ ਭੋਜਨ ਦੇ ਇਸ਼ਤਿਹਾਰ, ਅਸਾਨੀ ਨਾਲ ਪ੍ਰਾਪਤੀ ਅਤੇ ਇਸ ਦਾ ਸਵਾਦ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਸਾਡੇ ਸਮਾਜ ਦੇ ਹਰ ਹਿੱਸੇ ਨੂੰ ਅਜਿਹੇ ਭੋਜਨ ਦੇ ਨੁਕਸਾਨ ਬਾਰੇ ਚੇਤੰਨ ਕਰਨ ਦੀ ਲੋੜ ਹੈ। ਹੇਠ ਲਿਖੇ ਕੁੱਝ ਤਰੀਕਿਆਂ ਨਾਲ ਅਸੀਂ ਜ਼ੰਕ ਫੂਡ ਦੀ ਵਰਤੋਂ ਤੇ ਰੋਕ ਲਗਾ ਸਕਦੇ ਹਾਂ।
* ਘਰ ਵਿੱਚ ਜ਼ੰਕ ਫੂਡ ਘੱਟ ਤੋਂ ਘੱਟ ਲੈ ਕੇ ਆਓ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣਾ ਭੋਜਨ ਸਹੀ ਸਮੇਂ ਅਤੇ ਸਹੀ ਮਾਤਰਾ ਵਿੱਚ ਕਰੀਏ।
* ਬੱਚਿਆਂ ਨੂੰ ਜ਼ੰਕ ਫੂਡ ਤੋਂ ਰੋਕਣ ਲਈ ਸਕੂਲ ਪ੍ਰਬੰਧਕਾਂ ਅਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਅਜਿਹੇ ਭੋਜਨ ਦੀ ਸਕੂਲ ਵਿੱਚ ਪਾਬੰਦੀ ਕੀਤੀ ਜਾਵੇ।
* ਜਿੱਥੋਂ ਤੱਕ ਹੋ ਸਕੇ ਘਰੋਂ ਬਾਹਰ ਜਾਂਦੇ ਸਮੇਂ ਆਪਣਾ ਭੋਜਨ ਨਾਲ ਲੈ ਕੇ ਜਾਓ।
* ਸਾਰਿਆਂ ਨੂੰ ਚੰਗੀ ਸਿਹਤ ਬਾਰੇ ਚੇਤੰਨ ਕਰਨ ਦੀ ਲੋੜ ਹੈ ਤਾਂ ਹੀ ਅਸੀਂ ਜ਼ੰਕ ਫੂਡ ਦੇ ਹਾਨੀਕਾਰਕ ਅਸਰ ਬਾਰੇ ਜਾਣ ਸਕਦੇ ਹਾਂ।
ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਰੇ ਭੋਜਨ ਜ਼ੰਕ ਨਹੀਂ ਹੁੰਦੇ ਅਤੇ ਸਾਡੇ ਸਰੀਰ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਉਹ ਕਦੇ-ਕਦੇ ਖਾਧੇ ਗਏ ਜ਼ੰਕ ਫੂਡ ਦਾ ਕੋਈ ਨੁਕਸਾਨ ਸਾਡੀ ਸਿਹਤ ਤੇ ਨਹੀਂ ਹੋਣ ਦਿੰਦਾ, ਪਰ ਥੋੜ੍ਹੀ-ਥੋੜ੍ਹੀ ਆਦਤ ਤੋਂ ਹੀ ਅਸੀਂ ਇਸ ਤਰ੍ਹਾਂ ਦੇ ਭੋਜਨ ਦੇ ਅਕਸਰ ਆਦੀ ਹੋ ਜਾਂਦੇ ਹਾਂ। ਇਸ ਲਈ ਹਮੇਸ਼ਾਂ ਇਹੀ ਕੋਸ਼ਿਸ ਕਰੋ ਕਿ ਜਦੋਂ ਥੋੜ੍ਹੀ ਭੁੱਖ ਲੱਗੇ ਤਾਂ ਬਰਗਰ ਅਤੇ ਸਮੋਸੇ ਫਲ ਅਤੇ ਸਬਜ਼ੀਆਂ ਆਦਿ ਖਾਓ ਅਤੇ ਆਪਣੇ ਤਿੰਨੋ ਮੁੱਖ ਖਾਣੇ ਚੰਗੀ ਤਰ੍ਹਾਂ ਖਾਓ। ਹੁਣ ਇਹ ਤੁਹਾਡੇ ਹੱਥ ਵਿੱਚ ਹੈ ਕਿ ਤੁਸੀਂ ਜ਼ੰਕ ਫੂਡ ਖਾ ਕੇ ਬੀਮਾਰੀ ਸਹੇੜਦੇ ਹੋ ਜਾਂ ਚੰਗੀ ਸਿਹਤ।
ਡਾ. ਸੁਖਦੀਪ ਕੌਰ ਮਾਨ, ਡਾ. ਕੰਵਲਜੀਤ ਕੌਰ
ਗ੍ਰਹਿ ਵਿਗਿਆਨ ਪਸਾਰ ਅਤੇ ਸੰਚਾਰ ਪ੍ਰਬੰਧ ਵਿਭਾਗ

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today95
Yesterday242
Week1320
Month4095
All69656

Weather

100°
38°
°F | °C
Clear
Humidity: 15%
Sat
Mostly Sunny
72 | 102
22 | 38
Sun
Mostly Sunny
77 | 104
25 | 40
Mon
Mostly Sunny
79 | 106
26 | 41