Saturday, May 19, 2012

ਡਾ. ਦਰਸ਼ਨ ਸਿੰਘ ਹਰਵਿੰਦਰ
   ਸਿੱਖਾਂ  ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ  ਪ੍ਰਬੰਧਕ ਕਮੇਟੀ ਦੇ ਸਮਾਨਾਂਤਰ, ਪਰ ਉਹਦੀ  ਵਿਚਾਰਧਾਰਾ ਨਾਲੋਂ ਜਰਾ ਹਟ ਕੇ ਦਿੱਲੀ  ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾ  ਰਹੇ ਸਰਨਾ ਭਰਾਵਾਂ ’ਤੇ ਉਨ੍ਹਾਂ ਦੇ ਕੱਟੜ ਸ਼ਰੀਕਾਂ ਵਲੋਂ ਕਾਂਗਰਸ ਦੇ ਏਜੰਟ ਤੇ ਇਥੋਂ ਤੱਕ ਕਿ ਕਈ ਵਾਰ ਤਾਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਦੇ ਏਜੰਟ ਤੱਕ ਹੋਣ ਦੇ ਵੀ ਇਲਜ਼ਾਮ ਲਗਦੇ ਰਹੇ ਹਨ। ਪਰ  ਸਰਨਾ ਭਰਾਵਾਂ ਨੇ ਇਹਨਾਂ ਬੇਹੂਦਾ ਇਲਜਾਮਾਂ ਜਾਂ ਬਿਨਾਂ ਕਿਸੇ ਦੀ ਪ੍ਰਵਾਹ ਕੀਤਿਆਂ ‘ਮਸਤ ਹਾਥੀ ਵਾਲੀ ਚਾਲ’ ਚਲਦਿਆਂ ਕਈ ਅਜਿਹੇ ਕੰਮ ਕੀਤੇ ਹਨ ਜਿਹੜੇ ਕਰਨ ਵਾਲੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਉਸ ਦੇ ਆਕਾ ਪੰਜਾਬ ਦੇ ਹਾਕਮ ਸ਼੍ਰੋਮਣੀ ਅਕਾਲੀ ਦਲ ਦੇ ਸਨ, ਪਰ ਸਰਨਿਆਂ ਨੇ ਸਿਆਸੀ ਸ਼ਤਰੰਜ ਖੇਡਦਿਆਂ ਪੰਜਾਬ ਦੇ ਹਾਕਮਾਂ ਨੂੰ ਕਈ ਮੌਕਿਆਂ ’ਤੇ ਮਾਤ ਦਿੱਤੀ।ਆਪਣੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਰਾਹੀਂ ਦਿੱਲੀ  ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਤਕਰੀਬਨ ਡੇਢ ਦਹਾਕੇ ਤੋਂ ਵਾਰੋ-ਵਾਰੀ ਕਾਬਜ਼ ਚੱਲੇ ਆ ਰਹੇ ਸਰਨਾ ਭਰਾਵਾਂ (ਮੌਜੂਦਾ ਪ੍ਰਧਾਨ ਪਰਮਜੀਤ ਸਿਘ ਤੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ) ਦੀ ਹੋਰਨਾਂ ਤੋਂ ਇਲਾਵਾ ਸਭ ਤੋਂ ਵੱਡੀ ਦੇਣ ਪਾਕਿਸਤਾਨ ਵਿਚ ਰਹਿ ਗਏ ਗੁਰਧਾਮਾਂ (ਜਿਨ੍ਹਾਂ ਨੂੰ ਪੰਥ ਤੋਂ ਵਿਛੋੜੇ ਜਾਣ ਦੀ ਸਿੱਖ ਅਰਦਾਸ ਵਿਚ ਵੀ ਹੂਕ ਉਠਦੀ ਹੈ), ਦੇ ਦਰਸ਼ਨ-ਦੀਦਾਰ ਕਰਵਾਉਣ ਲਈ ਰਾਹ ਮੋਕਲਾ ਕਰਨ ਵਿੱਚ ਰਹੀ ਹੈ। ਵੈਸੇ  ਸਰਨਿਆਂ ਨੂੰ ਸੁਰਖੀਆਂ ਵਿਚ ਰਹਿਣਾ  ਆਉਂਦਾ ਹੈ, ਤਦੇ ਉਹ ਦਿੱਲੀ ਦੀ ਆਪਣੀ ਸਿਆਸੀ ਸਲਤਨਤ ਦੀ ਬਰਕਰਾਰੀ  ਤੋਂ ਬੇਫਿਕਰ ਪੰਜਾਬ ਜਾ ਕੇ ਬਿਨਾਂ ਖੌਫ  ਆਪਣੇ ਸ਼ਰੀਕ ਪੰਜਾਬ ਦੇ ਹਾਕਮ ਦਲ ਨਾਲ  ਆਹਢੇ ਲੈ ਕੇ ਅਜਿਹੇ ਕਈ ‘ਕਾਰਨਾਮੇ’ ਕਰਨ ਵਿਚ ਮੋਹਰੀ ਰਹਿੰਦੇ ਹਨ ਜਿਸ ਬਾਰੇ ਉਹਨੇ ਕਦੇ ਸੋਚਿਆ ਵੀ ਨਾ ਹੋਵੇ। ਗੁਰਦਾਸਪੁਰ ਜ਼ਿਲੇ ਦੇ ਡੇਰਾ ਬਾਬਾ ਨਾਨਕ ਕਸਬੇ ਤੋਂ ਮਹਿਜ ਸਾਢੇ ਕੁ ਚਾਰ ਕਿਲੋਮੀਟਰ ਦੂਰ ਪਾਕਿਸਤਾਨ ਵਾਲੇ ਪਾਸੇ ਏਸੇ ਦੀ ਪੁਰਾਣੀ ਤਹਿਸੀਲ ਨਾਰੋਵਾਲ  ਦੇ ਇਲਾਕੇ ਵਿਚ ਵਿਖਾਈ ਦਿੰਦੇ ਗੁਰਦੁਆਰਾ  ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਖੁੱਲ੍ਹੇ ਕਾਰੀਡੋਰ (ਲਾਘੇ) ਲਈ ਕਈ ਸਾਲਾਂ ਤੋਂ ਸੈਂਕੜੇ ਅਰਦਾਸਾਂ ਕਰਦੇ ਆ ਰਹੇ ਜਥੇਦਾਰ ਕੁਲਦੀਪ ਸਿੰਘ ਵ

ਡਾਲਾ ਦੀ ਆਸ ਨੂੰ ਤਾਂ ਬੂਰ ਭਾਵੇਂ ਅਜੇ ਨਹੀਂ ਪਿਆ, ਪਰ ਇਹਨੂੰ ਹੋਰ ਨੇੜਿਉਂ ਤੱਕਣ ਲਈ ਸਰਨਿਆਂ ਵਲੋਂ ਚੁੱਕੇ ਗਏ ਕਦਮਾਂ ਤਹਿਤ ਅਮਰੀਕਨ ਆਹਲਾ ਦੂਰਬੀਨਾਂ ਲਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਬਤੌਰ  ਪੱਤਰਕਾਰ ਆਪਣੀਆਂ ਪਾਕਿਸਤਾਨ ਯਾਤਰਾਵਾਂ ਦੌਰਾਨ ਉਥੋਂ ਦੀ ਹਕੂਮਤ ਦੇ ਕਈ ਆਹਲਾ ਪੈਰੋਕਾਰਾਂ ਨੂੰ ਅਕਸਰ ਇਹ ਕਹਿੰਦਿਆਂ ਸੁਣਿਆ ਹੈ ਕਿ ਅਸੀਂ ਤਾਂ ਲਾਂਘਾ ਦੇਣ ਲਈ ਤਿਆਰ ਹਾਂ, ਤੁਹਾਡੀ ਹਿੰਦੁਸਤਾਨੀ ਹਕੂਮਤ ਹੀ ਇਸ ਸਬੰਧੀ ਸਹਿਮਤੀ ਨਹੀਂ ਭਰ ਰਹੀ। ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਛੱਤ ਤੋਂ ਹਿੰਦੁਸਤਾਨ ਵਾਲੇ ਪਾਸੇ ਡੇਰਾ ਬਾਬਾ ਨਾਨਕ ਵਿਖੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰੇ ਦੇ ਗੁੰਬਦ ਦੀ ਵੀ ਜਦ ਝਲਕ ਵਿਖਾਈ ਦਿੰਦੀ ਹੈ ਤਾਂ ਇਸ ਮਹਿਜ ਚਾਰ ਕੁ ਕਿਲੋਮੀਟਰ ਦੀ ਵਿੱਥ ਦੀ ਵੰਡ ਨਾਲ ਕਾਲਜੇ ਨੂੰ ਧੂਹ ਜਿਹੀ ਪੈਣ ਲਗਦੀ ਹੈ। ਬਕੌਲ  ਪਰਮਜੀਤ ਸਰਨਾ, ‘‘ਜਦੋਂ ਹਿੰਦੂਆਂ ਤੇ ਮੁਸਲਮਾਨਾਂ ਗੁਰੂ ਨਾਨਕ ਨੂੰ ਵੰਡ ਲਿਆ, ਦੇਸ਼ ਦੀ ਵੰਡ ਦੀ ਨੀਂਹ ਉਸੇ ਦਿਨ ਹੀ ਰੱਖੀ ਗਈ ਸੀ। ਇਸ ਲਈ ਜਿਸ ਦਿਨ ਦੋਹਾਂ ਮੁਲਕਾਂ ਵਿਚ ਵਸਦੇ ਗੁਰੂ ਨਾਨਕ ਸਾਹਿਬ ਦੇ ਪੈਰੋਕਾਰ ਇਹ ਪੁਲ ਬਣਾ ਦੇਣਗੇ,ਉਸ ਦਿਨ ਦੋਵੇਂ ਦੇਸ਼ਾਂ ਵਿਚਲੇ ਆਪਸੀ ਮੱਤਭੇਦ ਖਤਮ ਹੋ ਜਾਣਗੇ, ਇਸ ਲਈ ਡੇਰਾ ਬਾਬਾ ਨਾਨਕ ਵਿਖੇ ਦਰਸ਼ਨੀ ਡਿਉੜੀ (ਦਰਵਾਜ਼ਾ) ਦਾ ਰੱਖਿਆ ਗਿਆ ਨੀਂਹ ਪੱਥਰ ਦੋਨਾਂ ਮੁਲਕਾਂ ਦਰਮਿਆਨ ਬਣਨ ਵਾਲੇ ਕਾਰੀਡੋਰ ਦਾ ਆਗਾਜ਼ ਹੀ ਸਮਝੋ।’’ ਕਾਬਲ-ਏ-ਗੌਰ  ਹੈ ਕਿ ਕਰਤਾਰਪੁਰ ਸਾਹਿਬ ਉਹ ਪਾਵਨ ਸਥਾਨ ਹੈ ਜਿਥੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਅਖੀਰਲੇ ਵਕਤ 1522 ਤੋਂ 1538 ਤੱਕ 17 ਸਾਲ ਰਹੇ ਤੇ ਹੱਥੀਂ ਕਿਰਤ ਦਾ ਪੈਗਾਮ ਦਿੱਤਾ। ਗੁਰਦੁਆਰਾ ਕਰਤਾਰਪੁਰ ਸਾਹਿਬ ਭਾਰਤੀ ਸਰਹੱਦ ਤੋਂ ਮਹਿਜ ਸਾਢੇ ਕੁ ਚਾਰ ਕਿਲੋਮੀਟਰ ਪਾਕਿਸਤਾਨੀ ਇਲਾਕੇ ਅੰਦਰ ਹੈ ਜਿਸ ਨੂੰ ਭਾਰਤੀ ਸਰਹੱਦ ਤੋਂ ਡੇਰਾ ਬਾਬਾ ਨਾਨਕ ਕਸਬੇ ਵਾਲੇ ਪਾਸਿਉਂ (ਜੇ ਮੌਸਮ ਖੁਸ਼ਗਵਾਰ ਹੋਵੇ ਤਾਂ ਦੂਰਬੀਨ ਰਾਹੀਂ ਹੋਰ ਵੀ ਸਾਫ ਵਿਖਾਈ ਦਿੰਦਾ ਹੈ) ਵੇਖਿਆ ਜਾ ਸਕਦਾ ਹੈ।  ਸਿੱਖ  ਭਾਈਚਾਰਾ 1947 ਵਿਚ ਹੋਏ ਮੁਲਕ ਦੇ ਦਰਦਨਾਕ ਬਟਵਾਰੇ ਸਮੇਂ ਵੱਖ ਹੋਏ ਇਸ ਗੁਰਧਾਮ ਦੀ ਦੂਰੋਂ ਹੀ ਝਲਕ ਵੇਖ ਕੇ ਆਪਣੀ ਇੱਛਾ ਤ੍ਰਿਪਤ ਕਰਦਾ ਆ ਰਿਹਾ ਹੈ। ਇਸ ਵੇਲੇ ਬੀ.ਐਸ.ਐਫ. ਵਲੋਂ ਸਰਹੱਦ ਦੇ ਐਨ ਲਾਗੇ ਪਹਿਲਾਂ ਹੀ ਧੁੱਸੀ ਬੰਨ ‘ਤੇ ਇੱਕ ਮੰਚ ਉਸਾਰ ਕੇ ਉਹਦੇ ਤੇ ਛੱਤ ਵੀ ਪਾਈ ਹੋਈ ਹੈ ਤਾਂ ਕਿ ਸ਼ਰਧਾਲੂ ਮੌਸਮ ਖਰਾਬ ਹੋਣ ਦੀ ਸਥਿਤੀ ਵਿਚ ਵੀ ਉਥੇ ਖੜ੍ਹ ਕੇ ਦਰਸ਼ਨ-ਦੀਦਾਰ ਕਰ ਸਕਣ। ਬੀ.ਐਸ.ਐਫ. ਵਲੋਂ ਕਈ ਵਾਰ ਦੂਰਬੀਨ ਵੀ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ। ... ਤੇ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਆਪਣੀ ਸਲਤਨਤ ਬਰਕਰਾਰ ਰੱਖਣ ਲਈ ਹਾਲ ਹੀ ਵਿਚ ਆਪਣੀ ਪਾਕਿਸਤਾਨ ਫੇਰੀ ਦੌਰਾਨ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਲੈਣ ਤੋਂ ਬਾਅਦ ਵਤਨ ਪਰਤੇ ਪਰਮਜੀਤ ਸਿੰਘ ਸਰਨਾ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨੀ ਹਕੂਮਤ ਨੇ ਸਿਆਲਕੋਟ ਸਥਿਤ ਇਤਿਹਾਸਕ ਗੁਰਦੁਆਰਾ ‘ਬਾਬੇ ਦੀ ਬੇਰ’ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ ਅਤੇ ਔਕਾਫ਼ ਬੋਰਡ ਵੱਲੋਂ ਗੁਰਦੁਆਰੇ ਦੀ ਇਮਾਰਤ ਦੀ ਮੁਰੰਮਤ ਲਈ ਟੈਂਡਰ ਵੀ ਜਾਰੀ ਕਰ ਦਿੱਤੇ ਗਏ ਹਨ। ਬਕੌਲ  ਪਰਮਜੀਤ ਸਿੰਘ ਸਰਨਾ ‘‘ਦਿੱਲੀ ਗੁਰਦੁਆਰਾ ਕਮੇਟੀ ਨੇ ਪਾਕਿਸਤਾਨ ਹਕੂਮਤ ਕੋਲੋਂ ਮੰਗ ਕੀਤੀ ਸੀ ਕਿ ਇਸ ਇਤਿਹਾਸਕ ਗੁਰਦੁਆਰੇ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹਿਆ ਜਾਵੇ, ਜਿਸ ਨੂੰ ਉਥੋਂ ਦੀ ਹਕੂਮਤ ਨੇ ਪ੍ਰਵਾਨ ਕਰ ਲਿਆ ਹੈ। ਜਦ 7 ਸਾਲ ਪਹਿਲਾਂ ਸਿਆਲਕੋਟ ਵਿਖੇ ਇਸ ਗੁਰਦੁਆਰੇ ਦੇ ਦਰਸ਼ਨ ਕੀਤੇ ਸਨ ਉਸ ਵੇਲੇ ਇਸ ਦੀ ਇਮਾਰਤ ਦੀ ਹਾਲਤ ਠੀਕ ਨਹੀਂ ਸੀ, ਪਰ ਹੁਣ ਇਸ ਗੁਰਦੁਆਰੇ ਨੂੰ ਸੰਗਤਾਂ ਵਾਸਤੇ ਖੋਲ੍ਹਣ ਤੋਂ ਪਹਿਲਾਂ ਮਹਿਕਮਾਂ ਔਕਾਫ਼ ਵੱਲੋਂ ਇਸ ਦੀ ਮੁਰੰਮਤ ਕਰਵਾਈ ਜਾਏਗੀ। ਇਸ ਤੋਂ ਇਲਾਵਾ ਔਕਾਫ਼ ਵੱਲੋਂ ਨਨਕਾਣਾ ਸਾਹਿਬ ਵਿਖੇ ਸਥਾਪਿਤ ਯਾਤਰੂ ਸਰਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵੀ ਦਿੱਲੀ ਕਮੇਟੀ ਨੂੰ ਸੌਂਪ ਦਿੱਤੀ ਗਈ ਹੈ ਜਿਸ ਵੱਲੋਂ ਸਰਾਂ ਦੇ ਕਮਰਿਆਂ ਨੂੰ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ।’’ ਕਾਬਲੇ ਗੌਰ ਹੈ ਕਿ ਗੁਰਦੁਆਰਾ ‘ਬਾਬੇ ਦੀ ਬੇਰ’ ਸਿਆਲਕੋਟ ਵਿਖੇ ਸਥਿਤ ਹੈ। ਕਹਿੰਦੇ ਨੇ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਸਮੇਂ ਜਦ ਸਿਆਲਕੋਟ ਪੁੱਜੇ ਤਾਂ ਪੂਰਾ ਸ਼ਹਿਰ ਸਹਿਮਿਆ ਹੋਇਆ ਸੀ। ਪੁੱਛਣ ’ਤੇ ਪਤਾ ਲੱਗਾ ਕਿ ਇਕ ਬਹਤੁ ਹੀ ਕਰਨੀ ਵਾਲੇ ਬਜ਼ੁਰਗ ਮੁਸਲਿਮ ਫ਼ਕੀਰ, ਹਜ਼ਰਤ ਹਮਜ਼ਾ ਗੌਸ, ਨਾਲ ਕਿਸੇ ਨੇ ਵਾਅਦਾ ਖਿਲਾਫ਼ੀ ਕੀਤੀ ਹੈ ਤੇ ਉਹ ਜਲਾਲ ਵਿਚ ਆ ਕੇ 40 ਦਿਨ ਦਾ ਚਿਲਾ ਕਰ ਰਿਹਾ ਹੈ। ਚਿਲਾ ਪੂਰਾ ਹੋਣ ’ਤੇ ਸਾਰਾ ਸ਼ਹਿਰ ਗ਼ਰਕ ਹੋ ਜਾਏਗਾ। ਇਹ ਸੁਣ ਕੇ ਸਤਿਗੁਰੂ ਚਿਲੇ ਵਾਲੀ ਥਾਂ ਤੋਂ ਥੋੜ੍ਹੀ ਵਿੱਥ ’ਤੇ ਇਕ ਬੇਰੀ ਦੇ ਰੁੱਖ ਹੇਠ ਜਾ ਬਿਰਾਜਮਾਨ ਹੋਏ ਅਤੇ ਸ਼ਬਦ ਦੀ ਉੱਚੀ ਧੁੰਨ ਕੱਢੀ ਜਿਸ ਨਾਲ ਹਮਜ਼ਾ ਜੀ ਦਾ ਚਿਲਾ ਟੁੱਟ ਗਿਆ। ਉਹ ਗੁੱਸੇ ਵਿਚ ਗੁਰੂ ਜੀ ਕੋਲ ਆ ਕੇ ਕਹਿਣ ਲੱਗਾ ‘ਤੂੰ ਕੌਣ ਹੈਂ ਜੋ ਇਨ੍ਹਾਂ ਝੂਠਿਆਂ ਨੂੰ ਬਚਾਉਣਾ ਚਾਹੁੰਨਾ ਏਂ!’ ਗੁਰੂ ਸਾਹਿਬ ਨੇ ਫੁਰਮਾਇਆ ‘‘ਹਮਜ਼ਾ ਕਿਸੇ ਇਕ ਦੇ ਝੂਠ ਦੀ ਸਜ਼ਾ ਸਾਰੇ ਸ਼ਹਿਰ ਨੂੰ ਨਹੀਂ ਦੇਣੀ ਚਾਹੀਦੀ। ਇਸ ਸ਼ਹਿਰ ਅੰਦਰ ਕੁਝ ਲੋਕ ਜੀਵਨ ਦਾ ਮਹੱਤਵ ਸਮਝਣ ਵਾਲੇ ਵੀ ਹਨ ਤੇ ਇਸ ਗੱਲ ਦਾ ਨਬੇੜਾ ਹੁਣੇ ਕਰ ਦਿੰਦੇ ਹਾਂ।’’ ਗੁਰੂ  ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ 2 ਪੈਸੇ ਦੇ ਕੇ ‘ਸੱਚ ਅਤੇ ਝੂਠ’ ਖਰੀਦਣ ਲਈ ਤੁਰੰਤ ਸ਼ਹਿਰ ਭੇਜ ਦਿੱਤਾ। ਭਾਈ ਮਰਦਾਨਾ ਸਾਰੇ ਸ਼ਹਿਰ ਵਿਚ ਇਹ ਸੌਦਾ ਖਰੀਦਣ ਦੇ ਖ਼ਿਆਲ ਨਾਲ ਲੱਭਦਾ ਲੱਭਦਾ ਇਕ ਕਰਾੜ (ਲਾਲਾ) ਦੀ ਦੁਕਾਨ ’ਤੇ ਪੁੱਜਾ। ਕੁਝ ਲੋਕਾਂ ਮਰਦਾਨਾ ਜੀ ਦਾ ਮਖ਼ੌਲ ਉਡਾਇਆ ਪਰ ਮੂਲਾ ਨਾਮੀ ਇਕ ਕਰਾੜ ਅਜਿਹਾ ਵੀ ਸੀ ਜਿਸ ਨੇ ਮੂਲੇ ਕੋਲੋਂ 2 ਪੈਸੇ ਲੈ ਕੇ ਇਕ ਕਾਗ਼ਜ਼ ’ਤੇ ‘ਮਰਨਾ ਸੱਚ ਤੇ ਜਿਊਣਾ ਝੂਠ’ ਲਿਖ ਦਿੱਤਾ। ਜਦ ਉਹ ਕਾਗ਼ਜ਼ ਲੈ ਕੇ ਗੁਰੂ ਸਾਹਿਬ ਕੋਲ ਪੁੱਜਿਆ ਤਾਂ ਗੁਰੂ ਨਾਨਕ ਨੇ ਹਮਜ਼ਾ ਗੌਸ ਨੂੰ ਫੁਰਮਾਇਆ ਕਿ ਇਹ ਸ਼ਹਿਰ ਝੂਠਿਆਂ ਦਾ ਨਹੀਂ, ਕਿਉਂਕਿ ਇਥੇ ਸੱਚ ਝੂਠ ਨੂੰ ਪਰਖਣ ਵਾਲੇ ਇਨਸਾਨ ਮੌਜੂਦ ਹਨ। ਇਸ ਗੱਲੋਂ ਫ਼ਕੀਰ ਹਮਜ਼ਾ ਗੌਸ ਹੰਕਾਰ ਛੱਡ ਲਾਜਵਾਬ ਹੋ ਕੇ ਗੁਰੂ ਜੀ ਦੇ ਚਰਨੀਂ ਢਹਿ ਪਿਆ ਤੇ ਉਸ ਨੇ ਸਿਆਲਕੋਟ ਨਿਵਾਸੀਆਂ ਨੂੰ ਮਾਫ਼ ਕਰਦਿਆਂ ਸ਼ਹਿਰ ਨੂੰ ਗ਼ਰਕ ਕਰਨ ਦਾ ਇਰਾਦਾ ਛੱਡ ਦਿੱਤਾ। ਇਉਂ ਜਿਸ ਸਥਾਨ ’ਤੇ ਜਿਸ ਬੇਰੀ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਸਨ ਉਥੇ ਗੁਰਦੁਆਰਾ ਸੁਸ਼ੋਭਿਤ ਹੈ ਜੋ ਹੁਣ ‘ਬਾਬੇ ਦੀ ਬੇਰ’ ਦੇ ਨਾਂ ਨਾਲ ਪ੍ਰਸਿੱਧ ਹੈ।

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today94
Yesterday242
Week1319
Month4094
All69655

Weather

95°
35°
°F | °C
Clear
Humidity: 19%
Sat
Mostly Sunny
72 | 102
22 | 38
Sun
Mostly Sunny
77 | 104
25 | 40
Mon
Mostly Sunny
79 | 106
26 | 41