Saturday, May 19, 2012

ਰਣਜੀਤ ਸਿੰਘ ਸਿੱਧੂ
ਆਪਣੀ ਸਾਰੀ ਉਮਰ ਮਿੱਠਤ ਤੇ ਨਿਮਰਤਾ ਦਾ ਜੀਵਨ ਬਤੀਤ ਕਰਨ ਵਾਲੇ ਤੇ ਸੰਦੇਸ਼ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਇੱਕ ਮਹਾਨ ਅਤੇ ਅਦੁੱਤੀ ਸਖਸ਼ੀਅਤ ਦੇ ਮਾਲਕ ਹੋਏ ਹਨ। ਆਪਣੇ ਆਪਣੇ ਉੱਚੇ ਤੇ ਸੁੱਚੇ ਜੀਵਨ ਅਤੇ ਸਾਹਿਤ ਰਾਹੀਂ ਪੰਜਾਬੀ ਸਾਹਿਤ ਨੂੰ ਜੋ ਦੇਣ ਦਿੱਤੀ, ਉਹ ਪੰਜਾਬੀ ਜਨ ਜੀਵਨ ਵਿੱਚ ਵਿਸ਼ੇਸ਼ ਸਤਿਕਾਰ ਦੀ ਪਾਤਰ ਹੈ। ਗੁਰੂ ਨਾਨਕ ਦੇਵ ਜੀ ਨਾਲ ਪੰਜਾਬੀ ਸਾਹਿਤ ਵਿੱਚ ਇੱਕ ਨਵੇਂ ਸਾਹਿਤਕ ਯੁੱਗ ਦਾ ਆਰੰਭ ਹੁੰਦਾ ਹੈ। ਆਪਣਏ ਗੁਰਮਤਿ ਦੀ ਇੱਕ ਨਵੀਂ ਵਿਚਾਰਧਾਰਾ ਦਾ ਮੁੱਢ ਬੰਨ੍ਹਿਆ ਤੇ ਸਾਹਿਤ ਨੂੰ ਲੋਕ ਜੀਵਨ ਦੀ ਨਵੀਂ ਪਿਰਤ ਪਾਈ। ਆਪਣੇ ਸਮਾਜ ਨੂੰ ਅਧਿਆਤਮਕ, ਭਾਈਚਾਰਕ, ਸਦਾਚਾਰਕ ਅਤੇ ਸੱਭਿਆਚਾਰਕ ਆਦਿ ਭਿੰਨ-ਭਿੰਨ ਪੱਖਾਂ ਤੋਂ ਉੱਨਤ ਕਰਨ ਲਈ ਸਾਹਿਤ ਨੂੰ ਇੱਕ ਸਾਧਨ ਵੱਜੋਂ ਵਰਤਿਆ ਅਤੇ ਇਸ ਨੂੰ ਪਹਿਲੀ ਵਾਰੀ ਜੀਵਨ ਨਾਲ ਜੋੜ ਕੇ ਲੋਕ ਜੀਵਨ ਦੀ ਨਿੱਗਰ ਉਸਾਰੀ ਦਾ  ਸਾਧਨ ਸਿੱਧ ੀਕਤਾ। ਆਪਣੇ ਆਚਰਣਕ, ਪਵਿੱਤਰਤਾ ਅਤੇ ਆਤਮਿਕ ਉੱਚਤਾ ਲਈ ਅਮਰ ਸਾਹਿਤ ਦੀ ਸਿਰਜਨਾ ਕੀਤੀ ਅਤੇ ਇਸ ਨੂੰ ਵੱਧ ਤੋਂ ਵੱਧ ਲੋਕ ਅਨੁਭਵ ਦੇ ਨੇੜੇ ਰੱਖ ਕੇ, ਲੋਕ ਭਾਸ਼ਾ, ਲੋਕ ਛੰਦਾਂ ਵਿੱਚ ਸ਼ਬਦ ਬੋਧ ਕਰਕੇ ਆਮ ਲੋਕਾਂ ਦੀ ਸੁਹਜ ਤ੍ਰਿਪਤੀ ਕੀਤੀ। ਆਪਣੇ ਆਪ ਲੋਕਾਂ ਦੀਆਂ ਭਾਵਨਾਵਾਂ ਅਤੇ ਜਜ਼ਬਿਆਂ ਦੀ ਨਾ ਕੇਵਲ ਤਰਜਮਾਨੀ ਹੀ ਕੀਤੀ, ਸਗੋਂ ਨੀਵੇਂ ਨਿਤਾਣੇ ਤੇ ਲਿਤਾੜੇ ਹੋਏ ਲੋਕਾਂ ਦੇ ਹੱਕ ਵਿੱਚ ਇੱਕ ਜ਼ਬਰਦਸਤ ਆਵਾਜ਼ ਬੁਲੰਦ ਕੀਤੀ। ਨਵੀਆਂ ਨਰੋਈਆਂ ਲੀਹਾਂ ਉੱਤੇ ਕੌਮੀ ਉਸਾਰੀ ਇਸ ਸਾਹਿਤ  ਦੀ ਸਭ ਤੋਂ ਵੱਡੀ  ਕਰਾਮਾਤ ਆਖੀ ਜਾ ਸਕਦੀ ਹੈ।
ਗੁਰੂ ਜੀ ਨੇ ਪੰਜਾਬੀ ਵਿੱਚ ਬਹੁਤ ਸਾਰੀਆਂ ਰਚਨਾਵਾਂ ਕੀਤੀਆਂ। ਜਿਵੇਂ ਜਪੁਜੀ ਸਾਹਿਬ, ਸਿੱਧ ਗੋਸ਼ਟਿ, ਬਾਰਾਮਾਹ, ਪੱਟੀ, ਆਸਾ ਦੀ ਵਾਰ, ਮਾਝ ਦੀ ਵਾਰ, ਮਝਾਰ ਦੀ ਵਾਰ, ਸੋਹਿਲੇ, ਅਲਾਹਣੀਆਂ, ਬਾਬਰਵਾਣੀ, ਅਸ਼ਟਪਦੀਆਂ, ਪੈਰ੍ਹੇ ਸ਼ਬਦ ਅਤੇ ਦੱਖਣੀ ਓਅੰਕਾਰ ਆਦਿ। ਇਸ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਤ ਹੈ। ਬਚਪਨ ਤੋਂ ਹੀ ਅਧਿਆਤਮਕ ਰੁਝਾਨ ਰੱਖਣ ਕਰਕੇ ਆਪਣੀ ਰਚਨਾ ਦਾ ਮੁੱਖ ਵਿਸ਼ਾ ਅਧਿਆਤਮਕ ਹੀ ਹੈ। ਇਸੇ ਅਧਿਆਤਮਕ ਪ੍ਰਚਾਰ ਲਈ ਆਪਣੇ ਲੱਗਭੱਗ 23 ਹਜ਼ਾਰ ਮੀਲ ਪੈਦਲ ਸਫਰ ਕੀਤਾ। 30 ਸਾਲਾਂ ਦੀ ਉਮਰ ਵਿੱਚ ਘਰ ਬਾਰ ਤਿਆਗ ਕੇ ਉਦਾਸੀਆਂ ਤੇ ਚੱਲ ਪਏ। ਆਪ ਨੇ ਨਾ ਸਿਰਫ ਭਾਰਤ ਵਿੱਚ ਸਗੋਂ ਭਾਰਤ ਤੋਂ ਬਾਹਰ ਉਦਾਸੀਆਂ ਕੀਤੀਆਂ। ਇਨ੍ਹਾਂ ਉਦਾਸੀਆਂ (ਯਾਤਰਾਵਾਂ) ਰਾਹੀਂ ਆਪਣੇ ਵੱਖ-ਵੱਖ ਲੋਕਾਂ, ਵਿਦਵਾਨਾਂ ਅਤੇ ਸਿੱਧਾਂ ਆਦਿ ਨਾਲ ਵਿਚਾਰ ਗੋਸ਼ਟੀਆਂ ਕੀਤੀਆਂ ਅਤੇ ਲੋਕਾਂ ਨੂੰ ਬਾਹਰੀ ਕਰਮਕਾਡਾਂ ਵਿੱਚੋਂ ਬਾਹਰ ਕੱਢ ਕੇ ਨਾਮ ਸਿਮਰਨ ਦਾ ਅਧਿਆਤਮਕ ਪਾਠ ਪੜ੍ਹਾਇਆ। ਆਪ ਨੇ ਨੀਵੇਂ, ਲਿਤਾੜੇ, ਲੋਕਾਂ ਦੇ ਹੱਕ ਵਿੱਚ ਜਬਰਦਸਤ ਆਵਾਜ਼ ਬੁਲੰਦ ਕੀਤੀ ਅਤੇ ਆਪ ਨੂੰ ਉਨ੍ਹਾਂ ਦਾ ਸਾਥੀ ਦੱਸਿਆ।
ਨੀਚਾਂ ਅੰਦਰ ਨੀਚ ਜਾਤਿ, ਨੀਚੀ ਹਉ ਅਤਿ ਨੀਚ॥


ਨਾਨਕ ਤਿਨ ਕੇ ਸੰਗ ਸਾਥ,  ਵੱਡਿਆਂ ਸਿਉਂ ਕਿਆ ਰੀਸ॥
ਗੁਰੂ ਜੀ ਦੀ ਸਾਰੀ ਰਚਨਾ ਦੀ ਮੂਲ ਸੁਰ ਭਾਵੇਂ ਅਧਿਆਤਮਕ ਅਤੇ ਦਾਰਸ਼ਨਿਕ ਹੀ ਹੈ ਤੇ ਉਨ੍ਹਾਂ ਦੀ ਰਚਨਾ ਵਿੱਚ ਸਮੂਹ ਭਾਰਤੀ ਦਰਸ਼ਨ ਦਾ ਨਿਚੋੜ ਵੀ ਮਿਲਦਾ ਹੈ, ਪਰ ਨਾਲ ਹੀ ਆਪ ਦੀ ਰਚਨਾ ਸਮਾਜਿਕ ਅਤੇ ਰਾਜਨੀਤਕ ਵਿਸ਼ਿਆਂ ਨੂੰ ਵੀ ਪੇਸ਼ ਕਰਦੀ ਹੈ। ਆਪ ਦੀ ਰਚਨਾ ਵਿੱਚ ਸਮਕਾਲੀ ਸਮਾਜਿਕ ਜੀਵਨ ਦੀਆਂ ਝਲਕਾਂ ਬਹੁਤ ਹੱਦ ਤੱਕ ਪੇਸ਼ ਹੋਈਆਂ ਹਨ। ਆਸਾ ਦੀ ਵਾਰ ਵਿੱਚ ਆਪ ਨੇ ਉਸ ਸਮੇਂ ਦੇ ਸਮਾਜਿਕ ਸੰਸਥਾਵਾਂ ਦੇ ਨਿਆਰ ਦੀ ਸਥਿਤੀ ਨੂੰ ਪੇਸ਼ ਕੀਤਾ ਹੈ। ਆਪ ਨੇ ਮਨੁੱਖ ਦੀ ਨੈਤਿਕ ਸਥਿਤੀ ਨੂੰ ਪੇਸ਼ ਕੀਤਾ ਹੈ। ਆਪਣੇ ਮਨੁੱਕ ਦੀ ਨੈਤਿਕ ਗਿਰਾਵਟ ਦਾ ਜਿਕਰ ਵੀ ਕੀਤਾ ਹੈ।
ਕਲੀ ਅੰਦਰਿ ਨਾਨਕਾ ਜਿੰਨਾ ਦਾ ਅਉਤਾਰੁ
ਪੁਤ ਜਿਨੂਰਾ, ਧੀਅ ਜਿਨੂਰੀ, ਜੋਰੂ ਜਿੰਨਾ ਦਾ ਸਿਕਦਾਰੁ॥
ਗੁਰੂ ਸ਼ਿਸ ਦੇ ਸਬੰਧਾਂ ਵਿੱਚ ਘੋਰ ਗਿਰਾਵਟ ਦਾ ਜ਼ਿਕਰ ਵੀ ਕਰਦੇ ਹਨ ਜਿਵੇਂ
ਵਾਇਨ ਚੇਲੇ ਨਚਨਿ ਗੁਰ ਪੈਰ ਹਲਾਇਨਿ ਫੇਰਨਿ ਸਿਰ॥
ਸਮਾਜਿਕ ਵਿਸ਼ੇ ਦੇ ਨਾਲ ਆਪ ਨੇ ਉਸ ਸਮੇਂ ਦੀ ਰਾਜਨੀਤੀ ਨੂੰ ਵੀ ਸਾਹਿਤ ਵਿੱਚ ਬੜੀ ਨਿਧੜਕਤਾ  ਨਾਲ ਲਿਖਿਆ। ਆਪ ਨੇ ਰਾਜਨੀਤਕ ਹਾਲਾਤ ਦੇ ਨਿਘਾਰ ਅਤੇ ਦੁਸ਼ਟ ਰਾਜਿਆਂ ਦੀ ਹਰ ਤਰ੍ਹਾਂ ਦੀ ਗਿਰਾਵਟ ਦਾ ਜ਼ਿਕਰ ਕੀਤਾ ਹੈ।
ਰਾਜੇ ਸ਼ਂੀਂਹ ਮੁਕੱਦਮ ਕੁੱਤੇ, ਜਾਇ ਜਰਾਇਨ ਬੈਠੇ ਸੁੱਤੇ।
ਜਾਂ ਕਲਿ ਰਾਤੀਂ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ।
ਕੂੜ ਅਮਾਵਸ ਸਚੁ ਚੰਦਰਮਾ ਦੀਸੈ ਨਾਹੀ ਕਹ ਚੜ੍ਹਿਆ।
ਗੁਰੂ ਜੀ ਨੇ ਬਾਬਰ ਬਾਣੀ ਵਿੱਚ ਇਤਿਹਾਸ ਦੇ ਮੁੱਖ ਪਾਤਰ (ਬਾਬਰ) ਦੇ ਜ਼ੁਲਮ ਦੀ ਗੱਲ ਨਿਡਰਤਾ ਨਾਲ ਕੀਤੀ ਹੈ। ਆਪਣੇ ਬਾਬਰ ਦੇ ਜ਼ੁਲਮ ਦਾ ਬਿਆਨ ਪੂਰੀ ਖੁੱਲ੍ਹ ਨਾਲ ਕੀਤਾ ਹੈ ਅਤੇ ਦੂਜੇ ਪਾਸੇ ਆਮ ਜਨਤਾ ਤੇ ਔਰਤਾਂ ਦੀ ਦੁਰਦਸ਼ਾ ਨੂੰ ਵੀ ਪ੍ਰਗਟਾਇਆ ਹੈ। ਗੁਰੂ ਜੀ ਨੇ ਜ਼ੁਲਮ ਅਤੇ ਆਮ ਲੋਕਾਂ ਦੀ ਤੜਪ ਨੂੰ ਵੇਖ ਕੇ ਹੀ ਪ੍ਰਮਾਤਮਾ ਨੂੰ ਵੀ ਉਲਾਂਭਾ ਦਿੱਤਾ।
ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ॥
ਆਪਣੇ ਮਨੁੱਖਾਂ ਨੂੰ ਜਾਤ-ਪਾਤ, ਛੂਤ-ਛਾਤ, ਊਚ-ਨੀਚ ਅਤੇ ਸਮਾਜਿਕ ਭੇਦਭਾਵ ਦੀਆਂ ਤੰਗ ਵਲਗਣਾਂ ਵਿੱਚੋਂ ਕੱਢ ਕੇ ਉੱਚਾ, ਸੁੱਚਾ ਬਲਵਾਨ ਤੇ ਬੇਖੌਫ ਜੀਵਨ ਜਿਉਣ ਦੀ ਜਾਂਚ ਦੱਸੀ। ਅਧਿਆਤਮਕ ਪਵਿੱਤਰਤਾ ਤੇ ਸੋਚ ਦੀ ਪਛਾੜ ਉੱਤੇ ਜੋਰ ਦਿੱਤਾ, ਪਰ ਇਨ੍ਹਾਂ ਤੋਂ ਵੀ ਵੱਧ ਕੇ, ਉੱਚੇ ਆਚਾਰ ਨੂੰ ਮਹੱਤਵ ਦਿੰਦਿਆਂ ਹੋਇਆਂ ਕਿਹਾ-
ਸਚਹੁ ਉਰੇ ਸਭ ਕਉ ਉਪਰ ਸਚੁ ਆਚਾਰੁ॥
ਗੁਰੂ ਜੀ ਨੇ ਆਪਣੀ ਸਾਰੀ ਰਚਨਾ ਵਿੱਚ ਬ੍ਰਹਮ ਦੀ ਹੋਂਦ ਨੂੰ ਅਸੀਮਤ ਦੱਸਿਆ ਹੈ। ਆਪਣੇ ਪ੍ਰਮਾਤਮਾ ਦੇ ਸਰਗੁਣ ਤੇ ਨਿਰਗੁਣ ਦੋਵਾਂ ਰੂਪਾਂ ਦਾ ਬਿਆਨ ਕੀਤਾ ਹੈ ਅਤੇ ਕਿਹਾ ਹੈ ਕਿ ਅਜਿਹੇ  ਪ੍ਰਮਾਤਮਾ ਨੂੰ ਪਾਉਣ ਲਈ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਸਗੋਂ  ਗ੍ਰਹਿਸਤ ਵਿੱਚ ਰਹਿ ਕੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਦੇ ਸੰਕਲਪ ਨੂੰ ਦ੍ਰਿੜਤਾ ਨਾਲ ਪੇਸ਼ ਕੀਤਾ ਹੈ। ਜੰਗਲਾਂ ਵਿੱਚ ਜਾ ਕੇ ਮਾਇਆ ਦਾ ਤਿਆਗ ਸਰੀਰਕ ਪੱਖੋਂ ਹੁੰਦਾ ਹੈ, ਮਾਨਸਿਕ ਪੱਖੋਂ ਨਹੀਂ, ਪਰ ਅਸਲ ਵਿੱਚ ਮਨ ਤੋਂ ਮਾਇਆ ਦੇ ਤਿਆਗ ਦੀ ਲੋੜ ਹੈ। ਇਸੇ ਲਈ ਆਪਣੇ ਅੰਜਨ ਮਹਿ ਨਿਰੰਜਨ ਅਰਥਾਤ ਗ੍ਰਹਿਸਥ ਵਿੱਚ ਤਿਆਗ ਦੀ ਗੱਲ ਕੀਤੀ ਹੈ, ਜਿੱਥੇ ਗੁਰੂ ਸਾਹਿਬ ਦੀ ਬਾਣੀ ਦਾਰਸ਼ਨਿਕ ਪੱਖੋਂ ਅਦੁੱਤੀ ਅਤੇ ਲਾਸਾਨੀ ਹੈ, ਉੱਥੇ ਕਲਾ ਜਾਂ ਰੂਪਕ ਪੱਖੋਂ ਵੀ ਇਸ ਨੂੰ ਸਰਵੋਤਮ ਸਥਾਨ ਪ੍ਰਾਪਤ ਹੈ। ਸਾਰੀ ਰਚਨਾ ਸੰਗੀਤਕ ਲੈ ਜਾਂ ਰਾਗਾਤਮਿਕਤਾ ਵਿੱਚ ਬੱਝੀ ਹੋਈ ਹੈ। ਗੁਰੂ ਗ੍ਰੰਥ ਸਾਹਿਬ 31 ਰਾਗਾਂ ਵਿੱਚੋਂ 19 ਰਾਗਾਂ ਵਿੱਚ ਆਪ ਜੀ ਦੀ ਬਾਣੀ ਮਿਲਦੀ ਹੈ। ਛੰਦਾਂ ਦੀ ਵੰਨ-ਸਵੰਨਤਾ ਤੋਂ ਬਿਨਾਂ ਸਾਰੇ ਰਸ ਵੀ ਵੇਖੇ ਜਾ ਸਕਦੇ ਹਨ। ਸ਼ਿੰਗਾਰ ਰਸ, ਅਦਭੁੱਤ ਰਸ, ਕਰੁਣ ਰਸ, ਸ਼ਾਂਤ ਰਸ, ਭਿਆਨਕ ਰਸ, ਬੀਤਤਮ ਰਸ, ਹਾਸ ਰਸ, ਸ਼ਾਂਤ ਜਸ ਦੀਆਂ ਅਨੇਕਾਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ ਜਿਵੇਂ-
ਸ਼ਿੰਗਾਰ ਰਸ, ਮੋਰੀ ਰੁਣਝੁਣ ਲਾਇਆ ਭੈਣੇ ਸਾਵਣ ਆਇਆ॥
ਗੁਰੂ ਜੀ ਨੇ ਭਿੰਨ-ਭਿੰਨ ਕਾਵਿਕ ਬਿੰਬਾਂ, ਅਲੰਕਾਰਾਂ, ਵਜਨ, ਤੁਕਾਂਤ, ਰਵਾਨਗੀ, ਸਹਿਜਤਾ ਆਦਿ ਦੇ ਗੁਣ ਵੀ ਆਪਣੀ ਰਚਨਾ ਵਿੱਚ ਭਰਪੂਰਤਾ ਨਾਲ ਭਰੇ ਹਨ ਅਤੇ ਅਲੰਕਾਰ ਵੀ ਆਮ ਸਮਾਜਿਕ ਜੀਵਨ ਵਿੱਚੋਂ ਲਏ ਹਨ। ਬਿੰਬ ਸਿਰਜਨਾ ਜਿਵੇਂ-
ਮੋਤੀ 3 ਮੰਦਰ ਉਸਰਹਿ ਰਤਨੀ 3 ਹੋਇ ਜੜਾਉਉ
ਉਪਮਾ ਅਲੰਕਾਰ ਜਿਵੇਂ-
ਜੈਸੇ ਜਲ ਮਹਿ ਕਮਲ ਨਿਰਾਲਮ, ਗੁਰਰਾਈ ਨੇ ਸਾਣੈ
ਸੁਰਤਿ ਸਬਦਿ ਭਵਸਾਗਰ ਤਰੀਐ, ਨਾਨਕ ਨਾਮ ਵਖਾਵੈ॥
ਆਪ ਜੀ ਦੀਆਂ ਅਣਗਿਣਤ ਤੁੱਕਾਂ ਅਟੱਲ ਸੱਚਾਈਆਂ ਦਾ ਰੂਪ ਧਾਰ ਕੇ ਲੋਕ ਜੀਵਨ ਦਾ ਅੰਗ ਬਣ ਗਈਆਂ ਹਨ ਅਤੇ ਆਮ ਲੋਕਾਂ ਵੱਲੋਂ ਆਪੋ-ਆਪਣੇ ਮੱਤ ਜਾਂ ਵਿਚਾਰਾਂ ਦੀ ਪੁਸ਼ਟੀ ਲਈ ਇਨ੍ਹਾਂ ਨੂੰ ਦੁਹਰਾਇਆ ਜਾ ਰਿਹਾ ਹੈ ਜਿਵੇਂ-
1. ਨਿਵੈ ਸੋ ਗਉਰਾ ਹੋਇ
2. ਹੱਕ ਪਰਾਇਆ ਨਾਨਕਾ, ਉਸਿ ਸੂਅਰ ਉਸਿ ਗਾਇ॥
3. ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤੱਤੁ॥
4. ਨਾਨਕੁ ਦੁੱਖੀਆ ਸਭਿ ਸੰਸਾਰੁ॥
5. ਰੋਟੀਆਂ ਕਾਰਣਿ ਪੂਰਹਿ ਤਾਲ॥
ਅੰਤ ਤੇ ਇਹੀ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਸੱਚਮੁੱਚ ਸਾਹਿਤਕਾਰ ਹਨ, ਜੋ ਆਪਣੀ ਮਿਸਾਲ ਆਪ ਹਨ। ਆਪ ਦੀ ਬਾਣੀ ਆਪਣੀ ਸਿਧਾਂਤਕ ਪਕਿਆਈ ਅਤੇ ਕਲਾਗਤ ਨਿਪੁੰਨਤਾ ਕਰਕੇ ਮੱਧਕਾਲ  ਦੇ ਸਮੁੱਚੇ ਅਧਿਆਤਮਕ ਸਾਹਿਤ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦੀ ਹੈ। ਆਪ ਜੀ ਦੀ ਬਾਣੀ ਸਦੀਆਂ ਤੋਂ ਲੋਕ ਜੀਵਨ ਦੀ ਅਗਵਾਈ ਕਰਦੀ ਰਹੀ ਹੈ ਅਤੇ ਕਰਦੀ ਰਹੇਗੀ।

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today94
Yesterday242
Week1319
Month4094
All69655

Weather

95°
35°
°F | °C
Clear
Humidity: 19%
Sat
Mostly Sunny
72 | 102
22 | 38
Sun
Mostly Sunny
77 | 104
25 | 40
Mon
Mostly Sunny
79 | 106
26 | 41