Saturday, May 19, 2012

ਬਲਰਾਜ ਪੰਨੀ ਵਾਲਾ ਫੱਤਾ
ਸੰਗੀਤ ਨੂੰ ਰੂਹ ਦੀ ਖੁਰਾਕ ਕਰਕੇ ਜਾਣਿਆ ਜਾਂਦਾ ਹੈ । ਸੰਗੀਤ ਆਤਮਾ ਤੋ ਪ੍ਰਮਾਤਮਾ ਦੇ ਸਫ਼ਰ ਵਿਚ ਵੀ ਅਹਿਮ ਭੂਮਿਕਾ ਅਦਾ ਕਰਦਾ ਹੈ । ਸੰਗੀਤ ਦੀ ਆਵਾਜ਼ ਹੈ ਜਿਹੜੀ ਅਨਹਦ ਨਾਦ ਦੀ ਤਰੰਗ ਛੇੜਦੀ ਹੈ । ਸੰਗੀਤ ਦਾ ਸਫ਼ਰ ਮਨੁੱਖ ਦੀ ਹੋਂਦ ਤੋ ਸ਼ੁਰੂ ਹੋਇਆ ਮੰਨਿਆ ਜਾ ਸਕਦਾ ਹੈ । ਕੁਦਰਤ     ਦੀ ਹਰ ਸ਼ੈਅ ਵਿਚ ਸੰਗੀਤ ਹੈ । ਕੁਦਰਤ ਦੀ ਹਰ ਸ਼ੈਅ ਵਿਚ ਸੰਗੀਤ ਦਾ ਵਾਹਕ ਮਿਲੇਗਾ । ਸੰਗੀਤ ਵਿਚ ਬਦਲਾਅ ਹੈ । ਇਸ ਬਦਲਾਅ ਦਾ ਸਿੱਧਾ ਪ੍ਰਭਾਵ ਮਨੁੱਖੀ ਸੋਚ ਉਪਰ ਵੀ ਪੈ ਰਿਹਾ ਹੈ । ਜਿਸ ਕਾਰਨ ਸੰਗੀਤ ਰੂਹ ਦੀ ਖੁਰਾਕ ਨਾ ਰਹਿ ਕੇ ਮਨੁੱਖੀ ਤਣਾਅ ਦਾ ਇੱਕ ਕਾਰਨ ਬਣ ਕੇ ਸਾਹਮਣੋੇ ਆ ਰਿਹਾ ਹੈ । ਕਿਸੇ ਵੀ ਸੱਭਿਆਚਾਰ ਵਿਚ ਸੰਗੀਤ ਦਾ ਵਿਸ਼ੇਸ ਸਥਾਨ ਰਿਹਾ ਹੈ । ਪੰਜਾਬ ਦਾ ਸੱਭਿਆਚਾਰ ਅਮੀਰੀ ਦਾ ਪ੍ਰਤੀਕ ਹੈ । ਸੱਭਿਆਚਾਰ ਦੇ ਅਰਥ ਮਨੁੱਖੀ ਸਮਾਜ਼ ਦਾ ਇੱਕ( ਵਲਗਣ )ਦਾਇਰਾ ਹੈ । ਜਿਸ ਵਿਚ ਰਿਸ਼ਤਿਆਂ ਦੀ ਪਾਕ ਪਵਿੱਤਰਤਾ ਨੂੰ ਕਾਇਮ ਰੱਖਿਆ ਜਾਂਦਾ ਹੈ । ਸੱਭਿਆਚਾਰ ਵਿਚ ਲੋਕ ਗੀਤ ਅਤੇ ਲੋਕ ਨਾਚ ਸਾਮਾਜ ਦੀ ਹੂ- ਬ -ਹੂ ਤਸਵੀਰ ਪੇਸ਼ ਕਰਦੇ ਹਨ । ਇਹ ਲੋਕ ਗੀਤ ਅਤੇ ਲੋਕ ਨਾਚ ਸੱਭਿਆਚਾਰ ਦਾ ਸੀਸਾ ਹੁੰਦੇ ਹਨ । ਜਿਹਨਾਂ ਵਿਚੋਂ ਕਿਸੇ ਵੀ ਸੱਭਿਆਚਾਰ ਦੀ ਸੂਰਤ ਅਤੇ ਸੀਰਤ ਨੂੰ ਦੇਖਿਆ ਜਾ ਸਕਦਾ ਹੈ । ਹੁਣ ਸਵਾਲ ਪੈਦਾ ਹੋ ਗਿਆ ਹੈ ਕਿ ਜਦੋਂ ਸੱਭਿਆਚਾਰ ਨੂੰ ਅਮੀਰੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਗਿਆ ਹੈ ਤਾਂ ਅੱਜ ਦੇ ਕੱਚ ਘਰੜੇ ਗਾਇਕ ਕਿਹੜੇ ਸੱਭਿਆਚਾਰ ਦੀ ਸੇਵਾ ਦਾ ਢੰਡੋਰ ਪਿੱਟ ਰਹੇ ਹਨ । ਜਦੋਂ ਸਾਡੇ ਸੱਭਿਆਚਾਰ ਵਿਚ ਕਿਸੇ ਵੀ ਰਿਸ਼ਤੇ ਦੀ ਪਾਕ ਪਵਿੱਤਰਤਾ ਦਾ ਮਜ਼ਾਕ ਨਹੀ ਉਡਾਇਆ ਗਿਆ ਤਾਂ ਫਿਰ ਸਾਡੇ ਅੱਜ ਦੇ ਗਾਇਕ ਕਿਉ ਸੱਭਿਆਚਾਰ ਨੂੰ ਮਜ਼ਾਕ ਦਾ ਪਾਤਰ ਬਣਾ ਰਹੇ ਹਨ । ਪੰਜਾਬ ਦੇ ਕੁਝ ਗਾਇਕ ਅਤੇ ਗੀਤਕਾਰ ਤਾਂ ਹੱਦੋ ਵੱਧ ਆਪਣਾ ਘਟੀਆਪਣ ਦਿਖਾ ਰਹੇ ਹਨ । ਜੇਕਰ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਕੁਝ ਗਾਇਕਾਂ ਅਤੇ ਗੀਤਕਾਰਾਂ ਦੀ ਵੱਲ ਸਵੱਲੀ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਹੈਰਾਨੀ ਤੇ ਪ੍ਰੇਸ਼ਾਨੀ ਤੋ ਬਿਨ੍ਹਾਂ ਕੁਝ ਵੀ ਪੱਲੇ ਨਹੀ ਪਵੇਗਾ । ਤੇ ਜੇ ਅੱਗੋਂ ਇਨਾਂ ਵੀਡੀਉ ਫਿਲਮਾਂਕਣਾਂ ਵੱਲ ਝਾਤੀ ਮਾਰੀ ਜਾਵੇ ਤਾਂ ਸੱਭਿਾਆਚਾਰ ਦਾ ਚੀਰ ਹਰਨ ਕਰਕੇ ਹੀ ਪੇਸ਼ ਕੀਤਾ ਗਿਆ ਹੁੰਦੈ । ਇੱਕ ਗਾਇਕ ਦੀ ਵੀਡੀਉ ਦੇ ਫਿਲਮਾਂਕਣ ਵੱਲ ਝਾਤ ਮਾਰੀ ਜਾਵੇ ਤਾਂ ਉਸ ਨੇ ਇੱਕ ਅਧਿਆਪਕਾ ਨੂੰ ਹੀ ਮਜ਼ਾਕ ਦਾ ਪਾਤਰ ਬਣਾ ਦਿੱਤਾ ਹੈ ਮੈਂ ਉਹ ਸ਼ਬਦਾ ਇੱਥੇ ਨਹੀਂ ਲਿਖ ਰਿਹਾ ਕਿਉ ਕਿ ਅਧਿਆਪਕ ਦਾ ਰੁਤਬਾ ਬਹੁਤ ਵੱਡਾ ਹੈ , ਇੱਕ ਅਧਿਆਪਕ ਨੂੰ ਇੱਜ਼ਤ ਮਾਣ ਅਤੇ ਸਤਿਕਾਰ ਦੇਣਾ ਹਰ ਇਂਨਸਾਨ ਦਾ ਪਹਿਲਾ ਫਰਜ਼ ਹੋਣਾ ਚਾਹੀਦਾ ਹੈ । ਹੁਣ ਸਵਾਲ ਇਹ ਉਠਦਾ ਹੈ ਕਿ ਜਿੱਥੇ ਪੰਜਾਬ ਦੇ ਪੇਡੂ ਬੱਚਿਆਂ ਦਾ ਭਵਿੱਖ ਸਿਰਜਿਆ ਜਾ ਰਿਹਾ ਹੈ ਕੀ ਉਨ੍ਹਾਂ ਥਾਵਾਂ ਨੂੰ ਆਪਣੇ ਗੀਤਾਂ ਦੇ ਫਿਲਮਾਂਕਣ ਲਈ ਵਰਤਣਾ ਜਾਇਜ਼ ਹੈ । ਸਾਡੇ ਇਨ੍ਹਾਂ ਗਾਇਕਾਂ ਦੀ ਨਲਾਇਕੀ ਸੋਚ ਉੱਥੋ ਤੱਕ ਵੀ ਪਹੁੰਚ ਚੁੱਕੀ ਹੈ । ਹੈਰਾਨੀ ਇਸ ਗੱਲ ਦੀ ਨਹੀਂ ਕਿ ਇਹ ਸਾਰਾ ਕੁਝ ਕਿਉ ਹੋ ਰਿਹਾ ਹੈ ਬਲਕਿ ਹੈਰਾਨੀ ਇਸ ਗੱਲ ਦੀ ਹੈ ਕਿ ਇਸ ਤਰ੍ਹਾਂ ਹੋਣ ਕਿਉ ਦਿੱਤਾ ਜਾ ਰਿਹਾ ਹੈ । ਇਹਨਾਂ ਦੋਹਰੇ

ਅਰਥਾ ਵਾਲੇ ਗੀਤਾਂ ਦਾ ਭੈੜਾ ਪ੍ਰਭਾਵ ਨੇ ਆਪਣੀ ਛਾਪ ਛੱਡਣੀ ਸ਼ੁਰੂ ਕਰ ਦਿੱਤੀ ਹੈ । ਸਿੱਖਿਆ ਨੂੰ ਮਨੁੱਖ ਦਾ ਤੀਜ਼ਾ ਨੇਤਰ ਮੰਨਿਆ ਗਿਆ ਹੈ । ਇਹ ਤੀਜ਼ਾ ਨੇਤਰ ਅਧਿਆਪਕ ਦੀ ਹਾਜ਼ਰੀ ਵਿਚ ਸਕੂਲ ਦੀ ਚਾਰਦੀਵਾਰੀ ਦੇ ਅੰਦਰ ਹੀ ਖੁਲ੍ਹਦਾ ਹੈ । ਪਰ ਗੀਤਾਂ ਵਿਚ ਦਿਖਾਇਆ ਜਾ ਰਿਹਾ ਇਹ ਮੰਦਭਾਗਾ ਵਰਤਾਰਾ ਬੱਚਿਆਂ ਅਤੇ ਬੱਚੀਆਂ ਲਈ ਘਾਤਕ ਮਾਹੌਲ ਸਿਰਜ਼ ਰਿਹਾ ਹੈ । ਭਾਂਵੇ ਕੁਝ ਆਧਿਆਪਕ ਇਹ ਮੰਨਦੇ ਹਨ ਕਿ ਸਕੂਲ ਤੋ ਪਹਿਲਾਂ ਬੱਚਾ ਘਰ ਵਿਚ ਆਪਣੀ ਮਾਤਾ ਤੋ ਸਿੱਖਦਾ ਹੈ । ਬਿਲਕੁਲ ਇਸ ਤੱਥ ਨਾਲ ਬਹੁਤ ਹੱਦ ਤੱਕ ਸਹਿਮਤ ਹੋਇਆ ਜਾ ਸਕਦਾ ਹੈ ਕਿਉ ਕਿ ਘਰ ਦੇ ਮਾਹੌਲ ਵਿਚ ਸਿੱਖਿਆ ਪ੍ਰੈਕਟੀਕਲ ਜਰੂਰ ਕਰੇਗਾ। ਸਾਡੇ ਸਮਾਜ਼ ਦੇ ਹਰ ਘਰ ਤੋ ਲੈ ਕੇ ਚੌਕ ਚੁਰਾਹਿਆਂ ਵਿਚ ਇਹਨਾਂ ਦੋਹਰੇ ਅਰਥਾਂ ਵਾਲੇ ਗੀਤਾਂ ਦੇ ਵੱਜਣ ਦਾ ਵਰਤਾਰਾ ਜਦੋਂ ਬੇ ਰੋਕ ਟੋਕ ਜਾਰੀ ਹੈ ਤਾਂ ਫਿਰ ਇਸ ਤਰ੍ਹਾਂ ਦਾ ਵਰਤਾਰਾ ਆਪਣਾ ਜਰੂਰ ਰੰਗ ਦਿਖਾਵੇਗਾ । ਜਿੱਥੇ ਕਾਲਜਾਂ ਦੇ ਮੁੰਡੇ ਕੁੜੀਆਂ ਨੂੰ ਲੈ ਕੇ ਗੀਤ ਲਿਖੇ ਜਾ ਰਹੇ ਸਨ । ਉੱਥੇ ਇਹ ਗੀਤ ਹੁਣ ਸਕੂਲਾਂ ਤੱਕ ਆਪਣਾ ਰੰਗ ਦਿਖਾ ਰਹੇ ਹਨ । ਇਸ ਵਰਤਾਰੇ ਵਿਚੋ ਕੁਝ ਨਿਕਲ ਕੇ ਸਾਹਮਣੇ ਆਇਆ ਤਾਂ ਇਹ ਕਿ ਇਹ ਗੀਤ ਸਕੂਲਾਂ ਵਿਚ ਪੜ੍ਹ ਰਹੀਆਂ ਬਾਲੜੀਆਂ ਲਈ ਮੌਤ ਦਾ ਕਾਰਨ ਬਣ ਰਹੇ ਹਨ । ਜਿਹੜੀਆਂ ਬਾਲੜੀਆਂ ਨੂੰ ਮਾਵਾਂ ਦੀ ਕੁੱਖ ਵਿਚੋ ਜਨਮ ਲੈਣ ਦਾ ਮੌਕਾ ਤਾਂ ਮਿਲ ਗਿਆ ਹੈ ਪਰ ਸਾਡੇ ਇਨ੍ਹਾਂ ਕੱਚ ਘਰੜੇ ਗਾਇਕਾਂ / ਗੀਤਕਾਰਾਂ ਦੀ ਘਟੀਆ ਸੋਚ ਦਾ ਨਤੀਜ਼ਾ ਇਹ ਨਿਕਲਿਆ ਕਿ ਇਹ ਬਾਲੜੀਆਂ ਇਨ੍ਹਾਂ ਦੁਆਰਾ ਵਰਤੇ ਗਏ ਸ਼ਬਦਾਂ ਦੇ ਤਾਣੇ ਬਾਣੇ ਦੀ ਭੇਂਟ ਚੜ੍ਹ ਗਈਆਂ । ਇਹਨਾਂ ਗੀਤਾਂ ਦੀ ਗੂੰਜ਼ ਤੋ ਬਾਅਦ ਨਾਬਾਲਗ ਬੱਚੀਆਂ ਨੂੰ ਮੌਤ ਦੇ ਖੂਹ ਵੱਲ ਕਦਮ ਪੁੱਟਣ ਲਈ ਮਜ਼ਬੂਰ ਹੋਣਾ ਪੈਂਦਾ ਹੈ । ਪੰਜਾਬ ਦੇ ਜਿਸ ਵਾਤਾਵਰਣ ਵਿਚ ਇਹਨਾਂ ਗੀਤਾਂ ਦੀ ਛਣਕਾਰ ਪਾਈ ਜਾ ਰਹੀ ਹੈ । ਹਰ ਪਾਸੇ ਗੂੰਜ਼ ਰਹੇ ਇਹ ਗੀਤ ਜਿਹੜੇ ਸਮਾਜ਼ਿਕ ਤਾਣਾ ਬਾਣਾ ਬੁਣ ਰਹੇ ਹਨ ਉਹ ਕਿਸੇ ਤੋ ਵੀ ਲੁਕੇ ਛਿਪੇ ਨਹੀ ਹੈ ਤੇ ਆਉਣ ਵਾਲੇ ਸਮੇਂ ਵਿਚ ਇਹ ਇਸ ਤੋ ਵੀ ਵੱਧ ਆਪਣਾ ਪ੍ਰਭਾਵ ਪਾਉਣਗੇ । । ਇਸ ਵਰਤਾਰੇ ਵਿਚੋਂ ਕੁਝ ਨਿਕਲ ਕੇ ਸਾਹਮਣੇ ਆਉਦਾ ਹੈ ਤਾਂ ਇਹੋ ਹੀ ਨਿਕਲਦਾ ਹੈ ਕਿ ਸੱਭਿਆਚਾਰ ਦੀ ਸੇਵਾ ਦੇ ਨਾਂ ਤੇ ਪਰੋਸੀ ਜਾ ਰਹੀ ਅਸ਼ਲੀਲਤਾ ਬੱਚਿਆਂ ਨੂੰ ਆਪਣੇ ਕਲਾਵੇ ਵਿਚ ਲੈ ਕੇ ਉਨ੍ਹਾਂ ਦੀ ਸੰਘੀ ਨੱਪਣ ਦਾ ਕੰਮ ਕਰ ਰਹੀ ਹੈ । ਜਿੱਥੇ ਇਹ ਬੌਧਿਕ ਵਿਕਾਸ ਵਿਚ ਰੁਕਾਵਟ ਬਣ ਰਹੀ ਹੈ । ਉੱਥੇ ਹੀ ਉਨ੍ਹਾਂ ਦੀ ਜਿੰਦਗੀ ਨਾਲ ਵੀ ਖਿਲਵਾੜ ਕਰ ਰਹੀ ਹੈ । ਸੰਗੀਤ ਨੂੰ ਰੂਹ ਦੀ ਖੁਰਾਕ ਦਾ ਦਰਜ਼ਾ ਤਾਂ ਦੇ ਦਿੱਤਾ ਗਿਆ ਹੈ । ਪਰ ਇੱਥੇ ਸਵਾਲ ਇਹ ਪੈਦਾ ਹੋ ਗਿਆ ਹੈ ਕਿ ਜੇਕਰ ਸਰੀਰ ਦੇ ਦੂਸਰੇ ਅੰਗਾਂ ਨੂੰ ਰਿਸ਼ਟ ਪੁਸ਼ਟ ਰੱਖਣ ਲਈ ਵਧੀਆ ਖਾਣ-ਪੀਣ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ ਤਾਂ ਫਿਰ ਸਰੀਰ ਦੀ ਸੱਭ ਤੋ ਵੱਡੀ ਸ਼ਕਤੀ ਆਤਮਾ ਨੂੰ ਏਨੀਅ ਘਟੀਆ ਖੁਰਾਕ ਕਿਉ ਪ੍ਰਦਾਨ ਕੀਤੀ ਜਾ ਰਹੀ ਹੈ । ਸੰਗੀਤ ਕਿਸੇ ਵੀ ਮਨੁੱਖ ਨੂੰ ਤਣਾਅ ਭਰੀ ਜ਼ਿੰਦਗੀ ਤੋ ਛੁਟਕਾਰਾ ਦਿਵਾਉਣ ਦਾ ਸਾਧਨ ਹੈ । ਪਰ ਸਮੇਂ ਦੇ ਬਦਲਾਅ ਨਾਲ ਇਹ ਸੰਗੀਤ ਜਿੱਥੇ ਮਨੁੱਖੀ ਆਤਮਾ ਉਪਰ ਘਾਤਕ ਵਾਰ ਕਰ ਰਿਹਾ ਹੈ , ਉੱਥੇ ਹੀ ਸਰੀਰਕ ਵਿਕਾਸ ਵਿਚ ਵੀ ਰੁਕਾਵਟ ਦਾ ਕਾਰਨ ਬਣ ਕੇ ਸਾਹਮਣੇ ਆ ਰਿਹਾ ਹੈ । ਸੌ ਲੋੜ ਹੈ ਰਸਤਾਲ ਵੱਲ ਜਾ ਰਹੇ ਸੰਗੀਤ ਨੂੰ ਸਮਾਜ਼ ਦੇ ਭਲੇ ਲਈ ਵਰਤਿਆ ਜਾਵੇ ।

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today94
Yesterday242
Week1319
Month4094
All69655

Weather

95°
35°
°F | °C
Clear
Humidity: 19%
Sat
Mostly Sunny
72 | 102
22 | 38
Sun
Mostly Sunny
77 | 104
25 | 40
Mon
Mostly Sunny
79 | 106
26 | 41