Saturday, May 19, 2012

ਸਰੂਪ ਸਿੰਘ ਸਹਾਰਨ ਮਾਜਰਾ
ਪਿਛਲੇ ਤਿੰਨਾਂ ਦਿਨਾਂ ਤੋਂ ਗੁਜਰਾਤ ਦੇ ਮੁੱਖ ਮੰਤਰੀ ਮੋਦੀ ਸਾਹਿਬ ਪੰਜ ਤਾਰਾ ਵਰਤ ਤੇ ਬੈਠੇ ਰਹੇ ਹਨ।  ਮੀਡੀਆ ਵਿੱਚ ਵੀ ਇਹ ਗੱਲ ਉੱਭਰ ਗਈ ਹੈ ਕਿ ਉਹ ਫਿਰਕੂ ਸਦਭਾਵਨਾ ਤੇ ਸ਼ਾਂਤ ਨੂੰ ਸਾਹਮਣੇ ਰੱਖ ਕ ਵਰਤ ਤੇ ਬੈਠੇ ਹਨ। ਬਾਦਲ ਸਾਹਿਬ ਵੀ ਉਨ੍ਹਾਂ ਨੂੰ ਥਾਪੜਾ ਦੇਣ ਉਸ ਸਮੇਂ ਪਹੁੰਚੇ ਹੋਏ ਸਨ। ਟੀ.ਵੀ. ਚੈਨਲਾਂ ਦੇ ਇੱਕ ਹਿੱਸੇ ਨੂੰ ਉਸ ਨਾਲ ਸਬੰਧਿਤ ਖਬਰਾਂ ਨੂੰ ਵਾਰ-ਵਾਰ ਵਿਖਾਇਆ ਲੱਗਦਾ ਹੈ ਕਿ ਗੋਧਰਾ ਕਾਂਡ ਤੋਂ ਪਿੱਛੋਂ ਇੱਕ ਫਿਰਕੇ ਦੀ ਨਸਲਕੁਸ਼ੀ ਕਰਨ ਵਿੱਚ ਕਥਿਤ ਤੌਰ ’ਤੇ  ਮੋਦੀ  ਸਾਹਿਬ ਦੀ ਮਰਜ਼ੀ ਸ਼ਾਮਲ ਸੀ। ਕੌਮਾਂਤਰੀ ਮੀਡੀਆ ਨੇ ਵੀ ਇਨ੍ਹਾਂ ਖਬਰਾਂ ਨੂੰ ਮਹੱਤਵਪੂਰਨ ਥਾਂ ਦਿੱਤੀ ਸੀ। ਸੋ ਇਸ ਤਰ੍ਹਾਂ ਭਾਜਪਾ ਤੇ ਮੋਦੀ  ਦੀ ਸਾਰੀ ਦੁਨੀਆਂ ਵਿੱਚ ਕਿਰਕਰੀ ਹੋਈ ਸੀ। ਉਸ ਸਭ ਨੂੰ ਧੋਣ ਲਈ ਇਹ ਏਅਰ ਕੰਡੀਸ਼ਨ ਪੰਜ ਤਾਰਾ ਵਰਤ ਦਾ ਨਾਟਕ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਦੀ ਸਟੇਜ ਤੇ ਖੇਡਿਆ ਗਿਆ ਹੈ। ਨਿਰਪੱਖ ਜਾਂਚ ਕਮਿਸ਼ਨਾਂ ਨੇ ਮੋਦੀ ਨੂੰ ਬਰੀ ਨਹੀਂ ਕੀਤਾ ਸੀ। ਗੋਧਰਾ ਕਾਂਡ-2002 ਵਿੱਚ ਹੋਇਆ। ਮੋਦੀ ਸਾਹਿਬ ਨੂੰ ਸਦਭਾਵਨਾ ਤੇ ਸ਼ਾਂਤੀ ਹੁਣ ਯਾਦ ਆਈ ਹੈ। ਕੀ ਹੁਣ ਤੱਕ ਉਨ੍ਹਾਂ ਦੀ ਜ਼ਮੀਰ ਸੁੱਤੀ ਪਈ ਸੀ। ਹੁਣ ਕਿਸ ਘਟਨਾ ਨੇ ਉਨ੍ਹਾਂ ਦੀ ਜ਼ਮੀਰ ਨੂੰ ਝੰਜੋੜਿਆ ਹੈ? ਲੋਕ ਕਹਿੰਦੇ ਸੁਣੇ ਸਨ ਕਿ ਇਹ ਸਿਆਸਤਦਾਨਾਂ ਦੀ ਜਮੀਰ ਤਾਂ ਹੁੰਦੀ ਹੀ ਨਹੀਂ। ਇਹ ਤਾਂ ਹਰ ਗਲ ਨੂੰ ਵੋਟਾਂ ਦੇ ਚੌਖਟੇ ਵਿੱਚ ਰੱਖ ਕੇ ਹੀ ਦੇਖਦੇ ਹਨ। ਸੋ ਮੋਦੀ ਸਾਹਿਬ ਤੇ ਬੀ.ਜੇ.ਪੀ. ਨੂੰ ਜਮੀਰ ਨੇ ਕੁੱਝ ਨਹੀਂ ਕਿਹਾ, ਸਗੋਂ 2014 ਵਿੱਚ ਆਉਣ ਵਾਲੀਆਂ ਸੰਸਦ ਚੋਣਾਂ ਨੇ ਇਨ੍ਹਾਂ ਦੇ ਮਨ ਵਿੱਚ ਖੋਰੂ ਪਾਇਆ ਹੈ। ਪ੍ਰਧਾਨ ਮੰਤਰੀ ਦੀ ਕੁਰਸੀ ਜੋ ਮੋਦੀ ਸਾਹਿਬ ਨੂੰ ਬਹੁਤ ਦੂਰ ਨਜ਼ਰ ਆ ਰਹੀ ਹੈ। ਅਜਿਹੇ ਨਾਟਕ ਕਰਕੇ ਉਸ ਨੂੰ ਨੇੜੇ ਲਿਆਉਣ ਦੀਆਂ ਕੋਸ਼ਿਸ਼ਾਂ ਹਨ। ਘੱਟ ਗਿਣਤੀ ਇੱਕ ਫਿਰਕੇ ਦੇ ਲੋਕ ਇਨ੍ਹਾਂ  ਨਾਟਕਾਂ ਦੇ ਝਾਂਸੇ ਵਿੱਚ ਆਉਣ ਵਾਲੇ ਨਹੀਂ। ਉਹ ਇਸ ਘਿਨਾਉਣੀ ਘਟਨਾ ਨੂੰ ਕਿਵੇਂ ਭੁੱਲ ਸਕਦੇ ਹਨ, ਜਿਸ ਨੇ ਔਰਤਾਂ ਦੇ ਸੁਹਾਗ, ਬੱਚਿਆਂ ਦੇ ਸਿਰਾਂ ਦੇ ਸਾਏ ਤੇ ਬੁੱਢਾਪਿਆਂ ਦੇ ਸਹਾਰੇ, ਇੱਕੋ ਝਟਕੇ ਨਾਲ ਖੋਹ ਲਏ  ਸਨ। ਉਨ੍ਹਾਂ ਕਾਤਲਾਂ  ਨੂੰ ਬਚਾਉਣ ਲਈ ਜਿਨ੍ਹਾਂ ਲੋਕਾਂ  ਨੇ ਅੱਡੀ ਚੋਟੀ ਦਾ ਜੋਰ ਲਗਾਇਆ ਗਿਆ। ਉਨ੍ਹਾਂ ਦੀ ਪੁਸ਼ਤ  ਪਨਾਹੀ ਮੋਦੀ ਸਾਹਿਬ ਸਾਰਿਆਂ ਦੇ ਸਾਹਮਣੇ ਠੋਕ ਵਜਾ ਕੇ ਕਰਦੇ ਆਏ ਹਨ। ਮੋਦੀ ਸਾਹਿਬ ! ਜਿੰਨੇ ਮਰਜ਼ੀ ਖੇਖਨ ਕਰ ਲਵੋ ਤੁਸੀਂ ਜਿਸ ਕੁਰਸੀ ਨੂੰ ਹੱਥਿਆਉਣ ਲਈ ਤਰਲੋ-ਮੱਛੀ ਹੋ ਰਹੇ ਹਨ। ਇਹ ਤੁਹਾਡੇ ਹੱਥ ਨਹੀਂ ਆਉਣੀ। ਇੱਕ ਫ੍ਰਿਕੇ ਦੇ ਲੋਕਾਂ ਤੋਂ ਬਿਨਾਂ ਅਮਨ ਪਸੰਦ ਤੇ ਧਰਮ ਨਿਰਪੱਖ ਲੋਕਾਂ ਦੀਆਂ ਨਜ਼ਰਾਂ ਤੁਹਾਡੀਆਂ ਹਰਕਤਾਂ ਤੇ ਟਿੱਕੀਆਂ ਰਹੀਆਂ ਹਨ। ਉਨ੍ਹਾਂ ਨੇ ਜੋ ਫਤਵਾ ਦਿੱਤਾ ਹੈ, ਉਹ ਤੁਹਾਡੀ ਸਿਹਤ ਲਈ ਠੀਕ ਨਹੀਂ ਹੈ। ਇਸ ਲਈ ਭੁੱਲ ਜਾਵੋ ਕਿ ਤੁਸੀਂ ਵੀ ਕਦੀ ਪ੍ਰਧਾਨ ਮੰਤਰੀ ਬਣਨ ਦੇ ਯੋਗ ਹੋਵਾਂਗੇ। ਭਾਰਤ ਦੇ ਲੋਕਾਂ ਦੀ ਯਾਦਾਸ਼ਤ ਇੰਨੀ ਕਮਜ਼ੋਰ ਨਹੀਂ ਕਿ ਤੁਹਾਡੀ ਕਾਰ ਗੁਜਾਰੀ ਨੂੰ

ਭੁੱਲ ਜਾਣ। ਹੁਣ ਪਹਿਲਾਂ ਦੀ ਤਰ੍ਹਾਂ ਰਾਮ ਮੰਦਰ, ਹਿੰਦੂਤਵ ਦਾ ਪੱਤਾ ਵੀ ਮਾਤ ਖਾ ਜਾਵੇਗਾ, ਕਿਉਂਕਿ ਲੋਕਾਂ ਪਾਸ ਇੱਕਾ ਹੈ। ਨਿਕਟ ਭਵਿੱਖ ਵਿੱਚ ਤੁਹਾਡਾ ਸਮਾਂ ਲੱਦਣ ਵਾਲਾ ਹੈ। ਉਸ ਸਮੇਂ ਨਵੀਆਂ ਨਸਲਾਂ ਤੁਹਾਡੀ ਕਾਰਗੁਜਾਰੀ ਦਾ ਹਿਸਾਬ ਮੰਗਣੀਆਂ। ਜੇਕਰ ਤੁਸੀਂ ਉਸ ਵੇਲੇ ਵੀ ਨਾ ਰਹੇ ਤਾਂ ਤੁਹਾਡੀ ਰਾਖ ਦੀ ਢੇਰੀ ਤੋਂ ਵੀ ਹਿਸਾਬ ਲੈਣਗੀਆਂ। ਇਤਿਹਾਸ ਗਵਾਹ ਹੈ ਕਿ ਜਿਸ ਕਿਸੇ ਨੇ ਵੀ ਅੱਤਿਆਚਾਰ ਕੀਤੇ ਅਗਲਿਆਂ ਨੇ ਉਨ੍ਹਾਂ ਦੀਆਂ ਕਬਰਾਂ ਵੀ ਪੁੱਟ ਸੁੱਟੀਆਂ ਸਨ। ਲੱਗਦਾ ਤਾਂ ਨਹੀਂ ਕਿ ਤੁਸੀਂ ਸੱਚੇ ਮਨ ਨਾਲ ਬਿਨਾਂ ਕਿਸੇ ਹੋਰ ਇੱਛਾ ਤੋਂ ਫਿਰਕੂ ਸਦਭਾਵਨਾ ਤੇ ਸ਼ਾਂਤੀ ਲਈ ਵਰਤ ਰੱਖਿਆ ਹੈ। ਜੇਕਰ ਤੁਹਾਡੇ ਮਨ ਦੇ ਕਿਸੇ ਕੋਨੇ ਵਿੱਚ ਆਪਣੀਆਂ ਕੀਤੀਆਂ ਕਰਤੂਤਾਂ ਲਈ ਪਸ਼ਚਾਤਾਪ ਦੀ ਭਾਵਨਾ ਹੈ ਤਾਂ ਪਹਿਲਾਂ ਜਨਤਾ ਦੀ ਕਚਹਿਰੀ ਵਿੱਚ ਆਓ ਤੇ ਆਪਣੀਆਂ ਇਕਬਾਲੀਆ ਬਿਆਨ ਦੇਵੋ ਤੇ ਜਨਤਾ ਜੋ ਸਜਾ ਦੇਵੋ ਉਸ ਨੂੰ ਭੁਗਤੋ। ਅੱਗੇ ਤੋਂ ਉਹ ਸਭ ਕਰਨ ਤੋਂ ਤੌਬਾ ਕਰੋ। ਇਹ ਸਭ ਵੀ ਸੰਸਦ ਦੀਆਂ ਚੋਣਾਂ ਤੋਂ ਪਿੱਛੋਂ ਹੀ ਹੋਵੇ ਨਹੀਂ ਤਾਂ ਜਨਤਾ ਕਹੇਗੀ ਕਿ ਇਹ ਸਭ ਦਿੱਲੀ ਵਾਲੀ ਕੁਰਸੀ ਹਾਸਲ ਕਰਨ ਹੀ ਕੀਤਾ ਹੈ।

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today94
Yesterday242
Week1319
Month4094
All69655

Weather

95°
35°
°F | °C
Clear
Humidity: 19%
Sat
Mostly Sunny
72 | 102
22 | 38
Sun
Mostly Sunny
77 | 104
25 | 40
Mon
Mostly Sunny
79 | 106
26 | 41