Saturday, May 19, 2012

ਰਾਸ਼ਟਰੀ ਤੇ ਅੰਤਰ ਰਾਸ਼ਟਰੀ ਸਮੱਸਿਆਵਾਂ ਦਾ ਯਥਾਰਥ ਪੇਸ਼ ਕਰਦੀ ਪੁਸਤਕਵਿਚਾਰ ਚਰਚਾ
ਡਾ. ਅਜੀਤ ਪਾਲ ਸਿੰਘ ਦੀਆਂ ਲਿਖਤਾਂ ਸਮੇਂ ਦੀ ਤੋਰ ਅਤੇ ਰਾਸ਼ਟਰ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਮੂਲ ਉਪਜਦੀਆਂ ਤੇ ਉਪਜਾਈਆਂ ਸਮੱਸਿਆ ਤੋਂ ਪੈਦਾ ਹੋਏ ਲੋਕ ਦੁਖਾਂਤ ਦੇ ਯਥਾਰਥ ਦਾ ਦਰਪਣ ਹਨ। ਲੇਖਕ, ਦੀਰਘ, ਵਿਗਿਆਨਿਕ ਦ੍ਰਿਸ਼ਟੀ ਤੋਂ ਸਾਡੇ ਆਲੇ-ਦੁਆਲੇ ਉਪਜੀਆਂ ਸਮਸਿਆਵਾਂ ਦੇ ਮੂਲ ਕਾਰਨ ਲੱਭਦਾ ਹੈ ਅਤੇ ਸਪੱਸ਼ਟ ਨਿਰਣੇ ਲੈ ਕੇ ਨਿਰਲੇਪ ਫੈਸਲੇ ਦੇ ਕੇ ਇਹ ਸਿੱਧ ਕਰਦਾ ਹੈ ਕਿ ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਖੇਤਰ ਵਿੱਚ ਜੋ ਅਨਿਆਏ ਹੈ, ਭ੍ਰਿਸ਼ਟਾਚਾਰ ਹੈ, ਉਦਯੋਗਿਕ ਘਰਾਣਿਆਂ ਦਾ ਵਿਕਾਸ ਹੈ। ਉੱਨਤੀ ਦੇ ਨਾਂ ਉੱਪਰ ਜੋ ਕਾਰਪੋਰੇਟ ਜਗਤ ਅਥਵਾ ਸਰਮਾਏਦਾਰ ਉਦਯੋਗਿਕ ਘਰਾਣਿਆਂ ਦੀਆਂ ਲੋਕ ਦੁਸ਼ਮਣ ਚਾਲਾਂ ਕਾਰਨ ਉਪਜੀਆਂ ਸਮੱਸਿਆਵਾਂ ਹਨ। ਉਨ੍ਹਾਂ ਕਾਰਨ ਲੋਕ ਸਮਾਜ ਲੋਕ ਸੱਭਿਆਚਾਰ ਤੋਂ ਲੈ ਕੇ ਜੀਵਨ ਵਿੱਚ ਜੋ ਦੁਖਾਂਤ ਪੈਦਾ ਹੋ ਰਹੇ ਹਨ। ਲੇਖਕ ਨੇ ਉਨ੍ਹਾਂ ਸਬੰਧੀ ਨਿਡੱਰ ਹੋ ਕੇ ਕਲਮ ਚਲਾਈ ਹੈ। ਭਾਵੇਂ ਇਹ ਲੇਖ ਅਖਬਾਰੀ ਲੇਖ ਜਾਪਦੇ ਹਨ ਪਰੰਤੂ ਇਨ੍ਹਾਂ ਦੀ ਮਹੱਤਤਾ , ਚਿੰਤਨ ਕਰਨ ਦੇ ਚੇਤਨ ਹੋਣ ਦੀ ਸਥਾਈ ਭਾਵਨਾ ਦਾ ਪ੍ਰਤੀਮਾਨ ਹੈ। ਲੇਖਕ ਨੇ ਚਲੰਤ ਇੱਕੀਵੀਂ ਸਦੀ ਦੇ ਸੱਭਿਆਚਾਰ ਵਿੱਚ ਤਕਨਾਲੋਜੀ, ਉਦਯੋਗਿਕ ਅਤੇ ਸਰਮਾਏਦਾਰੀ ਪ੍ਰਬੰਧਨ ਦੇ ਕੌੜੇ ਸੱਚ ਦਾ ਉਲੇਖ ਕਰਦਾ ਹੈ, ਜਿਵੇਂ ਵੱਧਦੇ ਕੈਮਰੇ ਤੇ ਘੱਟਦੇ ਸਮਾਚਾਰ ਪਿਛਲੇ ਦਰਵਾਜਿਉਂ ਬੀ.ਟੀ. ਤਿਆਰੀ, ਸਾਹਿਤਕ ਸਥਾਵਾਂ ਦੀ ਰਾਜਨੀਤੀ, ਸੂਚਨਾ ਦਾ ਅਧਿਕਾਰ, ਇੱਕ ਕਾਗਜ਼ੀ ਹੱਥਿਆਰ, ਪੂੰਜੀਵਾਦ ਦਾ ਇਨਸਾਫ, ਕਰੋੜਾਂ ਦੀ ਖੇਡ, ਅਰਬਾਂ ਦਾ ਮੁਨਾਫਾ, ਆਈ.ਪੀ.ਐਲ. ਦੀ ਅਸਲੀਅਤ, ਅਦਾਲਤਾਂ, ਡੂੰਘਾ ਆਰਥਿਕ ਸੰਕਟ , ਫਿਰਕਾ ਪ੍ਰਸਤੀ, ਖਬਰਾਂ ਤੇ ਪੈਸੇ, ਭਾਰਤ ਵਿੱਚ ਦਲਾਲ, ਪੁਲਿਸ ਤੇ

ਅਪਰਾਧ, ਰਾਸ਼ਟਰ ਮੰਡਲ ਖੇਤਾਂ ਦਾ ਲਾਭ ਕਿਸ ਨੂੰ, ਫਿਰਕਾ ਪ੍ਰਸਤੀ, ਫਰਜ਼ੀ ਪੁਲਿਸ ਮੁਕਾਬਲੇ, ਪੂੰਜੀਵਾਦੀ ਨਿਆਂ, ਨਸਲਵਾਦ, ਜੇਲ੍ਹ ਪ੍ਰਬੰਧ ਆਦਿ ਲੇਖ। ਅਜਿਹੇ ਹੋਰ ਲੇਖ, ਸਾਡੇ ਲੋਕਾਂ ਦੇ ਅਜੋਕੇ ਜੀਵਨ ਦੇ ਭੱਖਦੇ ਮਸਲੇ ਹਨ, ਜਿਨ੍ਹਾਂ ਸਬੰਧੀ ਸੋਚਣ ਦਾ ਹਰ ਹੋਸ਼ ਮਦ ਵਿਅਕਤੀ ਨੂੰ ਹੱਕ ਹੈ ਤੇ ਸੂਝਵਾਨ ਵਿਅਕਤੀ ਦਾ ਫਰਜ਼ ਹੈ ਕਿ ਉਹ ਸਾਡੇ ਆਲੇ-ਦੁਆਲੇ ਪੈਦਾ ਕੀਤੇ ਪਸਰੇ ਹਨ੍ਹੇਰੇ ਨੂੰ ਫੈਲਾਉਣ ਵਾਲਿਆਂ ਦੀਆਂ ਜਲੀਲ ਹਰਕਤਾਂ ਨੂੰ ਜਾਣੇ ਤੇ ਪਹਿਚਾਣੇ, ਸੁਚੇਤ ਹੋ ਕੇ ਆਪਣੇ ਜੀਵਨ ਅੰਦਰ ਨਵੀਂ ਵਿਗਿਆਨਿਕ ਸੋਚ ਦਾ ਸੰਚਾਰਣ ਕਰੇ। ਆਮ ਆਦਮੀ ਲੁਟੀਂਦਾ ਜਾ ਰਿਹਾ ਹੈ। ਵਿਸ਼ੇਸ਼ ਬਣੇ ਉਦਯੋਗਪਤੀ, ਸਰਮਾਏਦਾਰ ਅਤੇ  ਪ੍ਰਬੰਧਨ ਅਦਾਰਿਆਂ ਦੇ ਮਾਲਕ,ਵਿਕਾਸ ਦੇ ਨਾਂ ਉੱਪਰ ਲੁੱਟ ਰਹੇ ਹਨ। ਚਾਰੇ ਪਾਸੇ ਤਨਾਉ ਹੈ। ਭ੍ਰਿਸ਼ਟਾਚਾਰ ਹੈ। ਬਿਮਾਰੀ ਹੈ, ਗਰੀਬੀ ਹੈ। ਡਾ. ਅਜੀਤ ਪਾਲ ਸਿਘ ਸ਼ੀਸਾ ਬੋਲਦਾ ਹੈ ਦੇ ਇਨ੍ਹਾਂ ਛੋਟੇ ਵੱਡੇ 52 ਲੇਖਾਂ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਵੱਖ ਕਰਕੇ ਆਪਣੇ ਪਾਠਕਾਂ ਅੰਦਰ ਅਸਲੀਅਤ ਦਾ ਚਾਨਣ ਭਰਦਾ ਹੈ। ਇਹ ਲੇਖ  ਸਮੇਂ ਦਾ ਸੱਚ ਕੀ ਹੈ? ਲੋਕ ਦੁਸ਼ਮਣ ਕੌਣ ਹਨ? ਸਮੱਸਿਆਵਾਂ ਦਾ ਪੈਦਾ ਕਰਨ ਵਾਲੇ ਭ੍ਰਿਸ਼ਟ ਲੋਕ ਕੌਣ ਹਨ। ਦਿਖਾਵੇ ਦੀ ਰਾਜਨੀਤੀ ਕੀ ਹੈ? ਆਦਿ ਭੱਖਦੇ ਮਸੱਲਿਆਂ ਦਾ ਮੁਲਾਂਕਣ ਪੇਸ਼ ਕਰਦੇ ਹਨ। ਪੰਜਾਬੀ ਪਾਠਕਾਂ ਨੇ ਇਨ੍ਹਾਂ ਲੇਖਾਂ ਨੂੰ ਪੜ੍ਹ ਕੇ ਪਹਿਲਾਂ ਨਾਲੋਂ ਜਾਗ੍ਰਿਤ ਸੁਚੇਤ ਅਤੇ ਬਲਵਾਨ ਵਿਗਿਆਨਿਕ ਦ੍ਰਿਸ਼ਟੀ ਦੇ ਮਾਲਕ, ਬਣ ਸਕਦੇ ਹਨ। ਇਹ ਮੇਰਾ ਵਿਸ਼ਵਾਸ ਹੈ।
ਡਾ. ਅਮਰ ਕੋਮਲ
093175-47660

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today94
Yesterday242
Week1319
Month4094
All69655

Weather

95°
35°
°F | °C
Clear
Humidity: 19%
Sat
Mostly Sunny
72 | 102
22 | 38
Sun
Mostly Sunny
77 | 104
25 | 40
Mon
Mostly Sunny
79 | 106
26 | 41