Saturday, May 19, 2012

ਐਸਾ ਕੌਣ ਹੈ, ਜਿਸ ਨੇ ਪੰਜਾਂ ਸੂਰਬੀਰਾਂ ਨੂੰ ਆਪਣੇ ਮਨ ਦੇ ਵੱਸ ਵਿੱਚ ਕੀਤਾ ਹੋਵੇ, ਪੰਜ ਸੂਰਬੀਰ ਕਿਹੜੇ ਹਨ। ਕਾਮ, ਕ੍ਰੋਧ, ਲੋਭ, ਮੋਹ, ਅੰਹਕਾਰ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਪੰਜ ਵੈਰੀਆਂ ਨੂੰ ਆਪਣੇ ਮਨ ਦੇ ਵੱਸ ਵਿੱਚ ਕੀਤਾ।
ਕਾਮ-ਦੱਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਹਿਬ ਕੌਰ ਜੀ ਆਪ ਜੀ ਦਾ ਦੁਆਰਾ ਡੋਲਾ ਸੀ, ਜਿਨ੍ਹਾਂ ਦੀ ਝੋਲੀ ਖਾਲਸਾ ਪੰਥ ਆਇਆ, ਜਿਸ ਦਾ ਬਹੁਤ ਵੱਡਾ ਅਰਥ ਹੈ।
ਕ੍ਰੋਧ-1689 ਈਸਵੀ ਵਿੱਚ ਭੰਗਾਣੀ ਦੀ ਜੰਗ ਹੋਈ। ਜਿਹੜੇ ਪਹਾੜੀ ਲੋਕ ਭੰਗਾਣੀ ਦੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਤੇ ਚੜ੍ਹ ਕੇ ਆਏ ਤਾਂ ਫਿਰ ਮਾਰ ਖਾ ਕੇ ਭੱਜੇ, ਚੜ੍ਹ ਕੇ ਕਿਸੇ ਤੇ ਨਹੀਂ ਗਏ। ਆਇਆਂ ਦਾ ਮਾਣ-ਤਾਣ ਕੀਤਾ। ਅਲਫ ਖਾ ਜਦੋਂ ਟੈਕਸ ਉਗਰਾਹੁਣ ਵਾਸਤੇ ਆਇਆ ਤਾਂ ਭੀਂਮ ਚੰਦ ਨੇ ਕੁੱਝ ਬੰਦੇ ਭੇਜੇ ਕਿ ਸਤਿਗੁਰੂ ਜੀ ਸਾਡੀ ਮੱਦਦ ਕਰੋ, ਕੋਈ ਵੈਰੀ ਨਹੀਂ, ਕੋਈ ਕ੍ਰੋਧ ਨੀਂ, ਤਾਂ ਫਿਰ 1690 ਈਸਵੀ ਵਿੱਚ ਨਾਂਦੇੜ ਦੇ ਜੰਗ ਵਿੱਚ ਉਨ੍ਹਾਂ ਦੀ ਮੱਦਦ ਕਰ ਦਿੱਤੀ।
ਲੋਭ, ਮਹਾਂਬਲੀ ਕਿਵੇਂ ਕਾਬੂ ਕੀਤਾ-ਪਦਾਰਥ ਦੀ ਪਕੜ ਕੋਈ ਨੀਂ, ਬਚਪਨ ਦੇ ਕੌਤਕ ਕਿ ਮਾਤਾ ਜੀ ਨੇ ਦੋ ਸੋਨੇ ਦੇ ਗਜਰੇ ਪਾ ਦਿੱਤੇ। ਇੱਕ ਲਾਹ ਕੇ ਗੰਗਾ ਦੇ ਵਿੱਚ ਸੁੱਟ ਆਏ। ਮਾਤਾ ਜੀ ਨੇ ਪੁੱਛਿਆ ਲਾਲ ਜੀ ਗਜਰਾ ਕਿੱਥੇ ਸੁੱਟ ਆਏ ਤਾਂ ਦੂਜਾ ਗੰਗਾ ਵਿੱਚ ਸੁੱਟ ਕੇ ਕਹਿੰਦੇ ਇੱਥੇ ਸੁੱਟ ਆਏ। ਕੋਈ ਪਕੜ ਨਹੀਂ ਇਹ ਤਾਂ ਕੇਵਲ ਗੁਜਰਾਨ ਹੈ। ਆਨੰਦਪੁਰ ਸਾਹਿਬ ਛੱਡਿਆ। ਸਾਰਾ ਚੜ੍ਹਾਵਾ ਸਰਸਾ ਨਦੀ ਦੀ ਭੇਟ ਕਰਾ ਇਹ ਤਾਂ ਕੇਵਲ ਗੁਜਾਰਨ ਹੈ। ਆਨੰਦਪੁਰ ਸਾਹਿਬ ਛੱਡਿਆ, ਸਾਰਾ ਚੜ੍ਹਾਵਾ ਸਰਸਾ ਨਦੀ ਦੀ ਭੇਂਟ ਕਰਾ ਦਿੱਤਾ। ਸਾਰਾ ਕੀਮਤੀ ਸਮਾਨ ਅਗਨ ਭੇਂਟ ਕਰ ਦਿੱਤਾ। ਆਪਣੇ ਸੀਸ ਦੀ ਕਲਗੀ ਵੀ ਸੰਗਤ ਸਿੰਘ ਨੂੰ ਦੇ ਦਿੱਤੀ। ਕਦੇ ਬਹਾਦਰ ਸ਼ਾਹ ਨੇ ਹੀਰਾ ਭੇਂਟ ਕੀਤਾ ਤਾਂ ਗੋਦਾਵਰੀ ਵਿੱਚ ਚਲਾ ਕੇ ਮਾਰਿਆ ਜਿੱਥੇ ਹੀਰਾਘਾਟ ਗੁਰਦੁਆਰਾ ਸਾਹਿਬ ਬਣਿਆ ਹੋਇਆ ਕਹਿਣ ਤੋਂ ਭਾਵ ਲਾਲਚ ਨਹੀਂ ਸੀ।
ਮੋਹ-ਮੋਹ ਮਹਾਂਬਲੀ ਕਿਵੇਂ ਕਾਬੂ ਕੀਤਾ-ਕਸ਼ਮੀਰ ਤੋਂ ਪੰਡਿਤ ਕ੍ਰਿਪਾ ਰਾਮ ਦੀ ਅਗਵਾਈ ਵਿੱਚ ਗੁਰੂ ਤੇਗ ਬਹਾਦਰ ਜੀ ਕੋਲ ਆਨੰਦਪੁਰ ਸਾਹਿਬ ਪਹੁੰਚੇ ਆ ਕੇ ਕਹਿਣ ਲੱਗੇ ਕਿ

ਪਾਤਿਸ਼ਾਹ ਸਾਡੇ ਨਾਲ ਧੱਕਾ ਹੋ ਰਿਹਾ। ਮੰਦਰਾਂ ਦੀਆਂ ਮੂਰਤੀਆਂ ਤੋੜਦੇ ਐ, ਮੰਦਿਰ ਢਾਹੁੰਦੇ ਐ। ਸਾਡੀ ਸਹਾਇਤਾ ਕਰੋ। ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਕਿ ਅਸੀਂ ਦੇਵੀ ਦੇਵਤਿਆਂ ਦੀ ਪੂਜਾ ਦੇ ਹੱਕ ਵਿੱਚ ਨਹੀਂ ਤਾਂ  ਉਹ ਉਦਾਸ ਹੋ ਗਏ। ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਉਦਾਸ ਹੋਣ ਦੀ ਲੋੜ ਨਹੀਂ, ਭਾਵੇ ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਨਹੀਂ, ਪਰ ਤੁਹਾਡੇ ਵਿਚਾਰਾਂ ਵਾਸਤੇ ਜਿੰਦ ਦੀ ਬਾਜ਼ੀ ਲਗਾ ਦਿਆਂਗੇ ਤਾਂ ਫਿਰ ਸਾਨੂੰ ਪਤਾ ਕਿ ਗੁਰੂ ਤੇਗ ਬਹਾਦਰ ਜੀ ਨੇ ਜ਼ਬਰ ਜ਼ਾਲਮ ਧੱਕੇ ਦੇ ਖਿਲਾਫ ਸ਼ਹਾਦਤ ਦਿੱਤੀ।
ਗੁਰਗੱਦੀ ਦੀ ਰਸਮ ਸਮਝਾਈ ਗੁਰੂ ਗੋਬਿੰਦ ਸਿੰਘ ਨੇ ਜੋ ਕਿ ਉਸ ਸਮੇਂ ਗੋਬਿੰਦ ਰਾਏ ਦੇ ਰੂਪ ਵਿੱਚ ਸੀ। ਗੁਰੂ ਪਿਤਾ ਜੀ ਨੂੰ ਚਾਈਂ ਚਾਈਂ ਉੱਧਰ ਤੋਰ ਦਿੱਤਾ, ਜਿੱਧਰੋਂ ਕਦੇ ਕੋਈ ਮੁੜ ਕੇ ਨਹੀਂ ਆਉਂਦਾ। ਸਾਨੂੰ ਪਤਾ ਕਿ ਜੇ ਕਿਤੇ ਪਿਤਾ ਦੋ ਦਿਨਾਂ ਵਾਸਤੇ ਬਾਹਰ ਚੱਲਿਆ ਜਾਵੇ ਤਾਂ ਬੱਚਾ ਆਪਣੀ ਮਾਂ ਨੂੰ ਰੋ-ਰੋ ਕੇ ਪੁੱਛਦਾ ਕਿ ਮੇਰਾ ਡੈਡੀ ਕਿੱਧਰ ਗਿਆ, ਜਿਸ ਦੇ ਮੋਢਿਆਂ ਤੇ ਚੜ੍ਹ ਕੇ ਖੇਡਦਾ ਸੀ, ਖੁਸ਼ੀਆਂ ਮਨਾਉਂਦਾ ਸੀ, ਉਹ ਅੱਜ ਵਿਖਾਈ ਨਹੀਂ ਦਿੰਦਾ, ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਖੁਸ਼ੀ-ਖੁਸ਼ੀ ਦਿੱਲੀ ਵੱਲ ਤੋਰ ਦਿੱਤਾ। ਚਮਕੌਰ ਦੇ ਜੰਗ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਪਣੇ ਅਖਾਂ ਦੇ ਸਾਹਮਣੇ ਪੁੱਤਰ ਸਹੀਦ ਕਰਵਾਏ। ਜੇਕਰ ਅਸੀਂ ਆਮ ਵੇਖਣਾ ਹੋਵੇ ਕਿ ਦੁਨੀਆਂ ਦਾ ਕਿੰਨਾ ਕੁ ਮੋਹ ਹੈ? ਫੌਜੀ ਪੁੱਤ ਨੂੰ ਤੋਰ ਕੇ ਪੁੱਤਰ ਸ਼ਹੀਦ ਕਰਵਾਏ। ਜੇਕਰ ਅਸੀਂ ਆਮ ਵੇਖਣਾ ਹੋਵੇ ਕਿ ਦੁਨੀਆਂ ਦਾ ਕਿੰਨਾ ਕੁ ਮੋਹ ਹੈ ਫੌਜੀ ਪੁੱਤ ਨੂੰ ਤੋਰ ਕੇ ਮਾਤਾ-ਪਿਤਾ ਰੋ ਪੈਂਦੇ ਹਨ, ਪਰ ਦੇਖੋ ਫੋਨ ਵੀ ਆਉਣਾ ਛੁੱਟੀ ਵੀ ਆ ਜਾਣਾ। ਅਸੀਂ ਵੇਖਦੇ ਹਾਂ ਕਿ ਏਅਰਪੋਰਟ (ਰੇਲਵੇ ਸਟੇਸ਼ਨਾਂ) ਉੱਤੇ ਬਾਹਾਂ ਮਾਰ-ਮਾਰ ਕੇ ਦੁਨੀਆਂ ਰੋਂਦੀ ਹੈ ਪੁੱਤਰ ਬਾਹਰਲੇ ਦੇਸ਼ ਚੱਲਿਆ ਵੀ ਡਾਲਰ ਕਮਾਉਣ ਡਾਲਰ ਵੀ ਆਉਣੇ ਐ। ਪਾਉਂਡ ਕਮਾਉਣ ਹੀ ਚੱਲਿਆ, ਫੋਨ ਵੀ ਆ ਜਾਣਾ, ਛੁੱਟੀ ਵੀ ਆ ਜਾਣਾ, ਪਰ ਧੰਨ ਗੁਰੂ ਗੋਬਿੰਦ ਸਿੰਘ ਧੰਨ ਪੁੱਤਾਂ ਦੇ ਦਾਨੀ ਜਿਨ੍ਹਾਂ ਨੇ ਸਾਡੇ ਤੋਂ ਪੁੱਤ ਵਾਰੋ। ਦੁਨੀਆਂ ਵਾਰਦੀ ਐ ਨੋਟ ਪੁੱਤਰਾਂ ਤੋਂ ਬਾਜਾਂ ਵਾਲੇ ਨੇ ਸਾਡੇ ਤੋਂ ਪੁੱਤ ਵਾਰੇ। ਧੰਨ ਗੁਰੂ ਨਾਨਕ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸਾਡੇ ਤੋਂ ਪੁੱਤ ਵਾਰੇ।
ਧੰਨ ਜਿਗਰਾ ਬਾਜਾਂ ਵਾਲੇ ਦਾ,
ਧੰਨ ਜਿਗਰਾ ਕਲਗੀਆਂ ਵਾਲੇ ਦਾ,
ਹੱਥੀਂ ਬੰਨ੍ਹ ਕੇ ਸ਼ਹੀਦੀ ਗਾਨੇ,
ਗੁਰਾਂ ਨੇ ਤੋਰੇ ਲਾਲ ਜੰਗ ਨੂੰ।
ਗੁਰੂ ਗੋਬਿੰਦ ਸਿੰਘ ਜੀ ਰਾਏਕੋਟ ਕੋਲ ਬੈਠੇ ਐ, ਰਾਏਕੋਟ  ਉੱਥੋਂ ਨੂਰੇ ਮਾਹੀ ਨੂੰ ਸਰਹਿੰਦ ਭੇਜਿਆ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਲੈਣ ਲਈ ਨੂਰੇ ਮਾਹੀ ਦੀ ਭੈਣ ਵਿਆਹੀ ਹੋੇਈ ਸੀ। ਸਰਹਿੰਦ ਕੀ ਸੁਨੇਹਾ ਮਿਲਿਆ। ਸਰਹੰਦ ਤੋਂ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ। ਦੋਵੇਂ ਸ਼ਹੀਦੀ  ਪਾ ਗਏ ਕਿ ਨੌਨਿਹਾਲ ਤੁਰ ਗਏ। ਦੋਵੇਂ ਸ਼ਹੀਦੀ ਪਾ ਗਏ ਕਿ ਨੌਨਿਹਾਲ ਤੁਰ ਗਏ।
ਸੂਬੇ ਨੇ ਕੰਧਾਂ ਵਿੱਚ ਚਿਣ ਦਿੱਤੇ, ਕੋਮਲ ਸਰੀਰ ਦੋਵੇਂ ਇੱਟਾਂ ਵਿੱਚ ਪੀੜ੍ਹ ਦਿੱਤੇ। ਇੰਨੀ ਗੱਲ ਸੁਣ ਕੇ ਪੁੱਰਾਂ ਦਾ ਦਾਨੀ ਉੱਠਿਆ। ਨੂਰੇ ਮਾਹੀ ਕੋਲ ਆ ਕੇ ਪੁੱਛਿਆ  ਤੂੰ ਰੁ-ਬ-ਰੂ ਸੈਂ, ਉੱਥੇ ਕੋਈ ਕਹਿਰ ਨਾ ਕਮਾਈ, ਕੋਈ ਹੰਝੂ ਤੇ ਨਹੀਂ ਕੇਰੇ। ਕੋਈ ਆਹ ਤੇ ਨਹੀਂ ਕੱਢੀ। ਤੇਸੀ ਦੇ ਨਾਲ ਸੱਟ ਲੱਗੀ ਕਰਾਰੀ ਕਿਤੇ ਮੇਰੇ ਫਤਹਿ ਨੇ ਉੱਚੀ ਚੀਕ ਤੇ ਨਹੀਂ ਮਾਰੀ। ਇਹ ਕਹਿਣ ਦਾ ਅੰਦਾਜ਼ਾ ਵੱਖਰਾ ਸੀ। ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕਿ ਨੂਰਿਆ ਸੱਚ ਦੱਸੀਂ ਕਿ ਮੇਰੇ ਜੋਰਾਵਰ ਤੇ ਫਤਹਿ ਸਿੰਘ ਨੇ ਹੱਸ ਕੇ ਸ਼ਹੀਦੀਆਂ ਪਾਈਆਂ। ਮੇਰੇ ਜੋਰਾਵਰ ਸਿੰਘ ਨੇ ਫਤਹਿ ਸਿੰਘ ਅੱਖਾਂ ਵਿੱਚੋਂ ਹੰਝੂ ਤਾਂ ਨੀਂ ਕੇਰੇ, ਜਦੋਂ ਇੱਟਾਂ ਘੜ-ਘੜ ਲਗਾਉਂਦੇ ਸੀ। ਮੇਰੇ ਫਤਹਿ ਨੇ ਕੋਈ ਉੱਚੀ ਚੀਕ ਤੇ ਨਹੀਂ ਮਾਰੀ। ਫਿਰ ਮਾਤਾ ਗੁਜਰੀ ਦੀ ਸ਼ਹਾਦਤ ਬਾਰੇ ਸੁਣਿਆ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਮੋਹ ਨੂੰ ਕਾਬੂ ਕੀਤਾ।
ਹੰਕਾਰ-ਜਿਸ ਸਮੇਂ ਖਾਲਸਾ ਪੰਥ ਸਾਜਿਆ, ਪੰਜ ਪਿਆਰਿਆਂ ਦੀ ਚੋਣ ਹੋਈ। ਗੁਰੂ ਜੀ ਨੇ 30 ਮਾਰਚ 1699 ਈਸਵੀ ਤੋਂ ਬਹੁਤ ਸਮਾਂ ਪਹਿਲਾਂ ਹੁਕਮਨਾਮੇ ਲਿਖ ਕੇ ਭੇਜ ਦਿੱਤੇ ਕਿ ਇਸ ਵਾਰ ਵੱਧ ਤੋਂ ਵੱਧ ਸੰਗਤਾਂ ਆਨੰਦਪੁਰ ਸਾਹਿਬ ਪਹੁੰਚਣ ਬੜਾ ਅਜੀਬ ਦਰਸ਼ਨ ਐ। ਅੱਜ ਕਿ ਸਤਿਗੁਰ ਦੇ ਹੱਥ ਵਿੱਚ ਬਿਨਾਂ ਮਿਆਨ ਤੋਂ ਸ੍ਰੀ ਸਾਹਿਬ ਹੈ ਤੇ ਸਤਿਗੁਰਾਂ ਦੇ ਨੇਤਰਾਂ ਵਿੱਚ ਰਸ ਦੀ ਲਾਲੀ ਚੜ੍ਹੀ ਹੋਈ ਐ, ਗੁਰੂ ਜੀ ਨੇ ਸਟੇਜ ਤੇ ਆ ਕੇ ਉੱਚੀ ਆਵਾਜ਼ ਵਿੱਚ ਇਹ ਹੋਕਾ ਮਾਰ ਦਿੱਤਾ। ਗੁਰੂ ਜੀ ਨੇ ਸੀਸ ਧਰਮ ਲੇਖੇ ਲਗਾਉਣਾ ਸੰਗਤਾਂ  ਵਿੱਚੋਂ ਆ ਜੋ ਉੱਠ ਕੇ।
ਭਾਈ ਦਇਆ ਰਾਮ ਲਾਹੌਰ ਖੱਤਰੀਆਂ ਦੇ ਘਰ ਜਨਮ ਸੰਗਤ ਨੂੰ ਪਿਆਰ ਨਾਲ ਪਾਸੇ ਕਰਦਾ ਹੋਇਆ ਸਟੇਜ ਕੋਲ  ਆ ਕੇ ਨੀਵੀਂ ਪਾ ਕੇ ਹੱਥ ਜੋੜ ਕੇ ਖੜ੍ਹਾ ਹੋ ਗਿਆ।
ਗੁਰੂ ਗੋਬਿੰਦ ਸਿੰਘ-ਬੀਰ ਰਸੀ ਆਵਾਜ਼ ਵਿੱਚ ਬੋਲੇ, ਭਾਈ ਤੂੰ ਕੌਣ ਐਂ।
ਭਾਈ ਦਇਆ ਰਾਮ-ਮਹਾਰਾਜ ਜੀ ਐ ਤਾਂ ਪਤਾ ਮੈਂ ਕੌਣ ਆਂ, ਮਹਾਰਾਜ ਇਹ ਹੱਡ ਦਮ ਦਾ ਨਾਂਅ ਦਇਆ ਰਾਮ ਰੱਖ ਛੱਡਿਆ।
ਗੁਰੂ ਗੋਬਿੰਦ ਸਿੰਘ-ਕਿੱਥੋਂ ਆਇਆ
ਭਾਈ ਦਇਆ ਰਾਮ-ਮਹਾਰਾਜ ਲਾਹੌਰ ਤੋਂ ਆਇਆ।
ਗੁਰੂ ਗੋਬਿੰਦ ਸਿੰਘ-ਸਟੇਜ ਕੋਲ ਕੀ ਲੈਣ ਆਇਆ?
ਭਾਈ ਦਇਆ ਸਿੰਘ-ਮਹਾਰਾਜ ਆਪ ਜੀ ਨੇ ਸੀਸ ਦੀ ਮੰਗ ਕੀਤੀ ਹੈ।
ਗੁਰੂ ਗੋਬਿੰਦ ਸਿੰਘ-ਦਇਆ ਰਾਮ ਤੇਰਾ ਸੀਸ ਧੜ ਤੋਂ ਵੱਖ ਕਰ ਦੇਣਾ। ਇਉਂ ਨਾ  ਸੋਚੀਂ ਕੋਈ ਮਖੌਲ ਹੈ।
ਦਇਆ ਰਾਮ-ਦਇਆ ਰਾਮ ਨੇ ਨਾਲੇ ਸੀਸ ਝੁਕਾਇਆ ਤੇ ਕਿਹਾ ਕਿ ਸਤਿਗੁਰੂ ਸੀਸ ਅਮਾਨਤ ਤੁਹਾਡੀ, ਤੁਹਾਡੇ ਕੋਲ ਹਾਜਰ ਹੈ। ਸਤਿਗੁਰੂ ਜੀ ਸੀਸ ਤਾਂ ਪਹਿਲਾਂ ਅਮਾਨਤ ਹੈ, ਜਿਵੇਂ ਆਪ ਜੀ ਨੂੰ ਠੀਕ ਲੱਗੇ ਵਰਤ ਲੈਣਾ, ਇਸ ਨੂੰ ਕਹਿੰਦੇ ਹਨ ਆਤਮ ਸਮਰਪਣ।
ਕੁੱਝ ਦੇਰ ਬਾਅਦ ਗੁਰੂ ਸਾਹਿਬ ਜੀ ਲਹੂ ਨਾਲ ਲੱਥ-ਪੱਥ ਸ੍ਰੀ ਸਾਹਿਬ ਲੈ ਕੇ ਸਟੇਜ ਤੇ ਫਿਰ ਆਏ ਤੇ ਸੀਸ ਦੀ ਮੰਗ ਕੀਤੀ ਤਾਂ ਧਰਮ ਦਾਸ ਕਿਸਾਨਾਂ ਦੇ ਘਰ ਦਾ ਜਨਮ, ਦਿੱਲੀ ਤੋਂ ਉਸ ਨੇ ਸੀਸ ਦਿੱਤਾ, ਤੀਜੀ ਵਾਰ ਸੀਸ ਦੀ ਮੰਗ ਕਰਨ ਤੇ ਹਿੰਮਤ ਰਾਏ ਝਿਉਰ ਦੇ ਘਰ ਦਾ ਜਨਮ ਜਗਨਨਾਥਪੁਰੀ (ਉੜੀਸਾ) ਇਹ ਉਸ ਛੱਜ ਝੀਵਰ ਦਾ ਲੜਕਾ ਜਿਸ ਤੋਂ 8ਵੇਂ ਪਾਤਸ਼ਾਹ ਜੀ ਨੇ ਗੀਤਾ ਦੇ ਅਰਥ ਕਰਵਾਏ ਅਤੇ ਲਾਲ ਚੰਦ ਦਾ ਮਾਣ ਤੋੜਿਆ ਅਤੇ ਲਾਲ ਚੰਦ ਦਾ ਮਾਣ ਤੋੜਿਆ। ਚੌਥੀ ਵਾਰ ਸੀਸ ਦੀ ਮੰਗ ਕਰਨ ਤੇ ਛੀਂਬਿਆਂ ਦੇ ਘਰ ਦਾ ਜਨਮ ਗੁਜਰਾਤ ਸੀਸ ਦੇਣ ਲਈ ਹਾਜਰ ਹੋਇਆ। ਪੰਜਵੀਂ ਵਾਰ ਸੀਸ ਦੀ ਮੰਗ ਕਰਨ ਤੇ ਸਾਹਿਬ ਰਾਮ ਨਾਈਆਂ ਦੇ ਘਰ ਦਾ ਜਨਮ ਬਿਦਰ ਕਰਨਾਟਕਾ ਨੇ ਆ ਕੇ ਸੀਸ ਭੇਂਟ ਕੀਤਾ। ਕੁੱਝ ਦੇਰ ਬਾਅਦ ਪੰਜਾਂ ਨੂੰ ਸਜਾ ਕੇ ਸਟੇਜ ਤੇ ਲੈ ਕੇ ਆਏ ਅਤੇ ਖੰਡੇ ਦੀ ਪਾਹੁਲ ਪੰਜਾਂ ਨੂੰ ਛਕਾਈ। ਗੁਰੂ  ਗੋਬਿੰਦ ਸਿੰਘ ਜੀ ਨੇ ਕਿਹਾ ਕਿ ਹੁਣ ਜਾਤ, ਗੋਤ, ਖਤਮ ਹੋ ਗਈ। ਹੁਣ ਸਾਰੇ ਸਿੱਖ ਖਾਲਸੇ ਬਣ ਗਏ। ਸੰਗਤਾਂ ਹੈਰਾਨ ਹੋ ਗਈਆਂ। ਦੱਸਵੇਂ ਪਾਤਸ਼ਾਹ ਜੀ ਸਟੇਜ ਤੋਂ ਛਾਲ ਮਾਰ ਕੇ ਥੱਲੇ ਉਤਰ ਆਏ।
ਗੁਰੂ ਜੀ-ਪੰਜਾਂ ਅੱਗੇ ਹੱਥ ਜੋੜ ਕੇ ਕਹਿਣ ਲੱਗੇ ਮੈਨੂੰ ਵੀ ਸਿੱਖ ਸਜਾਓ।
ਸਿੱਖ ਪੰਜ ਪਿਆਰੇ-ਪਾਤਸ਼ਾਹ ਇਹ ਕਿਵੇਂ ਹੋ ਸਕਦਾ?
ਗੁਰੂ-ਗੁਰੂ ਜੀ ਕਹਿਣ ਲੱਗੇ ਇਹੀ ਹੁਕਮ ਹੈ ਅਕਾਲ ਪੁਰਖ ਵਾਹਿਗੁਰੂ ਦਾ। ਸੋ ਦੱਸਵੇਂ ਪਾਤਸ਼ਾਹ ਨੇ ਵੀ ਅੰਮ੍ਰਿਤ ਛੱਕਿਆ। ਇਹ ਰੱਬੀ ਹੁਕਮ ਮੁਤਾਬਕ ਧਰਮ ਜਗਤ ਵਿੱਚ ਇੱਕ ਕ੍ਰਾਂਤੀ ਸੀ। ਗੁਰੂ ਜੀ ਕਹਿਣ ਲੱਗੇ ਹੀ ਵੱਡੇ ਹੁੰਦੇ ਹਨ। ਮਹਾਨ ਸਿਧਾਂਤ ਨਾਲ ਜੁੜੀ ਸੰਗਤ ਹੋਵੇ ਇਸ ਤੋਂ ਵੱਡੀ ਸ਼ਕਤੀ ਕੋਈ ਨਹੀਂ ਹੈ। ਸਿੱਧਾਂ ਨੇ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਸੀ ਕਿ ਕਿਹੜੀ ਸ਼ਕਤੀ ਵਿੱਚ ਵਿਸ਼ਵਾਸ਼ ਰੱਖਦੇ ਹੋ ਤਾਂ ਗੁਰੂ ਜੇ ਨੇ ਇਹ ਵੀ ਕਿਹਾ ਕਿ ਗੁਰੂ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ। ਇਸ ਲਈ ਗੁਰਬਾਣੀ ਫਲਸਫਾ ਤੇ ਗੁਰਬਾਣੀ ਨਾਲ ਜੁੜੀ ਸੰਗਤ ਹੋਵੇ, ਹੰਕਾਰ ਬਿਲਕੁਲ ਨਹੀਂ। ਚਮਕੌਰ ਸਾਹਿਬ ਦੀ ਗੜੀ ਵਿੱਚ ਜਦੋਂ ਸਿੱਖਾਂ ਨੇ ਕਿਹਾ ਸੀ ਕਿ ਪਾਤਸ਼ਾਹ ਦੀ ਗੜੀ ਛੱਡ ਜਾਓ। ਅਸੀਂ ਸ਼ਹੀਦੀਆਂ ਪਾਵਾਂਗੇ, ਤੁਸੀਂ ਸਾਡੇ ਵਰਗੇ ਹੋਰ ਪੈਦਾ ਕਰ ਲਵੋਗੇ ਤਏਾਂ ਗੁਰੂ ਜੀ ਨੇ ਉਸੇ ਸਮੇਂ ਕਿਹਾ ਖਾਲਸਾ ਜੀ ਸੱਤ ਬਚਨ।  ਇਸ ਲਈ ਅਸੀਂ  ਕਹਿ ਸਕਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਹੀ ਇੱਕ ਐਸੇ ਸੂਰਬੀਰ ਸਨ, ਜਿਨ੍ਹਾਂ ਨੇ ਇਨ੍ਹਾਂ ਪੰਜਾਂ ਤੇ ਕਾਬੂ ਪਾਇਆ। ਸਾਨੂੰ ਵੀ ਇਸ ਤੋ ਸਿੱਖਿਆ ਲੈਣੀ ਚਾਹੀਦੀ ਹੈ। ਕਿਸੇ ਵੀ ਚੀਜ਼ ਦਾ ਮੋਹ ਨਾ ਕਰੀਏ। ਮਾਇਆ ਨਾਲ ਪਿਆਰ ਨਾ ਕਰੀਏ, ਮਾਇਆ ਕੇਵਲ ਸਾਡੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਇੱਕ ਸਾਧਨ ਹੈ, ਇਸ ਨੂੰ ਨਿਸ਼ਾਨਾ ਨਾ ਬਣਾਈਏ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ  ਕਰੀਏ ਕਿ ਸਤਿਗੁਰੂ ਜੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਾ ਕੇ ਰੋਕਣ, ਆਪ ਜੀ ਬਾਣੀ ਵਰਗਾ ਜੀਵਨ ਆਪ ਜੀ ਵਰਗਾ ਸੁਭਾਓ ਬਖਸ਼ਿਸ ਕਰਨਾ। ਐਸੇ ਗੁਰਮੁੱਖ ਪਿਆਰਿਆਂ ਨਾਲ ਮੇਲ ਕਰਵਾਉਣਾ। ਜਿਨ੍ਹਾਂ ਨਾਲ ਮਿਲ ਕੇ ਸਾਡਾ ਇਹ ਮਨੁੱਖਾ ਜਨਮ ਸਫਲਾ ਹੋ ਜਾਵੇ।

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today93
Yesterday242
Week1318
Month4093
All69654

Weather

95°
35°
°F | °C
Clear
Humidity: 19%
Sat
Mostly Sunny
72 | 102
22 | 38
Sun
Mostly Sunny
77 | 104
25 | 40
Mon
Mostly Sunny
79 | 106
26 | 41