ਮੋਰਚਾ ਗੁਰੂ ਕਾ ਬਾਗ

ਅੱਜ ਤੇ ਵਿਸ਼ੇਸ਼

ਜੱਥੇ.ਅਵਤਾਰ ਸਿੰਘ

ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ
ਖੰਡੇ ਦੀ ਧਾਰ ਵਿੱਚੋਂ ਪੈਦਾ ਹੋਈ ਸਿੱਖ ਕੌਮ ਦਾ ਇਤਿਹਾਸ ਵੀ ਵਧੇਰੇ ਕਰਕੇ ਸ਼ਹੀਦੀਆਂ ਅਤੇ ਕੁਰਬਾਨੀਆਂ ਦਾ ਇਤਿਹਾਸ ਹੀ ਰਿਹਾ ਹੈ। ਰਣ-ਖੇਤਰ ਵਿਚ ਇੱਕ-ਇੱਕ ਸਿੰਘ ਵੱਲੋਂ ਸਵਾ-ਸਵਾ ਲੱਖ ਨਾਲ ਮੁਕਾਬਲਾ ਕਰਨਾ, ਸੀਸ ਨੂੰ ਤਲੀ ’ਤੇ ਟਿਕਾ ਮੁਲਖੱਈਏ ਨਾਲ ਟੱਕਰ ਲੈਣਾ, ਜੰਬੂਰਾਂ ਨਾਲ ਮਾਸ ਤੁੜਵਾਣਾ, ਰੰਬੀਆਂ ਨਾਲ ਖੋਪਰ ਉਤਰਵਾਣਾ, ਬੰਦ-ਬੰਦ ਕਟਵਾਣਾ, ਚਰਖੜੀਆਂ ’ਤੇ ਚੜ੍ਹ ਤੂੰਬਾ-ਤੂੰਬਾ ਹੋਣਾ, ਤੋਪਾਂ ਸਾਹਵੇਂ ਉਡਾਏ ਜਾਣਾ, ਆਪਣਾ ਲਹੂ ਡੋਲ੍ਹ ਰੇਲ ਦੇ ਇੰਜਣਾਂ ਨੂੰ ਅਟਕਾਣਾ, ਬਲਦੇ ਹੋਏ ਭੱਠਾਂ ਵਿਚ ਝੋਕੇ ਜਾਣਾ, ਜੰਡਾਂ ਨਾਲ ਬੰਨ੍ਹ ਕੇ ਸਾੜੇ ਜਾਣਾ, ਜੇਲ੍ਹਾਂ ਵਿਚ ਸਵਾ-ਸਵਾ ਮਣ ਦੇ ਪੀਸਣੇ ਪੀਸਣਾ, ਦੁੱਧ ਚੁੰਘਦੇ ਬਾਲਾਂ ਨੂੰ ਅੱਖਾਂ ਸਾਹਮਣੇ ਨੇਜ਼ਿਆਂ ’ਤੇ ਟੰਗਵਾ ਕੇ ਉਨ੍ਹਾਂ ਦੇ ਹਾਰ ਗਲਾਂ ਵਿਚ ਪਵਾਣਾ, ਇਹ ਸਭ ਹੈਰਤ-ਅੰਗੇਜ਼ ਕਾਰਨਾਮੇ ਸਿੱਖ ਕੌਮ ਦੇ ਹੀ ਹਿੱਸੇ ਆਏ ਹਨ। ਤਲਵਾਰਾਂ ਦੀ ਛਾਂ ਹੇਠਾਂ ਪਲੇ ਹੋਏ ਖ਼ਾਲਸੇ ਨੇ ਸਾਰੀ ਮਨੁੱਖਤਾ ਨੂੰ ਸੰਜੀਵ ਰੱਖਣ ਲਈ ਹਰ ਸਮੇਂ ਤੱਤੀ ਵਾ ਤੋਂ ਬਚਾਇਆ। ਇਹ ਖ਼ਾਲਸਾ ਕਦੇ ਪੰਥ ਦੀ ਆਣ ਲਈ ਸੀਸ ਤਲੀ ’ਤੇ ਧਰ ਕੇ ਲੜਿਆ ਤੇ ਕਦੇ ਗੁਰਧਾਮਾਂ ਦੀ ਆਜ਼ਾਦੀ ਲਈ ਸੰਘਰਸ਼ ਕੀਤਾ। ਸਵੈ-ਇੱਛਾ ਨਾਲ ਸ਼ਾਂਤ ਚਿੱਤ ਹੋ ਕੇ ਗੁਰਧਾਮਾਂ ਦੀ ਮਰਯਾਦਾ ਬਹਾਲ ਰੱਖਣ ਲਈ ਉਤਸ਼ਾਹ ਪੂਰਵਕ ਮੋਰਚੇ ਲਾਏ ਤੇ ਬਿਨਾਂ ਕਿਸੇ ਸ਼ਿਕਨ ਤੋਂ ਹੱਸ-ਹੱਸ ਕੁਰਬਾਨੀਆਂ ਦਿੱਤੀਆਂ:
ਜਨਮ ਜਨਮ ਕੇ ਲਾਗੇ ਬਿਖੁ
ਮੋਰਚਾ ਲਗਿ ਸੰਗਤਿ ਸਾਧ ਸਵਾਰੀ॥  
  (ਪੰਨਾ 666)
    ਸਿੱਖ ਮੋਰਚਿਆਂ ਦਾ ਆਰੰਭ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ’ਚੋਂ ਆਜ਼ਾਦ ਕਰਵਾਉਣ ਲਈ ਹੋਇਆ। ਅੰਗਰੇਜ਼ਾਂ ਨੇ ਆਪਣੀ ਸੱਤਾ ਨੂੰ ਕਾਇਮ ਰੱਖਣ ਲਈ ਗੁਰਦੁਆਰਿਆਂ ਨੂੰ ਢਾਅ ਲਾਉਣੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੂੰ ਪਤਾ ਸੀ ਕਿ ਈਸਾਈ ਧਰਮ ਦਾ ਪ੍ਰਸਾਰ ਕਰਨ ਲਈ ਸਿੱਖਾਂ ਦੇ ਕੇਂਦਰੀ ਧੁਰੇ ਗੁਰਦੁਆਰਿਆਂ-ਗੁਰਧਾਮਾਂ ਦੀ ਮਰਯਾਦਾ ਨੂੰ ਖਤਮ ਕਰਨਾ ਜ਼ਰੂਰੀ ਹੈ। ਇਸ ਲਈ ਉਨ੍ਹਾਂ ਨੇ ਮਹੰਤਾਂ ਨੂੰ ਆਪਣੇ ਨਾਲ ਰਲਾ ਲਿਆ। ਮਹੰਤ ਇੰਨੇ ਕੁ ਭ੍ਰਿਸ਼ਟ ਹੋ ਚੁੱਕੇ ਸਨ ਕਿ ਆਪਣੇ ਸੁਆਰਥ ਨੂੰ ਪੂਰਾ ਕਰਨ ਲਈ ਉਹ ਗੁਰਦੁਆਰਿਆਂ ਦੇ ਅੰਦਰ ਨਿੱਤ ਅੰਗਰੇਜ਼ ਰਾਜ ਦੀ ਸਥਾਪਤੀ ਦੀਆਂ ਅਰਦਾਸਾਂ ਕਰਦੇ ਸਨ। ਸਿੱਖੀ ਸਿਧਾਂਤਾਂ ਦੇ ਉਲਟ ਹਰ ਕੁਕਰਮ ਕੀਤਾ ਜਾ ਰਿਹਾ ਸੀ। ਇਹ ਸਭ ਕੁਝ ਸਿੱਖਾਂ ਲਈ ਬਰਦਾਸ਼ਤ ਕਰਨਾ ਬਹੁਤ ਔਖਾ ਸੀ। ਉਨ੍ਹਾਂ ਨੇ ਦੁਰਾਚਾਰੀ ਮਹੰਤਾਂ ਨੂੰ ਸਬਕ ਸਿਖਾਉਣ ਅਤੇ ਗੁਰਦੁਆਰਿਆਂ ਨੂੰ ਸੰਗਤੀ ਪ੍ਰਬੰਧ ਹੇਠ ਲਿਆਉਣ ਲਈ ਕਮਰਕੱਸਾ ਕਰ ਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਹੋਂਦ ਵਿਚ ਆਉਣ ਨਾਲ ਸਿੱਖ ਜਥੇਬੰਦੀਆਂ ਨੂੰ ਇਕ ਸੰਗਠਨ ਦਾ ਰੂਪ ਮਿਲ ਗਿਆ ਸੀ। ਸੋ ਪੰਥਕ ਕਮੇਟੀ ਦੀ ਸਰਪ੍ਰਸਤੀ ਹੇਠ ਸਿੱਖਾਂ ਨੇ ਸ਼ਾਂਤਮਈ ਸੰਘਰਸ਼ ਸ਼ੁਰੂ ਕਰ ਦਿੱਤਾ ਅਤੇ ਜਾਨ ਦੀ ਪਰਵਾਹ ਕੀਤੇ ਬਿਨਾਂ ਗੁਰਦੁਆਰਿਆਂ ਦੀ ਆਜ਼ਾਦੀ ਬਹਾਲ ਕਰਕੇ ਪ੍ਰਬੰਧ ਨੂੰ ਪੰਥਕ ਹੱਥਾਂ ਵਿਚ ਲਿਆਂਦਾ।


ਗੁਰੂ ਕੇ ਬਾਗ ਦਾ ਮੋਰਚਾ ਵੀ ਇਸੇ ਮਨੋਰਥ ਅਧੀਨ ਲਗਾਇਆ ਗਿਆ। ਇਹ ਅਕਾਲੀ ਲਹਿਰ ਦਾ ਮਹੱਤਵਪੂਰਨ ਮੋਰਚਾ ਸੀ। ਅੰਮ੍ਰਿਤਸਰ ਤੋਂ 13 ਕੁ ਮੀਲ ਦੀ ਦੂਰੀ ’ਤੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਇਹ ਗੁਰਦੁਆਰਾ ਸਾਹਿਬਾਨ ਸਥਾਪਤ ਹਨ। ਇਨ੍ਹਾਂ ਗੁਰ-ਅਸਥਾਨਾਂ ਦੇ ਨਾਮ ਕਾਫੀ ਜ਼ਮੀਨ ਸੀ ਜੋ ਸਾਰੀ ਦੀ ਸਾਰੀ ਇੱਥੋਂ ਦੇ ਮਹੰਤ ਸੁੰਦਰ ਦਾਸ ਦੇ ਕਬਜ਼ੇ ਹੇਠ ਸੀ। ਮਹੰਤ ਸੁੰਦਰ ਦਾਸ ਅੱਤ ਦਾ ਦੁਰਾਚਾਰੀ ਅਤੇ ਆਯਾਸ਼ ਰੁਚੀਆਂ ਦਾ ਮਾਲਕ ਸੀ। ਉਹ ਇੰਨਾ ਕੁ ਜ਼ਿਆਦਾ ਬਦਨਾਮ ਹੋ ਚੁੱਕਾ ਸੀ ਕਿ ਸਿੱਖ ਸੰਗਤ ਉਸ ਨੂੰ ਲਗਾਮ ਪਾਉਣ ਲਈ ਤਿਆਰ-ਬਰ-ਤਿਆਰ ਬੈਠੀ ਸੀ। ਹਾਲਾਤ ਨੂੰ ਮੱਦੇ-ਨਜ਼ਰ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਘੇ ਪੰਥ ਸੇਵਕ ਸ. ਦਾਨ ਸਿੰਘ ਵਿਛੋਆ ਨੂੰ ਉਨ੍ਹਾਂ ਦੋਹਾਂ ਗੁਰਧਾਮਾਂ ਦੇ ਪ੍ਰਬੰਧ ਵਿਚ ਸੁਧਾਰ ਲਿਆਉਣ ਲਈ ਨਿਯੁਕਤ ਕਰ ਦਿੱਤਾ। ਸ. ਦਾਨ ਸਿੰਘ ਨੇ ਮਹੰਤ ਨੂੰ ਪ੍ਰੇਰਿਆ ਕੇ ਆਯਾਸ਼ ਅਤੇ ਮਨਮੁਖੀ ਰੁਚੀਆਂ ਨੂੰ ਛੱਡ ਕੇ ਗੁਰੂ ਵਾਲਾ ਬਣ ਜਾਵੇ ਅਤੇ ਗ੍ਰਿਹਸਤ ਜੀਵਨ ਧਾਰਨ ਕਰੇ। ਮਹੰਤ ਉਨ੍ਹਾਂ ਦੀ ਗੱਲ ਮੰਨ ਗਿਆ ਅਤੇ ਉਸ ਨੇ ਇੱਕ ਈਸਰੀ ਨਾਂ ਦੀ ਔਰਤ ਨਾਲ ਅਨੰਦ ਕਾਰਜ ਕਰਵਾ ਲਿਆ। ਬਾਅਦ ਵਿਚ ਪਤੀ-ਪਤਨੀ ਦੋਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤ ਵੀ ਛਕ ਲਿਆ। ਦੋਹਾਂ ਦੇ ਨਾਂ ਕ੍ਰਮਵਾਰ ’ਜੋਗਿੰਦਰ ਸਿੰਘ’ ਅਤੇ ‘ਗਿਆਨ ਕੌਰ’ ਰੱਖੇ ਗਏ। ਪਰ ਮਹੰਤ ਪੂਰੀ ਤਰ੍ਹਾਂ ਤਨੋ-ਮਨੋ ਆਪਣੇ ਆਪ ਨੂੰ ਸੁਧਾਰ ਨਹੀਂ ਸਕਿਆ ਸੀ। ਉਸ ਦੇ ਮਨ ਦੇ ਧੁਰ ਅੰਦਰ ਅਜੇ ਵੀ ਉਹੀ ਸ਼ੈਤਾਨ ਬੈਠਾ ਸੀ। ਫਿਰ ਸਾਕਾ ਸ੍ਰੀ ਨਨਕਾਣਾ ਸਾਹਿਬ ਵੇਲੇ ਜੋ ਅੰਗਰੇਜ਼ ਸਰਕਾਰ ਦੀ ਨੀਤੀ ਸੀ, ਉਸ ਵੱਲ ਵੇਖ ਉਸ ਦੁਬਾਰਾ ਆਪਣਾ ਰਵੱਈਆ ਬਦਲ ਲਿਆ। ਇਹ ਸਭ ਕੁਝ ਭਾਂਪਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ. ਦਾਨ ਸਿੰਘ ਵਿਛੋਆ ਨੂੰ ਹੁਕਮ ਕੀਤਾ ਕਿ ਉਹ ਦੋਹਾਂ ਗੁਰਦੁਆਰਾ ਸਾਹਿਬਾਨ ਦਾ ਅਤੇ ਸੰਬੰਧਿਤ ਜ਼ਮੀਨ-ਜਾਇਦਾਦ ਦਾ ਪ੍ਰਬੰਧ ਆਪਣੇ ਕੰਟਰੋਲ ਹੇਠ ਲੈ ਆਉਣ। ਇਹ ਸੁਣ ਕੇ ਮਹੰਤ ਘਬਰਾਅ ਗਿਆ ਅਤੇ ਉਸ ਨੇ ਫਿਰ ਆਪਣਾ ਰੁਖ ਬਦਲਦਿਆਂ ਸ਼੍ਰੋਮਣੀ ਕਮੇਟੀ ਨਾਲ ਸੁਲਹ ਕਰ ਲਈ। ਸ਼੍ਰੋਮਣੀ ਕਮੇਟੀ ਨੇ ਕੁਝ ਸ਼ਰਤਾਂ ਦੇ ਆਧਾਰ ’ਤੇ ਮਹੰਤ ਨੂੰ ਅੰਮ੍ਰਿਤਸਰ ਵਿਖੇ ਰਿਹਾਇਸ਼ ਲਈ ਮਕਾਨ ਦੇ ਦਿੱਤਾ ਅਤੇ 120/- ਮਹੀਨਾ ਤਨਖਾਹ ਵੀ ਲਗਾ ਦਿੱਤੀ। ਬੜੀ ਆਸਾਨੀ ਨਾਲ ਦੋਹਾਂ ਗੁਰਧਾਮਾਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਅਧੀਨ ਆ ਗਿਆ। ਮਹੰਤ ਨੂੰ ਇਹ ਸਭ ਵੀ ਨਾ ਪਚਿਆ ਤੇ ਉਹ ਅੰਗਰੇਜ਼ ਸਰਕਾਰ ਨਾਲ ਜਾ ਮਿਲਿਆ। ਇੱਕ ਦਿਨ ਗੁਰੂ ਕੇ ਬਾਗ ਦੀ ਜ਼ਮੀਨ ’ਚੋਂ ਪੰਜ ਸਿੰਘ ਲੰਗਰ ਵਾਸਤੇ ਲੱਕੜਾਂ ਵੱਢਣ ਲਈ ਗਏ ਤਾਂ ਅੰਗਰੇਜ਼ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਮਿ. ਡੰਟ, ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਨੇ ਇਨ੍ਹਾਂ ਪੰਜਾਂ ਸਿੱਖਾਂ ਨੂੰ ਜੁਰਮਾਨੇ ਸਹਿਤ ਛੇ-ਛੇ ਮਹੀਨੇ ਦੀ ਸਜ਼ਾ ਸੁਣਾਈ। ਇਸ ਗ੍ਰਿਫਤਾਰੀ ਨੂੰ ਜਾਇਜ਼ ਠਹਿਰਾਉਣ ਲਈ ਮਿ. ਬੀ. ਟੀ ਨੇ ਹਰ ਸੰਭਵ ਯਤਨ ਕੀਤਾ ਅਤੇ ਖੁਦ ਮਹੰਤ ਪਾਸ ਪਹੁੰਚ ਕੇ ਸ਼੍ਰੋਮਣੀ ਕਮੇਟੀ ਦੇ ਖਿਲਾਫ ਰਿਪੋਰਟ ਪ੍ਰਾਪਤ ਕੀਤੀ। ਇਸ ਦੇ ਨਾਲ ਹੀ ਮੋਰਚੇ ਦਾ ਆਰੰਭ ਹੋ ਗਿਆ।  ਸ. ਸਰਮੁਖ ਸਿੰਘ ਦੀ ਅਗਵਾਈ ਹੇਠ ਪੰਜ ਸਿੱਖਾਂ ਦਾ ਜਥਾ ਪੁਲਿਸ ਕੋਲ ਭੇਜ ਕੇ ਇਹ ਗੱਲ ਸਪਸ਼ਟ ਕਰਨ ਦਾ ਯਤਨ ਕੀਤਾ ਕਿ ਗੁਰਦੁਆਰਾ ਸਾਹਿਬਾਨ ਨਾਲ ਸੰਬੰਧਿਤ ਜ਼ਮੀਨ ਪੰਥ ਦੇ ਅਧਿਕਾਰ ਹੇਠ ਹੈ। ਇਸ ਲਈ ਲੰਗਰ ਲਈ ਲੱਕੜਾਂ ਵੱਢ ਕੇ ਸਿੱਖਾਂ ਨੇ ਕੋਈ ਗਲਤੀ ਨਹੀਂ ਕੀਤੀ, ਇਸ ਜਥੇ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ, ਪਰ ਪੁੱਛ-ਗਿੱਛ ਕਰਕੇ ਛੱਡ ਦਿੱਤਾ। ਅੰਗਰੇਜ਼ ਸਰਕਾਰ ਦੀ ਬੇਰੁਖੀ ਦੇਖ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਵਤੀਰੇ ਦੇ ਵਿਰੁੱਧ ਪੁਰ-ਅਮਨ ਸੰਘਰਸ਼ ਸ਼ੁਰੂ ਕਰਨ ਲਈ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ।  31 ਅਗਸਤ 1922 ਈ: ਨੂੰ 200 ਅਕਾਲੀਆਂ ਦਾ ਜਥਾ ਅੰਮ੍ਰਿਤਸਰ ਤੋਂ ਗੁਰੂ ਕੇ ਬਾਗ ਨੂੰ ਗਿਆ। ਇਸ ਜਥੇ ਨੂੰ ਗੁੰਮਟਾਲੇ ਵਾਲੇ ਪੁਲ ’ਤੇ ਘੇਰ ਕੇ ਕੁੱਟਿਆ ਗਿਆ। ਪਿੰਡ ਸਹਿੰਸਰਾ, ਘੁੱਕੇਵਾਲੀ, ਲਸ਼ਕਰੀ, ਨੰਗਲ, ਜਗਦੇਵ ਕਲਾਂ ਵਿਚ ਵੀ ਸਿੱਖਾਂ ਦੀ ਕਾਫੀ ਕੁੱਟ-ਮਾਰ ਕੀਤੀ ਗਈ। ਇਸ ਤੋਂ ਬਾਅਦ ਹਰ ਰੋਜ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੌ-ਸੌ ਸਿੱਖਾਂ ਦਾ ਜਥਾ ਗੁਰੂ ਕੇ ਬਾਗ ਜਾਣ ਲੱਗ ਪਿਆ। ਮਿ. ਬੀ. ਟੀ. ਦੀ ਪੁਲਿਸ ਨੇ ਸਿੱਖਾਂ ਦੀ ਰੱਜ ਕੇ ਕੁੱਟ-ਮਾਰ ਕੀਤੀ। ਪਰ ਇੰਨੇ ਤਸ਼ੱਦਦ ਦੇ ਬਾਵਜੂਦ ਵੀ ਸਿੱਖਾਂ ਨੇ ਸੀਅ ਨਹੀਂ ਕੀਤੀ। ਬੀ.ਟੀ. ਦੇ ਵਹਿਸ਼ੀਪੁਣੇ ਕਰਕੇ ਪੁਲਿਸ ਵੱਲੋਂ ਲੋਕਾਂ ਦੀ ਲੁੱਟ-ਖੋਹ ਦੀਆਂ ਘਟਨਾਵਾਂ ਵੀ ਵਾਪਰੀਆਂ। ਚਾਰ ਸਤੰਬਰ ਨੂੰ 101 ਅਕਾਲੀਆਂ ਦਾ ਜਥਾ ਗੁਰਦਾਸਪੁਰ ਤੋਂ ਗੁਰੂ ਕੇ ਬਾਗ ਪਹੁੰਚਿਆ। ਇਸ ਜਥਿੇ ਉੱਤੇ ਵੀ ਬੇਇੰਤਹਾ ਡਾਂਗਾਂ ਵਰ੍ਹਾਈਆਂ ਗਈਆਂ। ਗ੍ਰਿਫਤਾਰੀਆਂ ਲਗਾਤਾਰ ਜਾਰੀ ਰਹੀਆਂ।  ਦੇਸ਼ ਵਿਚ ਹੀ ਨਹੀਂ ਬਲਕਿ ਸਾਰੇ ਸੰਸਾਰ ਵਿਚ ਸਿੱਖਾਂ ਦੇ ਸਬਰ, ਸਿਦਕ ਅਤੇ ਸ਼ਾਂਤਮਈ ਰਹਿਣ ਅਤੇ ਅੰਗਰੇਜ਼ੀ ਸਰਕਾਰ ਦੇ ਜਬਰ ਤੇ ਵਹਿਸ਼ੀਆਨਾ ਤਸ਼ੱਦਦ ਦੇ ਚਰਚੇ ਛਿੜ ਪਏ। ਮਨੁੱਖਤਾ ਨਾਲ ਹਮਦਰਦੀ ਰੱਖਣ ਵਾਲੇ ਵੱਖ-ਵੱਖ ਧਰਮਾਂ ਦੇ ਲੋਕ ਭਾਰੀ ਸੰਖਿਆ ਵਿਚ ਗੁਰੂ ਕੇ ਬਾਗ ਪੁੱਜਣ ਲੱਗੇ।
ਇਨ੍ਹਾਂ ਵਿਚ ਅੰਗਰੇਜ਼ ਪਾਦਰੀ ਸੀ.ਐਫ. ਐਂਡਰੀਊਜ਼, ਪੰਡਤ ਮਦਨ ਮੋਹਨ ਮਾਲਵੀਆ, ਪ੍ਰੋ. ਰੁਚੀ ਰਾਮ ਸਾਹਨੀ, ਹਕੀਮ ਅਜਮਲ ਖਾਂ, ਸ੍ਰੀਮਤੀ ਸਰੋਜਨੀ ਨਾਇਡੂ ਖਾਸ ਵਰਨਣਯੋਗ ਹਨ। ਪਾਦਰੀ ਐਂਡਰੀਊਜ਼ ਜਿਸ ਨੇ ਤਵਾਰੀਖ ਵਿਚ ਇਕ ਹੀ ਮਸੀਹਾ ਸੂਲੀ ਚੜ੍ਹਦਾ ਸੁਣਿਆ ਸੀ, ਅੱਖਾਂ ਸਾਹਮਣੇ ਸੈਂਕੜੇ ਮਸੀਹੇ ਤਸੀਹੇ ਝੱਲਦੇ ਵੇਖ ਕੇ ਰੋ ਉੱਠਿਆ ਸੀ। ਉਸ ਨੇ ਪੰਜਾਬ ਦੇ ਗਵਰਨਰ ਸਰ ਮੈਕਲੈਗਨ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਇਹ ਕਹਿਰ ਬੰਦ ਕਰਨ ਲਈ ਜ਼ੋਰ ਪਾਇਆ। ਜਿਸ ’ਤੇ 13 ਸਤੰਬਰ ਨੂੰ ਮੈਕਲੈਗਨ ਖ਼ੁਦ ਗੁਰੂ ਕੇ ਬਾਗ ਪੁੱਜਾ। ਫ਼ਲਸਰੂਪ ਸਿੰਘਾਂ ’ਤੇ ਡਾਂਗਾਂ ਵਰ੍ਹਨੀਆਂ ਬੰਦ ਹੋ ਗਈਆਂ, ਲੇਕਿਨ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਰਿਹਾ ਜੋ 17 ਨਵੰਬਰ 1922 ਤੀਕ ਚੱਲਿਆ। ਇਸ ਮੋਰਚੇ ਦੌਰਾਨ 839 ਸਿੰਘ ਜ਼ਖ਼ਮੀ ਅਤੇ 5605 ਸਿੰਘ ਗ੍ਰਿਫ਼ਤਾਰ ਹੋਏ, ਜਿਨ੍ਹਾਂ ਵਿਚ 35 ਸ਼੍ਰੋਮਣੀ ਕਮੇਟੀ ਮੈਂਬਰ ਅਤੇ 200 ਫੌਜੀ ਪੈਨਸ਼ਨੀਏ ਸਨ। ਸਿੱਖ ਜਥੇਬੰਦੀਆਂ ਦੀ ਡਿਫੈਂਸ ਲਈ ਪੰਡਿਤ ਮਦਨ ਮੋਹਨ ਮਾਲਵੀਆ ਨੇ ਖੁਦ ਮੁਕੱਦਮਾ ਲੜਿਆ। 14 ਮਾਰਚ 1923 ਈ: ਨੂੰ ਸਿੱਖ ਪੰਥਕ ਆਗੂ ਜੇਲ੍ਹੋਂ ਬਾਹਰ ਆ ਗਏ। ਸਰਕਾਰ ਨੇ ਸਰ ਗੰਗਾ ਰਾਮ ਨੂੰ ਵਿਚ ਪਾ ਕੇ ਗੁਰੂ ਕੇ ਬਾਗ਼ ਦੀ ਜ਼ਮੀਨ ਮਹੰਤ ਪਾਸੋਂ ਉਸ ਨੂੰ ਪਟੇ ’ਤੇ ਦੁਆ ਦਿੱਤੀ ਤੇ ਪੁਲਿਸ ਹਟਾ ਲਈ। ਇਸ ਤਰ੍ਹਾਂ ਜ਼ਮੀਨ ਪੰਥਕ ਪ੍ਰਬੰਧ ਹੇਠ ਆ ਗਈ ਤੇ ਮੋਰਚਾ ਸਮਾਪਤ ਹੋ ਗਿਆ।  ਇਸ ਮੋਰਚੇ ਨਾਲ ’ਗੁਰਦੁਆਰਾ ਸੁਧਾਰ ਲਹਿਰ’ ਨੂੰ ਬੜਾ ਬਲ ਮਿਲਿਆ ਅਤੇ ਸਿੰਘਾਂ ਦੀ ਬੀਰਤਾ ਅਤੇ ਗੌਰਵ ਦੀਆਂ ਕਹਾਣੀਆਂ ਘਰ-ਘਰ ਹੋਣ ਲੱਗੀਆਂ। ਪੰਡਤ ਮੇਲਾ ਰਾਮ ਵਫ਼ਾ ਨੇ ਗੁਰੂ ਕੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੰਦੇ ਹੋਏ ਕਿਹਾ ਸੀ-
ਤਿਰੀ ਕੁਰਬਾਨੀਉਂ ਕੀ ਧੂਮ ਹੈ ਆਜ ਇਸ ਜ਼ਮਾਨੇ ਮੇਂ,
ਬਹਾਦਰ ਹੈ ਅਗਰ ਕੋਈ ਤੋ ਵੋਹ ਇਕ ਤੂ ਅਕਾਲੀ ਹੈ।
ਜ਼ਾਲਮੋਂ ਕੀ ਲਾਠੀਆਂ ਤੂ ਨੇ ਸਹੀ
ਸੀਨਾ-ਏ-ਸਪਰ ਹੋ ਕਰ,
ਲੁਤਫ਼ ਇਸ ਪੈ ਕਿ ਲਬ ਪਹਿ
ਸ਼ਿਕਾਇਤ ਹੈ ਨਾ ਗਾਲੀ ਹੈ।
  ਇਹ ਅਨੋਖੀ ਦਾਸਤਾਨ ਭੁਲਾਈ ਨਹੀਂ ਜਾ ਸਕਦੀ। ਉਸ ਵਕਤ ਅਕਾਲੀਆਂ ਨੇ ਜਿਸ ਤਰ੍ਹਾਂ ਅੰਗਰੇਜ਼ ਸਰਕਾਰ ਦੇ ਜ਼ੁਲਮਾਂ ਨੂੰ ਬਿਨਾਂ ਕਿਸੇ ਹਿੰਸਾ ਦੇ ਝੱਲਿਆ, ਇਹ ਦੁਨੀਆਂ ਵਿਚ ਇੱਕ ਮਿਸਾਲ ਹੈ। ਗੁਰਧਾਮਾਂ ਦੀ ਸ਼ਾਨ ਬਰਕਰਾਰ ਰੱਖਣ ਲਈ ਵਾਹਿਗੁਰੂ ਦਾ ਸਿਮਰਨ ਕਰਦਿਆਂ ਅੰਗਰੇਜ਼ ਸਰਕਾਰ ਦਾ ਵਹਿਸ਼ੀ ਤਸ਼ੱਦਦ ਜ਼ਰਨਾ ਪਰ ਆਪਣੇ ਅਕੀਦੇ ਤੋਂ ਪਿੱਛੇ ਨਾ ਹਟਨਾ ਸਿੱਖੀ ਵਿਰਸੇ ਨੂੰ ਮੁੜ ਸੁਰਜੀਤ ਕਰਨਾ ਸੀ।  ਆਓ! ਇਸ ਗੌਰਵਮਈ ਇਤਿਹਾਸਕ ਗਾਥਾ ’ਮੋਰਚਾ ਗੁਰੂ ਕਾ ਬਾਗ’ ਦੀ ਸਾਲਾਨਾ ਯਾਦ ਮਨਾਉਂਦੇ ਹੋਏ ਗੁਰੂ ਕੇ ਬਾਗ ਦੇ ਮਹੰਤ ਸੁੰਦਰ ਦਾਸ ਜਿਹੇ ਅਜੋਕੇ ਅਖੌਤੀ ਤੇ ਦੰਭੀ ਸਾਧਾਂ ਦੇ ਭਰਮ-ਜਾਲ ’ਚੋਂ ਸੁਚੇਤ ਹੋ ਕੇ ਖੰਡੇ-ਬਾਟੇ ਦਾ ਅੰਮ੍ਰਿਤ ਛਕ ਸੱਚੇ-ਸੁੱਚੇ ਅਰਥਾਂ ਵਿਚ ਗੁਰਮਤਿ ਦੇ ਧਾਰਨੀ ਬਣੀਏ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਆਪਣਾ ਯੋਗਦਾਨ ਦੇ ਕੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ।
ਜਾਰੀ ਕਰਤਾ:
ਦਿਲਜੀਤ ਸਿੰਘ ‘ਬੇਦੀ’ ਮੀਤ ਸਕੱਤਰ, ਪਬਲੀਸਿਟੀ ਵਿਭਾਗ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।                               

Share this post

ਸੰਪਾਦਕ ਦੀ ਕਲਮ ਤੋਂ

  • ਦਵਾਈਆਂ ਦੇ ਗੋਰਖਧੰਦੇ ’ਚੋਂ ਮਾਲਾ ਮਾਲ ਹੋ ਰਹੀਆਂ ਦਵਾਈ ਕੰਪਨੀਆਂ ਤੇ ਸਿਆਸੀ ਆਗੂ >

    ਦਵਾਈ, ਡਾਕਟਰ ਅਤੇ ਦਵਾਈਆਂ ਦੇਣ ਵਾਲੇ ਦੁਕਾਨਦਾਰ ਦੇ ਪ੍ਰਤੀ ਭੋਲੀ-ਭਾਲੀ ਜਨਤਾ ਇੰਨਾ ਵਿਸ਼ਵਾਸ ਰੱਖਦੀ ਹੈ ਕਿ ਡਾਕਟਰ ਸਾਹਿਬ ਜਿੰਨੀ ਫੀਸ ਮੰਗਦੇ ਹਨ, ਦਵਾਈਆਂ ਦਾ ਦੁਕਾਨਦਾਰ ਜਿੰਨੇ ਦਾ ਬਿੱਲ ਬਣਾਉਂਦਾ ਹੈ, ਨੂੰ ਉਹ ਬਿਨਾਂ ਕਿਸੇ ਰੋਕ-ਟੋਕ ਦੇ ਆਪਣਾ ਘਰ ਗਿਰਵੀਂ ਰੱਖ ਕੇ ਵੀ ਦਿੰਦੀ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਕੋਈ ਘਰ ਅਜਿਹਾ ਹੈ, ਜਿੱਥੇ ਕੋਈ ਬਿਮਾਰ ਨਹੀਂ ਹੁੰਦਾ। ਮਤਲਬ ਕਿ ਦਵਾਈ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ।  ਕਿਸੇ ਨਾ ਕਿਸੇ ਤਰ੍ਹਾਂ ਲਗਭਗ ਸਾਰੇ ਲੋਕਾਂ ਨੂੰ ਦਵਾਈ ਦੀ ਵਰਤੋਂ ਕਰਨੀ ਪੈਂਦੀ ਹੈ। ਕਦੀ ਸਰੀਰ ਦਰਦ ਦੇ ਨਾਂਅ ’ਤੇ ਅਤੇ ਕਦੇ ਸਿਰ ਦਰਦ ਦੇ ਨਾਂਅ ’ਤੇ। ਇਹ Read More
  • ਦਿੱਲੀ ਕਮੇਟੀ ਦਾ ਸਹੀ ਫੈਸਲਾ >

    ਨਵੰਬਰ 1984 ਦੇ ਸਿੱਖ ਕਤਲੇਆਮ ਦੀ ਯਾਦ ਵਿੱਚ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਯਾਦਗਾਰ ਬਣਾਉਣ ਦਾ ਪ੍ਰੋਗਰਾਮ ਉਲੀਕਿਆ ਹੈ। ਇਸ ਸਬੰਧੀ ਬੀਤੇ ਦਿਨ ਕਮੇਟੀ ਦੇ ਹੋਏ ਜਨਰਲ ਇਜਲਾਸ ਵਿੱਚ ਇਸ ਸਬੰਧੀ ਮਤਾ ਪੇਸ਼ ਕਰਦਿਆਂ ਇਹ ਯਾਦਗਾਰ ਬਣਾਉਣ ਲਈ ਹਾਊਸ ਤੋਂ ਪ੍ਰਵਾਨਗੀ ਮੰਗੀ ਗਈ। ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਯਾਦਗਾਰ ਬਣਾਉਣ ਦੇ ਨਾਲ-ਨਾਲ ਨਵੰਬਰ-1984 ਦੌਰਾਨ ਨਵੀਂ ਦਿੱਲੀ ਅਤੇ ਦੇਸ਼ ਦੇ ਹੋਰ ਭਾਗਾਂ ਵਿੱਚ ਚੁਣ-ਚੁਣ ਕੇ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਯਾਦਗਾਰ ਬਣਾਉਣ ਦਾ ਮਸਲਾ ਪਿਛਲੇ ਕਾਫੀ ਸਮੇਂ ਤੋਂ ਚਰਚਾ ਵਿੱਚ ਰਿਹਾ ਹੈ। ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਬਾਬਾ ਹਰਨਾਮ ਸਿੰਘ Read More
  • ਯੂ.ਪੀ.ਏ.ਸਰਕਾਰ ਦੇ ਚਾਰ ਸਾਲ >

    ਕਾਂਗਰਸ ਦੀ ਅਗਵਾਈ ਹੇਠਲੀ ਯੂ.ਪੀ.ਏ. ਸਰਕਾਰ ਆਪਣੇ ਦੂਜੇ ਪੰਜ ਸਾਲਾ ਕਾਰਜਕਾਲ ਦੇ ਚਾਰ ਸਾਲ ਪੂਰੇ ਕਰਨ ਦੇ ਜਸ਼ਨ ਮਨਾ ਰਹੀ ਹੈ। ਇਸ ਲਈ ਕਾਂਗਰਸ ਨੇ ਯੂ.ਪੀ.ਏ. ਨੂੰ ਅੰਦਰੋਂ ਅਤੇ ਬਾਹਰੋਂ ਹਮਾਇਤ ਦੇ ਰਹੇ ਸਮੂਹ ਪਾਰਟੀਆਂ ਦੇ ਨੇਤਾਵਾਂ ਨੂੰ ਰਾਤ ਦੇ ਖਾਣੇ ਅਤੇ ਆਪਣੀ ਸਰਕਾਰ ਦੀਆਂ ਚਾਰ ਸਾਲ ਦੀਆਂ ਪ੍ਰਾਪਤੀਆਂ ਪੜ੍ਹ ਕੇ ਸੁਣਾਉਣ ਲਈ ਇੱਕ ਸਮਾਗਮ ਦਾ ਆਯੋਜਨ ਵੀ ਕੀਤਾ ਹੈ। ਇਹ ਸੱਤਰਾਂ ਲਿਖੇ ਜਾਣ ਤੱਕ ਇਸ ਰਾਤ ਦੇ ਖਾਣੇ ਅਤੇ ਪ੍ਰਾਪਤੀਆਂ ਦੇ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਜਦੋਂ ਤੱਕ ਇਹ ਸੰਪਾਦਕੀ ਪਾਠਕਾਂ ਤੱਕ ਪੁੱਜੇਗਾ ਸਰਕਾਰ ਦੇ ਮੁੱਖੀ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਵੱਲੋਂ ਗਿਣਾਏ ਆਪਣੇ ਚਾਰ ਸਾਲਾਂ ਦੇ ਕਾਰਜਕਾਲ Read More
  • ਭਾਰਤ ਅਤੇ ਚੀਨ ਦੀ ਸਾਂਝ >

    ਭਾਰਤ ਅਤੇ ਚੀਨ ਸੰਸਾਰ ਦੇ ਦੋ ਵੱਡੇ ਦੇਸ਼ ਹਨ। ਮਨੁੱਖਤਾ ਦੀ ਆਬਾਦੀ ਦਾ ਬਹੁਤ ਵੱਡਾ ਹਿੱਸਾ ਇਨ੍ਹਾਂ ਦੋਹਾਂ ਦੇਸ਼ਾਂ ਦੀਆਂ ਸਰਹੱਦਾਂ ਅੰਦਰ ਰਹਿੰਦਾ ਹੈ। ਲਗਭਗ ਸੰਸਾਰ ਦੀ ਕੁੱਲ ਆਬਾਦੀ ਦਾ ਤੀਜਾ ਹਿੱਸਾ। ਇਨ੍ਹਾਂ ਦੇਸ਼ਾਂ ਦੀਆਂ ਜਿਥੇ ਸਰਹੱਦਾਂ ਨਾਲ-ਨਾਲ ਲੱਗਦੀਆਂ ਹਨ ਉਥੇ ਸਮੱਸਿਆਵਾਂ ਵੀ ਸਾਂਝੀਆਂ ਹਨ। ਚੀਨ ਅਤੇ ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਮੀਟਿੰਗ ਦੋਹਾਂ ਦੇਸ਼ਾਂ ਲਈ ਬਹੁਤ ਮਹੱਤਵਪੂਰਨ ਹੈ। ਦੋਹਾਂ ਦੇਸ਼ਾਂ ਦੇ ਆਪਸੀ ਚੰਗੇ ਸਬੰਧ ਸਮੁੱਚੇ ਸੰਸਾਰ ਪੱਧਰ ’ਤੇ ਬਹੁਤ ਮਹੱਤਵ ਤੇ ਡੂੰਘੇ ਅਰਥ ਰੱਖਦੇ ਹਨ। ਚੀਨ ਇੱਕ ਉਭਰ ਰਹੀ ਸ਼ਕਤੀ ਹੈ। ਪਿਛਲੇ ਦੋ ਦਹਾਕਿਆਂ ਵਿੱਚ ਸੰਸਾਰ ਪੱਧਰ ’ਤੇ ਦੋ ਵੱਡੀਆਂ ਸ਼ਕਤੀਆਂ ਦੇ ਕੇਂਦਰ ਬਦਲੇ ਹਨ। ਅਮਰੀਕਾ ਅੱਜ ਭਾਵੇਂ ਸੰਸਾਰ Read More
  • ਜਮਹੂਰੀਅਤ ਦੀ ਮਜ਼ਬੂਤੀ ਜਾਂ ਮਜ਼ਾਕ? >

    ਪੰਜਾਬ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਮੁਕੰਮਲ ਹੋ ਗਈਆਂ ਹਨ। ਲੋਕਾਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਵਿੱਚ ਹਿੱਸਾ ਲਿਆ। ਸੰਭਾਵਨਾ ਹੈ ਕਿ ਕੱਲ੍ਹ ਨੂੰ ਨਿਕਲਣ ਵਾਲੇ ਚੋਣ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਭਾਰੀ ਜਿੱਤ ਹੋਵੇਗੀ। ਅਕਾਲੀ ਆਗੂ ਆਪਣੇ ਅਖੌਤੀ ਵਿਕਾਸ ਦੇ ਦਾਅਵਿਆਂ ਦਾ ਐਲਾਨ ਕਰਨਗੇ। ਅਸਲ ਵਿੱਚ ਇਹ ਜਿੱਤ ਸ਼੍ਰੋਮਣੀ ਅਕਾਲੀ ਦਲ (ਬ) ਦੀ ਨਹੀਂ, ਇਹ ਜਿੱਤ ਪੰਜਾਬ ਸਰਕਾਰ ਦੀ ਹੈ। ਪੰਜਾਬ ਦਾ ਮੁੱਖ ਮੰਤਰੀ ਕੋਈ ਵੀ ਹੋਵੇ ਸਥਾਨਕ ਸੰਸਥਾਵਾਂ ਵਿੱਚ ਉਸ ਦੀ ਜਿੱਤ ਦੀਆਂ ਸੰਭਾਵਨਾਂ ਕਾਫੀ ਜਿਆਦਾ ਹੁੰਦੀਆਂ ਹਨ। ਪੰਜਾਬ ਦੀ ਧਰਤੀ ਬਹੁਤ  ਭਾਗਾਂ ਵਾਲੀ ਹੈ ਇਸ ਦੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਕਿ Read More
  • ਭਾਜਪਾ ਵਰਕਰਾਂ ਨੂੰ ਅਗਵਾ ਕਰ ਰਿਹਾ ਹੈ ਅਕਾਲੀ ਦਲ >

    ਸ਼ਾਂਤਾ ਕੁਮਾਰ ਪੰਜਾਬ ਭਾਜਪਾ ਦੇ ਇੰਚਾਰਜ ਬਣਾਏ ਚੰਡੀਗੜ੍ਹ ਝ ਸ. ਰ.-ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੌਮੀ ਮੀਤ ਪ੍ਰਧਾਨ ਸ਼ਾਤਾ ਕੁਮਾਰ ਨੂੰ ਇਕ ਵਾਰ ਫਿਰ ਪੰਜਾਬ ਭਾਜਪਾ ਦਾ ਇੰਚਾਰਜ ਨਿਯੁਕਤ ਕਰਨ ’ਤੇ ਮੌਜੂਦਾ ਸੂਬਾ ਪ੍ਰਧਾਨ ਕਮਲ ਸ਼ਰਮਾ ਦੇ ਧੜੇ ਨੂੰ ਹੋਰ ਮਜ਼ਬੂਤੀ ਮਿਲੀ ਹੈ ਜਿਕਰਯੋਗ ਹੈ ਕਿ ਕਮਲ ਸ਼ਰਮਾ ਨੂੰ ਸੂਬਾ ਪ੍ਰਧਾਨ ਬਣਾਉਣ ਅਤੇ ਮੰਤਰੀਆਂ ਦੀ ਨਿਯੁਕਤੀ ਕਰਨ ’ਚ ਸ਼ਾਤਾ ਕੁਮਾਰ ਨੇ ਅਹਿਮ ਰੋਲ ਅਦਾ ਕੀਤਾ ਸੀ। ਭਾਜਪਾ ਕੋਟੇ ਦੇ ਮੌਜੂਦਾ ਚਾਰ ਮੰਤਰੀ ਸ਼ਾਤਾ ਕੁਮਾਰ ਦੀ ਪਸੰਦ ਵਜੋਂ ਜਾਣੇ ਜਾਂਦੇ ਰਹੇ ਹਨ। ਇਸ ਲਈ ਉਸ ਧੜੇ ਨੂੰ ਸ਼ਾਤਾ ਕੁਮਾਰ ਦੀ ਨਿਯੁਕਤੀ ਨਾਲੇ ਵੱਡਾ ਝਟਕਾ ਲੱਗਾ ਹੈ ਜੋ ਪਿਛਲੇ ਕੁਝ ਸਮੇਂ Read More
  • ਹਿੰਦੀ ਚੀਨੀ ਭਾਈ ਭਾਈ >

    ਚੀਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਲੀ ਕੇ ਕਿਆਂਗ ਆਪਣੀਆਂ ਵਿਦੇਸ਼ ਯਾਤਰਾਵਾਂ ਦਾ  ਸਿਲਿਸਲਾ ਸ਼ੁਰੂ ਕਰਨ ਦਾ ਸ਼ੁੱਭ ਆਰੰਭ ਭਾਰਤ ਤੋਂ ਕਰ ਰਹੇ ਹਨ। ਪ੍ਰਧਾਨ ਮੰਤਰੀ ਬਣਨ ਉਪਰੰਤ ਉਨ੍ਹਾਂ ਸਭ ਤੋਂ ਪਹਿਲਾਂ ਆਪਣੇ ਗਵਾਂਢੀ ਦੇਸ਼ ਭਾਰਤ ਆਉਣ ਨੂੰ ਪਹਿਲ ਦਿੱਤੀ ਹੈ। ਭਾਰਤ ਨੇ ਵੀ ਚੀਨ ਦੇ ਨਵੇਂ ਪ੍ਰਧਾਨ ਮੰਤਰੀ ਦੀ ਆਮਦ ਦੌਰਾਨ ਉਸ ਨੂੰ ਅੱਖਾਂ ਤੇ ਬਿਠਾਉਂਦਿਆਂ ਤਲੀਆਂ ਉੱਤੇ ਚੋਗ ਚੁਗਾਉਣ ਦੇ ਪ੍ਰਬੰਧ ਕੀਤੇ ਹਨ। ਅਕਸਰ ਕਿਹਾ ਜਾਂਦਾ ਹੈ ਕਿ ਬੁਰੇ  ਰਿਸ਼ਤੇਦਾਰ ਨੂੰ ਜਰਨਾ ਸੌਖਾ ਹੈ, ਪ੍ਰੰਤੂ ਬੁਰਾ ਗਵਾਂਢੀ ਜਰਨਾ ਬਹੁਤ ਔਖਾ ਹੈ। ਹਰ  ਵੇਲੇ ਗਵਾਂਢੀ ਨਾਲ ਸਭ ਤੋਂ ਪਹਿਲਾਂ ਸਾਹਮਣਾ ਹੁੰਦਾ ਹੈ। ਭਾਰਤ ਦੇ ਪ੍ਰਮੁੱਖ ਗਵਾਂਢੀ  ਦੇਸ਼ ਪਾਕਿਸਤਾਨ ਅਤੇ Read More
  • ਕੌਣ ਦੇਵੇ ਇਨਸਾਫ਼? >

    ਅੱਜ ਦੀਆਂ ਅਖਬਾਰਾਂ ਵਿੱਚ ਦੋ ਖਬਰਾਂ ਪ੍ਰਮੁੱਖਤਾ ਨਾਲ ਛਪੀਆਂ ਹਨ। ਦੋਵੇਂ ਖਬਰਾਂ ਸਮਾਜ ਵਿੱਚ ਆਏ ਭਿਆਨਕ ਕਿਸਮ ਦੇ ਨਿਘਾਰ ਵੱਲ ਇਸ਼ਾਰਾ ਕਰਦੀਆਂ ਹਨ। ਦੋਵੇਂ ਖਬਰਾਂ ਇਸ ਲਈ ਮਹੱਤਵਪੂਰਨ ਹਨ ਕਿਉਂਕਿ ਜਿਸ ਮੁਸੀਬਤ ਦੇ ਸ਼ਿਕਾਰ ਜੋ ਵਿਅਕਤੀ ਹੋਏ ਹਨ, ਉਹ ਸਧਾਰਨ ਵਿਅਕਤੀ ਨਹੀਂ ਹਨ। ਦੋਵੇਂ ਪੀੜਤ ਕਾਨੂੰਨ ਅਤੇ ਸੰਵਿਧਾਨ ਦੀਆਂ ਸ਼ਕਤੀਆਂ ਉ¤ਪਰ ਪਹਿਰਾ ਦੇਣ ਵਾਲੇ ਹਨ। ਪਹਿਲੀ ਖਬਰ ਚੰਡੀਗੜ੍ਹ ਤੋਂ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਮੁੱਖ ਜੱਜ ਨੇ ਉਸੇ ਹਾਈਕੋਰਟ ਵਿੱਚ ਜਾ ਕੇ ਖੁੱਦ ਲਈ ਇਨਸਾਫ਼ ਮੰਗਿਆ ਹੈ, ਜਿੱਥੇ ਕਦੇ ਉਹ ਖੁੱਦ ਬੈਠ ਕੇ ਲੋਕਾਂ ਦੇ ਮਾਮਲੇ ਸੁਣਦਿਆਂ ਫੈਸਲੇ ਅਤੇ ਇਨਸਾਫ਼ ਕਰਿਆ ਕਰਦੇ ਸਨ। ਹਾਈਕੋਰਟ ਦੇ ਇਹ ਸਾਬਕਾ ਮੁੱਖ Read More
  • ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਨਿੱਜੀ ਦਖਲ ਅੰਦਾਜ਼ੀ ਕਰਨ >

    ਰਾਮਪੁਰਾ ਫੂਲ ਹਲਕੇ ਵਿੱਚ ਗੋਲੀਕਾਂਡ ਦੀ ਵਾਪਰੀ ਘਟਨਾ ਸਧਾਰਣ ਨਹੀਂ ਹੈ। ਇਹ ਘਟਨਾ ਦੁੱਖਦਾਇਕ ਅਤੇ ਪੰਜਾਬ ਦੇ ਸੰਤਾਪ ਹੰਢਾ ਚੁੱਕੇ ਲੋਕਾਂ ਲਈ ਵੱਡੀ ਫਿਕਰਮੰਦੀ ਵਾਲੀ ਹੈ। ਇਹ ਸਰਕਾਰ ਦੇ ਅਕਸ ਲਈ ਵੀ ਠੀਕ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੱਲੋਂ ਇਸ ਘਟਨਾ ਨੂੰ ਅਣਗੌਲਿਆਂ ਕਰਨਾ ਅਫਸੋਸਨਾਕ ਹੈ। ਦੋਵਾਂ ਆਗੂਆਂ ਵੱਲੋਂ ਘਟਨਾ ਨੂੰ ਅਣਗੌਲਿਆਂ੍ਯ ਕਰਨ ਨਾਲ ਸਰਕਾਰ ਦੀ ਨੀਅਤ ਉੱਤੇ ਵੀ ਸ਼ੰਕੇ ਖੜ੍ਹੇ ਹੁੰਦੇ ਹਨ। ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਇਨ੍ਹਾਂ ਦੋਵਾਂ ਵੱਡੇ ਆਗੂਆਂ ਦਾ ਸਿੱਧੇ ਜਾਂ ਅਸਿੱਧੇ ਢੰਗ ਨਾਲ ਇਸ ਘਟਨਾ ਨਾਲ ਕੋਈ ਵੀ ਸਬੰਧ ਨਹੀਂ ਹੈ। ਪਰ ਪੰਜਾਬ ਸਰਕਾਰ ਦੀਆਂ ਸਮੁੱਚੀਆਂ ਸ਼ਕਤੀਆਂ ਇਨ੍ਹਾਂ ਦੋਵਾਂ Read More
  • ਦਿਹਾੜੀਦਾਰ ਅਫਸਰ ਹਟਾਏ ਜਾਣ >

    ਪਿਛਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਰਿਟਾਇਰਮੈਂਟ ਤੋਂ ਬਾਅਦ ਮੁਲਾਜ਼ਮਾਂ ਜਾਂ ਅਫਸਰਾਂ ਨੂੰ ਦੁਬਾਰਾ ਨੌਕਰੀ ’ਤੇ ਨਹੀਂ ਰੱਖਿਆ ਜਾਵੇਗਾ। ਭਾਵੇਂ ਇਸ ਫੈਸਲੇ ਵਿੱਚ ਪੀ. ਸੀ. ਐਸ. ਅਫਸਰਾਂ ਨੂੰ ਛੋਟ ਦਿੱਤੀ ਗਈ ਸੀ ਪਰੰਤੂ ਹੁਣ ਪੰਜਾਬ ਸਰਕਾਰ ਆਪਣੇ ਇਸ ਫੈਸਲੇ ਦੀਆਂ ਖੁਦ ਧੱਜੀਆਂ ਉਡਾ ਰਹੀ ਹੈ । ਅਨੇਕਾਂ ਪੀ. ਸੀ. ਐਸ. ਅਫਸਰ ਅਤੇ ਹੋਰ ਮਹਿਕਮਿਆਂ ਦੇ ਅਫਸਰ ਰਿਟਾਇਰਮੈਂਟ ਤੋਂ ਬਾਅਦ ਕਈ ਸਾਲਾਂ ਤੋਂ ਨੌਕਰੀ ਕਰ ਰਹੇ ਹਨ। ਲੋਕਾਂ ਨੂੰ ਇਨਸਾਫ ਅਤੇ ਜਵਾਬਦੇਹ ਪ੍ਰਸਾਸ਼ਨ ਦੇਣ ਵਾਲੇ ਅਫਸਰ ਖੁਦ ਜਿਸ ਕੁਰਸੀ ਉੱਪਰ ਬੈਠੇ ਹਨ, ਉਹ ਕੁਰਸੀ ਨੂੰ ਪ੍ਰਾਪਤ ਕਰਨ ਦਾ ਤਰੀਕਾ ਅਨਿਆਂਪੂਰਣ ਹੈ। ਉਹ ਕੁਰਸੀ ਉਪਰ ਸਰਕਾਰੀ ਰੂਲਾਂ Read More
  • 1
  • 2

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today153
Yesterday405
Week2746
Month10621
All178824

Weather

97°
36°
°F | °C
Widespread Dust
Humidity: 32%
Sun
Mostly Sunny
82 | 109
27 | 42
Mon
Mostly Sunny
79 | 110
26 | 43