



ਡਾ.ਅਜੀਤਪਾਲ ਸਿੰਘ ਐੱਮ.ਡੀ.
ਬੰਗਲਾ ਦੇਸ਼ ਦੀ ਰਾਜਧਾਨੀ ਢਾਕਾ ਦੀ ਸੀਮਾ ਤੇ ਅਸੂਲਿਆ ਦੇ ਢਾਕਾ ਐਕਸਪੋਰਟ ਪ੍ਰੋਸੈਸਿੰਗ ਜੋਨ ਵਿੱਚ ਤਜਰੀਨ ਫੈਸ਼ਨ ਨਾਮਕ ਗਾਰਮੈਂਟ ਫੈਕਟਰੀ ਵਿੱਚ ਭਿਅੰਕਰ ਅੱਗ ਦੁਰਘਟਨਾ ਵਿੱਚ 124 ਮਜ਼ਦੂਰ ਮਾਰੇ ਗਏ। ਇਹ ਅੱਗ 24 ਨਵੰਬਰ 2012 ਸ਼ਨਿੱਚਰਵਾਰ ਸ਼ਾਮ ਨੂੰ ਲੱਗੀ ਅਤੇ ਐਤਵਾਰ ਸਵੇਰੇ ਤੱਕ ਜਾ ਕੇ ਹੀ ਅੱਗ ’ਤੇ ਕਾਬੂ ਪਾਇਆ ਜਾ ਸਕਿਆ ਸੀ। ਇਹ ਫੈਕਟਰੀ ਟਬੂਬਾ ਗਰੁੱਪ ਦੀ ਸਹਾਇਕ ਕੰਪਨੀ ਹੈ ਜੋ ਬੰਗਲਾ ਦੇਸ਼ ਦਾ ਇੱਕ ਵੱਡਾ ਬਰਾਮਦ ਸਮੂਹ ਹੈ। ਇਹ ਸਮੂਹ ਵਾਲਮਾਰਟ ਕੈਰੀਡੋਰ ਤੇ ਆਈ.ਕੇ.ਈ.ਏ. ਲਈ ਮਾਲ ਦੀ ਪੈਦਾਵਾਰ ਕਰਦਾ ਹੈ। ਅੱਗ ਲੱਗਣ ਦਾ ਕਾਰਣ ਜਿਵੇਂ ਕਿ ਅਕਸਰ ਦੱਸਿਆ ਜਾਂਦਾ ਹੈ ਸ਼ਾਟ ਸਰਕਟ ਸੀ ਪਰ ਉਸ ਪਿੱਛੋਂ ਜੋ ਕੁੱਝ ਫੈਕਟਰੀ ਵਿੱਚ ਹੋਇਆ, ਉਸ ਨੂੰ ਸਿਰਫ ਇੱਕ ਦੁਰਘਟਨਾ ਜਾਂ ਹਾਦਸਾ ਕਹਿ ਕੇ ਨਹੀਂ ਟਾਲਿਆ ਜਾ ਸਕਦਾ, ਪਰ ਇਸ ਪਿੱਛੋਂ ਹੋਣ ਵਾਲੇ ਜਾਨ-ਮਾਲ ਦੇ ਨੁਕਸਾਨ ਘੱਟ ਹੋ ਸਕਦਾ ਹੈ। ਇਹ ਇਸ ’ਤੇ ਨਿਰਭਰ ਕਰਦਾ ਹੈ ਕਿ ਉੱਥੇ ਸੰਭਾਵਿਤ ਦੁਰਘਟਨਾ ਤੋਂ ਬਚਣ ਦੇ ਕੀ ਉਪਾਅ ਹਨ। ਆਏ ਦਿਨ ਹੋਣ ਵਾਲੀਆਂ ਫੈਕਟਰੀ ਦੁਰਘਟਨਾਵਾਂ ਤੋਂ ਬਚਣ ਦੇ ਕੀ ਉਪਾਅ ਹਨ। ਆਏ ਦਿਨ ਹੋਣ ਵਾਲੀਆਂ ਫੈਕਟਰੀ ਦੁਰਘਟਨਾਵਾਂ ਵਿੱਚ ਅਸੀਂ ਵੇਖਦੇ ਹਾਂ ਕਿ ਉੱਥੇ ਕੰਮ ਕਰ ਰਹੇ ਮਜ਼ਦੂਰਾਂ ਦੀ ਸੁਰੱਖਿਆ ਦੀ ਕੋਈ ਵਿਵਸਥਾ ਨਹੀਂ ਹੁੰਦੀ।
ਅੱਜ ਬੰਗਲਾ ਦੇਸ਼ ਵਿੱਚ 400 ਤੋਂ ਵੱਧ ਗਾਰਮੈਂਟ ਦੀਆਂ ਫੈਕਟਰੀਆਂ ਹਨ, ਜਿਸ ਵਿੱਚ 20 ਲੱਖ ਤੋਂ ਵੱਧ ਮਜ਼ਦੂਰ ਕੰਮ ਕਰਦੇ ਹਨ ਜਿਨ੍ਹਾਂ ਵਿੱਚ ਬਹੁਤੀਆਂ ਔਰਤਾਂ ਹਨ ਤੇ ਮਜ਼ਦੂਰਾਂ ਦੀ ਇੰਨੀ ਅਬਾਦੀ ਭਾਰੀ ਸੁਰੱਖਿਆ ਦਰਮਿਆਨ ਕੰਮ ਕਰਦੀ ਹੈ। ਤਜਰੀਨ ਫੈਕਟਰੀ ਵਿੱਚ ਵੀ ਅਜਿਹੇ ਹੀ ਹਾਲਾਤ ਸਨ। ਇਹ ਫੈਕਟਰੀ 8 ਮੰਜਿਲਾਂ ਇਮਾਰਤ ਵਿੱਚ ਚੱਲ ਰਹੀ ਸੀ ਜਿਸ ਦੀ ਬੇਸਮੈਂਟ ਵਿੱਚ ਸਟੋਰ ਸੀ ਤੇ ਅੱਗ ਜਦ ਸਟੋਰ (ਗੁਦਾਮ) ਵਿੱਚ ਲੱਗੀ ਤਾਂ ਉੱਪਰ ਦੇ ਮਜ਼ਦੂਰ ਉੱਤੇ ਹੀ ਫੱਸ ਗਏ। ਉੱਪਰ ਜਾਣ ਲਈ ਸਿਰਫ ਇੱਕ ਹੀ ਰਾਹ ਸੀ ਜੋ ਗੋਦਾਮ ਤੋਂ ਹੋ ਕੇ ਜਾਂਦਾ ਸੀ ਤੇ ਇਸ ਲਈ ਇੱਕ ਹੀ ਰਾਹ ਸੀ, ਜੋ ਗੋਦਾਮ ਤੋਂ ਹੋ ਕੇ ਜਾਂਦਾ ਸੀ ਤੇ ਇਸ ਲਈ ਫਾਇਰ ਬ੍ਰਿਗੇਡ ਦੇ ਆਦਮੀ ਵੀ ਉੱਪਰ ਤੱਕ ਨਹੀਂ ਪਹੁੰਚ ਪਾ ਰਹੇ ਸਨ। ਜਿਉਂਦੇ ਬੱਚੇ ਇੱਕ ਮਜ਼ਦੂਰ ਮੁਹੰਮਦ ਮੰਪੂ ਅਨੁਸਾਰ ਅੱਗ ਦੀ ਘੰਟੀ ਵੱਜਣ ਪਿੱਛੋਂ ਜਦ ਉਹ ਦਰਵਾਜ਼ੇ ਵੱਲ ਭੱਜੇ ਤਾਂ ਮੈਨੇਜਰ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਕੰਮ ਕਰਨ ਲਈ ਕਿਹਾ। ਥੋੜ੍ਹੀ ਦੇਰ ਪਿੱਛੋਂ ਉਹ ਦੁਬਾਰਾ ਬਾਹਰ ਨਿਕਲਣ ਵਾਲੇ ਦਰਵਾਜ਼ੇ ਵੱਲ ਭੱਜੇ, ਪਰ ਉਸ ’ਤੇ ਤਾਲਾ ਵੱਜਿਆ ਹੋਇਆ ਸੀ। ਫੇਰ ਉਨ੍ਹਾਂ ਖਿੜਕੀ ਰਾਹੀਂ ਛਾਲ ਮਾਰੀ। ਇਹ ਵਾਕਿਆ ਦੂਜੀ ਮੰਜ਼ਿਲ ’ਤੇ ਕੰਮ ਕਰਨ ਵਾਲੇ ਮਜ਼ਦੂਰ ਦੇ ਅਨੁਸਾਰ ਹੈ ਤੇ ਦੂਜੀ ਮੰਜ਼ਿਲ ’ਤੇ ਹੀ ਸਭ ਤੋਂ ਵੱਧ 69 ਲਾਸ਼ਾਂ ਮਿਲੀਆਂ ਸਨ। ਜੇ ਤਾਲਾ ਨਾ ਲੱਗਿਆ ਹੁੰਦਾ ਥਾਂ ਕੁੱਝ ਜਾਨਾਂ ਬਚ ਸਕਦੀਆਂ ਸਨ, ਪਰ ਅੱਠਵੀਂ ਮੰਜ਼ਿਲ ਤੋਂ ਛਾਲ ਮਾਰਨ ਵਾਲੇ ਮਜ਼ਦੂਰ ਇੰਨੇ ਕਿਸਮਤ ਦੇ ਧਨੀ ਨਹੀਂ ਸਨ। ਉਨ੍ਹਾਂ ਵਿੱਚ ਬਹੁਤ ਬਦਕਿਸਮਤ ਮਾਰੇ ਗਏ।
ਇਹ ਖੁਦ ਵਾਲਮਾਰਟ ਦੇ ਬੁਲਾਰੇ ਕੇਵਿਨ ਗਾਰਡਨਰ ਦੇ ਸ਼ਬਦਾਂ ਵਿੱਚ ਜਾਣਿਆਂ ਜਾ ਸਕਦਾ ਹੈ। ਇਹ ਫੈਕਟਰੀ ਮਈ 2010 ਵਿੱਚ ਖੁੱਲ੍ਹੀ ਸੀ ਤੇ ਜਦ ਵਾਲਮਾਰਟ ਨੇ ਇੱਥੇ ਮਈ 2011 ਵਿੱਚ ਨਿਰੀਖਣ ਕਰਵਾਇਆ, ਤਦ ਮਜ਼ਦੂਰਾਂ ਦੀ ਸੁਰੱਖਿਆ ਵਿਵਸਥਾ ਵਿੱਚ ਕਮੀ ਹੋਣ ਕਾਰਨ ਇਸ ਨੂੰ ਔਰੇਂਜਗ੍ਰੇਡ ਦਿੱਤਾ ਗਿਆ ਸੀ ਅਤੇ ਜਦ ਅਗਸਤ 2011 ਵਿੱਚ ਨਿਰੀਖਣ ਹੋਇਆ ਤਦ ਪੀਲਾ ਗਰੇਡ ਦਿੱਤਾ ਗਿਆ ਜੋ ਮੀਡੀਆ ਰਿਸਕ ਦਾ ਸੰਕੇਤ ਹੈ। ਇਸ ਸਾਲ ਇਸ ਦਾ ਨਿਰੀਖਣ ਫਿਰ ਤੋਂ ਹਨ, ਉੱਥੇ ਨਿਰੀਖਣ ਕਰਵਾਉਂਦੀਆਂ ਹਨ ਅਤੇ ਸੁਰੱਖਿਆ ਵਿਵਸਥਾ ਦੇ ਪੈਮਾਨੇ ਪੂਰੇ ਨਾ ਹੋਣ ’ਤੇ ਉਸ ਦੇ ਆਰਡਰ ਰੱਦ ਕਰਨ ਦੇਣ ਦੀਆਂ ਗੱਲਾਂ ਕਰਦੀਆਂ ਹਨ, ਪਰ ਅੱਜ ਜਦ ਮੰਦੀ ਵਿੱਚ ਉਨ੍ਹਾਂ ਦੇ ਮੁਨਾਫੇ ਘੱਟ ਹੋ ਰਹੇ ਹਨ ਤਾਂ ਉਹ ਇਨ੍ਹਾਂ ਪੈਮਾਨਿਆਂ ਦੀ ਕੋਈ ਪ੍ਰਵਾਹ ਨਹੀਂ ਕਰਦੀਆਂ ਹਨ ਤੇ ਜੋ ਕੰਪਨੀਆਂ ਪੈਮਾਨਿਆਂ ਨੂੰ ਪੂਰਾ ਨਹੀਂ ਕਰਦੀਆਂ ਹਨ। ਐਮਸਟਰਡਮ ਸਥਿਤ ਕਲੀਨ ਕਲੋਥ ਕੰਪੈਨ ਦੇ ਕੌਮਾਂਤਰੀ ਸੰਯੋਜਕ ਜੇਲ ਦੇਨ ਮਰੁਸਟ
ਪੰਜਾਬ ’ਚ ਜਦੋਂ ਖੇਤੀਬਾੜੀ ਦੇ ਧੰਦੇ ਦਾ ਮਸ਼ੀਨੀਕਰਨ ਨਹੀਂ ਹੋਇਆ ਸੀ। ਉਸ ਸਮੇਂ ਖੇਤੀ ਦਾ ਸਾਰੇ ਦਾ ਸਾਰਾ ਧੰਦਾ ਹੱਥਾਂ ਨਾਲ ਅਤੇ ਬਲਦਾਂ ਨਾਲ ਕੀਤਾ ਜਾਂਦਾ ਸੀ। ਖੇਤੀ ਦਾ ਕੰਮ ਲਗਭਗ ਸਾਰਾ ਸਾਲ ਚੱਲਦਾ ਰਹਿੰਦਾ ਸੀ। ਹਾੜ੍ਹੀ ਦੇ ਸੀਜਨ ਵਿੱਚ ਜਦੋਂ ਕਣਕ ਵੱਢੀ ਜਾਂਦੀ ਸੀ ਤਾਂ ਵੱਢੀ ਕਣਕ ਦੀਆਂ ਭਰੀਆਂ ਬੰਨ੍ਹੀਆਂ ਜਾਂਦੀਆਂ ਸੀ। ਭਰੀਆਂ ਬੰਨ੍ਹਣ ਲਈ ਰੱਸੀਆਂ ਦੀ ਵਰਤੋ ਕੀਤੀ ਜਾਂਦੀ ਸੀ। ਇਹ ਰੱਸੀਆਂ ਦਿੱਬ ਤੋਂ ਬਣਦੀਆਂ ਸਨ। ਦਿੱਬ ਦੇ ਬੂਟਿਆਂ ਨੂੰ ਕੱਟਣ ਉਪਰੰਤ ਭਰੀਆਂ ਬਣਾ ਕੇ ਪਿੰਡ ਦੇ ਟੋਭੇ ਜਾਂ ਛੱਪੜ ਵਿੱਚ ਦੋ ਹਫ਼ਤਿਆਂ ਲਈ ਡੁਬੋ ਦਿੱਤਾ ਜਾਂਦਾ ਸੀ। ਇਸ ਪ੍ਰਕਾਰ ਇਸ ਦੇ ਰੇਸ਼ੇ ਪੋਲੇ ਹੋ ਕੇ ਛਿੱਲਣ ਯੋਗ ਹੋ ਜਾਂਦੇ ਸਨ। ਜ਼ਿੰਮੀਦਾਰ ਆਪਣੇ ਵਿਹਲੇ ਸਮੇਂ ਵਿੱਚ ਰੇਸ਼ੇਦਾਰ ਬੂਟਿਆਂ ਵਿੱਚੋਂ ਰੇਸ਼ਾ ਛਿੱਲ ਕੇ ਜੁਦਾ ਕਰ ਲੈਂਦੇ ਸਨ। ਫਿਰ ਇਸ ਰੇਸ਼ੇ ਨੂੰ ਰੱਸੀਆਂ ਵੱਟਣੀ ਕੁੰਡੀ ਨਾਲ ਦੂਹਰਾ, ਤੀਹਰਾ ਜਾਂ ਚੌਹਰਾ ਕੀਤਾ ਜਾਂਦਾ ਸੀ। ਇੱਕ ਜਣਾ ਰੱਸੀਆਂ ਵੱਟਣੀ ਕੁੰਡੀ ਨੂੰ ਹੱਥ ’ਚ ਫੜ੍ਹ ਕੇ ਘੁੰਮਾਈ ਜਾਂਦਾ ਤੇ ਪਿਛਾਂਹ ਹਟਦਾ ਜਾਂਦਾ, ਦੂਜਾ ਜਣਾ ਰੇਸ਼ਿਆਂ ਨੂੰ ਰੇਸ਼ਿਆਂ ਨਾਲ ਜੋੜੀ ਜਾਂਦਾ। ਇਸ ਤਰ੍ਹਾਂ ਇੱਕ ਵੱਡੀ ਸਾਰੀ ਰੱਸੀ ਬਣਾ ਲਈ ਜਾਂਦੀ। ਫਿਰ ਉਸ ਵੱਡੀ ਰੱਸੀ ਨੂੰ ਕੱਟ ਕੇ ਛੋਟੀਆਂ ਰੱਸੀਆਂ ਬਣਾ ਲਈਆਂ ਜਾਂਦੀਆਂ ਤੇ ਫਿਰ ਉਨ੍ਹਾਂ ਛੋਟੀਆਂ ਰੱਸੀਆਂ ਨਾਲ ਭਰੀਆਂ ਬੰਨ੍ਹ ਲਈਆਂ ਜਾਂਦੀਆਂ। ਰੱਸੀਆਂ ਵੱਟਣੀ ਕੁੰਡੀ ਤਾਰ ਅਤੇ ਦੋ ਬਾਂਸ ਜਾਂ ਲੱਕੜ ਦੇ ਟੁਕੜਿਆਂ ਦੀ ਬਣਾਈ ਜਾਂਦੀ ਸੀ। ਜਿਸ ਤਰ੍ਹਾਂ ਤੁਸੀਂ ਤਸਵੀਰ ’ਚ ਦੇਖ ਰਹੇ ਹੋ। ਦੇਖਣ ਨੂੰ ਇਹ ਸੰਦ ਬਹੁਤ ਛੋਟਾ ਲੱਗਦਾ ਹੈ ਪਰ ਕੰਮ ਇਹ ਬਹੁਤ ਵੱਡਾ ਕਰਦੀ ਸੀ। ਤਕਨੀਕ ਦੇ ਇਸ ਦੌਰ ਵਿੱਚ ਨਾ ਤਾਂ ਪਹਿਲਾਂ ਵਰਗੀਆਂ ਚੀਜ਼ਾਂ ਰਹੀਆਂ ਨੇ ਤੇ ਨਾ ਹੀ ਚੀਜ਼ਾਂ ਦੀ ਵਰਤੋ ਕਰਨ ਵਾਲੇ। ਮਸ਼ੀਨੀ ਦੌਰ ਵਿੱਚ ਹੱਥੀਂ ਕੰਮ ਕਰਨਾ ਘਟ ਗਿਆ ਹੈ। ਜਿਸ ਕਰਕੇ ਹੱਥ ਨਾਲ ਚੱਲਣ ਵਾਲੀਆਂ ਚੀਜ਼ਾਂ ਅਲੋਪ ਹੋ ਰਹੀਆਂ ਹਨ। ਹੋਰਨਾਂ ਚੀਜ਼ਾਂ ਵਾਂਗ ਇਹ ਰੱਸੀਆਂ ਵੱਟਣੀ ਕੁੰਡੀ ਵੀ ਹੁਣ ਅਲੋਪ ਹੋ ਗਈ ਹੈ।
-ਤਸਵਿੰਦਰ ਸਿੰਘ ਬੜੈਚ
ਮੋਬ : 98763-22677
ਸੰਦੀਪ ਜੈਤੋਈ
ਸੰਪਰਕ: 81465–73901
‘ਔਰਤ’ ਦੇ ਸਮਾਜ ’ਚ ਕਈ ਰੂਪ ਹਨ, ਔਰਤ ਨੂੰ ਹਰ ਧਾਰਮਿਕ ਗ੍ਰੰਥ ’ਚ ਸਭ ਤੋਂ ਉੱਚਾ ਦਰਜਾ ਪ੍ਰਾਪਤ ਹੈ। ਪਰ ਅੱਜ ਦੇ ਸਮਾਜ ’ਚ ਔਰਤ ਦੀ ਸੁਰੱਖਿਆ ਦਾ ਮੁੱਦਾ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸਮਾਜ ’ਚ ਦਿਨ ਪ੍ਰਤੀ ਦਿਨ ਵੱਧ ਰਹੀਆਂ ਅਣਸੁਖਾਵੀਆਂ ਘਟਨਾਵਾਂ ਕਰਕੇ ਔਰਤਾਂ ’ਚ ਮਾਨਸਿਕ ਪ੍ਰੇਸ਼ਾਨੀ ਵੱਧਦੀ ਜਾ ਰਹੀ ਹੈ। ਸਮਾਜ ’ਚ ਔਰਤਾਂ ’ਤੇ ਵੱਧ ਰਹੇ ਅੱਤਿਆਚਾਰ ਤੇ ਜਿਸਮਾਨੀ ਸੋਸ਼ਣ ਦੀਆਂ ਘਟਨਾਵਾਂ ਸਮਾਜ ਨੂੰ ਸ਼ਰਮਸਾਰ ਕਰ ਰਹੀਆਂ ਹਨ। ਆਧੁਨਿਕ ਸਮਾਜ ’ਚ ਵਿਚਰ ਰਹੀ ਔਰਤ ਅੱਜ ਵੀ ਆਧੁਨਿਕ ਨਹੀਂ ਬਣ ਸਕੀ ਹੈ। ਔਰਤ ਅੱਜ ਵੀ ਸ਼ੱਕੀ, ਵਹਿਮਾਂ ਭਰਮਾਂ ਤੇ ਇੱਕ ਦੂਜੇ ਦੀਆਂ ਬੁਰਾਈਆਂ ਕਰਨ ਦੀ ਆਦਤ ਤੋਂ ਮਜ਼ਬੂਰ ਹੈ। ਔਰਤ ਨੂੰ ਔਰਤ ਪ੍ਰਤੀ ਕੋਈ ਹਮਦਰਦੀ ਨਹੀਂ ਰਹੀ। ਸੜਕ ’ਤੇ ਤੁਰੀਂ ਜਾਂਦੀ ਕਿਸੇ ਜ਼ਰੂਰਤਮੰਦ ਔਰਤ ਦੀ ਮੱਦਦ ਲਈ ਔਰਤ ਅੱਗੇ ਨਹੀਂ ਆਉਂਦੀ। ਕਿਸੇ ਸੜਕ ਹਾਦਸੇ ਜਾਂ ਕਿਸੇ ਹੋਰ ਘਟਨਾ ਦਾ ਸ਼ਿਕਾਰ ਹੋਈ ਔਰਤ ਦੀ ਮੱਦਦ ਲਈ ਵੀ ਔਰਤ ਕੋਲ ਸਮਾਂ ਨਹੀਂ ਹੈ। ਔਰਤਾਂ ਨਾਲ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਘਟਦੀਆਂ ਹਨ ਜਿਨ੍ਹਾਂ ’ਚ ਪੁਰਸ਼ ਔਰਤ ਦੀ ਮੱਦਦ ਕਰ ਦਿੰਦਾ ਹੈ ਪਰ ਔਰਤ ਔਰਤ ਦੇ ਨੇੜੇ ਨਹੀਂ ਆਉਂਦੀ। ਅੱਜ ਦੇ ਆਧੁਨਿਕ ਦੌਰ ਦੀ ਔਰਤ ਅੱਜ ਵੀ ਔਰਤ ਦੀ ਬੁਰਾਈ ਤਾਂ ਕਰ ਸਕਦੀ ਹੈ, ਪਰ ਕਿਸੇ ਜ਼ਰੂਰਤਮੰਦ ਔਰਤ ਦੀ ਮੱਦਦ ਨਹੀਂ। ਰਾਤ ਦੇ ਸਮੇਂ ਸੜਕ ’ਤੇ ਪੈਦਲ ਜਾਂ ਆਪਣੇ ਕਿਸੇ ਵਹੀਕਲ ਨਾਲ ਤੁਰੀ ਜਾਂਦੀ ਔਰਤ ਲਈ ਔਰਤ ਕਿਉਂ ਨਹੀਂ ਰੁਕਦੀ। ਉਸਨੂੰ ਕਿਉਂ ਨਹੀਂ ਪੁੱਛਦੀ ਕਿ ਕੋਈ ਪਰੇਸ਼ਾਨੀ ਤਾਂ ਨਹੀਂ ਹੈ। ਸੜਕ ਹਾਦਸੇ ’ਚ ਜ਼ਖਮੀ ਹੋਈ ਔਰਤ ਦੀ ਮੱਦਦ ਲਈ ਅੱਗੇ ਕਿਉਂ ਨਹੀਂ ਆਉਂਦੀ। ਅੱਜ ਦੀ ਆਧੁਨਿਕ ਔਰਤ ਦਾ ਅਕਸ ਅਸੀਂ ਟੀਵੀ ਚੈਨਲਾਂ ’ਤੇ ਪ੍ਰਸਾਰਿਤ ਹੋ ਰਹੇ ਨਾਟਕਾਂ ਤੇ ਫਿਲਮਾਂ ’ਚ ਸਾਫ ਵੇਖ ਸਕਦੇ ਹਾਂ। ਟੀਵੀ ਚੈਨਲਾਂ ’ਤੇ ਪ੍ਰਸਾਰਿਤ ਹੋ ਰਹੇ ਜ਼ਿਆਦਾਤਰ ਨਾਟਕਾਂ ’ਚ ਔਰਤਾਂ ਨੂੰ ਅਹਿੰਸਕ, ਗੁੱਸੇ ਵਾਲੀ ਜਾਂ ਬਦਲਾ ਲੈਣ ਵਾਲੀ ਦੇ ਰੂਪ ’ਚ ਪੇਸ਼ ਕੀਤਾ ਜਾ ਰਿਹਾ ਹੈ। ਫਿਲਮਾਂ ’ਚ ਵੀ ਅਜਿਹਾ ਹੀ ਹੋ ਰਿਹਾ ਹੈ। ਔਰਤ ਨੂੰ ਚੋਰ, ਦੋ ਮਰਦਾਂ ਨਾਲ ਪਿਆਰ ਕਰਨ ਵਾਲੀ, ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲੀ, ਪਿਆਰ ਦੇ ਚੱਕਰ ’ਚ ਘਰੋਂ ਭੱਜਣ ਵਾਲੀ ਹੀ ਵਿਖਾਇਆ ਜਾ ਰਿਹਾ ਹੈ। ਉਕਤ ਸਾਰੇ ਪ੍ਰੋਗਰਾਮ ਤੇ ਫਿਲਮਾਂ ਔਰਤਾਂ ਦੇ ਅਕਸ ਨੂੰ ਖਰਾਬ ਕਰ ਰਹੀਆਂ ਹਨ।
ਔਰਤ ਆਪਣੀ ਸੁਰੱਖਿਆ ਲਈ ਝੰਡੇ ਚੁੱਕ ਕੇ ਸੜਕਾਂ ’ਤੇ ਤਾਂ ਉੱਤਰ ਆਉਂਦੀਆਂ ਹਨ। ਪਰ ਟੀਵੀ ਚੈਨਲਾਂ ’ਤੇ ਪ੍ਰਸਾਰਿਤ ਹੋ ਰਹੇ ਪ੍ਰੋਗਰਾਮਾਂ ਖਿਲਾਫ ਕਦੇ ਆਪਣੀ ਅਵਾਜ਼ ਕਿਉਂ ਨਹੀਂ ਚੁੱਕਦੀਆਂ। ਪੰਜਾਬੀ ਗੀਤਾਂ ’ਚ ਲੱਚਰਤਾ ਦੇ ਖਿਲਾਫ ਤਾਂ ਇਸਤਰੀ ਜਾਗ੍ਰਿਤੀ ਮੰਚ ਸੜਕਾਂ ’ਤੇ ਉੱਤਰ ਆਉਂਦੀ ਹੈ। ਪਰ ਫਿਲਮਾਂ ਤੇ ਟੀਵੀ ਚੈਨਲਾਂ ’ਤੇ ਔਰਤਾਂ ਦਾ ਅਕਸ ਖਰਾਬ ਕਰਨ ਵਾਲਿਆਂ ਵਿਰੁੱਧ ਲਾਮਬੰਦ ਕਿਉਂ ਨਹੀਂ ਹੁੰਦੀਆਂ। ਲੱਚਰਤਾ ਖਿਲਾਫ ਝੰਡਾ ਚੁੱਕਣ ਵਾਲੀਆਂ ਔਰਤਾਂ ਵੀ ਸ਼ਾਮ ਨੂੰ ਇਨ੍ਹਾਂ ਪ੍ਰੋਗਰਾਮਾਂ ਨੂੰ ਬੜੇ ਮਜੇ ਨਾਲ ਵੇਖਦੀਆਂ ਹੋਣੀਆਂ। ਇਸ਼ਕ ’ਚ ਅੰਨ੍ਹੀਆਂ ਘਰੋਂ ਭੱਜਣ ਵਾਲੀਆਂ ਔਰਤਾਂ ਤੇ ਕੁੜੀਆਂ ਨੂੰ ਸਮਝਾਉਣ ਲਈ ਕੋਈ ਮੁਹਿੰਮ ਕਿਉਂ ਨਹੀਂ ਵਿੱਢਦੀਆਂ। ਇਸ਼ਕ ’ਚ ਅੰਨ੍ਹੀਆਂ ਹੋ ਕੇ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਾਲੀਆਂ ਔਰਤਾਂ ਤੇ ਕੁੜੀਆਂ ਨੂੰ ਸਮਝਾਉਣ ਲਈ ਕੋਈ ਅਭਿਆਨ ਕਿਉਂ ਨਹੀਂ ਸ਼ੁਰੂ ਕਰਦੀਆਂ।
ਔਰਤਾਂ ਸਿਰਫ ਆਪਣੀ ਸੁਰੱਖਿਆ ਨੂੰ ਲੈ ਕੇ ਸੜਕਾਂ ’ਤੇ ਉਤਰਨ ਦੀ ਬਜਾਏ ਔਰਤ ਦਾ ਅਕਸ ਖਰਾਬ ਕਰਨ ਵਾਲਿਆਂ ਖਿਲਾਫ ਕੋਈ ਅਭਿਆਨ ਕਿਉਂ ਨਹੀਂ ਸ਼ੁਰੂ ਕਰਦੀਆਂ। ਜੇਕਰ ਔਰਤ ਦਾ ਅਕਸ ਹੀ ਸਮਾਜ ’ਚ ਖ਼ਰਾਬ ਪੇਸ਼ ਕੀਤਾ ਜਾਵੇਗਾ ਤਾਂ ਔਰਤ ਦੀ ਕਦਰ ਕੌਣ ਕਰੇਗਾ। ਇਸ ਗੱਲ ਨੂੰ ਔਰਤਾਂ ਕਿਉਂ ਨਹੀਂ ਸਮਝਦੀਆਂ। ਅੱਜ ਦੀ ਔਰਤ ਨੂੰ ਜ਼ਰੂਰਤ ਹੈ ਓਹ ਸਿਰਫ ਆਪਣੀ ਸੁਰੱਖਿਆ ਲਈ ਹੀ ਨਹੀਂ ਬਲਕਿ ਸਮਾਜ ਦੀਆਂ ਹਰ ਵਰਗ ਦੀਆਂ ਔਰਤਾਂ ਦੀ ਮੱਦਦ ਲਈ ਅੱਗੇ ਆਉਣ ਤਾਂ ਕਿ ਸਮਾਜ ’ਚ ਔਰਤ ਨੂੰ ਬਣਦਾ ਮਾਣ ਸਤਿਕਾਰ ਮਿਲ ਸਕੇ।
ਗੱਲ ਕਰਦੇ ਹਾਂ ਅੱਜ ਦੇ ਪੰਜਾਬੀ ਗੀਤਾਂ ਵਿੱਚ ਵੱਧ ਰਹੇ ਅਸ਼ੀਲਲ ਸ਼ਬਦ ਅਤੇ ਵੀਡਿਓਜ਼ ਦੀਆਂ। ਟੈਲੀਵਿਜ਼ਨ ਤੇ ਚੱਲਦੇ ਵੱਖ ਵੱਖ ਪੰਜਾਬੀ ਚੈਨਲਾਂ ਤੇ ਜੋ ਗੀਤ ਵਿਖਾਏ ਜਾਂਦੇ ਹਨ। ਉਹ ਵੇਖਣਾ ਤਾਂ ਦੂਰ ਦੀ ਗੱਲ ਹਰ ਪਾਸਿਓਂ ਜੱਟ ਅਤੇ ਔਰਤ ਨੂੰ ਹੀ ਘਸੀਟਿਆ ਜਾ ਰਿਹਾ ਹੈ। ਦਿਨੋਂ ਦਿਨ ਉਠ ਰਹੇ ਨਵੇਂ ਗਾਇਕ ਗਾਇਕਾ ਆਪਣੇ ਗੀਤਾਂ ਨੂੰ ਅਜਿਹੇ ਢੰਗ ਨਾਲ ਪੇਸ਼ ਕਰਦੇ ਹਨ ਕਿ ਕੋਈ ਵੀ ਬੰਦਾ ਪਰਿਵਾਰ ਸਮੇਤ ਬੈਠ ਕੇ ਦੇਖੇ ਤਾਂ ਸ਼ਰਮਸਾਰ ਹੋ ਜਾਵੇ। ਜੇਕਰ ਗੱਲ ਕਰੀਏ ਔਰਤਾਂ ਬਾਰੇ ਤਾਂ ਇੱਕ ਸਰਕਾਰ ਅਤੇ ਕਾਨੂੰਨ ਔਰਤਾਂ ਦੀ ਇੱਜਤ ਕਰਨ ਕਰਨ ਅਤੇ ਬਰਾਬਰ ਸਮਝਣ ਦੀ ਗੱਲ ਕਰਦੇ ਹਨ ਪਰ ਦੂਜੇ ਪਾਸੇ ਇਹ ਗਾਇਥ ਆਪਣੇ ਪੈਸੇ ਕਮਾਉਣ ਦੀ ਲਾਲਸਾ ਲਈ ਔਰਤ ਨੂੰ ਕਿੰਨੇ ਭੈੜੇ ਸ਼ਬਦ ਜਿਵੇਂ ਨੱਡੀ, ਰੰਨ ਬੋਤਲ ਵਰਗੀ, ਮੱਚਦੀ ਅੱਗ, ਭੜਕਦੀ ਜਵਾਨੀ ਅਤੇ ਹੋਰ ਪਤਾ ਨਹੀਂ ਕੀ ਕੀ ਗੰਦੇ ਸ਼ਬਦਾਂ ਨਾਲ ਔਰਤਾਂ ਦੀ ਗੀਤਾਂ ਵਿੱਚ ਪੱਤ ਰੋਲੀ ਜਾ ਰਹੇ ਹਨ। ਸ਼ਬਦਾਂ ਦੇ ਨਾਲ-ਨਾਲ ਗੀਤ ਦੀ ਵੀਡਿਓ ਵਿੱਚ ਔਰਤਾਂ ਨੂੰ ਅੱਧ ਨੰਗਾਂ ਪੇਸ਼ ਕਰਕੇ ਰਹਿਦੰੀ ਕਸਰ ਪੂਰੀ ਕੀਤੀ ਜਾ ਰਹੀ ਹੈ। ਅਜਿਹੇ ਅਸ਼ਲੀਲ ਗੀਤ ਤੇ ਵੀਡਿਓ ਦੇਖ ਕੇ ਮਨ ਕਰਦਾ ਹੈ ਕਿ ਗੀਤਕਾਰ ਅਤੇ ਸੰਗੀਤਕਾਰ ਦੋਵਾਂ ਦਾ ਜਲੂਸ ਕੱਢ ਕੇ ਰੱਖ ਦੇਈਏ। ਜੇਕਰ ਕਿਸੇ ਗਾਇਕ ਦੀ ਮੁਲਾਕਾਤ ਕਰੀਏ ਤੇ ਉਸਨੂੰ ਪੁਛਿਆ ਜਾਵੇ ਕਿ ਤੁਸੀਂ ਕਿਸ ਤਰ੍ਹਾਂ ਦੇ ਗੀਤ ਗਾਉਂਦੇ ਹੋ ਤਾਂ ਝੱਟ ਬੋਲਦੇ ਹਨ ਕਿ ਸਾਫ਼ ਸੁਥਰੇ ਸੱਭਿਅਕ ਜੋ ਪਰਿਵਾਰ ਸਮੇਤ ਬੈਠ ਕੇ ਦੇਖੇ ਤੇ ਸੁਣੇ ਜਾਣ । ਪਰ ਅਜਿਹਾ ਹੁੰਦਾ ਨਹੀਂ। ਐਸੇ ਤਰਾਂ ਦੀ ਹੱਡ ਬੀਤੀ ਮੇਰੇ ਨਾਲ ਵੀ ਵਾਪਰੀ। ਸਾਡੇ ਲਾਗਲੇ ਪਿੰਡ ਇੱਕ ਅਖਾੜਾ ਲੱਗਿਆ ਜਿੱਥੇ 2-3 ਗਾਇਕਾਂ ਨੇ ਆਪਣੇ ਗੀਤਾਂ ਦੁਆਰਾ ਰੰਗ ਬੰਨ੍ਹਿਆਂ। ਉਹਨਾਂ ਵਿੱਚੋਂ ਇੱਕ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਉਸ ਨੇ ਇਹੀ ਕਿਹਾ ਕਿ ਮੇਰੇ ਗੀਤ ਪਰਿਵਾਰ ਵਿੱਚ ਬੈਠ ਕੇ ਸੁਣੇ ਜਾ ਸਕਦੇ ਹਨ। ਪਰ ਮੇਰੇ ਦੋਸਤ ਤੋਂ ਰਿਹਾ ਨਾ ਗਿਆ, ਉਸ ਨੇ ਗਾਇਕ ਨੂੰ ਉਸ ਦਾ ਅਜਿਹਾ ਗੀਤ ਯਾਦ ਕਰਵਾ ਦਿੱਤਾ। ਜਿਸ ਤੋਂ ਉਹ ਖੁਦ ਬੋਲਣ ਤੋਂ ਗੁਰੇਜ਼ ਕਰਨ ਲੱਗਾ ਤੇ ਸਾਡੇ ਨਾਲ ਹੱਥ ਮਿਲਾ ਕੇ ਉੱਠਣਾ ਹੀ ਚੰਗਾ ਸਮਝਣ ਲੱਗਾ। ਗੀਤਾਂ ਵਿੱਚ ਆਮ ਹੀ ਸੁਣਿਆ ਜਾਂਦਾ ਹੈ ਕਿ ਕੁੜੀ ਨੂੰ ਕਿਵੇਂ ਛੱਤ ਤੇ ਬੁਲਾਉਣਾ ਹੈ, ਕਿਵੇਂ ਟਿਊਬਵੈਲ ਤੇ ਕੱਪੜੇ ਧੋਣੇ ਹਨ ਤੇ ਰਾਤ ਨੂੰ ਪਰਿਵਾਰ ਵਿੱਚੋਂ ਉੱਠ ਕੇ ਆਸ਼ਕ ਨਾਲ ਪਿਆਰ ਦੀਆਂ ਪੀਘਾਂ ਝੂਟਣੀਆਂ ਹਨ ਕੀ ਇਹ ਸਭ ਸਾਡੀ ਸੱਭਿਅਤਾ ਦਾ ਕੋਈ ਅੰਗ ਹਨ। ਨਵੇਂ ਨਵੇਂ ਉਠੇ ਇੱਕ ਗਾਇਕ ਨਾਲ ਮੈਂ ਗੱਲ ਕੀਤੀ ਤੇ ਪੁੱਛਿਆ ਅੱਜ ਦੇ ਗਾਇਕ ਏਨਾ ਰੌਲਾ ਪਾਉਣ ਵਾਲੇ ਗੰਡਾਸੇ, ਰਫ਼ਲਾਂ ਤੇ ਡਾਂਗਾ ਨਾਲ ਭੜਕਾਊ ਤੇ ਲਚਰਤਾ ਵਾਲੇ ਅਸ਼ਲੀਲ ਸ਼ਬਦਾਵਲੀ ਵਰਤ ਕੇ ਗੀਤਾਂ ਨੂੰ ਕਿਉਂ ਪਹਿਲ ਦਿੰਦੇ ਹਨ ਤਾਂ ਉਸ ਨੇ ਕਿਹਾ ਚੌਹਾਨ ਭਾਅ ਜੀ ਲੋਕ ਅਜਿਹਾ ਹੀ ਸੁਣਨਾ ਪਸੰਦ ਕਰਦੇ ਹਨ। ਫਿਰ ਮੈਂ ਕਿਹਾ ਤੁਸੀਂ ਗਲਤ ਹੋ ਅੱਜ ਵੀ ਲੋਕ ਗੁਰਦਾਸ ਮਾਨ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਸਤਿੰਦਰ ਸਰਤਾਜ, ਹੰਸ ਰਾਜ ਹੰਸ, ਪਾਲੀ ਦੇਤ ਵਾਲੀਆ ਵਰਗੇ ਅਤੇ ਅਜਿਹੇ ਹੋਰ ਸਦਾਬਹਾਰ ਗਾਇਕਾਂ ਨੂੰ ਸੁਣ ਕੇ ਆਪਣਾ ਮਾਣ ਮਹਿਸੂਸ ਕਰਦੇ ਹਨ। ਜੋ ਹਮੇਸ਼ਾਂ ਮਾਂ ਬੋ
ਡਾ.ਅਜੀਤਪਾਲ ਸਿੰਘ ਐੱਮ.ਡੀ.
ਜਨਹਿਤ ਪਟੀਸ਼ਨ ਦੀ ਸੁਣਵਾਈ ’ਚ 11 ਜਨਵਰੀ 2012 ਨੂੰ ਸੁਪਰੀਮ ਕੋਰਟ ਨੇ ਇਸ ਗੱਲ ਨੂੰ ਰੇਖਾਕ੍ਰਿਤ ਕੀਤਾ ਕਿ ਸ਼ਹਿਰ ’ਚ ਕੋਈ ਸੁਰੱਖਿਆ ਨਹੀਂ ਹੈ। ਇਹ ਘਟਨਾ ਫਿਰ ਵਾਪਰ ਸਕਦੀ ਹੈ। ਸੁਪਰੀਮ ਕੋਰਟ ਦੇ ਇਸ ਬੈਂਚ ਨੇ ਇਸ ਗੱਲ ਦੀ ਸ਼ਨਾਖਤ ਕੀਤੀ ਕਿ 16 ਦਸੰਬਰ ਦਾ ਗੈਂਗਰੇਪ ਅਲੱਗ ਥਲੱਗ ਵੱਖਰੀ ਘਟਨਾ ਨਹੀਂ ਹੈ। ਇਸ ਬੈਂਚ ਦੇ ਜੱਜਾਂ ਨੇ ਇਸ ਗੱਲ ’ਤੇ ਜੋਰ ਦਿੱਤਾ ਕਿ ਸਾਨੂੰ ਔਰਤ ਲਈ ਸੁਰੱਖਿਅਤ ਵਾਤਾਵਰਣ ਦੀ ਜਰੂਰਤ ਦੀ ਚਿੰਤਾ ਹੈ ਜਿਸ ਨਾਲ ਕਿ ਉਹ ਪੂਰੇ, ਮਾਨ -ਸਨਮਾਨ ਤੇ ਇੱਜਤ ਦੇ ਨਾਲ ਕੰਮ ਕਰ ਸਕਣ ਤੇ ਇਸ ਨੂੰ ਹਰ ਹੀਲੇ ਬਣਾਈ ਰੱਖਿਆ ਜਾ ਸਕੇ। ਸੁਪਰੀਮ ਕੋਰਟ ਦੀ ਇਹ ਚਿੰਤਾ ’ਤੇ ਬਿਆਨ ਇਕ ਐਸੀ ਹਕੀਕਤ ਹੈ ਜੋ ਦੋਸ਼ੀਆਂ ਨੂੰ ਫਾਂਸੀ ’ਤੇ ਲਟਕਾਉਣ ਦੀ ਇੱਛਾ ਉਪਰ ਭਾਰੀ ਹੈ। ਇਹ ਸਰਕਾਰ ਦੇ ਉਹਨਾਂ ਵਾਅਦਿਆਂ ’ਤੇ ਭਾਰੀ ਹੈ ਜਿਹਨਾਂ ਤਹਿਤ ਫਾਸਟ ਟ੍ਰੈਕ ਕੋਰਟ ’ਚ ਫਟਾਫਟ ‘ਨਿਆ’ ਹੁੰਦਾ ਵੇਖਣਾ ਚਾਹੁੰਦੇ ਹਨ। ਇਹ ਉਹਨਾਂ ਲਾਲਸਾਵਾਂ ’ਤੇ ਭਾਰੀ ਹਨ ਜੋ ਪੁਲਸ ਤੇ ਪ੍ਰਸ਼ਾਸ਼ਨ ਨੂੰ ਚੁਸਤ ਦਰੁੱਸਤ ਕਰ ਦੇਣ ਵਿੱਚ ਹੀ ਸਮੱਸਿਆ ਦਾ ਹੱਲ ਵੇਖਦੇ ਹਨ। ਸਰਕਾਰ ਨੇ ਕਟਹਿਰੇ ’ਚ ਖੜ੍ਹਾ ਕਰਕੇ ਜੁੰਮੇਵਾਰ ਵਰਤਮਾਨ ਤੇ ਰਾਜ ਕਰਨ ਦਾ ਅੰਦਲੋਨ ਕਰ ਰਹੇ ਲੋਕਾਂ ਲਈ ਇਕ ਨਿਰਾਸ਼ਾ ਹੀ ਹੈ ਅਤੇ ਇਕ ਜੱਜ ਦੀ ਅਗਵਾਈ ’ਚ ਰਿਪੋਰਟ ਦੀ ਵੀ ਉਹੀ ਹਸ਼ਰ ਹੋਵੇਗਾ ਜਿਹੋ ਜਿਹਾ ਆਮ ਤੌਰ ’ਤੇ ਹੁੰਦਾ ਹੈ। ਸੁਪਰੀਮ ਕੋਰਟ ਦੇ ਜੱਜਾਂ ਨੇ ਉਹ ਸੱਚਾਈ ਉਜਾਗਰ ਕੀਤੀ ਹੈ ਜਿਸ ਨੂੰ ਅਖਬਾਰਾਂ ਦੇ ਸੰਪਾਦਕਾਂ ਤੇ ਬਹੁਤ ਸਾਰੇ ਚਿੰਤਕਾਂ ਨੇ ਦਸ ਦਿਨ ਪਹਿਲਾ ਕਿਹਾ ਸੀ ਕਿ ਮਲਟੀ ਆਰਗਰ ਫੇਲਅਰ ਉਸ ਲੜਕੀ ਦਾ ਨਾਂ ਨਹੀਂ ਇਸ ਨਿਜ਼ਾਮ ਦਾ ਹੋਇਆ ਹੈ। ਅਸੀਂ ਇਕ ਬੁਰੀ ਤਰ੍ਹਾਂ ਖਰਾਬ ਹੋਈ ਗੱਡੀ ਰਾਹੀਂ ਮੰਜਲ ’ਤੇ ਪਹੁੰਚਣ ਦੀ ਉਮੀਦ ਕਰ ਰਹੇ ਹਾਂ। ਜਦਕਿ ਇਸ ਦੇ ਮਕੈਨਿਕ ਤੇ ਡਰਾਇਵਰ ਤੱਕ ਆਪਣੀ ਇਸ ਗੱਡੀ ’ਤੇ ਭਰੋਸਾ ਕਰਨ ਨੂੰ ਤਿਆਰ ਨਹੀਂ ਹਨ। 16 ਦਸੰਬਰ ਨੂੰ ਗਂੈਗਰੇਪ ਦੀ ਹੋਈ ਘਟਨਾ ਤੇ ਸ਼ਿਕਾਰ ਲੜਕੀ ਪ੍ਰਤੀ ਲੋਕਾਂ ਦਾ ਰਵੱਈਆ ਉਹੋ ਜਿਹਾ ਹੀ ਸੀ ਜਿਹੋ ਜਿਹਾ ਦਿੱਲੀ ’ਚ ਆਮ ਤੌਰ ’ਤੇ ਇਹਨਾਂ ਘਟਨਾਵਾਂ ਪ੍ਰਤੀ ਹੁੰਦਾ ਹੈ। ਲਗਭਗ ਇਕ ਘੰਟਾ ਭਰ ਇਹ ਲੜਕੀ ਤੇ ਉਸ ਦਾ ਦੋਸਤ ਨੰਗੀ ਹਾਲਤ ’ਚ ਤਮਾਸ਼ਬੀਨ ਲੋਕਾਂ ਦੇ ਸਰਕਲ ਵਿੱਚ ਪਏ ਰਹੇ। ਪੁਲਸ ਵੀ ਉਦੋਂ ਹੀ ਆਈ ਜਿਵਂੇ ਆਮ ਤੌਰ ’ਤੇ ਹੁੰਦਾ ਹੈ। ਉਹਨਾਂ ਦਾ ਸ਼ੁਰੂਆਤੀ ਵਰਤਾਅ ਵੀ ਵੈਸਾ ਹੀ ਰਿਹਾ ਪਰ ਕੁਝ ਘੰਟਿਆਂ ਪਿਛੋਂ ਸਭ ਕੁੱਝ ਬਦਲਣ ਲੱਗਿਆ। ਗੈਂਗ ਰੇਪ ਪੂਰੀ ਦਿੱਲੀ ਤੇ ਉਸ ਪਿਛੋਂ ਪੂਰੇ ਦੇਸ਼ ਲਈ ਸ਼ਰਮ ਵਿੱਚ ਬਦਲ ਗਿਆ। ਕੜਾਕੇ ਦੀ ਠੰਡ ਦੇ ਬਾਵਜੂਦ ਮੱਧ ਵਰਗ ਇੰਡੀਆ ਗੇਟ ’ਤੇ ਇਕੱਠਾ ਹੋਣ ਲਗਿਆ। ਜੰਤਰ ਮੰਤਰ ਦੇ ਆਲੇ ਦੁਆਲੇ ਜਮ੍ਹਾਂ ਹੋਣ ਲੱਗਿਆਂ ਤੇ ਫਿਰ ਰਾਸ਼ਟਰਪਤੀ ਭਵਨ ਵੱਲ ਮਾਰਚ ਸ਼ੁਰੂ ਹੋ ਗਿਆ। ਗੈਂਗਰੇਪ ਦੀ ਸ਼ਿਕਾਰ ਲੜਕੀ ਦੇ ਤਕਲੀਫ ਦੇ 13 ਦਿਨ ਦੀ ਮੌਜੂਦਗੀ ਤੇ ਕੁਝ ਦਿਨ ਬਾਅਦ ਤੱਕ ਪੂਰੀ ਦਿੱਲੀ ਸ਼ਰਮ ਤੇ ਸੰਘਰਸ਼ ਵਿੱਚ ਡੁੱਬੀ ਰਹੀ। ਇਸ ਘਟਨਾ ਨੇ ਦਿੱਲੀ ਸ਼ਹਿਰ ਤੇ ਰਾਜਧਾਨੀ ਨੂੰ ਕੁਝ ਸਮੇਂ ਲਈ ਇਕ ਨਵਾਂ ਜੀਵਨ ਦੇ ਦਿੱਤਾ ਦਵਾਰਕਾਂ ਤੋਂ ਲੈ ਕੇ ਨੋਈਡਾ ਤੇ ਇੰਡੀਆ ਗੇਟ
ਗੁਰਮੀਤ ਪਲਾਹੀ
ਸੰਪਰਕ: 98158-02070
ਜਦੋਂ ਕੋਈ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਮਹੀਨਾਵਾਰ ਤਨਖ਼ਾਹ ਸਮੇਂ ਸਿਰ ਨਾ ਦੇ ਸਕੇ, ਜਦੋਂ ਸਰਕਾਰ ਦੀ ਖ਼ਿਦਮਤ ਕਰ ਚੁ¤ਕੇ ਮੁਲਾਜ਼ਮ ਸਮੇਂ ਸਿਰ ਪੈਨਸ਼ਨ ਵੀ ਨਾ ਲੈ ਸਕਣ ਅਤੇ ਇ¤ਥੋਂ ਤਕ ਕਿ ਸਰਕਾਰੀ ਗ¤ਡੀਆਂ ਵਿ¤ਚ ਡੀਜ਼ਲ-ਪੈਟਰੋਲ ਵੀ ਉਧਾਰ ਪੁਆਇਆ ਜਾ ਰਿਹਾ ਹੋਵੇ ਤੇ ਬਜ਼ੁਰਗਾਂ ਨੂੰ 250 ਰੁਪਏ ਮਹੀਨਾ ਦਿ¤ਤੀ ਜਾ ਰਹੀ ਸਹਾਇਤਾ ਵੀ ਦੇਰ-ਸਵੇਰ
ਪ੍ਰੋ.ਸੁਦੀਪ ਸਿੰਘ ਢਿੱਲੋਂ
ਭਾਰਤ ਵਿ¤ਚ ਕਾਰੋਬਾਰ ਦੀ ਸਥਿਤੀ ਦੇ ਬਾਰੇ ਆਮ ਤੌਰ ਉ¤ਤੇ ਬਹੁਤ ਸਾਰੀਆਂ ਧਾਰਨਾਵਾਂ ਮੌਜੂਦ ਹਨ ਪਰ ਆਰਥਿਕ ਮੰਦੇ ਦੇ ਬਾਵਜੂਦ ਰੈਸਤਰਾਵਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਸਰਕਾਰ ਵ¤ਲੋਂ ਇਨ੍ਹਾਂ ਉ¤ਪਰ ਸਰਵਿਸ ਟੈਕਸ ਲਾਏ ਜਾਣ ਤੇ ਵੈਟ ਵਸੂਲੇ ਜਾਣ ਦੇ ਬਾਵਜੂਦ ਇਨ੍ਹਾਂ ਦਾ ਕਾਰੋਬਾਰ ਫੈਲਦਾ ਜਾ ਰਿਹਾ ਹੈ । ਮੁ¤ਖ ਤੌਰ ’ਤੇ ਕਾਰੋਬਾਰ ਵੀ ਉਨ੍ਹਾਂ ਰੈਸਤਰਾਵਾਂ ਤੇ ਭੋਜਨਾਲਿਆਂ ਦਾ ਵੱਧ ਰਿਹਾ ਹੈ, ਜਿਹੜਾ ‘ਹੋਮ ਡਿਲਿਵਰੀ’ ਮੁਹ¤ਈਆ ਕਰਵਾ ਰਹੇ ਹਨ । ਦਰਅਸਲ ਇਸੇ ਰੁਝਾਨ ਦੇ ਮ¤ਦੇਨਜ਼ਰ ਹੀ ਨਾਮੀ ਰੈਸਤਰਾਵਾਂ ਨੇ ਵੀ ਹੋਮ ਡਿਲਿਵਰੀ ਲਈ ਫਾਸਟ ਫੂਡ ਜੋਆਇੰਟ ਖੋਲ੍ਹ ਦਿ¤ਤੇ ਹਨ । ਇਕ ਨਵੀਨਤਮ ਸਰਵੇਖਣ ਅਨੁਸਾਰ ਹੋਟਲਾਂ-ਰੈਸਤਰਾਵਾਂ ਵਿ¤ਚ ਖਾਣ ਲਈ ਆਉਣ ਵਾਲੇ ਗਾਹਕਾਂ ਦੀ ਗਿਣਤੀ ਵਿ¤ਚ ਵਾਧੇ ਦੀ ਸਾਲਾਨਾ ਦਰ 10 ਫੀਸਦੀ ਹੈ, ਜਦੋਂਕਿ ਹੋਮ ਡਿਲਿਵਰੀ ਸੇਵਾ 25 ਤੋਂ 30 ਫੀਸਦੀ ਦੀ ਦਰ ਨਾਲ ਵੱਧ ਰਹੀ ਹੈ । ਇਹੀ ਕਾਰਨ ਹੈ ਕਿ ‘ਓ! ਕਲਕ¤ਤਾ ’ਤੇ ‘ਮੇਨਲੈਂਡ ਚਾਈਨਾ’ ਵਰਗੇ ਇਨਡੋਰ ਰੈਸਤਰਾਂ ਵੀ ਥਾਂ-ਥਾਂ ’ਤੇ ਟੇਕ-ਅਵੇਅ ਜਾਂ ਹੋਮ ਡਲਿਵਰੀ ਵਾਲੀਆਂ ਸ਼ਾਖ਼ਾਵਾਂ ਖੋਲ੍ਹਣ ਲ¤ਗੇ ਹਨ । ਦਿ¤ਲੀ ਦੀ ਨਰੂਲਾ ਚੇਨ ਦੇ ਇਕ ਭਾਈਵਾਲ ਦਾ ਕਹਿਣਾ ਹੈ ਕਿ ਹੋਮ ਡਲਿਵਰੀ ਵਿ¤ਚ ਲਾਗਤ ਖਰਚ ਤੇ ਵਿਕਰੀ ਦੀ ਕੀਮਤ ਦਰਮਿਆਨ ਅੰਤਰ ਵੱਧ ਰਿਹਾ ਹੈ । ਸਿ¤ਟ-ਇਨ ਰੈਸਤਰਾਂ ਦੇ ਮੁਕਾਬਲੇ ਹੋਮ ਡਲਿਵਰੀ ਰਾਹੀਂ ਮੁਨਾਫ਼ੇ ਦਾ ਅੰਤਰ 5-6 ਫੀਸਦੀ ਜ਼ਿਆਦਾ ਹੈ । ਲਿਹਾਜ਼ਾ, ਹੁਣ ਹਰ ਕੋਈ ਹੋਮ ਡਿਲਿਵਰੀ ਵਾਲੇ ਪਾਸੇ ਤੁਰਨ ਲ¤ਗਾ ਹੈ । ਮੈਕਡੌਨਲਡਜ਼ ਜਾਂ ਕੇਐਫਸੀ ਵਰਗੀਆਂ ਕੌਮਾਂਤਰੀ ਰੈਸਤਰਾਂ ਚੇਨਾਂ ਖਾਣਾ ਪੈਕ ਕਰਵਾ ਕੇ ਲੈ ਜਾਣ ਵਰਗੀ ਸੁਵਿਧਾ ਤਾਂ ਪ੍ਰਦਾਨ ਕਰਦੀਆਂ ਹਨ, ਪਰ ਹੋਮ ਡਲਿਵਰੀ ਦੀ ਸਹੂਲਤ ਨਹੀਂ ਦੇ ਰਹੀਆਂ । ਪਰ ਹੁਣ ਉਹ ਵੀ ਇਹ ਸੇਵਾ ਸ਼ੁਰੂ ਕਰਨ ਬਾਰੇ ਸੋਚਣ ਲ¤ਗੀਆਂ ਹਨ । ਮਹਾਂਨਗਰਾਂ ਵਿ¤ਚ ਹੋਮ ਡਲਿਵਰੀ ਦਾ ਕਾਰੋਬਾਰ ਚਮਤਕਾਰੀ ਰਫ਼ਤਾਰ ਨਾਲ ਵੱਧ ਰਿਹਾ ਹੈ । ਬੰਗਲੌਰ ਦੇ ਇਕ ਭੋਜਨਾਲਿਆ ਨੇ ਦ¤ਸਿਆ ਕਿ ਪਿਛਲੇ ਦੋ ਸਾਲਾਂ ਤੋਂ ਇਸ ਕੰਮ ਵਿ¤ਚ 40 ਫੀਸਦੀ ਦੀ ਸਾਲਾਨਾ ਦਰ ਨਾਲ ਵਾਧਾ ਹੋਇਆ ਹੈ । ਖ਼ਾਤਰਦਾਰੀ ਖੇਤਰ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਜੀਵਨ-ਸ਼ੈਲੀ ਵਿ¤ਚ ਤਬਦੀਲੀਆਂ, ਕੰਮ ਦੇ ਘੰਟਿਆਂ ਦਾ ਲਗਾਤਾਰ ਵਧਦੇ ਜਾਣਾ ਅਤੇ ਪਤੀ-ਪਤਨੀ ਦਾ ਨੌਕਰੀ-ਪੇਸ਼ਾ ਹੋਣਾ, ਇਸ ਰੁਝਾਨ ਵਿ¤ਚ ਵਾਧੇ ਦੇ ਮੁ¤ਖ ਕਾਰਨ ਹਨ । ਨੌਕਰੀ-ਪੇਸ਼ਾ ਲੋਕ ਸ਼ਾਮ ਵੇਲੇ ਘਰ ਪਰਤਦਿਆਂ ਇੰਨੇ ਲੇਟ ਹੋ ਜਾਂਦੇ ਹਨ ਕਿ ਉਨ੍ਹਾਂ ਵਿ¤ਚ ਇੰਨੀ ਊਰਜਾ ਹੀ ਨਹੀਂ ਰਹਿੰਦੀ ਕਿ ਉਹ ਨਵੇਂ ਸਿਰਿਓਂ ਤਿਆਰ ਹੋ ਕੇ ਰੈਸਤਰਾਂ ਜਾਂ ਢਾਬੇ ਵਿ¤ਚ ਖਾਣ ਲਈ ਚਲੇ ਜਾਣ । ਲਿਹਾਜ਼ਾ, ਉਹ ਘਰ ਹੀ ਖਾਣਾ ਮੰਗਵਾਉਣ ਨੂੰ ਤਰਜੀਹ ਦਿੰਦੇ ਹਨ । ਉਂਜ ਵੀ ਮਾਈਕਰੋਵੇਵ ਓਵਨਾਂ ਵਰਗੇ ਉਪਕਰਣਾਂ ਦੇ ਆਮ ਹੋ ਜਾਣ ਨੇ ਖਾਣੇ ਨੂੰ ਨਵੇਂ ਸਿਰਿਓਂ ਗਰਮ ਕਰਨ ਦਾ ਝੰਜਟ ਹੀ ਮਿਟਾ ਦਿ¤ਤਾ ਹੈ । ਭਾਰਤੀ ਕੰਪਨੀਆਂ ਨੂੰ ਕੌਮਾਂਤਰੀ ਕੰਪਨੀਆਂ ਅਤੇ ਸਰਕਾਰ ਤੋਂ ਆਰਡਰਾਂ ਦਾ ਵਹਾਅ ਘਟਦਾ ਜਾ ਰਿਹਾ ਹੈ ਅਤੇ ਇਸ ਸਾਲ ਦੇ ਸ਼ੁਰੂ ਅਤੇ ਦਸੰਬਰ 2012 ਵਿ¤ਚ ਖਤਮ ਹੋਈ ਤਿਮਾਹੀ ਦੌਰਾਨ ਆਏ ਆਰਡਰ ਪਿਛਲੇ ਚਾਰ ਸਾਲਾਂ ਦੀ ਤੁਲਨਾ ਵਿ¤ਚ ਸਭ ਤੋਂ ਘਟ ਹਨ । ਇਸ ਤੋਂ ਇਹੀ ਝਲਕਦਾ ਹੈ ਕਿ ਭਾਰਤੀ ਅਰਥਚਾਰੇ ਦੀ ਸੁਸਤੀ ਛੇਤੀ ਦੂਰ ਹੋਣ ਵਾਲੀ ਨਹੀਂ । ਮਾਲੀ ਸਾਲ 2012-13 ਦੀ ਤੀਜੀ ਤਿਮਾਹੀ ਦੌਰਾਨ ਢਾਂਚਾਗਤ ਖੇਤਰ ਅਤੇ ਉਸਾਰੀ ਖੇਤਰਾਂ ਨਾਲ ਜੁੜੀਆਂ ਕੰਪਨੀਆਂ ਨੂੰ 37,371 ਕਰੋੜ ਰੁਪਏ ਦੇ ਆਰਡਰ ਪ੍ਰਾਪਤ ਹੋਏ । ਇਹ ਜੂਨ 2009 ਤੋਂ ਬਾਅਦ ਪ੍ਰਾਪਤ ਹੋਏ ਸਭ ਤੋਂ ਘ¤ਟ ਆਰਡਰ ਸਨ । ਚਲੰਤ ਮਾਲੀ ਸਾਲ ਦੀ ਦੂਜੀ ਤਿਮਾਹੀ ਦੇ ਮੁਕਾਬਲੇ ਹੀ ਇਹ ਆਰਡਰ 20 ਫੀਸਦੀ ਘੱਟ ਹਨ । ਬਿਜਲੀ ਖੇਤਰ ਵਿ¤ਚ ਵੀ ਕੰਪਨੀਆਂ ਨੂੰ ਬਹੁਤ ਘ¤ਟ ਨਵੇਂ ਆਰਡਰ ਮਿਲੇ ਹਨ । ਅਜਿਹਾ ਵੀ ਹੋਇਆ ਹੈ ਕਿ ਪਹਿਲਾਂ ਤੋਂ ਐਲਾਨੇ ਪ੍ਰਾਜੈਕਟ ਰੁਕਦੇ ਜਾ ਰਹੇ ਹਨ ਅਤੇ ਰ¤ਦ ਪ੍ਰਾਜੈਕਟਾਂ ਦੀ ਗਿਣਤੀ ਵਧਦੀ ਜਾ ਰਹੀ ਹੈ । ਇਸ ਦੀ ਇਕ ਵਜ੍ਹਾ ਇਹ ਵੀ ਹੈ ਕਿ ਹਰ ਥਾਂ ਰਾਜਨੀਤੀ ਭਾਰੂ ਹੁੰਦੀ ਜਾ ਰਹੀ ਹੈ । ਅਜਿਹੇ ਮਾਹੌਲ ਵਿ¤ਚ ਕਾਰੋਬਾਰੀ ਨਾ ਤਾਂ ਪ¤ਲਿਓਂ ਪੈਸਾ ਲਾਉਣ ਲਈ
ਭਾਰਤ ਵਿੱਚੋਂ ਭ੍ਰਿਸ਼ਟਾਚਾਰੀ ਖਤਮ ਕਰਨ,ਜਨ-ਹਿੱਤ ਵਿੱਚ ਮਜਬੂਤ ਜਨਲੋਕਪਾਲ ਬਿੱਲ ਬਨਾਉਣ ਲਈ ਸੰਘਰਸ਼ਸ਼ੀਲ ਸਮਾਜ ਸੇਵੀ ਅੰਨਾ ਹਜਾਰੇ ਜੀ-ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਆਪ ਜੀ ਅੱਜਕਲ ਜਨਤੰਤਰ ਯਾਤਰਾ ਦੌਰਾਨ ਪੰਜਾਬ ਦੇ ਵੱਖ-ਵੱਖ ਸਹਿਰਾਂ-ਕਸਬਿਆਂ ਵਿੱਚ ਦੌਰੇ ਦੌਰਾਨ ਜਨ ਸਭਾਵਾਂ ਨੂੰ ਸੰਬੋਧਨ ਕਰ ਰਹੇ ਹੋ,ਬੜੀ ਖੁਸ਼ੀ ਹੁੰਦੀ ਹੈ ਕਿ ਆਪ ਸਭ ਕੁਝ ਤਿਆਗ ਕੇ ਭਾਰਤ ਦੇ ਲੋਕਾਂ ਲਈ ਇੱਕ ਨਵੀਂ ਕ੍ਰਾਂਤੀ ਦੀ ਜੰਗ ਲੜਨ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਪਰ ਅਫਸੋਸ ਇਸ ਗੱਲ ਦਾ ਹੈ ਕਿ ਜਨ ਸਭਾਵਾਂ ਵਿੱਚ ਲੋਕਾਂ ਦੀ ਇਕੱਤਰਤਾ ਉਸ ਕਦਰ ਨਹੀਂ ਹੁੰਦੀ ਜਿਸ ਕਦਰ ਹੋਣੀ ਚਾਹੀਦੀ ਹੈ,ਜੇਕਰ ਕਿਧਰੇ ਅਸ਼ਲੀਲ ਗੀਤਾਂ ਦਾ ਅਖਾੜਾ ਲੱਗਾ ਹੋਵੇ ਤਾਂ ਬੇਮੁਹਾਰਾ ਇਕੱਠ ਹੋ ਜਾਂਦਾ ਹੈ ਪਰ ਆਪਣੇ ਭਲੇ ਲਈ ਲੋਕ ਇਕੱਠੇ ਨਹੀਂ ਹੁੰਦੇ,ਇਸ ਗੱਲ ਦਾ ਵੀ ਮੈਨੂੰ ਬੇਹੱਦ ਗਮ ਹੈ।ਖੈਰ ਰਾਮ ਲੀਲਾ ਗਰਾਉਂਡ ਨਵੀਂ ਦਿੱਲੀ ਵਿਖੇ ਆਪ ਵੱਲੋਂ ਸ਼ੁਰੂ ਕੀਤਾ ਅੰਦੋਲਨ ਸਫਲ ਸੀ ਪਰ ਪਤਾ ਨਹੀਂ ਕਿੰਨਾਂ ਕਾਰਨਾਂ ਕਰਕੇ ਆਪ ਉਸ ਅੰਦੋਲਨ ਤੋਂ ਫਿਸਲ ਗਏ।ਇਸ ਸਭ ਕੁਝ ਦੇ ਬਾਵਯੂਦ ਮੈਂ ਆਪਦੀ ਘਾਲਣਾ ਦੀ ਤਾਰੀਫ ਕਰਦਾ ਹੋਇਆ ਅਖਬਾਰਾਂ ਦੇ ਮਾਧਿਅਮ ਰਾਹੀਂ ਆਪ ਨਾਲ ਕੁੱਝ ਨਵੇਂ ਨੁਕਤੇ ਜਨ ਹਿੱਤ ਲਈ ਸਾਂਝੇ ਕਰਨੇ ਚਾਹੁੰਦਾ ਹਾਂ। ਦਿਨੋ-ਦਿਨ ਭਾਰਤ ਦੀ ਰਾਜਨੀਤੀ ਵਿੱਚ ਆ ਰਹੇ ਨਿਘਾਰ ਅਤੇ ਪ੍ਰਸ਼ਾਸ਼ਨਿਕ,ਜੁਡੀਸ਼ੀਅਲ ਢਾਂਚੇ ਵਿੱਚ ਵੱਧ ਰਹੀ ਬੇਲੋੜੀ ਰਾਜਨੀਤਿਕ ਦਖਲ-ਅੰਦਾਜੀ ਦੇ ਸਤਾਏ ਲੋਕਾਂ ਵਿੱਚ ਬਹੁਤ ਸਾਰੇ ਪੜੇ-ਲਿਖੇ ਬੇਰੁਜਗਾਰ ਤੇ ਬੁੱਧੀਮਾਨ ਲੋਕਾਂ ਦਾ ਮੱਤ ਹੈ ਕਿ ਹੋਰ ਆ ਰਹੇ ਨਿਘਾਰ ਨੂੰ ਰੋਕਣ ਲਈ ਸਾਡੇ ਸੰਵਿਧਾਨ ਨੂੰ ਦੁਬਾਰਾ ਰਿਵਿਉ ਕਰਨ ਅਤੇ ਸੋਧਣ ਦੀ ਲੋੜ ਹੈ।ਬਹੁਤ ਸਾਰੇ ਨੌਜਵਾਨ ਦੇਸ਼ ਨੂੰ ਭਗਤ ਸਿੰਘ ਦੀਆਂ ਲੀਹਾਂ ਤੇ ਤੋਰਨਾ ਚਾਹੁੰਦੇ ਹਨ ਪ੍ਰੰਤੂ ਇਸ ਗੋਰਖਧੰਦੇ ਵਿੱਚ ਅਸਫਲ ਹਨ।ਅਜਿਹੇ ਸੂਝਵਾਨ,ਜੁਝਾਰੂ,ਮਿਹਨਤੀ ਅਤੇ ਈਮਾਨਦਾਰ ਨੌਜਵਾਨਾਂ ਦੀ ਕੋਈ ਘਾਟ ਨਹੀਂ ਜਿਹੜੇ ਦੁਨੀਆਂ ਦੀਆਂ ਕੁੱਲ ਡਿਗਰੀਆਂ ਹਾਸਲ ਕਰ ਸੜਕਾਂ ਤੇ ਡੰਡੇ ਵਜਾਉਂਦੇ ਫਿਰ ਰਹੇ ਹਨ ਅਤੇ ਉਹਨਾਂ ਨੂੰ ਕਿਧਰੇ ਢੋਈ ਨਹੀਂ ਮਿਲ ਰਹੀ।ਅਜਿਹੇ ਲੋਕਾਂ ਦਾ ਮੰਨਣਾ ਹੈ ਕਿ ਉਹਨਾਂ ਦਾ ਵੀ ਇਹ ਸੁਪਨਾ ਹੈ ਕਿ ਉਹ ਵੀ ਸੀ.ਐਮ.,ਪੀ.ਐਮ. ਹੋਣ ਪ੍ਰੰਤੂ ਪਿਤਾ-ਪੁਰਖੀ ਡਿਕਟੇਟਰਸ਼ਿਪ ਦੇ ਚਲਦਿਆਂ ਅਤੇ ਚੋਣਾਂ ਤੇ ਲੱਗਦੇ ਕਰੋੜਾਂ ਰੂਪੈ ਉਹਨਾਂ ਕੋਲ ਨਾ ਹੋਣ ਕਾਰਨ ਉਹ ਕਦੇ ਵੀ ਪਿੰਡ ਦੇ ਮੈਂਬਰ-ਸਰਪੰਚ ਵੀ ਨਹੀਂ ਬਣ ਸਕਦੇ,ਐਮ.ਐਲ.ਏ.,ਐਮ.ਪੀ.ਮੰਤਰੀ,ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ,ਰਾਸ਼ਟਰਪਤੀ ਬਣਨਾ ਉਹਨਾਂ ਲਈ ਇਸ ਜਨਮ ਵਿੱਚ ਅਤੇ ਅਜਿਹੇ ਰਾਜਨੀਤਿਕ ਢਾਂਚੇ ਵਿੱਚ ਸੰਭਵ ਨਹੀਂ ਹੈ।ਸਭ ਲਈ ਬਰਾਬਰ ਦੇ ਹੱਕ-ਹਕੂਕ ਹਾਸਲ ਕਰਨ ਲਈ ਸਭ ਤੋਂ ਪਹਿਲਾ ਕੰਮ ਇਹ ਕਰਨਾ ਚਾਹੀਦਾ ਹੈ ਕਿ ਕਿਸੇ ਵੀ ਪਾਰਟੀ ਵਿੱਚ ਖੜਾ ਹੋਣ ਵਾਲੇ ਕੈਂਡੀਡੇਟ ਲਈ ਗਰੈਜੂਏਟ ਹੋਣਾ ਲਾਜਮੀ ਹੋਵੇ।ਉਸਤੋਂ ਬਾਅਦ ਉਸਨੂੰ ਇਕ ਮੁਕਾਬਲੇ ਦਾ ਲਿਖਤੀ ਟੈਸਟ ਦੇਣਾ ਹੋਏਗਾ,ਜਿਹੜਾ ਵੀ ਉਸ ਟੈਸਟ ਵਿੱਚੋਂ ਪਾਸ ਹੋਵੇਗਾ ਫਿਰ ਉਸਦੀ ਇੰਟਰਵਿਉ ਹੋਏਗੀ ਅਤੇ ਉਸ ਵਿੱਚੋਂ ਮੈਰਿਟ ਬਣਾ ਕੇ ਸੀਟਾਂ ਅਲਾਟ ਕੀਤੀਆਂ ਜਾਣਗੀਆਂ।ਫਿਰ ਉਹਨਾਂ ਕੈਂਡੀਡੇਟਾਂ ਨੂੰ ਆਪਣੀ ਜਾਇਦਾਦ ਦੇ ਸਹੀ ਵੇਰਵੇ ਪਬਲਿਕ ਨੂੰ ਨਸ਼ਰ ਕਰਨੇ ਹੋਣਗੇ ਅਤੇ ਬਾਅਦ ਵਿੱਚ ਚੋਣ ਦੰਗਲ ਵਿੱਚ ਜਿੱਤ ਹਾਸਲ ਕਰਨੀ ਹੋਏਗੀ ਜਿਸ ਚੋਣ ਵਿੱਚ ਕੋਈ ਵੀ ਨਿੱਜੀ ਖਰਚ ਨਹੀਂ ਕਰ ਸਕੇਗਾ ਜਿਹੜਾ ਵੀ ਕਰੇਗਾ ਉਸ ਨੂੰ ਅਯੋਗ ਕਰਾਰ ਦਿੱਤਾ ਜਾਵੇਗਾ।ਜਿਹੜਾ ਜਿੱਤ ਜਾਵੇਗਾ,ਉਹ ਸਰਕਾਰੀ ਧਿਰ ਵਿੱਚ ਬੈਠੇਗਾ ਅਤੇ ਜਿਹੜਾ ਹਾਰ ਕੇ ਦੂਜੇ ਨੰਬਰ ਤੇ ਆਵੇਗਾ,ਉਹ ਵਿਰੋਧੀ ਧਿਰ ਦੀ ਸੀਟ ਤੇ ਬੈਠੇਗਾ; ਇਸੇ ਤਰ੍ਹਾਂ ਤੀਜੇ ਅਤੇ ਚੌਥੇ ਨੰਬਰ ਤੇ ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਵੀ ਅਨੁਪਾਤ ਅਤੇ ਯੋਗਤਾ ਅਨੁਸਾਰ ਕਮੇਟੀਆਂ ਵਿੱਚ ਨੁਮਾਇੰਦਗੀ ਦਿੱਤੀ ਜਾਵੇਗੀ।ਇਸ ਤਰ੍ਹਾਂ ਕਰਨ ਨਾਲ ਸਭ ਵੋਟਰ ਜਿਹਨਾਂ ਨੇ ਆਪਣੇ-ਆਪਣੇ ਮਨ ਭਾਉਂਦੇ ਉਮੀਦਵਾਰ ਨੂੰ ਵੋਟਾਂ ਪਾਈਆਂ ਹੋਣਗੀਆਂ,ਉਹਨਾਂ ਨੂੰ ਲੋਕ ਰਾਜ ਵਿੱਚ ਬਣਦੀ ਪ੍ਰਤੀਨਿਧਤਾ ਮਿਲੇਗੀ ਅਤੇ ਸਭ ਨੂੰ ਬਰਾਬਰਤਾ ਹਾਸਲ ਹੋਵੇਗੀ।ਸੰਵਿਧਾਨਕ ਤੌਰ ਤੇ ਚੁਣੇ ਹੋਏ ਜਿੱਤਣ ਵਾਲੇ ਨਾਲੋਂ ਕੁਝ ਸੈਂਕੜੇ ਜਾਂ ਹਜਾਰ ਲੋਕਾਂ ਤੋਂ
ਵੱਖ-ਵੱਖ ਪਾਰਟੀਆਂ ਦੇ ਚੋਟੀ ਦੇ ਆਗੂਆਂ ਦੀ ਅਕਾਲੀ ਦਲ ’ਚ ਸਮੂਲੀਅਤ ਸੱਚ ਕਰ ਰਹੀ ਹੈ ਸੁਪਨਾ। ¦ਘੀਆ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਸ੍ਰ ਸੁਖਵੀਰ ਸਿੰਘ ਬਾਦਲ ਹਰ ਚੋਣ ਵਿੱਚ ਦਾਅਵੇ ਨਾਲ ਕਹਿੰਦੇ ਹੁੰਦੇ ਸਨ ਕਿ ਸ੍ਰੋਮਣੀ ਅਕਾਲੀ ਦਲ 25 ਸਾਲ ਰਾਜ ਕਰੇਗਾ। ਉਸ ਵੇਲੇ ਉਹਨਾਂ ਵੱਲੋਂ 25 ਸਾਲ ਦੇ ਰਾਜ ਕਰਨ ਦੇ ਦਾਅਵੇ ਨੂੰ ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਇਸ ਨੂੰ ਸਿਰਫ਼ ਹਵਾਈ ਬਿਆਨ ਕਹਿ ਕੇ ਬਹੁਤੀ ਤਵੱਜਂੋ ਨਹੀਂ ਦਿੰਦੇ ਸਨ, ਪਰ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਦੀ ਅਗਵਾਈ ’ਚ ਸ੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੀ ਰਾਜ ਸੱਤਾ ਉਪਰ ਦੂਜੀ ਵਾਰ ਆਪਣੀ ਜਿੱਤ ਦਾ ਝੰਡਾ ਗੱਡਿਆ ਅਤੇ ਉਸ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਵੀਰ ਸਿੰਘ ਬਾਦਲ ਹਰ ਚੋਣ ਵਿੱਚ ਜੇਤੂ ਹੋ ਕੇ ਨਿਕਲੇ। ਉਸ ਨਾਲ ਸੁਖਵੀਰ ਸਿੰਘ ਬਾਦਲ ਦਾ 25 ਸਾਲ ਰਾਜ ਕਰਨ ਦਾ ਸੁਪਨਾ ਹਕੀਕਤ ਵਿੱਚ ਬਦਲਦਾ ਨਜਰ ਆ ਰਿਹਾ ਹੈ। ਰਾਜ ਸੱਤਾ ਸੰਭਾਲਦੇ ਹੀ ਆਮ ਲੋਕਾਂ ਦੀ ਨਜਰ ਵਿੱਚ ਜਿਆਦਾਤਰ ਰਾਜ ਕਰਦੀ ਪਾਰਟੀ ਦੀਆਂ ਪਹਿਲੇ ਤਿੰਨ ਸਾਲ ਸਿਆਸੀ ਸਰਗਰਮੀਆਂ ਠੱਪ ਹੀ ਰਹਿੰਦੀਆਂ ਹਨ, ਪਰ ਜਿਸ ਤਰ੍ਹਾਂ ਦੂਜੀ ਵਾਰ ਰਾਜ ਸੱਤਾ ਸੰਭਾਲਣ ਤੋਂ ਬਾਅਦ ਵੀ ਸੁਖਵੀਰ ਬਾਦਲ ਪੂਰੇ ਤਰ੍ਹਾਂ ਚੁਕੰਨੇ ਨਜਰ ਆਏ ਅਤੇ ਪਾਰਟੀ ਦੀਆਂ ਸਰਗਰਮੀਆਂ ਨੂੰ, ਛੋਟੇ ਵੱਡੇ ਆਗੂਆਂ ਅਤੇ ਪਾਰਟੀ ਵਰਕਰਾਂ ਨੂੰ ਠੰਡੇ ਨਹੀਂ ਪੈਣ ਦਿੱਤਾ। ਪੰਜਾਬ ਦੇ ਸੱਤਾ ਸੰਭਾਲਣ ਲਈ ਚਾਰ ਸਾਲ ਅਜੇ ਬਾਕੀ ਹਨ ਪਰ ਫਿਰ ਵੀ ਸੁਖਵੀਰ ਬਾਦਲ ਵੱਲੋਂ ਹੋਰਨਾਂ ਪਾਰਟੀਆਂ ਦੇ ਆਗੂਆਂ ਨੂੰ ਸ੍ਰੋਮਣੀ ਅਕਾਲੀ ਦਲ ਵਿੱਚ ਲਿਆਂਦਾ ਜਾ ਰਿਹਾ ਹੈ। ਉਸ ਨੂੰ ਦੇਖ ਕੇ ਸਹਿਜੇ ਹੀ ਅੰਦਾਜਾ ਲੱਗਦਾ ਹੈ ਕਿ ਸੁਖਵੀਰ ਬਾਦਲ ਆਪਣੇ 25 ਸਾਲ ਰਾਜ ਕਰਨ ਦੇ ਦਾਅਵੇ ਪ੍ਰਤੀ ਦ੍ਰਿੜ ਹਨ। ਸੁਖਵੀਰ ਬਾਦਲ ਵੱਲੋਂ ਜਿਸ ਤਰ੍ਹਾਂ ਵਿਰੋਧੀ ਪਾਰਟੀਆਂ ਦੀ ਕਮਰ ਤੋੜੀ ਜਾ ਰਹੀ ਹੈ ਉਸ ਨੂੰ ਨਜਰ ਅੰਦਾਜ ਨਹੀਂ ਕੀਤਾ ਜਾ ਸਕਦਾ। ਸਭ ਤੋਂ ਪਹਿਲਾ ਮੁੱਖ ਵਿਰੋਧੀ ਪਾਰਟੀ ਕਾਂਗਰਸ ਵਿੱਚੋਂ ਰਾਜ ਮਾਲਵਿੰਦਰ ਸਿੰਘ, ਮੰਗਤ ਰਾਏ ਬਾਂਸਲ, ਦੀਪਇੰਦਰ ਸਿੰਘ ਢਿੱਲਂੋ ਅਤੇ ਕਾਂਗਰਸੀ ਸੀਟ ਤੋਂ ਚੋਣ ਜਿੱਤੇ ਜੁਗਿੰਦਰਪਾਲ ਜੈਨ ਸਮੇਤ ਹੋਰ ਵੀ ਕਈ ਸਿਰਕੱਢ ਆਗੂਆਂ ਨੇ ਸ੍ਰ ਸੁਖਵੀਰ ਦੀ ਅਗਵਾਈ ਕਬੂਲੀ ਉਸ ਨਾਲ ਸੁਖਵੀਰ ਸਿੰਘ ਬਾਦਲ ਦੀ ਰਾਜਨੀਤਿਕ ਪਿੜ ਵਿੱਚ ਝੰਡੀ ਹੋਰ ਉਚੀ ਹੋਈ ਹੈ। ਉਸ ਤੋਂ ਬਾਅਦ ਦਿੱਲੀ ਦੀ ਕਾਂਗਰਸ ਸਰਕਾਰ ਦਾ ਥਾਪੜਾ ਪ੍ਰਾਪਤ ਅਤੇ ਕਾਂਗਰਸ ਦੇ ਖਾਸਮਖਾਸ ਸ੍ਰ ਪਰਮਜੀਤ ਸਿੰਘ ਸਰਨਾ ਨੂੰ ਦਿੱਲੀ ਵਿੱਚ ਜਾ ਕੇ ਖੁਦ ਪਰਮਜੀਤ ਸਿੰਘ ਸਰਨਾ ਨੂੰ ਬੁਰੀ ਤਰ੍ਹਾਂ ਹਰਾਉਣਾ ਇਸ ਕੋਈ ਅਚਨਚੇਤ ਹਾਰ ਨਹੀਂ। ਇਹ ਵੀ ਸ੍ਰ ਸੁਖਵੀਰ ਸਿੰਘ ਬਾਦਲ ਦੀ ਰਣਨੀਤੀ ਸੀ ਕਿ ਦਿੱਲੀ ਵਿੱਚ ਆਏ ਨਤੀਜਿਆਂ ਤੋਂ ਬਾਅਦ ਵਿਰੋਧੀ ਵੀ ਸ੍ਰ ਬਾਦਲ ਦੀ ਕਾਬਲੀਅਤ ਦਾ ਲੋਹਾ ਮੰਨਣ ਲੱਗ ਪਏ। ਕਾਂਗਰਸ, ਪੀਪਲਜ ਪਾਰਟੀ ਦਾ
ਗੁਰਇਕਬਾਲ ਸਿੰਘ ਬੋਦਲ ਸੰਪਰਕ: 9815205360
ਅੱਜ ਦੇ ਤੇਜ਼ੀ ਨਾਲ ਬਦਲਦੇ ਜ਼ਮਾਨੇ ਵਿੱਚ ਜਿੱਥੇ ਹਰ ਵਿਚਾਰ ਦੇ ਮਾਇਨੇ ਬਦਲਦੇ ਜਾ ਰਹੇ ਹਨ, ਉੱਥੇ ਧਾਰਮਿਕਤਾ ਦੇ ਮਤਲਬ ਵੀ ਹੋਰ ਦੇ ਹੋਰ ਹੀ ਹੋਈ ਜਾ ਰਹੇ ਹਨ । ਅੱਜ ਧਾਰਮਿਕ ਅਸਥਾਨਾਂ ਅਤੇ ਡੇਰਿਆਂ ਦੀ ਮਹਾਨਤਾ ਉਨ੍ਹਾਂ ਦੀਆਂ ਉਚੀਆਂ ਇਮਾਰਤਾਂ ਅਤੇ ਕੰਧਾਂ, ਫ਼ਰਸ਼ਾਂ ਤੇ ਲੱਗੇ ਸੰਗਮਰਮਰ ਅਤੇ ਪੱਥਰਾਂ ਨਾਲ ਮਾਪੀ ਜਾਂਦੀ ਹੈ । ਪਰ ਜੋ ਗੱਲਾਂ ਰੱਬ ਅਤੇ ਕੁਦਰਤ ਦੇ ਨੇੜੇ ਕਰਦੀਆਂ ਹਨ ਉਨ੍ਹਾਂ ਨਾਲ ਕਿਸੇ ਕਿਸੇ ਦਾ ਹੀ ਲਗਾਅ ਹੁੰਦਾ ਹੈ । ਅਜਿਹਾ ਹੀ ਇਕ ਧਾਰਮਿਕ ਅਸਥਾਨ ਮਹਾਨ ਤਪੱਸਵੀ ਸੰਤ ਬਾਬਾ ਅਮਰ ਸਿੰਘ ਬੋਰੀ ਵਾਲਿਆਂ ਦਾ ਜਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਦੇ ਚੜ੍ਹਦੇ ਪਾਸੇ ਵੱਸਦੇ ਪਿੰਡ ਗੋਂਦਪੁਰ ਰਾਣਾ ਵਿੱਚ ਹੈ । ਇਸ ਅਸਥਾਨ ਦੀ ਦੇਖ ਰੇਖ ਸੰਤ ਬਾਬਾ ਦਰਸ਼ਨ ਸਿੰਘ ਬੋਰੀ ਵਾਲੇ ਕਰਦੇ ਹਨ । ਸਾਦਗੀ ਨਾਲ ਭਰਪੂਰ ਸੰਤ ਅਤੇ ਕੁਦਰਤ ਨਾਲ ਇਕਮਿੱਕ ਕਰਦੇ ਉਨ੍ਹਾਂ ਦੇ ਕੰਮ, ਰੱਬੀ ਝਲਕ ਪੈਦਾ ਕਰਦੇ ਹਨ । ਇਸ ਡੇਰੇ ਦਾ ਕੁਦਰਤ ਨਾਲ ਇੰਨਾ ਪ੍ਰੇਮ ਹੈ ਕਿ ਸਿਰਫ਼ ਗੁਰਦੁਆਰਾ ਸਾਹਿਬ ਅਤੇ ਲੰਗਰ ਆਦਿਕ ਦੇ ਸਥਾਨਾਂ ਨੂੰ ਛੱਡ ਕੇ ਇੱਥੇ ਬਾਕੀ ਸਾਰੀ ਜਗ੍ਹਾ ਤੇ ਭਾਂਤ ਭਾਂਤ ਦੇ ਰੱੁਖ ਅਤੇ ਫ਼ਲ ਫ਼ੁੱਲ ਦੇਣ ਵਾਲੇ ਬੂਟੇ ਲਗਾਏ ਹੋਏ ਹਨ । ਇਨ੍ਹਾਂ ਰੱੁਖਾਂ ਵਿੱਚ ਕਈ ਪ੍ਰਕਾਰ ਦੇ ਅੰਬਾਂ ਦੇ ਬੂਟੇ, ਅਰਜਨ, ਲੀਚੀਆਂ, ਸੰਗਤਰਾ, ਨਿੰਬੂ, ਮਾਲਟਾ, ਆੜੂ, ਅਮਰੂਦ, ਆਮਲਾ, ਕਟਹਲ, ਸੀਤਾਫਲ, ਡੇਂਕਾਂ, ਅਨਾਰ, ਚਕੋਟਰਾ, ਸਫੈਦਾ, ਪਾਪੂਲਰ, ਬੇਰੀਆਂ, ਸੁਹਾਜਣਾਂ, ਟਾਲ੍ਹੀਆਂ, ਅਸ਼ੋਕਾ, ਜਾਮਣ, ਤੁਲਸੀ, ਨਿੰਮ, ਸਾਗਵਾਨ, ਢੇਊ, ਲੁਗਾਠ, ਬੋਹੜ, ਪਿਪੱਲ, ਬਿੱਲ੍ਹ, ਤੂਤ, ਰੀਹਫ਼ਲ਼ੀ, ਹਰੜ, ਬਹੇੜਾ, ਚੀਕੂ, ਚਨਾਰ, ਅਰਿੰਡ, ਪਪੀਤਾ, ਸੁੱਖਚੈਨ, ਤਿਲਕਣ, ਖੈਰ, ਲਸੂੜਾ, ਅਲੂਚਾ, ਨਾਸ਼ਪਾਤੀ, ਗੁਲਮਰਗ, ਗਲਗਲ, ਤੁਲਸੀ, ਚਾਂਦਨੀ ਅਤੇ ਬਹੁਤ ਸਾਰੇ ਫ਼ੁੱਲਾਂ ਵਾਲੇ ਅਤੇ ਬਹੁਤ ਸਾਰੀਆਂ ਵੇਲਾਂ ਬੀਜੀਆਂ ਗਈਆਂ ਹਨ । ਸੇਵਾਦਾਰ ਅਤੇ ਸੰਗਤਾਂ ਪਾਠ ਸੁਣਦੇ ਸੁਣਦੇ ਗੁਰਦੁਆਰਾ ਸਾਹਿਬ ਦੀ ਸੇਵਾ ਦੇ ਨਾਲ ਨਾਲ ਇਨ੍ਹਾਂ ਬੂਟਿਆਂ ਦੀ ਗੋਡੀ ਅਤੇ ਪਾਣੀ ਦੇਣ ਦੀ ਸੇਵਾ ਵੀ ਕਰਦੀਆਂ ਹਨ ।
ਇਨ੍ਹਾਂ ਤੋਂ ਪੈਦਾ ਹੋਣ ਵਾਲੇ ਫ਼ਲਾਂ ਨੂੰ ਸੰਗਤਾਂ ਵਿੱਚ ਪ੍ਰਸ਼ਾਦ ਵਜੋਂ ਵੰਡ ਦਿੱਤਾ ਜਾਂਦਾ ਹੈ । ਬਾਬਾ ਜੀ ਨੂੰ ਖੁੱਦ ਕੁਦਰਤੀ ਜੜ੍ਹੀ ਬੂਟੀਆਂ ਦੀ ਪਹਿਚਾਣ ਹੈ । ਕੁਦਰਤੀ ਵਾਤਾਵਰਣ ਹੋਣ ਕਾਰਣ ਬਹੁਤ ਸਾਰੀਆਂ ਕਿਸਮਾਂ ਦੀਆਂ ਚਿੜੀਆਂ ਅਤੇ ਹੋਰ ਪੰਛੀ ਆਦਿ ਸਾਰਾ ਦਿਨ ਵੱਖ ਵੱਖ ਬੋਲੀਆਂ ਬੋਲ ਕੇ ਅਦਭੁਤ ਦ੍ਰਿਸ਼ ਪੇਸ਼ ਕਰਦੇ ਹਨ । ਡੇਰੇ ਵਿੱਚ ਜਾ ਕੇ ਬੰਦਾ ਕੁਦਰਤ ਨਾਲ ਇਕਮਿੱਕ ਹੋਣ ਦੀ ਤਸੱਲੀ ਕਰ ਲੈਂਦਾ ਹੈ । ਸੰਗਤਾਂ ਵੀ ਬੱਚਿਆਂ ਦੇ ਜਨਮ ਦਿਨ ’ਤੇ ਜਾਂ ਆਪਣੇ ਪਿਆਰਿਆਂ ਦੀ ਯਾਦ ਵਿੱਚ ਡੇਰੇ ਵਿੱਚ ਬੂਟੇ ਲਗਾਉਂਦੇ ਹਨ ਅਤੇ ਉਨ੍ਹਾਂ ਦੀ ਦੇਖ ਭਾਲ ਵੀ ਕਰਦੇ ਹਨ । ਅਜੀਤ ਹਰਿਆਵਲ ਲਹਿਰ ਵਾਂਗ ਇੱਥੋਂ ਵੀ ਘਰਾਂ ਵਿੱਚ ਲਗਾਉਣ ਲਈ ਬੂਟੇ ਦਿੱਤੇ ਜਾਂਦੇ ਹਨ । ਬਾਬਾ ਜੀ ਅਤੇ ਡੇਰੇ ਨਾਲ ਸੰਗਤਾਂ ਦਾ ਵੀ ਬਹੁਤ ਪ੍ਰੇਮ ਹੈ । ਦੇਸ਼ ਵਿਦੇਸ਼ ਤੋਂ ਸੰਗਤਾਂ ਇੱਥੇ ਦਰਸ਼ਨ ਕਰਨ ਆਉਂਦੀਆਂ ਹਨ । ਇੱਥੇ ਸੰਗਤਾਂ ਲਈ ਰਿਹਾਇਸ਼ ਅਤੇ 24 ਘੰਟੇ ਗੁਰੂ ਕੇ ਲੰਗਰ ਦਾ ਪੂਰਾ ਪ੍ਰਬੰਧ ਹੈ ।
