


ਹਰਮੰਦਰ ਕੰਗ
ਬੱਸ ਰਾਹੀ ਬਠਿੰਡੇ ਤੋਂ ਸ਼੍ਰੀ ਅਮ੍ਰਿਤਸਰ ਸਾਹਿਬ ਨੂੰ ਜਾਣਾ ਹੋਵੇ ਤਾਂ ਮੋਗੇ ਜਾਣ ਦੀ ਲੋੜ ਨਹੀਂ ਪੈਂਦੀ। ਬਠਿੰਡੇ ਤੋਂ ਸ਼੍ਰੀ ਅਮਿੰ੍ਰਤਸਰ ਸਾਹਿਬ ਤੱਕ ਦਾ 186ਕਿਲੋਮੀਟਰ ਲੰਬਾ ਸਫਰ ਬੱਸ ਤਕਰੀਬਨ ਚਾਰ ਕੁ ਘੰਟਿਆਂ ਵਿੱਚ ਹੀ ਪੂਰਾ ਕਰ ਲੈਂਦੀ ਹੈ।ਬਠਿੰਡੇ ਤੋਂ ਹਰ ਰੋਜ ਸਵੇਰੇ ਸਾਢੇ ਤਿੰਨ ਵਜੇ ਚੱਲਣ ਵਾਲੀ ਇਹ ਪਹਿਲੀ ਬੱਸ ਹੈ।ਨੌਕਰੀਪੇਸ਼ਾ ਜਾਂ ਹੋਰ ਕੰਮਾਕਾਰਾਂ ਤੇ ਜਾਂਣ ਵਾਲੇ ਲੋਕ ਇਸੇ ਬੱਸ ਵਿੱਚ ਚੜ੍ਹਨ ਨੂੰ ਤਰਜੀਹ ਦਿੰਦੇ ਹਨ ਤਾਂ ਕਿ ਸਮੇਂ ਸਿਰ ਕੰਮ ਕਾਰ ਨਿਪਟਾ ਕੇ ਸ਼ਾਂਮ ਨੂੰ ਵਾਪਸ ਘਰ ਮੁੜਿਆ ਜਾ ਸਕੇ। ਇਸੇ ਕਰਕੇ ਬੱਸ ਵਿੱਚ ਬਹੁਤੀਆਂ ਸਵਾਰੀਆਂ ਖੜ ਕੇ ਵੀ ਸਫਰ ਕਰਨ ਨੂੰ ਤਿਆਰ ਹਨ ਪਰ ਸਭ ਦੀ ਨਿਗ੍ਹਾ ਕਿਸੇ ਨਾ ਕਿਸੇ ਸੀਟ ਤੇ ਜਰੂਰ ਹੁੰਦੀ ਹੈ ਕਿ ਕਦ ਕਿਸੇ ਸ਼ਹਿਰ ਗਰਾਂ ਕੋਈ ਸਵਾਰੀ ਉੱਤਰੇ ਅਤੇ ਸਾਨੂੰ ਸੀਟ ਮਿਲੇ। ਅੱਜ ਸੰਗਰਾਂਦ ਦਾ ਦਿਹਾੜਾ ਹੋਣ ਕਰਕੇ ਸ਼ਾਇਦ ਬੱਸ ਵਿੱਚ ਕਾਫੀ ਭੀੜ ਹੈ।ਬਹੁਤੇ ਸ਼ਰਧਾਲੂ ਤਾਂ ਹਰ ਮੱਸਿਆ ਜਾਂ ਸੰਗਰਾਂਦ ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਜਾਂਦੇ ਹਨ।ਬੱਸ ਵਿੱਚ ਖੜੀਆਂ ਸਵਾਰੀਆਂ ਚੋਂ ਕਿਸੇ ਨੇਂ ਕੋਟਕਪੂਰੇ ਕਿਸੇ ਨੇਂ ਫਰੀਦਕੋਟ ਕਿਸੇ ਨੇ ਜੀਰੇ ਕਿਸੇ ਨੇਂ ਮੱਖੂ ਜਾਂ ਕਿਸੇ ਹੋਰ ਸ਼ਹਿਰ ਜਾਣਾਂ ਹੈ।ਅਮ੍ਰਿਤਸਰ ਸਾਹਿਬ ਤੱਕ ਦਾ ਲੰਮਾ ਸਫਰ ਤੈਅ ਕਰਨ ਵਾਲੀਆਂ ਸਵਾਰੀਆਂ ਵਿੱਚੋਂ ਬੁਹਤਿਆਂ ਨੇ ਸੀਟਾਂ ਮੱਲੀਆਂ ਹੋਈਆਂ ਹਨ। ਬੱਸ ਵਿੱਚ ਹਰ ਕਿਸਮ ਦਾ ਬੰਦਾ ਸਫਰ ਕਰ ਰਿਹਾ ਹੈ,ਅਮੀਰ ਗਰੀਬ,ਪੇਂਡੂ ਸ਼ਹਿਰੀ। ਪਰ ਸਭ ਦੀ ਮੰਜਿਲ ਅਲੱਗ ਅਲੱਗ ਹੈ।
ਮੈਂ ਸ਼ੁੱਕਰ ਕਰਦਾ ਹਾਂ ਕਿ ਮੈਨੂੰ ਸੀਟ ਮਿਲੀ ਹੋਈ ਹੈ। ਸਵੇਰੇ ਸਵੇਰੇ ਪਹਿਲੀ ਬੱਸ ਫੜਨ ਦੇ ਚੱਕਰ ਵਿੱਚ ਸੁਵੱਖਤੇ ਜਾਗਣ ਕਾਰਨ ਬਹੁਤੀਆਂ ਸਵਾਰੀਆਂ ਦੀਆਂ ਅੱਖਾਂ ਵਿੱਚ ਉਨੀਂਦਰਾ ਸਾਫ ਝਲਕ ਰਿਹਾ ਹੈ।ਬੱਸ ਅੱਡੇ ਚੋਂ ਨਿੱਕਲਨ ਤੋਂ ਬਾਅਦ ਵੀ ਸ਼ਹਿਰ ਵਿੱਚਲੇ ਇੱਕ ਦੋ ਬੱਸ ਸਟਾਪੇਜ ਤੇ ਬੱਸ ਰੁੱਕ ਰੁੱਕ ਕੇ ਹੋਰ ਸਵਾਰੀਆਂ ਨੂੰ ਚੜ੍ਹਾ ਰਹੀ ਹੈ।ਠਕੋਈ ਰਾਹ ਦੀ ਸਵਾਰੀ ਨਾਂ ਹੋਵੇ ਬਈ,ਇੱਥੋਂ ਚੱਲ ਕੇ ਬੱਸ ਸਿੱਧੀ ਕੋਟਕਪੂਰੇ ਰੁੱਕਣੀਂ ਐ।ੂਕੰਡਕਟਰ ਵਾਰ ਵਾਰ ਇਹ ਸ਼ਬਦ ਦੁਹਰਾ ਰਿਹਾ ਹੈ। ਡਰਾਈਵਰ ਥੋੜੀ ਜਿਹੀ ਕਾਹਲ ਦਿਖਾ ਰਿਹਾ,ਇਸੇ ਕਰਕੇ ਉਹ ਕੰਡਕਟਰ ਨੂੰ ‘ਛੇਤੀ ਕਰ ਬਈ’ ਦੀ ਤਾਕੀਦ ਕਰਦਾ ਹੈ।ਹਰ ਸਟਾਪੇਜ ‘ਤੇ ਬੱਸ ਵਿੱਚ ਸਵਾਰੀਆਂ ਚੜ੍ਹ ਰਹੀਆਂ ਹਨ ਬੱਸ ਵਿੱਚ ਭੀੜ
ਭਾਰਤ ਦੀ ਸੁਤੰਤਰਤਾ ਤੋਂ ਇੱਕ ਦਮ ਬਾਅਦ ਭਾਰਤ ਦੇ ਪੱਛੜੇਪਨ ਅਤੇ ਸੁਸਤ ਆਰਥਿਕ ਵਿਕਾਸ ਨੂੰ ਬੜੀ ਗੰਭੀਰਤਾ ਨਾਲ ਲਿਆ ਗਿਆ ਹੈ। ਇਹੋ ਵਜ੍ਹਾ ਸੀ ਕਿ ਵਿਕਾਸ ਵਿੱਚ ਤੇਜ਼ੀ ਅਤੇ ਸੰਤੁਲਨ ਲਿਆਉਣ ਲਈ ਯੋਜਨਾ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਅਤੇ ਵਿਕਾਸ ਨੂੰ ਪੰਜ ਸਾਲਾਂ ਦੀਆਂ ਯੋਜਨਾਵਾਂ ਨਾਲ ਪ੍ਰਾਪਤ ਕਰਨ ਲਈ ਸਭ ਤੋਂ ਪਹਿਲੀ ਪੰਜ ਸਾਲਾ ਯੋਜਨਾ 1950 ਵਿੱਚ ਲਾਗੂ ਕੀਤੀ ਗਈ। ਇਸ ਯੋਜਨਾ ਵਿੱਚ ਖੇਤੀ ਨੂੰ ਪਹਿਲੀ ਤਰਜੀਹ ਦਿੱਤੀ ਗਈ, ਕਿਉਂਕਿ ਜੋ ਉਸ ਵੇਲੇ ਦੇਸ਼ ਦੀ 70 ਫੀਸਦੀ ਤੋਂ ਵੱਧ ਅਬਾਦੀ ਖੇਤੀ ਵਿੱਚ ਲੱਗੀ ਹੋਈ ਸੀ, ਜੇ ਖੇਤੀ ਵਿਕਾਸ ਕਰਦੀ ਹੈ ਤਾਂ ਵਿਕਾਸ ਦੇ ਆਧਾਰ ਲਈ ਠੋਸ ਆਰਥਿਕਤਾ ਬਣਦਾ ਹੈ। ਇਹ ਖੇਤੀ ਦੇਸ਼ ਦੇ 6 ਲੱਖ ਤੋਂ ਉੱਤੇ ਪਿੰਡਾਂ ਕਸਬਿਆਂ ਅਤੇ ਸ਼ਹਿਰ ਵਿੱਚ ਕੀਤੀ ਜਾਂਦੀ ਸੀ। ਇਸ ਯੋਜਨਾ ਨੂੰ ਪਿੰਡ ਵਿੱਚ ਰਹਿਣ ਵਾਲੇ ਲੋਕਾਂ ਦੇ ਵਿਕਾਸ ਲਈ ਪਿੰਡਾਂ ਤੱਕ ਪਹੁੰਚਣਾ ਸੀ। ਭਾਵੇਂ ਕਿ ਇਸ ਯੋਜਨਾ ਵਿੱਚ ਵੱਡੇ-ਵੱਡੇ ਦਰਿਆਈ ਪ੍ਰਾਜੈਕਟ ਬਿਜਲੀ ਪੈਦਾ ਕਰਨੀ, ਸੜਕਾਂ ਅਤੇ ਰੇਲਾਂ ਦਾ ਜਾਲ ਵਿਛਾ ਕੇ ਆਰਥਿਕ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ, ਪਰ ਵਿਕਾਸ ਦੇ ਸੂਚਕ ਅਤੇ ਮਹੱਤਵਪੂਰਨ ਸੂਚਕ ਹਨ।
ਵਿੱਦਿਆ, ਸਿਹਤ, ਪੀਣ ਵਾਲਾ ਪਾਣੀ ਅਤੇ ਬਿਜਲੀ ਦੀ ਪੂਰਤੀ, ਰੁਜ਼ਗਾਰ ਦੀ ਪੱਧਰ ਅਤੇ ਸਮੁੱਚਾ ਰਹਿਣ-ਸਹਿਣ। ਇਸ ਸਭ ਕੁੱਝ ਲਈ ਯੋਜਨਾ ਕਮਿਸ਼ਨ ਵਿੱਚ ਰੱਖੀਆਂ ਗਈਆਂ ਤਰਜੀਹਾਂ ਅਤੇ ਟੀਚੇ, ਅਪ੍ਰਤੱਖ ਤੌਰ ਤੇ ਉੱਪਰ ਦੱਸੇ ਸੂਚਕ ਅੰਕਾਂ ਤੇ ਲੰਮੇ ਸਮੇਂ ਵਿੱਚ ਪ੍ਰਭਾਵ ਪਾਉਂਦੇ ਹਨ, ਪਰ ਇਸ ਦੇ ਨਾਲ ਹੀ ਪ੍ਰਤੱਖ ਤੌਰ ਤੇ ਪ੍ਰਭਾਵ ਪਾਉਣ ਲਈ ਪਿੰਡਾਂ ਦੀ ਪੱਧਰ ਤੇ ਵੀ ਬਹੁਤ ਕੁੱਝ ਉਲੀਕਿਆ ਗਿਆ ਹੈ, ਪਰ ਬਹੁਤ ਲੰਮਾ ਸਮਾਂ ਇਨ੍ਹਾਂ ਯੋਜਨਾਵਾਂ ਨੂੰ ਬਨਾਉਣ ਅਤੇ ਲਾਗੂ ਕਰਨ ਦਾ ਕੰਮ ਕੇਂਦਰ ਦੀ ਪੱਧਰ ਅਤੇ ਕੁੱਝ ਹੱਦ ਤੱਕ ਪ੍ਰਾਤਾਂ ਦੀ ਪੱਧਰ ਤੇ ਹੁੰਦਾ ਰਿਹਾ। ਭਾਰਤ ਭਰ ਵਿੱਚ ਪੰਚਾਇਤ ਪ੍ਰਣਾਲੀ ਅਪਣਾਈ ਗਈ। 1962 ਵਿੱਚ ਇਸ ਵਿੱਚ ਤਿੰਨ ਪੱਧਰਾਂ ਵਾਲੀ ਪ੍ਰਣਾਲੀ ਜਿਸ ਵਿੱਚ ਗ੍ਰਾਮ ਪੰਚਾਇਤ, ਪੰਚਾਇਤ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਦੀ ਵਿਵਸਥਾ ਕੀਤੀ ਗਈ। ਪੰਚਾਇਤਾਂ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਲਈ ਬਲਵੰਤ ਰਾਏ ਮਹਿਤਾ ਕਮੇਟੀ ਤੋਂ ਲੈ ਕੇ
ਜਸਵੰਤ ਸਿੰਘ ਅਜੀਤ
ਇਨ੍ਹਾਂ ਦਿਨਾਂ ਵਿੱਚ ਹੀ ਇਕ ਮਜ਼ਮੂਨ ‘ਸਿੱਖਾਂ ਦੇ ਧਾਰਮਕ ਮਾਮਲਿਆਂ ਵਿੱਚ ਸਰਕਾਰ, ਰਾਜਸੀ ਅਤੇ ਅਦਾਲਤਾਂ ਦਾ ਦਖ਼ਲ ਸਹਿਣ ਨਹੀਂ’, ਪੜ੍ਹਨ ਨੂੰ ਮਿਲਿਆ। ਜਿਸ ਵਿੱਚ ਲੇਖਕ ਨੇ ਕਿਹਾ ਹੈ ਕਿ ਧਾਰਮਕ ਮਾਮਲਿਆਂ ਨੂੰ ਧਾਰਮਕ ਮੁੱਖੀਆਂ ਅਤੇ ਬੁਧੀਜੀਵੀਆਂ ਲਈ ਹੀ ਰਹਿਣ ਦੇਣਾ ਚਾਹੀਦਾ ਹੈ। ਪ੍ਰਸ਼ਾਸਨ (ਸਰਕਾਰ), ਰਾਜਸੀ ਦਲਾਂ ਅਤੇ ਅਦਾਲਤਾਂ ਦਾ ਦਖ਼ਲ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਹੋਵੇਗਾ। ਸੁਆਲ ਉਠਦਾ ਹੈ ਕਿ ਕੀ ਇਸ ਮਜ਼ਮੂਨ ਦਾ ਲੇਖਕ ਨਹੀਂ ਜਾਣਦਾ ਕਿ ਸਿੱਖਾਂ ਦੇ ਧਾਰਮਕ ਮਾਮਲਿਆਂ ਵਿੱਚ ਸਰਕਾਰ, ਰਾਜਸੀ ਪਾਰਟੀਆਂ ਅਤੇ ਅਦਾਲਤਾਂ ਵਲੋਂ ਦਖ਼ਲ ਦਿੱਤੇ ਜਾਣ ਦੇ ਲਈ ਕੋਈ ਹੋਰ ਨਹੀਂ ਧਾਰਮਕ ਸਿੱਖ ਸੰਸਥਾਵਾਂ ਅਤੇ ਸਿੱਖ ਰਾਜਸੀ ਜੱਥੇਬੰਦੀਆਂ ਦੇ ਮੁੱਖੀ ਆਪ ਹੀ ਜ਼ਿੰਮੇਦਾਰ ਹਨ? ਉਨ੍ਹਾਂ ਲਈ ‘ਮਿੱਠਾ ਮਿੱਠਾ ਹੜਪ ’ਤੇ ਕੌੜਾ ਕੌੜਾ ਥੂ’ ਵਾਲੀ ਗਲ ਹੁੰਦੀ ਹੈ। ਕੀ ਇਹ ਸੱਚ ਨਹੀਂ ਕਿ ਜਦੋਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾਂ ਦਾ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਰਾਖਵਾਂ ਕਰਨ ਦੇ ਉਦੇਸ਼ ਦੀ ਪੂਰਤੀ ਲਈ ਕਾਨੂੰਨ ਬਣਾਇਆ ਤਾਂ ਉਹ ਵੀ ਸਰਕਾਰ ਦਾ ਸਿੱਖਾਂ ਦੇ ਧਾਰਮਕ ਮਾਮਲਿਆਂ ਵਿੱਚ ਦਖ਼ਲ ਹੀ ਸੀ? ਉਸ ਸਮੇਂ ਵੀ ਸਿੱਖਾਂ ਦੇ ਇੱਕ ਵਰਗ ਵਲੋਂ ਇਸ ਫੈਸਲੇ ਦਾ ਤਿੱਖਾ ਵਿਰੋਧ ਕਰਦਿਆਂ ਦੋਸ਼ ਲਾਇਆ ਗਿਆ ਸੀ, ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਅਜਿਹਾ ਕਰਕੇ ਸਿਖਾਂ ਦੇ ਧਾਰਮਕ ਮਾਮਲਿਆਂ ਵਿਚ ਸਰਕਾਰੀ ਦਖਲ-ਅੰਦਾਜ਼ੀ ਦਾ ਰਾਹ ਖੋਲ੍ਹ ਦਿਤਾ ਹੈ, ਉਨ੍ਹਾਂ ਦਾ ਮੰਨਣਾ ਸੀ ਕਿ ਸ੍ਰੀ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਕਰਵਾ ਕੇ ਹੀ ਇਸ ਉਦੇਸ਼ ਨੂੰ ਪੂਰਿਆਂ ਕੀਤਾ ਜਾ ਸਕਦਾ ਸੀ। ਪ੍ਰੰਤੂ ਉਸ ਸਮੇਂ ਉਨ੍ਹਾਂ ਦੇ ਵਿਰੋਧ ਨੂੰ ਕਿਸੇ ਨੇ ਵੀ ਗੰਭੀਰਤਾ ਨਾਲ ਨਹੀਂ ਸੀ ਲਿਆ।
ਇਸੇ ਤਰ੍ਹਾਂ ਜਦੋਂ ਸਿੱਖ ਧਰਮ ਵਿੱਚ ਕੇਸਾਂ ਦੀ ਮਹਤੱਤਾ ਅਤੇ ਸਿੱਖ ਦੀ ਪ੍ਰੀਭਾਸ਼ਾ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਹਲ ਲਈ ਪੰਜਾਬ-ਹਰਿਆਣਾ ਹਾਈਕੋਰਟ ਵਲੋਂ ਫੈਸਲਾ ਦਿੱਤਾ ਗਿਆ ਤਾਂ ਕਈ ਸਿੱਖ ਆਗੂਆਂ ਨੇ ਬਗ਼ਲਾਂ ਵਜਾਈਆਂ ਅਤੇ ਉਸ ਫੈਸਲੇ ਨੂੰ ਇਤਿਹਾਸਕ, ਸਿੱਖਾਂ ਅਤੇ ਸਿੱਖ ਧਰਮ ਦੇ ਹਿਤ ਵਿੱਚ ਕਰਾਰ ਦਿੰਦਿਆਂ, ਨਾ ਕੇਵਲ ਉਸਦਾ
ਬਲਵਿੰਦਰ ਸਿੰਘ ਅੱਤਰੀ
ਤੰਬਾਕੂ ਕੰਟਰੋਲ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਤੰਬਾਕੂ ਦੇ ਸੇਵਨ ਦੇ ਖਤਰਨਾਕ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਰਕਾਰ ਨੇ 2007-08 ਵਿੱਚ ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਰਾਸ਼ਟਰੀ ਪੱਧਰ ਦੇ ਮਾਸ ਮੀਡੀਆ ਜਨ ਜਾਗਰੂਕਤਾ ਅਭਿਆਨ ਇਸ ਪ੍ਰੋਗਰਾਮ ਦੇ ਮਹੱਤਵਪੂਰਨ ਘਟਕ ਹਨ। ਵਿਸ਼ਵ ਤੰਬਾਕੂ ਮਹਾਂਮਾਰੀ 2011 ਬਾਰੇ ਡਬਲਯੂ.ਐੱਚ.ਓ. ਦੀ ਰਿਪੋਰਟ ਦੇ ਅਨੁਸਾਰ ਭਾਰਤ ਉਨ੍ਹਾਂ ਕੁੱਝ ਦੇਸ਼ਾਂ ਵਿੱਚੋਂ ਇੱਕ ਜਿਸ ਦਾ ਤੰਬਾਕੂ ਕੰਟਰੋਲ ਮਾਸ ਮੀਡੀਆ ਅਭਿਆਨ ਦੇ ਲਈ ਇੱਕ ਸਮਰਪਿਤ ਬੱਜਟ ਹੈ। ਅਨੁਮਾਨਾਂ ਦੇ ਅਨੁਸਾਰ ਭਾਰਤ ਵਿੱਚ ਤੰਬਾਕੂ ਸੇਵਨ ਤੋਂ ਹੋਣ ਵਾਲੀਆਂ ਬੀਮਾਰੀਆਂ ਦੇ ਕਾਰਨ ਹਰ ਸਾਲ ਕਰੀਬ 10 ਲੱਖ ਲੋਕ ਮਰ ਜਾਂਦੇ ਹਨ। ਜੇਕਰ ਵਰਤਮਾਨ ਪ੍ਰਵਿਰਤੀ ਜਾਰੀ ਰਹੀ ਤਾਂ 2020 ਤੱਕ ਭਾਰਤ ਵਿੱਚ ਸਾਰੀਆਂ ਮੌਤਾਂ ਵਿੱਚੋਂ 13 ਫੀਸਦੀ ਮੌਤਾਂ ਤੰਬਾਕੂ ਦੇ ਸੇਵਨ ਦੇ ਕਾਰਨ ਹੋਣਗੀਆਂ। ਭਾਰਤੀ ਚਕਿੱਤਸਾ ਖੋਜ ਪ੍ਰੀਸ਼ਦ ਦੀ ਰਿਪੋਰਟ ਦੇ ਅਨੁਸਾਰ ਪੁਰਸ਼ਾਂ ਵਿੱਚ ਹੋਣ ਵਾਲੇ ਕੈਂਸਰ ਦਾ ਲੱਗਭੱਗ 50 ਫੀਸਦੀ ਮਹਿਲਾਵਾਂ ਵਿਰੁੱਧ 25 ਫੀਸਦੀ ਅਤੇ ਕਰੀਬ 80 ਤੋਂ 90 ਫੀਸਦੀ ਮੂੰਹ ਦੇ ਕੈਂਸਰ ਦਾ ਸਬੰਧ ਤੰਬਾਕੂ ਦੇ ਸੇਵਨ ਨਾਲ ਹੈ। ਉਪਲੱਬਧ ਪ੍ਰਮਾਣਾਂ ਤੋਂ ਪਤਾ ਲੱਗਦਾ ਹੈ ਕਿ ਤਪਦਿਕ ਨਾਲ ਹੋਣ ਵਾਲੀ 40 ਫੀਸਦੀ ਮੌਤਾਂ ਤੰਬਾਕੂ ਦੇ ਸੇਵਨ ਦੇ ਕਾਰਨ ਹੁੰਦੀਆਂ ਹਨ। ਜ਼ਿਆਦਾਤਰ ਦਿਲ ਦੀ ਅਤੇ ਫੇਫੜਿਆਂ ਦੀ ਬੀਮਾਰੀਆਂ ਦਾ ਸਿੱਧਾ ਸਬੰਧ ਤੰਬਾਕੂ ਸੇਵਨ ਨਾਲ ਹੈ। ਗੈਰ-ਸੰਚਾਰੀ ਰੋਗਾਂ ਦੇ ਲਈ ਵੀ ਤੰਬਾਕੂ ਇੱਕ ਖਤਰਾ ਹੈ ਅਤੇ ਛੇ ਵਿੱਚੋਂ ਇੱਕ ਮੌਤ ਇਸ ਦੇ ਕਾਰਨ ਹੁੰਦੀ ਹੈ। ਭਾਰਤ ਵਿੱਚ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। 15 ਵਰ੍ਹਿਆਂ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਉੱਤੇ ਕਰਵਾਏ ਗਏ ਵਿਸ਼ਵ ਤੰਬਾਕੂ ਸਰਵੇਖਣ ਜੀ.ਏ.ਟੀ.ਐੱਸ 2010 ਅਨੁਸਾਰ ਭਾਰਤ ਦੀ ਅਬਾਦੀ ਦਾ 35 ਫੀਸਦੀ ਹਿੱਸੇ ਕਿਸੇ ਨਾ ਕਿਸੇ ਰੂਪ ਵਿੱਚ ਤੰਬਾਕੂ ਦਾ ਸੇਵਨ
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਮੰਨੀ ਜਾਂਦੀ ਹੈ ਕਿਉਂਕਿ ਵਿੱਦਿਆਹੀਣ ਮਨੁੱਖ ਇੱਕ ਪਸ਼ੂ ਤੋਂ ਘੱਟ ਨਹੀਂ ਹੁੰਦਾ। ਅਨਪੜ੍ਹ ਬੰਦਾ ਆਪਣਾ ਹਾਨੀ ਲਾਭ ਨਾ ਜਾਣਦਾ ਹੋਇਆ ਕਈ ਵਾਰ ਹਨੇਰੀ ਖੁੱਡ ’ਚ ਜਾ ਗਿਰਦਾ ਹੈ ਜਿਥੋਂ ਉਸਦਾ ਬਾਹਰ ਨਿਕਲਣਾ ਅਸੰਭਵ ਹੋ ਜਾਂਦਾ ਹੈ। ਵਿੱਦਿਆ ਦੇਣਾ ਇੱਕ ਪ੍ਰਉਪਕਾਰ ਸਮਝਿਆ ਜਾਂਦਾ ਰਿਹਾ ਹੈ ਪ੍ਰੰਤੂ ਅੱਜ ਸਭ ਕੁਝ ਉਲਟ ਪੁੱਲਟ ਹੋ ਕੇ ਰਹਿ ਗਿਆ ਹੈ। ਸਰਕਾਰੀ ਸਕੂਲਾਂ ਦਾ ਮਿਆਰ ਗਿਰ ਚੁੱਕਾ ਹੈ। ਗੁਰੂ ਸ਼ਿਸ਼ ਦਾ ਰਿਸਤਾ ਤਾਰ-ਤਾਰ ਹੋ ਰਿਹਾ ਹੈ। ਅੱਜ ਹਰ ਕੋਈ ਆਪਣੀ ਜੁੰਮੇਵਾਰੀ ਤੋਂ ਦੂਰ ਭੱਜ ਰਿਹਾ ਹੈ। ਮਾਡਲ ਸਕੂਲਾਂ ਦੀ ਚਾਂਦੀ ਹੈ। ਸਰਕਾਰੀ ਸਕੂਲਾਂ ’ਚ ਸਹੂਲਤਾਂ ਦੀ ਘਾਟ ਐ। ਪਿਛਲੇ ਦਿਨੀਂ ਇਕ ਖਬਰ ਪੜ੍ਹਕੇ ਹੈਰਾਣੀ ਹੋਈ ਕਿ ਇਕ ਸਕੂਲ ਦੀ ਛੱਤ ਨਹੀਂ ਹੈ। ਬੱਚੇ ਰੁੱਖਾਂ ਥੱਲੇ ਬਹਿ ਕੇ ਪੜ੍ਹਕੇ ਘਰੇ ਚਲੇ ਜਾਂਦੇ ਨੇ। ਸਰਕਾਰ ਅਦਰਸ਼ ਸਕੂਲ ਖੋਲ੍ਹਣ ਦਾ ਨਾਹਰਾ ਲਗਾ ਰਹੀ ਐ ਪਰ ਜਿਸ ਸਕੂਲ ਦੀ ਛੱਤ ਹੀ ਨਹੀਂ ਹੈ ਉਥੇ ਆਦਰਸ਼ ਖੋਲਣ ਦਾ ਕੀ ਮਾਅਨਾ ਰਹਿ ਜਾਂਦਾ ਹੈ। ਕਈ ਪਿੰਡਾਂ ’ਚ ਸਕੂਲਾਂ ਦੀ ਹਾਲਤ ਖਸਤਾ ਹੈ। ਸਕੂਲਾਂ ਦਾ ਕੁਝ ਭਾਗ ਢਹਿ ਢੇਰੀ ਹੋ ਜਾਂਦਾ ਹੈ ਕੋਈ ਇਕ ਇੱਟ ਵੀ ਲਾਉਣ ਨੂੰ ਤਿਆਰ ਨਹੀਂ ਹੁੰਦਾ। ਜ਼ਰਾ ਸੋਚੋ ਜਿਥੇ ਬੱਚੇ ਅਸੁਰਖਿਅਤ ਹੋਣਗੇ ਉਥੇ ਕੌਣ ਭੇਜੇਗਾ ਆਪਣੇ ਜਿਗਰ ਦੇ ਟੁਕੜਿਆਂ ਨੂੰ ਪੜ੍ਹਣ ਵਾਸਤੇ। ਪਿਛਲੇ ਦਿਨੀ ਤਰਨਤਾਰਨ ਦੇ ਇਲਾਕੇ ’ਚ ਇਕ ਖਬਰ ਆਈ। ਇਕ ਐਕਡਮੀ ਦੇ ਮਾਲਿਕ ਨੇ ਭੋਲੇ-ਭਾਲੇ ਬੱਚਿਆਂ ਤੋਂ ਓਪਨ ਸਕੂਲ ਸਿਖਿਆ ਅਧੀਨ 1500 ਰੁਪਏ ਪ੍ਰਤੀ ਦੇਣ ਪੁੱਜੇ ਤਾਂ ਉਨ੍ਹਾਂ ਨੂੰ ਫਰਜ਼ੀ ਰੋਲ ਨੰਬਰ
ਸਾਡਾ ਸਮਾਜ ਭਾਵੇਂ ਧੀਆਂ ਨੂੰ ਪੁੱਤਰਾਂ ਬਰਾਬਰ ਨਾ ਸਮਝ ਕੇ ਜਨਮ ਤੋਂ ਪਹਿਲਾਂ ਹੀ ਮਾਂ ਦੀ ਕੁੱਖ ਵਿੱਚ ਖਤਮ ਕਰ ਰਿਹਾ ਹੈ, ਪਰ ਸੱਚ ਤਾਂ ਇਹ ਹੈ ਕਿ ਧੀਆਂ ਅੱਜ ਵੀ ਮਾਪਿਆਂ ਦੇ ਕੰਡਾ ਵੱਜਿਆ ਨਹੀਂ ਸਹਿੰਦੀਆਂ। ਧੀਆਂ ਵੀ ਧਿਰਾਂ ਨੇ ਜਹਾਨ ਤੇ। ਧੀਆਂ ਵੀ ਚੰਗਾ ਪੜ੍ਹ ਲਿਖ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕਦੀਆਂ ਹਨ। ਇੱਕ ਐਸੀ ਹੀ ਲੜਕੀ ਬਾਰੇ ਪਾਠਕਾਂ ਨੂੰ ਜਾਣਕਾਰੀ ਦੇਣ ਜਾ ਰਿਹਾ ਹਾਂ, ਜਿਸ ਦੇ ਬਾਪ ਅਤੇ ਦਾਦੀ ਨੇ ਪੁੱਤਰ ਦੀ ਲਾਲਸਾ ਵਿੱਚ ਉਸ ਧੀ ਨੂੰ ਜਨਮ ਲੈਣ ਤੋਂ ਬਾਅਦ ਕਈ ਵਾਰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਕਹਿੰਦੇ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਮਹਾਂਬਲੀ ਹੁੰਦਾ ਹੈ। ਜਦ ਇੱਕ ਪਰਿਵਾਰ ਵਿੱਚ ਬੱਚੀ ਨੇ ਜਨਮ ਲਿਆ ਤਾਂ ਮਾਂ ਹਸਪਤਾਲ ਦੇ ਬੈੱਡ ਤੇ ਜ਼ਿੰਦਗੀ ਮੌਤ ਵਿਚਾਲੇ ਜੂਝ ਰਹੀ ਸੀ। ਮਾਂ ਜਦ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਸ ਦਾ ਦੂਜਾ ਜਨਮ ਹੁੰਦਾ ਹੈ। ਪੋਹ ਦਾ ਮਹੀਨਾ ਹੋਣ ਕਰਕੇ ਸਰਦੀ ਲੋਹੜੇ ਦੀ ਪੈ ਰਹੀ ਸੀ। ਹਸਪਤਾਲ ਵਿੱਚ ਨਵਜਨਮੀ ਬੱਚੀ ਦੀ ਨਾਨੀ ਆਪਣੀ ਧੀ ਦੀ ਦੇਖਭਾਲ ਕਰ ਰਹੀ ਸੀ। ਇਸ ਬੱਚੀ ਤੋਂ ਪਹਿਲਾਂ ਦੋ ਬੱਚੀਆਂ ਪਹਿਲਾਂ ਵੀ ਸੀ ਪਰਿਵਾਰ ਵਿੱਚ। ਬੱਚੀ ਨੂੰ ਉਸ ਦਾ ਬਾਪ ਅਤੇ ਦਾਦੀ ਮਾਰਨ ਦੀਆਂ ਨਵੀਆਂ-ਨਵੀਆਂ ਸਕੀਮਾਂ ਸੋਚ ਰਹੇ ਸਨ। ਕਿਤੇ ਬੱਚੀ ਦਾ ਗਲਾ ਘੁਟ ਕੇ ਮਾਰਨਾ ਕਿਤੇ ਕੋਈ ਜ਼ਹਿਰੀਲੀ ਵਸਤੂ ਦੇ ਕੇ ਮਾਰਨਾ। ਅਖੀਰ ਦਾਦੀ ਨੇ ਸਕੀਮ ਬਣਾਈ ਕਿ ਪੁੱਤਰਾ ਇਸ ਮਨਹੂਸ ਨੂੰ ਗਲ ਘੁੱਟਣ ਜਾਂ ਜ਼ਹਿਰੀਲੀ ਵਸਤੂ ਦੇਣ ਨਾਲੋਂ ਪੋਹ ਦੀ ਠੰਢ ਵਿੱਚ ਮਾਰਨ ਦੀ ਨਵੀਂ ਸਕੀਮ ਘੜ ਲਈ। ਉਸ ਬੱਚੀ ਦੀ ਦਾਦੀ ਨੇ ਆਪਣੇ ਪੁੱਤਰ ਨਾਲ ਹਸਪਤਾਲ ਦੇ ਬਰਾਂਡੇ ਵਿੱਚ ਸਕੀਮ ਬਣਾਈ ਕਿ ਕਿਉਂ ਨਾ ਮਾਂ ਨਾਲੋਂ ਬੱਚੀ ਨੂੰ ਚੁੱਕ ਕੇ ਹਸਪਤਾਲ ਦੀ ਖਿੜਕੀ ਵਿੱਚ ਰੱਖ ਦਿੱਤਾ ਜਾਵੇ। ਠੰਢ ਨਾਲ ਆਪੇ ਮਰ ਜਾਵੇਗੀ। ਬੱਚੀ ਦੀ ਮਾਂ ਬੇਹੋਸ਼ੀ ਦੀ ਹਾਲਤ ਵਿੱਚ ਸੀ। ਬੱਚੀ ਦੀ ਨਾਨੀ ਨੂੰ ਚਾਹ ਵਿੱਚ ਨੀਂਦ ਗੋਲੀਆਂ ਦੇ ਦਿੱਤੀਆਂ। ਰਾਤ ਸਮੇਂ ਬੱਚੀ ਨੂੰ ਹਸਪਤਾਲ ਦੀ ਖਿੜਕੀ ਦੇ ਬਾਹਰ ਠੰਢ ਵਿੱਚ ਮਰਨ ਲਈ ਪਾ ਦਿੱਤਾ। ਬੱਚੀ ਦੀ ਨਾਨੀ ਅਤੇ ਮਾਂ ਗੂੜ੍ਹੀ ਨੀਂਦ ਸੁੱਤੀਆਂ ਰਹੀਆਂ। ਬੱਚੀ ਸਾਰੀ ਰਾਤ ਖਿੜਕੀ ਦੇ ਬਾਹਰ ਪਈ ਰਹੀ ਅਤੇ ਸਵੱਖਤੇ ਦਾਦੀ ਨੇ ਬੱਚੀ ਨੂੰ ਮਰੀ ਸਮਝ ਕੇ ਖਿੜਕੀ ਵਿੱਚੋਂ ਚੁੱਕ ਕੇ ਮਾਂ ਨਾਲ ਪਾ ਦਿੱਤਾ ਅਤੇ ਮਾਂ ਪੁੱਤ ਬਾਹਰ ਚੱਲ ਕੇ ਬੈਠ ਗਏ ਕਿ ਸਾਡੇ ਉੱਤੇ ਸ਼ੱਕ ਨਾ ਪਵੇ। ਪਰ ਉਸ ਬੱਚੀ ਦੀ ਚੰਗੀ ਕਿਸਮਤ ਕਿ ਐਨੀ ਠੰਢ ਦੇ ਬਾਵਜੂਦ ਵੀ ਬੱਚੀ ਬੱਚ ਗਈ। ਸਵੇਰੇ ਸਾਰੇ ਉੱਠੇ ਤਾਂ ਬੱਚੀ ਮਾਂ ਨਾਲ ਖੇਡ ਰਹੀ ਸੀ। ਜਿਉਂਦੀ ਬੱਚੀ ਨੂੰ ਦੇਖ ਕੇ ਮਾਂ-ਪੁੱਤਰ ਦੇ ਸਿਰ ਸੌ ਘੜਾ ਜਿਵੇਂ ਪਾਣੀ ਦਾ ਪੈ ਗਿਆ ਹੋਵੇ। ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ ਦੀ ਕਹਾਵਤ ਵਾਂਗ ਬੱਚੀ ਬਚ ਗਈ। ਫੇਰ ਦੂਜੀ ਰਾਤ ਮਾਂ ਪੁੱਤਰ ਨੇ ਹਸਪਤਾਲ ਦੇ ਬਾਹਰ ਬੱਚੀ ਨੂੰ ਗਲਾ ਘੁੱਟ ਕੇ ਮਾਰਨ ਦੀ ਸਲਾਹ ਬਣਾਈ ਤਾਂ ਇਹ ਸਭ ਕੁੱਝ ਬੱਚੇ ਦੀ ਨਾਨੀ ਨੇ ਸੁਣ ਲਿਆ। ਉਸ ਨੇ ਮਾਂ ਪੁੱਤਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੇਰੀ ਦੋਹਤੀ ਜਾਂ ਮੇਰੀ ਬੇਟੀ ਨੂੰ ਕੁੱਝ ਹੋ ਗਿਆ ਤਾਂ ਮੈਂ ਤੁਹਾਡੇ ਉੱਤੇ ਕਤਲ ਦਾ ਮਾਮਲਾ ਦਰਜ ਕਰਵਾ ਦੇਵਾਂਗੀ। ਮਾਂ ਪੁੱਤਰ ਡਰ ਗਏ, ਬੱਚੀ ਬੱਚ ਗਈ। ਬਾਪ ਆਪਣੀ ਉਸ ਬੱਚੀ ਨਾਲ ਨਫਰਤ ਕਰਨ ਲੱਗ ਪਿਆ। ਉਸ ਦੇ ਪਾਲਣ-ਪੋਸ਼ਣ ਪੜ੍ਹਾਈ-ਲਿਖਾਈ, ਖਾਣ-ਪੀਣ, ਪਹਿਰਾਵੇ ਵਿੱਚ ਦੂਜੀਆਂ ਦੋ ਬੇਟੀਆਂ ਨਾਲੋਂ ਪਿਆਰ ਘੱਟ ਕਰਨ ਲੱਗ ਪਿਆ, ਸਗੋਂ ਤੀਜੀ ਬੱਚੀ ਨੂੰ ਦੇਖ ਨਾ ਸੁਖਾਂਦਾ। ਸਮਾਂ ਲੰਘਦਾ ਗਿਆ। ਉਹ
ਡਾ. ਅਜੀਤਪਾਲ ਸਿੰਘ ਐੱਮ.ਡੀ.
ਕੱਲ੍ਹ ਦੀ ਬਾਕੀ
ਇਸ ਦੀ ਗਿਣਤੀ ਹੀ ਕੋਈ ਨਹੀਂ ਹੈ। ਅੱਜ ਇਰਾਕ ’ਤੇ ਅਖੌਤੀ ਚੁਣੀ ਹੋਈ ਸਰਕਾਰ ਰਾਹੀਂ ਅਮਰੀਕੀ ਸਾਮਰਾਜੀਆਂ ਦਾ ਹੀ ਕੰਟਰੋਲ ਹੈ। ਉਹ ਇਰਾਕ ਵਿੱਚ ਆਪਣੇ ਉਦੇਸ਼ ਹੋਰ ਨੌਂ ਸਾਲ ਦੀ ਆਪਣੀ ਫੌਜੀ ਮੁਹਿੰਮ ਨੂੰ ਉਂਝ ਹੀ ਨਹੀਂ ਛੱਡਣ ਵਾਲੇ। ਜੇ ਇਰਾਕ ਦੀ ਪਿੱਠੂ ਸਰਕਾਰ ਆਪਣੇ ਹੱਥੋਂ ਨਿਕਲਦੀ ਦਿੱਸਦੀ ਹੈ ਤਾਂ ਉਹ ਕਿਸੇ ਵੀ ਹੱਦ ਤੱਕ ਜਾਣਗੇ। ਖਾਸ ਕਰਕੇ ਇਰਾਨ ਤੇ ਪੱਛਮੀ ਏਸ਼ੀਆ ਦੇ ਆਪਣੇ ਸੰਮੀਕਰਣਾਂ ਤਾਂ ਉਹ ਇਹ ਕਰਨਗੇ ਹੀ। ਬਾਕੀ ਸਾਮਰਾਜੀਆਂ ਦੀ ਗੱਲ ਤਾਂ ਇਰਾਕ ਉੱਤੇ ਅਮਰੀਕੀ ਸਾਮਰਾਜੀਆਂ ਦੇ ਕਬਜ਼ੇ ਪਿੱਛੋਂ ਉਨ੍ਹਾਂ ਨੇ ਉਨ੍ਹਾਂ ਨਾਲ ਸੁਲਾਹ ਸਮਝੌਤੇ ਤੇ ਮਿਲ ਵੰਡ ਕੇ ਖਾਣ ਦੀ ਨੀਤੀ ਅਪਣਾਈ। ਕੁੱਝ ਚਿਰ ਪਿੱਛੋਂ ਸੰਯੁਕਤ ਰਾਸ਼ਟਰ ਸੰਘ ਦੇ ਇੱਕ ਪ੍ਰਸਤਾਵ ਨਾਲ ਇਰਾਕ ਤੇ ਅਮਰੀਕੀ ਸਾਮਰਾਜੀਆਂ ਦੇ ਕਬਜ਼ੇ ਦੀ ਮਾਨਤਾ ਮੁੱਹਈਆ ਕਰ ਦਿੱਤੀ ਗਈ। ਯੂਰਪ ਦੇ ਫਰਾਂਸ ਤੇ ਜਰਮਨੀ ਦੇ ਸਾਮਰਾਜੀਆਂ ਨੇ ਵੀ ਕਿਹਾ ਹੈ ਕਿ ਉਹ ਇਰਾਕ ਵਿੱਚ ਅਮਰੀਕਾ ਦੀ ਹਾਰ ਨਹੀਂ ਵੇਖਣਾ ਚਾਹੁੰਦੇ, ਕਿਉਂਕਿ ਵਿਸ਼ਵੀ ਪੱਧਰ ਤੇ ਇਸ ਹਾਰ ਦੇ ਸਿੱਟੇ ਬੁਰੇ ਹੋਣਗੇ। ਅਸਲ ਵਿੱਚ ਸਾਰੇ ਹੀ ਇਸ ਹਾਰ ਤੋਂ ਭੈਅਭੀਤ ਹੋ ਗਏ ਹਨ। ਉਹ ਇਸ ਵਿੱਚ ਆਪਣੀ ਹਾਰ ਦੇਖਣ ਲੱਗੇ ਹਨ। ਉਹ ਇਰਾਕ ਵਿੱਚ ਅਮਰੀਕੀ ਸਾਮਰਾਜੀਆਂ ਦੀ ਦੁਰਗਤੀ ਤਾਂ ਵੇਖਣਾ ਚਾਹੁੰਦੇ ਸਨ, ਪਰ ਹਾਰ ਨਹੀਂ। ਅਮਰੀਕੀ ਸਾਮਰਾਜੀਆਂ ਨੇ ਵੀ ਇਰਾਕ ਵਿੱਚ ਆਪਣੇ ਲਈ ਵੱਡਾ ਹਿੱਸਾ ਰੱਖਦਿਆਂ ਬਾਕੀਆਂ ਨੂੰ ਵੀ ਕੁੱਝ ਦੇਣ ਦਾ ਪ੍ਰਸਤਾਵ ਦਿੱਤਾ। ਤੇਲ ਦੇ ਕੁੱਝ ਠੇਕਿਆਂ ਨੂੰ ਗੈਰ-ਸਰਕਾਰੀ ਕੰਪਨੀਆਂ ਨੂੰ ਅਲਾਟ ਕਰਕੇ ਇਸ ਦਿਸ਼ਾ ਵਿੱਚ ਸਪੱਸ਼ਟ ਸੰਦੇਸ਼ ਦੇਣ ਦੀ ਕੋਸ਼ਿਸ ਕੀਤੀ। ਬਾਕੀ ਸਾਮਰਾਜੀ ਹੁਣ ਇਸ ਵੰਡ ਵਖਰੇਵੇਂ ਦੇ ਹਿੱਸੇਦਾਰ ਬਣ ਕੇ ਉਸੇ ਪੱਧਰ ਤੇ ਵਿਹਾਰ ਕਰ ਰਹੇ ਹਨ। ਇੱਥੇ ਇਰਾਨ ਦੀ ਚਰਚਾ ਵੀ ਜ਼ਰੂਰੀ ਹੈ ਕਿ ਅੱਜਕੱਲ੍ਹ ਇਰਾਨ ’ਤੇ ਅਮਰੀਕੀ ਦਬਾਅ ਇਸ ਲਈ ਜ਼ਿਆਦਾ ਹੈ ਕਿ ਇਰਾਕ ਵਿੱਚ ਸੱਦਾਮ ਹੁਸੈਨ ਦੀ ਸੱਤਾ ਖਤਮ ਹੋਣ ਦਾ ਈਰਾਨ ਨੂੰ ਸੁਭਾਵਕ ਹੀ ਫਾਇਦਾ ਹੋਇਆ ਹੈ। ਸ਼ਿਆ ਬਹੁਗਿਣਤੀ ਵਾਲੇ ਇਰਾਕ ਵਿੱਚ ਇਸ਼ ਦਾ ਪ੍ਰਭਾਵ ਬਹੁਤ ਵੱਧ ਗਿਆ ਹੈ। ਉਸ ਦੀ ਖੇਤਰੀ ਹੈਸੀਅਤ ਵੱਧ ਗਈ ਹੈ। ਅਮਰੀਕੀ ਸਾਮਰਾਜੀ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਕਿ ਉਨ੍ਹਾਂ ਲਈ ਇਰਾਨੀ ਹਾਕਮ, ਜੋ ਅਮਰੀਕੀ ਸਾਮਰਾਜੀਆਂ ਦੇ ਵਿਰੋਧੀ ਹਨ। ਇਸ ਤਰ੍ਹਾਂ ਫਾਇਦਾ ਉਠਾਉਣਾ ਰਵੀ ਸ਼ੰਕਰ ਇਰਾਕ ਦੀ ਗੱਲ ਤਾਂ ਅਮਰੀਕੀ ਸਾਮਰਾਜੀਆਂ ਨੇ ਇਸ ਮੁਕਾਬਲਤਨ ਆਧੁਨਿਕ ਦੇਸ਼ ਨੂੰ ਤਬਾਹ ਬਰਬਾਦ ਕਰਕੇ ਮੱਧ ਯੁੱਗ ਵਿੱਚ ਪਹੁੰਚਾ ਦਿੱਤਾ ਹੈ। 2003 ਤੋਂ ਲੈ ਕੇ ਹੁਣ ਤੱਕ ਉੱਥੇ ਕਰੀਬ ਦਸ ਲੱਖ ਲੋਕ ਮਾਰੇ ਗਏ ਹਨ ਅਤੇ ਪੰਜਾਹ ਲੱਖ ਲੋਕ ਬੇਘਰ ਹੋ ਗਏ ਹਨ। ਬੁਨਿਆਦੀ ਸਹੂਲਤਾਂ ਤਹਿਸ-ਨਹਿਸ ਹੋ ਗਈਆਂ ਹਨ। ਸਾਮਰਾਜੀਆਂ ਨੇ ਇੱਥੇ ਇੱਕ ਇਸਲਾਮੀ ਹਕੂਮਤ ਠੋਸ ਦਿੱਤੀ ਹੈ। ਦੇਸ਼ ਨੂੰ ਤਰ੍ਹਾਂ-ਤਰ੍ਹਾਂ ਦੇ ਤਰੀਕਿਆਂ ਨਾਲ ਵੰਡ ਕੇ
ਇਸ ਸਾਲ ਲੰਦਨ ਵਿੱਚ ਹੋਣ ਵਾਲਿਆਂ ਉਲੰਪਿਕ ਖੇਡਾਂ ਲਈ ਭਾਰਤੀ ਹਾਕੀ ਟੀਮ ਦਾ ਸਫਰ ਨਵੀਂ ਦਿੱਲੀ ਤੋਂ ਸ਼ੁਰੂ ਹੋ ਚੁੱਕਾ ਹੈ । 26 ਫਰਵਰੀ ਤਕ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਹੋਣ ਵਾਲੇ ਓਲੰਪਿਕ ਕੁਆਲੀਫਾਇੰਗ ਹਾਕੀ ਟੂਰਨਾਮੈਂਟ ਦੌਰਾਨ ਤਜਰਬੇਕਾਰ ਗੋਲਕੀਪਰ ਭਰਤ ਛੇਤਰੀ ਦੀ ਕਪਤਾਨੀ ਹੇਠ, ਭਾਰਤ ਦੇ ਖਿਡਾਰੀ ਰਾਸ਼ਟਰੀ ਟੀਮ ਦੀ ਉਲੰਪਿਕ ਨੂੰ ਜਾਣ ਵਾਲੀ ਡਾਵਾਂਡੋਲ ਕਿਸ਼ਤੀ ਨੂੰ ਸੰਭਾਲਣ ਦੀ ਤਿਆਰੀ ਕਰ ਰਹੇ ਹਨ । ਹਮੇਸ਼ਾ ਦੀ ਤਰਾਂ ਰਾਸ਼ਟਰੀ ਹਾਕੀ ਟੀਮ ਵਿੱਚ ਚੋਣਕਰਤਾਵਾਂ ਨੇ ਬਦਲਾਓ ਅਤੇ ਫੇਰਬਦਲ ਕਰਨ ਦੀ ਆਪਣੀ ਪੁਰਾਣੀ ਆਦਤ ਨੂੰ ਬਦਸਤੂਰ ਕਾਇਮ ਰੱਖਿਆ ਹੈ । ਇਸ ਟੂਰਨਾਮੈਂਟ ਲਈ 18 ਮੈਂਬਰੀ ਭਾਰਤੀ ਟੀਮ ਦਾ ਉਪ ਕਪਤਾਨ ਪਿਛਲੇ ਦਿਨੀਂ ਵਿਵਾਦਾਂ ਵਿੱਚ ਰਹੇ ਮਿਡਫੀਲਡਰ ਸਰਦਾਰ ਸਿੰਘ ਨੂੰ ਬਣਾਇਆ ਹੈ । ਪਿਛਲੇ ਕਈ ਟੂਰਨਾਮੈਂਟਾਂ ਵਿੱਚ ਉੱਪਰ-ਥੱਲੇ ਵਰਗਾ ਪ੍ਰਦਰਸ਼ਨ ਕਰਨ ਕਰਕੇ ਭਾਰਤੀ ਟੀਮ ਲਈ ਹਲਾਤ ਕੁਝ ਇਸ ਤਰਾਂ ਦੇ ਬਣ ਗਏ ਹਨ ਕਿ ਭਾਰਤ ਨੂੰ ਲੰਡਨ ਓਲੰਪਿਕ ਵਿੱਚ ਹਿੱਸਾ ਲੈਣ ਲਈ ਇਸ ਟੂਰਨਾਮੈਂਟ ਵਿੱਚ ਹਰ ਹਾਲਤ ਜਿੱਤ ਦਰਜ ਕਰਨੀ ਪਵੇਗੀ । ਇਹ ਮੁਕਾਬਲੇ ਕਿਸੇ ਵੀ ਪੱਖੋਂ ਆਸਾਨ ਨਹੀਂ ਹੋਣਗੇ । ਉੱਪਰੋਂ ਵੇਖਿਆਂ, ਭਾਵੇਂ ਬਾਕੀ ਟੀਮਾਂ ਕੋਈ ਬਾਹਲੀਆਂ ਨਾਮਵਰ ਜਾਂ ਖਤਰਨਾਕ ਨਹੀਂ ਲੱਗਦੀਆਂ ਪਰ ਉਲਟਫੇਰ ਕਰਨ ਦੀ ਸਮਰੱਥਾ ਇਨਾਂ ਸਭਨਾ ਕੋਲ ਮੌਜੂਦ ਹੈ । ਇਸ ਟੂਰਨਾਮੈਂਟ ਦੀਆਂ ਦੂਜੀਆਂ ਟੀਮਾਂ ਵਿੱਚ ਕੈਨੇਡਾ, ਫਰਾਂਸ, ਇਟਲੀ, ਪੋਲੈਂਡ ਅਤੇ ਸਿੰਗਾਪੁਰ ਸ਼ਾਮਲ ਹਨ । ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਇਸ ਵਾਰ, ਹਾਕੀ ਇੰਡੀਆ ਦੇ ਚੋਣਕਾਰ ਕਰਨਲ ਬਲਬੀਰ ਸਿੰਘ, ਬੀ.ਪੀ. ਗੋਵਿੰਦਾ ਅਤੇ ਸਈਅਦ ਅਲੀ ਨੇ ਸਰਕਾਰੀ ਅਬਜ਼ਰਵਰਾਂ ਹਰਵਿੰਦਰ ਸਿੰਘ ਅਤੇ ਦਿਲੀਪ ਟਿਰਕੀ ਨਾਲ ਮਿਲ ਕੇ ਟੀਮ ਦੀ ਚੋਣ ਕੀਤੀ । ਟੀਮ ਵਿੱਚ ਸਾਬਕਾ ਕਪਤਾਨ ਅਤੇ ਭਾਰਤ ਨੂੰ ਪਿਛਲੇ ਸਾਲ ਦਾ ਇੱਕੋ-ਇੱਕ ਵੱਡਾ ਖਿਤਾਬ ਜਿਤਾਉਣ ਵਾਲੇ ਫਾਰਵਰਡ ਰਾਜਪਾਲ ਸਿੰਘ ਨੂੰ ਥਾਂ ਨਹੀਂ ਮਿਲੀ ਜੋ ਕੁਝ ਸਮਾਂ ਪਹਿਲਾਂ ਲੱਗੀ ਸੱਟ ਤੋਂ ਹਾਲੇ ਪੂਰੀ ਤਰ੍ਹਾਂ ਠੀਕ ਨਹੀਂ ਹੋਏ । ਇਸ ਦੇ ਇਲਾਵਾ, ਚੁਣੀ ਗਈ ਅਠਾਰਾਂ ਮੈਂਬਰੀ ਟੀਮ ਵਿਚ ਤਜਰਬੇਕਾਰ ਮਿਡਫੀਲਡਰ ਗੁਰਬਾਜ਼ ਸਿੰਘ ਨੂੰ ਵੀ ਥਾਂ ਨਹੀਂ ਮਿਲ ਸਕੀ । ਟੀਮ ਵਿੱਚ ਡਿਫੈਂਡਰ ਰੁਪਿੰਦਰਪਾਲ ਸਿੰਘ ਅਤੇ ਫਾਰਵਰਡ ਐਸ.ਕੇ. ਉਥੱਪਾ ਦੇ ਰੂਪ ਵਿੱਚ ਦੋ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ ਤਾਂ ਜੋ ਭਾਰਤੀ ਟੀਮ ਨੂੰ ਖੇਡ ਦੇ ਹਮਲਾਵਰ ਖੇਤਰਾਂ ਵਿੱਚ ਲੋੜੀਂਦੀ ਰਫਤਾਰ ਮਿਲ ਸਕੇ । ਇਹ ਦੋਵੇਂ ਖਿਡਾਰੀ ਦੱਖਣੀ ਅਫਰੀਕਾ ਖ਼ਿਲਾਫ਼ ਸੀਰੀਜ਼ ਵਿੱਚ ਵੀ ਖੇਡੇ ਸਨ ਅਤੇ ਉਨ੍ਹਾਂ ਨੇ ਆਪਣੇ ਜੋਸ਼ੀਲੇ ਪ੍ਰਦਰਸ਼ਨ ਨਾਲ ਚੋਣਕਾਰਾਂ ਨੂੰ ਪ੍ਰਭਾਵਤ ਕੀਤਾ ਸੀ । ਐਤਕੀਂ ਵੀ ਇਨਾਂ ਖਿਡਾਰੀਆਂ ਨੂੰ ਮੌਕਾ ਦੇਣਾ ਕਾਫੀ ਲਾਹੇਵੰਦਾ ਸਾਬਤ ਹੋ ਸਕਦਾ ਹੈ ।
ਡਾ. ਅਜੀਤ ਪਾਲ ਸਿੰਘਐੱਮ.ਡੀ.
ਇਸ ਤੋਂ ਇਲਾਵਾ ਹਰਿਆਣਾ 56 ਲੱਖ ਏਕੜ ਫੁੱਟ ਪਾਣੀ ਜਮਨਾ ਵਿੱਚੋਂ ਵੀ ਲੈਂਦਾ ਹੈ। ਇਸ ਤਰ੍ਹਾਂ ਪੰਜਾਬ ਕੋਲ ਤਕਰੀਬਨ 35 ਫੀਸਦੀ ਪਾਣੀ ਬਚਦਾ ਹੈ। ਦੂਜੇ ਪਾਸੇ ਕਿਸਾਨਾਂ ਨੂੰ ਐਵੇਂ ਉਪਦੇਸ਼ ਦਿੱਤੇ ਜਾਂਦੇ ਹਨ ਕਿ ਘੱਟੋ ਘੱਟ ਪਾਣੀ ਮੰਗਣ ਵਾਲੀਆਂ ਫਸਲਾਂ ਬੀਜੀਆਂ ਜਾਣ। ਇਹ ਸਾਡੇ ਜਖਮਾਂ ਉੱਤੇ ਲੂਣ ਭੂਕਣ ਵਾਲੀ ਗੱਲ ਹੈ। ਪੰਜਾਬ ਦੇ ਪਾਣੀਆਂ ਬਾਰੇ ਸਮਝੌਤੇ ਤੇ ਫੈਸਲੇ ਕੇਂਦਰ ਦੇ ਦਬਾਅ ਹੇਠ ਕੀਤੇ ਗਏ ਹਨ। ਬਦਨੀਅਤ ਵਾਲੇ ਹਨ ਤੇ ਗੈਰ ਸੰਵਿਧਾਨਕ ਹਨ। ਇੰਡੀਅਨ ਕੰਟਰੈਕਟ ਐਕਟ 1872 ਦੇ ਸੈਕਸ਼ਨ 25 ਵਿੱਚ ਕਿਹਾ ਗਿਆ ਹੈ ਕਿ ਇਵਜ਼ਾਨੇ ਤੋਂ ਬਿਨਾਂ ਸਮਝੌਤੇ ਦੀ ਕੋਈ ਕਾਨੂੰਨੀ ਅਹਿਮੀਅਤ ਨਹੀਂ ਹੁੰਦੀ ਅਤੇ ਇਹ ਸੰਵਿਧਾਨ ਦੇ 299 ਆਰਟੀਕਲ ਤਹਿਤ ਹੋਵੇ। ਪੰਜਾਬ ਦੇ ਤਿੰਨੇ ਦਰਿਆਵਾਂ ਸਤਲੁਜ, ਬਿਆਸ, ਤੇ ਰਾਵੀ ਦੇ ਸਾਰੇ ਪਾਣੀਆਂ ਉੱਤੇ ਪੰਜਾਬ ਦਾ ਹੱਕ ਹੈ। ਪਰ ਜੇ ਹੁਕਮਰਾਨਾ ਦੀ ਨੀਅਤ ਬੁਰੀ ਹੋਵੇ ਤਾਂ ਸੰਵਿਧਾਨ ਨੂੰ ਉਲੰਘਣ ਦੇ ਸੌ ਤਰੀਕੇ ਕੱਢੇ ਜਾ ਸਕਦੇ ਹਨ। ਹੁਣ ਤੱਕ ਕਰੀਬ 60 ਵਾਰੀ ਬਦਲਿਆ ਜਾ ਚੁੱਕਿਆ ਹੈ। ਰਾਜਸਥਾਨ ਪੰਜਾਬ ਦੇ ਦਰਿਆਵਾਂ ਵਿੱਚ ਕਦੀ ਵੀ ਰਿਪੇਰੀਅਨ ਨਹੀਂ ਸੀ। ਇਸ ਲਈ ਪੰਜਾਬ ਦੇ ਦਰਿਆਈ ਪਾਣੀਆਂ ਤੇ ਉਸ ਦਾ ਕੋਈ ਵੀ ਹੱਦ ਨਹੀਂ ਸੀ। ਹਰਿਆਣਾ ਸੂਬਾ ਬਣਨ ਪਿੱਛੋਂ ਇਹ ਸਤਲੁਜ, ਬਿਆਸ, ਰਾਵੀ ਸਬੰਧੀ ਗੈਰ-ਰੀਪੇਰੀਅਨ ਬਣ ਗਿਆ, ਜਦਕਿ ਜਮਨਾ ਸਬੰਧੀ ਪੰਜਾਬ ਗੈਰ-ਰਿਪੇਰੀਅਨ ਬਣ ਗਿਆ। ਸੂਬਿਆਂ ਦੀ ਸਾਰੀਆਂ ਤਕਸੀਮਾਂ ਦੇ ਸਿੱਟੇ ਵੱਜੋਂ ਦੇ ਵੀ ਦਰਿਆਵਾਂ ਦੇ ਪਾਣੀ ਤਕਸੀਮ ਨਹੀਂ ਕੀਤੇ ਗਏ। ਪੰਜਾਬ ਤੋਂ ਸਿਵਾਏ ਭਾਰਤ ਵਿੱਚ ਕਿਸੇ ਵੀ ਸੂਬੇ ਦਾ ਦਰਿਆਈ ਪਾਣੀ ਨਹੀਂ ਖੋਹਿਆ ਗਿਆ। ਰਾਜਸਥਾਨ ਤੇ ਹਰਿਆਣਾ ਹਰ ਸਾਲ ਪੰਜਾਬ ਦੇ ਦਰਿਆਵਾਂ ਵਿੱਚੋਂ 18000 ਕਰੋੜ ਦਾ ਪਾਣੀ ਮੁਫਤੋ-ਮੁਫਤੀ ਲੈ ਜਾਂਦੇ ਹਨ। ਰਾਜਸਥਾਨ ਨੂੰ ਹਰ ਸਾਲ 11500 ਕਿਊਸਿਕ ਪਾਣੀ ਤੇ ਹਰਿਆਣੇ ਨੂੰ 6700 ਕਿਊਸਿਕ ਪਾਣੀ ਜਾਂਦਾ ਹੈ। ਇੱਕ ਕਿਊਸਿਕ ਪਾਣੀ ਦੀ ਕੀਮਤ ਅਜੱਕੱਲ੍ਹ ਸੈਂਟਰਲ ਵਾਟਰ ਐਂਡ ਪਾਵਰ ਕਮਿਸ਼ਨ ਅਨੁਸਾਰ ਇੱਕ ਕਰੋੜ ਮੰਨੀ ਜਾਂਦੀ ਹੈ। 1985 ਵਿੱਚਹੋਏ ਰਾਜੀਵ ਲੌਂਗੋਵਾਲ ਸਮਝੌਤੇ ਨੇ ਇੱਕ ਵਾਰੀ ਫਿਰ ਕੇਂਦਰ ਨੇ ਪੰਜਾਬ ਦੇ ਪਾਣੀਆਂ ਦੀ ਉਸੇ ਪੁਰਾਣੀ ਬਾਂਦਰ ਵੰਡ ਨੂੰ ਹੀ ਪੱਕਾ ਕਰ ਦਿੱਤਾ। ਰਾਜੀਵ ਲੌਂਗੋਵਾਲ ਸਮਝੌਤੇ ਦਾ ਪੰਜਾਬ ਨੂੰ ਕੱਖ ਵੀ ਫਾਇਦਾ ਨਹੀਂ ਹੋਇਆ, ਬਲਕਿ ਹੱਕ ਕਬੂਲ ਕਰ ਲਿਆ। ਸੁਰਜੀਤ ਸਿੰਘ ਬਰਨਾਲਾ ਨੇ ਵੀ ਐੱਸ..ਵਾਈ.ਐੱਲ. ਨਹਿਰ ਬਣਾਉਣ ਦੀ ਪੂਰੀ ਵਾਹ ਲਗਾਈ ਅਤੇ 90 ਫੀਸਦੀ ਹਿੱਸਾ ਮੁਕੰਮਲ ਕਰ ਦਿੱਤਾ। ਐਸ.ਵਾਈ.ਐੱਲ. ਨਹਿਰ ਬਣਨ ਨਾਲ 18.8 ਲੱਖ ਏਕੜ ਫੁੱਟ ਪਾਣੀ ਪੰਜਾਬ ਕੋਲੋਂ ਖੁੱਸ ਜਾਂਦਾ ਹੈ। ਪੰਜਾਬ ਦੇ ਪਾਣੀਆਂ ਬਾਰੇ ਫੈਸਲਾ ਕਰਨ ਦਾ ਹੱਕ ਸਿਰਫ ਤੇ ਸਿਰਫ ਪੰਜਾਬ ਵਿਧਾਨ ਸਭਾ ਨੂੰ ਹੈ। ਸੰਵਿਧਾਨ ਅਨੁਸਾਰ ਕਿਸੇ ਪ੍ਰਧਾਨ ਮੰਤਰੀ ਜਾਂ ਪਾਰਲੀਮੈਂਟ ਨੂੰ ਵੀ ਇਹ ਹੱਕ ਨਹੀਂ ਹੈ। ਪੰਜਾਬ ਦੀ ਅਸੈਂਬਲੀ ਨੇ ਸਰਬ
ਗੁਰਮੀਤ ਸਿੰਘ ਬਰਨਾਲਾ
‘‘ਡੁਬਿਆ ਪੰਜਾਬ ਸਾਡਾ ਨਸ਼ਿਆਂ ਦੇ ਵਹਿਣ ਵਿੱਚ,
ਸ਼ਰਮ ਕਿਉਂ ਅਲੋਪ ਹੋਈ ਅੱਜ ਦੇ ਇਨਸਾਨ ਦੀ,
ਵੱਡੇ-ਵੱਡੇ ਘਰਾਣਿਆਂ ’ਚ ਚਲਦੇ ਨੇ ਦੌਰ ਖੁੱਲ੍ਹੇ,
ਭੁੱਲ ਗਿਆ ਮਨੁੱਖ ਅੱਜ, ਗੱਲ ਧਰਮ ਈਮਾਨ ਦੀ,
ਸੁਣਦਾ ਹੈ ਜਦੋਂ ਗੀਤ ਗੰਦੇ ਜਾ ਕੇ
ਅਖਾੜਿਆਂ ਦੇ ਵਿੱਚ,
ਪੜ੍ਹਦਾ ਨਹੀਂ ਬਾਣੀ ਕਿਉਂ ਗੁਰੂ ਗ੍ਰੰਥ ਜੀ ਮਹਾਨ ਦੀ।
ਨਸ਼ਿਆਂ ਦੇ ਵਿੱਚ ਕਿਉਂ ਡੁੱਬਿਆ ਮਨੁੱਖ ਅੱਜ,
ਹੋਵੇਗੀ ਬੇੜੀ ਕਿਵੇਂ ਪਾਰ, ਪਿਆਰੇ ਹਿੰਦੋਸਤਾਨ ਦੀ।
ਪੰਜਾਬ ਦੀ ਧਰਤੀ ਬੜੀ ਪਵਿੱਤਰ ਤੇ ਭਾਗਾਂ ਵਾਲੀ ਹੈ ਹਰ ਲਿਹਾਜ ਨਾਲ ਪਵਿੱਤਰ ਤੇ ਪੁਨੀਤ। ਇਹ ਐਸੀ ਸੁਭਾਗੀ ਧਰਤੀ ਹੈ ਜਿਸ ਨੂੰ ਦਸ ਗੁਰੂ ਸਹਿਬਾਨ ਦੀ ਲਗਾਤਾਰ 239 ਸਾਲ ਅਗਵਾਈ ਪ੍ਰਾਪਤ ਹੋਈ ਹੈ। ਇਸ ਧਰਤੀ ਦਾ ਚੱਪਾ-ਚੱਪਾ ਸਤਿਗੁਰਾਂ ਦੀ ਚਰਨ ਛੋਹ ਨਾਲ ਨਿਹਾਲ ਹੋਇਆ ਪਿਆ ਹੈ। ਪੰਜਾਬ ਦੇ ਪੰਜ ਦਰਿਆਵਾਂ ਦੇ ਨਾਲ ਅੱਗੇ ਛੇਵਾਂ ਦਰਿਆ ਪਿੰਡਾਂ ਵਿੱਚ ਦੁੱਧ ਦੇ ਦਰਿਆ ਵਗਦੇ ਸੁਣਦੇ ਸੀ ਪਰ ਅੱਜ ਹਾਲਤ ਇਤਨੀ ਮਾੜੀ ਹੋ ਗਈ ਹੈ ਕਿ ਛੇਵਾਂ ਦਰਿਆ ਨਸ਼ਿਆਂ ਦਾ ਵੱਗਦਾ ਹੈ ਅਤੇ ਸ਼ਰਾਬ ਦੀਆਂ ਨਦੀਆਂ ਵਗਦੀਆਂ ਹਨ। ਨਸ਼ੇ ਮਨੁੱਖ ਦੇ ਸਰੀਰ ਵਿੱਚ ਹੌਲੀ-ਹੌਲੀ ਰਚ ਜਾਂਦੇ ਹਨ ਅਤੇ ਅੰਤ ਵਿੱਚ ਉਸ ਨੂੰ ਖਤਮ ਕਰ ਦਿੰਦੇ ਹਨ। ਇਹ ਤਾਂ ਮਿੱਠਾ ਜ਼ਹਿਰ ਹੈ ਜੋ ਕਿ ਸ਼ੁਰੂ ਵਿੱਚ ਚੰਗਾ ਲੱਗਦਾ ਹੈ ਪਰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਅਸੀਂ ਇਸ ਦੀ ਮਾਰ ਥੱਲੇ ਆ ਜਾਂਦੇ ਹਾਂ। ਸਰੀਰਕ ਅਤੇ ਮਾਨਸਿਕ ਦੋਵੇਂ ਤਰ੍ਹਾਂ ਹੀ ਸਾਡੀ ਮੌਤ ਹੋ ਜਾਂਦੀ ਹੈ। ਪਰ ਸਾਡੀ ਨੌਜਵਾਨ ਪੀੜ੍ਹੀ ਇਹ ਕਿਉਂ ਨਹੀਂ ਜਾਣਦੀ ਕਿ ਨਸ਼ਾ ਇੱਕ ਅਜਿਹੀ ਵਸਤੂ ਹੈ ਜਿਸ ਨਾਲ ਘਰ ਖਾਲੀ ਹੋ ਜਾਂਦਾ ਹੈ, ਪਹਿਲਾਂ ਤਾਂ ਅੱਜ ਦੇ ਮਹਿੰਗੇ ਨਸ਼ੇ ਬੰਦੇ ਨੂੰ ਆਰਥਿਕ ਤੌਰ ਤੇ ਬਰਬਾਦ ਕਰ ਦਿੰਦੇ ਹਨ ਅਤੇ ਬਾਅਦ ਵਿੱਚ ਉਹਨਾਂ ਤੋਂ ਉਨ੍ਹਾਂ ਦੀ ਜ਼ਿੰਦਗੀ ਲੈ ਲੈਂਦੇ ਹਨ:- ਕਾਵਿ ਸਤਰ ਕਹਿੰਦੀ ਹੈ।
‘‘ਕਰਮ ਮੇਰੇ ਫੂਕੇ ਮਾਚਿਸ ਦੀ ਤੀਲੀ ਨੇ।
ਸੱਤਰ ਕਿੱਲੇ ਫੂਕੇ ਇਸ ਨਸ਼ੇ ਦੀ ਪਤੀਲੀ ਨੇ।’’



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This e-mail address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO